ਕਾਰਪੋਰੇਟ ਮਾਮਲੇ ਮੰਤਰਾਲਾ

ਐੱਮ ਸੀ ਏ ਅਤੇ ਸੀ ਬੀ ਆਈ ਸੀ ਨੇ ਭਾਰਤ ਵਿੱਚ ਈਜ਼ ਆਫ਼ ਡੂਇੰਗ ਬਿਜ਼ਨਸ ਵਧਾਉਣ ਲਈ ਅਤੇ ਸਮੁੱਚੇ ਨਿਯੰਤਰਣ ਨੂੰ ਲਾਗੂ ਕਰਕੇ ਸੁਧਾਰ ਲਈ ਡਾਟੇ ਦੇ ਅਦਾਨ ਪ੍ਰਦਾਨ ਲਈ ਸਮਝੌਤੇ ਉੱਪਰ ਦਸਤਖ਼ਤ ਕੀਤੇ

Posted On: 25 FEB 2021 1:05PM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲਾ ਅਤੇ ਵਿੱਤ ਮੰਤਰਾਲੇ ਦੇ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸੇਜ਼ ਐਂਡ ਕਸਟਮਜ਼ —ਦੋਹਾਂ ਸੰਸਥਾਵਾਂ ਨੇ ਡਾਟਾ ਅਦਾਨ ਪ੍ਰਦਾਨ ਕਰਨ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ । ਐੱਮ ਸੀ ਏ ਦੇ ਸੰਯੁਕਤ ਸਕੱਤਰ ਸ਼੍ਰੀ ਮਨੋਜ ਪਾਂਡੇ ਅਤੇ ਸੀ ਬੀ ਆਈ ਸੀ ਦੇ ਏ ਡੀ ਜੀ ਸ਼੍ਰੀ ਬੀ ਬੀ ਗੁਪਤਾ ਨੇ ਐੱਮ ਸੀ ਏ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ ਅਤੇ ਸੀ ਬੀ ਆਈ ਸੀ ਦੇ ਚੇਅਰਮੈਨ ਸ਼੍ਰੀ ਐੱਮ ਅਜੀਤ ਕੁਮਾਰ ਦੀ ਹਾਜ਼ਰੀ ਵਿੱਚ ਸਮਝੌਤੇ ਤੇ ਦਸਤਖ਼ਤ ਕੀਤੇ ਹਨ ।

https://ci3.googleusercontent.com/proxy/ZkxUHkVUhV1SwKrWV7a1G2nHkEDlzlkBVlg1QUeBHqGQQhLpQM3qe-gwpiVm_colSBRliLVEch99I8QSqZUI8T5A-nRuWC1WteXSx0Ux5pJjCo6OtFYsXDuQlQ=s0-d-e1-ft#https://static.pib.gov.in/WriteReadData/userfiles/image/image001NQPT.jpg

 


ਇਹ ਸਮਝੌਤਾ ਐੱਮ ਸੀ ਏ ਅਤੇ ਸੀ ਬੀ ਆਈ ਸੀ ਦੀ ਦ੍ਰਿਸ਼ਟੀ ਨਾਲ ਮੇਲ ਖਾਂਦਾ ਹੈ , ਜੋ ਡਾਟਾ ਸਮਰੱਥਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੁਨਿਸ਼ਚਿਤ ਕਰਦਾ ਹੈ । ਦੋਹਾਂ ਸੰਸਥਾਵਾਂ ਨੂੰ ਇੱਕ ਦੂਜੇ ਦੇ ਡਾਟਾ ਬੇਸ ਤੱਕ ਪਹੁੰਚ ਨਾਲ ਲਾਭ ਮਿਲਣ ਜਾ ਰਿਹਾ ਹੈ । ਦੋਵੇਂ ਸੰਸਥਾਵਾਂ ਦੇਸ਼ ਵਿੱਚ ਪੰਜੀਕ੍ਰਿਤ ਕੰਪਨੀਆਂ ਦੀਆਂ ਦਰਾਮਦ — ਬਰਾਮਦ ਲੈਣ ਦੇਣ ਦੇ ਵਿਸਥਾਰ ਅਤੇ ਵਿੱਤੀ ਸਟੇਟਮੈਂਟਸ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ । ਐੱਮ ਸੀ ਏ 21 ਵਰਜ਼ਨ 3 ਦੇ ਵਿਕਾਸ ਦੀ ਰੌਸ਼ਨੀ ਵਿੱਚ ਇਹ ਡਾਟਾ ਸਾਂਝਾ ਕਰਨ ਵਾਲਾ ਪ੍ਰਬੰਧ ਹੋਰ ਮਹੱਤਵਪੂਰਨ ਹੋ ਜਾਂਦਾ ਹੈ , ਕਿਉਂਕਿ ਐੱਮ ਸੀ ਏ 21 ਵਰਜ਼ਨ 3 ਦੇਸ਼ ਵਿੱਚ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਵਧਾਉਣ ਲਈ ਅੱਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰੇਗਾ । ਇਸ ਨਾਲ ਨਿਯੰਤਰਣ ਵਿੱਚ ਵੀ ਸੁਧਾਰ ਹੋਵੇਗਾ ਅਤੇ ਇਸੇ ਤਰ੍ਹਾਂ ਦੇ ਕਦਮ ਸੀ ਬੀ ਆਈ ਸੀ ਚੁੱਕ ਰਿਹਾ ਹੈ , ਜਿਵੇਂ ਉਸਨੇ ਏ ਡੀ ਵੀ ਏ ਆਈ ਟੀ ਲਾਂਚ ਕੀਤਾ ਹੈ । ਏ ਡੀ ਵੀ ਏ ਆਈ ਟੀ (ਅਡਵਾਂਸਡ ਵਿਸ਼ਲੇਸ਼ਕ ਇਨ ਇਨਡਾਇਰੈਕਟ ਟੈਕਸਸ) ਇੱਕ 360 ਡਿਗਰੀ ਕਰ ਦਾਤਾ ਬਾਰੇ ਜਾਣਨ ਲਈ ਇੱਕ ਸਾਧਨ ਹੈ । ਇਸ ਨੂੰ ਪ੍ਰਾਪਤ ਕਰਨ ਲਈ ਏ ਆਈ / ਐੱਮ ਐੱਲ /  ਡਾਟਾ ਵਿਸ਼ਲੇਸ਼ਕ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ । ਇਹ ਸਮਝੌਤਾ ਐੱਮ ਸੀ ਏ ਤੇ ਸੀ ਬੀ ਆਈ ਸੀ ਵਿਚਾਲੇ ਆਟੋਮੈਟਿਕ ਅਤੇ ਰੋਜ਼ਾਨਾ ਅਧਾਰ ਤੇ ਡਾਟਾ ਅਤੇ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਦੇਵੇਗਾ । ਇਹ ਵਿਸ਼ੇਸ਼ ਜਾਣਕਾਰੀ ਜਿਵੇਂ ਬਿੱਲ ਦਾਖ਼ਲਾ ਵਿਸਥਾਰ (ਦਰਾਮਦ) , ਸਿ਼ਪਿੰਗ ਬਿੱਲ (ਬਰਾਮਦ) ਸੀ ਬੀ ਆਈ ਸੀ ਤੋਂ ਸੰਖੇਪ ਜਾਣਕਾਰੀ ਅਤੇ ਕਾਰਪੋਰੇਟਸ ਵੱਲੋਂ ਰਜਿਸਟਰਾਰ ਕੋਲ ਦਾਇਰ ਕੀਤੇ ਵਿੱਤੀ ਬਿਆਨਾਂ ਅਤੇ ਸ਼ੇਅਰਜ਼ ਅਲਾਟਮੈਂਟ ਦੀ ਰਿਟਰਨਸ ਨੂੰ ਸਾਂਝਾ ਕਰਨਯੋਗ ਬਣਾਏਗਾ । ਡਾਟੇ ਦੇ ਰੋਜ਼ਾਨਾ ਅਦਾਨ ਪ੍ਰਦਾਨ ਤੋਂ ਇਲਾਵਾ ਐੱਮ ਸੀ ਏ ਅਤੇ ਸੀ ਬੀ ਆਈ ਸੀ ਜਾਂਚ ਪੜਤਾਲ , ਨਿਰੀਖਣ ਅਤੇ ਜਾਂਚ ਅਤੇ ਮੁਕੱਦਮਾ ਚਲਾਉਣ ਦੇ ਆਦੇਸ਼ ਨਾਲ ਆਪੋ ਆਪਣੇ ਡਾਟਾ ਬੇਸਾਂ ਵਿੱਚ ਉਪਲਬਧ ਕੋਈ ਵੀ ਜਾਣਕਾਰੀ ਬੇਨਤੀ ਕਰਨ ਤੇ ਇੱਕ ਦੂਜੇ ਨਾਲ ਸਾਂਝਾ ਕਰਨਗੇ ।

ਤਕਨਾਲੋਜੀ ਅਤੇ ਡਾਟਾ ਸਰਕਾਰ ਦੇ ਘੱਟੋ ਘੱਟੋ ਸਰਕਾਰ ਤੇ ਵੱਧ ਤੋਂ ਵੱਧ ਗਵਰਨੈਂਸ ਦੀ ਦ੍ਰਿਸ਼ਟੀ ਨੂੰ ਪੂਰਾ ਕਰਕੇ ਅੱਗੇ ਵਧਣ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ । ਦੋਨੋਂ ਐੱਮ ਸੀ ਏ ਅਤੇ ਸੀ ਬੀ ਆਈ ਸੀ ਇਸ ਦ੍ਰਿਸ਼ਟੀ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ । ਇਹ ਸਮਝੌਤਾ ਦਸਤਖ਼ਤ ਕਰਨ ਵਾਲੀ ਤਰੀਕ ਤੋਂ ਲਾਗੂ ਹੋਵੇਗਾ ਅਤੇ ਐੱਮ ਸੀ ਏ ਅਤੇ ਸੀ ਬੀ ਆਈ ਸੀ ਦੀ ਚਾਲੂ ਪਹਿਲਕਦਮੀ ਹੈ । ਇਹ ਦੋਨੋਂ ਪਹਿਲਾਂ ਹੀ ਵੱਖ ਵੱਖ ਮੌਜੂਦਾ ਢੰਗ ਤਰੀਕਿਆਂ ਨਾਲ ਇੱਕ ਦੂਜੇ ਨਾਲ ਸਹਿਯੋਗ ਕਰ ਰਹੇ ਹਨ । ਪਹਿਲ ਲਈ ਇੱਕ ਡਾਟਾ ਐਕਸਚੇਂਜ ਸਟੀਅਰਿੰਗ ਗਰੁੱਪ ਵੀ ਗਠਿਤ ਕੀਤਾ ਗਿਆ ਹੈ , ਜੋ ਸਮੇਂ ਸਮੇਂ ਤੇ ਅਦਾਨ ਪ੍ਰਦਾਨ ਡਾਟੇ ਦੀ ਸਥਿਤੀ ਦੀ ਸਮੀਖਿਆ ਕਰੇਗਾ ਅਤੇ ਡਾਟਾ ਸਾਂਝਾ ਕਰਨ ਦੇ ਢੰਗ ਤਰੀਕੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੋਰ ਸੁਧਾਰਨ ਲਈ ਕਦਮ ਚੁੱਕੇਗਾ ।

ਇਹ ਸਮਝੌਤਾ ਦੋਵਾਂ ਸੰਸਥਾਵਾਂ ਦਰਮਿਆਨ ਸਹਿਯੋਗ ਤੇ ਸਹਿਕਾਰਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ ।

ਆਰ ਐੱਮ / ਕੇ ਐੱਮ ਐੱਨ



(Release ID: 1700859) Visitor Counter : 220