ਪ੍ਰਧਾਨ ਮੰਤਰੀ ਦਫਤਰ

ਰੱਖਿਆ ਖੇਤਰ ਵਿੱਚ ਕੇਂਦਰੀ ਬਜਟ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਆਯੋਜਿਤ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰ‍ਬੋਧਨ ਦਾ ਮੂਲ-ਪਾਠ

Posted On: 22 FEB 2021 2:47PM by PIB Chandigarh

ਨਮਸਕਾਰ ਜੀ, 

 

ਵੈਸੇ ਤਾਂ ਤੁਸੀਂ ਸਭ ਜਾਣਦੇ ਹੋਵੋਗੇ ਕਿ ਬਜਟ ਦੇ ਬਾਅਦ ਭਾਰਤ ਸਰਕਾਰ ਅਲੱਗ-ਅਲੱਗ ਖੇਤਰ  ਦੇ ਲੋਕਾਂ ਦੇ ਨਾਲ webinar ਕਰਕੇ ਬਜਟ ਨੂੰ ਜਲਦੀ ਤੋਂ ਜਲਦੀ ਕਿਵੇਂ ਇੰਪਲੀਮੈਂਟ ਕੀਤਾ ਜਾਵੇ।  ਬਜਟ ਨੂੰ ਇੰਪਲੀਮੈਂਟ ਕਰਦੇ ਸਮੇਂ ਕਿਸ ਪ੍ਰਕਾਰ ਨਾਲ ਪ੍ਰਾਈਵੇਟ ਕੰਪਨੀਜ਼ ਨੂੰ ਭਾਗੀਦਾਰ ਬਣਾਏ ਜਾਵੇ ਅਤੇ ਬਜਟ ਨੂੰ ਇੰਪਲੀਮੈਂਟ ਕਰਵਾਉਣ ਦੇ ਨਾਲ ਮਿਲ ਕੇ ਰੋਡਮੈਪ ਕਿਵੇਂ ਬਣੇ, ਇਸ ‘ਤੇ ਚਰਚਾਵਾਂ ਚਲ ਰਹੀਆਂ ਹਨ।  ਮੈਨੂੰ ਖੁਸ਼ੀ ਹੈ ਕਿ ਅੱਜ ਰੱਖਿਆ ਮੰਤਰਾਲੇ  ਦੇ webinar ਵਿੱਚ ਹਿੱਸਾ ਲੈ ਰਹੇ ਸਾਰੇ partners,  stakeholders ਨੂੰ ਮਿਲਣ ਦਾ ਅਵਸਰ ਮਿਲਿਆ ਹੈ,  ਮੇਰੇ ਵੱਲੋਂ ਤੁਹਾਨੂੰ ਸਾਰਿਆ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।  

 

ਭਾਰਤ ਰੱਖਿਆ ਖੇਤਰ ਵਿੱਚ ਕਿਵੇਂ ਆਤਮਨਿਰਭਰ ਬਣੇ,  ਇਸ ਸੰਦਰਭ ਵਿੱਚ ਅੱਜ ਦਾ ਇਹ ਸੰਵਾਦ ਮੇਰੀ ਤਰਫੋਂ ਬਹੁਤ ਅਹਿਮ ਹੈ।  ਬਜਟ  ਦੇ ਬਾਅਦ ਡਿਫੈਂਸ ਸੈਕਟਰ ਵਿੱਚ ਕੀ ਨਵੀਆਂ ਸੰਭਾਵਨਾਵਾਂ ਬਣੀਆਂ ਹਨ,  ਸਾਡੀ ਅੱਗੇ ਦੀ ਦਿਸ਼ਾ ਕੀ ਹੋਵੇ,  ਇਸ ਬਾਰੇ ਜਾਣਕਾਰੀ ਅਤੇ ਮੰਥਨ ਦੋਨੋਂ ਜ਼ਰੂਰੀ ਹਨ।  ਜਿੱਥੇ ਸਾਡੇ ਵੀਰ ਜਾਂਬਾਂਜ਼ ਟ੍ਰੇਨਿੰਗ ਲੈਂਦੇ ਹਨ,  ਉੱਥੇ ਅਸੀਂ ਅਕਸਰ ਕੁਝ ਅਜਿਹਾ ਲਿਖਿਆ ਹੋਇਆ ਦੇਖਦੇ ਹਾਂ ਕਿ ਸ਼ਾਂਤੀ ਕਾਲ ਵਿੱਚ ਵਹਾਇਆ ਹੋਇਆ ਪਸੀਨਾ,  ਯੁੱਧ ਕਾਲ ਵਿੱਚ ਰਕਤ ਵਹਿਣ ਤੋਂ ਬਚਾਉਂਦਾ ਹੈ।  ਯਾਨੀ ਸ਼ਾਂਤੀ ਦੀ precondition ਹੈ ਵੀਰਤਾ,  ਵੀਰਤਾ ਦੀ precondition ਹੈ ਤਾਕਤ,  ਅਤੇ ਤਾਕਤ ਦੀ precondition ਹੈ ਪਹਿਲਾਂ ਤੋਂ ਕੀਤੀਆਂ ਗਈਆਂ ਤਿਆਰੀਆਂ,  ਅਤੇ ਬਾਕੀ ਸਭ ਉਸ ਦੇ ਬਾਅਦ ਆਉਂਦੇ ਹਨ।  ਸਾਡੇ ਇੱਥੇ ਇਹ ਵੀ ਕਿਹਾ ਗਿਆ ਹੈ- “ਸਹਨਸ਼ੀਲਤਾ,  ਕਸ਼ਮਾ,  ਦਯਾ ਕੋ ਤਭੀ ਪੂਜਤਾ ਜਗ ਹੈ, ਬਲ ਦਾ ਦਰਪ ਚਮਕਤਾ ਉਸਕੇ ਪੀਛੇ ਜਬ ਜਗਮਗ ਹੈ”। (‘’सहनशीलता, क्षमा, दया को तभी पूजता जग है,बल का दर्प चमकता उसके पीछे जब जगमग है’’।)

 

ਸਾਥੀਓ, 

 

ਹਥਿਆਰ ਅਤੇ military equipment ਬਣਾਉਣ ਦਾ ਭਾਰਤ ਦੇ ਪਾਸ ਸਦੀਆਂ ਪੁਰਾਣਾ ਅਨੁਭਵ ਹੈ।  ਆਜ਼ਾਦੀ  ਦੇ ਪਹਿਲਾਂ ਸਾਡੇ ਇੱਥੇ ਸੈਂਕੜੇ ਆਰਡਨੈਂਸ ਫੈਕਟਰੀਆਂ ਹੁੰਦੀਆਂ ਸਨ।  ਦੋਵੇਂ ਵਿਸ਼ਵ ਯੁੱਧਾਂ ਵਿੱਚ ਭਾਰਤ ਤੋਂ ਵੱਡੇ ਪੈਮਾਨੇ ‘ਤੇ ਹਥਿਆਰ ਬਣਾ ਕੇ ਭੇਜੇ ਗਏ ਸਨ।  ਲੇਕਿਨ ਆਜ਼ਾਦੀ  ਦੇ ਬਾਅਦ ਅਨੇਕ ਕਾਰਨਾਂ ਤੋਂ ਇਸ ਵਿਵਸਥਾ ਨੂੰ ਉਤਨਾ ਮਜ਼ਬੂਤ ਨਹੀਂ ਕੀਤਾ ਗਿਆ,  ਜਿਤਨਾ ਕੀਤਾ ਜਾਣਾ ਚਾਹੀਦਾ ਸੀ।  ਸਥਿਤੀ ਇਹ ਹੈ ਕਿ small arms ਲਈ ਵੀ ਸਾਨੂੰ ਦੂਸਰੇ ਦੇਸ਼ਾਂ ਦੀ ਤਰਫ ਦੇਖਣਾ ਪੈਂਦਾ ਹੈ।  ਅੱਜ ਭਾਰਤ ਵਿਸ਼ਵ ਦੇ ਸਭ ਤੋਂ ਵੱਡੇ defence importers ਵਿੱਚੋਂ ਹੈ ਅਤੇ ਇਹ ਕੋਈ ਬੜੇ ਗੌਰਵ  ਦੀ ਗੱਲ ਨਹੀਂ ਹੈ।  ਅਜਿਹਾ ਨਹੀਂ ਹੈ ਕਿ ਭਾਰਤ ਦੇ ਲੋਕਾਂ ਵਿੱਚ ਟੈਲੇਂਟ ਨਹੀਂ ਹੈ।  ਅਜਿਹਾ ਨਹੀਂ ਹੈ ਕਿ ਭਾਰਤ ਦੇ ਲੋਕਾਂ ਵਿੱਚ ਤਾਕਤ ਨਹੀਂ ਹੈ। 

 

ਤੁਸੀਂ ਦੇਖੋ,  ਜਦੋਂ ਕੋਰੋਨਾ ਸ਼ੁਰੂ ਹੋਇਆ ਤਦ ਭਾਰਤ ਇੱਕ ਵੀ ਵੈਂਟੀਲੇਟਰ ਨਹੀਂ ਬਣਾਉਂਦਾ ਸੀ।  ਅੱਜ ਭਾਰਤ ਹਜ਼ਾਰਾਂ ਵੈਂਟੀਲੇਟਰ ਦਾ ਨਿਰਮਾਣ ਕਰ ਰਿਹਾ ਹੈ।  ਮੰਗਲ ਤੱਕ ਪਹੁੰਚਣ  ਦੀ ਸਮਰੱਥਾ ਰੱਖਣ ਵਾਲਾ ਭਾਰਤ ਆਧੁਨਿਕ ਹਥਿਆਰ ਵੀ ਬਣਾ ਸਕਦਾ ਸੀ।  ਲੇਕਿਨ ਬਾਹਰ ਤੋਂ ਹਥਿਆਰ ਮੰਗਵਾਉਣਾ,  Easy way ਹੋ ਗਿਆ।  ਅਤੇ ਮਨੁੱਖ ਦਾ ਸੁਭਾਅ ਵੀ ਅਜਿਹਾ ਹੀ ਹੈ ਕਿ ਜੋ ਸਰਲ ਹੈ,  ਜੋ ਅਸਾਨੀ ਨਾਲ ਮਿਲਦਾ ਹੈ,  ਚਲੋ ਭਾਈ ਉਸੇ ਰਸਤੇ ‘ਤੇ ਚਲ ਪਓ।  ਤੁਸੀਂ ਵੀ ਅੱਜ ਆਪਣੇ ਘਰ ਜਾ ਕੇ ਅਗਰ ਗਿਣੋਗੇ ਤਾਂ ਪਾਵੋਗੇ ਕਿ ਜਾਣ-ਅਣਜਾਨੇ ਅਜਿਹੀਆਂ ਕਿਤਨੀਆਂ ਹੀ ਵਿਦੇਸ਼ੀ ਚੀਜ਼ਾਂ ਦਾ ਤੁਸੀਂ ਵਰ੍ਹਿਆਂ ਤੋਂ ਇਸਤੇਮਾਲ ਕਰ ਰਹੇ ਹੋ।  ਡਿਫੈਂਸ  ਦੇ ਨਾਲ ਵੀ ਅਜਿਹਾ ਹੀ ਹੋਇਆ ਹੈ।  ਲੇਕਿਨ ਹੁਣ ਅੱਜ ਦਾ ਭਾਰਤ,  ਇਸ ਸਥਿਤੀ ਨੂੰ ਬਦਲਣ ਲਈ ਕਮਰ ਕਸ ਕੇ ਕੰਮ ਕਰ ਰਿਹਾ ਹੈ। 

 

ਹੁਣ ਭਾਰਤ ਆਪਣੀ capacities ਅਤੇ capabilities ਨੂੰ ਤੇਜ਼ ਗਤੀ ਨਾਲ ਵਧਾਉਣ ਵਿੱਚ ਜੁਟਿਆ ਹੈ।  ਇੱਕ ਸਮਾਂ ਸੀ ਜਦੋਂ ਸਾਡੇ ਆਪਣੇ ਲੜਾਕੂ ਜਹਾਜ਼ ਤੇਜਸ ਨੂੰ ਫਾਇਲਾਂ ਵਿੱਚ ਬੰਦ ਕਰਨ ਦੀ ਨੌਬਤ ਆ ਗਈ ਸੀ।  ਲੇਕਿਨ ਸਾਡੀ ਸਰਕਾਰ ਨੇ ਆਪਣੇ ਇੰਜੀਨੀਅਰਾਂ-ਵਿਗਿਆਨੀਆਂ ਅਤੇ ਤੇਜਸ ਦੀਆਂ ਸਮਰੱਥਾਵਾਂ ’ਤੇ ਭਰੋਸਾ ਕੀਤਾ ਅਤੇ ਅੱਜ ਤੇਜਸ ਸ਼ਾਨ ਨਾਲ ਅਸਮਾਨ ਵਿੱਚ ਉਜਾਨ ਭਰ ਰਿਹਾ ਹੈ।  ਕੁਝ ਹਫ਼ਤੇ ਪਹਿਲਾਂ ਹੀ ਤੇਜਸ ਲਈ 48 ਹਜ਼ਾਰ ਕਰੋੜ ਰੁਪਏ ਦਾ ਆਰਡਰ ਦਿੱਤਾ ਗਿਆ ਹੈ।  ਕਿਤਨੇ MSMEs ਸੈਕਟਰ ਦੇਸ਼ ਦੇ ਨਾਲ ਜੁੜਣਗੇ,  ਕਿਤਨਾ ਵੱਡਾ ਕਾਰੋਬਾਰ ਹੋਵੇਗਾ।  ਸਾਡੇ ਜਵਾਨਾਂ ਨੂੰ ਬੁਲਟ ਪਰੂਫ ਜੈਕੇਟਸ ਤੱਕ ਲਈ ਵੀ ਲੰਬਾ ਇੰਤਜਾਰ ਕਰਨਾ ਪੈਂਦਾ ਹੈ।  ਅੱਜ ਅਸੀਂ ਨਾ ਸਿਰਫ ਭਾਰਤ ਵਿੱਚ ਹੀ ਆਪਣੇ ਲਈ ਬੁਲਟ ਪਰੂਫ ਜੈਕੇਟਸ ਨਹੀਂ ਬਣਾ ਰਹੇ,  ਬਲਕਿ ਦੂਸਰੇ ਦੇਸ਼ਾਂ ਨੂੰ ਵੀ ਸਪਲਾਈ ਕਰਨ ਲਈ ਆਪਣੀ ਕੈਪੇਸਿਟੀ ਨੂੰ ਵਧਾ ਰਹੇ ਹਾਂ। 

 

ਸਾਥੀਓ, 

 

Chief of Defence Staff  ਦੇ ਪਦ ਦਾ ਗਠਨ ਹੋਣ ਨਾਲ procurement processes,  trial  &  testing,  ਉਪਕਰਣਾਂ  ਦੇ ਇੰਡਕਸ਼ਨ,  services ਦੀਆਂ ਪ੍ਰਕਿਰਿਆਵਾਂ ਵਿੱਚ uniformity ਲਿਆਉਣਾ ਬਹੁਤ ਸਰਲ ਹੋ ਗਿਆ ਹੈ ਅਤੇ ਸਾਡੇ ਸਾਰੇ ਡਿਫੈਂਸ ਫੋਰਸ  ਦੇ ਸਾਰੇ ਵਿੰਗ ਦੇ ਸਹਿਯੋਗ ਨਾਲ ਇਹ ਕੰਮ ਬਹੁਤ ਤੇਜ਼ੀ ਨਾਲ ਅੱਗੇ ਵੀ ਵਧ ਰਿਹਾ ਹੈ।  ਇਸ ਸਾਲ ਦੇ ਬਜਟ ਵਿੱਚ ਸੈਨਾ ਦੇ ਆਧੁਨਿਕੀਕਰਨ ਦੀ ਇਹ ਪ੍ਰਤੀਬੱਧਤਾ ਹੋਰ ਮਜ਼ਬੂਤ ਹੋਈ ਹੈ।  ਕਰੀਬ ਡੇਢ ਦਹਾਕੇ ਬਾਅਦ ਡਿਫੈਂਸ ਸੈਕਟਰ ਵਿੱਚ capital outlay ਵਿੱਚ 19 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।  ਆਜ਼ਾਦੀ  ਦੇ ਬਾਅਦ ਪਹਿਲੀ ਵਾਰ ਡਿਫੈਂਸ ਸੈਕਟਰ ਵਿੱਚ ਪ੍ਰਾਈਵੇਟ ਸੈਕਟਰ ਦਾ ਪਾਰਟੀਸਿਪੇਸ਼ਨ ਵਧਾਉਣ ‘ਤੇ ਇਤਨਾ ਜ਼ੋਰ ਦਿੱਤਾ ਜਾ ਰਿਹਾ ਹੈ।  ਪ੍ਰਾਈਵੇਟ ਸੈਕਟਰ ਨੂੰ ਅੱਗੇ ਲਿਆਉਣ ਦੇ ਲਈ,  ਉਨ੍ਹਾਂ  ਦੇ  ਲਈ ਕੰਮ ਕਰਨਾ ਅਤੇ ਅਸਾਨ ਬਣਾਉਣ ਦੇ ਲਈ,  ਸਰਕਾਰ,  ਉਨ੍ਹਾਂ  ਦੇ  Ease of Doing Business ‘ਤੇ ਬਲ  ਦੇ ਰਹੀ ਹੈ। 

 

ਸਾਥੀਓ, 

 

ਮੈਂ ਡਿਫੈਂਸ ਸੈਕਟਰ ਵਿੱਚ ਆ ਰਹੇ ਪ੍ਰਾਈਵੇਟ ਸੈਕਟਰ ਦੀ ਇੱਕ ਚਿੰਤਾ ਵੀ ਸਮਝਦਾ ਹਾਂ। ਅਰਥਵਿਵਸਥਾ ਦੇ ਹੋਰ sectors ਦੇ ਮੁਕਾਬਲੇ ਡਿਫੈਂਸ ਸੈਕਟਰ ਵਿੱਚ ਸਰਕਾਰ ਦਾ ਦਖ਼ਲ ਕਈ ਗੁਣਾ ਜ਼ਿਆਦਾ ਹੈ। ਸਰਕਾਰ ਹੀ ਇਕਮਾਤਰ buyer ਹੈ,  ਸਰਕਾਰ ਖੁਦ manufacturer ਵੀ ਹੈ, ਅਤੇ ਸਰਕਾਰ ਦੀ ਆਗਿਆ ਦੇ ਬਿਨਾ export ਕਰਨਾ ਵੀ ਮੁਸ਼ਕਿਲ ਹੈ। ਅਤੇ ਇਹ ਸੁਭਾਵਿਕ ਵੀ ਹੈ,  ਕਿਉਂਕਿ ਇਹ sector national security ਨਾਲ ਜੁੜਿਆ ਹੈ। ਲੇਕਿਨ ਨਾਲ ਹੀ, private sector ਦੀ ਸਾਂਝੇਦਾਰੀ ਦੇ ਬਿਨਾ 21ਵੀਂ ਸਦੀ ਦਾ defence manufacturing ecosystem ਖੜ੍ਹਾ ਨਹੀਂ ਹੋ ਸਕਦਾ,  ਇਹ ਵੀ ਮੈਂ ਤਾਂ ਭਲੀਭਾਂਤੀ ਸਮਝਦਾ ਹਾਂ ਅਤੇ ਹੁਣ ਸਰਕਾਰ ਦੇ ਸਾਰੇ ਅੰਗ ਵੀ ਸਮਝ ਰਹੇ ਹਨ। ਅਤੇ ਇਸ ਲਈ, ਤੁਸੀਂ ਦੇਖਿਆ ਹੋਵੇਗਾ, ਕਿ 2014 ਤੋਂ ਹੀ ਸਾਡਾ ਯਤਨ ਰਿਹਾ ਹੈ ਕਿ transparency,  predictability ਅਤੇ ease of doing business  ਦੇ ਨਾਲ ਅਸੀਂ ਇਸ sector ਵਿੱਚ ਲਗਾਤਾਰ ਇੱਕ ਦੇ ਬਾਅਦ ਇੱਕ ਕਦਮ ਉਠਾਉਂਦੇ ਹੋਏ ਅੱਗੇ ਵਧ ਰਹੇ ਹਾਂ। De-Licensing,  de-regulation,  export promotion,  foreign investment liberalization,  ਅਜਿਹੇ ਅਨੇਕ ਉਪਾਵਾਂ ਦੇ ਨਾਲ ਅਸੀਂ ਇਸ sector ਵਿੱਚ ਇੱਕ ਦੇ ਬਾਅਦ ਇੱਕ ਮਜ਼ਬੂਤ ਕਦਮ ਉਠਾਏ ਹਨ। ਅਤੇ ਮੈਂ ਇਹ ਵੀ ਕਹਾਂਗਾ ਕਿ ਮੈਨੂੰ ਇਨ੍ਹਾਂ ਸਾਰੇ ਪ੍ਰਯਤਨਾਂ ਲਈ ਸਭ ਤੋਂ ਜ਼ਿਆਦਾ ਸਹਿਯੋਗ,  ਸਭ ਤੋਂ ਜ਼ਿਆਦਾ ਮਦਦ ਯੂਨੀਫਾਰਮ ਫੋਰਸਿਜ਼ ਦੀ ਲੀਡਰਸ਼ਿਪ ਤੋਂ ਮਿਲੀ ਹੈ।  ਉਹ ਵੀ ਇੱਕ ਪ੍ਰਕਾਰ ਨਾਲ ਇਸ ਗੱਲ ਨੂੰ ਬਲ ਦੇ ਰਹੇ ਹਨ,  ਗੱਲ ਨੂੰ ਅੱਗੇ ਵਧਾ ਰਹੇ ਹਨ। 

 

ਸਾਥੀਓ, 

 

ਜਦੋਂ ਡਿਫੈਂਸ ਫੋਰਸ ਦਾ ਯੂਨੀਫਾਰਮ ਪਹਿਨਿਆ ਹੋਇਆ ਵਿਅਕਤੀ ਉਹ ਜਦੋਂ ਇਸ ਗੱਲ ਨੂੰ ਕਹਿੰਦਾ ਹੈ ਤਦ ਉਸ ਦੀ ਤਾਕਤ ਬਹੁਤ ਵਧ ਜਾਂਦੀ ਹੈ ਕਿਉਂਕਿ ਜੋ ਯੂਨੀਫਾਰਮ ਵਿੱਚ ਪਹਿਨ ਕੇ ਖੜ੍ਹਾ ਹੈ,  ਉਸ ਦੇ ਲਈ ਤਾਂ ਜੀਵਨ ਅਤੇ ਮੌਤ ਦੀ ਜੰਗ ਹੁੰਦੀ ਹੈ।  ਉਹ ਆਪਣਾ ਜੀਵਨ ਸੰਕਟ ਵਿੱਚ ਪਾ ਕੇ ਦੇਸ਼ ਦੀ ਰੱਖਿਆ ਕਰਦਾ ਹੈ।  ਉਹ ਜਦੋਂ ਆਤਮਨਿਰਭਰ ਭਾਰਤ ਲਈ ਅੱਗੇ ਆਇਆ ਹੋਵੇ ਤਾਂ ਕਿਤਨਾ ਸਕਾਰਾਤਮਕਤਾ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਵਾਤਾਵਰਣ ਹੋਵੇਗਾ ਤੁਸੀਂ ਇਸ ਦੀ ਭਲੀ-ਭਾਂਤੀ ਕਲਪਨਾ ਕਰ ਸਕਦੇ ਹੋ।  ਤੁਸੀਂ ਇਹ ਵੀ ਜਾਣਦੇ ਹੋ ਕਿ ਭਾਰਤ ਨੇ ਡਿਫੈਂਸ ਨਾਲ ਜੁੜੇ ਅਜਿਹੇ 100  ਮਹੱਤਵਪੂਰਨ  ਡਿਫੈਂਸ ਆਈਟਮਸ ਦੀ ਲਿਸਟ ਬਣਾਈ ਹੈ,  ਜਿਸ ਨੂੰ ਨੈਗੇਟਿਵ ਲਿਸਟ ਕਹਿੰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਸਥਾਨਕ ਇੰਡਸਟ੍ਰੀ ਦੀ ਮਦਦ ਨਾਲ ਹੀ ਮੈਨੂਫੈਕਚਰ ਕਰ ਸਕਦੇ ਹਾਂ।  ਇਸ ਦੇ ਲਈ ਟਾਈਮਲਾਈਨ ਇਸ ਲਈ ਰੱਖੀ ਗਈ ਹੈ ਤਾਕਿ ਸਾਡੀ ਇੰਡਸਟ੍ਰੀ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹਾਸਲ ਕਰਨ ਲਈ ਪਲਾਨ ਕਰ ਸਕਣ। 

 

ਸਰਕਾਰੀ ਭਾਸ਼ਾ ਵਿੱਚ ਇਹ Negative list ਹੈ ਲੇਕਿਨ ਮੈਂ ਇਸ ਨੂੰ ਜ਼ਰਾ ਅਲੱਗ ਤਰੀਕੇ ਨਾਲ ਦੇਖਦਾ ਹਾਂ ਜਿਸ ਨੂੰ ਦੁਨੀਆ ਨੈਗੇਟਿਵ ਲਿਸਟ ਦੇ ਨਾਮ ਨਾਲ ਜਾਣਦੀ ਹੈ। ਮੇਰੀ ਦ੍ਰਿਸ਼ਟੀ ਤੋਂ ਆਤਮਨਿਰਭਰਤਾ ਦੀ ਭਾਸ਼ਾ ਵਿੱਚ ਇਹ Positive List ਹੈ।  ਇਹ ਉਹ ਪਾਜ਼ਿਟਿਵ ਲਿਸਟ ਹੈ ਜਿਸ ਦੇ ਬਲ ‘ਤੇ ਸਾਡੀ ਆਪਣੀ ਮੈਨੂਫੈਕਚਰਿੰਗ ਕੈਪੇਸਿਟੀ ਵਧਣ ਵਾਲੀ ਹੈ। ਇਹ ਉਹ ਪਾਜ਼ਿਟਿਵ ਲਿਸਟ ਹੈ ਜੋ ਭਾਰਤ ਵਿੱਚ ਹੀ ਰੋਜ਼ਗਾਰ ਨਿਰਮਾਣ ਦਾ ਕੰਮ ਕਰੇਗੀ। ਇਹ ਉਹ ਪਾਜ਼ਿਟਿਵ ਲਿਸਟ ਹੈ ਜੋ ਆਪਣੀ ਰੱਖਿਆ ਜ਼ਰੂਰਤਾਂ ਲਈ ਸਾਡੀ ਵਿਦੇਸ਼ਾਂ ‘ਤੇ ਨਿਰਭਰਤਾ ਨੂੰ ਘੱਟ ਕਰਨ ਵਾਲੀ ਹੈ।  ਇਹ ਉਹ ਪਾਜ਼ਿਟਿਵ ਲਿਸਟ ਹੈ,  ਜਿਸ ਦੀ ਵਜ੍ਹਾ ਨਾਲ ਭਾਰਤ ਵਿੱਚ ਬਣੇ ਪ੍ਰੋਡੈਕਟਸ ਦੀ,  ਭਾਰਤ ਵਿੱਚ ਵਿਕਣ ਦੀ ਗਰੰਟੀ ਵੀ ਹੈ।  ਅਤੇ ਇਹ ਉਹ ਚੀਜ਼ਾਂ ਹਨ ਜੋ ਭਾਰਤ ਦੀ ਜ਼ਰੂਰਤ ਦੇ ਅਨੁਸਾਰ,  ਸਾਡੇ ਕਲਾਈਮੇਟ  ਦੇ ਅਨੁਸਾਰ ਸਾਡੇ ਲੋਕਾਂ ਦੇ ਸੁਭਾਅ ਦੇ ਅਨੁਸਾਰ ਨਿਰੰਤਰ ਇਨੋਵੇਸ਼ਨ ਹੋਣ ਦੀ ਸੰਭਾਵਨਾ ਇਸ ਦੇ ਅੰਦਰੀ ਆਪਣੇ-ਆਪ ਸਮਾਹਿਤ ਹੈ। 

 

ਚਾਹੇ ਸਾਡੀ ਸੈਨਾ ਹੋਵੇ ਜਾਂ ਫਿਰ ਸਾਡਾ ਆਰਥਿਕ ਭਵਿੱਖ, ਇਹ ਸਾਡੇ ਲਈ ਇੱਕ ਤਰ੍ਹਾਂ ਨਾਲ ਪਾਜ਼ਿਟਿਵ ਲਿਸਟ ਹੀ ਹੈ। ਅਤੇ ਤੁਹਾਡੇ ਲਈ ਤਾਂ ਸਭ ਤੋਂ ਜ਼ਿਆਦਾ ਪਾਜ਼ਿਟਿਵ ਲਿਸਟ ਹੈ ਅਤੇ ਮੈਂ ਅੱਜ ਇਸ ਬੈਠਕ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਡਿਫੈਂਸ ਸੈਕਟਰ ਨਾਲ ਜੁੜਿਆ ਹਰ ਉਹ ਸਮਾਨ ਜਿਸ ਨੂੰ ਡਿਜ਼ਾਈਨ ਕਰਨ, ਜਿਸ ਨੂੰ ਬਣਾਉਣ ਦੀ ਤਾਕਤ ਦੇਸ਼ ਵਿੱਚ ਹੈ,  ਕਿਸੇ ਸਰਕਾਰੀ ਜਾਂ ਪ੍ਰਾਈਵੇਟ ਕੰਪਨੀ ਵਿੱਚ ਹੈ, ਉਹ ਬਾਹਰ ਤੋਂ ਲਿਆਉਣ ਦੀ ਅਪ੍ਰੋਚ ਨਹੀਂ ਰੱਖੀ ਜਾਵੇਗੀ। ਤੁਸੀਂ ਦੇਖਿਆ ਹੋਵੇਗਾ,  ਰੱਖਿਆ ਦੇ capital budget ਵਿੱਚ ਵੀ domestic procurement ਲਈ ਇੱਕ ਹਿੱਸਾ reserve ਕਰ ਦਿੱਤਾ ਗਿਆ ਹੈ,  ਇਹ ਵੀ ਸਾਡਾ ਨਵਾਂ initiative ਹੈ। ਮੈਂ ਪ੍ਰਾਈਵੇਟ ਸੈਕਟਰ ਨੂੰ ਤਾਕੀਦ ਕਰਾਂਗਾ ਕਿ manufacturing  ਦੇ ਨਾਲ-ਨਾਲ ਡਿਜ਼ਾਈਨ ਅਤੇ development ਵਿੱਚ ਵੀ ਤੁਸੀਂ ਅੱਗੇ ਆਓ, ਭਾਰਤ ਦਾ ਵਿਸ਼ਵ ਭਰ ਵਿੱਚ ਝੰਡਾ ਲਹਿਰਾਏ,  ਮੌਕਾ ਹੈ,  ਜਾਣ ਨਾ ਦਿਓ।  Indigenous design ਅਤੇ development  ਦੇ ਖੇਤਰ ਵਿੱਚ DRDO ਦਾ ਅਨੁਭਵ ਵੀ ਦੇਸ਼  ਦੇ ਪ੍ਰਾਈਵੇਟ ਸੈਕਟਰ ਨੂੰ ਲੈਣਾ ਚਾਹੀਦਾ ਹੈ। ਇਸ ਵਿੱਚ ਨਿਯਮ-ਕਾਇਦੇ ਆੜੇ ਨਾ ਆਉਣ, ਇਸ ਦੇ ਲਈ DRDO ਵਿੱਚ ਬਹੁਤ ਤੇਜ਼ੀ ਨਾਲ ਰਿਫਾਰਮਸ ਵੀ ਕੀਤੇ ਜਾ ਰਹੇ ਹਨ।  ਹੁਣ ਪ੍ਰੋਜੈਕਟਸ ਦੀ ਸ਼ੁਰੂਆਤ ਵਿੱਚ ਹੀ ਪ੍ਰਾਈਵੇਟ ਸੈਕਟਰ ਨੂੰ ਸ਼ਾਮਲ ਕਰ ਲਿਆ ਜਾਵੇਗਾ। 

 

ਸਾਥੀਓ, 

 

ਦੁਨੀਆ ਦੇ ਅਨੇਕ ਛੋਟੇ-ਛੋਟੇ ਦੇਸ਼, ਪਹਿਲਾਂ ਕਦੇ ਆਪਣੀ ਸੁਰੱਖਿਆ ਲਈ ਇਤਨੀ ਚਿੰਤਾ ਨਹੀਂ ਕਰਦੇ ਸਨ।  ਲੇਕਿਨ ਬਦਲਦੇ ਹੋਏ ਆਲਮੀ ਮਾਹੌਲ ਵਿੱਚ ਨਵੀਆਂ ਚੁਣੌਤੀਆਂ ਸਾਹਮਣੇ ਆਉਣ ਦੇ ਕਾਰਨ ਹੁਣ ਅਜਿਹੇ ਛੋਟੇ-ਛੋਟੇ ਦੇਸ਼ਾਂ ਨੂੰ ਵੀ ਆਪਣੀ ਸੁਰੱਖਿਆ ਲਈ ਚਿੰਤਾ ਕਰਨੀ ਪੈ ਰਹੀ ਹੈ,  ਸੁਰੱਖਿਆ ਉਨ੍ਹਾਂ ਦੇ ਲਈ ਵੀ ਇੱਕ ਬਹੁਤ ਵੱਡਾ ਮਹੱਤਪੂਰਨ ਵਿਸ਼ਾ ਬਣਦਾ ਜਾ ਰਿਹਾ ਹੈ।  ਇਹ ਬਹੁਤ ਸੁਭਾਵਿਕ ਹੈ ਅਜਿਹੇ ਗ਼ਰੀਬ ਅਤੇ ਛੋਟੇ ਦੇਸ਼,  ਆਪਣੀਆਂ ਸੁਰੱਖਿਆ ਜ਼ਰੂਰਤਾਂ ਲਈ ਸੁਭਾਵਿਕ ਰੂਪ ਨਾਲ ਭਾਰਤ ਦੀ ਤਰਫ ਦੇਖਣਗੇ ਕਿਉਂਕਿ ਅਸੀਂ ਲੋਅ ਕੋਸਟ ਮੈਨੂਫੈਕਚਰਿੰਗ ਦੀ ਤਾਕਤ ਰੱਖਦੇ ਹਨ।  ਅਸੀਂ ਕੁਆਲਿਟੀ ਪ੍ਰੋਡਕਟ ਦੀ ਤਾਕਤ ਰੱਖਦੇ ਹਾਂ,  ਸਿਰਫ ਅੱਗੇ ਵਧਣ ਦੀ ਜ਼ਰੂਰਤ ਹੈ। ਇਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨ ਵਿੱਚ ਵੀ ਭਾਰਤ ਦੀ ਵੱਡੀ ਭੂਮਿਕਾ ਹੈ, ਭਾਰਤ ਦੇ ਵਿਕਸਿਤ ਹੁੰਦੇ ਡਿਫੈਂਸ ਸੈਕਟਰ ਦੀ ਬਹੁਤ ਵੱਡੀ ਭੂਮਿਕਾ ਵੀ ਹੈ,  ਬਹੁਤ ਵੱਡਾ ਅਵਸਰ ਵੀ ਹੈ।  ਅੱਜ ਅਸੀਂ 40 ਤੋਂ ਜ਼ਿਆਦਾ ਦੇਸ਼ਾਂ ਨੂੰ ਡਿਫੈਂਸ ਦਾ ਸਮਾਨ ਨਿਰਯਾਤ ਕਰ ਰਹੇ ਹਾਂ।  Import ‘ਤੇ ਨਿਰਭਰ ਦੇਸ਼ ਦੀ ਪਹਿਚਾਣ ਤੋਂ ਬਾਹਰ ਨਿਕਲ ਕੇ ਸਾਨੂੰ ਦੁਨੀਆ ਦੇ ਮੋਹਰੀ ਡਿਫੈਂਸ ਐਕਸਪੋਰਟਰ  ਦੇ ਰੂਪ ਆਪਣੀ ਪਹਿਚਾਣ ਬਣਾਉਣੀ ਹੈ ਅਤੇ ਤੁਹਾਨੂੰ ਨਾਲ ਲੈ ਕੇ ਇਸ ਪਹਿਚਾਣ ਨੂੰ ਮਜ਼ਬੂਤ ਕਰਨਾ ਹੈ। 

 

ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਇੱਕ Healthy defence manufacturing ecosystem ਲਈ ਵੱਡੇ ਉਦਯੋਗਾਂ ਦੇ ਨਾਲ ਹੀ ਛੋਟੀਆਂ ਅਤੇ ਮੱਧ manufacturing units ਵੀ ਬਹੁਤ ਜ਼ਰੂਰੀ ਹਨ।  ਸਾਡੇ ਸਟਾਰਟ-ਅੱਪਸ ਬਦਲਦੇ ਸਮੇਂ  ਦੇ ਨਾਲ ਤੇਜ਼ੀ ਨਾਲ ਬਦਲਾਅ ਕਰਨ ਲਈ ਜ਼ਰੂਰੀ ਇਨੋਵੇਸ਼ਨ ਸਾਨੂੰ  ਦੇ ਰਹੇ ਹਨ,  ਸਾਡੀਆਂ ਰੱਖਿਆ ਤਿਆਰੀਆਂ ਵਿੱਚ ਸਾਨੂੰ ਅੱਗੇ ਰੱਖ ਰਹੇ ਹਨ।  MSMEs ਤਾਂ ਪੂਰੇ ਮੈਨੂਫੈਕਚਰਿੰਗ ਸੈਕਟਰ ਲਈ ਰੀੜ੍ਹ ਦਾ ਕੰਮ ਕਰਦੀਆਂ ਹਨ।  ਅੱਜ ਜੋ ਰਿਫਾਰਮਸ ਹੋ ਰਹੇ ਹਨ,  ਉਸ ਨਾਲ MSMEs ਨੂੰ ਜ਼ਿਆਦਾ ਆਜ਼ਾਦੀ ਮਿਲ ਰਹੀ ਹੈ,  ਉਨ੍ਹਾਂ ਨੂੰ Expand ਕਰਨ ਲਈ ਪ੍ਰੋਤਸਾਹਨ ਮਿਲ ਰਿਹਾ ਹੈ। 

 

ਇਹ MSMEs Medium ਅਤੇ ਵੱਡੀ Manufacturing Units ਨੂੰ ਮਦਦ ਕਰਦੀਆਂ ਹਨ,  ਜੋ ਪੂਰੇ ਈਕੌਸਿਸਟਮ ਵਿੱਚ Firepower add ਕਰਦੇ ਹਨ।  ਇਹ ਨਵੀਂ ਸੋਚ ਅਤੇ ਨਵੀਂ ਅਪ੍ਰੋਚ ਸਾਡੇ ਦੇਸ਼ ਦੇ ਨੌਜਵਾਨਾਂ ਦੇ ਲਈ ਵੀ ਬਹੁਤ ਅਹਿਮ ਹੈ।  iDEX ਜਿਹੇ ਪਲੈਟਫਾਰਮ ਸਾਡੀ startup ਕੰਪਨੀਜ਼ ਅਤੇ ਯੁਵਾ entrepreneurs ਨੂੰ ਇਸ ਦਿਸ਼ਾ ਵਿੱਚ ਪ੍ਰੋਤਸਾਹਨ  ਦੇ ਰਹੇ ਹਨ।  ਦੇਸ਼ ਵਿੱਚ ਅੱਜ ਜੋ ਡਿਫੈਂਸ ਕੌਰੀਡੋਰ ਬਣਾਏ ਜਾ ਰਹੇ ਹਨ,  ਉਹ ਵੀ ਸਥਾਨਕ ਉੱਦਮੀਆਂ, ਲੋਕਲ ਮੈਨੂਫੈਕਚਰਿੰਗ ਨੂੰ ਮਦਦ ਕਰਨਗੇ।  ਯਾਨੀ ਅੱਜ ਸਾਡੇ ਡਿਫੈਂਸ ਸੈਕਟਰ ਵਿੱਚ ਆਤਮਨਿਰਭਰਤਾ ਨੂੰ ਸਾਨੂੰ ‘ਜਵਾਨ ਵੀ ਅਤੇ ਨੌਜਵਾਨ ਵੀ’,  ਇਨ੍ਹਾਂ ਦੋਵਾਂ ਮੋਰਚਿਆਂ ਦੇ ਸਸ਼ਕਤੀਕਰਨ ਦੇ ਰੂਪ ਵਿੱਚ ਦੇਖਣਾ ਹੋਵੇਗਾ। 

 

ਸਾਥੀਓ, 

 

ਇੱਕ ਸਮਾਂ ਸੀ ਜਦੋਂ ਦੇਸ਼ ਦੀ ਸੁਰੱਖਿਆ ਜਲ-ਥਲ ਅਤੇ ਨਭ ਦੀ ਸੁਰੱਖਿਆ ਨਾਲ ਹੀ ਸਬੰਧਿਤ ਸੀ।  ਹੁਣ ਸੁਰੱਖਿਆ ਦਾ ਦਾਇਰਾ,  ਜੀਵਨ  ਦੇ ਹਰ ਖੇਤਰ ਨਾਲ ਜੁੜ ਗਿਆ ਹੈ।  ਅਤੇ ਇਸ ਦੀ ਬਹੁਤ ਵੱਡੀ ਵਜ੍ਹਾ ਆਤੰਕਵਾਦ ਜਿਹੇ ਹਥਕੰਡੇ ਹੈ।  ਇਸੇ ਤਰ੍ਹਾਂ ਸਾਈਬਰ ਅਟੈਕ,  ਇੱਕ ਅਜਿਹਾ ਨਵਾਂ ਮੋਰਚਾ ਖੁੱਲ੍ਹ ਗਿਆ ਹੈ ਜਿਸ ਨੇ ਸੁਰੱਖਿਆ ਦਾ ਪੂਰਾ ਆਯਾਮ ਬਦਲ ਦਿੱਤਾ ਹੈ।  ਇੱਕ ਜ਼ਮਾਨਾ ਸੀ ਜਦੋਂ ਸੁਰੱਖਿਆ ਲਈ ਵੱਡੇ-ਵੱਡੇ ਹਥਿਆਰ ਮੰਗਾਉਣੇ ਹੁੰਦੇ ਸਨ।  ਹੁਣ ਇੱਕ ਛੋਟੇ ਜਿਹੇ ਕਮਰੇ ਵਿੱਚ,  ਛੋਟੇ ਜਿਹੇ ਕੰਪਿਊਟਰ ਨਾਲ ਵੀ ਦੇਸ਼ ਦੀ ਸੁਰੱਖਿਆ ਦਾ ਇੱਕ ਪਹਲੂ ਸੰਭਾਲਣਾ ਪਏ ਅਜਿਹੀ ਸਥਿਤੀ ਬਣ ਚੁੱਕੀ ਹੈ ਅਤੇ ਇਸ ਲਈ ਸਾਨੂੰ ਪਰੰਪਰਾਗਤ ਡਿਫੈਂਸ ਆਈਟਮਸ ਦੇ ਨਾਲ ਹੀ 21ਵੀਂ ਸਦੀ ਦੀ ਟੈਕਨੋਲੋਜੀ ਅਤੇ ਉਸ ਟੈਕਨੋਲੋਜੀ ਡ੍ਰਿਵੇਨ ਜ਼ਰੂਰਤਾਂ ਨੂੰ ਦੇਖਦੇ ਹੋਏ ਹੀ ਸਾਨੂੰ ਇੱਕ futuristic vision  ਦੇ ਨਾਲ ਕੰਮ ਕਰਨਾ ਹੋਵੇਗਾ।  ਅਤੇ ਇਨਵੈਸਟਮੈਂਟ ਹੁਣੇ ਕਰਨੀ ਹੋਵੇਗੀ। 

 

ਇਸ ਲਈ ਅੱਜ ਇਹ ਵੀ ਜ਼ਰੂਰੀ ਹੈ ਕਿ ਸਾਡੇ ਉੱਚ ਸਿੱਖਿਆ ਵਾਲੇ ਸੰਸਥਾਨਾਂ ਵਿੱਚ,  ਰਿਸਰਚ ਇੰਸਟੀਟਿਊਟਸ ਵਿੱਚ,  ਯੂਨਿਵਰਸਿਟੀਜ਼ ਵਿੱਚ,  ਸਾਡੇ ਐਕੇਡਮਿਕ ਵਰਲਡ ਵਿੱਚ ਡਿਫੈਂਸ ਨਾਲ ਜੁੜੇ,  ਡਿਫੈਂਸ ਸਕਿੱਲ ਨਾਲ ਜੁੜੇ ਕੋਰਸਾਂ ‘ਤੇ ਵੀ skill development,  human resource development ਇਸ ‘ਤੇ ਵੀ ਧਿਆਨ ਦੇਣਾ ਪਵੇਗਾ।  Research ਅਤੇ innovation ‘ਤੇ  ਵੀ ਧਿਆਨ ਦੇਣਾ ਪਵੇਗਾ।  ਇਨ੍ਹਾਂ ਕੋਰਸਾਂ ਨੂੰ ਭਾਰਤ ਦੀਆਂ ਜ਼ਰੂਰਤਾਂ  ਦੇ ਮੁਤਾਬਕ ਡਿਜ਼ਾਈਨ ਕਰਨਾ ਸਮੇਂ ਦੀ ਮੰਗ ਹੈ।  ਇਸ ਲਈ ਪਰੰਪਰਾਗਤ ਡਿਫੈਂਸ ਲਈ ਜਿਵੇਂ ਇੱਕ ਯੂਨੀਫਾਰਮ ਵਾਲਾ ਫੌਜੀ ਹੁੰਦਾ ਹੈ,  ਉਵੇਂ ਹੀ ਸਾਨੂੰ ਐਕੇਡਮਿਕ ਵਰਲਡ ਵਾਲੇ,  ਰਿਸਰਚ ਕਰਨ ਵਾਲੇ,  ਸੁਰੱਖਿਆ ਐਕਸਪਰਟ ਨੂੰ ਵੀ ਦੇਖਣਾ ਹੋਵੇਗਾ,  ਸਾਨੂੰ ਇਸ ਜ਼ਰੂਰਤ ਨੂੰ ਸਮਝਦੇ ਹੋਏ ਵੀ ਕਦਮ  ਉਠਾਉਣੇ ਹੋਣਗੇ।  ਮੈਨੂੰ ਉਮੀਦ ਹੈ,  ਹੁਣ ਤੁਸੀਂ ਲੋਕ ਇਸ ਦਿਸ਼ਾ ਵਿੱਚ ਵੀ ਅੱਗੇ ਵਧੋਗੇ। 

 

ਸਾਥੀਓ, 

 

ਮੈਂ ਰੱਖਿਆ ਮੰਤਰਾਲੇ ਅਤੇ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਅੱਜ ਦੀ ਚਰਚਾ ਦੇ ਅਧਾਰ ‘ਤੇ ਇੱਕ time-bound action ਪਲਾਨ ਅਤੇ ਇੱਕ ਪਰਫੈਕਟ ਰੋਡਮੈਪ ਬਣਾਇਆ ਜਾਵੇ ਅਤੇ ਉਸ ਨੂੰ ਸਰਕਾਰ ਅਤੇ ਪ੍ਰਾਈਵੇਟ ਦੋਵਾਂ ਦੀ ਭਾਗੀਦਾਰੀ ਨਾਲ implement ਕੀਤਾ ਜਾਵੇ।  ਤੁਹਾਡੀ ਚਰਚਾ,  ਤੁਹਾਡੇ ਸੁਝਾਅ,  ਦੇਸ਼ ਨੂੰ ਰੱਖਿਆ ਖੇਤਰ ਵਿੱਚ ਨਵੀਆਂ ਉਚਾਈਆਂ ‘ਤੇ ਲਿਜਾਣ,  ਇਸੇ ਕਾਮਨਾ ਦੇ ਨਾਲ ਮੈਂ ਅੱਜ ਦੇ webinar ਲਈ,  ਤੁਹਾਡੇ ਉੱਤਮ ਵਿਚਾਰਾਂ ਲਈ ਅਤੇ ਦੇਸ਼ ਦੀ ਸੁਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ  ਦੇ ਸੰਕਲਪ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 

 

ਬਹੁਤ-ਬਹੁਤ ਧੰਨਵਾਦ।

 

*****

 

ਵੀਆਰਆਰਕੇ/ਐੱਸਐੱਚ/ਬੀਐੱਮ



(Release ID: 1700028) Visitor Counter : 184