ਰੱਖਿਆ ਮੰਤਰਾਲਾ

ਸੰਯੁਕਤ ਬਿਆਨ

Posted On: 25 FEB 2021 12:00PM by PIB Chandigarh

ਭਾਰਤ ਅਤੇ ਪਾਕਿਸਤਾਨ  ਦੇ ਫੌਜੀ ਅਭਿਆਨਾਂ ਦੇ ਮਹਾਨਿਦੇਸ਼ਕਾਂ  ( ਡੀ.ਜੀ.ਐਮ.ਓ. )  ਨੇ ਹਾਟਲਾਈਨ  ਸੰਪਰਕ ਦੇ ਸਥਾਪਤ ਤੰਤਰ ਬਾਰੇ ਵਿਚਾਰ-ਵਟਾਂਦਰਾ ਕੀਤਾ । ਦੋਨਾਂ ਧਿਰਾਂ ਨੇ ਕੰਟਰੋਲ ਲਾਈਨ ਅਤੇ ਹੋਰ ਸਾਰੇ ਖੇਤਰਾਂ ਵਿੱਚ ਇੱਕ ਖੁੱਲੇ,  ਸਪੱਸ਼ਟ ਅਤੇ ਸੁਖਾਵੇਂ ਮਾਹੌਲ ਵਿੱਚ ਹਾਲਾਤ ਦੀ ਸਮੀਖਿਆ ਕੀਤੀ ।

 

ਦੋਨਾਂ ਦੇਸ਼ਾਂ ਦੀਆਂ ਸੀਮਾਵਾਂ ਦੇ ਨਾਲ-ਨਾਲ ਆਪਸ ਵਿੱਚ ਲਾਭਦਾਇਕ ਅਤੇ ਸਥਾਈ ਸ਼ਾਂਤੀ ਅਰਜਿਤ ਕਰਨ ਦੇ ਹਿੱਤ ਵਿੱਚ ਦੋਵੇਂ ਡੀ.ਜੀ.ਐਮ.ਓ. ਇੱਕ-ਦੂਜੇ ਦੇ ਉਨ੍ਹਾਂ ਪ੍ਰਮੁੱਖ ਮੁੱਦਿਆਂ ਅਤੇ ਚਿੰਤਾਵਾਂ ਬਾਰੇ ਚਰਚਾ ਕਰਨ ’ਤੇ ਸਹਿਮਤ ਹੋਏ ਜਿਨ੍ਹਾਂ ਵਿੱਚ ਸ਼ਾਂਤੀ ਨੂੰ ਭੰਗ ਕਰਨ ਅਤੇ ਹਿੰਸਾ ਨੂੰ ਵਧਾਉਣ ਦੀ ਪ੍ਰਵਿਰਤੀ ਹੈ । ਦੋਨਾਂ ਧਿਰਾਂ ਚ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ਅਤੇ 24/25 ਫਰਵਰੀ 2021 ਦੀ ਅੱਧੀ ਰਾਤ ਤੋਂ ਕੰਟਰੋਲ ਲਾਈਨ ਅਤੇ ਹੋਰ ਸਾਰੇ ਖੇਤਰਾਂ ਵਿੱਚ ਯੁੱਧਵਿਰਾਮ ਦਾ ਪਾਲਣ ਕਰਨ ’ਤੇ ਸਹਿਮਤੀ ਪ੍ਰਗਟਾਈ ।

  

ਦੋਨਾਂ ਧਿਰਾਂ ਨੇ ਇਹ ਦੁਹਰਾਇਆ ਕਿ ਹਾਰਡਲਾਈਨ ਸੰਪਰਕ ਦੇ ਮੌਜੂਦਾ ਤੰਤਰ ਅਤੇ ਸੀਮਾ ’ਤੇ ਫਲੈਗ ਬੈਠਕਾਂ ਦਾ ਕਿਸੇ ਐਮਰਜੈਂਸੀ ਹਾਲਾਤਾਂ ਜਾਂ ਗਲਤਫਹਮੀ ਦਾ ਹੱਲ ਕਰਨ ਵਿੱਚ ਪ੍ਰਯੋਗ ਕੀਤਾ ਜਾਵੇਗਾ ।

 

ਏਏ, ਬੀਐਸਸੀ, ਕੇਆਰ

 



(Release ID: 1700863) Visitor Counter : 297