ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਗੁਜਰਾਤ ਵਿੱਚ ਕ੍ਰਿਕੇਟ ਦਾ ਖਿੜਿਆ ਮਾਹੌਲ – ਅਹਿਮਦਾਬਾਦ ਵਿੱਚ ਆਏ ਸਾਰੇ ਵੱਡੇ ਕ੍ਰਿਕੇਟਰਸ
ਨਵੀਂ ਦੁਲਹਨ ਦੀ ਤਰ੍ਹਾਂ ਸੱਜ ਕੇ ਕ੍ਰਿਕੇਟ ਦੀ ਤਾਲ ’ਤੇ ਤਾਲ ਮਿਲਾਉਂਦਾ ਵਿਸ਼ਵ ਦਾ ਸਭ ਤੋਂ ਵੱਡਾ ਸਟੇਡੀਅਮ ਮੋਟੇਰਾ
ਦੂਜਾ ਟੈਸਟ ਜਿੱਤਣ ਦੇ ਬਾਅਦ ਇੰਗਲੈਂਡ ਨੂੰ ਕੁਚਲਣ ਲਈ ਕੋਹਲੀ-ਇਲੈਵਨ ਤੀਜੇ ਟੈਸਟ ਲਈ ਨੈੱਟ ਅਭਿਆਸ ਵਿੱਚ ਵਿਅਸਤ
Posted On:
23 FEB 2021 4:48PM by PIB Chandigarh
ਪੂਰਾ ਅਹਿਮਦਾਬਾਦ ਹੁਣ ਕ੍ਰਿਕੇਟ ਦੇ ਰੰਗ ਵਿੱਚ ਰੰਗ ਗਿਆ ਹੈ। ਲਗਭਗ ਇੱਕ ਮਹੀਨੇ ਤੱਕ ਸ਼ਹਿਰ ਵਿੱਚ ਰਹਿਣ ਵਾਲੇ ਸਿਖਰਲੇ ਕ੍ਰਿਕੇਟਰਾਂ ਦੇ ਨਾਲ, ਅਹਿਮਦਾਬਾਦ ਇੱਕ ਕ੍ਰਿਕੇਟ ਬੁਖਾਰ ਦੀ ਗਿਰਫ਼ਤ ਵਿੱਚ ਹੈ। ਇਸ ਵਾਰ, ਦੂਜਾ ਟੈਸਟ ਜਿੱਤਣ ਦੀ ਖੁਸ਼ੀ ਦੇ ਬਾਅਦ, ਸਭ ਤੋਂ ਵੱਡੇ ਸਟੇਡੀਅਮ ਦੇ ਉਦਘਾਟਨ ਦੀ ਉਤਸੁਕਤਾ ਵੱਧ ਗਈ ਹੈ। ਭਾਰਤ ਦੇ ਮਹਾਮਹਿਮ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੁਆਰਾ ਮੋਟੇਰਾ ਸਟੇਡੀਅਮ ਦੇ ਉਦਘਾਟਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ ’ਤੇ ਹਨ।
ਅੱਜ ਗਾਂਧੀਨਗਰ ਵਿੱਚ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਤੀਜੇ ਗ੍ਰੈਜੂਏਟ ਸਮਾਰੋਹ ਦੀ ਸ਼ੋਭਾ ਵਧਾਉਣ ਦੇ ਬਾਅਦ, ਉਹ ਕੱਲ੍ਹ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਮੋਟੇਰਾ ਕ੍ਰਿਕੇਟ ਸਟੇਡੀਅਮ ਦਾ ਉਦਘਾਟਨ ਕਰਨਗੇ । ਇਸ ਉਦੇਸ਼ ਲਈ ਸਟੇਡੀਅਮ ਦੇ ਕੋਲ ਇੱਕ ਵਿਸ਼ੇਸ਼ ਡੋਮ ਤਿਆਰ ਕੀਤਾ ਗਿਆ ਹੈ। ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਖੇਡ ਰਾਜ ਮੰਤਰੀ, ਸ਼੍ਰੀ ਕਿਰਨ ਰਿਜਿਜੂ, ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ ਅਤੇ ਹੋਰ ਪਤਵੰਤਿਆਂ ਦੀ ਹਾਜਰੀ ਵਿੱਚ, ਪ੍ਰਵਚਨਾਂ ਦੇ ਇਲਾਵਾ, ਨਵੇਂ ਬਣਾਏ ਸਪੋਰਟਸ ਐਨਕਲੇਵ ਅਤੇ ਮੋਟੇਰਾ ਸਟੇਡੀਅਮ ਵਿੱਚ ਵੱਖ-ਵੱਖ ਸਪੋਰਟਸ ਦੀ ਵੀ ਸਹੂਲਤ ਹੋਵੇਗੀ । ਡੋਮਸਥਲ ਤੋਂ ਹੀ ਰਾਸ਼ਟਰਪਤੀ ਮੋਟੇਰਾ ਸਟੇਡੀਅਮ ਕਾਵਚਿਉਲੀ ਉਦਘਾਟਨ ਕਰਨਗੇ ।
ਰਾਸ਼ਟਰਪਤੀ ਸਪੋਰਟਸ ਐਨਕਲੇਵ ਦੇ ਮਾਡਲ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ । ਉਸ ਦੇ ਬਾਅਦ ਉਹ ਹਾਲ ਆਵ੍ ਫੇਮ ਦਾ ਦੌਰਾ ਵੀ ਕਰਨਗੇ । ਜ਼ਿਕਰਯੋਗ ਹੈ ਕਿ ਹਾਲ ਆਵ੍ ਫੇਮ ਵਿੱਚ ਦੁਨੀਆ ਭਰ ਦੇ ਪ੍ਰਸਿੱਧ ਕ੍ਰਿਕੇਟਰਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਹਨ । ਇਸ ਦੇ ਇਲਾਵਾ, ਮੋਟੇਰਾ ਵਿੱਚ ਹੁਣ ਤੱਕ ਖੇਡੇ ਗਏ ਸਾਰੇ ਮੈਚਾਂ ਦੀਆਂ ਯਾਦਾਂ ਲਗਭਗ ਇੱਕ ਸੌ ਪੰਜਾਹ ਮੈਚਾਂ ਦੇ ਯਾਦਗਾਰੀ ਚਿੱਤਰਾਂ ਨੂੰ ਇਕੱਠੇ ਲਗਾਇਆ ਗਿਆ ਹੈ। 2011 ਵਿਸ਼ਵ ਕੱਪ ਵਿੱਚ ਮੋਟੇਰਾ ਵਿੱਚ ਖੇਡੀਆਂ ਗਈਆਂ ਸਾਰੀਆਂ ਟੀਮਾਂ ਦੇ ਆਟੋਗ੍ਰਾਫ ਕੀਤੇ ਗਏ ਬੱਲਿਆਂ ਦਾ ਸੰਗ੍ਰਿਹ ਖਿੱਚ ਦਾ ਕੇਂਦਰ ਬਣਿਆ ਹੈ।
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਬਾਅਦ ਵਿੱਚ ਸਟੇਡੀਅਮ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ ਪ੍ਰਤਿਮਾ ’ਤੇ ਮਾਲਾ ਅਰਪਣ ਕਰਨਗੇ ਅਤੇ ਭਾਰਤੀ ਅਤੇ ਇੰਗਲੈਂਡ ਕ੍ਰਿਕੇਟ ਟੀਮਾਂ ਦੇ ਖਿਡਾਰੀਆਂ ਦੇ ਨਾਲ ਗੱਲਬਾਤ ਵੀ ਕਰਨਗੇ । ਸਟੇਡੀਅਮ ਦੀ 1.10 ਲੱਖ ਦਰਸ਼ਕਾਂ ਦੀ ਸਮਰੱਥਾ ਦੇ ਨਾਲ, ਕੋਰੋਨਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਕੁੱਲ ਸਮਰੱਥਾ ਦੀ 50% ਦੀ ਟਿਕਟ ਦੀ ਵਿਕਰੀ ਹੋ ਚੁੱਕੀ ਹੈ। ਡਰੋਨ ਕੈਮਰੇ ਦੇ ਨਾਲ ਲਗਭਗ 30 ਹਾਈ-ਟੇਕ ਕੈਮਰਿਆਂ ਤੋਂ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ । ਉਸ ਦੇ ਲਈ ਪੂਰੀ ਤਿਆਰੀ ਕਰ ਲਈ ਗਈ ਹੈ।
ਵੱਖ-ਵੱਖ ਕੈਮਰੇ ਜਿਵੇਂ ਕਿ ਮੁੱਖ ਕੈਮਰਾ, ਸਟ੍ਰਾਇਕ ਜੋਨ ਕੈਮਰਾ, ਫੀਲਡ ਕੈਮਰਾ, ਰਨ ਆਉਟ ਕੈਮਰਾ, ਹਾਕ-ਆਈ ਕੈਮਰਾ ਸਾਰੇ ਪਲਾਂ ਦੀ ਉਤੇਜਨਾ ਨੂੰ ਕੈਦ ਕਰਨ ਲਈ ਲੈਸ ਹਨ । ਹਜ਼ਾਰਾਂ ਦੀ ਸੰਖਿਆ ਵਿੱਚ ਆਉਣ ਵਾਲੇ ਦਰਸ਼ਕਾਂ ਦੀ ਹਾਜਰੀ ਦੀ ਸੰਭਾਵਨਾ ਨੂੰ ਦੇਖਦੇ ਅੰਦਾਜਨ 3 ਹਜ਼ਾਰ ਕਾਰਾਂ ਅਤੇ 10 ਹਜ਼ਾਰ ਦੋ ਪਹੀਆ ਵਾਹਨਾਂ ਪਾਰਕ ਕਰਨ ਲਈ ਵਿਸ਼ਾਲ ਜਗ੍ਹਾ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਮੋਟੇਰਾ ਸਟੇਡੀਅਮ ਦੇ ਨਾਲ ਸਾਬਰਮਤੀ ਅਤੇ ਗਾਂਧੀਨਗਰ ਵਿੱਚ ਕੜੀ ਸੁਰੱਖਿਆ ਦਰਮਿਆਨ ਹਰ ਕੋਈ ਹੁਣ ਕੱਲ੍ਹ ਦੇ ਸ਼ਾਨਦਾਰ ਪਲਾਂ ਲਈ ਤਿਆਰ ਹੈ।
ਇਸ ਦੌਰਾਨ, ਭਾਰਤ ਅਤੇ ਇੰਗਲੈਂਡ ਦੋਵੇਂ ਹੀ ਟੀਮਾਂ ਨੈੱਟ ਪ੍ਰੈਕਟਿਸ ਵਿੱਚ ਵਿਅਸਤ ਦਿਖੀਆਂ । ਮੋਟੇਰਾ ਦਾ ਪਿਚ ਪ੍ਰਦਰਸ਼ਨ ਵੀ ਕ੍ਰਿਕੇਟ ਵਿਸ਼ਲੇਸ਼ਕਾਂ ਲਈ ਇੱਕ ਮਹੱਤਵਪੂਰਨ ਵਿਸ਼ਾ ਬਣਿਆ ਹੋਇਆ ਹੈ। ਦਿਨ-ਰਾਤ ਦੇ ਮੈਚ ਦੇ ਦੌਰਾਨ, ਸ਼ਾਮ ਨੂੰ ਫਲਡਲਾਈਟਸ ਦੀ ਰੋਸ਼ਨੀ ਚਾਰੇ ਪਾਸੇ ਚਾਂਦਨੀ ਫੈਲਾਏਗੀ ਤੱਦ ਮੈਚ ਦੇਖਣ ਵਾਲੇ ਦਰਸ਼ਕ ਚੌਕੇ–ਛੱਕੇ ’ਤੇ ਆਨੰਦ ਨਾਲ ਝੂਮ ਉੱਠਣਗੇ।
*****
ਡੀਕੇ/ਐੱਸਡੀ
(Release ID: 1700309)
Visitor Counter : 183