ਪ੍ਰਧਾਨ ਮੰਤਰੀ ਦਫਤਰ

ਸਿਹਤ ਖੇਤਰ ਵਿੱਚ ਬਜਟ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂ ਕਰਨ ਬਾਰੇ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 FEB 2021 1:26PM by PIB Chandigarh

ਨਮਸਕਾਰ। 

 

ਇਹ ਜੋ ਪ੍ਰੋਗਰਾਮ ਥੋੜ੍ਹਾ ਤੁਹਾਨੂੰ ਵਿਸ਼ੇਸ਼ ਲਗਦਾ ਹੋਵੇਗਾ, ਇਸ ਵਾਰ ਬਜਟ  ਦੇ ਬਾਅਦ ਅਸੀਂ ਤੈਅ ਕੀਤਾ ਕਿ ਬਜਟ ਵਿੱਚ ਜੋ ਚੀਜ਼ਾਂ ਤੈਅ ਕੀਤੀਆਂ ਗਈਆਂ ਹਨ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਅਲੱਗ-ਅਲੱਗ ਸੈਕਟਰ ਜਿਨ੍ਹਾਂ ਦਾ ਇਸ ਬਜਟ ਦੇ ਪ੍ਰਾਵਧਾਨਾਂ ਨਾਲ ਸਿੱਧਾ ਸਬੰਧ ਹੈ,  ਉਨ੍ਹਾਂ ਉੱਤੇ ਵਿਸ‍ਤਾਰ ਨਾਲ ਗੱਲ ਕਰੀਏ ਅਤੇ ਇੱਕ ਅਪ੍ਰੈਲ ਤੋਂ ਜਦੋਂ ਨਵਾਂ ਬਜਟ ਲਾਗੂ ਹੋਵੇ ਤਾਂ ਉਸੇ ਦਿਨ ਤੋਂ ਸਾਰੀਆਂ ਯੋਜਨਾਵਾਂ ਵੀ ਲਾਗੂ ਹੋਣ, ਸਾਰੀਆਂ ਯੋਜਨਾਵਾਂ ਅੱਗੇ ਵਧਣ ਅਤੇ ਫਰਵਰੀ ਤੇ ਮਾਰਚ, ਇਸ ਦਾ ਭਰਪੂਰ ਉਪਯੋਗ ਇਸ ਤਿਆਰੀ ਦੇ ਲਈ ਕੀਤਾ ਜਾਵੇ। 

 

ਬਜਟ ਜਦੋਂ ਅਸੀਂ ਪਹਿਲਾਂ ਦੀ ਤੁਲਨਾ ਵਿੱਚ ਕਰੀਬ ਇੱਕ ਮਹੀਨਾ prepone ਕੀਤਾ ਹੋਇਆ ਹੈ ਤਾਂ ਸਾਡੇ ਪਾਸ ਦੋ ਮਹੀਨੇ ਦਾ ਸਮਾਂ ਹੈ।  ਉਸ ਦਾ maximum ਲਾਭ ਅਸੀਂ ਕਿਵੇਂ ਲਈਏ ਅਤੇ ਇਸ ਲਈ ਲਗਾਤਾਰ ਅਲੱਗ-ਅਲੱਗ ਖੇਤਰ  ਦੇ ਲੋਕਾਂ ਨਾਲ ਗੱਲ ਹੋ ਰਹੀ ਹੈ।  ਕਦੇ infrastructure ਦੇ ਸਬੰਧਿਤ ਸਭ ਨਾਲ ਗੱਲ ਹੋਈ, ਕਦੇ defence sector ਨਾਲ ਸਬੰਧਿਤ ਸਭ ਨਾਲ ਗੱਲ ਹੋਈ। ਅੱਜ ਮੈਨੂੰ ਹੈਲਥ ਸੈਕਟਰ ਦੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ।   

 

ਇਸ ਸਾਲ ਦੇ ਬਜਟ ਵਿੱਚ ਹੈਲਥ ਸੈਕਟਰ ਨੂੰ ਜਿਤਨਾ ਬਜਟ ਵੰਡਿਆ ਗਿਆ ਹੈ,  ਉਹ ਬੇਮਿਸਾਲ ਹੈ।  ਇਹ ਹਰ ਦੇਸ਼ਵਾਸੀ ਨੂੰ ਬਿਹਤਰ ਸਿਹਤ ਸੁਵਿਧਾ ਦੇਣ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।  ਬੀਤਿਆ ਸਾਲ ਇੱਕ ਤਰ੍ਹਾਂ ਨਾਲ ਦੇਸ਼  ਦੇ ਲਈ,  ਦੁਨੀਆ  ਦੇ ਲਈ,  ਪੂਰੀ ਮਾਨਵਜਾਤੀ ਦੇ ਲਈ ਅਤੇ ਖਾਸ ਕਰਕੇ ਹੈਲਥ ਸੈਕਟਰ ਲਈ ਇੱਕ ਪ੍ਰਕਾਰ ਨਾਲ ਅਗਨੀ ਪਰੀਖਿਆ ਦੀ ਤਰ੍ਹਾਂ ਸੀ। 

 

ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰੇ, ਦੇਸ਼ ਦਾ ਹੈਲਥ ਸੈਕਟਰ,  ਇਸ ਅਗਨੀ ਪਰੀਖਿਆ ਵਿੱਚ ਅਸੀਂ ਸਫਲ ਹੋਏ ਹੋਂ।  ਅਨੇਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਸੀਂ ਕਾਮਯਾਬ ਰਹੇ ਹੋਂ।  ਕੁਝ ਮਹੀਨਿਆਂ ਦੇ ਅੰਦਰ ਹੀ ਜਿਸ ਤਰ੍ਹਾਂ ਦੇਸ਼ ਨੇ ਕਰੀਬ ਢਾਈ ਹਜ਼ਾਰ ਲੈਬਸ ਦਾ ਨੈੱਟਵਰਕ ਖੜ੍ਹਾ ਕੀਤਾ,  ਕੁਝ ਦਰਜਨ ਟੈਸਟ ਤੋਂ ਅਸੀਂ ਅੱਜ ਕਰੀਬ 21 ਕਰੋੜ ਟੈਸਟ ਦੇ ਪੜਾਅ ਤੱਕ ਪਹੁੰਚ ਸਕੇ,  ਇਹ ਸਭ ਸਰਕਾਰ ਅਤੇ ਪ੍ਰਾਈਵੇਟ ਸੈਕਟਰ  ਦੇ ਨਾਲ ਮਿਲ ਕੇ ਕੰਮ ਕਰਨ ਨਾਲ ਹੀ ਸੰਭਵ ਹੋਇਆ ਹੈ। 

 

ਸਾਥੀਓ, 

 

ਕੋਰੋਨਾ ਨੇ ਸਾਨੂੰ ਇਹ ਸਬਕ ਦਿੱਤਾ ਹੈ ਕਿ ਸਾਨੂੰ ਸਿਰਫ ਅੱਜ ਹੀ ਮਹਾਮਾਰੀ ਨਾਲ ਨਹੀਂ ਲੜਨਾ ਹੈ ਬਲਕਿ ਭਵਿੱਖ ਵਿੱਚ ਆਉਣ ਵਾਲੀ ਅਜਿਹੀ ਕਿਸੇ ਵੀ ਸਥਿਤੀ ਲਈ ਵੀ ਦੇਸ਼ ਨੂੰ ਤਿਆਰ ਕਰਨਾ ਹੈ।  ਇਸ ਲਈ ਹੈਲਥਕੇਅਰ ਨਾਲ ਜੁੜੇ ਹਰ ਖੇਤਰ ਨੂੰ ਮਜ਼ਬੂਤ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ।  Medical equipment ਤੋਂ ਲੈ ਕੇ medicines ਤੱਕ,  Ventilators ਤੋਂ ਲੈ ਕੇ vaccines ਤੱਕ,  Scientific research ਤੋਂ ਲੈ ਕੇ surveillance infrastructure ਤੱਕ,  Doctors ਤੋਂ ਲੈ ਕੇ ਏਪੀਡਿਮਓਲੋਜਿਸਟ ਤੱਕ, ਸਾਨੂੰ ਸਭ ‘ਤੇ ਧਿਆਨ ਦੇਣਾ ਹੈ ਤਾਕਿ ਦੇਸ਼ ਵਿੱਚ ਭਵਿੱਖ ਵਿੱਚ ਕਿਸੇ ਵੀ ਸਿਹਤ ਆਪਦਾ ਲਈ ਬਿਹਤਰ ਤਰੀਕੇ ਨਾਲ ਤਿਆਰ ਰਹੇ। 

 

ਪੀਐੱਮ-ਆਤਮਨਿਰਭਰ ਸਵਸਥ ਭਾਰਤ ਯੋਜਨਾ ਦੇ ਪਿੱਛੇ ਮੂਲ ਇਹੀ ਪ੍ਰੇਰਣਾ ਹੈ।  ਇਸ ਯੋਜਨਾ  ਦੇ ਤਹਿਤ ਰਿਸਰਚ ਤੋਂ ਲੈ ਕੇ Testing ਅਤੇ Treatment ਤੱਕ ਦੇਸ਼ ਵਿੱਚ ਹੀ ਇੱਕ ਆਧੁਨਿਕ ਈਕੋਸਿਸਟਮ ਵਿਕਸਿਤ ਕਰਨਾ ਤੈਅ ਕੀਤਾ ਗਿਆ ਹੈ। PM ਆਤਮਨਿਰਭਰ ਸਵਸਥ ਭਾਰਤ ਯੋਜਨਾ, ਹਰ spectrum ਵਿੱਚ ਸਾਡੀਆਂ ਸਮਰੱਥਾਵਾਂ ਵਿੱਚ ਵਾਧਾ ਕਰੇਗੀ।  15ਵੇਂ ਵਿੱਤ ਕਮਿਸ਼ਨ, ਇਸ ਦੀਆਂ ਸਿਫਾਰਿਸ਼ਾਂ ਸਵੀਕਾਰ ਕਰਨ  ਦੇ ਬਾਅਦ ਸਾਡੀਆਂ ਜੋ ਲੋਕਲ ਬਾਡੀਜ਼ ਹਨ ਉਨ੍ਹਾਂ ਨੂੰ ਸਿਹਤ ਸੇਵਾਵਾਂ ਦੀਆਂ ਵਿਵਸਥਾਵਾਂ ਲਈ 70 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਅਤਿਰਿਕਤ ਮਿਲਣ ਵਾਲਾ ਹੈ।  ਯਾਨੀ ਸਰਕਾਰ ਦਾ ਜ਼ੋਰ ਸਿਰਫ ਹੈਲਥ ਕੇਅਰ ਵਿੱਚ ਨਿਵੇਸ਼ ‘ਤੇ ਹੀ ਨਹੀਂ ਹੈ ਬਲਕਿ ਦੇਸ਼  ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਤੱਕ ਹੈਲਥ ਕੇਅਰ ਨੂੰ ਪਹੁੰਚਾਉਣ ਦਾ ਵੀ ਹੈ।  ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਹੈਲਥ ਸੈਕਟਰ ਵਿੱਚ ਕੀਤਾ ਗਿਆ ਨਿਵੇਸ਼,  ਤੰਦੁਰਸਤੀ ਹੀ ਨਹੀਂ ਬਲਕਿ ਰੋਜ਼ਗਾਰ ਦੇ ਅਵਸਰ ਵੀ ਵਧਾਉਂਦਾ ਹੈ। 

 

ਸਾਥੀਓ, 

 

ਕੋਰੋਨਾ  ਦੇ ਦੌਰਾਨ ਭਾਰਤ ਦੇ ਹੈਲਥ ਸੈਕਟਰ ਨੇ ਜੋ ਮਜ਼ਬੂਤੀ ਦਿਖਾਈ ਹੈ, ਆਪਣੇ ਜਿਸ ਅਨੁਭਵ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੁਨੀਆ ਨੇ ਬਹੁਤ ਬਰੀਕੀ ਨਾਲ ਨੋਟ ਕੀਤਾ ਹੈ। ਅੱਜ ਪੂਰੇ ਵਿਸ਼ਵ ਵਿੱਚ ਭਾਰਤ ਦੇ ਹੈਲਥ ਸੈਕਟਰ ਦੀ ਪ੍ਰਤਿਸ਼ਠਾ ਅਤੇ ਭਾਰਤ ਦੇ ਹੈਲਥ ਸੈਕਟਰ ‘ਤੇ ਭਰੋਸਾ, ਇੱਕ ਨਵੇਂ ਪੱਧਰ ‘ਤੇ ਪਹੁੰਚਿਆ ਹੈ। ਸਾਨੂੰ ਇਸ ਭਰੋਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਆਪਣੀਆਂ ਤਿਆਰੀਆਂ ਕਰਨੀਆਂ ਹਨ।  ਆਉਣ ਵਾਲੇ ਸਮੇਂ ਵਿੱਚ ਭਾਰਤੀ ਡਾਕਟਰਾਂ ਦੀ ਡਿਮਾਂਡ ਵਿਸ਼ਵ ਵਿੱਚ ਹੋਰ ਜ਼ਿਆਦਾ ਵਧਣ ਵਾਲੀ ਹੈ ਅਤੇ ਕਾਰਨ ਹੈ ਇਹ ਭਰੋਸਾ। ਆਉਣ ਵਾਲੇ ਸਮੇਂ ਵਿੱਚ ਭਾਰਤੀ ਨਰਸਾਂ, ਭਾਰਤੀ ਪੈਰਾਮੈਡੀਕਲ ਸਟਾਫ ਦੀ ਡਿਮਾਂਡ ਪੂਰੀ ਦੁਨੀਆ ਵਿੱਚ ਵਧੇਗੀ, ਤੁਸੀਂ ਲਿਖ ਕੇ ਰੱਖੋ।  ਇਸ ਦੌਰਾਨ ਭਾਰਤੀ ਦਵਾਈਆਂ ਅਤੇ ਭਾਰਤੀ ਵੈਕਸੀਨਾਂ ਨੇ ਇੱਕ ਨਵਾਂ ਭਰੋਸਾ ਹਾਸਲ ਕੀਤਾ ਹੈ।  ਇਨ੍ਹਾਂ ਦੀ ਵਧਦੀ ਡਿਮਾਂਡ ਲਈ ਵੀ ਸਾਨੂੰ ਆਪਣੀ ਤਿਆਰੀ ਕਰਨੀ ਹੋਵੋਗੇ। ਸਾਡੇ ਮੈਡੀਕਲ ਐਜੂਕੇਸ਼ਨ ਸਿਸਟਮ ‘ਤੇ ਵੀ ਸੁਭਾਵਿਕ ਰੂਪ ਨਾਲ ਲੋਕਾਂ ਦਾ ਧਿਆਨ ਜਾਵੇਗਾ, ਉਸ ‘ਤੇ ਭਰੋਸਾ ਵਧੇਗਾ।  ਆਉਣ ਵਾਲੇ ਦਿਨਾਂ ਵਿੱਚ ਦੁਨੀਆ ਦੇ ਅਤੇ ਦੇਸ਼ਾਂ ਤੋਂ ਵੀ ਮੈਡੀਕਲ ਐਜੂਕੇਸ਼ਨ  ਦੇ ਲਈ,  ਭਾਰਤ ਵਿੱਚ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਦੇ ਆਉਣ ਦੀ ਸੰਭਾਵਨਾ ਵੀ ਵਧਣ ਵਾਲੀ ਹੈ।  ਅਤੇ ਸਾਨੂੰ ਇਸ ਨੂੰ ਪ੍ਰੋਤ‍ਸਾਹਿਤ ਵੀ ਕਰਨਾ ਚਾਹੀਦਾ ਹੈ। 

 

ਕੋਰੋਨਾ  ਦੇ ਦੌਰਾਨ ਅਸੀਂ ਵੈਂਟੀਲੇਟਰ ਅਤੇ ਹੋਰ ਸਮਾਨ ਬਣਾਉਣ ਵਿੱਚ ਵੀ ਮੁਹਾਰਤ ਹਾਸਲ ਕਰ ਲਈ ਹੈ।  ਇਸ ਦੀ ਵਿਸ਼ਵ ਡਿਮਾਂਡ ਪੂਰੀ ਕਰਨ ਲਈ ਵੀ ਭਾਰਤ ਨੂੰ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ।  ਕੀ ਭਾਰਤ ਇਹ ਸੁਪਨਾ ਦੇਖ ਸਕਦਾ ਹੈ ਕਿ ਦੁਨੀਆ ਨੂੰ ਜਿਸ-ਜਿਸ ਆਧੁਨਿਕ medical equipment  ਦੀ ਜ਼ਰੂਰਤ ਹੈ ਉਹ cost effective ਕਿਵੇਂ ਬਣੇ?  ਭਾਰਤ ਗ‍ਲੋਬਲ ਸਪ‍ਲਾਇਰ ਕਿਵੇਂ ਬਣੇ?  ਅਤੇ affordable ਵਿਵਸਥਾ ਹੋਵੇਗੀ,  sustainable ਵਿਵਸਥਾ ਹੋਵੇਗੀ,  user friendly technology ਹੋਣਗੀਆਂ;  ਮੈਂ ਪੱਕਾ ਮੰਨਦਾ ਹਾਂ ਦੁਨੀਆ ਦੀ ਨਜ਼ਰ  ਭਾਰਤ ਦੀ ਤਰਫ ਜਾਵੇਗੀ ਅਤੇ health sector ਵਿੱਚ ਜ਼ਰੂਰ ਜਾਵੇਗੀ।    

 

ਸਾਥੀਓ, 

 

ਸਰਕਾਰ ਦਾ ਬਜਟ ਨਿਸ਼ਚਿਤ ਤੌਰ ‘ਤੇ ਇੱਕ ਕੈਟੇਲੇਟਿਕ ਏਜੰਟ ਹੁੰਦਾ ਹੈ।  ਲੇਕਿਨ ਗੱਲ ਉਦੋਂ ਬਣੇਗੀ,  ਜਦੋਂ ਅਸੀਂ ਸਭ ਮਿਲ ਕੇ ਕੰਮ ਕਰਾਂਗੇ। 

 

ਸਾਥੀਓ, 

 

ਸਿਹਤ ਨੂੰ ਲੈ ਕੇ ਸਾਡੀ ਸਰਕਾਰ ਦੀ ਅਪ੍ਰੋਚ,  ਪਹਿਲਾਂ ਦੀਆਂ ਸਰਕਾਰਾਂ ਦੀ ਸੋਚ ਤੋਂ ਜ਼ਰਾ ਅਲੱਗ ਹੈ।  ਇਸ ਬਜਟ  ਦੇ ਬਾਅਦ ਤੁਸੀਂ ਵੀ ਇਹ ਸਵਾਲ ਦੇਖ ਰਹੇ ਹੋਵੋਂਗੇ ਜਿਸ ਵਿੱਚ ਸਵੱਛਤਾ ਦੀ ਗੱਲ ਹੋਵੇਗੀ, ਪੋਸ਼ਣ ਦੀ ਗੱਲ ਹੋਵੇਗੀ,  ਵੈੱਲਨੈੱਸ ਦੀ ਗੱਲ ਹੋਵੋਗੀ,  ਆਯੁਸ਼ ਦਾ ਹੈਲਥ ਪਲਾਨਿੰਗ ਹੋਵੇਗੀ।  ਇਹ ਸਾਰੀਆਂ ਚੀਜ਼ਾਂ ਇੱਕ holistic approach  ਦੇ ਨਾਲ ਅਸੀਂ ਅੱਗੇ ਵਧਾ ਰਹੇ ਹਾਂ।  ਇਹੀ ਉਹ ਸੋਚ ਹੈ ਜਿਸ ਦੀ ਵਜ੍ਹਾ ਨਾਲ ਪਹਿਲਾਂ ਹੈਲਥ ਸੈਕਟਰ ਨੂੰ ਆਮ ਤੌਰ ‘ਤੇ ਟੁਕੜਿਆਂ ਵਿੱਚ ਦੇਖਿਆ ਜਾਂਦਾ ਸੀ ਅਤੇ ਟੁਕੜਿਆਂ ਵਿੱਚ ਹੀ ਉਸ ਨੂੰ ਹੈਂਡਲ ਕੀਤਾ ਜਾਂਦਾ ਸੀ। 

 

ਸਾਡੀ ਸਰਕਾਰ Health Issues ਨੂੰ ਟੁਕੜਿਆਂ  ਦੀ ਬਜਾਏ Holistic ਤਰੀਕੇ ਨਾਲ,  ਇੱਕ integrated approach ਦੀ ਤਰ੍ਹਾਂ ਤੋਂ ਹੋਰ ਇੱਕ focus ਤਰੀਕੇ ਨਾਲ ਦੇਖਣ ਦਾ ਯਤਨ ਕਰ ਰਹੀ ਹੈ।  ਇਸ ਲਈ ਅਸੀਂ ਦੇਸ਼ ਵਿੱਚ ਸਿਰਫ Treatment ਹੀ ਨਹੀਂ Wellness ‘ਤੇ ਫੋਕਸ ਕਰਨਾ ਸ਼ੁਰੂ ਕੀਤਾ ਹੈ।  ਅਸੀਂ Prevention ਤੋਂ ਲੈ ਕੇ Cure ਤੱਕ ਇੱਕ Integrated ਅਪ੍ਰੋਚ ਅਪਣਾਈ ਹੈ।  ਭਾਰਤ ਨੂੰ ਤੰਦਰੁਸਤ ਰੱਖਣ ਲਈ ਅਸੀਂ 4 ਮੋਰਚਿਆਂ ‘ਤੇ ਇਕੱਠੇ ਕੰਮ ਕਰ ਰਹੇ ਹਾਂ। 

 

ਪਹਿਲਾ ਮੋਰਚਾ ਹੈ,  ਬਿਮਾਰੀਆਂ ਨੂੰ ਰੋਕਣ ਦਾ,  ਮਤਲਬ ਕਿ Prevention of illness ਅਤੇ Promotion of Wellness.  ਸਵੱਛ ਭਾਰਤ ਅਭਿਯਾਨ ਹੋਵੇ,  ਯੋਗ ‘ਤੇ ਫੋਕਸ ਹੋਵੇ,  ਪੋਸ਼ਣ ਤੋਂ ਲੈ ਕੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਸਮੇਂ ‘ਤੇ ਸਹੀ ਕੇਅਰ ਅਤੇ ਟ੍ਰੀਟਮੈਂਟ ਹੋਵੇ,  ਸ਼ੁੱਧ ਪੀਣ ਦਾ ਪਾਣੀ ਪਹੁੰਚਾਉਣ ਦਾ ਯਤਨ ਹੋਵੇ,  ਅਜਿਹੇ ਹਰ ਉਪਾਅ ਇਸ ਦਾ ਹਿੱਸਾ ਹਨ। 

 

ਦੂਜਾ ਮੋਰਚਾ,  ਗ਼ਰੀਬ ਤੋਂ ਗ਼ਰੀਬ ਨੂੰ ਸਸਤਾ ਅਤੇ ਪ੍ਰਭਾਵੀ ਇਲਾਜ ਦੇਣ ਦਾ ਹੈ।  ਆਯੁਸ਼ਮਾਨ ਭਾਰਤ ਯੋਜਨਾ ਅਤੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਜਿਹੀਆਂ ਯੋਜਨਾਵਾਂ ਇਹੀ ਕੰਮ ਕਰ ਰਹੀਆਂ ਹਨ। 

 

ਤੀਜਾ ਮੋਰਚਾ ਹੈ,  ਹੈਲਥ ਇਨਫ੍ਰਾਸਟ੍ਰਕਚਰ ਅਤੇ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ Quantity ਅਤੇ Quality ਵਿੱਚ ਵਾਧਾ ਕਰਨਾ।  ਬੀਤੇ 6 ਸਾਲ ਤੋਂ AIIMS ਅਤੇ ਇਸ ਪੱਧਰ  ਦੇ ਦੂਸਰੇ ਸੰਸਥਾਨਾਂ ਦਾ ਵਿਸਤਾਰ ਦੇਸ਼  ਦੇ ਦੂਰ- ਦੁਰਾਡੇ ਦੇ ਰਾਜਾਂ ਤੱਕ ਕੀਤਾ ਜਾ ਰਿਹਾ ਹੈ।  ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੈਡੀਕਲ ਕਾਲਜ ਬਣਾਉਣ  ਦੇ ਪਿੱਛੇ ਵੀ ਇਹੀ ਸੋਚ ਹੈ। 

 

ਚੌਥਾ ਮੋਰਚਾ ਹੈ, ਸਮੱਸਿਆਵਾਂ ਤੋਂ ਪਾਰ ਪਾਉਣ ਦੇ ਲਈ ਮਿਸ਼ਨ ਮੋਡ ‘ਤੇ,  focus ਤੌਰ ‘ਤੇ ਅਤੇ ਸਮਾਂ ਸੀਮਾ ਵਿੱਚ ਅਸੀਂ ਕੰਮ ਕਰਨਾ ਹੈ।  ਮਿਸ਼ਨ ਇੰਦਰਧੁਨਸ਼ ਦਾ ਵਿਸਤਾਰ ਦੇਸ਼  ਦੇ ਆਦਿਵਾਸੀ ਅਤੇ ਦੂਰ-ਦੁਰਾਡੇ  ਦੇ ਇਲਾਕਿਆਂ ਤੱਕ ਕੀਤਾ ਗਿਆ ਹੈ। 

 

ਦੇਸ਼ ਨੂੰ ਟੀਬੀ ਦੇ ਖ਼ਿਲਾਫ਼ ਜੰਗ ਅਤੇ ਟੀਬੀ ਨੂੰ ਖਤਮ ਕਰਨ ਲਈ ਦੁਨੀਆ ਨੇ 2030 ਦਾ ਟਾਰਗੇਟ ਰੱਖਿਆ ਹੈ,  ਭਾਰਤ ਨੇ 2025 ਤੱਕ ਦਾ ਟੀਚਾ ਰੱਖਿਆ ਹੈ।  ਅਤੇ ਮੈਂ ਟੀਬੀ ਦੀ ਤਰਫ ਇਸ ਸਮੇਂ ਵਿਸ਼ੇਸ਼ ਧਿਆਨ ਦੇਣ ਲਈ ਇਸ ਲਈ ਕਹਾਂਗਾ ਕਿ ਟੀਬੀ ਵੀ infected person ਦੇ droplets ਤੋਂ ਹੀ ਫੈਲਦੀ ਹੈ।  ਟੀਬੀ ਦੀ ਰੋਕਥਾਮ ਵਿੱਚ ਵੀ ਮਾਸਕ ਪਹਿਨਣਾ,  Early diagnosis ਅਤੇ treatment,  ਇਹ ਸਾਰੀਆਂ ਗੱਲਾਂ ਅਹਿਮ ਹਨ। 

 

ਅਜਿਹੇ ਵਿੱਚ ਕੋਰੋਨਾ ਕਾਲ ਵਿੱਚ ਜੋ ਸਾਨੂੰ ਅਨੁਭਵ ਮਿਲਿਆ ਹੈ,  ਜੋ ਇੱਕ ਤਰ੍ਹਾਂ ਨਾਲ ਹਿੰਦੁਸਤਾਨ  ਦੇ common man ਤੱਕ ਪਹੁੰਚ ਚੁੱਕਿਆ ਹੈ,  ਹੁਣ ਉਸੇ ਸਾਡੀ practices ਨੂੰ ਅਸੀਂ ਟੀਬੀ  ਦੇ ਖੇਤਰ ਵਿੱਚ ਵੀ ਉਸੇ ਮੋਡ ਵਿੱਚ ਕੰਮ ਕਰਾਂਗੇ ਤਾਂ ਟੀਬੀ ਨਾਲ ਜੋ ਅਸੀਂ ਲੜਾਈ ਲੜਨੀ ਹੈ,  ਬਹੁਤ ਅਸਾਨੀ ਨਾਲ ਅਸੀਂ ਜਿੱਤ ਸਕਾਂਗੇ।  ਅਤੇ ਇਸ ਲਈ ਕੋਰੋਨਾ ਦਾ experience,  ਕੋਰੋਨਾ  ਦੇ ਕਾਰਨ ਜਨ- ਸਧਾਰਨ ਵਿੱਚ ਜੋ ਜਾਗ੍ਰਤੀ ਆਈ ਹੈ ਉਹ,   ਬਿਮਾਰੀ ਤੋਂ ਬਚਣ ਵਿੱਚ ਭਾਰਤ  ਦੇ ਆਮ ਨਾਗਰਿਕ ਨੇ ਜੋ ਯੋਗਦਾਨ ਦਿੱਤਾ ਹੈ,  ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲਗਦਾ ਹੈ ਕਿ ਇਸੇ ਮਾਡਲ ਨੂੰ ਜ਼ਰੂਰ ਸੁਧਾਰ  ਦੇ ਨਾਲ,  addition-alternation  ਦੇ ਨਾਲ ਅਗਰ ਅਸੀਂ ਟੀਬੀ ‘ਤੇ ਵੀ ਲਾਗੂ ਕਰਾਂਗੇ ਤਾਂ 2025 ਦਾ ਟੀਬੀ ਮੁਕ‍ਤ ਭਾਰਤ ਦਾ ਸੁਪਨਾ ਅਸੀਂ ਪੂਰਾ ਕਰ ਸਕਦੇ ਹਾਂ।   

 

ਇਸੇ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ, ਸਾਡੇ ਇੱਥੇ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਵਗੈਰਾ ਜੋ ਖੇਤਰ ਹਨ ਜਿਸ ਨੂੰ ਪੂਰਵਾਂਚਲ ਵੀ ਕਹਿੰਦੇ ਹਨ,  ਉਸ ਪੂਰਵਾਂਚਲ ਵਿੱਚ ਦਿਮਾਗੀ ਬੁਖਾਰ ਨਾਲ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਬੱਚਿਆਂ ਦੀ ਦੁਖਦ ਮੌਤ ਹੋ ਜਾਂਦੀ ਸੀ।  ਸੰਸਦ ਵਿੱਚ ਵੀ ਉਸ ਦੀ ਚਰਚਾ ਹੁੰਦੀ ਸੀ।  ਇੱਕ ਵਾਰ ਤਾਂ ਇਸ ਵਿਸ਼ੇ ‘ਤੇ ਚਰਚਾ ਕਰਦੇ ਹੋਏ ਸਾਡੇ ਵਰਤਮਾਨ ਉੱਤਰ ਪ੍ਰਦੇਸ਼  ਦੇ ਮੁੱਖ ਮੰਤਰੀ ਯੋਗੀਜੀ ਬਹੁਤ ਰੋ ਪਏ ਸਨ,  ਉਨ੍ਹਾਂ ਬੱਚਿਆਂ ਦੀ ਮਰਨ ਦੀ ਸਥਿਤੀ ਦੇਖ ਕੇ।  ਲੇਕਿਨ ਜਦੋਂ ਉਹ ਉੱਥੇ  ਦੇ ਮੁੱਖ ਮੰਤਰੀ ਬਣੇ,  ਉਨ੍ਹਾਂ ਨੇ ਇੱਕ ਪ੍ਰਕਾਰ ਨਾਲ focus activity ਕੀਤੀ।  ਪੂਰੀ ਤਰ੍ਹਾਂ ਜ਼ੋਰ ਲਗਾਇਆ।  ਅੱਜ ਸਾਨੂੰ ਬਹੁਤ ਆਸ਼ਾਸ‍ਪਦ ਨਤੀਜੇ ਮਿਲ ਰਹੇ ਹਨ।  ਅਸੀਂ ਦਿਮਾਗੀ ਬੁਖਾਰ ਨੂੰ ਫੈਲਣ ਤੋਂ ਰੋਕਣ ‘ਤੇ ਜ਼ੋਰ ਦਿੱਤਾ,  ਇਲਾਜ ਦੀਆਂ ਸੁਵਿਧਾਵਾਂ ਵਧਾਈਆਂ ਤਾਂ ਇਸ ਦਾ ਹੁਣ ਅਸਰ ਵੀ ਦਿਖ ਰਿਹਾ ਹੈ। 

 

ਸਾਥੀਓ, 

 

ਕੋਰੋਨਾ ਕਾਲ ਵਿੱਚ ਆਯੁਸ਼ ਨਾਲ ਜੁੜੇ ਸਾਡੇ ਨੈੱਟਵਰਕ ਨੇ ਵੀ ਬਿਹਤਰੀਨ ਕੰਮ ਕੀਤਾ ਹੈ।  ਨਾ ਸਿਰਫ human resource ਨੂੰ ਲੈ ਕੇ ਬਲਕਿ immunity ਅਤੇ scientific research ਨੂੰ ਲੈ ਕੇ ਵੀ ਸਾਡਾ ਆਯੁਸ਼ ਦਾ infrastructure ਦੇਸ਼  ਦੇ ਬਹੁਤ ਕੰਮ ਆਇਆ ਹੈ। 

 

ਭਾਰਤ ਦੀਆਂ ਦਵਾਈਆਂ ਅਤੇ ਭਾਰਤ ਦੀ ਵੈਕ‍ਸੀਨ  ਦੇ ਨਾਲ-ਨਾਲ ਸਾਡੇ ਮਸਾਲਿਆਂ,  ਸਾਡੇ ਕਾੜ੍ਹੇ ਦਾ ਵੀ ਕਿਤਨਾ ਵੱਡਾ  ਯੋਗਦਾਨ ਹੈ,  ਇਹ ਦੁਨੀਆ ਅੱਜ ਅਨੁਭਵ ਕਰ ਰਹੀ ਹੈ।  ਸਾਡੀ traditional medicine ਨੇ ਵੀ ਵਿਸ਼ਵ ਮਨ ‘ਤੇ ਆਪਣੀ ਇੱਕ ਜਗ੍ਹਾ ਬਣਾਈ ਹੈ।  ਜੋ  traditional medicine ਨਾਲ ਜੁੜੇ ਹੋਏ ਲੋਕ ਹਨ,  ਜੋ ਉਸ ਦੇ ਉਤ‍ਪਾਦਨ  ਦੇ ਨਾਲ ਜੁੜੇ ਹੋਏ ਲੋਕ ਹਨ,  ਜੋ ਆਯੁਰਵੈਦਿਕ ਪਰੰ‍ਪਰਾਵਾਂ ਤੋਂ ਜਾਣੂ ਲੋਕ ਹਨ;  ਸਾਡਾ ਫੋਕਸ ਵੀ ਗ‍ਲੋਬਲ ਰਹਿਣਾ ਚਾਹੀਦਾ ਹੈ। 

 

ਵਿਸ਼‍ਵ ਜਿਸ ਪ੍ਰਕਾਰ ਨਾਲ ਯੋਗ ਨੂੰ ਅਸਾਨੀ ਨਾਲ ਸ‍ਵੀਕਾਰ ਕਰ ਰਿਹਾ ਹੈ,  ਵੈਸੇ ਹੀ ਵਿਸ਼ਵ holistic health care ਦੀ ਤਰਫ ਗਿਆ ਹੈ।  ਸਾਈਡ ਇਫੈਕ‍ਟ ਤੋਂ ਮੁਕ‍ਤ health care ਦੀ ਤਰਫ ਵਿਸ਼ਵ ਦਾ ਧਿਆਨ ਗਿਆ ਹੈ।  ਉਸ ਵਿੱਚ ਭਾਰਤ ਦੀ traditional medicine ਬਹੁਤ ਕੰਮ ਆ ਸਕਦੀ ਹੈ।  ਭਾਰਤ ਦੀ ਜੋ traditional medicine ਹੈ,  ਉਹ ਮੁੱਖ ਤੌਰ ‘ਤੇ  herbal based ਹਨ ਅਤੇ ਉਸ ਦੇ ਕਾਰਨ ਵਿਸ਼ਵ ਵਿੱਚ ਉਸ ਦਾ ਆਕਰਸ਼ਣ ਬਹੁਤ ਤੇਜ਼ੀ ਨਾਲ ਵਧ ਸਕਦਾ ਹੈ।  Harm  ਦੇ ਸਬੰਧ ਵਿੱਚ ਲੋਕ ਨਿਸ਼ਚਿਤ ਹੁੰਦੇ ਹਨ ਕਿ ਇਸ ਵਿੱਚ ਕੁਝ harmful ਨਹੀਂ ਹੈ।  ਕੀ ਅਸੀਂ ਉਸ ਨੂੰ ਵੀ ਜ਼ੋਰ ਲਗਾ ਸਕਦੇ ਹਾਂ?  ਸਾਡੇ ਹੈਲਥ  ਦੇ ਬਜਟ ਨੂੰ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਮਿਲ ਕੇ ਕੁਝ ਕਰ ਸਕਦੇ ਹਨ ?    

 

ਕੋਰੋਨਾ  ਦੇ ਦੌਰਾਨ ਸਾਡੀਆਂ ਪਰੰਪਰਾਗਤ ਔਸ਼ਧੀਆਂ ਦੀ ਤਾਕਤ ਦੇਖਣ  ਦੇ ਬਾਅਦ ਸਾਡੇ ਲਈ ਖੁਸ਼ੀ ਦਾ ਵਿਸ਼ਾ ਹੈ ਅਤੇ ਆਯੁਰਵੇਦ ਵਿੱਚ traditional medicine ਵਿੱਚ ਵਿਸ਼ਵਾਸ ਕਰਨ ਵਾਲੇ ਵੀ ਸਾਰੇ ਅਤੇ ਉਸ ਤੋਂ ਅਲੱਗ ਸਾਡੇ medical profession ਨਾਲ ਜੁੜੇ ਹੋਏ ਲੋਕਾਂ ਲਈ ਮਾਣ ਦੀ ਗੱਲ ਹੈ ਕਿ ਵਿਸ਼ਵ ਸਿਹਤ ਸੈਂਟਰ- WHO,  ਭਾਰਤ ਵਿੱਚ ਆਪਣਾ Global Centre of Traditional Medicine ਵੀ ਸ਼ੁਰੂ ਕਰਨ ਜਾ ਰਿਹਾ ਹੈ।  Already ਉਨ੍ਹਾਂ ਨੇ announcement ਕਰ ਦਿੱਤੀ ਹੈ।  ਭਾਰਤ ਸਰਕਾਰ ਉਸ ਦੀ ਪ੍ਰਕਿਰਿਆ ਵੀ ਕਰ ਰਹੀ ਹੈ।  ਇਹ ਜੋ ਮਾਨ-ਸਨਮਾਨ‍ ਮਿਲਿਆ ਹੈ ਇਸ ਨੂੰ ਦੁਨੀਆ ਤੱਕ ਪੰਹੁਚਾਉਣਾ ਸਾਡੀ ਜ਼ਿੰਮੇਦਾਰੀ ਬਣਦੀ ਹੈ। 

 

ਸਾਥੀਓ, 

 

Accessibility ਅਤੇ Affordability ਨੂੰ ਹੁਣ ਨੈਕਸਟ ਲੇਵਲ ‘ਤੇ ਲਿਜਾਣ ਦਾ ਸਮਾਂ ਹੈ।  ਇਸ ਲਈ ਹੁਣ ਹੈਲਥ ਸੈਕਟਰ ਵਿੱਚ ਆਧੁਨਿਕ ਟੈਕਨੋਲੋਜੀ ਦਾ ਉਪਯੋਗ ਵਧਾਇਆ ਜਾ ਰਿਹਾ ਹੈ।  ਡਿਜੀਟਲ ਹੈਲਥ ਮਿਸ਼ਨ,  ਦੇਸ਼  ਦੇ ਆਮ ਨਾਗਰਿਕਾਂ ਨੂੰ ਸਮੇਂ ‘ਤੇ,  ਸੁਵਿਧਾ  ਦੇ ਅਨੁਸਾਰ,  ਪ੍ਰਭਾਵੀ ਇਲਾਜ ਦੇਣ ਵਿੱਚ ਬਹੁਤ ਮਦਦ ਕਰੇਗਾ। 

 

ਸਾਥੀਓ, 

 

ਬੀਤੇ ਸਾਲਾਂ ਦੀ ਇੱਕ ਹੋਰ ਅਪ੍ਰੋਚ ਨੂੰ ਬਦਲਣ ਦਾ ਕੰਮ ਤੇਜ਼ੀ ਨਾਲ ਕੀਤਾ ਗਿਆ ਹੈ।  ਇਹ ਬਦਲਾਅ ਆਤਮਨਿਰਭਰ ਭਾਰਤ ਲਈ ਬਹੁਤ ਜ਼ਰੂਰੀ ਹੈ।  ਅੱਜ ਅਸੀਂ Pharmacy of the World,  ਇਸ ਗੱਲ ‘ਤੇ ਮਾਣ ਕਰਦੇ ਹਾਂ,  ਲੇਕਿਨ ਅੱਜ ਵੀ ਕਈ ਗੱਲਾਂ ਲਈ ਜੋ Raw Material ਹੈ ਉਸ ਦੇ ਲਈ ਅਸੀਂ ਵਿਦੇਸ਼ਾਂ ‘ਤੇ ਨਿਰਭਰ ਹਾਂ। 

 

ਦਵਾਈਆਂ ਅਤੇ Medical Devices  ਦੇ Raw Material ਲਈ ਦੇਸ਼ ਦੀ ਵਿਦੇਸ਼ਾਂ ‘ਤੇ ਨਿਰਭਰਤਾ,  ਵਿਦੇਸ਼ਾਂ ‘ਤੇ ਗੁਜਾਰਾ ਕਰਨਾ ਸਾਡੀ ਇੰਡਸਟ੍ਰੀ ਲਈ ਕਿਤਨਾ ਬੁਰਾ ਅਨੁਭਵ ਰਿਹਾ ਹੈ,  ਇਹ ਅਸੀਂ ਦੇਖ ਚੁੱਕੇ ਹਾਂ।   ਇਹ ਸਹੀ ਨਹੀਂ ਹੈ।  ਇਸ ਲਈ ਗ਼ਰੀਬਾਂ ਨੂੰ ਸਸਤੀਆਂ ਦਵਾਈਆਂ ਅਤੇ ਉਪਕਰਣ ਦੇਣ ਵਿੱਚ ਵੀ ਇਹ ਬਹੁਤ ਵੱਡੀ ਕਠਿਨਾਈ ਪੈਦਾ ਕਰਦੇ ਹਨ।  ਸਾਨੂੰ ਇਸ ਦਾ ਰਾਸ‍ਤਾ ਲੱਭਣਾ ਹੀ ਹੋਵੇਗਾ।  ਭਾਰਤ ਨੂੰ ਸਾਨੂੰ ਇਨ੍ਹਾਂ ਖੇਤਰਾਂ ਵਿੱਚ ਆਤ‍ਮਨਿਰਭਰ ਬਣਾਉਣਾ ਹੀ ਹੋਵੇਗਾ।  ਇਸ ਦੇ ਲਈ ਚਾਰ ਵਿਸ਼ੇਸ਼ ਯੋਜਨਾਵਾਂ ਇਨ੍ਹੀਂ ਦਿਨੀਂ ਸ਼ੁਰੂ ਕੀਤੀਆਂ ਗਈਆਂ ਹਨ।  ਬਜਟ ਵਿੱਚ ਵੀ ਉਸ ਦਾ ਉਲੇਖ ਹੈ,  ਤੁਸੀਂ ਵੀ ਅਧਿਐਨ ਕੀਤਾ ਹੋਵੇਗਾ। 

 

ਇਸ ਦੇ ਤਹਿਤ ਦੇਸ਼ ਵਿੱਚ ਹੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ  ਦੇ Raw Material  ਦੇ ਉਤਪਾਦਨ ਲਈ Production Linked Incentives ਦਿੱਤੇ ਜਾ ਰਹੇ ਹਨ।  ਇਸ ਤਰ੍ਹਾਂ, ਦਵਾਈਆਂ ਅਤੇ Medical Devices ਬਣਾਉਣ ਲਈ ਮੈਗਾ ਪਾਰਕਸ  ਦੇ ਨਿਰਮਾਣ ਨੂੰ ਵੀ ਅੱਛਾ ਰਿਸਪਾਂਸ ਮਿਲ ਰਿਹਾ ਹੈ। 

 

ਸਾਥੀਓ, 

 

ਦੇਸ਼ ਨੂੰ ਸਿਰਫ last mile health access ਹੀ ਨਹੀਂ ਚਾਹੀਦਾ ਹੈ ਬਲਕਿ ਸਾਨੂੰ ਹਿੰਦੁਸਤਾਨ  ਦੇ ਹਰ ਕੋਨੇ ਵਿੱਚ,  ਦੂਰ-ਦੁਰਾਡੇ  ਦੇ ਖੇਤਰਾਂ ਵਿੱਚ .....ਜਿਵੇਂ ਸਾਡੇ ਇੱਥੇ ਜਦੋਂ ਇਲੈਕ‍ਸ਼ਨ ਹੁੰਦਾ ਹੈ ਤਾਂ ਰਿਪੋਰਟ ਆਉਂਦੀ ਹੈ,  ਇੱਕ ਮਤਦਾਤਾ ਸੀ ਉੱਥੇ ਵੀ ਪੋਲਿੰਗ ਬੂਥ ਲਗਿਆ;  ਮੈਨੂੰ ਲਗਦਾ ਹੈ ਕਿ ਹੈਲਥ ਸੈਕਟਰ ਵਿੱਚ ਵੀ ਅਤੇ ਐਜੂਕੇਸ਼ਨ ਦੋ ਵਿਸ਼ੇ ਹਨ ਕਿ ਜਿੱਥੇ ਇੱਕ ਨਾਗਰਿਕ ਹੋਵੇਗਾ,  ਤਾਂ ਵੀ ਅਸੀਂ ਪਹੁੰਚਾਂਗੇ।  ਇਹ ਸਾਡਾ ਮਿਜਾਜ ਹੋਣਾ ਚਾਹੀਦਾ ਹੈ ਅਤੇ ਸਾਨੂੰ ਇਸ ‘ਤੇ ਜ਼ੋਰ ਦੇਣਾ ਹੈ।  ਉਸ ‘ਤੇ ਸਾਨੂੰ ਪੂਰੀ ਕੋਸ਼ਿਸ਼ ਕਰਨੀ ਹੈ।  ਅਤੇ ਇਸ ਲਈ ਸਾਰੇ ਖੇਤਰਾਂ ਵਿੱਚ health excess ‘ਤੇ ਵੀ ਅਸੀਂ ਜ਼ੋਰ ਦੇਣਾ ਹੈ।  ਦੇਸ਼ ਨੂੰ wellness centres ਚਾਹੀਦਾ ਹੈ,  ਦੇਸ਼ ਨੂੰ district hospitals ਚਾਹੀਦਾ ਹੈ,  ਦੇਸ਼ ਨੂੰ critical care units ਚਾਹੀਦੇ ਹਨ,  ਦੇਸ਼ ਨੂੰ health surveillance infrastructure ਚਾਹੀਦਾ ਹੈ,  ਦੇਸ਼ ਨੂੰ ਆਧੁਨਿਕ labs ਚਾਹੀਦੀਆਂ ਹਨ,  ਦੇਸ਼ ਨੂੰ telemedicine ਚਾਹੀਦਾ ਹੈ,  ਅਸੀਂ ਹਰ ਪੱਧਰ ‘ਤੇ ਕੰਮ ਕਰਨਾ ਹੈ,  ਹਰ ਪੱਧਰ ਨੂੰ ਹੁਲਾਰਾ ਦੇਣਾ ਹੈ। 

 

ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੇਸ਼ ਦੇ ਲੋਕ,  ਚਾਹੇ ਉਹ ਗ਼ਰੀਬ ਤੋਂ ਗ਼ਰੀਬ ਹੋਣ,  ਚਾਹੇ ਉਹ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਹੋਣ,  ਉਨ੍ਹਾਂ ਨੂੰ best possible treatment ਮਿਲੇ ਅਤੇ ਸਮੇਂ ‘ਤੇ ਮਿਲੇ।  ਅਤੇ ਇਨ੍ਹਾਂ ਸਭ ਲਈ ਜਦੋਂ ਕੇਂਦਰ ਸਰਕਾਰ,  ਸਾਰੀਆਂ ਰਾਜ ਸਰਕਾਰਾਂ,  ਸਥਾਨਕ ਸੰਸਥਾ ਅਤੇ ਦੇਸ਼ ਦਾ ਪ੍ਰਾਈਵੇਟ ਸੈਕਟਰ,  ਮਿਲ ਕੇ ਕੰਮ ਕਰਨਗੇ,  ਤਾਂ ਬਿਹਤਰ ਨਤੀਜੇ ਵੀ ਮਿਲਣਗੇ। 

 

ਪ੍ਰਾਈਵੇਟ ਸੈਕਟਰ,  PM-JAY ਵਿੱਚ ਹਿੱਸੇਦਾਰੀ  ਦੇ ਨਾਲ-ਨਾਲ public health laboratories ਦਾ ਨੈੱਟਵਰਕ ਬਣਾਉਣ ਵਿੱਚ PPP ਮਾਡਲਸ ਨੂੰ ਵੀ ਸਪੋਰਟ ਕਰ ਸਕਦਾ ਹੈ।  ਨੈਸ਼ਨਲ ਡਿਜੀਟਲ ਹੈਲਥ ਮਿਸ਼ਨ,  ਨਾਗਰਿਕਾਂ  ਦੇ ਡਿਜਿਟਲ ਹੈਲਥ ਰਿਕਾਰਡ ਅਤੇ ਦੂਸਰੀ Cutting Edge Technology ਨੂੰ ਲੈ ਕੇ ਵੀ ਸਾਂਝੇਦਾਰੀ ਹੋ ਸਕਦੀ ਹੈ। 

 

ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ ਇੱਕ ਮਜ਼ਬੂਤ ਸਾਂਝੇਦਾਰੀ  ਦੇ ਰਸਤੇ ਕੱਢ ਸਕਾਂਗੇ,  ਸਵਸਥ ਅਤੇ ਸਮਰੱਥ ਭਾਰਤ ਲਈ ਆਤਮਨਿਰਭਰ ਸਮਾਧਾਨ ਤਲਾਸ਼ ਸਕਾਂਗੇ।  ਮੇਰੀ ਤੁਹਾਨੂੰ ਸਭ ਨੂੰ ਤਾਕੀਦ ਹੈ ਕਿ ਅਸੀਂ ਜੋ stake holders  ਦੇ ਨਾਲ,  ਇਸ ਵਿਸ਼ੇ  ਦੇ ਜੋ ਜਾਣਕਾਰ ਲੋਕ ਹਨ ਉਨ੍ਹਾਂ  ਦੇ  ਨਾਲ ਚਰਚਾ ਕਰ ਰਹੇ ਹਾਂ ਬਜਟ ਜੋ ਆਉਣਾ ਸੀ ਉਹ ਆ ਗਿਆ।  ਬਹੁਤ ਸਾਰੀਆਂ ਤੁਹਾਡੀਆਂ ਉਮੀਦਾਂ ਹੋਣਗੀਆਂ,  ਉਹ ਸ਼ਾਇਦ ਇਸ ਵਿੱਚ ਨਹੀਂ ਹੋਵੇਗਾ।  ਲੇਕਿਨ ਉਸ ਦੇ ਲਈ ਇਹ ਕੋਈ ਆਖਰੀ ਬਜਟ ਨਹੀਂ ਹੈ ......ਅਗਲੇ ਬਜਟ ਵਿੱਚ ਦੇਖਾਂਗੇ।  ਅੱਜ ਤਾਂ ਜੋ ਬਜਟ ਆਇਆ ਹੈ ਇਸ ਦਾ ਤੇਜ਼ ਗਤੀ ਨਾਲ ਜ਼ਿਆਦਾ ਤੋਂ ਜ਼ਿਆਦਾ ਅਤੇ ਜਲਦੀ ਤੋਂ ਜਲਦੀ ਅਸੀਂ ਸਭ ਮਿਲ ਕੇ implementation ਕਿਵੇਂ ਕਰੀਏ,  ਵਿਵਸਥਾਵਾਂ ਕਿਵੇਂ ਵਿਕਸਿਤ ਕਰੀਏ,  ਆਮ ਮਾਨਵੀ ਤੱਕ ਪਹੁੰਚਣ  ਵਿੱਚ ਅਸੀਂ ਤੇਜ਼ੀ ਕਿਵੇਂ ਲਿਆਈਏ।  ਮੈਂ ਚਾਹਾਂਗਾ ਕਿ ਤੁਹਾਡਾ ਸਭ ਦਾ ਅਨੁਭਵ,  ਤੁਹਾਡੀਆਂ ਗੱਲਾਂ ਅੱਜ ਭਾਰਤ ਸਰਕਾਰ ਨੂੰ ਬਜਟ  ਦੇ ਬਾਅਦ.... ਅਸੀਂ ਪਾਰਲੀਮੈਂਟ ਵਿੱਚ ਤਾਂ ਚਰਚਾ ਕਰਦੇ ਹਾਂ।  ਪਹਿਲੀ ਵਾਰ ਬਜਟ ਦੀ ਚਰਚਾ ਸਬੰਧਿਤ ਲੋਕਾਂ ਨਾਲ ਅਸੀਂ ਕਰ ਰਹੇ ਹਾਂ।  ਬਜਟ ਦੀ ਪਹਿਲਾਂ  ਚਰਚਾ ਕਰਦੇ ਹਾਂ ਉਦੋਂ ਸੁਝਾਅ ਦੀਆਂ ਹੁੰਦੀਆਂ ਹਨ ...ਬਜਟ  ਦੇ ਬਾਅਦ ਚਰਚਾ ਕਰਦੇ ਹਾਂ ਉਦੋਂ ਸਮਾਧਾਨ ਦੀਆਂ ਹੁੰਦੀਆਂ ਹਨ। 

 

ਅਤੇ ਇਸ ਲਈ ਆਓ ਅਸੀਂ ਮਿਲ ਕਰ ਕੇ ਸਮਾਧਾਨ ਕੱਢੀਏ,  ਅਸੀਂ ਮਿਲ ਕੇ ਬਹੁਤ ਤੇਜ਼ ਗਤੀ ਨਾਲ ਅੱਗੇ ਵਧੀਏ ਅਤੇ ਅਸੀਂ ਸਭ ਮਿਲ ਕੇ ਚਲੀਏ।  ਸਰਕਾਰ ਅਤੇ ਤੁਸੀਂ ਅਲੱਗ ਨਹੀਂ ਹੋ।  ਸਰਕਾਰ ਵੀ ਤੁਹਾਡੀ ਹੀ ਹੈ ਅਤੇ ਤੁਸੀਂ ਵੀ ਦੇਸ਼ ਲਈ ਹੀ ਹੋ।  ਅਸੀਂ ਸਭ ਮਿਲ ਕੇ ਦੇਸ਼  ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲਥ ਸੈਕਟਰ ਦਾ ਉੱਜਵਲ ਭਵਿੱਖ,  ਤੰਦਰੁਸਤ ਭਾਰਤ ਲਈ ਅਸੀਂ ਸਭ ਇਸ ਗੱਲ ਨੂੰ ਅੱਗੇ ਵਧਾਂਗੇ।  ਤੁਸੀਂ ਸਭ ਨੇ ਸਮਾਂ ਕੱਢਿਆ ਹੈ।  ਤੁਹਾਡਾ ਮਾਰਗਦਰਸ਼ਨ ਬਹੁਤ ਕੰਮ ਆਵੇਗਾ।  ਤੁਹਾਡੀ ਸਰਗਰਮ ਭਾਗੀਦਾਰੀ ਬਹੁਤ ਕੰਮ ਆਵੇਗੀ। 

 

ਮੈਂ ਫਿਰ ਇੱਕ ਵਾਰ... ਤੁਸੀਂ ਸਮਾਂ ਕੱਢਿਆ, ਇਸ ਦੇ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ ਅਤੇ ਤੁਹਾਡੇ ਵਡਮੁੱਲੇ ਸੁਝਾਅ ਸਾਨੂੰ ਅੱਗੇ ਲਿਜਾਣ ਵਿੱਚ ਬਹੁਤ ਕੰਮ ਆਉਣਗੇ।  ਤੁਸੀਂ ਸੁਝਾਅ ਵੀ ਦੇਵੋਗੇ,  ਸਾਂਝੇਦਾਰੀ ਵੀ ਕਰੋਗੇ।  ਤੁਸੀਂ ਉਮੀਦਾਂ ਵੀ ਕਰੋਗੇ,  ਜ਼ਿੰਮੇਦਾਰੀ ਵੀ ਉਠਾਓਗੇ।  ਇਸ ਵਿਸ਼ਵਾਸ  ਦੇ ਨਾਲ...... 

ਬਹੁਤ-ਬਹੁਤ ਧੰਨਵਾਦ !

 

***

 

ਡੀਐੱਸ/ਏਕੇਜੇ/ਐੱਨਐੱਸ/ਏਕੇ(Release ID: 1700343) Visitor Counter : 64