ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇ ਵੀ ਆਈ ਸੀ ਦਾ ਈ-ਮਾਰਕਿਟ ਪੋਰਟਲ ਨਵੇਂ ਮੀਲ ਪੱਥਰ ਛੋਹ ਰਿਹਾ ਹੈ ; ਸਵਦੇਸ਼ੀ ਨੂੰ ਵੱਡਾ ਹੁਲਾਰਾ ਦਿੱਤਾ ਹੈ
Posted On:
27 FEB 2021 2:41PM by PIB Chandigarh
ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਦੇ ਆਨਲਾਈਨ ਮਾਰਕਿਟਿੰਗ ਸੈਗਮੈਂਟ ਵਿੱਚ ਜ਼ਬਰਦਸਤ ਜਨਤਕ ਸਰਪ੍ਰਸਤੀ ਮਿਲੀ ਹੈ । ਇਸ ਦਾ ਪ੍ਰਮਾਣ ਇਹ ਹੈ ਕਿ ਖਾਦੀ ਦੇ ਈ ਪੋਰਟਲ ਵੈੱਬਸਾਈਟ www.khadiindia.gov.in ਦੀ ਸ਼ੁਰੂਆਤ ਹੋਣ ਤੋਂ ਕੇਵਲ ਅੱਠ ਮਹੀਨਿਆਂ ਦੇ ਵਿੱਚ 1.12 ਕਰੋੜ ਰੁਪਏ ਤੋਂ ਵੱਧ ਕੁੱਲ ਟਰਨਓਵਰ ਹੋ ਗਿਆ ਹੈ ।
7 ਜੁਲਾਈ 2020 ਨੂੰ ਲਾਂਚ ਕੀਤੇ ਗਏ ਖਾਦੀ ਈ ਪੋਰਟਲ ਨੇ 10000 ਤੋਂ ਵਧੇਰੇ ਗ੍ਰਾਹਕਾਂ ਨੂੰ ਆਰਡਰ ਸਪੁਰਦ ਕੀਤੇ ਹਨ । 65000 ਲੋਕਾਂ ਵਿੱਚੋਂ, ਜਿਨ੍ਹਾਂ ਨੇ ਅੱਜ ਦੀ ਤਰੀਕ ਤੱਕ ਈ ਪੋਰਟਲ ਤੇ ਵਿਜਿ਼ਟ ਕੀਤਾ, ਨੂੰ ਕੇ ਵੀ ਆਈ ਸੀ ਨੇ ਇੱਕ ਲੱਖ ਤੋਂ ਜਿ਼ਆਦਾ ਵਸਤਾਂ ਅਤੇ ਆਰਟੀਕਲ ਭੇਜੇ ਹਨ । ਇਸ ਸਮੇਂ ਦੌਰਾਨ ਔਸਤਨ ਆਨਲਾਈਨ ਖ਼ਰੀਦ 11000 ਰੁਪਏ ਪ੍ਰਤੀ ਗ੍ਰਾਹਕ ਦਰਜ ਕੀਤੀ ਗਈ ਹੈ , ਜੋ ਖਾਦੀ ਦੇ ਤੇਜੀ ਨਾਲ ਹਰਮਨਪਿਆਰਾ ਹੋਣ ਅਤੇ ਖ਼ਰੀਦਦਾਰਾਂ ਦੇ ਸਾਰੇ ਸੈਗਮੈਂਟਸ ਲਈ ਉਤਪਾਦਾਂ ਵਿੱਚ ਵਿਭਿੰਨਤਾ ਦਾ ਸੰਕੇਤ ਹੈ ।
Khadi E-portal: Highlights (figures as on 26.02.2021)
Launch of Khadi e-portal
|
7th July 2020
|
Gross Online Sale in 8 months
|
Rs 1.12 crore
|
Number of orders in 8 months
|
10,100
|
Number of visitors on e-portal
|
65,000
|
Average sale per customer
|
Rs 11,000
|
Total quantity dispatched in orders
|
1,00,600
|
Average quantity per order
|
10
|
Number of products in online inventory
|
800
|
Highest individual sale value
|
Rs 1.25 lakh
|
Maximum orders sent to
|
Maharashtra (1785) Delhi (1584)
UP (1281)
|
Online bestsellers
|
Khadi Masks, honey, herbal soaps, grocery, spices, fabric, Agarbatti
|
ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ, ਸੜਕ ਟ੍ਰਾੰਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਖਾਦੀ ਦੇ ਸਫ਼ਲ ਈ ਕਮਰਸ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਇਸਨੇ ਵੱਡੀ ਵਸੋਂ ਨੂੰ ਵੱਖ ਵੱਖ ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਲਈ ਵੱਡਾ ਬਜ਼ਾਰੀਕਰਨ ਪਲੇਟਫਾਰਮ ਮੁਹੱਈਆ ਕੀਤਾ ਹੈ । ਉਨ੍ਹਾਂ ਕਿਹਾ ਕਿ ਖਾਦੀ ਦੀ ਈ ਮਾਰਕੀਟਿੰਗ ਇੱਕ ਗੇਮਚੇਂਜਰ ਸਿੱਧ ਹੋ ਰਹੀ ਹੈ । ਸ਼੍ਰੀ ਗਡਕਰੀ ਨੇ ਕਿਹਾ ਕਿ ਯਤਨ ਕਰਨੇ ਚਾਹੀਦੇ ਹਨ ਕਿ ਇਹ ਟਰਨਓਵਰ 200 ਕਰੋੜ ਰੁਪਏ ਪ੍ਰਤੀ ਸਾਲ ਪਹੁੰਚ ਜਾਵੇ ।
ਕੇ ਵੀ ਆਈ ਸੀ ਨੇ ਵੈੱਬ ਡਵੈੱਲਪਿੰਗ ਤੇ ਬਿਨ੍ਹਾਂ ਇੱਕ ਰੁਪਿਆ ਵੀ ਖਰਚਣ ਦੇ ਈ ਪੋਰਟਲ ਇਨ ਹਾਊਸ ਵਿਕਸਿਤ ਕੀਤਾ ਹੈ । ਇਹ ਵੀ ਇੱਕ ਪਹਿਲੂ ਹੈ ਜੋ ਖਾਦੀ ਈ ਪੋਰਟਲ ਨੂੰ ਬਾਕੀ ਈ ਕਮਰਸ ਸਾਈਟਸ ਤੋਂ ਵੱਖ ਪੇਸ਼ ਕਰਦਾ ਹੈ । ਬਾਕੀ ਆਨਲਾਈਨ ਪੋਰਟਲ ਦੇ ਉਲਟ ਕੇ ਵੀ ਆਈ ਸੀ ਸਾਰੇ ਲਾਜਿਸਟਿਕਸ ਅਤੇ ਬੁਨਿਆਦੀ ਢਾਂਚਾ ਸਮਰਥਨ ਜਿਵੇਂ ਸ਼੍ਰੇਣੀਕਰਨ , ਉਤਪਾਦ ਫੋਟੋਸ਼ੂਟ , ਆਨਲਾਈਨ ਇਨਵੈਨਟਰੀ ਦੇ ਰੱਖ ਰਖਾਅ ਅਤੇ ਪੈਕੇਜਿੰਗ ਅਤੇ ਵਸਤਾਂ ਦੀ ਆਵਾਜਾਈ ਗਾਹਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਜਿ਼ੰਮੇਵਾਰੀ ਲੈਂਦਾ ਹੈ । ਇਸ ਨਾਲ ਖਾਦੀ ਕਾਰੀਗਰਾਂ , ਸੰਸਥਾਵਾਂ ਅਤੇ ਪੀ ਐੱਮ ਈ ਜੀ ਪੀ ਇਕਾਈਆਂ ਜੋ ਖਾਦੀ ਉਤਪਾਦਾਂ ਦਾ ਨਿਰਮਾਣ ਕਰਦੀਆਂ ਹਨ , ਉੱਪਰ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਬੋਝ ਨਹੀਂ ਆਉਂਦਾ ਹੈ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਖਾਦੀ ਈ ਪੋਰਟਲ ਦੇ ਸੰਚਾਲਨ ਤੇ ਆਉਣ ਵਾਲਾ ਸਾਰਾ ਖਰਚਾ ਕੇ ਵੀ ਆਈ ਸੀ ਕਰਦਾ ਹੈ , ਜਦਕਿ ਬਾਕੀ ਈ ਕਮਰਸ ਸਾਈਟਸ , ਉਤਪਾਦ ਸ਼੍ਰੇਣੀਕਰਨ , ਪੈਕੇਜਿੰਗ ਅਤੇ ਭੇਜਣਾ ਵਿਕ੍ਰੇਤਾ ਦੀਆਂ ਜਿ਼ੰਮੇਵਾਰੀਆਂ ਹਨ । ਕੇ ਵੀ ਆਈ ਸੀ ਦੀ ਇਹ ਨੀਤੀ ਹੈ ਕਿ ਖਾਦੀ ਸੰਸਥਾਵਾਂ ਅਤੇ ਪੀ ਐੱਮ ਈ ਜੀ ਪੀ ਇਕਾਈਆਂ ਨੂੰ ਅਜਿਹੇ ਵਿੱਤੀ ਅਤੇ ਲਾਜਿਸਟੀਕਲ ਬੋਝ ਤੋਂ ਛੋਟ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਇਸ ਨਾਲ ਕਾਫੀ ਰੁਪਏ ਬਚ ਜਾਂਦੇ ਹਨ ਅਤੇ ਇਸ ਲਈ ਖਾਦੀ ਦਾ ਈ ਪੋਰਟਲ ਲੱਖਾਂ ਖਾਦੀ ਕਾਰੀਗਰਾਂ ਲਈ ਇੱਕ ਵਿਲੱਖਣ ਪਲੇਟਫਾਰਮ ਹੈ । ਉਨ੍ਹਾਂ ਕਿਹਾ ਕਿ ਖਾਦੀ ਦੇ ਈ ਪੋਰਟਲ ਨੇ ਸਵਦੇਸ਼ੀ ਨੂੰ ਇੱਕ ਵੱਡਾ ਹੁਲਾਰਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸਨੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਇੱਕ ਵਧੀਕ ਪਲੇਟਫਾਰਮ ਮੁਹੱਈਆ ਕੀਤਾ ਹੈ , ਇਸ ਦੇ ਨਾਲ ਹੀ ਇਸ ਨੇ ਲੋਕਾਂ ਦਾ ਖਾਦੀ ਲਈ ਪਿਆਰ ਅਤੇ ਉਨ੍ਹਾਂ ਦਾ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਸੰਕਲਪ ਵੀ ਦਰਸਾਇਆ ਹੈ ।
ਖਾਦੀ ਦੀ ਆਨਲਾਈਨ ਵਿੱਕਰੀ ਜੋ ਕੋਵਿਡ 19 ਲਾਕਡਾਊਨ ਦੌਰਾਨ ਕੇਵਲ ਖਾਦੀ ਫੇਸ ਮਾਸਕ ਨਾਲ ਸ਼ੁਰੂ ਹੋਈ ਸੀ , ਹੁਣ ਵੱਧ ਕੇ ਤਕਰੀਬਨ 800 ਉਤਪਾਦਾਂ ਦਾ ਮੁਕੰਮਲ ਈ ਮਾਰਕੀਟ ਪਲੇਟਫਾਰਮ ਬਣ ਗਿਆ ਹੈ । ਇਸ ਉਤਪਾਦ ਰੇਂਜ ਵਿੱਚ ਹੱਥ ਨਾਲ ਕੱਤੇ ਅਤੇ ਹੱਥ ਨਾਲ ਬੁਣੇ ਉਤਪਾਦ ਜਿਵੇਂ ਮਲਮਲ , ਰੇਸ਼ਮ , ਡੈਨਿਮ ਅਤੇ ਸੂਤ , ਯੂਨੀਸੈਕਸ ਵਿਚਾਰ ਵਸਤਰ ਟ੍ਰੈਂਡੀ ਮੋਦੀ ਕੁਰਤਾ ਅਤੇ ਜੈਕੇਟ ਖਾਦੀ ਦੇ ਸਿਗਨੇਚਰ , ਗੁੱਟ ਘੜੀ , ਕਈ ਕਿਸਮ ਦੇ ਸ਼ਹਿਦ , ਹਰਬਲ ਅਤੇ ਗ੍ਰੀਨ ਟੀ , ਹਰਬਲ ਦਵਾਈਆਂ ਤੇ ਸਾਬਣ ਸ਼ਾਮਲ ਹਨ । ਪਾਪੜ , ਕੱਚੀ ਘਣੀ ਸਰੋਂ ਦਾ ਤੇਲ , ਗੋਬਰ / ਗਊ ਮੂਤਰ ਤੇ ਸਾਬਣ ਅਤੇ ਹਰਬਲ ਹਾਰ ਸਿ਼ੰਗਾਰ ਰੇਂਜ ਦੀਆਂ ਕਈ ਹੋਰ ਵਸਤਾਂ ਸ਼ਾਮਲ ਹਨ ।
ਕਈ ਵਿਲੱਖਣ ਉਤਪਾਦ ਜਿਵੇਂ ਖਾਦੀ ਫੈਬਰਿਕ ਫੁੱਟਵੀਅਰ , ਨਵੀਨਤਮ ਖਾਦੀ ਪ੍ਰਕਿਰਤਿਕ ਭੇਂਟ , ਜੋ ਗਊ ਗੋਬਰ ਤੋਂ ਬਣਿਆ ਹੈ ਅਤੇ ਹਾਲ ਹੀ ਵਿੱਚ ਸੁਰਜੀਤ ਕੀਤਾ ਰਵਾਇਤੀ ਮੋਨਪਾ ਹੈਂਡ ਮੇਡ ਪੇਪਰ ਵੀ ਆਨਲਾਈਨ ਵੇਚੇ ਜਾ ਰਹੇ ਹਨ । ਇਨ੍ਹਾਂ ਉਤਪਾਦਾਂ ਦੀ ਰੇਂਜ ਖ਼ਰੀਦਦਾਰਾਂ ਦੇ ਸਾਰੇ ਵਰਗਾਂ ਦੀ ਪਹੁੰਚ ਅਤੇ ਚੋਣ ਨੂੰ ਮੁੱਖ ਰੱਖਦਿਆਂ 50 ਰੁਪਏ ਤੋਂ 5000 ਰੁਪਏ ਰੱਖੀ ਗਈ ਹੈ ।
ਕੇ ਵੀ ਆਈ ਸੀ ਨੇ ਸਾਰੇ ਸਾਰੇ 31 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ , ਜਿਨ੍ਹਾਂ ਵਿੱਚ ਦੂਰ ਦੁਰਾਡ ਦੇ ਅੰਡੇਮਾਨ ਅਤੇ ਨਿੱਕੋਬਾਰ ਦੀਪ , ਅਰੁਣਾਚਲ ਪ੍ਰਦੇਸ਼ , ਕੇਰਲ , ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਸ਼ਾਮਲ ਹਨ , ਤੋਂ ਆਨਲਾਈਨ ਆਰਡਰ ਪ੍ਰਾਪਤ ਕੀਤੇ ਹਨ ।
ਬੀ ਐਨ / ਐੱਮ ਐੱਮ
(Release ID: 1701395)
Visitor Counter : 242