ਰੇਲ ਮੰਤਰਾਲਾ

ਭਾਰਤੀ ਰੇਲਵੇਜ਼ ਵੱਲੋਂ ਉਨ੍ਹਾਂ ਖੇਤਰਾਂ ’ਚ ਮੋਬਾਇਲ ਐਪ ਉੱਤੇ ਯੂਟੀਐੱਸ ਦੀ ਸੁਵਿਧਾ ਮੁੜ–ਐਕਟੀਵੇਟ ਕਰਨ ਦਾ ਫ਼ੈਸਲਾ, ਜਿੱਥੇ ਅਣਰਾਖਵੀਂਆਂ ਰੇਲ–ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ


ਕਾਊਂਟਰਾਂ ’ਤੇ ਭੀੜ ਤੋਂ ਬਚਾਅ ਤੇ ਸਮਾਜਕ–ਦੂਰੀ ਯਕੀਨੀ ਬਣਾਉਣ ਲਈ ਮੋਬਾਇਲ ਐਪ ਉੱਤੇ ਯੂਟੀਐੱਸ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ

ਜ਼ੋਨਲ ਰੇਲਵੇਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਵੀ ਕਿਸੇ ਜ਼ੋਨਲ ਰੇਲਵੇ ’ਤੇ ਕਿਸੇ ਅਣਰਾਖਵੀਂਆਂ ਰੇਲ ਸੇਵਾਵਾਂ ਸ਼ੁਰੂ ਹੁੰਦੀਆਂ ਹਨ, ਤਾਂ ਸਬੰਧਤ ਜ਼ੋਨਲ ਰੇਲਵੇ ਅਣਰਾਖਵੀਂਆਂ ਟਿਕਟਾਂ ਜਾਰੀ ਕਰਨ ਲਈ ਮੋਬਾਇਲ ਐਪ ਉੱਤੇ ਯੂਟੀਐੱਸ ਯੋਗ ਕਰ ਦੇਵੇ

Posted On: 25 FEB 2021 4:27PM by PIB Chandigarh

ਭਾਰਤੀ ਰੇਲਵੇ ਦੁਆਰਾ ਟਿਕਟ ਬੁਕਿੰਗ ਕਾਊਂਟਰਾਂ ਉੱਤੇ ਭੀੜ ਘਟਾਉਣ ਅਤੇ ਸਮਾਜਕ–ਦੂਰੀ ਦੇ ਨਿਯਮਾਂ ਦੀ ਸੁਖਾਵੇਂ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਲਈ ‘ਮੋਬਾਇਲ ਐਪ ਉੱਤੇ ਯੂਟੀਐੱਸ’ (UTS ON MOBILE App) ਰਾਹੀਂ ਅਣਰਾਖਵੀਂਆਂ ਟਿਕਟਾਂ ਬੁੱਕ ਕਰਨ ਦੀ ਸੁਵਿਧਾ ਮੁੜ–ਐਕਟੀਵੇਟ ਕੀਤੀ ਜਾ ਰਹੀ ਹੈ।

ਭਾਰਤੀ ਰੇਲਵੇ ਉੱਤੇ ਅਣਰਾਖਵੀਂਆਂ ਰੇਲ ਸੇਵਾਵਾਂ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਯਾਤਰੀਆਂ ਨੂੰ ਅਣਰਾਖਵੀਂਆਂ ਟਿਕਟਾਂ ਬੁਕਿੰਗ ਵਿੱਚ ਅਸੁਵਿਧਾ ਤੋਂ ਬਚਾਉਣ ਅਤੇ ਟਿਕਟ ਖ਼ਰੀਦਦੇ ਸਮੇਂ ਬੁਕਿੰਗ ਕਾਊਂਟਰਜ਼ ਉੱਤੇ ਸਮਾਜਕ–ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉੱਪ–ਨਗਰ ਦੇ ਸੈਕਸ਼ਨਾਂ ਉੱਤੇ ਉਪਲਬਧ ‘UTS ON MOBILE APP’ ਸੁਵਿਧਾ ਤੋਂ ਇਲਾਵਾ ਇਹ ਸੁਵਿਧਾ ਜ਼ੋਨਲ ਰੇਲਵੇ ਦੇ ਗ਼ੈਰ–ਉੱਪਨਗਰੀ ਸੈਕਸ਼ਨਾਂ ਉੱਤੇ ਵੀ ਮੁੜ ਸ਼ੁਰੂ ਕੀਤੀ ਜਾ ਸਕਦੀ ਹੈ। ਜ਼ੋਨਲ ਰੇਲਵੇ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਵੀ ਕਿਸੇ ਜ਼ੋਨਲ ਰੇਲਵੇ ਉੱਤੇ ਅਣਰਾਖਵੀਂਆਂ ਰੇਲ ਸੇਵਾਵਾਂ ਦੀ ਮੁੜ–ਸ਼ੁਰੂਆਤ ਕੀਤੀ ਜਾਂਦੀ ਹੈ, ਤਾਂ ਸਬੰਧਤ ਜ਼ੋਨਲ ਰੇਲਵੇ ਅਣਰਾਖਵੀਂਆਂ ਟਿਕਟਾਂ ਜਾਰੀ ਕਰਨ ਲਈ UTS ON MOBILE App ਯੋਗ ਕਰ ਸਕਦਾ ਹੈ।

*****

ਡੀਜੇਐੱਨ/ਐੱਮਕੇਵੀ



(Release ID: 1700935) Visitor Counter : 141