ਪ੍ਰਧਾਨ ਮੰਤਰੀ ਦਫਤਰ
ਅਸਾਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
22 FEB 2021 4:02PM by PIB Chandigarh
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਧੇਮਾਜਿਰ ਹਾਰੂਵਾ ਭੂਮਿਰ ਪਰਾ ਅਖਮਬਾਖੀਕ ਏਈ ਬਿਖੇਖ ਦਿਨਟੋਟ ਮਈ ਹਭੇਚਛਾ ਆਰੂ ਅਭਿਨੰਦਨ ਜਨਾਈਛੋ!
( धेमाजिर हारुवा भूमिर परा अखमबाखीक एई बिखेख दिनटोट मइ हुभेच्छा आरु अभिनंदन जनाइछो! )
ਮੰਚ ’ਤੇ ਮੌਜੂਦ ਅਸਾਮ ਦੇ ਗਵਰਨਰ ਪ੍ਰੋਫੈਸਰ ਜਗਦੀਸ਼ ਮੁਖੀ ਜੀ, ਇੱਥੋਂ ਦੇ ਜਨਪ੍ਰਿਯ ਯਸ਼ਸਵੀ ਮੁੱਖ ਮੰਤਰੀ ਸ਼੍ਰੀਮਾਨ ਸਰਬਾਨੰਦ ਸੋਨੋਵਾਲ ਜੀ, ਕੇਂਦਰੀ ਮੰਤਰੀ ਪਰੀਸ਼ਦ ਦੇ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਸ਼੍ਰੀ ਰਾਮੇਸ਼ਵਰ ਤੇਲੀ ਜੀ, ਅਸਾਮ ਸਰਕਾਰ ਦੇ ਮੰਤਰੀ ਡਾਕਟਰ ਹਿਮੰਤਾ ਬਿਸ਼ਵਾ ਸ਼ਰਮਾ ਜੀ, ਰਾਜ ਸਰਕਾਰ ਦੇ ਹੋਰ ਮੰਤਰੀ ਗਣ, ਸਾਂਸਦ ਗਣ, ਵਿਧਾਇਕ ਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਅਸਾਮ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ,
ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਤੀਸਰੀ ਵਾਰ ਧੇਮਾਜੀ ਆਉਣ ਦਾ ਤੁਹਾਨੂੰ ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਅਤੇ ਹਰ ਵਾਰ ਇੱਥੋਂ ਦੇ ਲੋਕਾਂ ਦੀ ਆਤਮਤਾ, ਇੱਥੋਂ ਦੇ ਲੋਕਾਂ ਦਾ ਆਪਣਾਪਣ, ਇੱਥੋਂ ਦੇ ਲੋਕਾਂ ਦਾ ਆਸ਼ੀਰਵਾਦ, ਮੈਨੂੰ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨ ਦਾ ਅਸਾਮ ਦੇ ਲਈ, ਨੌਰਥ ਈਸਟ ਦੇ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਪ੍ਰੇਰਣਾ ਦਿੰਦਾ ਰਹਿੰਦਾ ਹੈ। ਜਦੋਂ ਮੈਂ ਇੱਥੇ ਗੋਗਾਮੁਖ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਕਰਨ ਆਇਆ ਸੀ, ਤਾਂ ਮੈਂ ਕਿਹਾ ਸੀ ਕਿ ਨੌਰਥ ਈਸਟ ਭਾਰਤ ਦੀ ਗ੍ਰੋਥ ਦਾ ਨਵਾਂ ਇੰਜਣ ਬਣੇਗਾ। ਅੱਜ ਅਸੀਂ ਇਸ ਵਿਸ਼ਵਾਸ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਧਰਤੀ ਉੱਤੇ ਉਤਰਦੇ ਦੇਖ ਰਹੇ ਹਾਂ।
ਭਾਈਓ ਅਤੇ ਭੈਣੋ,
ਬ੍ਰਹਮਪੁੱਤਰ ਦੇ ਇਸੇ ਨੌਰਥ ਬੈਂਕ ਤੋਂ, ਅੱਠ ਦਹਾਕੇ ਪਹਿਲਾਂ ਅਸਾਮੀ ਸਿਨੇਮਾ ਨੇ ਆਪਣੀ ਯਾਤਰਾ, ਜੌਯਮਤੀ ਫ਼ਿਲਮ ਦੇ ਨਾਲ ਸ਼ੁਰੂ ਕੀਤੀ ਸੀ। ਇਸ ਖੇਤਰ ਨੇ ਅਸਾਮ ਦੇ ਸੱਭਿਆਚਾਰ ਦਾ ਮਾਣ ਵਧਾਉਣ ਵਾਲੇ ਅਨੇਕਾਂ ਵਿਅਕਤਿੱਤਵ ਦਿੱਤੇ ਹਨ। ਰੂਪਕੁੰਵਰ ਜਯੋਤੀ ਪ੍ਰਸਾਦ ਅਗਰਵਾਲ ਹੋਣ, ਕਲਾਗੁਰੂ ਬੀਸ਼ਨੂੰ ਪ੍ਰਸਾਦ ਰਾਭਾ ਹੋਣ, ਨੱਚਸੂਰਿਯਾ ਫ਼ਣੀ ਸ਼ਰਮਾ ਹੋਣ, ਇਨ੍ਹਾਂ ਨੇ ਅਸਾਮ ਦੀ ਪਛਾਣ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ। ਭਾਰਤ ਰਤਨ ਡਾ. ਭੁਪੇਨ ਹਜ਼ਾਰਿਕਾ ਜੀ ਨੇ ਕਦੇ ਲਿਖਿਆ ਸੀ-ਲੂਈਤੁਰ ਪਾਰ ਦੁਟਿ ਜਿਲਿਕ ਉਠਿਬ ਰਾਤਿ, ਜਬਲਿ ਹਤ ਦੇਵਾਲੀਰ ਬੰਤਿ। ( लुइतुर पार दुटि जिलिक उठिब राति, ज्बलि हत देवालीर बन्ति।) ਬ੍ਰਹਮਪੁੱਤਰ ਦੇ ਦੋਵੇਂ ਕਿਨਾਰੇ ਦੀਵਾਲੀ ਵਿੱਚ ਜਲਣ ਵਾਲੇ ਦੀਵਿਆਂ ਨਾਲ ਰੋਸ਼ਨ ਹੋਣਗੇ ਅਤੇ ਕੱਲ੍ਹ ਮੈਂ ਖਾਸ ਕਰਕੇ ਸੋਸ਼ਲ ਮੀਡੀਆ ਵਿੱਚ ਦੇਖਿਆ ਵੀ, ਕਿ ਆਪਣੇ ਇਸ ਖੇਤਰ ਵਿੱਚ ਕਿਵੇਂ ਦੀਵਾਲੀ ਮਨਾਈ, ਕਿਵੇਂ ਹਜ਼ਾਰਾਂ ਦੀਵੇ ਜਲਾਏ ਗਏ। ਦੀਵਿਆਂ ਦਾ ਉਹ ਚਾਨਣ, ਸ਼ਾਂਤੀ ਅਤੇ ਸਥਾਈਪਣ ਦੇ ਵਿੱਚ ਅਸਾਮ ਵਿੱਚ ਹੁੰਦੇ ਵਿਕਾਸ ਦੀ ਤਸਵੀਰ ਵੀ ਹੈ। ਕੇਂਦਰ ਅਤੇ ਅਸਾਮ ਸਰਕਾਰ ਮਿਲ ਕੇ ਰਾਜ ਦੇ ਸੰਤੁਲਿਤ ਵਿਕਾਸ ਵਿੱਚ ਜੁਟੇ ਹੋਏ ਹਨ। ਅਤੇ ਇਸ ਵਿਕਾਸ ਦਾ ਇੱਕ ਵੱਡਾ ਅਧਾਰ ਹੈ ਅਸਾਮ ਦਾ ਇਨਫਰਾਸਟ੍ਰਕਚਰ।
ਸਾਥੀਓ,
ਨੌਰਥ ਬੈਂਕ ਵਿੱਚ ਭਰਪੂਰ ਸਮਰੱਥਾ ਹੋਣ ਦੇ ਬਾਵਜੂਦ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਖੇਤਰ ਦੇ ਨਾਲ ਸੌਤੇਲਾ ਵਿਵਹਾਰ ਕੀਤਾ। ਇੱਥੋਂ ਦੀ ਕਨੈਕਟੀਵਿਟੀ ਹੋਵੇ, ਹਸਪਤਾਲ ਹੋਣ, ਸਿੱਖਿਆ ਦੇ ਸੰਸਥਾਨ ਹੋਣ, ਉਦਯੋਗ ਹੋਣ, ਪਹਿਲਾਂ ਦੀਆਂ ਸਰਕਾਰਾਂ ਦੀ ਪ੍ਰਾਥਮਿਕਤਾ ਵਿੱਚ ਨਜ਼ਰ ਹੀ ਨਹੀਂ ਆ ਰਹੇ ਹਨ ਸੀ। ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਇਸ ਮੰਤਰ ਨਾਲ ਕੰਮ ਕਰ ਰਹੀ ਸਾਡੀ ਸਰਕਾਰ ਨੇ, ਸਰਬਾਨੰਦ ਜੀ ਦੀ ਸਰਕਾਰ ਨੇ ਇਸ ਭੇਦਭਾਵ ਨੂੰ ਦੂਰ ਕੀਤਾ ਹੈ। ਜਿਸ ਬੋਗੀਬੀਲ ਪੁਲ਼ ਦਾ ਇਸ ਖੇਤਰ ਨੂੰ ਦਹਾਕਿਆਂ ਤੋਂ ਇੰਤਜ਼ਾਰ ਸੀ, ਉਸ ਦਾ ਕੰਮ ਸਾਡੀ ਹੀ ਸਰਕਾਰ ਨੇ ਤੇਜ਼ੀ ਨਾਲ ਪੂਰਾ ਕਰਵਾਇਆ। ਨੌਰਥ ਬੈਂਕ ਵਿੱਚ ਬ੍ਰੌਡ ਗੇਜ ਰੇਲਵੇ ਲਾਈਨ ਸਾਡੀ ਹੀ ਸਰਕਾਰ ਦੇ ਆਉਣ ਤੋਂ ਬਾਅਦ ਪਹੁੰਚ ਪਾਈ ਹੈ। ਬ੍ਰਹਮਪੁੱਤਰ ’ਤੇ ਦੂਸਰਾ ਕਲਿਆਭੂਮੂਰਾ ਬ੍ਰਿਜ ਇੱਥੋਂ ਦੀ ਕਨੈਕਟੀਵਿਟੀ ਨੂੰ ਹੋਰ ਜ਼ਿਆਦਾ ਵਧਾ ਦੇਵੇਗਾ। ਇਸ ਨੂੰ ਵੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਨੌਰਥ ਬੈਂਕ ਵਿੱਚ ਚਾਰ – ਲੇਨ ਦੇ ਨੈਸ਼ਨਲ ਹਾਈਵੇ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ। ਪਿਛਲੇ ਹਫ਼ਤੇ ਹੀ ਮਹਾਬਾਹੁ ਬ੍ਰਹਮਪੁੱਤਰ ਤੋਂ ਇੱਥੇ ਜਲ ਮਾਰਗ ਕਨੈਕਟੀਵਿਟੀ ਨੂੰ ਲੈ ਕੇ ਨਵੇਂ ਕੰਮਾਂ ਦੀ ਸ਼ੁਰੂਆਤ ਹੋਈ ਹੈ। ਬੋਂਗਈਗਾਓਂ ਦੇ ਜੋਗੀਘੋਪਾ ਵਿੱਚ ਇੱਕ ਵੱਡੇ ਟਰਮੀਨਲ ਅਤੇ ਲੌਜਿਸਟਿਕਸ ਪਾਰਕ ’ਤੇ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ।
ਸਾਥੀਓ,
ਇਸੇ ਕੜੀ ਵਿੱਚ ਅੱਜ ਅਸਾਮ ਨੂੰ 3 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਐਨਰਜੀ ਅਤੇ ਐਜੂਕੇਸ਼ਨ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਦਾ ਇੱਕ ਨਵਾਂ ਉਪਹਾਰ ਮਿਲ ਰਿਹਾ ਹੈ। ਧੇਮਾਜੀ ਅਤੇ ਸੁਆਲਕੁਚੀ ਵਿੱਚ ਇੰਜਨੀਅਰਿੰਗ ਕਾਲਜ ਹੋਵੇ, ਬੋਂਗਈਗਾਓਂ ਦੀ ਰਿਫਾਇਨਰੀ ਦੇ ਵਿਸਥਾਰ ਦਾ ਕੰਮ ਹੋਵੇ, ਡਿਬਰੂਗੜ੍ਹ ਵਿੱਚ ਸੈਕੰਡਰੀ ਟੈਂਕ ਫਾਰਮ ਹੋਵੇ ਜਾਂ ਫਿਰ ਤਿਨਸੁਖੀਆ ਵਿੱਚ ਗੈਸ ਕੰਪਰੈਸਰ ਸਟੇਸ਼ਨ, ਇਹ ਪ੍ਰੋਜੈਕਟ ਊਰਜਾ ਅਤੇ ਸਿੱਖਿਆ ਦੇ ਹੱਬ ਦੇ ਰੂਪ ਵਿੱਚ ਇਸ ਖੇਤਰ ਦੀ ਪਛਾਣ ਨੂੰ ਸਸ਼ਕਤ ਕਰਨਗੇ। ਇਸ ਪ੍ਰੋਜੈਕਟ ਅਸਾਮ ਦੇ ਨਾਲ ਹੀ ਤੇਜ਼ ਗਤੀ ਨਾਲ ਮਜ਼ਬੂਤ ਹੁੰਦੇ ਪੂਰਬੀ ਭਾਰਤ ਦਾ ਵੀ ਪ੍ਰਤੀਕ ਹਨ।
ਸਾਥੀਓ,
ਆਤਮਨਿਰਭਰ ਬਣਦੇ ਭਾਰਤ ਦੇ ਲਈ ਲਗਾਤਾਰ ਆਪਣੀ ਸਮਰੱਥਾ, ਆਪਣੀਆਂ ਯੋਗਤਾਵਾਂ ਵਿੱਚ ਵੀ ਵਾਧਾ ਕਰਨਾ ਅਤਿਅੰਤ ਲਾਜ਼ਮੀ ਹੈ। ਬੀਤੇ ਸਾਲਾਂ ਵਿੱਚ ਅਸੀਂ ਭਾਰਤ ਵਿੱਚ ਹੀ, ਰਿਫਾਈਨਿੰਗ ਅਤੇ ਐਮਰਜੈਂਸੀ ਦੇ ਲਈ ਆਇਲ ਸਟੋਰੇਜ ਕਪੈਸਟੀ ਨੂੰ ਕਾਫੀ ਜ਼ਿਆਦਾ ਵਧਾਇਆ ਹੈ। ਬੋਂਗਈਗਾਓਂ ਰਿਫਾਇਨਰੀ ਵਿੱਚ ਵੀ ਰਿਫਾਈਨਿੰਗ ਕਪੈਸਟੀ ਵਧਾਈ ਗਈ ਹੈ। ਅੱਜ ਜਿਸ ਗੈਸ ਯੂਨਿਟ ਦੀ ਘੁੰਡ ਚੁਕਾਈ ਕੀਤੀ ਗਈ ਹੈ, ਉਹ ਇੱਥੇ ਐੱਲਪੀਜੀ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਵਾਲਾ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਨਾਲ ਅਸਾਮ ਅਤੇ ਨੌਰਥ ਈਸਟ ਵਿੱਚ ਲੋਕਾਂ ਦਾ ਜੀਵਣ ਸੌਖਾ ਹੋਵੇਗਾ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਵੀ ਵਧਣਗੇ।
ਭਾਈਓ ਅਤੇ ਭੈਣੋ,
ਜਦੋਂ ਕਿਸੇ ਵਿਅਕਤੀ ਨੂੰ ਮੂਲਭੂਤ ਸੁਵਿਧਾਵਾਂ ਮਿਲਦੀਆਂ ਹਨ, ਤਾਂ ਉਸ ਦਾ ਆਤਮ ਵਿਸ਼ਵਾਸ ਬਹੁਤ ਵਧ ਜਾਂਦਾ ਹੈ। ਵਧਿਆ ਹੋਇਆ ਇਹ ਆਤਮ ਵਿਸ਼ਵਾਸ ਖੇਤਰ ਦਾ ਵੀ ਵਿਕਾਸ ਕਰਦਾ ਹੈ ਅਤੇ ਦੇਸ਼ ਦਾ ਵੀ ਵਿਕਾਸ ਕਰਦਾ ਹੈ। ਅੱਜ ਸਾਡੀ ਸਰਕਾਰ ਉਨ੍ਹਾਂ ਲੋਕਾਂ, ਉਨ੍ਹਾਂ ਖੇਤਰਾਂ ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ ਜਿੱਥੇ ਪਹਿਲਾਂ ਸੁਵਿਧਾਵਾਂ ਨਹੀਂ ਪਹੁੰਚਿਆ ਸੀ। ਹੁਣ ਵਿਵਸਥਾ ਨੇ ਉਨ੍ਹਾਂ ਨੂੰ ਸੁਵਿਧਾ ਦੇਣ ’ਤੇ ਜ਼ੋਰ ਦਿੱਤਾ ਹੈ। ਪਹਿਲਾਂ ਲੋਕਾਂ ਨੇ ਸਭ ਕੁਝ ਆਪਣੇ ਨਸੀਬ ’ਤੇ ਛੱਡ ਦਿੱਤਾ ਸੀ। ਤੁਸੀਂ ਸੋਚੋ, 2014 ਤੋਂ ਪਹਿਲਾਂ ਤੱਕ, ਦੇਸ਼ ਦੇ ਹਰ 100 ਪਰਿਵਾਰਾਂ ਵਿੱਚੋਂ ਸਿਰਫ਼ 50-55 ਪਰਿਵਾਰਾਂ ਦੇ ਯਾਨੀ ਤਕਰੀਬਨ ਅੱਧੇ ਘਰਾਂ ਵਿੱਚ ਹੀ ਐੱਲਪੀਜੀ ਗੈਸ ਕਨੈਕਸ਼ਨ ਸੀ। ਅਸਾਮ ਵਿੱਚ ਤਾਂ ਰਿਫਾਇਨਰੀ ਅਤੇ ਦੂਸਰੀਆਂ ਸੁਵਿਧਾਵਾਂ ਦੇ ਬਾਵਜੂਦ ਵੀ 100 ਵਿੱਚੋਂ 49 ਲੋਕਾਂ ਦੇ ਕੋਲ ਹੀ ਗੈਸ ਕਨੈਕਸ਼ਨ ਉਪਲਬਧ ਸੀ। 60 ਲੋਕਾਂ ਦੇ ਕੋਲ ਨਹੀਂ ਸੀ। ਗ਼ਰੀਬ ਭੈਣਾਂ-ਬੇਟੀਆਂ ਦਾ ਰਸੋਈ ਦੇ ਧੂੰਏਂ ਅਤੇ ਬਿਮਾਰੀਆਂ ਦੇ ਜਾਲ ਵਿੱਚ ਰਹਿਣਾ, ਉਨ੍ਹਾਂ ਦੇ ਜੀਵਨ ਦੀ ਬਹੁਤ ਵੱਡੀ ਮਜਬੂਰੀ ਸੀ। ਅਸੀਂ ਉੱਜਵਲਾ ਯੋਜਨਾ ਦੇ ਮਾਧਿਅਮ ਨਾਲ ਇਸ ਸਥਿਤ ਨੂੰ ਬਦਲ ਦਿੱਤਾ ਹੈ। ਅਸਾਮ ਵਿੱਚ ਅੱਜ ਗੈਸ ਕਨੈਕਸ਼ਨ ਦਾ ਦਾਇਰਾ ਕਰੀਬ-ਕਰੀਬ 100 ਫ਼ੀਸਦੀ ਹੋ ਰਿਹਾ ਹੈ। ਇੱਥੇ ਬੋਂਗਈਗਾਓਂ ਰਿਫਾਇਨਰੀ ਦੇ ਇਰਦ ਗਿਰਦ ਦੇ ਜ਼ਿਲ੍ਹਿਆਂ ਵਿੱਚ ਹੀ 2014 ਤੋਂ ਬਾਅਦ 3 ਗੁਣਾ ਤੋਂ ਜ਼ਿਆਦਾ ਐੱਲਪੀਜੀ ਕਨੈਕਸ਼ਨ ਵਧ ਗਏ ਹਨ। ਹੁਣ ਇਸ ਸਾਲ ਦੇ ਕੇਂਦਰੀ ਬਜਟ ਵਿੱਚ 1 ਕਰੋੜ ਹੋਰ ਗ਼ਰੀਬ ਭੈਣਾਂ ਨੂੰ ਉੱਜਵਲਾ ਦੇ ਮੁਫ਼ਤ ਐੱਲਪੀਜੀ ਕਨੈਕਸ਼ਨ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਸਾਥੀਓ,
ਗੈਸ ਸਟੇਸ਼ਨ ਹੋਵੇ, ਖਾਦ ਉਤਪਾਦਨ ਹੋਵੇ, ਇਸ ਵਿੱਚ ਕਮੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਦੇਸ਼ ਦੇ ਗ਼ਰੀਬ ਨੂੰ, ਸਾਡੇ ਦੇਸ਼ ਦੇ ਛੋਟੇ ਕਿਸਾਨ ਨੂੰ ਹੀ ਹੁੰਦਾ ਹੈ। ਆਜ਼ਾਦੀ ਤੋਂ ਦਹਾਕਿਆਂ ਬਾਅਦ ਵੀ ਜਿਨ੍ਹਾਂ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਨਹੀਂ ਪਹੁੰਚੀ ਸੀ, ਉਨ੍ਹਾਂ ਵਿੱਚੋਂ ਵਿੱਚੋਂ ਜ਼ਿਆਦਾਤਰ ਪਿੰਡਾਂ ਅਸਾਮ ਦੇ ਸੀ, ਨੌਰਥ ਈਸਟ ਦੇ ਸੀ। ਪੂਰਬੀ ਭਾਰਤ ਦੇ ਅਨੇਕਾਂ ਫ਼ਰਟੀਲਾਈਜ਼ਰ ਕਾਰਖਾਨੇ ਗੈਸ ਦੀ ਕਮੀ ਵਿੱਚ ਜਾਂ ਤਾਂ ਬੰਦ ਹੋ ਗਏ ਜਾਂ ਫਿਰ ਬਿਮਾਰ ਐਲਾਨ ਦਿੱਤੇ ਗਏ। ਭੁਗਤਨਾ ਕਿਸਨੂੰ ਪਿਆ? ਇੱਥੋਂ ਦੇ ਗ਼ਰੀਬਾਂ ਨੂੰ, ਇੱਥੋਂ ਦੇ ਮੱਧਮ ਵਰਗ ਨੂੰ, ਇੱਥੋਂ ਦੇ ਨੌਜਵਾਨਾਂ ਨੂੰ, ਪਹਿਲਾਂ ਦੀਆਂ ਗਲਤੀਆਂ ਨੂੰ ਸੁਧਾਰਨ ਦਾ ਕੰਮ ਸਾਡੀ ਸਰਕਾਰ ਹੀ ਕਰ ਰਹੀ ਹੈ। ਅੱਜ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਦੇ ਤਹਿਤ ਪੂਰਵੀ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਗੈਸ ਪਾਈਪਲਾਈਨ ਵਿੱਚੋਂ ਇੱਕ ਦੇ ਜ਼ਰੀਏ ਜੋੜਿਆ ਜਾ ਰਿਹਾ ਹੈ। ਨੀਤੀ ਸਹੀ ਹੋਵੇ, ਨੀਅਤ ਸਾਫ਼ ਹੋਵੇ ਤਾਂ ਨੀਅਤ ਵੀ ਬਦਲ ਜਾਂਦੀ ਹੈ, ਨਿਅਤੀ ਵੀ ਬਦਲਦੀ ਹੈ। ਬੂਰੀ ਨੀਅਤ ਦਾ ਖਤਮ ਹੋ ਜਾਂਦਾ ਹੈ ਅਤੇ ਨਿਅਤੀ ਲੋਕਾਂ ਦਾ ਭਾਗ ਵੀ ਬਦਲਦੀ ਹੈ। ਅੱਜ ਦੇਸ਼ ਵਿੱਚ ਜੋ ਗੈਸ ਪਾਈਪਲਾਈਨ ਦਾ ਨੈੱਟਵਰਕ ਤਿਆਰ ਹੋ ਰਿਹਾ ਹੈ, ਦੇਸ਼ ਦੇ ਹਰ ਪਿੰਡ ਤੱਕ ਔਪਟੀਕਲ ਫਾਈਬਰ ਵਿਛਾਇਆ ਜਾ ਰਿਹਾ ਹੈ, ਹਰ ਘਰ ਪਾਣੀ ਪਹੁੰਚਾਉਣ ਦੇ ਲਈ ਪਾਈਪ ਲਾਇਆ ਜਾ ਰਿਹਾ ਹੈ, ਇਹ ਭਾਰਤ ਮਾਂ ਦੀ ਗੋਦ ਵਿੱਚ ਜੋ ਸਾਰਾ ਇਨਫਰਾਸਟ੍ਰਕਚਰ ਵਿਛਾਇਆ ਜਾ ਰਿਹਾ ਹੈ ਉਹ ਸਿਰਫ ਲੋਹੇ ਦੀ ਪਾਈਪ ਜਾਂ ਫਾਈਬਰ ਨਹੀਂ ਹੈ। ਇਹ ਤਾਂ ਭਾਰਤ ਮਾਂ ਦੀਆਂ ਨਵੀਆਂ ਭਾਗ ਰੇਖਾਵਾਂ ਹਨ।
ਭਾਈਓ ਅਤੇ ਭੈਣੋ,
ਆਤਮਨਿਰਭਰ ਭਾਰਤ ਨੂੰ ਗਤੀ ਦੇਣ ਵਿੱਚ ਸਾਡੇ ਵਿਗਿਆਨਿਕ, ਸਾਡੇ ਇੰਜੀਨੀਅਰ, ਤਕਨੀਸ਼ੀਅਨ ਹੁੰਦੇ ਸਸ਼ਕਤ ਪੂਲ ਦੀ ਵੱਡੀ ਭੂਮਿਕਾ ਹੈ। ਬੀਤੇ ਸਾਲਾਂ ਵਿੱਚ ਦੇਸ਼ ਵਿੱਚ ਇੱਕ ਅਜਿਹਾ ਮਾਹੌਲ ਬਣਾਉਣ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਜਿੱਥੇ ਦੇਸ਼ ਦੇ ਨੌਜਵਾਨ ਸਮੱਸਿਆਵਾਂ ਦਾ ਹੱਲ ਨਵੇਂ-ਨਵੇਂ ਇਨੋਵੇਟਿਵ ਤਰੀਕਿਆਂ ਨਾਲ ਕਰਨ ਸਟਾਰਟਸਅੱਪਸ ਨਾਲ ਦੇਣ। ਅੱਜ ਪੂਰੀ ਦੁਨੀਆ ਭਾਰਤ ਦੇ ਇੰਜਨੀਅਰਾਂ ਦਾ, ਭਾਰਤ ਦੇ ਤਕਨੀਸ਼ੀਅਨਾਂ ਦਾ ਲੋਹਾ ਮੰਨ ਰਹੀ ਹੈ। ਅਸਾਮ ਦੇ ਨੌਜਵਾਨਾਂ ਵਿੱਚ ਤਾਂ ਅਦਭੁੱਤ ਸਮਰੱਥਾ ਹੈ। ਇਸ ਸਮਰੱਥਾ ਨੂੰ ਵਧਾਉਣ ਦੇ ਲਈ ਰਾਜ ਸਰਕਾਰ ਦੀ ਜਾਨ ਨਾਲ ਜੁੜੀ ਹੈ। ਅਸਾਮ ਸਰਕਾਰ ਦੇ ਯਤਨਾਂ ਦੇ ਕਾਰਨ ਹੀ ਅੱਜ ਇੱਥੇ 20 ਤੋਂ ਜ਼ਿਆਦਾ ਇੰਜਨਰਿੰਗ ਕਾਲਜ ਹੋ ਚੁੱਕੇ ਹਨ। ਅੱਜ ਧੇਮਾਜੀ ਇੰਜੀਨੀਅਰਿੰਗ ਕਾਲਜ ਦੇ ਲੋਕਾਅਰਪਣ ਅਤੇ ਸੁਆਲਕੁਚੀ ਇੰਜੀਨੀਅਰਿੰਗ ਕਾਲਜ ਦਾ ਨੀਂਹ ਪੱਥਰ ਰੱਖਣ ਨਾਲ ਇਹ ਸਥਿਤੀ ਹੋਰ ਮਜ਼ਬੂਤ ਹੋ ਰਹੀ ਹੈ। ਧੇਮਾਜੀ ਇੰਜੀਨੀਅਰਿੰਗ ਕਾਲਜ ਤਾਂ ਨੌਰਥ ਬੈਂਕ ਦਾ ਪਹਿਲਾ ਇੰਜਨੀਅਰਿੰਗ ਕਾਲਜ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅਜਿਹੇ ਹੀ 3 ਹੋਰ ਇੰਜਨੀਅਰਿੰਗ ਕਾਲਜ ਬਣਾਉਣ ਦੀ ਪ੍ਰਕਿਰਿਆ ਚਲ ਰਹੀ ਹੈ। ਬੇਟੀਆਂ ਦੇ ਲਈ ਖਾਸ ਕਾਲਜ ਹੋਣ, ਪੌਲੀਟੈਕਨੀਕਲ ਕਾਲੇਜ ਹੋਣ, ਜਾਂ ਦੂਜੇ ਸੰਸਥਾਨ, ਅਸਾਮ ਦੀ ਸਰਕਾਰ ਇਸ ਦੇ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ।
ਭਾਈਓ ਅਤੇ ਭੈਣੋ,
ਅਸਾਮ ਸਰਕਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਵੀ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਫਾਇਦਾ ਅਸਾਮ, ਇੱਥੋਂ ਦੇ ਆਦਿਵਾਸੀ ਸਮਾਜ ਨੂੰ ਅਤੇ ਚਾਹ ਬਾਗ ਵਿੱਚ ਕੰਮ ਕਰ ਰਹੇ ਮੇਰੇ ਮਜ਼ਦੂਰ ਭਰਾ-ਭੈਣਾਂ ਦੇ ਬੱਚਿਆਂ ਨੂੰ ਹੋਵੇਗਾ। ਇਹ ਇਸ ਲਈ ਹੈ ਕਿ ਇਹ ਸਥਾਨਕ ਕਾਰੋਬਾਰਾਂ ਨਾਲ ਸਬੰਧਿਤ ਸਥਾਨਕ ਭਾਸ਼ਾ ਸਿੱਖਣ ਅਤੇ ਹੁਨਰ ਵਿਕਾਸ 'ਤੇ ਜ਼ੋਰ ਦਿੰਦਾ ਹੈ। ਜਦੋਂ ਸਥਾਨਕ ਭਾਸ਼ਾ ਵਿੱਚ ਡਾਕਟਰੀ ਸਿੱਖਿਆ ਪ੍ਰਾਪਤ ਹੋਵੇਗੀ, ਜਦੋਂ ਸਥਾਨਕ ਭਾਸ਼ਾ ਵਿੱਚ ਤਕਨੀਕੀ ਸਿੱਖਿਆ ਦਿੱਤੀ ਜਾਏਗੀ, ਤਦੋਂ ਗ਼ਰੀਬਾਂ ਵਿਚੋਂ ਬਹੁਤ ਹੀ ਗ਼ਰੀਬ ਵੀ ਡਾਕਟਰ ਬਣ ਸਕਣਗੇ, ਇੰਜੀਨੀਅਰ ਬਣ ਸਕਣਗੇ ਅਤੇ ਦੇਸ਼ ਦੀ ਭਲਾਈ ਕਰਨਗੇ। ਗ਼ਰੀਬ ਤੋਂ ਗ਼ਰੀਬ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ। ਅਸਾਮ ਵਰਗੇ ਰਾਜ ਜਿੱਥੇ ਚਾਹ, ਟੂਰਿਜ਼ਮ, ਹੈਂਡਲੂਮ ਅਤੇ ਹੈਂਡੀਕ੍ਰਾਫਟਸ ਆਤਮਨਿਰਭਰਤਾ ਦੀ ਵੱਡੀ ਤਾਕਤ ਹਨ। ਅਜਿਹੀ ਸਥਿਤੀ ਵਿੱਚ, ਜਦੋਂ ਇੱਥੋਂ ਦੇ ਨੌਜਵਾਨ ਸਕੂਲ ਅਤੇ ਕਾਲਜ ਵਿੱਚ ਇਹ ਹੁਨਰ ਸਿੱਖਣਗੇ, ਤਾਂ ਇਸਦਾ ਬਹੁਤ ਲਾਭ ਹੋਵੇਗਾ। ਆਤਮਨਿਰਭਰਤਾ ਦੀ ਬੁਨਿਆਦ ਉੱਥੇ ਹੀ ਜੁੜਣ ਵਾਲੀ ਹੈ। ਇਸ ਸਾਲ ਦੇ ਬਜਟ ਵਿੱਚ, ਆਦਿਵਾਸੀ ਖੇਤਰਾਂ ਵਿੱਚ ਸੈਂਕੜੇ ਨਵੇਂ ਏਕਲਵਿਆ ਮਾਡਲ ਸਕੂਲ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਅਸਾਮ ਨੂੰ ਵੀ ਲਾਭ ਮਿਲੇਗਾ।
ਸਾਥੀਓ,
ਬ੍ਰਹਮਪੁੱਤਰ ਦੇ ਅਸ਼ੀਰਵਾਦ ਨਾਲ, ਇਸ ਖੇਤਰ ਦੀ ਧਰਤੀ ਬਹੁਤ ਉਪਜਾਊ ਰਹੀ ਹੈ। ਇਥੋਂ ਦੇ ਕਿਸਾਨ ਆਪਣੀ ਸਮਰੱਥਾ ਵਧਾ ਸਕਣ, ਉਨ੍ਹਾਂ ਨੂੰ ਖੇਤੀ ਦੀਆਂ ਆਧੁਨਿਕ ਸੁਵਿਧਾਵਾਂ ਮਿਲਣ, ਉਨ੍ਹਾਂ ਦੀ ਆਮਦਨ ਵਧ ਸਕੇ, ਇਸ ਦੇ ਲਈ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੇ ਹਨ। ਚਾਹੇ ਸਿੱਧੇ ਤੌਰ 'ਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸਾ ਤਬਦੀਲ ਕੀਤਾ ਜਾਵੇ, ਕਿਸਾਨਾਂ ਨੂੰ ਪੈਨਸ਼ਨ ਦੀ ਸਕੀਮ ਸ਼ੁਰੂ ਕੀਤੀ ਜਾਵੇ, ਉਨ੍ਹਾਂ ਨੂੰ ਵਧੀਆ ਬੀਜ ਦਿੱਤੇ ਜਾਣ, ਉਨ੍ਹਾਂ ਨੂੰ ਸੌਇਲ ਹੈਲਥ ਕਾਰਡ ਦਿੱਤਾ ਜਾਵੇ, ਉਨ੍ਹਾਂ ਦੀ ਹਰ ਲੋੜ ਨੂੰ ਸਰਬਉੱਚ ਰੱਖਦਿਆਂ ਕੰਮ ਕੀਤਾ ਜਾ ਰਿਹਾ ਹੈ। ਮੱਛੀ ਪਾਲਣ 'ਤੇ ਵਿਸ਼ੇਸ਼ ਜ਼ੋਰ ਦੇ ਕੇ, ਸਾਡੀ ਸਰਕਾਰ ਨੇ ਪਹਿਲਾਂ ਹੀ ਮੱਛੀ ਪਾਲਣ ਨਾਲ ਸਬੰਧਿਤ ਇੱਕ ਵੱਖਰਾ ਮੰਤਰਾਲਾ ਬਣਾਇਆ ਹੈ। ਸਾਡੀ ਸਰਕਾਰ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਤੋਂ ਬਾਅਦ ਤੋਂ ਹੋਏ ਕੁੱਲ ਖਰਚੇ ਨਾਲੋਂ ਵੱਧ ਖਰਚ ਕਰ ਰਹੀ ਹੈ। ਮੱਛੀ ਦੇ ਕਾਰੋਬਾਰ ਨਾਲ ਜੁੜੇ ਕਿਸਾਨਾਂ ਲਈ 20 ਹਜ਼ਾਰ ਕਰੋੜ ਰੁਪਏ ਦੀ ਇੱਕ ਵੱਡੀ ਯੋਜਨਾ ਵੀ ਬਣਾਈ ਗਈ ਹੈ, ਜਿਸ ਦਾ ਫਾਇਦਾ ਅਸਾਮ ਦੇ ਮੱਛੀ ਪਾਲਣ ਉਦਯੋਗ ਨਾਲ ਜੁੜੇ ਮੇਰੇ ਭਰਾਵਾਂ ਨੂੰ ਵੀ ਮਿਲੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਅਸਾਮ ਦਾ ਕਿਸਾਨ, ਦੇਸ਼ ਦਾ ਕਿਸਾਨ ਜੋ ਉਤਪਾਦਨ ਕਰਦਾ ਹੈ, ਕੌਮਾਂਤਰੀ ਮਾਰਕੀਟ ਵਿੱਚ ਪਹੁੰਚੇ। ਇਸਦੇ ਲਈ, ਖੇਤੀਬਾੜੀ ਨਾਲ ਜੁੜੇ ਕਾਨੂੰਨਾਂ ਵਿੱਚ ਵੀ ਸੁਧਾਰ ਕੀਤਾ ਗਿਆ ਹੈ।
ਸਾਥੀਓ,
ਅਸਾਮ ਦੀ ਅਰਥਵਿਵਸਥਾ ਵਿੱਚ ਨੌਰਥ ਬੈਂਕ ਦੇ ਟੀ-ਗਾਰਡਨਸ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਇਨ੍ਹਾਂ ਚਾਹ ਬਗੀਚਿਆਂ ਵਿੱਚ ਕੰਮ ਕਰ ਰਹੇ ਸਾਡੇ ਭੈਣ-ਭਰਾਵਾਂ ਦੀ ਜ਼ਿੰਦਗੀ ਅਸਾਨ ਬਣੇ, ਇਹ ਵੀ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। ਮੈਂ ਅਸਾਮ ਸਰਕਾਰ ਦੀ ਪ੍ਰਸ਼ੰਸਾ ਕਰਾਂਗਾ ਕਿ ਉਸਨੇ ਛੋਟੇ ਚਾਹ ਉਤਪਾਦਕਾਂ ਨੂੰ ਜ਼ਮੀਨ ਲੀਜ਼ ‘ਤੇ ਦੇਣ ਦੀ ਮੁਹਿੰਮ ਵੀ ਚਲਾਈ ਹੈ।
ਭਾਈਓ ਅਤੇ ਭੈਣੋ,
ਦਹਾਕਿਆਂ ਤੋਂ ਦੇਸ਼ ਉੱਤੇ ਰਾਜ ਕਰਨ ਵਾਲਿਆਂ ਨੇ ਦਿਸਪੁਰ ਨੂੰ ਦਿੱਲੀ ਤੋਂ ਬਹੁਤ ਦੂਰ ਮੰਨ ਲਿਆ ਸੀ। ਇਸ ਸੋਚ ਨੇ ਅਸਾਮ ਦਾ ਬਹੁਤ ਨੁਕਸਾਨ ਕੀਤਾ। ਪਰ ਹੁਣ ਦਿੱਲੀ ਤੁਹਾਡੇ ਤੋਂ ਦੂਰ ਨਹੀਂ ਹੈ। ਦਿੱਲੀ ਤੁਹਾਡੇ ਦਰਵਾਜ਼ੇ ‘ਤੇ ਖੜ੍ਹੀ ਹੈ। ਪਿਛਲੇ ਸਾਲਾਂ ਵਿੱਚ ਸੈਂਕੜੇ ਵਾਰ, ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਇੱਥੇ ਭੇਜਿਆ ਗਿਆ ਹੈ ਤਾਂ ਜੋ ਉਹ ਤੁਹਾਡੀਆਂ ਮੁਸ਼ਕਿਲਾਂ ਨੂੰ ਜਾਣ ਸਕਣ, ਜ਼ਮੀਨੀ ਪੱਧਰ 'ਤੇ ਚਲ ਰਹੇ ਕੰਮਾਂ ਨੂੰ ਦੇਖਣ, ਅਤੇ ਤੁਹਾਡੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਸੀਂ ਉਸ ਦਿਸ਼ਾ ਵਿੱਚ ਕੋਸ਼ਿਸ਼ ਕੀਤੀ ਹੈ। ਮੈਂ ਵੀ ਕਈ ਵਾਰ ਅਸਾਮ ਆਇਆ ਹਾਂ ਤਾਂ ਜੋ ਤੁਹਾਡੇ ਵਿੱਚ ਆ ਕੇ ਤੁਹਾਡੀ ਵਿਕਾਸ ਯਾਤਰਾ ਵਿੱਚ ਹਿੱਸਾ ਪਾ ਸਕਾਂ। ਅਸਾਮ ਕੋਲ ਉਹ ਸਭ ਕੁਝ ਹੈ ਜੋ ਹਰ ਨਾਗਰਿਕ ਨੂੰ ਬਿਹਤਰ ਜ਼ਿੰਦਗੀ ਜੀਣ ਲਈ ਚਾਹੀਦਾ ਹੈ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਵਿਕਾਸ ਦਾ, ਪ੍ਰਗਤੀ ਦਾ ਜੋ ਡਬਲ ਇੰਜਣ ਚਲ ਰਿਹਾ ਹੈ, ਤੁਹਾਡੇ ਲਈ ਉਸ ਡਬਲ ਇੰਜਣ ਨੂੰ ਮਜ਼ਬੂਤ ਕਰਨ ਲਈ ਮੌਕਾ ਆ ਰਿਹਾ ਹੈ।
ਮੈਂ ਅਸਾਮ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਤੁਹਾਡੇ ਸਹਿਯੋਗ ਨਾਲ, ਤੁਹਾਡੇ ਆਸ਼ੀਰਵਾਦ ਨਾਲ, ਅਸਾਮ ਦੇ ਵਿਕਾਸ ਵਿੱਚ ਹੋਰ ਤੇਜ਼ੀ ਆਵੇਗੀ, ਅਸਾਮ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇਗਾ।
ਭਾਈਓ ਅਤੇ ਭੈਣੋ,
ਮੈਂ ਜਾਣਦਾ ਹਾਂ ਕਿ ਹੁਣ ਤੁਸੀਂ ਚੋਣਾਂ ਦਾ ਇੰਤਜ਼ਾਰ ਕਰਦੇ ਹੋਵੋਗੇ। ਸ਼ਾਇਦ ਮੈਨੂੰ ਯਾਦ ਹੈ ਕਿ ਪਿਛਲੀ ਵਾਰ ਜਦੋਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਇਹ ਸ਼ਾਇਦ ਚਾਰ ਮਾਰਚ ਨੂੰ ਹੋਇਆ ਸੀ। ਇਸ ਵਾਰ ਵੀ ਮੈਂ ਇਹ ਸੰਭਾਵਨਾ ਦੇਖ ਰਿਹਾ ਹਾਂ ਕਿ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਹ ਚੋਣ ਕਮਿਸ਼ਨ ਦਾ ਕੰਮ ਹੈ। ਲੇਕਿਨ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਜਿੰਨੀ ਵਾਰ ਹੋ ਸਕੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਸਾਮ ਦਾ ਦੌਰਾ ਕਰਾਂਗਾ, ਮੈਂ ਪੱਛਮ ਬੰਗਾਲ ਜਾ ਸਕਾਂ, ਮੈਂ ਕੇਰਲ ਜਾ ਸਕਾਂ, ਮੈਂ ਤਮਿਲ ਨਾਡੂ ਜਾ ਸਕਾਂ, ਮੈਂ ਪੁਦੂਚੇਰੀ ਜਾ ਸਕਾਂ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ 7 ਮਾਰਚ ਜੇ ਅਸੀਂ ਚੋਣ ਘੋਸ਼ਣਾ ਕਰਦੇ ਹਾਂ, ਤਾਂ ਇਹ ਕਿ ਜੋ ਵੀ ਸਮਾਂ ਮਿਲੇਗਾ। ਕਿਉਂਕਿ ਆਖਰੀ ਵਾਰ 4 ਮਾਰਚ ਨੂੰ ਹੋਇਆ ਸੀ। ਉਸਦੇ ਆਸਪਾਸ ਇਸ ਵਾਰ ਵੀ ਹੋ ਸਕਦਾ ਹੈ। ਜੋ ਵੀ ਹੋਵੇ, ਮੈਂ ਤੁਹਾਡੇ ਵਿਚਕਾਰ ਆਉਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਅਤੇ ਭਾਈਓ ਅਤੇ ਭੈਣੋ, ਅੱਜ ਬਹੁਤ ਵੱਡੀ ਗਿਣਤੀ ਵਿੱਚ ਆ ਕੇ ਤੁਸੀਂ ਸਾਨੂੰ ਅਸੀਸ ਦਿੱਤੀ ਹੈ। ਵਿਕਾਸ ਦੀ ਯਾਤਰਾ ਲਈ ਤੁਸੀਂ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਮੈਂ ਇਸ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਇਸ ਵਿਸ਼ਵਾਸ ਦੇ ਨਾਲ ਮੈਂ ਇੱਕ ਵਾਰ ਫਿਰ ਬਹੁਤ ਸਾਰੀਆਂ ਵਿਕਾਸ ਯੋਜਨਾਵਾਂ ਲਈ, ਆਤਮਨਿਰਭਰ ਅਸਾਮ ਬਣਾਉਣ ਲਈ, ਭਾਰਤ ਦੇ ਨਿਰਮਾਣ ਵਿੱਚ ਅਸਾਮ ਦੇ ਯੋਗਦਾਨ ਲਈ, ਅਸਾਮ ਦੀ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ, ਅਸਾਮ ਦੇ ਮਛੇਰੇ ਹੋਣ, ਅਸਾਮ ਦੇ ਕਿਸਾਨ ਹੋਣ, ਅਸਾਮ ਦੀਆਂ ਮਾਂਵਾਂ-ਭੈਣਾਂ ਹੋਣ, ਅਸਾਮ ਦੇ ਮੇਰੇ ਕਬਾਇਲੀ ਭਰਾ ਅਤੇ ਭੈਣ ਹੋਣ, ਬਹੁਤ ਸਾਰੀਆਂ ਯੋਜਨਾਵਾਂ ਦਾ ਨੀਂਹ ਪੱਥਰ ਜੋ ਅੱਜ ਹਰੇਕ ਦੀ ਭਲਾਈ ਲਈ ਚਲਾਈ ਗਈਆਂ ਹਨ, ਇਸ ਦੇ ਲਈ ਵੀ, ਮੈਂ ਆਪ ਸਭ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਂ ਤੁਹਾਨੂੰ ਸ਼ੁਭਕਾਮਨਾ ਦਿੰਦਾ ਹਾਂ। ਦੋਵੇਂ ਮੁੱਠੀਆਂ ਬੰਦ ਕਰੋ ਅਤੇ ਮੇਰੇ ਨਾਲ ਪੂਰੇ ਜ਼ੋਰ ਨਾਲ ਬੋਲੋ ਭਾਰਤ ਮਾਤਾ ਕੀ-ਜੈ, ਭਾਰਤ ਮਾਤਾ ਕੀ-ਜੈ, ਭਾਰਤ ਮਾਤਾ ਕੀ- ਜੈ।
******
ਡੀਐੱਸ / ਐੱਸਐੱਚ / ਡੀਕੇ
(Release ID: 1700205)
Visitor Counter : 277
Read this release in:
Malayalam
,
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada