ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੁਆਰਾ ਵਿਕਸਿਤ ਕੋਵੈਕਸੀਨ ਵਿੱਚ ਵਰਤਣ ਲਈ ਐਗੋਨਿਸਟ ਅਣੂ ਦੇ ਸੰਸਲੇਸ਼ਣ ਵਿੱਚ ਸੀਐੱਸਆਈਆਰ ਦੀ ਭੂਮਿਕਾ
Posted On:
26 FEB 2021 11:38AM by PIB Chandigarh
ਅਣਕਿਆਸੀ ਕੋਵਿਡ-19 ਮਹਾਮਾਰੀ ਨੇ ਸਿਹਤ ਸੰਭਾਲ ਦੇ ਖੇਤਰ ਵਿੱਚ ਕਈ ਚੁਣੌਤੀਆਂ ਦਿੱਤੀਆਂ ਹਨ ਅਤੇ ਬਹੁਤ ਸਾਰੀਆਂ ਸੀਐੱਸਆਈਆਰ ਸੰਵਿਧਾਨਕ ਪ੍ਰਯੋਗਸ਼ਾਲਾਵਾਂ ਪ੍ਰਕਿਰਿਆ ਦੇ ਵਿਕਾਸ ਅਤੇ ਕਲੀਨਿਕਲ ਅਜ਼ਮਾਇਸ਼ਾਂ ਦੁਆਰਾ ਰਿਪਰਜ਼ਡ ਦਵਾਈਆਂ ਦੀ ਸ਼ੁਰੂਆਤ ਕਰਨ ਲਈ ਉਦਯੋਗ ਨਾਲ ਸਾਂਝੇਦਾਰੀ ਲਈ ਨਿਰੰਤਰ ਮਿਹਨਤ ਕਰ ਰਹੀਆਂ ਹਨ। ਸੀਐੱਸਆਈਆਰ ਲੈਬਾਂ ਨੇ ਸਾਰਸ-ਸੀਓਵੀ -2 ਦੀ ਸਕ੍ਰੀਨਿੰਗ ਲਈ ਫੈਲੂਡਾ ਅਤੇ ਡ੍ਰਾਈ ਸਵੈਬ ਡਾਇਰੈਕਟ ਆਰਟੀ-ਪੀਸੀਆਰ ਵਿਧੀ ਸਮੇਤ ਡਾਇਗਨੌਸਟਿਕ ਕਿੱਟਾਂ ਦੇ ਲਾਂਚ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।
ਸਾਡੇ ਦੇਸ਼ ਵਿੱਚ, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ (ਬੀਬੀਆਈਐੱਲ) ਕੋਵਿਡ-19, ਕੋਵੈਕਸਿਨ ਦੇ ਲਈ ਦੇਸੀ ਟੀਕੇ ਦੇ ਵਿਕਾਸ ਵਿੱਚ ਮੋਹਰੀ ਬਣ ਕੇ ਉੱਭਰੀ ਹੈ। ਬੀਬੀਆਈਐੱਲ ਦੁਆਰਾ ਵਿਕਸਤ ਵੈਕਸੀਨ ਇੱਕ ਬਹੁਤ ਹੀ ਸ਼ੁਧ ਹੈ, ਜਿਸਨੇ ਸਾਰੇ ਵਾਇਰਸ ਸਾਰਸ-ਸੀਓਵੀ 2 ਨੂੰ ਗੈਰ- ਸਰਗਰਮ ਕੀਤਾ। ਵੈਕਸੀਨ ਨੂੰ ਐਲਗਲ-ਆਈਐੱਮਡੀਜੀ ਦੁਆਰਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਲੋੜੀਂਦੀ ਕਿਸਮ ਦੀ ਇਮਿਊਨ ਪ੍ਰਤਿਕ੍ਰਿਆ ਪੈਦਾ ਕਰਨ ਲਈ ਐਲੂਮੀਨੀਅਮ ਹਾਈਡ੍ਰੋਕਸਾਈਡ ਜੈੱਲ ਤੇ ਕੈਮੀਸਰਬਾਈਡ ਟੀਐੱਲਆਰ 7/8 ਐਗੋਨੀਸਟ ਸ਼ਾਮਲ ਹੁੰਦਾ ਹੈ। ਟੀਐੱਲਆਰ 7 /8 ਐਗੋਨਿਸਟ ਅਣੂ ਦੁਆਰਾ ਵੈਕਸੀਨ ਦੇ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਦੇ ਕਾਰਨ, ਹੈਦਰਾਬਾਦ ਵਿੱਚ ਸਥਿਤ ਸੀਐੱਸਆਈਆਰ ਸੰਸਥਾਪਕ ਲੈਬ, ਇੰਡੀਅਨ ਇੰਸਟੀਚਿਊਟ ਆਫ ਕੈਮੀਕਲ ਟੈਕਨਾਲੋਜੀ (ਆਈਆਈਸੀਟੀ), ਨੂੰ ਬੀਬੀਆਈਐੱਲ ਦੁਆਰਾ ਪਹੁੰਚ ਕੀਤੀ ਗਈ ਤਾਂ ਕਿ ਇੱਕ ਕਿਫਾਇਤੀ ਕੀਮਤ ਉੱਤੇ ਅਤੇ ਸਭ ਤੋਂ ਵੱਧ ਸ਼ੁੱਧਤਾ ਵਾਲੇ ਦੇਸੀ ਰਸਾਇਣ ਨਾਲ ਐਗੋਨਿਸਟ ਅਣੂ ਦੇ ਸਿੰਥੈਟਿਕ ਰੂਟ ਨੂੰ ਵਿਕਸਤ ਕੀਤਾ ਜਾ ਸਕੇ। ਇਸ ਐਗੋਨਿਸਟ ਅਣੂ ਨੇ ਬੀਬੀਆਈਐੱਲ ਦੀ ਸਹਾਇਤਾ ਕੀਤੀ ਤਾਂ ਜੋ ਉਸ ਦੇ ਉਤਪਾਦਨ ਨੂੰ ਪੂਰਾ ਕੀਤਾ ਜਾ ਸਕੇ।
ਇਸ ਪ੍ਰੋਜੈਕਟ ਦੀ ਅਗਵਾਈ ਡਾਇਰੈਕਟਰ ਡਾ. ਚੰਦਰਸ਼ੇਖਰ ਅਤੇ ਆਈਆਈਸੀਟੀ ਤੋਂ ਸੀਨੀਅਰ ਸਾਇੰਟਿਸਟ ਡਾ. ਰਾਜੀ ਰੈਡੀ ਦੁਆਰਾ ਕੀਤੀ ਗਈ ਸੀ ਅਤੇ ਇਸਨੂੰ 4 ਮਹੀਨਿਆਂ ਵਿੱਚ ਪੂਰਾ ਕੀਤੀ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਸਮਾਂ ਹੈ। ਇਸ ਦੇ ਨਾਲ ਹੀ, ਸੀਐੱਸਆਈਆਰ- ਆਈਆਈਸੀਟੀ ਦੀ ਅਗਵਾਈ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਅਤੇ ਪ੍ਰੋਫੈਸਰ (ਏਸੀਐੱਸਆਈਆਰ) ਡਾ. ਮੋਹਾਨਾ ਕ੍ਰਿਸ਼ਨਾ ਮੁਦਿਅਮ ਨੇ ਕੀਤੀ, ਉਨ੍ਹਾਂ ਨੇ ਟੀਐੱਲਆਰ 7/8 ਐਗੋਨਿਸਟ ਅਣੂ ਦੇ ਟੈਸਟਿੰਗ ਲਈ ਵਿਸ਼ਲੇਸ਼ਣ ਦੇ ਢੰਗ ਦੇ ਵਿਕਾਸ ਅਤੇ ਐੱਨਏਬੀਐੱਲ ਦੁਆਰਾ ਪ੍ਰਵਾਨਿਤ ਪ੍ਰਯੋਗਸ਼ਾਲਾ ਦੁਆਰਾ ਇਸ ਦੇ ਢੰਗ ਪ੍ਰਮਾਣਤ ਪ੍ਰਕਿਰਿਆਵਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਏਲਾ ਨੇ ਨੋਵਲ ਏਗੋਨਿਸਟ ਦੇ ਵਿਕਾਸ ਪ੍ਰਤੀ ਸੀਐੱਸਆਈਆਰ-ਆਈਸੀਟੀ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਸੀਐੱਸਆਈਆਰ - ਆਈਆਈਸੀਟੀ ਦੁਆਰਾ ਵਿਕਸਿਤ ਪ੍ਰਕਿਰਿਆ ਤਕਨਾਲੋਜੀ ਕੋਵੈਕਸੀਨ (ਟੀਐੱਮ) ਦੇ ਅਡਜੰਕਟ ਉਤਪਾਦਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ।” ਸੀਐੱਸਆਈਆਰ ਦੇ ਡੀਜੀ ਅਤੇ ਡੀਐੱਸਆਈਆਰ ਦੇ ਸਕੱਤਰ ਡਾ ਸ਼ੇਖਰ ਮੰਡੇ ਨੇ ਪ੍ਰਕਿਰਿਆ ਨੂੰ ਕਿਫਾਇਤੀ ਬਣਾਉਣ ਅਤੇ ਰਿਕਾਰਡ ਸਮੇਂ ਵਿੱਚ ਐਗੋਨਿਸਟ ਅਣੂ ਦੇ ਵਿਕਾਸ ਨੂੰ ਯੋਗ ਕਰਨ ਲਈ ਸੀਐੱਸਆਈਆਰ-ਆਈਆਈਸੀਟੀ ਦੀ ਟੀਮ ਦੀ ਸ਼ਲਾਘਾ ਕੀਤੀ ਹੈ ਅਤੇ ਜ਼ਿਕਰ ਕੀਤਾ ਹੈ ਕਿ ਇਹ ‘ਆਤਮ ਨਿਰਭਰ ਭਾਰਤ’ ਪ੍ਰਤੀ ਸੀਐੱਸਆਈਆਰ ਦੀ ਵਚਨਬੱਧਤਾ ਦੀ ਇੱਕ ਹੋਰ ਉਦਾਹਰਣ ਹੈ।
*****
ਐੱਨਬੀ/ ਕੇਜੀਐੱਸ/ ( ਸੀਐੱਸਆਈਆਰ ਰਿਲੀਜ਼)
(Release ID: 1701261)
Visitor Counter : 108