ਆਯੂਸ਼

ਆਯੁਸ਼ ਮੰਤਰਾਲੇ ਦੇ ਐਨ.ਐਮ.ਪੀ.ਬੀ. ਵੱਲੋਂ 3 ਪੇਟੈਂਟ ਪ੍ਰਾਯੋਜਿਤ ਖੋਜ ਪ੍ਰਾਜੈਕਟਾਂ ਦੇ ਹਿੱਸੇ ਵਜੋਂ ਦਾਇਰ ਕੀਤੇ ਗਏ ਹਨ ।

Posted On: 24 FEB 2021 4:06PM by PIB Chandigarh

ਅਯੂਸ਼ ਮੰਤਰਾਲੇ ਦੇ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ (ਐਨ.ਐਮ.ਪੀ.ਬੀ.) ਨੇ ਪੇਟੈਂਟ ਯੋਗ ਪ੍ਰਾਜੈਕਟਾਂ ਨੂੰ ਪਛਾਨਣ ਲਈ ਇਕ ਵਿਸ਼ੇਸ਼ ਮੁਹਿਮ ਸ਼ੁਰੂ ਕੀਤੀ ਹੈ । ਇਹ ਉਹ ਪ੍ਰਾਜੈਕਟ ਹਨ/ਸਨ ਜਿਹਨਾ ਨੂੰ ਕੇਂਦਰੀ ਖੇਤਰ ਸਕੀਮ ਦੇ (ਖੋਜ ਤੇ ਵਿਕਾਸ) ਕੰਪੋਨੈਟ ਵਜੋਂ ਪ੍ਰਾਯੋਜਤ ਕੀਤਾ ਗਿਆ ਹੈ/ਸੀ । ਇਹ ਪ੍ਰਾਜੈਕਟ ''ਮੈਡੀਸਨਲ  ਪਲਾਂਟ ਦੇ ਟਿਕਾਉਣ ਯੋਗ ਪ੍ਰਬੰਧਨ ਅਤੇ ਵਿਕਾਸ ਤੇ 'ਸਾਂਭ ਸੰਭਾਲ ਬਾਰੇ ਹਨ । ਐਨ.ਐਮ.ਪੀ.ਬੀ. ਆਮ ਤੌਰ ਤੇ ਦੇਸ਼ ਭਰ ਵਿੱਚ ਸਰਕਾਰੀ ਅਤੇ ਨਿਜੀ ਸੰਸਥਾਵਾਂ ਨੂੰ ਸੀ.ਐਸ.ਐਸ. ਤਹਿਤ ਵੱਖ ਵੱਖ ਆਰ ਤੇ ਡੀ ਪ੍ਰੋਗਰਾਮਾਂ ਲਈ ਪ੍ਰਾਯੋਜਤ ਕਰਦਾ ਹੈ ।
ਇਹਨਾ ਪ੍ਰਾਯੋਜਤ/ਵਿੱਤੀ ਸਹਿਯੋਗ ਵਾਲੇ ਖੋਜ ਪ੍ਰਾਜੈਕਟਾਂ ਤਹਿਤ ਐਨ.ਐਮ.ਪੀ.ਬੀ. ਨੇ ਹੁਣ ਤੱਕ 3 ਵਿਲੱਖਣ ਪ੍ਰਾਜੈਕਟਾਂ ਦੀ ਪਛਾਣ ਕੀਤੀ ਹੈ ਜੋ ਨਵੀ ਕਿਸਮ ਦੇ ਹਨ ਤੇ ਪੇਟੈਂਟ ਕਰਾਉਣਯੋਗ ਹਨ ।ਇਹ ਹਨ:
(1) ਐਗਲੇ ਮਾਰਮੀਨੋਸ ਜਿਸ ਨੂੰ ਆਮ ਤੌਰ ਤੇ ਵੇਲ (ਆਰ.ਐਂਡ.ਡੀ./ਟੀ.ਐਨ.-04/2006-07) ਵਜੋਂ ਜਾਣਿਆ ਜਾਂਦਾ ਹੈ, ਤੋਂ ਸੈਕੰਡਰੀ ਮੈਟਾਗੋਲਾਈਟਸ ਦੀ ਬਾਇਓ ਪ੍ਰੋਡੰਕਸ਼ਨ ।
(2) ਦਸ਼ਮੁੱਲਾ (ਆਯੁਰਵੇਦ ਵਿੱਚ ਦਸ ਜੜ੍ਹਾਂ ਲਈ ਵਰਤਿਆ ਜਾਂਦਾ ਹੈ) ਰੁੱਖ ਦੀਆਂ ਕਿਸਮਾਂ ਤੋਂ ਸੈਕੰਡਰੀ ਮੈਟਾਗੋਲਾਈਟਸ ਦਾ ਇਨਵਿਟਰੋ ਉਤਪਾਦਨ ਜੋ ਵਾਲਾਂ ਵਰਗੀਆਂ ਜੜ੍ਹਾਂ ਦੇ ਕਲਚਰ ਤੋਂ ਤਿਆਰ ਕੀਤਾ ਜਾਂਦਾ ਹੈ । (ਆਰ.ਐਂਡ.ਡੀ./ਟੀ.ਐਲ-011/2013-14-ਐਨ.ਐਮ.ਪੀ.ਬੀ. ਅਤੇ (3) ਡਿਓਸਕੌਰੀਆ ਫਲੋਰੀਬੂੰਦਾ  (ਆਰ.ਐਡ ਡੀ./ਯੁ.ਪੀ.-04/2015-16), ਤੋਂ ਐਂਟੀ ਇਨਫਲੇਮੇਟਰੀ ਏਜੰਟ ਅਤੇ ਐਂਟੀ ਕੈਂਸਰ ਦਾ ਵਿਕਾਸ ।
ਪਹਿਲੇ ਦੋ ਪ੍ਰੋਜੈਕਟ ਇੰਸਟੀਚਿਊਟ ਆਫ ਫਾਰੈਸਟ ਜੈਨੇਟਿਕਸ ਐਂਡ ਟ੍ਰੀ ਬਰੀਡਿੰਗ (ਆਈ.ਐਫ.ਜੀ.ਟੀ.ਬੀ.), ਕੋਇਅੰਬਟੂਰ ਨਾਲ ਸੰਬੰਧਿਤ ਹਨ ਜਦ ਕਿ ਤੀਜਾ ਪ੍ਰਾਜੈਕਟ ਲਖਨਊ ਦੇ ਸ਼ੈਂਟਰਲ ਇੰਸਟੀਚਿਊਟ ਆਫ ਮੈਡੀਸਨਲ ਐਂਡ ਐਰੋਮੈਟਿਕ ਪਲਾਂਟਸ (ਸੀ.ਆਈ.ਐਮ.ਏ.ਪੀ.) ਵਿੱਚ ਚਲ ਰਿਹਾ ਸੀ । ਸੀ.ਆਈ.ਐਮ.ਏ.ਪੀ. ਵੱਲੋਂ ਦਾਇਰ ਕੀਤੇ ਪੇਟੈਂਟ ਨੂੰ (ਏਸਾਈਨਰਜੈਸਟਿਕ ਪੋਲੀ ਹਰਬਲ ਫਾਰਮੂਲੇਸ਼ਨ ਐਗਜੀਵੀਟਿੰਗ ਪ੍ਰੋਟੈਂਸ਼ੀਅਲ ਕੈਂਸਰ ਐਕਟੀਵਿਟੀ) ਦੇ ਸਿਰਲੇਖ ਹੇਠ ਪੇਟੈਂਟ ਕਰਵਾਇਆ ਗਿਆ ਹੈ ।
ਐਨ.ਐਮ.ਪੀ.ਬੀ. ਦੇ ਸੀ.ਈ.ਓ. ਨੇ ਦੁਹਰਾਇਆ ਹੈ ਕਿ ਇਹ ਐਨ.ਐਮ.ਪੀ.ਬੀ. ਦੀ ਟੀਮ ਵਲੋਂ ਇਕ ਨਿਮਾਣੀ ਜਿਹੀ ਸ਼ੁਰੂਆਤ ਹੈ ਅਤੇ ਆਉਂਦੇ ਸਮੇਂ ਵਿੱਚ ਹੋਰ ਪੇਟੈਂਟ ਦਾਇਰ ਕੀਤੇ ਜਾਣਗੇ । ਆਯੁਸ਼ ਮੰਤਰਾਲੇ ਦੇ ਸਕੱਤਰ ਨੇ ਐਨ.ਐਮ.ਪੀ.ਬੀ. ਟੀਮ ਨੂੰ ਭਾਈਵਾਲ ਸੰਸਥਾਵਾਂ ਨਾਲ ਮਿਲ ਕੇ 3 ਪੇਟੈਂਟ ਅਰਜੀਆਂ ਦਾਇਰ ਕਰਨ ਲਈ ਵਧਾਈ ਦਿੱਤੀ ਹੈ ।
ਐਮ.ਵੀ./ਐਸ.ਜੇ.


(Release ID: 1700529) Visitor Counter : 100