ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ 16ਵੇਂ ਐੱਫ ਆਈ ਸੀ ਸੀ ਆਈ ਉੱਚ ਸਿੱਖਿਆ ਸੰਮੇਲਨ 2021 ਵਿੱਚ ਉਦਘਾਟਨੀ ਭਾਸ਼ਣ ਦਿੱਤਾ
Posted On:
25 FEB 2021 3:57PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ 16ਵੇਂ ਫਿੱਕੀ ਉੱਚ ਸਿੱਖਿਆ ਸੰਮੇਲਨ 2021 ਵਿੱਚ ਉਦਘਾਟਨੀ ਭਾਸ਼ਣ ਦਿੱਤਾ । ਫਿੱਕੀ ਉੱਚ ਸਿੱਖਿਆ ਸੰਮੇਲਨ ਦੇ 16ਵੇਂ ਸੰਸਕਰਣ ਨੂੰ ਸਿੱਖਿਆ ਮੰਤਰਾਲੇ ਅਤੇ ਵਣਜ ਤੇ ਉਦਯੋਗ ਮੰਤਰਾਲੇ ਨਾਲ ਮਿਲ ਕੇ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਅਤੇ ਇੰਡਸਟਰੀ ਨੇ ਵਰਚੁਅਲੀ ਆਯੋਜਿਤ ਕੀਤਾ ਹੈ । ਇਸ ਸੰਮੇਲਨ ਦਾ ਵਿਸ਼ਾ , ’ਉੱਚ ਸਿੱਖਿਆ ਐਟ 2030 : ਆਰ . ਆਈ . ਐੱਸ . ਈ . — ਰੀਸਿਲੀਐਂਸ , ਇਨੋਵੇਸ਼ਨ , ਸਸਟੇਨੇਬਿਲਟੀ ਐਂਟਰਪ੍ਰਾਈਸ’ ਹੈ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ 2020- 21ਵੀਂ ਸਦੀ ਦੀਆਂ ਲੋੜਾਂ ਮੁਤਾਬਿਕ ਭਾਰਤੀ ਸਿੱਖਿਆ ਦੇ ਨਜ਼ਰੀਏ ਨੂੰ ਬਦਲਣ ਦਾ ਰਾਹ ਪੱਧਰਾ ਕਰਦੀ ਹੈ । ਉਨ੍ਹਾਂ ਕਿਹਾ ਜਦਕਿ ਨੀਤੀ ਸਰਕਾਰ ਨੇ ਬਣਾਈ ਹੈ , ਪਰ ਇਸ ਨੂੰ ਲਾਗੂ ਕਰਨ ਵਿੱਚ ਨਿੱਜੀ ਖੇਤਰ ਦੀ ਹਿੱਸੇਦਾਰੀ ਇੱਕ ਪ੍ਰਮੁੱਖ ਭੂਮਿਕਾ ਨਿਭਾਵੇਗੀ ।
ਸ਼੍ਰੀ ਪੋਖਰਿਯਾਲ ਨੇ ਕਿਹਾ , ’ਪਹੁੰਚ , ਬਰਾਬਰਤਾ , ਮਿਆਰੀ , ਕਫਾਇਤੀ ਅਤੇ ਪਾਰਦਰਸ਼ਤਾ ਦੇ ਮੂਲ ਥੰਮ੍ਹਾਂ ਤੇ ਉਸਾਰੀ ਗਈ ਐੱਨ ਈ ਪੀ 2020 ਟਿਕਾਉਣਯੋਗ ਵਿਕਾਸ ਲਈ 2030 ਏਜੰਡੇ ਨਾਲ ਮੇਲ ਖਾਂਦੀ ਹੈ ਅਤੇ ਇਸ ਦਾ ਮਕਸਦ ਭਾਰਤ ਨੂੰ ਇੱਕ ਜੀਵੰਤ ਗਿਆਨ ਸਮਾਜ ਵਿੱਚ ਬਦਲਣਾ ਅਤੇ ਇੱਕ ਵਿਸ਼ਵੀ ਗਿਆਨ ਸੁਪਰ ਪਾਵਰ ਬਣਾਉਣਾ ਹੈ ।’ ਮੰਤਰੀ ਨੇ ਕਿਹਾ ਕਿ ਅਗਲੇ 20 ਤੋਂ 30 ਸਾਲਾਂ ਵਿੱਚ ਨੌਜਵਾਨ ਭਾਰਤ ਦੀ ਪ੍ਰਤਿਭਾ ਅਤੇ ਊਰਜਾ ਨੂੰ ਵਰਤ ਕੇ ਵਿਸ਼ਵ ਵਿੱਚ ਅੱਗੇ ਵੱਧ ਕੇ ਇਹ ਪੇਸ਼ ਕੀਤਾ ਜਾਵੇਗਾ ਕਿ 21ਵੀਂ ਸਦੀ ਨੌਜਵਾਨ ਭਾਰਤ ਦੀ ਸਦੀ ਹੈ । ਭਾਰਤ ਕੀਮਤਾਂ ਦੇ ਫਾਇਦੇ ਕਰਕੇ ਵਿਸ਼ਵ ਦੀ ਖੋਜ ਤੇ ਵਿਕਾਸ ਰਾਜਧਾਨੀ ਹੀ ਨਹੀਂ ਬਣਨ ਜਾ ਰਿਹਾ , ਬਲਕਿ ਦੇਸ਼ ਦੇ ਅਮੀਰ ਅਤੇ ਬੁੱਧੀਮਾਨ ਮਨੁੱਖੀ ਪੂੰਜੀ ਕਰਕੇ ਬਣੇਗਾ , ਜਿਸ ਦੀ ਦੇਸ਼ ਵਿੱਚ ਉਪਲਬਧਤਾ ਹੈ ।
ਐੱਫ ਆਈ ਸੀ ਸੀ ਆਈ ਉੱਚ ਸਿੱਖਿਆ ਸੰਮੇਲਨ ਦੀ ਸ਼ਲਾਘਾ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੰਮੇਲਨ ਨੇ ਇੱਕ ਵਿਚਾਰਵਾਨ ਲੀਡਰਸਿ਼ਪ ਫੋਰਮ ਤਿਆਰ ਕੀਤਾ ਹੈ ਅਤੇ ਆਪਣੇ ਨਾਲ ਨੀਤੀਘਾੜਿਆਂ , ਵਿਦਵਾਨਾਂ , ਉਦਯੋਗ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ਤੇ ਵਿਚਾਰ ਵਟਾਂਦਰਾ ਅਤੇ ਗਿਆਨ ਸਾਂਝਾ ਕੀਤਾ ਹੈ ।
ਇਸ ਉਦਘਾਟਨੀ ਸੈਸ਼ਨ ਵਿੱਚ ਫਿੱਕੀ ਈ ਵਾਈ ਰਿਪੋਰਟ , ’ਭਾਰਤ ਵਿੱਚ ਉੱਚ ਸਿੱਖਿਆ — ਦ੍ਰਿਸ਼ਟੀ 2040’ ਵੀ ਜਾਰੀ ਕੀਤੀ ਗਈ । ਇਹ ਰਿਪੋਰਟ ਮੌਜੂਦਾ ਸੰਦਰਭ ਵਿੱਚ ਸਿੱਖਿਆ 4.0 ਨੂੰ ਪ੍ਰਭਾਸਿ਼ਤ ਕਰਦਿਆਂ ਹੋਇਆਂ ਉੱਚ ਸਿੱਖਿਆ ਕੇਂਦਰ ਵਿੱਚ ਉੱਭਰ ਰਹੇ ਰੁਝਾਨਾਂ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ ਅਤੇ ਇਸ ਤੋਂ ਮਿਲੀਆਂ ਸਿੱਖਿਆਵਾਂ ਅਤ ਵਿਸ਼ਵ ਦੇ ਸਭਤੋਂ ਵਧੀਆ ਅਭਿਆਸਾਂ ਨੂੰ ਵੀ ਉਜਾਗਰ ਕਰਦੀ ਹੈ ।
ਡਾਕਟਰ ਆਰ ਏ ਮਸ਼ੇਲਕਰ , ਨੈਸ਼ਨਸ ਰਿਸਰਚ ਪ੍ਰੋਫੈਸਰ ਅਤੇ ਇੰਸਟੀਚਿਊਟ ਆਫ਼ ਕੈਮੀਕਲ ਤਕਨਾਲੋਜੀ ਦੇ ਚਾਂਸਲਰ , ਡਾਕਟਰ ਵਿੱਦਿਆ , ਯੇਰਵਡੇਕਰ , ਚੇਅਰ ਐੱਫ ਆਈ ਸੀ ਸੀ ਆਈ ਉੱਚ ਸਿੱਖਿਆ ਕਮੇਟੀ , ਸ਼੍ਰੀ ਉਦੈ ਸ਼ੰਕਰ , ਪ੍ਰਧਾਨ , ਐੱਫ ਆਈ ਸੀ ਸੀ ਆਈ ਅਤੇ ਸ਼੍ਰੀ ਦਲੀਪ ਚਿਨਾਏ , ਸਕੱਤਰ ਜਨਰਲ , ਫਿੱਕੀ ਅਤੇ ਹੋਰ ਮੰਨੇ ਪ੍ਰਮੰਨੇ ਵਿਅਕਤੀਆਂ ਨੇ ਵੀ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ ।
ਐੱਮ ਸੀ / ਕੇ ਵੀ / ਏ ਕੇ
(Release ID: 1700862)
ਵਿਜ਼ੀਟਰ ਕਾਊਂਟਰ : 220