ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਨੇ ਇਕ ਜ਼ਿਲ੍ਹਾ ਇਕ ਫੋਕਸ ਉਤਪਾਦ ਲਈ ਉਤਪਾਦਾਂ ਨੂੰ ਅੰਤਿਮ ਰੂਪ ਦਿੱਤਾ


ਓਡੀਓਐਫਪੀ ਲਾਗੂ ਕਰਨ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਖੇਤੀ ਉਤਪਾਦਾਂ ਦੀ ਬਰਾਮਦ ਵਿਚ ਵਾਧਾ ਹੋਵੇਗਾ

Posted On: 27 FEB 2021 1:10PM by PIB Chandigarh

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਨਾਲ ਇਕ ਜ਼ਿਲ੍ਹਾ ਇਕ ਫੋਕਸ ਉਤਪਾਦ (ਓਡੀਓਐਫਪੀ) ਲਈ ਉਤਪਾਦਾਂ ਨੂੰ ਅੰਤਿਮ ਰੂਪ ਦਿੱਤਾ ਹੈ ਦੇਸ਼ ਭਰ ਦੇ 728 ਜਿਲਿਆਂ ਵਿੱਚ ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ, ਪੋਲਟਰੀ, ਦੁੱਧ, ਮੱਛੀਆਂ, ਐਕੁਆਕਲੱਚਰ, ਸਮੁਦਰੀ ਖੇਤਰਾਂ ਦੇ ਉਤਪਾਦਾਂ ਦੀ ਪਛਾਣ ਕੀਤੀ ਗਈ ਹੈ ਉਤਪਾਦਾਂ ਦੀ ਸੂਚੀ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਤੋਂ ਹਾਸਿਲ ਕੀਤੀ ਗਈ ਸਮੱਗਰੀ ਦੇ ਆਧਾਰ ਤੇ ਫਾਈਨਲ ਕੀਤਾ ਗਿਆ ਹੈ ਇਨ੍ਹਾਂ ਉਤਪਾਦਾਂ ਨੂੰ ਭਾਰਤ ਸਰਕਾਰ ਦੀਆਂ ਯੋਜਨਾਵਾਂ ਦੀ ਕਨਵਰਜੈਂਸ ਰਾਹੀਂ ਕਲਸਟਰ ਰੂਪ ਵਿੱਚ ਉਤਸ਼ਾਹਤ ਕੀਤਾ ਜਾਵੇਗਾ ਤਾਕਿ ਉਤਪਾਦਾਂ ਦੇ ਮੁੱਲ ਵਿਚ ਵਾਧਾ ਹੋਵੇ ਅਤੇ ਨਾਲ ਹੀ ਕਿਸਾਨਾਂ ਦੀ ਆਮਦਨ ਵੀ ਵਧੇ ਪਛਾਣੇ ਗਏ ਉਤਪਾਦਾਂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਦੀ ਪੀਐਮ-ਐਫਐਮਈ ਸਕੀਮ ਅਧੀਨ ਸਹਾਇਤਾ ਦਿੱਤੀ ਜਾਵੇਗੀ ਜੋ ਪ੍ਰਮੋਟਰ ਅਤੇ ਸੂਖਮ ਉੱਦਮਾਂ ਨੂੰ ਪ੍ਰੋਤਸਾਹਨ ਉਪਲਬਧ ਕਰਵਾਏਗੀ ਕਈ ਉਤਪਾਦਾਂ ਵਿਚ ਸਰੋਤਾਂ ਦੀ ਕਨਵਰਜੈਂਸ ਅਤੇ ਦੂਜੇ ਵਿਭਾਗਾਂ ਤੋਂ ਅਪ੍ਰੋਚ ਵੀ ਸ਼ਾਮਿਲ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਚਲ ਰਹੀਆਂ ਕੇਂਦਰੀ ਸਪਾਂਸਰਡ ਸਕੀਮਾਂ ਜਿਵੇਂ ਕਿ ਐਮਆਈਡੀਐਚ, ਐਨਐਫਐਸਐਮ, ਆਰਕੇਵੀਵਾਈ, ਪੀਕੇਵੀਵਾਈ ਆਦਿ ਨਾਲ ਓਡੀਓਐਫਪੀ ਨੂੰ ਸਹਾਇਤਾ ਦੇਵੇਗਾ ਰਾਜ ਸਰਕਾਰਾਂ ਵਲੋਂ ਓਡੀਓਐਫਪੀ ਨੂੰ ਲਾਗੂ ਕਰਨ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਖੇਤੀ ਉਤਪਾਦਾਂ ਦੀ ਐਕਸਪੋਰਟ ਨੂੰ ਵਧਾਉਣ ਅਤੇ ਮੁੱਲ ਵਾਧੇ ਲਈ ਸਮਰਥਨ ਹਾਸਿਲ ਕਰਨ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ।

 

ਵੱਖ-ਵੱਖ ਜ਼ਿਲ੍ਹਿਆਂ ਲਈ ਉਤਪਾਦ ਹਨ -

 

1. ਝੋਨਾ - 40 ਜਿਲ੍ਹੇ

 

2. ਕਣਕ - 5 ਜ਼ਿਲ੍ਹੇ

 

3. ਕੋਰਸ ਕਮ ਨਿਊਟ੍ਰੀ ਸੀਰੀਲਜ਼ - 25 ਜਿਲ੍ਹੇ

 

4. ਦਾਲਾਂ - 16 ਜਿਲ੍ਹੇ

 

5. ਵਪਾਰਕ ਫਸਲਾਂ - 22 ਜਿਲ੍ਹੇ

 

6. ਤੇਲ ਬੀਜ - 41 ਜਿਲ੍ਹੇ

 

7. ਸਬਜ਼ੀਆਂ - 107 ਜਿਲ੍ਹੇ

 

8. ਮਸਾਲੇ - 105 ਜਿਲ੍ਹੇ

 

9. ਪਲਾਂਟੇਸ਼ਨ - 28 ਜਿਲ੍ਹੇ

 

10. ਫਲ - 226 ਜਿਲ੍ਹੇ

 

11. ਫਲੋਰੀਕਲਚਰ - 2 ਜਿਲ੍ਹੇ

 

12. ਸ਼ਹਿਦ - 9 ਜਿਲ੍ਹੇ

 

13. ਪਸ਼ੂ ਪਾਲਣ / ਡੇਅਰੀ ਉਤਪਾਦ - 40 ਜਿਲ੍ਹੇ

 

14. ਐਕੁਆਕਲਚਰ /ਸਮੁੰਦਰੀ ਮੱਛੀਆਂ - 29 ਜਿਲ੍ਹੇ

 

15. ਪ੍ਰੋਸੈਸਡ ਉਤਪਾਦ - 33 ਜਿਲ੍ਹੇ

-------------------------------

ਏਪੀਐਸ ਜੇਕੇ



(Release ID: 1701392) Visitor Counter : 163