ਰੱਖਿਆ ਮੰਤਰਾਲਾ

24 ਵੀਂ ਭਾਰਤ-ਅਮਰੀਕਾ ਕਾਰਜਕਾਰੀ ਸਟੀਅਰਿੰਗ ਸਮੂਹ (ਈਐਸਜੀ) ਦੀ ਮੀਟਿੰਗ

Posted On: 25 FEB 2021 4:30PM by PIB Chandigarh

ਭਾਰਤ ਅਤੇ ਅਮਰੀਕਾ ਦੇ ਕਾਰਜਕਾਰੀ ਸਟੀਅਰਿੰਗ ਗਰੁੱਪ (ਈਐਸਜੀ) ਦੇ 24 ਵੇਂ ਸੰਸਕਰਣ ਦੀ ਮੀਟਿੰਗ 22 ਤੋਂ 24 ਫਰਵਰੀ 2021 ਤੱਕ ਨਵੀਂ ਦਿੱਲੀ ਵਿਖੇ ਹੋਈ । ਮੀਟਿੰਗ ਵਿਚ ਅਮਰੀਕੀ ਸੈਨਾ ਦੇ ਇਕ 12 ਮੈਂਬਰੀ ਵਫਦ ਨੇ ਨਿੱਜੀ ਤੌਰ 'ਤੇ ਅਤੇ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਤੋਂ ਲਗਭਗ 40 ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ। 

ਮੇਜਰ ਜਨਰਲ ਡੈਨੀਅਲ ਮੈਕਡਾਨੀਅਲ, ਡਿਪਟੀ ਕਮਾਂਡਿੰਗ ਜਨਰਲ, ਯੂਐਸ ਆਰਮੀ ਪੈਸੀਫਿਕ (ਯੂਐਸਏਆਰਪੀਏਸੀ) ਅਮਰੀਕੀ ਦੇ ਵਫਦ ਦੇ ਮੁਖੀ ਸਨ।  ਭਾਰਤੀ ਸੈਨਾ ਦੇ ਵਫਦ ਵਿੱਚ 37 ਅਧਿਕਾਰੀ ਸ਼ਾਮਲ ਸਨ।

ਫੋਰਮ ਸੈਨਾ ਤੋਂ ਸੈਨਾ ਦਾ ਰੁਝੇਵਾਂ ਹੈ , ਜੋ ਹਰ ਸਾਲ ਬਦਲਵੇਂ ਤੌਰ ਤੇ ਭਾਰਤ ਅਤੇ ਅਮਰੀਕਾ ਵਿੱਚ ਸੈਨਾ ਤੋਂ ਸੈਨਾ ਵਿਚਾਲੇ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਲਈ ਮਿਲਦਾ ਹੈ।    

ਆਪਸੀ ਹਿੱਤਾਂ ਦੇ ਕਈ ਸਮਕਾਲੀ ਮੁੱਦਿਆਂ ਤੇ ਵਿਭਿੰਨ ਖੇਤਰਾਂ ਵਿਚ ਰੁਝੇਵਿਆਂ ਨੂੰ ਵਧਾਉਣ ਦੇ ਉਦੇਸ਼ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਕੋਵਿਡ-19 ਦੀਆਂ ਪਾਬੰਦੀਆਂ ਦੇ ਕਾਰਨ ਪਹਿਲੀ ਵਾਰ ਮੀਟਿੰਗ ਵਿਅਕਤੀਗਤ ਅਤੇ ਵਰਚੁਅਲ ਦੋਹਾਂ ਵਿਧੀਆਂ ਰਾਹੀਂ ਕੀਤੀ ਗਈ।  

ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿਚਾਲੇ ਰੱਖਿਆ ਸਹਿਯੋਗ ਦੇ ਢੁਕਵੇਂ ਅਤੇ ਹਿਤਾਂ ਦੇ ਸਾਂਝੇ ਵਿਸ਼ਿਆਂ ਤੇ ਚਰਚਾ ਕੀਤੀ ਗਈ। 

----------------------- 

ਏ ਏ /ਬੀ ਐਸ ਸੀ/ਕੇ ਆਰ 


(Release ID: 1700852) Visitor Counter : 247