ਰੇਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਟਨਕਪੁਰ–ਦਿੱਲੀ–ਟਨਕਪੁਰ ਪੂਰਨਗਿਰੀ ਜਨ ਸ਼ਤਾਬਦੀ ਐਕਸਪ੍ਰੈੱਸ ਵਿਸ਼ੇਸ਼ ਰੇਲ–ਗੱਡੀ ਝੰਡੀ ਵਿਖਾ ਕੇ ਕੀਤੀ ਰਵਾਨਾ


ਇਹ ਰੇਲ ਟਨਕਪੁਰ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜੇਗੀ ਤੇ ਉੱਤਰਾਖੰਡ ’ਚ ਸਮਾਜਕ ਆਰਥਿਕ ਵਿਕਾਸ ਲਿਆਵੇਗੀ

ਕੁਨੈਕਟੀਵਿਟੀ ’ਚ ਸੁਧਾਰ ਨਾਲ ਪੂਰਨਗਿਰੀ ਦੇ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਹੋਵੇਗਾ ਲਾਭ

Posted On: 26 FEB 2021 4:01PM by PIB Chandigarh

ਕੇਂਦਰੀ ਰੇਲਵੇ, ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਟਨਕਪੁਰ–ਦਿੱਲੀ ਜੰਕਸ਼ਨ ਵਿਸ਼ੇਸ਼ ਰੇਲ–ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਉਸ ਈਵੈਂਟ ਵਾਲੀ ਥਾਂ ਉੱਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਇਸ ਮੌਕੇ ਬੋਲਦਿਆਂ ਮਾਣਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਨਵੀਂ ਆਧੁਨਿਕ, ਸੁਰੱਖਿਅਤ, ਐੱਲਐੱਚਬੀ ਕੋਚ ਪੂਰਨਗਿਰੀ ਜਨ–ਸ਼ਤਾਬਦੀ ਰੇਲ–ਗੱਡੀ ਦੇ ਸ਼ੁਰੂ ਹੋਣ ਨਾਲ ਇਸ ਖੇਤਰ ਵਿੱਚ ਸੈਰ–ਸਪਾਟੇ ਤੇ ਕੁਨੈਕਟੀਵਿਟੀ ’ਚ ਵਾਧਾ ਹੋਵੇਗਾ। ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ ਪੀਲੀਭੀਤ–ਦਿੱਲੀ ਰੂਟ ਦੇ ਬਿਜਲੀਕਰਣ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ, ਟਨਕਪੁਰ–ਪੀਲੀਭੀਤ ਰੂਟ ਵੀ ਮੁਕੰਮਲ ਹੈ, ਸਿਰਫ਼ ਸੀਆਰਐੱਸ ਨਿਰੀਖਣ ਦੀ ਉਡੀਕ ਹੈ, ਛੇਤੀ ਹੀ ਸਮੁੱਚੇ ਰੂਟ (ਟਨਕਪੁਰ–ਦਿੱਲੀ) ਦਾ ਬਿਜਲੀਕਰਣ ਹੋ ਜਾਵੇਗਾ। ਉਨ੍ਹਾਂ ਉੱਤਰਾਖੰਡ ਰਾਜ ਵਿੱਚ ਇਸ ਵੇਲੇ ਚੱਲ ਰਹੇ ਕਈ ਰੇਲਵੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਰੇਲ ਪ੍ਰੋਜੈਕਟਾਂ ਲਈ ਬਜਟ ਰਾਸ਼ੀ ਵਿੱਚ ਕਈ–ਗੁਣਾ ਵਾਧਾ ਕੀਤਾ ਗਿਆ ਹੈ। ਉੱਤਰਾਖੰਡ ’ਚ ਵਿਕਾਸ ਦੀ ਇੱਕ ਨਵੀਂ ਲਹਿਰ ਵਿਖਾਈ ਦੇ ਰਹੀ ਹੈ।

ਇਹ ਰੇਲ–ਗੱਡੀ ਟਨਕਪੁਰ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜੇਗੀ ਅਤੇ ਇਸ ਖੇਤਰ ’ਚ ਸਮਾਜਕ–ਆਰਥਿਕ ਵਿਕਾਸ ਲਿਆਵੇਗੀ। ਪੂਰਨਗਿਰੀ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਸੁਧਰੀ ਕੁਨੈਕਟੀਵਿਟੀ ਦਾ ਲਾਭ ਪੁੱਜੇਗਾ।

ਇਸ ਰੇਲ–ਗੱਡੀ ਬਾਰੇ:

ਰੇਲ–ਗੱਡੀ ਨੰਬਰ 05325 ਟਨਕਪੁਰ–ਦਿੱਲੀ ਪੂਰਨਗਿਰੀ ਜਨ–ਸ਼ਤਾਬਦੀ ਐਕਸਪ੍ਰੈੱਸ ਡੇਲੀ ਸਪੈਸ਼ਲ ਰੇਲ–ਗੱਡੀ ਟਨਕਪੁਰ ਸਵੇਰੇ 11:25 ਵਜੇ ਰਵਾਨਾ ਹੋਵੇਗੀ ਅਤੇ ਰਾਤੀਂ 21:35 ਵਜੇ ਦਿੱਲੀ ਪੁੱਜੇਗੀ।

ਰੇਲ–ਗੱਡੀ ਨੰਬਰ 05326 ਦਿੱਲੀ ਜੰਕਸ਼ਨ–ਟਨਕਪੁਰ ਪੂਰਨਗਿਰੀ ਜਨ ਸ਼ਤਾਬਦੀ ਐਕਸਪ੍ਰੈੱਸ ਰੇਲ–ਗੱਡੀ ਦਿੱਲੀ ਤੋਂ ਸਵੇਰੇ 6:10 ਵਜੇ ਚੱਲੇਗੀ ਅਤੇ ਸ਼ਾਮੀਂ 16:10 ਵਜੇ ਟਨਕਪੁਰ ਪੁੱਜੇਗੀ।

ਇਸ ਰੇਲ–ਗੱਡੀ ਦੇ ਕੁੱਲ ਐੱਲਐੱਚਬੀ ਕੋਚ ਹੋਣਗੇ; ਜਿਨ੍ਹਾਂ ਵਿੱਚ 2 ਏਸੀ ਚੇਅਰ–ਕਾਰ, 08 ਚੇਅਰ–ਕਾਰ ਕੋਚੇਜ਼ ਅਤੇ ਦੋ ਜੈਨਰੇਟਰ ਕੋਚੇਜ਼ ਸ਼ਾਮਲ ਹਨ। ਦੋਵੇਂ ਦਿਸ਼ਾਵਾਂ ਤੋਂ ਚੱਲਦੇ ਸਮੇਂ ਇਹ ਬਨਬਾਸ, ਖਟੀਮਾ, ਪੀਲੀਭੀਤ, ਇੱਜ਼ਤਨਗਰ, ਬਰੇਲੀ ਸ਼ਹਿਰ, ਬਰੇਲੀ ਜੰਕਸ਼ਨ, ਵਿਸ਼ਾਰਤਗੰਜ, ਆਓਨਲਾ, ਕਰੇਂਗੀ, ਦਫ਼ਤਰਾ, ਆਸਫ਼ਪੁਰ, ਚੰਦੌਸੀ, ਰਾਜਾ ਕਾ ਸਾਹਸਪੁਰ, ਮੁਰਾਦਾਬਾਦ, ਅਮਰੋਹਾ, ਗਜਰੌਲਾ, ਗੜ ਮੁਕਤੇਸ਼ਵਰ, ਸਿੰਭੌਲੀ, ਹਾਪੁੜ, ਪੀਲਾਖੂਆ, ਗ਼ਾਜ਼ੀਆਬਾਦ, ਸਾਹਿਬਾਬਾਦ, ਦਿੱਲੀ ਸ਼ਾਹਦਰਾ ਜਿਹੇ ਸਟੇਸ਼ਨਾਂ ਉੱਤੇ ਰੁਕੇਗੀ।

ਅੱਜ, ਇਹ ਰੇਲ–ਗੱਡੀ ‘ਉਦਘਾਟਨੀ ਸਪੈਸ਼ਲ ਟ੍ਰੇਨ’ ਵਜੋਂ ਚਲਾਈ ਜਾ ਰਹੀ ਹੈ।

*****

ਡੀਜੇਐੱਨ/ਐੱਮਕੇਵੀ



(Release ID: 1701131) Visitor Counter : 138