ਪ੍ਰਧਾਨ ਮੰਤਰੀ ਦਫਤਰ
ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਦੇ ਪ੍ਰਸਤਾਵ ਦੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
Posted On:
10 FEB 2021 11:44PM by PIB Chandigarh
ਆਦਰਯੋਗ ਸਭਾਪਤੀ ਜੀ,
ਮੈਂ ਰਾਸ਼ਟਰਪਤੀ ਜੀ ਦੇ ਪ੍ਰੇਰਕ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਅਤੇ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਨ ਲਈ ਕੁਝ ਗੱਲਾਂ ਪੇਸ਼ ਕਰਾਂਗਾ। ਰਾਸ਼ਟਰਪਤੀ ਜੀ ਦਾ ਭਾਸ਼ਣ ਭਾਰਤ ਦੇ 130 ਕਰੋੜ ਨਾਗਰਿਕਾਂ ਦੀ ਸੰਕਲਪ ਸ਼ਕਤੀ ਦੀ ਪਹਿਚਾਣ ਹੈ। ਵਿਕਟ ਅਤੇ ਵਿਪਰੀਤ ਕਾਲ ਵਿੱਚ ਵੀ ਇਹ ਦੇਸ਼ ਕਿਸ ਪ੍ਰਕਾਰ ਨਾਲ ਆਪਣਾ ਰਸਤਾ ਚੁਣਦਾ ਹੈ, ਰਸਤਾ ਤੈਅ ਕਰਦਾ ਹੈ ਅਤੇ ਰਸਤੇ ‘ਤੇ achieve ਕਰਦਾ ਹੋਇਆ ਅੱਗੇ ਵਧਦਾ ਹੈ। ਇਹ ਸਾਰੀਆਂ ਗੱਲਾਂ ਵਿਸਤਾਰ ਨਾਲ ਰਾਸ਼ਟਰਪਤੀ ਜੀ ਨੇ ਆਪਣੇ ਸੰਬੋਧਨ ਵਿੱਚ ਕਹੀਆਂ ਹਨ। ਉਨ੍ਹਾਂ ਦਾ ਇੱਕ-ਇੱਕ ਸ਼ਬਦ ਦੇਸ਼ਵਾਸੀਆਂ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕਰਨ ਵਾਲਾ ਹੈ ਅਤੇ ਹਰ ਕਿਸੇ ਦੇ ਦਿਲ ਵਿੱਚ ਦੇਸ਼ ਲਈ ਕੁਝ ਕਰਨ ਦੀ ਪ੍ਰੇਰਣਾ ਜਗਾਉਣ ਵਾਲਾ ਹੈ। ਅਤੇ ਇਸ ਲਈ ਅਸੀਂ ਜਿਤਨਾ ਉਨ੍ਹਾਂ ਦਾ ਧੰਨਵਾਦ ਕਰੀਏ ਉਨ੍ਹਾਂ ਘੱਟ ਹੈ। ਇਸ ਸਦਨ ਵਿੱਚ ਵੀ 15 ਘੰਟੇ ਤੋਂ ਜ਼ਿਆਦਾ ਚਰਚਾ ਹੋਈ ਹੈ। ਰਾਤ ਨੂੰ 12-12 ਵਜੇ ਤੱਕ ਸਾਡੇ ਸਾਰੇ ਮਾਣਯੋਗ ਸਾਂਸਦਾਂ ਨੇ ਇਸ ਚੇਤਨਾ ਨੂੰ ਜਗਾਈ ਰੱਖਿਆ ਹੈ। ਚਰਚਾ ਨੂੰ ਜੀਉਂਦਾ ਬਣਾਇਆ ਹੈ, ਇਸ ਚੇਤਨਾ ਨੂੰ ਜਾਗ੍ਰਿਤ ਰੱਖਿਆ ਹੈ। ਇਸ ਚਰਚਾ ਵਿੱਚ ਭਾਗ ਲੈਣ ਵਾਲੇ ਸਾਰੇ ਮਾਣਯੋਗ ਮੈਂਬਰਾਂ ਦਾ ਮੈਂ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਂ ਵਿਸ਼ੇਸ਼ ਰੂਪ ਨਾਲ ਸਾਡੀਆਂ ਮਹਿਲਾ ਸਾਂਸਦਾਂ ਦਾ ਆਭਾਰ ਵਿਅਕਤ ਕਰਨਾ ਚਹੁੰਦਾ ਹਾਂ। ਕਿਉਂਕਿ ਇਸ ਚਰਚਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਵੀ ਜ਼ਿਆਦਾ ਸੀ, ਵਿਚਾਰਾਂ ਦੀ ਧਾਰ ਵੀ ਸੀ, Research ਕਰਕੇ ਗੱਲ ਰੱਖਣ ਦਾ ਉਨ੍ਹਾਂ ਦਾ ਪ੍ਰਯਤਨ ਸੀ ਅਤੇ ਆਪਣੇ ਆਪ ਨੂੰ ਇਸ ਪ੍ਰਕਾਰ ਨਾਲ ਤਿਆਰ ਕਰਕੇ ਉਨ੍ਹਾਂ ਨੇ ਇਸ ਸਦਨ ਨੂੰ ਸਮ੍ਰਿੱਧ ਕੀਤਾ ਹੈ, ਚਰਚਾ ਨੂੰ ਸਮ੍ਰਿੱਧ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਦੀ ਇਹ ਤਿਆਰੀ, ਉਨ੍ਹਾਂ ਦੇ ਤਰਕ ਅਤੇ ਉਨ੍ਹਾਂ ਦੀ ਸੂਝ-ਬੂਝ ਇਸ ਦੇ ਲਈ ਮੈਂ ਵਿਸ਼ੇਸ਼ ਰੂਪ ਨਾਲ ਮਹਿਲਾ ਸਾਂਸਦਾਂ ਦਾ ਅਭਿਨੰਦਨ ਕਰਦਾ ਹਾਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ।
ਮਾਣਯੋਗ ਸਪੀਕਰ ਸਾਹਿਬ,
ਭਾਰਤ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਇੱਕ ਪ੍ਰਕਾਰ ਨਾਲ ਅਸੀਂ ਹਾਲੇ ਦਰਵਾਜੇ ‘ਤੇ ਦਸਤਕ ਦੇ ਹੀ ਰਹੇ ਹਾਂ। 75 ਵਰ੍ਹੇ ਦਾ ਪੜਾਅ ਹਰ ਹਿੰਦੁਸਤਾਨੀ ਦੇ ਲਈ ਮਾਣ ਦਾ ਹੈ ਅਤੇ ਅੱਗੇ ਵਧਣ ਦੇ ਪੁਰਬ ਦਾ ਵੀ ਹੈ। ਅਤੇ ਇਸ ਲਈ ਸਮਾਜ ਵਿਵਸਥਾ ਵਿੱਚ ਅਸੀਂ ਕਿਤੇ ਵੀ ਹੋਈਏ, ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੋਈਏ, ਸਮਾਜਿਕ, ਆਰਥਿਕ ਵਿਵਸਥਾ ਵਿੱਚ ਸਾਡਾ ਸਥਾਨ ਕਿਤੇ ਵੀ ਹੋਵੇ ਲੇਕਿਨ ਅਸੀਂ ਸਭ ਨੇ ਮਿਲ ਕੇ ਆਜ਼ਾਦੀ ਦੇ ਇਸ ਪੁਰਬ ਨਾਲ ਇੱਕ ਨਵੀਂ ਪ੍ਰੇਰਣਾ ਪ੍ਰਾਪਤ ਕਰਕੇ, ਨਵੇਂ ਸੰਕਲਪ ਲੈ ਕੇ 2047, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਵੇਗਾ। ਅਸੀਂ ਉਸ 100 ਸਾਲ ਦੀ ਭਾਰਤ ਦੀ ਆਜ਼ਾਦੀ ਦੀ ਯਾਤਰਾ ਦੇ 25 ਸਾਲ ਸਾਡੇ ਸਾਹਮਣੇ ਹਨ। ਉਨ੍ਹਾਂ 25 ਸਾਲਾਂ ਵਿੱਚ ਸਾਨੂੰ ਦੇਸ਼ ਨੂੰ ਕਿੱਥੇ ਲੈ ਜਾਣਾ ਹੈ, ਦੁਨੀਆ ਵਿੱਚ ਇਸ ਦੇਸ਼ ਦੇ ਮੌਜੂਦਗੀ ਕਿੱਥੇ ਕਰਨੀ ਹੈ ਇਹ ਸੰਕਲਪ ਹਰ ਦੇਸ਼ਵਾਸੀ ਦੇ ਦਿਲ ਵਿੱਚ ਹੋਵੇ। ਇਹ ਵਾਤਾਵਰਣ ਦਾ ਕੰਮ ਇਸ ਪਰਿਸਰ ਦਾ ਹੈ, ਇਸ ਪਵਿੱਤਰ ਧਰਤੀ ਦਾ ਹੈ, ਇਸ ਪੰਚਾਇਤ ਦਾ ਹੈ।
ਮਾਣਯੋਗ ਸਪੀਕਰ ਸਾਹਿਬ ਜੀ,
ਦੇਸ਼ ਜਦੋਂ ਆਜ਼ਾਦ ਹੋਇਆ ਅਤੇ ਆਖਰੀ ਬ੍ਰਿਟਿਸ਼ ਕਮਾਂਡਰ ਸਨ ਉਹ ਇੱਥੋਂ ਜਦੋਂ ਗਏ ਤਾਂ ਆਖਿਰ ਵਿੱਚ ਉਹ ਇਹ ਹੀ ਕਹਿੰਦੇ ਰਹਿੰਦੇ ਸਨ ਕਿ ਭਾਰਤ ਕਈ ਦੇਸ਼ਾਂ ਦਾ ਮਹਾਦ੍ਵੀਪ ਹੈ ਅਤੇ ਕੋਈ ਵੀ ਇਸ ਨੂੰ ਇੱਕ ਰਾਸ਼ਟਰ ਕਦੇ ਨਹੀਂ ਬਣਾ ਸਕੇਗਾ। ਇਹ ਐਲਾਨ ਹੋਏ ਸਨ ਲੇਕਿਨ ਭਾਰਤਵਾਸੀਆਂ ਨੇ ਇਸ ਖਦਸ਼ੇ ਨੂੰ ਤੋੜਿਆ। ਜਿਨ੍ਹਾਂ ਦੇ ਮਨ ਵਿੱਚ ਇਸ ਪ੍ਰਕਾਰ ਦੇ ਸ਼ੱਕ ਸਨ ਉਸ ਨੂੰ ਸਮਾਪਤ ਕਰ ਦਿੱਤਾ ਅਤੇ ਅਸੀਂ ਸਾਡੀ ਆਪਣੀ ਜਿਜੀਵਿਕਸ਼ਾ, ਸਾਡੀ ਸੱਭਿਆਚਾਰਕ ਏਕਤਾ, ਸਾਡੀ ਪਰੰਪਰਾ ਅੱਜ ਵਿਸ਼ਵ ਦੇ ਸਾਹਮਣੇ ਇੱਕ ਰਾਸ਼ਟਰ ਦੇ ਰੂਪ ਵਿੱਚ ਖੜ੍ਹੇ ਹਨ ਅਤੇ ਵਿਸ਼ਵ ਲਈ ਆਸ਼ਾ ਦੀ ਕਿਰਨ ਬਣ ਕੇ ਖੜ੍ਹੇ ਹੋਏ ਹਨ। ਇਹ 75 ਸਾਲ ਦੀ ਸਾਡੀ ਯਾਤਰਾ ਵਿੱਚ ਹੋਇਆ। ਕੁਝ ਲੋਕ ਇਹ ਕਹਿੰਦੇ ਸਨ ਕਿ India was a miracle Democracy, ਇਹ ਭਰਮ ਵੀ ਅਸੀਂ ਤੋੜਿਆ ਹੈ। ਲੋਕਤੰਤਰ ਸਾਡੀਆਂ ਰਗਾਂ ਵਿੱਚ, ਸਾਡੇ ਸਾਹ ਵਿੱਚ ਇਸ ਪ੍ਰਕਾਰ ਨਾਲ ਬੁਣਿਆ ਹੋਇਆ ਹੈ। ਸਾਡੀ ਹਰ ਸੋਚ, ਹਰ ਪਹਿਲ, ਹਰ ਪ੍ਰਯਤਨ ਲੋਕਤੰਤਰ ਦੀ ਭਾਵਨਾ ਨਾਲ ਭਰਿਆ ਹੋਇਆ ਰਹਿੰਦਾ ਹੈ। ਇਸ ਗੱਲ ਨੂੰ ਅਸੀਂ ਅਨੇਕ ਚੋਣਾਂ ਆਈਆਂ, ਅਨੇਕ ਸੱਤਾ ਪਰਿਵਰਤਨ ਆਏ, ਬੜੀ ਅਸਾਨੀ ਨਾਲ ਸੱਤਾ ਪਰਿਵਰਤਨ ਆਏ। ਅਤੇ ਪਰਿਵਰਤਿਤ ਸੱਤਾ ਵਿਵਸਥਾ ਨੂੰ ਵੀ ਸਭ ਨੇ ਹਿਰਦੇ ਤੋਂ ਸਵੀਕਾਰ ਕਰਕੇ ਅੱਗੇ ਵਧਾਇਆ।
75 ਸਾਲ ਦਾ ਇਹ ਕ੍ਰਮ ਰਿਹਾ ਹੈ ਅਤੇ ਇਸ ਲਈ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਦੇ ਲਈ ਅਤੇ ਅਸੀਂ ਵਿਵਿਧਤਾਵਾਂ ਨਾਲ ਭਰੇ ਹੋਏ ਦੇਸ਼ ਹਾਂ। ਸੈਂਕੜੇ ਭਾਸ਼ਾਵਾਂ, ਹਜ਼ਾਰਾਂ ਬੋਲੀਆਂ, ਭਾਂਤ-ਭਾਂਤ ਦਾ ਪਹਿਨਾਵਾ, ਕੀ ਕੁਝ ਨਹੀਂ ਹੈ ਵਿਵਿਧਤਾਵਾਂ ਨਾਲ ਭਰਿਆ ਹੋਇਆ। ਉਸ ਦੇ ਬਾਵਜੂਦ ਵੀ ਅਸੀਂ ਇੱਕ ਟੀਚੇ, ਇੱਕ ਰਾਹ ਇਹ ਕਰਕੇ ਦਿਖਾਇਆ ਹੈ। ਅੱਜ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਸੁਭਾਵਿਕ ਰੂਪ ਨਾਲ ਸੁਆਮੀ ਵਿਵੇਕਾਨੰਦ ਜੀ ਨੇ ਜੋ ਗੱਲ ਕਹੀ ਸੀ ਉਸ ਨੂੰ ਮੈਂ ਜ਼ਰੂਰ ਯਾਦ ਕਰਨਾ ਚਾਹਾਂਗਾ। ਵਿਵੇਕਾਨੰਦ ਜੀ ਨੇ ਕਿਹਾ ਸੀ Every nation has a message to deliver a mission to fulfill a destiny to reach, ਯਾਨੀ ਹਰ ਰਾਸ਼ਟਰ ਦੇ ਪਾਸ ਇੱਕ ਸੰਦੇਸ਼ ਹੁੰਦਾ ਹੈ। ਜੋ ਉਸ ਨੂੰ ਪਹੁੰਚਾਉਣਾ ਹੁੰਦਾ ਹੈ। ਹਰ ਰਾਸ਼ਟਰ ਦਾ ਇੱਕ ਮਿਸ਼ਨ ਹੁੰਦਾ ਹੈ ਜੋ ਉਸ ਨੂੰ ਹਾਸਲ ਕਰਨਾ ਹੁੰਦਾ ਹੈ। ਹਰ ਰਾਸ਼ਟਰ ਦੀ ਇੱਕ ਨਿਯਤੀ ਹੁੰਦੀ ਹੈ ਜਿਸ ਨੂੰ ਉਹ ਪ੍ਰਾਪਤ ਹੁੰਦਾ ਹੈ। ਕੋਰੋਨਾ ਦੇ ਦਰਮਿਆਨ ਭਾਰਤ ਨੇ ਜਿਸ ਪ੍ਰਕਾਰ ਨਾਲ ਆਪਣੇ ਆਪ ਨੂੰ ਸੰਭਾਲ਼ਿਆ ਅਤੇ ਦੁਨੀਆ ਨੂੰ ਸੰਭਾਲਣ ਵਿੱਚ ਮਦਦ ਕੀਤੀ, ਇੱਕ ਪ੍ਰਾਕਰ ਨਾਲ Turning Point ਹੈ। ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਜਿਸ ਸੰਸਕਾਰ ਨੂੰ ਲੈ ਕੇ ਵੇਦ ਤੋਂ ਵਿਵੇਕਾਨੰਦ ਤੱਕ ਅਸੀਂ ਪਲੇ-ਵਧੇ ਹਾਂ। ਉਹ ਹਨ ਸਰਵ ਭਵੰਤੁ ਸੁਖਿਨ:। ਇਹ ਸਰਵ ਭਵੰਤੁ ਸੁਖਿਨ:। ਸਰਵ ਸੰਤੁ ਨਿਰਾਮਯਾ। (वो हैं सर्वे भवन्तु सुखिन:। ये सर्वे भवन्तु सुखिन:। सर्वे संतु निरामया। )
ਇਹ ਕੋਰੋਨਾ ਕਾਲਖੰਡ ਵਿੱਚ ਭਾਰਤ ਨੇ ਇਸ ਨੂੰ ਕਰਕੇ ਦਿਖਾਇਆ ਹੈ। ਅਤੇ ਭਾਰਤ ਨੇ ਇੱਕ ਆਤਮਨਿਰਭਰ ਭਾਰਤ ਦੇ ਰੂਪ ਵਿੱਚ ਜਿਸ ਪ੍ਰਕਾਰ ਨਾਲ ਇੱਕ ਦੇ ਬਾਅਦ ਇੱਕ ਠੋਸ ਕਦਮ ਉਠਾਏ ਹਨ, ਅਤੇ ਜਨ ਸਾਧਾਰਣ ਨੇ ਉਠਾਏ ਹਨ। ਲੇਕਿਨ ਅਸੀਂ ਉਨ੍ਹਾਂ ਦਿਨਾਂ ਨੂੰ ਯਾਦ ਕਰੀਏ ਕਿ ਜਦੋਂ ਦੂਸਰਾ ਵਿਸ਼ਵ ਯੁੱਧ ਸਮਾਪਤ ਹੋਇਆ ਸੀ। ਦੋ ਵਿਸ਼ਵ ਯੁੱਧ ਨੇ ਦੁਨੀਆ ਨੂੰ ਝਕਝੋਰ ਦਿੱਤਾ ਸੀ। ਮਾਨਵਜਾਤ, ਮਾਨਵ ਕਦਰਾਂ-ਕੀਮਤਾਂ ਸੰਕਟ ਦੇ ਘੇਰੇ ਵਿੱਚ ਸਨ। ਨਿਰਾਸ਼ਾ ਛਾਈ ਹੋਈ ਸੀ ਅਤੇ Second World war ਦੇ ਬਾਅਦ post world war ਇੱਕ ਦੁਨੀਆ ਵਿੱਚ ਇੱਕ ਨਵਾਂ ਆਰਡਰ new world Order ਉਸ ਨੇ ਆਕਾਰ ਲਿਆ। ਸ਼ਾਂਤੀ ਦੇ ਮਾਰਗ ‘ਤੇ ਚਲਣ ਦੀਆਂ ਸਹੁੰਆਂ ਲਈਆਂ, ਮਿਲਿਟਰੀ ਨਹੀਂ ਸਹਿਯੋਗ, ਇਸ ਮੰਤਰ ਨੂੰ ਲੈ ਕੇ ਦੁਨੀਆ ਦੇ ਅੰਦਰ ਵਿਚਾਰ ਪ੍ਰਬਲ ਹੁੰਦੇ ਗਏ ਹਨ। UN ਦਾ ਨਿਰਮਾਣ ਹੋਇਆ, ਇੰਸਟੀਟਿਊਸ਼ਨਸ ਬਣੀਆਂ, ਭਾਂਤ-ਭਾਂਤ ਦੇ ਮੈਕੇਨਿਜ਼ਮ ਤਿਆਰ ਹੋਏ, ਤਾਕਿ ਵਿਸ਼ਵ ਨੂੰ post world war ਦੇ ਬਾਅਦ ਇੱਕ ਸੁਚਾਰੂ ਢੰਗ ਨਾਲ ਸ਼ਾਂਤੀ ਦੀ ਦਿਸ਼ਾ ਵਿੱਚ ਲਿਜਾਇਆ ਜਾਵੇ। ਲੇਕਿਨ ਅਨੁਭਵ ਕੁਝ ਹੋਰ ਨਿਕਲਿਆ। ਅਨੁਭਵ ਇਹ ਨਿਕਲਿਆ ਕਿ ਦੁਨੀਆ ਵਿੱਚ ਸ਼ਾਂਤੀ ਦੀ ਗੱਲ ਹਰ ਕੋਈ ਕਰਨ ਲਗਿਆ, post world war ਸ਼ਾਂਤੀ ਦੀਆਂ ਗੱਲਾਂ ਦੇ ਦਰਮਿਆਨ ਵੀ ਹਰ ਕੋਈ ਜਿਸ ਦੀ ਤਾਕਤ ਸੀ। ਆਪਣੀ ਮਿਲਿਟਰੀ ਸ਼ਕਤੀ ਵਧਾਉਣ ਲਗਿਆ।world war ਤੋਂ ਪਹਿਲਾਂ ਦੁਨੀਆ ਦੇ ਪਾਸ ਜੋ ਮਿਲਿਟਰੀ ਸ਼ਕਤੀ ਸੀ। UN ਦੇ ਬਾਅਦ ਉਹ ਮਿਲਿਟਰੀ ਸ਼ਕਤੀ ਅਨੇਕਾਂ ਗੁਣਾ ਵਧ ਗਈ। ਛੋਟੇ-ਮੋਟੇ ਦੇਸ਼ ਵੀ ਮਿਲਿਟਰੀ ਸ਼ਕਤੀ ਦੇ ਮੁਕਾਬਲੇ ਵਿੱਚ ਆਉਣ ਲਗ ਗਏ। ਸ਼ਾਂਤੀ ਦੀ ਚਰਚਾ ਬਹੁਤ ਹੋਈ ਲੇਕਿਨ ਹਕੀਕਤ ਇਹ ਗੱਲ ਵਿਸ਼ਵ ਨੂੰ ਸਵੀਕਾਰ ਕਰਨੀ ਹੋਵੇਗੀ ਕਿ ਮਿਲਿਟਰੀ ਸ਼ਕਤੀ ਵੱਲ ਵੱਡੀਆਂ-ਵੱਡੀਆਂ ਤਾਕਤਾਂ ਹੇਰ ਪੁਰਜ਼ੋਰ ਚਲ ਪਈਆਂ। ਜਿਤਨੇ innovation ਹੋਏ research ਹੋਏ ਉਹ ਇਸੇ ਕਾਲਖੰਡ ਵਿੱਚ ਹੋਏ, ਮਿਲਿਟਰੀ ਸ਼ਕਤੀ ਦੇ ਲਈ। ਪੋਸਟ ਕੋਰੋਨਾ ਵੀ ਇੱਕ ਨਵਾਂ ਵਰਲਡ ਆਰਡਰ ਨਜ਼ਰ ਆ ਰਿਹਾ ਹੈ। ਪੋਸਟ ਕੋਰੋਨਾ ਦੇ ਬਾਅਦ ਦੁਨੀਆ ਵਿੱਚ ਇੱਕ ਨਵਾਂ ਸਬੰਧਾਂ ਦਾ ਵਾਤਾਵਰਣ ਸ਼ੇਪ ਲਵੇਗਾ।
ਸਾਨੂੰ ਤੈਅ ਕਰਨਾ ਹੈ ਕਿ ਅਸੀਂ world war ਦੇ ਬਾਅਦ ਇੱਕ ਮੂਕਦਰਸ਼ਕ ਦੇ ਰੂਪ ਵਿੱਚ ਬਦਲਦੀ ਹੋਈ ਦੁਨੀਆ ਨੂੰ ਦੇਖਦੇ ਰਹੀਏ ਅਤੇ ਆਪਣੇ ਆਪ ਨੂੰ ਕਿਤੇ ਅਡਜਸਟ ਹੋ ਸਕਦੇ ਹੋ ਤਾਂ ਕਰਨ ਦੀਆਂ ਕੋਸ਼ਿਸ਼ ਕਰੀਏ। ਸਾਡੇ ਲਈ ਉਹ ਕਾਲਖੰਡ ਵੀ ਉਵੇਂ ਦਾ ਹੀ ਸੀ। ਲੇਕਿਨ ਅੱਜ ਪੋਸਟ ਕੋਰੋਨਾ ਜੋ ਨਵਾਂ ਵਰਲਡ ਆਰਡਰ ਤਿਆਰ ਹੋਵੇਗਾ, ਅਤੇ ਹੋਣਾ ਹੀ ਹੈ। ਕਿਸ ਰੂਪ ਦਾ ਹੋਵੇਗਾ, ਕਿਵੇਂ ਹੋਵੇਗਾ ਕੌਣ ਉਸ ਨੂੰ Initiate ਕਰੇਗਾ, ਉਹ ਤਾਂ ਵਕਤ ਦੱਸੇਗਾ। ਲੇਕਿਨ ਦੁਨੀਆ ਨੇ ਜਿਸ ਪ੍ਰਕਾਰ ਨਾਲ ਸੰਕਟ ਨੂੰ ਝੱਲਿਆ ਹੈ। ਦੁਨੀਆ ਇਸ ‘ਤੇ ਸੋਚਣ ਦੇ ਲਈ ਮਜਬੂਰ ਹੋਈ ਹੈ ਅਤੇ ਹੋਣਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਵਿਸ਼ਵ ਤੋਂ ਕਟ ਕੇ ਨਹੀਂ ਰਹਿ ਸਕਦਾ। ਭਾਰਤ ਇੱਕ ਕੋਨੇ ਵਿੱਚ ਗੁਜਾਰਾ ਨਹੀਂ ਕਰ ਸਕਦਾ ਹੈ। ਸਾਨੂੰ ਵੀ ਇੱਕ ਮਜ਼ਬੂਤ ਪਲੇਅਰ ਦੇ ਰੂਪ ਵਿੱਚ ਉੱਭਰਨਾ ਹੋਵੇਗਾ। ਲੇਕਿਨ ਸਿਰਫ ਜਨਸੰਖਿਆ ਦੇ ਅਧਾਰ ‘ਤੇ ਅਸੀਂ ਦੁਨੀਆ ਵਿੱਚ ਆਪਣੀ ਮਜ਼ਬੂਤੀ ਦਾ ਦਾਅਵਾ ਨਹੀਂ ਕਰ ਪਾਵਾਂਗੇ। ਉਹ ਇੱਕ ਤਾਕਤ ਹੈ ਲੇਕਿਨ ਇਤਨੀ ਤਾਕਤ ਮਾਤਰ ਨਾਲ ਨਹੀਂ ਚਲਦਾ ਹੈ। ਨਵੇਂ ਵਰਲਡ ਆਰਡਰ ਵਿੱਚ ਭਾਰਤ ਨੂੰ ਆਪਣੀ ਜਗ੍ਹਾ ਬਣਾਉਣ ਦੇ ਲਈ ਭਾਰਤ ਨੂੰ ਸਸ਼ਕਤ ਹੋਣਾ ਪਵੇਗਾ, ਸਮਰੱਥ ਹੋਣਾ ਪਵੇਗਾ ਅਤੇ ਉਸ ਦਾ ਰਸਤਾ ਹੈ ਆਤਮਨਿਰਭਰ ਭਾਰਤ। ਅੱਜ ਫਾਰਮੇਸੀ ਵਿੱਚ ਅਸੀਂ ਆਤਮਨਿਰਭਰ ਹਾਂ। ਅਸੀਂ ਦੁਨੀਆ ਦੇ ਕਲਿਆਣ ਦੇ ਕੰਮ ਆਉਂਦੇ ਹਨ। ਭਾਰਤ ਜਿਤਨਾ ਆਤਮਨਿਰਭਰ ਬਣੇਗਾ ਅਤੇ ਜਿਸ ਦੀਆਂ ਰਗਾਂ ਵਿੱਚ ਸਰਵੇ ਭਵੰਤੁ ਸੁਖਿਨ: (सर्वे भवन्तु सुखिनः)ਦਾ ਮੰਤਰ ਜੁੜਿਆ ਹੋਇਆ ਹੈ। ਉਹ ਜਿਤਨਾ ਸ਼ਕਤੀਸ਼ਾਲੀ ਹੋਵੇਗਾ ਮਾਨਵਜਾਤ ਦੇ ਕਲਿਆਣ ਦੇ ਲਈ ਵਿਸ਼ਵ ਦੇ ਕਲਿਆਣ ਦੇ ਲਈ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰ ਸਕੇਗਾ ਅਤੇ ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਤਮਨਿਰਭਰ ਭਾਰਤ ਇਸ ਵਿਚਾਰ ਨੂੰ ਬਲ ਦੇਈਏ ਅਤੇ ਇਹ ਅਸੀਂ ਮੰਨ ਕੇ ਚੱਲੀਏ, ਇਹ ਕਿਸੇ ਸ਼ਾਸਨ ਵਿਵਸਥਾ ਦਾ ਵਿਚਾਰ ਨਹੀਂ ਹੈ, ਇਹ ਕਿਸੇ ਰਾਜਨੇਤਾ ਦਾ ਵਿਚਾਰ ਨਹੀਂ ਹੈ। ਅੱਜ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਵੋਕਲ ਫਾਰ ਲੋਕਲ, ਵੋਕਲ ਫਾਰ ਲੋਕਲ, ਸੁਣਾਈ ਦੇ ਰਿਹਾ ਹੈ ਅਤੇ ਲੋਕ ਹੱਥ ਲਗਾਉਂਦੇ ਦੇਖਦੇ ਹਨ ਲੋਕਲ। ਇਹ ਆਤਮ ਗੌਰਵ ਦਾ ਭਾਵ ਆਤਮਨਿਰਭਰ ਭਾਰਤ ਲਈ ਬਹੁਤ ਕੰਮ ਆ ਰਿਹਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਸਭ ਦੀ ਸੋਚ ਸਾਡੀਆਂ ਨੀਤੀਆਂ, ਸਾਡੇ ਫੈਸਲੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਜੋ ਵੀ ਜ਼ਰੂਰੀ ਬਦਲਾਅ ਹੋਵੇ ਉਸ ਬਦਲਾਅ ਵੱਲ ਹੋਣੀ ਚਾਹੀਦੀ ਹੈ ਇਹ ਮੇਰਾ ਮਤ ਹੈ।
ਇਸ ਚਰਚਾ ਦੇ ਅੰਦਰ ਕਰੀਬ ਕਰੀਬ ਸਾਰੇ ਮਾਣਯੋਗ ਮੈਂਬਰਾਂ ਨੇ ਕੋਰੋਨਾ ਦੀ ਚਰਚਾ ਕੀਤੀ ਹੈ। ਸਾਡੇ ਲਈ ਤਸੱਲੀ ਦਾ ਵਿਸ਼ਾ ਹੈ, ਮਾਣ ਦਾ ਵਿਸ਼ਾ ਹੈ ਕਿ ਕੋਰੋਨਾ ਦੇ ਕਾਰਨ ਕਿਤਨੀ ਵੱਡੀ ਮੁਸੀਬਤ ਆਵੇਗੀ ਇਹ ਜੋ ਦੁਨੀਆ ਵਿੱਚ ਅਨੁਮਾਨ ਲਗਾਏ ਗਏ ਸਨ, ਬਹੁਤ ਵੱਡੇ-ਵੱਡੇ ਐਕਸਪਰਟ ਨੇ ਅਨੁਮਾਨ ਲਗਾਏ ਸਨ। ਭਾਰਤ ਵਿੱਚ ਵੀ ਇੱਕ ਭੈਅ ਦਾ ਵਾਤਾਵਰਣ ਪੈਦਾ ਕਰਨ ਦੇ ਲਈ ਭਰਪੂਰ ਪ੍ਰਯਤਨ ਵੀ ਹੋਏ ਸਨ। ਅਤੇ ਇੱਕ unknown enemy ਸੀ ਤਾਂ ਵਿਸ਼ਵਾਸ ਨਾਲ ਕੋਈ ਕੁਝ ਨਹੀਂ ਕਹਿ ਸਕਦਾ ਸੀ। ਵਿਸ਼ਵਾਸ ਨਾਲ ਕੋਈ ਕੁਝ ਕਰ ਵੀ ਨਹੀਂ ਸਕਦਾ ਸੀ। ਇੱਕ ਅਜਿਹੇ unknown enemy ਦੇ ਖ਼ਿਲਾਫ਼ ਲੜਨਾ ਸੀ। ਅਤੇ ਇਤਨਾ ਵੱਡਾ ਦੇਸ਼, ਇਤਨਾ thickly populated ਦੇਸ਼, ਇਤਨੀਆਂ ਘੱਟ ਵਿਵਸਥਾਵਾਂ ਵਾਲਾ ਦੇਸ਼, ਦੁਨੀਆ ਨੂੰ ਸ਼ੱਕ ਹੋਣਾ ਬਹੁਤ ਸੁਭਾਵਿਕ ਵੀ ਸੀ। ਕਿਉਂਕਿ ਵਿਸ਼ਵ ਦੇ ਵੱਡੇ-ਵੱਡੇ ਦੇਸ਼ ਕੋਰੋਨਾ ਦੇ ਸਾਹਮਣੇ ਗੋਡੇ ਟੇਕ ਚੁੱਕੇ ਸਨ ਤਦ ਭਾਰਤ ਕਿਵੇਂ ਟਿਕ ਸਕੇਗਾ ਹੁਣ ਭਾਰਤ ਇੱਕ ਵਾਰ ਹਾਲਤ ਖਰਾਬ ਹੋ ਗਈ ਤਾਂ ਵਿਸ਼ਵ ਨੂੰ ਕੋਈ ਨਹੀਂ ਬਚਾ ਸਕੇਗਾ। ਇਹ ਸਮੀਕਰਨ ਵੀ ਲੋਕ ਲਗਾ ਰਹੇ ਸਨ। ਅਜਿਹੇ ਵਿੱਚ ਇਹ 130 ਕਰੋੜ ਦੇਸ਼ਵਾਸੀਆਂ ਦੀ ਇਸ Discipline, ਉਨ੍ਹਾਂ ਦਾ ਸਮਰਪਣ, ਇਸ ਨੇ ਅੱਜ ਸਾਨੂੰ ਬਚਾ ਕੇ ਰੱਖਿਆ ਹੈ। Credit goes to 130 ਕਰੋੜ ਹਿੰਦੁਸਤਾਨੀ ਅਤੇ ਇਸ ਦਾ ਗੌਰਵਗਾਨ ਸਾਨੂੰ ਕਰਨਾ ਚਾਹੀਦਾ ਹੈ। ਭਾਰਤ ਦੀ ਪਹਿਚਾਣ ਬਣਾਉਣ ਦੇ ਲਈ ਇਹ ਵੀ ਇੱਕ ਅਵਸਰ ਹੈ। ਅਸੀਂ ਆਪਣੇ ਆਪ ਨੂੰ ਕੋਸਦੇ ਰਹਿ ਕੇ ਕਹੀਏ ਦੁਨੀਆ ਸਾਨੂੰ ਸਵੀਕਾਰ ਕਰੇ ਇਹ ਕਦੇ ਸੰਭਵ ਨਹੀਂ ਹੁੰਦਾ ਹੈ। ਅਸੀਂ ਘਰ ਵਿੱਚ ਬੈਠ ਕੇ ਆਪਣੀਆਂ ਕਮੀਆਂ ਦੇ ਨਾਲ ਜੁਝਾਂਗੇ, ਕਮੀਆਂ ਨੂੰ ਠੀਕ ਕਰਨ ਦੇ ਪ੍ਰਯਤਨ ਕਰਾਂਗੇ। ਲੇਕਿਨ ਵਿਸ਼ਵਾਸ ਦੇ ਨਾਲ ਵਿਸ਼ਵ ਦੇ ਸਾਹਮਣੇ ਜਾਣ ਦਾ ਤਜ਼ਰਬਾ ਵੀ ਰੱਖਾਂਗੇ। ਤਦ ਜਾ ਕੇ ਦੁਨੀਆ ਸਾਨੂੰ ਸਵੀਕਾਰ ਕਰੇਗੀ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਨਹੀਂ ਸਵੀਕਾਰ ਕਰਦੇ ਹੋ ਅਤੇ ਚਾਹੋਗੇ ਮੁਹੱਲੇ ਵਿੱਚ ਬੱਚਾ ਸਵੀਕਾਰ ਕਰੇ, ਕੋਈ ਸਵੀਕਾਰ ਨਹੀਂ ਕਰਦਾ। ਦੁਨੀਆ ਦਾ ਨਿਯਮ ਹੈ ਅਤੇ ਇਸ ਲਈ ਸਾਨੂੰ ਇਸ ਗੱਲ ਨੂੰ ਕਰਨਾ ਚਾਹੀਦਾ ਹੈ।
ਸ਼੍ਰੀਮਾਨ ਮਨੀਸ਼ ਤਿਵਾਰੀ ਜੀ ਨੇ ਇੱਕ ਗੱਲ ਕਹੀ, ਉਨ੍ਹਾਂ ਨੇ ਕਿਹਾ ਕਿ ਭਗਵਾਨ ਦੀ ਕਿਰਪਾ ਹੈ ਕੋਰੋਨਾ ਵਿੱਚ ਅਸੀਂ ਬਚ ਗਏ। ਮੈਂ ਇਸ ਗੱਲ ਤੋਂ ਜ਼ਰੂਰ ਕੁਝ ਕਹਿਣਾ ਚਾਹਾਂਗਾ। ਇਹ ਭਗਵਾਨ ਦੀ ਹੀ ਕਿਰਪਾ ਹੈ। ਜਿਸ ਦੇ ਕਾਰਨ ਦੁਨੀਆ ਇਤਨੀ ਬੜੀ ਹਿੱਲ ਗਈ ਅਸੀਂ ਬਚ ਗਏ, ਭਗਵਾਨ ਦੀ ਕਿਰਪਾ ਹੈ। ਕਿਉਂਕਿ ਉਹ ਡਾਕਟਰਸ, ਉਹ ਨਰਸ ਭਗਵਾਨ ਦਾ ਰੂਪ ਬਣ ਕੇ ਆਏ ਸਨ। ਕਿਉਂਕਿ ਉਹ ਡਾਕਟਰਸ, ਉਹ ਨਰਸ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸ਼ਾਮ ਨੂੰ ਘਰ ਪਰਤਾਂਗੇ, ਕਹਿ ਕੇ ਜਾਂਦੇ ਸਨ। ਪੰਦਰਾਂ-ਪੰਦਰਾਂ ਦਿਨ ਪਰਤ ਨਹੀਂ ਆ ਸਕਦੇ ਸਨ। ਉਹ ਭਗਵਾਨ ਦਾ ਰੂਪ ਲੈ ਕੇ ਕਹਿੰਦੇ ਸਨ। ਅਸੀਂ ਕੋਰੋਨਾ ਤੋਂ ਜਿੱਤ ਸਕੇ ਕਿਉਂਕਿ ਇਹ ਸਾਡੇ ਸਫਾਈ ਕਰਮਚਾਰੀ ਮੌਤ ਅਤੇ ਜ਼ਿੰਦਗੀ ਦੀ ਖੇਡ ਉਨ੍ਹਾਂ ਲਈ ਵੀ ਸੀ। ਲੇਕਿਨ ਜਿਸ ਮਰੀਜ਼ ਦੇ ਪਾਸ ਕੋਈ ਨਹੀਂ ਜਾ ਸਕਦਾ ਸੀ। ਮੇਰਾ ਸਫਾਈ ਕਰਮਚਾਰੀ ਉੱਥੇ ਜਾ ਕੇ ਉਸ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕਰਦਾ ਸੀ, ਭਗਵਾਨ ਦਾ ਰੂਪ ਨਾਲ ਸਫਾਈ ਕਰਮਚਾਰੀ ਦੇ ਰੂਪ ਵਿੱਚ ਆਇਆ ਸੀ। ਕੋਈ Ambulance ਚਲਾਉਣ ਵਾਲਾ ਡਰਾਈਵਰ ਪੜ੍ਹਿਆ ਲਿਖਿਆ ਨਹੀਂ ਸੀ। ਉਸ ਨੂੰ ਪਤਾ ਸੀ ਮੈਂ ਜਿਸ ਨੂੰ ਲੈ ਕੇ ਜਾ ਰਿਹਾ ਹਾਂ, ਉਹ ਕੋਰੋਨਾ ਪਾਜ਼ਿਟਿਵ ਹੈ, ਉਹ Ambulance ਡਰਾਈਵਰ ਭਗਵਾਨ ਦੇ ਰੂਪ ਵਿੱਚ ਆਇਆ ਸੀ ਅਤੇ ਇਸ ਲਈ ਭਗਵਾਨ ਦਾ ਰੂਪ ਹੀ ਸੀ। ਜਿਸ ਨੇ ਸਾਨੂੰ ਬਚਾਇਆ ਹੈ। ਲੇਕਿਨ ਭਗਵਾਨ ਅਲੱਗ-ਅਲੱਗ ਰੂਪ ਵਿੱਚ ਆਇਆ ਸੀ। ਅਤੇ ਜਿਤਨੀ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰੀਏ, ਜਿਤਨਾ ਅਸੀਂ ਗੌਰਵਗਾਨ ਕਰਾਂਗੇ, ਦੇਸ਼ ਦੀ ਸਫਲਤਾ ਦਾ ਗੌਰਵਗਾਨ ਕਰਾਂਗੇ, ਸਾਡੇ ਅੰਦਰ ਵੀ ਇੱਕ ਨਵੀਂ ਤਾਕਤ ਪੈਦਾ ਹੋਵੇਗੀ। ਕਈ ਕਾਰਨਾਂ ਤੋਂ ਜਿਨ੍ਹਾਂ ਲੋਕਾਂ ਦੇ ਅੰਦਰ ਨਿਰਾਸ਼ਾ ਫੈਲ ਚੁੱਕੀ ਹੈ। ਉਨ੍ਹਾਂ ਨੂੰ ਵੀ ਮੈਂ ਕਹਿੰਦਾ ਹਾਂ ਕਿ ਕੁਝ ਪਲ ਲਈ 130 ਕਰੋੜ ਦੇਸ਼ਵਾਸੀਆਂ ਦੇ ਇਸ ਪਰਾਕ੍ਰਮ ਨੂੰ ਯਾਦ ਕਰੋ। ਤੁਹਾਡੇ ਅੰਦਰ ਵੀ ਊਰਜਾ ਆ ਜਾਵੇਗੀ।
ਮਾਣਯੋਗ ਸਪੀਕਰ ਸਾਹਿਬ ਜੀ,
ਇਹ ਕੋਰੋਨਾ ਕਾਲ ਅਜਿਹਾ ਕਸੌਟੀ ਦਾ ਕਾਰਨ ਸੀ ਜਿਸ ਵਿੱਚ ਸੱਚੀ ਕਸੌਟੀ ਤਦ ਹੁੰਦੀ ਸੀ ਜਦੋਂ ਸੰਕਟ ਹੁੰਦਾ ਹੈ। ਆਮ ਸਥਿਤੀ ਵਿੱਚ ਬਹੁਤ ਜਲਦੀ ਧਿਆਨ ਵਿੱਚ ਨਹੀਂ ਆਉਂਦਾ ਹੈ। ਦੁਨੀਆ ਵੱਡੇ-ਵੱਡੇ ਦੇਸ਼ ਕੋਰੋਨਾ ਵਿੱਚ ਜੋ ਹੋਇਆ ਉਹ ਤਾਂ ਹੈ। ਲੇਕਿਨ ਉਨ੍ਹਾਂ ਨੇ ਹਰੇਕ ਨੇ ਤੈਅ ਕੀਤਾ ਕਿ ਉਹ ਆਪਣੇ ਨਾਗਰਿਕਾਂ ਨੂੰ ਸਿੱਧੇ ਪੈਸੇ ਪਹੁੰਚਾਉਣਗੇ ਤਾਕਿ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਗਰਿਕਾਂ ਨੂੰ ਮਦਦ ਮਿਲੇ। ਤੁਹਾਨੂੰ ਜਾਣ ਕੇ ਤਾਜੁੱਬ ਹੋਵੇਗਾ ਦੁਨੀਆ ਦੇ ਬਹੁਤ ਸਾਰੇ ਦੇਸ਼ ਉਸ ਕੋਰੋਨਾ, ਲੌਕਡਾਊਨ, ਕਰਫਿਊ, ਆਸ਼ੰਕਾ ਇਸ ਵਾਤਾਵਰਣ ਦੇ ਕਾਰਨ ਚਾਹੁੰਦੇ ਹੋਏ ਵੀ ਖਜ਼ਾਨੇ ਵਿੱਚ ਪੌਂਡ ਅਤੇ ਡਾਲਰ ਦੇ ਢੇਰ ਹੋਣ ਦੇ ਬਾਵਜੂਦ ਵੀ ਆਪਣੇ ਨਾਗਰਿਕਾਂ ਤੱਕ ਨਹੀਂ ਪਹੁੰਚਾ ਸਕੇ। ਬੈਂਕ ਬੰਦ, ਪੋਸਟ ਬੰਦ, ਵਿਵਸਥਾਵਾਂ ਬੰਦ, ਕੁਝ ਨਹੀਂ ਕਰ ਸਕੇ। ਇਰਾਦਾ ਸੀ ਐਲਾਨ ਵੀ ਹੋਏ, ਇਹ ਹਿੰਦੁਸਤਾਨ ਹੈ ਕਿ ਜੋ ਇਸ ਕੋਰੋਨਾ ਕਾਲਖੰਡ ਵਿੱਚ ਵੀ ਕਰੀਬ-ਕਰੀਬ 75 ਕਰੋੜ ਤੋਂ ਅਧਿਕ ਭਾਰਤੀਆਂ ਨੂੰ ਰਾਸ਼ਨ ਪਹੁੰਚਾ ਸਕਦਾ ਹੈ। ਅੱਠ ਮਹੀਨੇ ਤੱਕ ਰਾਸ਼ਨ ਪਹੁੰਚਾ ਸਕਦਾ ਹੈ। ਇਹੀ ਭਾਰਤ ਹੈ ਜਿਸ ਨੇ ਜਨਧਨ, ਆਧਾਰ ਅਤੇ ਮੋਬਾਈਲ ਰਾਹੀਂ ਦੋ ਲੱਖ ਕਰੋੜ ਰੁਪਏ ਇਸ ਕਾਲਖੰਡ ਵਿੱਚ ਲੋਕਾਂ ਤੱਕ ਪਹੁੰਚਾ ਦਿੱਤਾ ਅਤੇ ਦੁਰਭਾਗ ਦੇਖੋ ਜੋ ਆਧਾਰ, ਜੋ ਮੋਬਾਈਲ, ਇਹ ਜਨਧਨ ਅਕਾਊਂਟ ਇਤਨਾ ਗ਼ਰੀਬ ਦੇ ਕੰਮ ਆਇਆ ਲੇਕਿਨ ਕਦੇ-ਕਦੇ ਸੋਚਦੇ ਹਾਂ ਕਿ ਆਧਾਰ ਨੂੰ ਰੋਕਣ ਲਈ ਕਿਹੜੇ ਲੋਕ ਕੋਰਟ ਵਿੱਚ ਗਏ ਸਨ। ਕਿਹੜੇ ਲੋਕ ਸੁਪਰੀਮ ਕੋਰਟ ਦੇ ਦਰਵਾਜ਼ੇ ਖਟਖਟਾ ਰਹੇ ਸਨ। ਮੈਂ ਕਦੇ-ਕਦੇ ਹੈਰਾਨ ਹਾਂ ਅਤੇ ਅੱਜ ਮੈਂ ਇਸ ਗੱਲ ਨੂੰ ਵਾਰ-ਵਾਰ ਬੋਲਾਂਗਾ, ਸਪੀਕਰ ਜੀ ਮੈਨੂੰ ਖਿਮਾ ਕਰਨਾ। ਮੈਨੂੰ ਇੱਕ ਮਿੰਟ ਦਾ ਵਿਰਾਮ ਦੇਣ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਇਸ ਸਦਨ ਵਿੱਚ ਕਦੇ-ਕਦੇ ਅਗਿਆਨ ਵੀ ਵੱਡੀ ਮੁਸੀਬਤ ਪੈਦਾ ਕਰਦਾ ਹੈ।
ਮਾਣਯੋਗ ਸਪੀਕਰ ਸਾਹਿਬ ਜੀ,
ਠੇਲੇ ਵਾਲੇ, ਰੇਹੜੀ ਪਟੜੀ ਵਾਲੇ ਲੋਕ ਇਸ ਕੋਰੋਨਾ ਕਾਲਖੰਡ ਵਿੱਚ ਉਨ੍ਹਾਂ ਨੂੰ ਧਨ ਮਿਲੇ, ਉਨ੍ਹਾਂ ਨੂੰ ਪੈਸੇ ਮਿਲਣ ਇਹ ਉਨ੍ਹਾਂ ਲਈ ਕੀਤਾ ਗਿਆ ਅਤੇ ਅਸੀਂ ਕਰ ਸਕੇ। ਸਤਿਕਾਰਯੋਗ ਸਪੀਕਰ ਜੀ ਸਾਡੀ ਅਰਥਵਿਵਸਥਾ ਇਸ ਕਾਲਖੰਡ ਵਿੱਚ ਵੀ ਅਸੀਂ ਰਿਫਾਰਮ ਦਾ ਸਿਲਸਿਲਾ ਜਾਰੀ ਰੱਖਿਆ। ਅਤੇ ਅਸੀਂ ਇਸ ਇਰਾਦੇ ਨਾਲ ਚਲੇ ਕਿ ਭਾਰਤ ਜਿਹੀ ਅਰਥਵਿਵਸਥਾ ਨੂੰ ਉਭਾਰਨ ਲਈ ਬਾਹਰ ਲਿਆਉਣ ਲਈ ਸਾਨੂੰ ਕੁਝ ਮਹੱਤਵਪੂਰਨ ਕਦਮ ਉਠਾਉਣੇ ਪੈਣਗੇ ਅਤੇ ਅਸੀਂ ਦੇਖਿਆ ਹੋਵੇਗਾ day one ਤੋਂ ਅਨੇਕ ਵਿਧੀ ਨਾਲ ਰਿਫਾਰਮ ਦੇ ਕਦਮ ਅਸੀਂ ਉਠਾਏ ਅਤੇ ਇਸ ਦਾ ਪਰਿਣਾਮ ਹੈ ਅੱਜ ਟਰੈਕਟਰ ਹੋਵੇ, ਗੱਡੀਆਂ ਹੋਣ, ਉਸ ਦਾ ਰਿਕਾਰਡ ਸੇਲ ਹੋ ਰਿਹਾ ਹੈ। ਅੱਜ ਜੀਐੱਸਟੀ ਦਾ ਕਲੈਕਸ਼ਨ ਐਵਰ ਹਾਈਐਸਟ ਹੋਇਆ ਹੈ। ਇਹ ਸਾਰੇ ਅੰਕੜੇ ਸਾਡੀ ਅਰਥਵਿਵਸਥਾ ਵਿੱਚ ਜੋਸ਼ ਭਰ ਰਹੇ ਹਨ। ਇਹ ਦਿਖਾ ਰਹੇ ਹਨ ਕਿ ਨਵੇਂ ਜੋਸ਼ ਦੇ ਨਾਲ ਭਾਰਤ ਦੀ ਅਰਥਵਿਵਸਥਾ ਉੱਭਰ ਰਹੀ ਹੈ। ਅਤੇ ਦੁਨੀਆ ਦੇ ਜੋ ਲੋਕ ਹਨ। ਉਨ੍ਹਾਂ ਨੇ ਇਹ ਅਨੁਮਾਨ ਵੀ ਲਗਾਇਆ ਹੈ। ਕਿ ਕਰੀਬ-ਕਰੀਬ ਦੋ ਡਿਜਿਟ ਵਾਲਾ ਗ੍ਰੋਥ ਜ਼ਰੂਰ ਹੋਵੇਗਾ। ਦੋ ਡਿਜਿਟ ਗ੍ਰੋਥ ਦੀਆਂ ਸੰਭਾਵਨਾਵਾਂ ਸਾਰੇ ਪੰਡਿਤਾਂ ਨੇ ਕਹੀਆਂ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਦੇ ਕਾਰਨ ਇਸ ਸੰਕਟ ਦੇ ਕਾਲ ਤੋਂ ਵੀ ਮੁਸੀਬਤਾਂ ਦੇ ਵਿੱਚੋਂ ਵੀ ਦੇਸ਼ਵਾਸੀਆਂ ਦੀ ਉਮੀਦ ਅਨੁਸਾਰ ਦੇਸ਼ ਪ੍ਰਗਤੀ ਕਰੇਗਾ।
ਆਦਰਯੋਗ ਸਪੀਕਰ ਸਾਹਿਬ,
ਇਸ ਕੋਰੋਨਾ ਕਾਲ ਵਿੱਚ ਤਿੰਨ ਖੇਤੀਬਾੜੀ ਕਾਨੂੰਨ ਵੀ ਲਿਆਂਦੇ ਗਏ। ਇਹ ਖੇਤੀਬਾੜੀ ਸੁਧਾਰ ਦਾ ਸਿਲਸਿਲਾ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਮਹੱਤਵਪੂਰਨ ਹੈ ਅਤੇ ਵਰ੍ਹਿਆਂ ਤੋਂ ਜੋ ਸਾਡਾ ਖੇਤੀਬਾੜੀ ਖੇਤਰ ਚੁਣੌਤੀਆਂ ਮਹਿਸੂਸ ਕਰ ਰਿਹਾ ਹੈ। ਉਸ ਨੂੰ ਬਾਹਰ ਲਿਆਉਣ ਦੇ ਲਈ ਸਾਨੂੰ ਨਿਰੰਤਰ ਪ੍ਰਯਤਨ ਕਰਨਾ ਹੀ ਹੋਵੇਗਾ ਅਤੇ ਕਰਨ ਦੀ ਦਿਸ਼ਾ ਵਿੱਚ ਅਸੀਂ ਇੱਕ ਇਮਾਨਦਾਰੀ ਨਾਲ ਪ੍ਰਯਤਨ ਕੀਤਾ ਹੈ। ਜੋ ਭਾਵੀ ਚੁਣੌਤੀਆਂ ਜਿਸ ਨੂੰ ਕਈ ਵਿਦਵਾਨਾਂ ਨੇ ਕਿਹਾ ਹੋਇਆ ਹੈ ਕੋਈ ਮੇਰੇ ਸ਼ਬਦ ਨਹੀਂ ਹਨ ਖੇਤੀਬਾੜੀ ਖੇਤਰ ਦੀਆਂ ਇਨ੍ਹਾਂ ਭਾਵੀ ਚੁਣੌਤੀਆਂ ਨਾਲ ਸਾਨੂੰ ਹੁਣ ਤੋਂ ਹੀ ਡੀਲ ਕਰਨਾ ਪਵੇਗਾ। ਅਤੇ ਉਸ ਨੂੰ ਕਰਨ ਦੇ ਲਈ ਅਸੀਂ ਪ੍ਰਯਤਨ ਕੀਤਾ ਹੈ। ਮੈਂ ਦੇਖ ਰਿਹਾ ਸੀ ਕਿ ਇੱਥੇ ਜੋ ਚਰਚਾ ਹੋਈ ਅਤੇ ਵਿਸ਼ੇਸ਼ ਕਰਕੇ ਜੋ ਸਾਡੇ ਕਾਂਗਰਸ ਦੇ ਸਾਥੀਆਂ ਨੇ ਚਰਚਾ ਕੀਤੀ। ਮੈਂ ਇਹ ਤਾਂ ਦੇਖ ਰਿਹਾ ਸੀ ਕਿ ਉਹ ਇਸ ਕਾਨੂੰਨ ਦੇ ਕਲਰ ‘ਤੇ ਤਾਂ ਬਹੁਤ ਬਹਿਸ ਕਰ ਰਹੇ ਸਨ। ਬਲੈਕ ਹੈ ਕਿ ਵਾਈਟ ਹੈ, ਬਲੈਕ ਹੈ ਕਿ ਵਾਈਟ ਹੈ, ਚੰਗਾ ਹੁੰਦਾ ਉਸ ਦੇ ਕੰਟੈਂਟ ‘ਤੇ ਚਰਚਾ ਕਰਦੇ, ਚੰਗਾ ਹੁੰਦਾ ਉਸ ਦੇ ਇੰਟੈਂਟ ‘ਤੇ ਚਰਚਾ ਕਰਦੇ, ਤਾਕਿ ਦੇਸ਼ ਦੇ ਕਿਸਾਨਾਂ ਨੂੰ ਵੀ ਸਹੀ ਚੀਜ਼ ਪਹੁੰਚ ਸਕਦੀ ਸੀ ਅਤੇ ਮੈਨੂੰ ਵਿਸ਼ਵਾਸ ਹੈ ਦਾਦਾ ਨੇ ਵੀ ਭਾਸ਼ਣ ਕੀਤਾ ਅਤੇ ਮੈਨੂੰ ਲਗਦਾ ਹੈ ਕਿ ਦਾਦਾ ਤਾਂ ਬਹੁਤ ਅਭਿਆਸ ਕਰਕੇ ਆਏ ਹੋਣਗੇ ਬਹੁਤ ਚੰਗੀ ਗੱਲ ਦੱਸਣਗੇ ਲੇਕਿਨ ਉਹ ਜ਼ਿਆਦਾਤਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਬੰਗਾਲ ਵਿੱਚ ਯਾਤਰਾ ਕਿਉਂ ਕਰ ਰਹੇ ਹਨ ਕਿਵੇਂ ਕਰ ਰਹੇ ਹਨ, ਕਿੱਥੇ ਜਾ ਰਹੇ ਹਨ ਉਸੇ ਵਿੱਚ ਲਗੇ ਰਹੇ। ਤਾਂ ਦਾਦਾ ਦੇ ਗਿਆਨ ਦਾ ਅਸੀਂ ਗਿਆਨ ਤੋਂ ਅਸੀਂ ਇਸ ਵਾਰ ਵੰਚਿਤ ਰਹਿ ਗਏ। ਖੈਰ ਚੋਣਾਂ ਦੇ ਬਾਅਦ ਅਗਰ ਤੁਹਾਡੇ ਪਾਸ ਮੌਕਾ ਹੋਵੇਗਾ ਤਾਂ ਇਹ ਕਿੰਨਾ ਮਹੱਤਵਪੂਰਨ ਪ੍ਰਦੇਸ਼ ਹੈ, ਇਸ ਲਈ ਤਾਂ ਅਸੀਂ ਕਰ ਰਹੇ ਹਾਂ। ਹਾਂ ਤੁਸੀਂ ਲੋਕਾਂ ਨੇ ਇਸ ਨੂੰ ਇਤਨਾ ਪਿੱਛੇ ਛੱਡ ਦਿੱਤਾ ਅਸੀਂ ਤਾਂ ਇਸ ਨੂੰ ਪ੍ਰਮੁੱਖਤਾ ਦੇਣਾ ਚਾਹੁੰਦੇ ਹਾਂ। ਅਸੀਂ ਇੱਕ ਗੱਲ ਸਮਝੇ ਜਿੱਥੋਂ ਤੱਕ ਅੰਦੋਲਨ ਦਾ ਸਵਾਲ ਹੈ। ਦਿੱਲੀ ਦੇ ਬਾਹਰ ਸਾਡੇ ਜੋ ਕਿਸਾਨ ਭਾਈ-ਭੈਣ ਬੈਠੇ ਹਨ। ਜੋ ਵੀ ਗਲਤ ਧਾਰਨਾਵਾਂ ਬਣਾਈਆਂ ਗਈਆਂ, ਜੋ ਅਫਵਾਹਾਂ ਫੈਲਾਈਆਂ ਗਈਆਂ ਉਸ ਦੇ ਸ਼ਿਕਾਰ ਹੋਏ ਹਨ। ਮੇਰੇ ਭਾਸ਼ਣ ਬੋਲਣ ਦੇ ਬਾਅਦ ਸਭ ਕਰੋ ਤੁਸੀਂ, ਤੁਹਾਨੂੰ ਮੌਕਾ ਮਿਲਿਆ ਸੀ। ਤੁਸੀਂ ਤਾਂ ਅਜਿਹੇ ਸ਼ਬਦ ਉਨ੍ਹਾਂ ਲਈ ਬੋਲ ਸਕਦੇ ਹੋ, ਅਸੀਂ ਨਹੀਂ ਬੋਲ ਸਕਦੇ। ਸਾਡੇ ਸ਼੍ਰੀਮਾਨ ਕੈਲਾਸ਼ ਚੌਧਰੀ ਜੀ ਨੇ ਹੋਰ ਦੇਖੋ ਮੈਂ ਕਿਤਨੀ ਸੇਵਾ ਕਰਦਾ ਹਾਂ ਤੁਹਾਡੀ, ਤੁਹਾਨੂੰ ਇੱਥੇ ਰਜਿਸਟਰ ਕਰਵਾਉਣਾ ਸੀ ਹੋ ਗਿਆ।
ਮਾਣਯੋਗ ਸਪੀਕਰ ਸਾਹਿਬ ਜੀ,
ਅੰਦਲੋਨ ਕਰ ਰਹੇ ਸਾਰੇ ਕਿਸਾਨ ਸਾਥੀਆਂ ਦੀਆਂ ਭਾਵਨਾਵਾਂ ਦਾ ਇਹ ਸਦਨ ਵੀ ਅਤੇ ਇਹ ਸਰਕਾਰ ਵੀ ਆਦਰ ਕਰਦੀ ਹੈ, ਆਦਰ ਕਰਦੀ ਰਹੇਗੀ। ਅਤੇ ਇਸ ਲਈ ਸਰਕਾਰ ਦੇ ਸੀਨੀਅਰ ਮੰਤਰੀ, ਜਦੋਂ ਇਹ ਅੰਦੋਲਨ ਪੰਜਾਬ ਵਿੱਚ ਸੀ ਤਦ ਵੀ ਅਤੇ ਬਾਅਦ ਵਿੱਚ ਵੀ, ਲਗਾਤਾਰ ਉਨ੍ਹਾਂ ਨਾਲ ਵਾਰਤਾ ਕਰ ਰਹੇ ਹਨ। ਕਿਸਾਨਾਂ ਦੇ ਪ੍ਰਤੀ ਸਨਮਾਨ ਭਾਵ ਦੇ ਨਾਲ ਕਰ ਰਹੇ ਹਨ। ਆਦਰ ਭਾਵ ਦੇ ਨਾਲ ਕਰ ਰਹੇ ਹਨ।
ਮਾਣਯੋਗ ਸਪੀਕਰ ਸਾਹਿਬ ਜੀ, ਲਗਾਤਾਰ ਬਾਤਚੀਤ ਹੁੰਦੀਆਂ ਰਹੀਆਂ ਹਨ। ਅਤੇ ਜਦੋਂ ਪੰਜਾਬ ਵਿੱਚ ਅੰਦੋਲਨ ਚਲ ਰਿਹਾ ਸੀ ਉਸ ਸਮੇਂ ਵੀ ਹੋਈ ਹੈ। ਦਿੱਲੀ ਆਉਣ ਦੇ ਬਾਅਦ ਹੋਈ ਅਜਿਹਾ ਨਹੀਂ ਹੈ। ਬਾਤਚੀਤ ਵਿੱਚ ਕਿਸਾਨਾਂ ਦੀਆਂ ਸ਼ੰਕਾਵਾਂ ਕੀ ਹਨ ਉਹ ਢੂੰਡਣ ਦਾ ਵੀ ਭਰਪੂਰ ਪ੍ਰਯਤਨ ਕੀਤਾ ਗਿਆ। ਉਨ੍ਹਾਂ ਨੂੰ ਲਗਾਤਾਰ ਕਿਹਾ ਗਿਆ ਕਿ ਅਸੀਂ ਇੱਕ-ਇੱਕ ਮੁੱਦੇ ‘ਤੇ ਚਰਚਾ ਕਰਾਂਗੇ। ਨਰੇਂਦਰ ਸਿੰਘ ਤੋਮਰ ਜੀ ਨੇ ਇਸ ਵਿਸ਼ੇ ਵਿੱਚ ਵਿਸਤਾਰ ਨਾਲ ਦੱਸਿਆ ਵੀ ਹੈ ਰਾਜ ਸਭਾ ਵਿੱਚ ਤਾਂ। ਕਲਾਜ਼ ਬਾਈ ਕਲਾਜ਼ ਚਰਚਾ ਕਰਨ ਲਈ ਵੀ ਕਿਹਾ ਹੈ ਅਤੇ ਅਸੀਂ ਮੰਨਦੇ ਹਾਂ ਕਿ ਅਗਰ ਇਸ ਵਿੱਚ ਕੋਈ ਕਮੀ ਹੋਵੇ ਅਤੇ ਸਚਮੁਚ ਵਿੱਚ ਕਿਸਾਨ ਦਾ ਨੁਕਸਾਨ ਹੋਵੇ ਤਾਂ ਬਦਲ ਦੇਣ ਵਿੱਚ ਕੀ ਜਾਂਦਾ ਹੈ ਜੀ। ਇਹ ਦੇਸ਼ ਦੇਸ਼ਵਾਸੀਆਂ ਲਈ ਹੈ ਅਗਰ ਕੋਈ ਨਿਰਣਾ ਕਰਦੇ ਹਾਂ ਤਾਂ ਕਿਸਾਨਾਂ ਲਈ ਹੈ ਲੇਕਿਨ ਅਸੀਂ ਇੰਤਜਾਰ ਕਰਦੇ ਹਾਂ ਹਾਲੇ ਵੀ ਇੰਤਜਾਰ ਕਰਦੇ ਹਾਂ ਕਿ ਉਹ ਅਗਰ ਕੋਈ ਚੀਜ਼ ਸਪੈਸੀਫਿਕ ਦੱਸਦੇ ਹਨ ਅਤੇ ਅਗਰ ਉਹ ਕਨਵਿੰਸਿੰਗ ਹੈ ਤਾਂ ਸਾਨੂੰ ਕੋਈ ਸੰਕੋਚ ਨਹੀਂ ਹੈ ਅਤੇ ਇਸ ਲਈ ਅਸੀਂ ਜਦੋਂ ਸ਼ੁਰੂ ਵਿੱਚ ਉਹ ਜਦੋਂ ਪੰਜਾਬ ਵਿੱਚ ਸਨ। ਇਹ ordinance ਦੇ ਦੁਆਰਾ ਹੀ ਤਿੰਨੋਂ ਕਾਨੂੰਨ ਲਾਗੂ ਕੀਤੇ ਗਏ ਸਨ। ਬਾਅਦ ਵਿੱਚ ਪਾਰਲੀਮੈਂਟ ਵਿੱਚ ਪਾਸ ਹੋਏ। ਕਾਨੂੰਨ ਲਾਗੂ ਹੋਣ ਦੇ ਬਾਅਦ ਨਾ ਦੇਸ਼ ਵਿੱਚ ਕੋਈ ਮੰਡੀ ਬੰਦ ਹੋਈ ਹੈ, ਕਾਨੂੰਨ ਲਾਗੂ ਹੋਣ ਦੇ ਬਾਅਦ ਨਾ ਕਿਤੇ ਐੱਮਐੱਸਪੀ ਬੰਦ ਹੋਇਆ ਹੈ। ਇਹ ਸਚਾਈ ਹੈ ਜਿਸ ਨੂੰ ਅਸੀਂ ਛੁਪਾ ਕੇ ਗੱਲਾਂ ਕਰਦੇ ਹਾਂ, ਜਿਸ ਦਾ ਕੋਈ ਮਤਲਬ ਨਹੀਂ ਹੈ। ਇਤਨਾ ਹੀ ਨਹੀਂ, ਐੱਮਐੱਸਪੀ ਦੀ ਖਰੀਦੀ ਵੀ ਵਧੀ ਹੈ ਅਤੇ ਇਹ ਕਾਨੂੰਨ ਨਵੇਂ ਬਣਨ ਦੇ ਬਾਅਦ ਵਧੀ ਹੈ।
ਮਾਣਯੋਗ ਸਪੀਕਰ ਸਾਹਿਬ ਜੀ,
ਇਹ ਹੋ-ਹੱਲਾ, ਇਹ ਆਵਾਜ਼, ਇਹ ਰੁਕਾਵਟਾਂ ਪਾਉਣ ਦਾ ਪ੍ਰਯਤਨ ਇੱਕ ਸੋਚੀ-ਸਮਝੀ ਰਣਨੀਤੀ ਦੇ ਤਹਿਤ ਹੋ ਰਿਹਾ ਹੈ ਅਤੇ ਸੋਚੀ-ਸਮਝੀ ਰਣਨੀਤੀ ਇਹ ਹੈ ਕਿ ਜੋ ਝੂਠ ਫੈਲਾਇਆ ਹੈ, ਜੋ ਅਫਵਾਹਾਂ ਫੈਲਾਈਆਂ ਹਨ ਉਸ ਦਾ ਪਰਦਾਫਾਸ਼ ਹੋ ਜਾਵੇਗਾ, ਸੱਚ ਉੱਥੇ ਪਹੁੰਚ ਜਾਵੇਗਾ ਤਾਂ ਉਨ੍ਹਾਂ ਦਾ ਟਿਕਣਾ ਭਾਰੀ ਹੋ ਜਾਵੇਗਾ ਅਤੇ ਇਸ ਲਈ ਹੋ-ਹੱਲਾ ਕਰਦੇ ਰਹੇ, ਜਿਹੋ-ਜਿਹਾ ਬਾਹਰ ਕਰਦੇ ਸਨ ਉਹੋ-ਜਿਹਾ ਅੰਦਰ ਵੀ ਕਰਦੇ ਰਹੋ, ਇਹੀ ਖੇਡ ਚਲਦੀ ਰਹੀ ਹੈ। ਲੇਕਿਨ ਇਸ ਨਾਲ ਤੁਸੀਂ ਕਦੇ ਵੀ ਤੁਸੀਂ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੋਗੇ ਇਹ ਮੰਨ ਕੇ ਚਲੋ।
ਮਾਣਯੋਗ ਸਪੀਕਰ ਸਾਹਿਬ ਜੀ, ਆਰਡੀਨੈਂਸ ਦੇ ਬਾਅਦ ਅਤੇ ਪਾਰਲੀਮੈਂਟ ਵਿੱਚ ਕਾਨੂੰਨ ਬਣਾਉਣ ਦੇ ਬਾਅਦ ਕਿਸੇ ਵੀ ਕਿਸਾਨ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪਹਿਲਾਂ ਜੋ ਹੱਕ ਉਨ੍ਹਾਂ ਦੇ ਪਾਸ ਸਨ, ਜੋ ਵਿਵਸਥਾਵਾਂ ਉਨ੍ਹਾਂ ਪਾਸ ਸਨ, ਉਸ ਵਿੱਚੋਂ ਕੁਝ ਵੀ ਇਸ ਨਵੇਂ ਕਾਨੂੰਨ ਨੇ ਖੋਹ ਲਿਆ ਹੈ ਕੀ? ਇਸ ਦੀ ਚਰਚਾ, ਉਸ ਦਾ ਜਵਾਬ ਕੋਈ ਦਿੰਦਾ ਨਹੀਂ ਹੈ। ਸਭ ਕੁਝ ਉਵੇਂ ਦਾ ਉਵੇਂ ਉਹ ਹੈ ਪੁਰਾਣਾ। ਕੀ ਹੋਇਆ ਹੈ ਇੱਕ ਅਤਿਰਿਕਤ ਵਿਕਲਪ ਵਿਵਸਥਾ ਮਿਲੀ ਹੈ, ਉਹ ਵੀ ਕੀ compulsory ਹੈ। ਕਿਸੇ ਕਾਨੂੰਨ ਦਾ ਵਿਰੋਧ ਤਾਂ ਤਦ ਮਾਅਨੇ ਰੱਖਦਾ ਹੈ ਕਿ ਜਦੋਂ ਉਹ compulsory ਹੋਵੇ।ਇਹ ਤਾਂ optional ਹੈ, ਤੁਹਾਨੂੰ ਮਰਜ਼ੀ ਪਵੇ ਜਿੱਥੇ ਜਾਣਾ ਹੈ ਜਾਉ, ਤੁਹਾਡੀ ਮਰਜ਼ੀ ਹੋਵੇ ਉੱਥੇ ਲੈ ਜਾਣਾ ਹੈ ਉੱਥੇ ਜਾਉ। ਜਿੱਥੇ ਜ਼ਿਆਦਾ ਫਾਇਦਾ ਹੋਵੇ ਉੱਥੇ ਕਿਸਾਨ ਚਲਿਆ ਜਾਵੇ, ਇਹ ਵਿਵਸਥਾ ਕੀਤੀ ਗਈ ਹੈ। ਅਤੇ ਇਸ ਲਈ ਅਧਿਰੰਜਨ ਜੀ ਜਦੋਂ ਜ਼ਿਆਦਾ ਹੋ ਰਿਹਾ ਹੈ, ਅਧਿਰੰਜਨ ਜੀ please ਜਦੋਂ ਜ਼ਿਆਦਾ ਹੋ ਰਿਹਾ ਹੈ... ਹੁਣ ਜ਼ਿਆਦਾ ਹੋ ਰਿਹਾ ਹੈ। ਮੈਂ ਤੁਹਾਡੀ respect ਕਰਨ ਵਾਲਾ ਇਨਸਾਨ ਹਾਂ। ਅਤੇ ਮੈਂ ਪਹਿਲਾਂ ਕਹਿ ਦਿੱਤਾ, ਤੁਸੀਂ ਜਿਤਨਾ ਕੀਤਾ ਇੱਥੇ registered ਹੋ ਗਿਆ। ਅਤੇ ਬੰਗਾਲ ਵਿੱਚ ਵੀ TMC ਤੋਂ ਜ਼ਿਆਦਾpublicity ਤੁਹਾਨੂੰ ਮਿਲ ਜਾਵੇਗੀ.. ਬਾਬਾ ਕਿਉਂ ਇਤਨਾ। ਹਾਂ ਦਾਦਾ, ਦੇਖੋ ਮੈਂ ਦੱਸ ਦਿੱਤਾ ਹੈ, ਚਿੰਤਾ ਨਾ ਕਰੋ ਦੱਸ ਦਿੱਤਾ ਹੈ। ਅਧਿਰੰਜਨ ਜੀ, please, ਅਧਿਰੰਜਨ ਜੀ। ਚੰਗਾ ਨਹੀਂ ਲਗਦਾ ਹੈ, ਮੈਂ ਇਤਨਾ ਆਦਰ ਕਰਦਾ ਹਾਂ, ਤੁਸੀਂ ਅੱਜ ਅਜਿਹਾ ਕਿਉਂ ਕਰ ਰਹੇ ਹੋ? ਤੁਸੀਂ ਅਜਿਹਾ ਨਾ ਕਰੋ। ਅਰੇ ਭਾਈ..ਹਦ ਤੋਂ ਜ਼ਿਆਦਾ ਕਿਉਂ ਕਰ ਰਹੇ ਹੋ। ਇਹ ਜੋ ਹੈ ਕਾਨੂੰਨ ਸਪੀਕਰ ਸਾਹਿਬ ਜੀ, ਕਿਸੇ ਦੇ ਵੀ ਲਈ ਬੰਧਨਕਰਤਾ ਨਹੀਂ ਹੈ, ਅਜਿਹਾ ਕਾਨੂੰਨ ਹੈ। ਉਨ੍ਹਾਂ ਲਈ option ਹੈ ਅਤੇ ਜਿੱਥੇ option ਹੈ ਉੱਥੇ ਵਿਰੋਧ ਦੇ ਲਈ ਕੋਈ ਕਾਰਨ ਹੀ ਨਹੀਂ ਬਣਦਾ ਹੈ। ਹਾਂ, ਅਜਿਹਾ ਕੋਈ ਕਾਨੂੰਨ ਜੋ ਐਸੇ ਥੋਪ ਦਿੱਤਾ ਹੋਵੇ, ਉਸ ਦੇ ਲਈ ਵਿਰੋਧ ਦਾ ਕਾਰਨ ਬਣਦਾ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ, ਲੋਕਾਂ ਨੂੰ...ਮੈਂ ਦੇਖ ਰਿਹਾ ਹਾਂ, ਅੰਦੋਲਨ ਦਾ ਇੱਕ ਨਵਾਂ ਤਰੀਕਾ ਹੈ। ਕੀ ਤਰੀਕਾ ਹੈ- ਅੰਦਲੋਨਕਾਰੀ ਜੋ ਹੁੰਦੇ ਹਨ ਉਹ ਅਜਿਹੇ ਤਰੀਕੇ ਨਹੀਂ ਅਪਣਾਉਂਦੇ...ਅੰਦਲੋਨਜੀਵੀ ਹੁੰਦੇ ਹਨ ਉਹ ਅਜਿਹੇ ਤਰੀਕੇ ਅਪਣਾਉਂਦੇ ਹਨ। ਅਤੇ ਉਹ ਕਹਿੰਦੇ ਹਨ ਐਸਾ ਹੋਇਆ ਤਾਂ ਐਸਾ ਹੋਵੇਗਾ, ਐਸਾ ਹੋਵੇਗਾ ਤਾਂ ਐਸਾ ਹੋਵੇਗਾ।
ਅਰੇ ਭਾਈ! ਜੋ ਕੁਝ ਹੋਇਆ ਹੀ ਨਹੀਂ, ਜੋ ਹੋਣਾ ਨਹੀਂ ਹੈ, ਉਸ ਦਾ ਭੈਅ ਪੈਦਾ ਕਰ-ਕਰਕੇ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੁਪ੍ਰੀਮ ਕੋਰਟ ਦੀ ਇੱਕ ਜੱਜਮੈਂਟ ਆ ਜਾਵੇ, ਕੋਈ ਨਿਰਣਾ ਨਹੀਂ ਹੋਇਆ ਹੈ ਅਤੇ ਇੱਕਦਮ ਤੋਂ ਤੂਫਾਨ ਖੜ੍ਹਾ ਕਰ ਦਿੱਤਾ ਜਾਵੇ, ਅੱਗ ਲਗਾ ਦਿੱਤੀ ਜਾਵੇ ਦੇਸ਼ ਵਿੱਚ। ਇਹ ਜੋ ਤੌਰ-ਤਰੀਕੇ ਹਨ...ਉਹ ਤੌਰ-ਤਰੀਕੇ...ਜੋ ਵੀ ਲੋਕਤੰਤਰ ਵਿੱਚ ਵਿਸ਼ਵਾਸ ਕਰਦੇ ਹਨ, ਜੋ ਵੀ ਅਹਿੰਸਾ ਵਿੱਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਸਭ ਦੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਹ ਸਰਕਾਰ ਦੀ ਚਿੰਤਾ ਦਾ ਨਹੀਂ, ਦੇਸ਼ ਦੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। Please ਬਾਅਦ ਵਿੱਚ, ਬਾਅਦ ਵਿੱਚ, ਬਾਅਦ ਵਿੱਚ ਸਮਾਂ ਮਿਲੇਗਾ ਤੁਹਾਨੂੰ।
ਮਾਣਯੋਗ ਸਪੀਕਰ ਸਾਹਿਬ ਜੀ,
ਪੁਰਾਣੀਆਂ ਮੰਡੀਆਂ ‘ਤੇ ਵੀ ਕੋਈ ਪਾਬੰਦੀ ਨਹੀਂ ਹੈ। ਇਤਨਾ ਹੀ ਨਹੀਂ, ਇਸ ਬਜਟ ਵਿੱਚ ਇੰਨ੍ਹਾਂ ਮੰਡੀਆਂ ਨੂੰ ਆਧੁਨਿਕ ਬਣਾਉਣ ਦੇ ਲਈ, ਉਨ੍ਹਾਂ ਦੇ infrastructure ਨੂੰ ਸੁਧਾਰਨ ਦੇ ਲਈ ਹੋਰ ਬਜਟ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਸ ਬਜਟ ਦੇ ਮਾਧਿਅਮ ਨਾਲ ਮਾਣਯੋਗ ਸਪੀਕਰ ਸਾਹਿਬ ਜੀ, ਇਹ ਜੋ ਸਾਡੇ ਨਿਰਣੇ ਹਨ ਉਹ ‘ਸਰਵਜਨ ਹਿਤਾਯ, ਸਰਵਜਨ ਸੁਖਾਯ(‘सर्वजन हिताय, सर्वजन सुखाय)ਦੀ ਭਾਵਨਾ ਦੇ ਨਾਲ ਹੀ ਲਏ ਗਏ ਹਨ।
ਆਦਰਯੋਗ ਸਪੀਕਰ ਸਾਹਿਬ ਜੀ, ਇਸ ਸਦਨ ਦੇ ਸਾਥੀ ਭਲੀਭਾਂਤ ਇਸ ਗੱਲ ਨੂੰ ਸਮਝਦੇ ਹਨ ਕਿ ਕਾਂਗਰਸ ਅਤੇ ਕੁਝ ਦਲਾਂ ਨੇ ਬੜੇ ਜ਼ੋਰ-ਸ਼ੋਰ ਨਾਲ ਗੱਲ ਆਪਣੀ ਕਹੀ, ਲੇਕਿਨ ਜਿਨ੍ਹਾਂ ਗੱਲਾਂ ਨੂੰ ਲੈ ਕੇ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ, ਭਾਈ ਇਹ ਨਹੀਂ ਇਹ...ਉਮੀਦ ਇਹ ਹੁੰਦੀ ਹੈ ਕਿ ਉਹ ਇਤਨੀ ਸਟਡੀ ਕਰਕੇ ਆਏ ਹਨ। ਇਤਨਾ ਹੀ ਨਹੀਂ, ਜੋ ਲੋਕ ਇਹ ਕਹਿੰਦੇ ਹਨ...ਮੈਂ ਹੈਰਾਨ ਹਾਂ ਪਹਿਲੀ ਵਾਰ ਇੱਕ ਨਵਾਂ ਤਰਕ ਆਇਆ ਹੈ ਇਸ ਸਦਨ ਵਿੱਚ ਕਿ ਭਈ ਅਸੀਂ ਮੰਗਿਆ ਨਹੀਂ ਸੀ ਤਾਂ ਦਿੱਤਾ ਕਿਉਂ? ਪਹਿਲੀ ਗੱਲ ਹੈ ਕਿ ਲੈਣਾ-ਨਾ ਲੈਣਾ ਤੁਹਾਡੀ ਮਰਜ਼ੀ ਹੈ, ਕਿਸੇ ਨੇ ਕਿਸੇ ਦੇ ਗਲੇ ਮੜ੍ਹਿਆ ਨਹੀਂ ਹੈ। optional ਹੈ, ਇੱਕ ਵਿਵਸਥਾ ਹੈ ਅਤੇ ਦੇਸ਼ ਬਹੁਤ ਵੱਡਾ ਹੈ। ਹਿੰਦੁਸਤਾਨ ਦੇ ਕੁਝ ਕੋਨਿਆਂ ਵਿੱਚ ਇਸ ਦਾ ਲਾਭ ਹੋਵੇਗਾ, ਹੋ ਸਕਦਾ ਹੈ ਕਿਸੇ ਨੂੰ ਨਾ ਵੀ ਹੋਵੇ, ਲੇਕਿਨ ਇਹ compulsory ਨਹੀਂ ਹੈ। ਅਤੇ ਇਸ ਲਈ ਮੰਗਿਆ ਅਤੇ ਦੇਣ ਦਾ ਮਤਲਬ ਨਹੀਂ ਹੁੰਦਾ ਹੈ। ਲੇਕਿਨ ਮੈਂ ਫਿਰ ਵੀ ਕਹਿਣਾ ਚਾਹੁੰਦਾ ਹਾਂ ਇਸ ਦੇਸ਼ ਵਿੱਚ....ਮਾਣਯੋਗ ਸਪੀਕਰ ਸਾਹਿਬ ਜੀ, ਦਹੇਜ ਦੇ ਖ਼ਿਲਾਫ਼ ਕਾਨੂੰਨ ਬਣੇ। ਇਸ ਦੇਸ਼ ਵਿੱਚ ਕਦੇ ਕਿਸੇ ਨੇ ਮੰਗ ਨਹੀਂ ਕੀਤੀ ਸੀ ਕਿ ਫਿਰ ਵੀ ਦੇਸ਼ ਦੀ ਪ੍ਰਗਤੀ ਦੇ ਲਈ ਕਾਨੂੰਨ ਬਣਿਆ ਸੀ।
ਮਾਣਯੋਗ ਸਪੀਕਰ ਸਾਹਿਬ ਜੀ, ਟ੍ਰਿਪਲ ਤਲਾਕ- ਇਸ ਦੇ ਖ਼ਿਲਾਫ਼ ਕਾਨੂੰਨ ਬਣੇ, ਇਹ ਕਿਸੇ ਨੇ ਮੰਗ ਨਹੀਂ ਕੀਤੀ ਸੀ, ਲੇਕਿਨ ਪ੍ਰਗਤੀਸ਼ੀਲ ਸਮਾਜ ਦੇ ਲਈ ਜ਼ਰੂਰੀ ਹੈ ਇਸ ਲਈ ਕਾਨੂੰਨ ਅਸੀਂ ਬਣਾਏ ਹਨ। ਸਾਡੇ ਇੱਥੇ ਬਾਲ-ਵਿਆਹ ‘ਤੇ ਰੋਕ- ਕਿਸੇ ਨੇ ਮੰਗ ਨਹੀਂ ਕੀਤੀ ਸੀ ਕਾਨੂੰਨ ਬਣਾਓ, ਫਿਰ ਵੀ ਕਾਨੂੰਨ ਬਣੇ ਸਨ ਕਿਉਂਕਿ ਪ੍ਰਗਤੀਸ਼ੀਲ ਸਮਾਜ ਦੇ ਲਈ ਜ਼ਰੂਰੀ ਹੁੰਦਾ ਹੈ। ਸ਼ਾਦੀ ਦੀ ਉਮਰ ਵਧਾਉਣ ਦੇ ਨਿਰਣੇ-ਕਿਸੇ ਨੇ ਮੰਗ ਨਹੀਂ ਕੀਤੀ ਸੀ, ਲੇਕਿਨ ਪ੍ਰਗਤੀਸ਼ੀਲ ਵਿਚਾਰ ਦੇ ਨਾਲ ਉਹ ਨਿਰਣੇ ਬਦਲਣੇ ਪੈਂਦੇ ਹਨ। ਬੇਟੀਆਂ ਨੂੰ ਸੰਪਤੀ ਵਿੱਚ ਅਧਿਕਾਰ- ਕਿਸੇ ਨੇ ਮੰਗ ਨਹੀਂ ਕੀਤੀ ਸੀ, ਲੇਕਿਨ ਇੱਕ ਪ੍ਰਗਤੀਸ਼ੀਲ ਸਮਾਜ ਲਈ ਜ਼ਰੂਰੀ ਹੁੰਦਾ ਹੈ, ਤਦ ਜਾ ਕੇ ਕਾਨੂੰਨ ਬਣਾਇਆ ਜਾਂਦਾ ਹੈ। ਸਿੱਖਿਆ ਦਾ ਅਧਿਕਾਰ ਦੇਣ ਦੀ ਗੱਲ- ਕਿਸੇ ਨੇ ਮੰਗ ਨਹੀਂ ਕੀਤੀ ਸੀ, ਲੇਕਿਨ ਸਮਾਜ ਲਈ ਜ਼ਰੂਰੀ ਹੁੰਦਾ ਹੈ, ਬਦਲਾਅ ਲਈ ਜ਼ਰੂਰੀ ਹੁੰਦਾ ਹੈ ਤਾਂ ਕਾਨੂੰਨ ਬਣਦੇ ਹਨ। ਕੀ ਕਦੇ ਵੀ ਇਤਨੇ ਸੁਧਾਰ ਹੋਏ, ਬਦਲਦੇ ਹੋਏ ਸਮਾਜ ਨੇ ਇਸ ਨੂੰ ਸਵੀਕਾਰ ਕੀਤਾ ਕਿ ਨਹੀਂ ਕੀਤਾ, ਇਹ ਦੁਨੀਆ ਪੂਰੀ ਤਰ੍ਹਾਂ ਜਾਣਦੀ ਹੈ।
ਮਾਣਯੋਗ ਸਪੀਕਰ ਸਾਹਿਬ ਜੀ,
ਅਸੀਂ ਇਹ ਮੰਨਦੇ ਸਾਂ ਕਿ ਹਿੰਦੁਸਤਾਨ ਦੀ ਬਹੁਤ ਪੁਰਾਣੀ ਪਾਰਟੀ-ਕਾਂਗਰਸ ਪਾਰਟੀ, ਜਿਸ ਨੇ ਕਰੀਬ-ਕਰੀਬ ਛੇ ਦਹਾਕੇ ਤੱਕ ਇਸ ਦੇਸ਼ ਵਿੱਚ ਇੱਕਚੱਕਰੀ ਸ਼ਾਸਨ ਕੀਤਾ, ਇਹ ਪਾਰਟੀ ਦਾ ਇਹ ਹਾਲ ਹੋ ਗਿਆ ਹੈ ਕਿ ਪਾਰਟੀ ਦਾ ਰਾਜ ਸਭਾ ਦਾ ਤਬਕਾ ਇੱਕ ਤਰਫ ਚਲਦਾ ਹੈ ਅਤੇ ਪਾਰਟੀ ਦਾ ਲੋਕ ਸਭਾ ਦਾ ਤਬਕਾ ਦੂਸਰਾ ਤਰਫ ਚਲਦਾ ਹੈ। ਅਜਿਹੀ divided ਪਾਰਟੀ, ਅਜਿਹੀ confuse ਪਾਰਟੀ, ਨਾ ਖੁਦ ਦਾ ਭਲਾ ਕਰ ਸਕਦੀ ਹੈ, ਨਾ ਦੇਸ਼ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕੁਝ ਸੋਚ ਸਕਦੀ ਹੈ। ਇਸ ਤੋਂ ਵੱਡਾ ਦੁਰਭਾਗ ਕੀ ਹੋ ਸਕਦਾ ਹੈ? ਕਾਂਗਰਸ ਪਾਰਟੀ ਰਾਜ ਸਭਾ ਵਿੱਚ ਵੀ, ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਜ ਸਭਾ ਵਿੱਚ ਬੈਠੇ ਹਨ, ਲੇਕਿਨ ਉਹ ਇੱਕ ਬਹੁਤ ਆਨੰਦ ਅਤੇ ਉਮੰਗ ਦੇ ਨਾਲ ਵਾਦ-ਵਿਵਾਦ ਕਰਦੇ ਹਨ, ਵਿਸਤਾਰ ਨਾਲ ਚਰਚਾ ਕਰਦੇ ਹਨ, ਆਪਣੀ ਗੱਲ ਰੱਖਦੇ ਹਨ ਅਤੇ ਇਹੀ ਕਾਂਗਰਸ ਪਾਰਟੀ ਦਾ ਦੂਸਰਾ ਤਬਕਾ.... ਹੁਣ ਸਮਾਂ ਤੈਅ ਕਰੇਗਾ।
ਮਾਣਯੋਗ ਸਪੀਕਰ ਸਾਹਿਬ ਜੀ,
EPF ਪੈਨਸ਼ਨ ਯੋਜਨਾ- ਸਾਨੂੰ ਪਤਾ ਹੈ ਕਦੇ-ਕਦੇ ਅਜਿਹੇ cases ਵਿੱਚ ਇਹ ਸਾਹਮਣੇ ਆਇਆ, ਜਦੋਂ 2014 ਦੇ ਬਾਅਦ ਮੈਂ ਇੱਥੇ ਬੈਠਿਆ, ਕਿਸੇ ਨੂੰ ਪੈਨਸ਼ਨ ਸੱਤ ਰੁਪਏ ਮਿਲ ਰਹੀ ਸੀ, ਕਿਸੇ ਨੂੰ 25 ਰੁਪਏ, ਕਿਸੇ ਨੂੰ 50 ਰੁਪਏ, ਕਿਸੇ ਨੂੰ 250 ਰੁਪਏ... ਇਹ ਦੇਸ਼ ਵਿੱਚ ਚਲਦਾ ਸੀ। ਮੈਂ ਕਿਹਾ- ਭਾਈ ਇਨ੍ਹਾਂ ਲੋਕਾਂ ਨੂੰ ਆਟੋ ਰਿਕਸ਼ਾ ਵਿੱਚ ਉਹ ਪੈਨਸ਼ਨ ਲੈਣ ਜਾਣ ਦਾ ਖਰਚਾ ਇਸ ਤੋਂ ਜ਼ਿਆਦਾ ਹੁੰਦਾ ਹੋਵੇਗਾ। ਕਿਸੇ ਨੇ ਮੰਗ ਨਹੀਂ ਕੀਤੀ ਸੀ, ਕਿਸੇ ਮਜ਼ਦੂਰ ਸੰਗਠਨ ਨੇ ਮੈਨੂੰ ਆਵੇਦਨ ਪੱਤਰ ਨਹੀਂ ਦਿੱਤਾ ਸੀ, ਮਾਣਯੋਗ ਸਪੀਕਰ ਸਾਹਿਬ ਜੀ। ਉਸ ਵਿੱਚ ਸੁਧਾਰ ਲਿਆ ਕੇ minimum 1000 ਰੁਪਏ ਅਸੀਂ ਦੇਣ ਦਾ ਨਿਰਣਾ ਕੀਤਾ ਸੀ, ਕਿਸੇ ਨੇ ਮੰਗਿਆ ਨਹੀਂ ਸੀ। ਮੈਨੂੰ ਕਿਸੇ ਵੀ ਕਿਸਾਨ ਸੰਗਠਨ ਨੇ ਇਸ ਦੇਸ਼ ਦੇ ਛੋਟੇ ਕਿਸਾਨ ਨੂੰ ਕੁਝ ਸਨਮਾਨਿਤ ਪੈਸੇ ਮਿਲਣ, ਇਸ ਦੀ ਵਿਵਸਥਾ ਦੀ ਕਿਸੇ ਨੇ ਮੰਗ ਨਹੀਂ ਕੀਤੀ ਸੀ, ਲੇਕਿਨ ਅਸੀਂ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਅਸੀਂ ਧਨ ਸਾਹਮਣੇ ਤੋਂ ਦੇਣਾ ਸ਼ੁਰੂ ਕੀਤਾ।
ਮਾਣਯੋਗ ਸਪੀਕਰ ਸਾਹਿਬ ਜੀ,
ਕੋਈ ਵੀ ਆਧੁਨਿਕ ਸਮਾਜ ਦੇ ਲਈ ਪਰਿਵਰਤਨ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਦੇਖਿਆ ਹੈ, ਜਿਸ ਪ੍ਰਕਾਰ ਨਾਲ ਉਸ ਕਾਲਖੰਡ ਵਿੱਚ ਵਿਰੋਧ ਹੁੰਦਾ ਸੀ, ਲੇਕਿਨ ਰਾਜਾ ਰਾਮਮੋਹਨ ਰਾਏਜੀ ਜਿਹੇ ਮਹਾਪੁਰਸ਼, ਈਸ਼ਵਰ ਚੰਦਰ ਵਿੱਦਿਆਸਾਗਰ ਜੀ ਜਿਹੇ ਮਹਾਪੁਰਸ਼, ਜਯੋਤਿਬਾ ਫੁਲੇ ਜਿਹੇ ਮਹਾਪੁਰਸ਼, ਬਾਬਾ ਸਾਹੇਬ ਅੰਬੇਡਕਰ... ਕਿਤਨੇ ਅਣਗਿਣਤ ਨਾਮ ਹਨ... ਉਨ੍ਹਾਂ ਨੇ ਸਮਾਜ ਦੇ ਸਾਹਮਣੇ, ਉਲਟੇ ਪ੍ਰਵਾਹ ਵਿੱਚ ਸਾਹਮਣੇ ਹੋ ਕੇ ਸਮਾਜ-ਸੁਧਾਰ ਦਾ ਬੀੜਾ ਉਠਾਇਆ ਸੀ, ਵਿਵਸਥਾਵਾਂ ਬਦਲਣ ਦੇ ਲਈ ਬੀੜਾ ਉਠਾਇਆ। ਹੁਣ ਕਦੇ ਵੀ ਕਿਸੇ ਨੇ ਜੋ ਜ਼ਿੰਮੇਦਾਰੀਆਂ ਲੈਣੀਆਂ ਹੁੰਦੀਆਂ ਹਨ... ਹਾਂ ਅਜਿਹੀਆਂ ਚੀਜ਼ਾਂ ਦਾ ਸ਼ੁਰੂ ਵਿੱਚ ਵਿਰੋਧ ਹੁੰਦਾ ਹੈ, ਜਦੋਂ ਗੱਲ ਸੱਚ ਤੱਕ ਪਹੁੰਚਦੀ ਹੈ ਤਾਂ ਲੋਕ ਇਸ ਨੂੰ ਸਵੀਕਾਰ ਵੀ ਕਰ ਲੈਂਦੇ ਹਨ। ਅਤੇ ਹਿੰਦੁਸਤਾਨ ਇਤਨਾ ਵੱਡਾ ਦੇਸ਼ ਹੈ...ਕੋਈ ਵੀ ਨਿਰਣਾ ਸ਼ਤ-ਪ੍ਰਤੀਸ਼ਤ ਸਭ ਨੂੰ ਸਵੀਕਾਰ ਹੋਵੇ, ਅਜਿਹਾ ਸੰਭਵ ਹੀ ਨਹੀਂ ਹੋ ਸਕਦਾ ਹੈ। ਇਹ ਦੇਸ਼ ਵਿਵਿਧਤਾਵਾਂ ਨਾਲ ਭਰਿਆ ਹੋਇਆ ਹੈ। ਕਿਸੇ ਇੱਕ ਜਗ੍ਹਾ ‘ਤੇ ਉਹ ਬਹੁਤ ਲਾਭਕਰਤਾ ਹੋਵੇਗਾ, ਕਿਸੇ ਜਗ੍ਹਾ ‘ਤੇ ਘੱਟ ਲਾਭਕਰਤਾ ਹੋਵੇਗਾ, ਕਿਸੇ ਜਗ੍ਹਾ ‘ਤੇ ਸ਼ਾਇਦ ਜੋ ਪਹਿਲਾਂ ਦੇ ਲਾਭ ਹਨ ਉਨ੍ਹਾਂ ਤੋਂ ਵੰਚਿਤ ਕਰਨਾ ਹੋਵੇਗਾ। ਲੇਕਿਨ ਅਜਿਹੀ ਤਾਂ ਇਤਨੇ ਵੱਡੇ ਦੇਸ਼ ਵਿੱਚ ਵਿਵਸਥਾ ਨਹੀਂ ਹੋ ਸਕਦੀ ਹੈ ਕਿ ਅਸੀਂ ਉਸ ਵਿੱਚ ਕੋਈ... ਲੇਕਿਨ ਇੱਕ larger interest…ਦੇਸ਼ ਵਿੱਚ ਨਿਰਣੇ ਜੋ ਹੁੰਦੇ ਹਨ larger… ਸਰਵਜਨ ਹਿਤਾਯ, ਸਰਵਜਨ ਸੁਖਾਯ (सर्वजन हिताय, सर्वजन सुखाय) ਨਿਰਣੇ ਹੁੰਦੇ ਹਨ ਅਤੇ ਉਸ ਨੂੰ ਲੈ ਕੇ ਅਸੀਂ ਕੰਮ ਕਰਦੇ ਹਾਂ।
ਮਾਣਯੋਗ ਸਪੀਕਰ ਸਾਹਿਬ ਜੀ,
ਇਹ ਸੋਚ ਦੇ ਨਾਲ ਮੋਰਾ ਵਿਰੋਧ ਹੈ… ਜਦ ਇਹ ਕਿਹਾ ਜਾਂਦਾ ਹੈ ਮੰਗਿਆ ਸੀ ਕੀ?ਕੀ ਅਸੀਂ ਸਾਮੰਤਸ਼ਾਹੀ ਹਾਂ ਕੀ, ਦੇਸ਼ ਦੀ ਜਨਤਾ ਜਾਚਕ ਦੀ ਤਰ੍ਹਾਂ ਸਾਡੇ ਤੋਂ ਮੰਗੇ? ਉਨ੍ਹਾਂ ਨੂੰ ਮੰਗਣ ਦੇ ਲਈ ਮਜਬੂਰ ਕਰੇ? ਇਹ ਮੰਗਣ ਦੇ ਲਈ ਮਜਬੂਰ ਕਰਨ ਵਾਲੀ ਸੋਚ ਲੋਕਤੰਤਰ ਦੀ ਸੋਚ ਨਹੀਂ ਹੋ ਸਕਦੀ, ਮਾਣਯੋਗ ਸਪੀਕਰ ਸਾਹਿਬ ਜੀ। ਸਰਕਾਰਾਂ ਸੰਵੇਦਨਸ਼ੀਲ ਹੋਣੀਆਂ ਚਾਹੀਦੀਆਂ ਹਨ। ਲੋਕਤਾਂਤਰਿਕ ਤਰੀਕੇ ਨਾਲ ਜਨਤਾ ਦੀ ਭਲਾਈ ਦੇ ਲਈ ਸਰਕਾਰ ਨੂੰ ਜ਼ਿੰਮੇਦਾਰੀਆਂ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਅਤੇ ਇਸ ਲਈ ਦੇਸ਼ ਦੀ ਜਨਤਾ ਨੇ ਆਯੁਸ਼ਮਾਨ ਯੋਜਨਾ ਨਹੀਂ ਮੰਗੀ ਸੀ, ਲੇਕਿਨ ਸਾਨੂੰ ਲਗਿਆ ਕਿ ਗ਼ਰੀਬ ਨੂੰ ਬਿਮਾਰੀ ਤੋਂ ਬਚਾਉਣਾ ਹੈ ਤਾਂ ਆਯੁਸ਼ਮਾਨ ਭਾਰਤ ਯੋਜਨਾ ਲੈ ਕੇ ਜਾਣਾ ਹੋਵੇਗਾ। ਇਸ ਦੇਸ਼ ਦੇ ਗ਼ਰੀਬ ਨੇ ਬੈਂਕ ਅਕਾਊਂਟ ਦੇ ਲਈ ਕੋਈ ਜੁਲੂਸ ਨਹੀਂ ਕੱਢਿਆ ਸੀ, ਕੋਈ memorandum ਨਹੀਂ ਭੇਜਿਆ ਸੀ। ਅਸੀਂ ਜਨ-ਧਨ ਯੋਜਨਾ ਕੀਤੀ ਸੀ ਅਤੇ ਅਸੀਂ ਇਸ ਜਨ-ਧਨ ਯੋਜਨਾ ਨਾਲ ਉਨ੍ਹਾਂ ਦੇ ਖਾਤੇ ਖੋਲ੍ਹੇ ਸਨ। ਕਿਸੇ ਨੇ ਵੀ, ਸਵੱਛ ਭਾਰਤ ਦੀ ਮੰਗ ਕਿਸ ਨੇ ਕੀਤੀ ਸੀ... ਲੇਕਿਨ ਦੇਸ਼ ਦੇ ਸਾਹਮਣੇ ਜਦ ਸਵੱਛ ਭਾਰਤ ਲੈ ਕੇ ਗਏ ਤਾਂ ਮਾਮਲਾ ਚਲ ਪਿਆ। ਕਿੱਥੇ ਲੋਕਾਂ ਨੇ ਕਿਹਾ ਸੀ ਮੇਰੇ ਘਰ ਵਿੱਚ ਸ਼ੌਚਾਲਯ (ਪਖਾਨਾ) ਬਣਾਓ... ਇਹ ਕਿਸੇ ਨੇ ਮੰਗਿਆ ਨਹੀਂ ਸੀ... ਲੇਕਿਨ ਅਸੀਂ ਦਸ ਕਰੋੜ ਘਰਾਂ ਵਿੱਚ ਸ਼ੌਚਾਲਯ (ਪਖਾਨੇ) ਬਣਾਉਣ ਦਾ ਕੰਮ ਕੀਤਾ ਹੈ। ਮੰਗਿਆ ਜਾਵੇ, ਤਦੇ ਸਰਕਾਰ ਕੰਮ ਕਰੇ, ਉਹ ਵਕਤ ਚਲਾ ਗਿਆ ਹੈ। ਇਹ ਲੋਕਤੰਤਰ ਹੈ, ਇਹ ਸਾਮੰਤਸ਼ਾਹੀ ਨਹੀਂ ਹੈ। ਅਸੀਂ ਲੋਕਾਂ ਨੇ ਲੋਕਾਂ ਦੀਆਂ ਸੰਵੇਦਨਾਵਾਂ ਨੂੰ ਸਮਝ ਕੇ ਸਾਨੂੰ ਸਾਹਮਣੇ ਤੋਂ ਦੇਣਾ ਚਾਹੀਦਾ ਹੈ। ਨਾਗਰਿਕਾਂ ਨੂੰ ਜਾਚਕ ਬਣਾ ਕੇ ਅਸੀਂ ਨਾਗਰਿਕਾਂ ਦਾ ਆਤਮਵਿਸ਼ਵਾਸ ਨਹੀਂ ਵਧਾ ਸਕਦੇ ਹਾਂ। ਸਾਨੂੰ ਨਾਗਰਿਕਾਂ ਨੂੰ ਅਧਿਕਾਰ ਦੇਣ ਦੀ ਦਿਸ਼ਾ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਨਾਗਰਿਕ ਨੂੰ ਜਾਚਕ ਬਣਾਉਣ ਤੋਂ ਨਾਗਰਿਕ ਦਾ ਆਤਮਵਿਸ਼ਵਾਸ ਖਤਮ ਹੋ ਜਾਂਦਾ ਹੈ। ਨਾਗਰਿਕ ਦੀ ਸਮਰੱਥਾ ਪੈਦਾ ਕਰਨ ਦੇ ਲਈ, ਉਸ ਦਾ ਵਿਸ਼ਵਾਸ ਪੈਦਾ ਕਰਨ ਦੇ ਸਾਡੇ ਕਦਮ ਹੋਣੇ ਚਾਹੀਦੇ ਹਨ, ਅਤੇ ਅਸੀਂ ਇਸ ਦਿਸ਼ਾ ਵਿੱਚ ਕਦਮ ਉਠਾਏ ਹਨ। ਸਰਕਾਰ, ਦਾਦਾ-ਦਾਦਾ, ਇੱਕ ਮਿੰਟ ਸੁਣੋ ਦਾਦਾ, ਅਰੇ ਉਹ ਵੀ ਮੈਂ ਕਹਿ ਰਿਹਾ ਹਾਂ, ਦਾਦਾ ਮੈਂ ਉਹ ਵੀ ਕਹਿ ਰਿਹਾ ਹਾਂ। ਜੋ ਨਹੀਂ ਚਾਹੁੰਦਾ ਹੈ ਉਹ ਉਸ ਦਾ ਉਪਯੋਗ ਨਾ ਕਰੋ ਉਸ ਦੇ ਪਾਸ ਪੁਰਾਣੀ ਵਿਵਸਥਾ ਹੈ। ਇਹ ਇਹੀ, ਆਪ ਬੁੱਧੀਮਾਨ ਲੋਕਾਂ ਨੂੰ ਇਤਨਾ ਹੀ ਛੋਟਾ ਮੈਨੂੰ ਸਮਝਾਉਣਾ ਹੈ ਕਿ ਉਸ ਨੂੰ ਨਹੀਂ ਚਾਹੀਦਾ ਹੈ ਤਾਂ ਪੁਰਾਣੀ ਵਿਵਸਥਾ ਹੈ… ਪੁਰਾਣੀ ਵਿਵਸਥਾ ਚਲੀ ਨਹੀਂ ਗਈ ਹੈ।
ਮਾਣਯੋਗ ਸਪੀਕਰ ਸਾਹਿਬ ਜੀ,
ਇੱਕ ਗੱਲ ਅਸੀਂ ਜਾਣਦੇ ਹਾਂ, ਅਸੀਂ ਸਭ ਇਸ ਗੱਲ ਨੂੰ… ਜੋ ਠਹਿਰਿਆ ਹੋਇਆ ਪਾਣੀ ਹੁੰਦਾ ਹੈ ਉਹ ਬਿਮਾਰੀ ਪੈਦਾ ਕਰਦਾ ਹੈ… ਵਹਿੰਦਾ ਹੋਇਆ ਪਾਣੀ ਹੈ ਜੋ ਜੀਵਨ ਨੂੰ ਭਰ ਦਿੰਦਾ ਹਾਂ, ਉਮੰਗ ਨਾਲ ਭਰ ਦਿੰਦਾ ਹੈ। ਜੋ ਚਲਦਾ ਹੈ… ਚਲਦਾ ਰਹੇ, ਚਲਣ ਦੋ। ਅਰੇ ਯਾਰ, ਕੋਈ ਆਵੇਗਾ ਤਾਂ ਕਰੇਗਾ, ਇਵੇਂ ਥੋੜਾ ਚਲਦਾ ਹੈ ਜੀ। ਜ਼ਿੰਮੇਦਾਰੀਆਂ ਲੈਣੀਆਂ ਚਾਹੀਦੀਆਂ ਹਨ, ਦੇਸ਼ ਦੀ ਜ਼ਰੂਰਤ ਅਨੁਸਾਰ ਫੈਸਲੇ ਕਰਨੇ ਚਾਹੀਦੇ ਹਨ। ਸਟੇਟਸਕੋ… ਦੇਸ਼ ਨੂੰ ਤਬਾਹ ਕਰਨ ਵਿੱਚ ਇਹ ਵੀ ਇੱਕ ਮਾਨਸਿਕਤਾ ਨੇ ਬਹੁਤ ਬੜਾ ਰੋਲ ਕੀਤਾ ਹੈ। ਦੁਨੀਆ ਬਦਲ ਰਹੀ ਹੈ, ਕਦ ਤੱਕ ਅਸੀਂ ਸਟੇਟਸਕੋ … ਸਟੇਟਸਕੋ … ਸਟੇਟਸਕੋ … ਅਜਿਹੇ ਹੀ ਕਰਦੇ ਰਹਾਂਗੇ। ਤਾਂ ਮੈਂ ਸਮਝਦਾ ਹਾਂ ਕਿ ਸਥਿਤੀ ਬਦਲਣ ਵਾਲੀ ਨਹੀਂ ਹੈ ਅਤੇ ਇਸ ਲਈ ਦੇਸ਼ ਦੀ ਯੁਵਾ ਪੀੜ੍ਹੀ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ ਹੈ। ਲੇਕਿਨ ਅੱਜ ਮੈਂ ਘਟਨਾ ਸੁਣਾਉਣਾ ਚਾਹੁੰਦਾ ਹਾਂ ਅਤੇ ਜ਼ਰੂਰ ਉਸ ਨੂੰ ਸਾਨੂੰ ਧਿਆਨ ਵਿੱਚ ਆਵੇਗਾ ਕਿ ਸਟੇਟਸਕੋ ਦੇ ਕਾਰਨ ਹੁੰਦਾ ਕੀ ਹੈ। ਇਹ ਕਰੀਬ 40-50 ਸਾਲ ਪੁਰਾਣੀ ਘਟਨਾ ਦਾ ਕਿੱਸਾ ਹੈ, ਮੈਂ ਕਦੇ ਕਿਸੇ ਤੋਂ ਸੁਣਿਆ ਸੀ ਇਸ ਲਈ ਉਸ ਦੀ ਤਰੀਕ-ਵਰੀਕ ਵਿੱਚ ਇੱਧਰ-ਉੱਧਰ ਹੋ ਸਕਦਾ ਹੈ। ਲੇਕਿਨ ਜੋ ਮੈਂ ਸੁਣਿਆ ਸੀ, ਜੋ ਮੇਰੀ ਸਮ੍ਰਿਤੀ (ਯਾਦ) ਵਿੱਚ ਹੈ... ਉਹ ਮੈਂ ਦੱਸ ਰਿਹਾ ਹਾਂ। ਸੱਠ ਦੇ ਦਹਾਕੇ ਵਿੱਚ ਤਮਿਲ ਨਾਡੂ ਵਿੱਚ ਰਾਜ ਦੇ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦੇ ਲਈ ਕਮਿਸ਼ਨ ਬੈਠਿਆ ਸੀ ਅਤੇ ਰਾਜ ਦੇ ਕਰਮਚਾਰੀਆਂ ਦਾ ਵੇਤਨ ਵਧੇ, ਇਸ ਦੇ ਲਈ ਉਸ ਕਮਿਸ਼ਨ ਦਾ ਕੰਮ ਸੀ। ਉਸ ਕਮੇਟੀ ਦੇ ਚੇਅਰਮੈਨ ਦੇ ਪਾਸ ਇੱਕ ਲਿਫਾਫਾ ਆਇਆ, top secret ਲਿਫਾਫਾ ਸੀ। ਉਨ੍ਹਾਂ ਨੇ ਦੇਖਿਆ ਤਾਂ ਉਸ ਦੇ ਅੰਦਰ ਇੱਕ ਅਰਜ਼ੀ ਸੀ। ਹੁਣ ਉਸ ਨੇ ਲਿਖਿਆ ਸੀ, ਜੀ ਮੈਂ ਬਹੁਤ ਸਾਲ ਤੋਂ ਸਿਸਟਮ ਵਿੱਚ ਕੰਮ ਕਰ ਰਿਹਾ ਹਾਂ, ਇਮਾਨਦਾਰੀ ਨਾਲ ਕੰਮ ਕਰ ਰਿਹਾ ਹਾਂ ਲੇਕਿਨ ਮੇਰੀ ਤਨਖ਼ਾਹ ਵਧ ਨਹੀਂ ਰਹੀ ਹੈ, ਮੇਰੀ ਤਨਖ਼ਾਹ ਵਧਾਈ ਜਾਵੇ, ਇਹ ਉਸ ਨੇ ਚਿੱਠੀ ਲਿਖੀ ਸੀ। ਤਾਂ ਚੇਅਰਮੈਨ ਨੇ ਜਿਸ ਨੇ ਇਹ ਚਿੱਠੀ ਲਿਖੀ ਉਸ ਨੂੰ ਲਿਖਿਆ ਭਈ ਤੁਹਾਡਾ, ਤੁਸੀਂ ਹੋ ਕੌਣ, ਅਹੁਦਾ ਕੀ ਹੈ ਵਗੈਰਾ। ਤਾਂ ਉਸ ਨੇ ਫਿਰ ਜਵਾਬ ਲਿਖਿਆ ਦੂਸਰਾ, ਕਿ ਮੈਂ ਸਰਕਾਰ ਵਿੱਚ ਜੋ ਮੁੱਖ ਸਕੱਤਰ ਦਾ ਦਫ਼ਤਰ ਹੈ ਉੱਥੇ ਸੀਸੀਏ ਦੇ ਅਹੁਦੇ ‘ਤੇ ਬੈਠਾ ਹਾਂ। ਮੇਰੇ ਪਾਸ ਸੀਸੀਏ ਦੇ ਅਹੁਦੇ ‘ਤੇ ਮੈਂ ਕੰਮ ਕਰ ਰਿਹਾ ਹਾਂ। ਤਾਂ ਇਨ੍ਹਾਂ ਨੂੰ ਲਗਿਆ ਕਿ ਇਹ ਸੀਸੀਏ ਕੀ ਹੁੰਦਾ ਹੈ ਕੁਝ ਪਤਾ ਤਾਂ ਹੈ ਨਹੀਂ, ਇਹ ਸੀਸੀਏ ਕੌਣ ਹੁੰਦਾ ਹੈ?ਤਾਂ ਉਨ੍ਹਾਂ ਨੇ ਦੁਬਾਰਾ ਚਿੱਠੀ ਲਿਖੀ-ਭਈ ਅਸੀਂ ਯਾਰ ਇਹ ਤਾਂ ਇਸ ਵਿੱਚ ਸੀਸੀਏ ਸ਼ਬਦ ਕਿਤੇ ਦੇਖਿਆ ਨਹੀਂ, ਪੜ੍ਹਿਆ ਨਹੀਂ, ਇਹ ਹੈ ਕੀ, ਸਾਨੂੰ ਦੱਸੋ ਤਾਂ। ਤਾਂ ਉਸ ਨੇ ਕਿਹਾ ਸਾਹਿਬ, ਮੈਂ ਬੰਨ੍ਹਿਆ ਹੋਇਆ ਹਾਂ ਕਿ 1975 ਦੇ ਬਾਅਦ ਹੀ ਇਸ ਦੇ ਵਿਸ਼ੇ ਵਿੱਚ ਮੈਂ ਜ਼ਿਕਰ ਕਰ ਸਕਦਾ ਹਾਂ, ਹੁਣ ਨਹੀਂ ਕਰ ਸਕਦਾ ਹਾਂ। ਤਾਂ ਚੇਅਰਮੈਨ ਨੇ ਉਨ੍ਹਾਂ ਨੂੰ ਲਿਖਿਆ ਕਿ ਫਿਰ ਅਜਿਹਾ ਕਰੋ ਭਾਈ, 1975 ਦੇ ਬਾਅਦ ਜੋ ਵੀ ਕਮਿਸ਼ਨ ਬੈਠੇ ਉੱਥੇ ਜਾਣਾ... ਮੇਰਾ ਸਿਰ ਕਿਉਂ ਖਾ ਰਹੇ ਹੋ। ਤਾਂ ਉਸ ਨੂੰ ਲਗਿਆ ਕਿ ਇਹ ਤਾਂ ਮਾਮਲਾ ਵਿਗੜ ਗਿਆ... ਤਾਂ ਉਸ ਨੂੰ ਲਗਿਆ ਕਿ ਕਹਿਣਾ ਠੀਕ ਹੈ; ਕਹਿਣ ਲਗਿਆ ਮੈਂ ਦਸ ਦਿੰਦਾ ਹਾਂ ਮੈਂ ਕੌਣ ਹਾਂ। ਤਾਂ ਉਸ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਸਾਹਿਬ ਮੈਂ ਜੋ ਹਾਂ ਉਹ ਸੀਸੀਏ ਦੇ ਅਹੁਦੇ ‘ਤੇ ਕਈ ਵਰ੍ਹਿਆਂ ਤੋਂ ਕੰਮ ਕਰ ਰਿਹਾ ਹਾਂ ਅਤੇ ਮੁੱਖ ਸਕੱਤਰ ਦੇ ਦਫ਼ਤਰ ਵਿੱਚ। ਤਾਂ ਬੋਲਿਆ-ਸੀਸੀਏ ਦਾ ਮਤਲਬ ਹੁੰਦਾ ਹੈ- ਚਰਚਿਲ ਸਿਗਾਰ ਅਸਿਸਟੈਂਟ। ਇਹ ਸੀਸੀਏ ਦਾ ਅਹੁਦਾ ਹੈ ਜਿਸ ‘ਤੇ ਮੈਂ ਕੰਮ ਕਰਦਾ ਹਾਂ। ਤਾਂ ਇਹ ਹੈ ਕੀ, ਤਾਂ 1940 ਵਿੱਚ ਜਦ ਚਰਚਿਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਤ੍ਰਿਚੀ ਨਾਲ.... ਤ੍ਰਿਚੀ ਸਾਗਰ ਸਾਡੇ ਇੱਥੋਂ ਸਿਗਾਰ ਜਾਂਦੀ ਸੀ ਉਨ੍ਹਾਂ ਦੇ ਲਈ। ਅਤੇ ਇਹ ਸੀਸੀਏ ਜੋ ਸੀ ਉਸ ਦਾ ਕੰਮ ਸੀ ਉਹ ਸਿਗਾਰ ਉਨ੍ਹਾਂ ਨੂੰ ਸਹੀ ਪਹੁੰਚੀ ਕਿ ਨਹੀਂ ਪਹੁੰਚੀ... ਇਸ ਦੀ ਚਿੰਤਾ ਕਰਨਾ ਅਤੇ ਇਸ ਦੇ ਲਈ ਅਹੁਦਾ ਬਣਾਇਆ ਗਿਆ ਸੀ... ਉਸ ਸਿਗਾਰ ਦੀ ਸਪਲਾਈ ਹੁੰਦੀ ਸੀ। 1945 ਵਿੱਚ ਉਹ ਚੋਣਾਂ ਹਾਰ ਗਏ ਲੇਕਿਨ ਫਿਰ ਵੀ ਉਹ ਅਹੁਦਾ ਬਣਿਆ ਰਿਹਾ ਅਤੇ ਸਪਲਾਈ ਵੀ ਜਾਰੀ ਰਹੀ। ਦੇਸ਼ ਆਜ਼ਾਦ ਹੋ ਗਿਆ। ਦੇਸ ਆਜ਼ਾਦ ਹੋਣ ਦੇ ਬਾਅਦ, ਇਸ ਦੇ ਬਾਅਦ ਵੀ ਮਾਣਯੋਗ ਸਪੀਕਰ ਸਾਹਿਬ ਜੀ ਇਹ ਅਹੁਦਾ continue ਰਿਹਾ। ਚਰਚਿਲ ਨੂੰ ਸਿਗਰਟ ਪਹੁੰਚਾਉਣ ਦੀ ਜ਼ਿੰਮੇਦਾਰੀ ਵਾਲਾ ਇੱਕ ਪਦ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਚਲ ਰਿਹਾ ਸੀ। ਅਤੇ ਉਸ ਨੇ ਆਪਣੇ ਲਈ ਕੁਝ ਤਨਖ਼ਾਹ ਮਿਲੇ, ਕੁਝ ਪ੍ਰਮੋਸ਼ਨ ਮਿਲੇ, ਇਸ ਦੇ ਲਈ ਉਸ ਨੇ ਚਿੱਠੀ ਲਿਖੀ।
ਹੁਣ ਦੇਖੋ, ਅਜਿਹੇ ਸਟੇਟਸਕੋ... ਅਗਰ ਅਸੀਂ ਬਦਲਾਅ ਨਹੀਂ ਕਰਾਂਗੇ, ਵਿਵਸਥਾਵਾਂ ਨੂੰ ਦੇਖਾਂਗੇ ਨਹੀਂ ਤਾਂ ਇਹ ਇਸ ਤੋਂ ਵੱਡਾ ਕੀ ਉਦਾਹਰਣ ਹੋ ਸਕਦਾ ਹੈ। ਮੈਂ ਜਦ ਮੁੱਖ ਮੰਤਰੀ ਬਣਿਆ ਤਾਂ ਇੱਕ ਰਿਪੋਰਟ ਆਉਂਦੀ ਸੀ ਕਿ ਅੱਜ ਕੋਈ balloon ਨਹੀਂ ਆਇਆ ਅਤੇ ਕੋਈ ਪਰਚੇ ਨਹੀਂ ਫੈਂਕੇ ਗਏ। ਇਹ second world war ਦੇ ਸਮੇਂ ਸ਼ਾਇਦ ਸ਼ੁਰੂ ਹੋਇਆ ਹੋਵੇਗਾ, ਹੁਣ ਵੀ ਉਹ ਚਲਦਾ ਸੀ। ਯਾਨੀ ਅਜਿਹੀਆਂ ਚੀਜ਼ਾਂ ਸਾਡੀ ਵਿਵਸਥਾ ਵਿੱਚ ਘੁਸੀਆਂ ਹੋਈਆਂ ਹਨ। ਸਾਨੂੰ ਲਗਦਾ ਹੈ ਭਾਈ ਅਸੀਂ ਰਿਬਨ ਕਟਾਂਗੇ, ਦੀਵੇ ਜਗਾਵਾਂਗੇ, ਫੋਟੋ ਨਿਕਲ ਜਾਵੇਗੀ, ਸਾਡਾ ਕੰਮ ਹੋ ਗਿਆ। ਦੇਸ਼ ਇਵੇਂ ਨਹੀਂ ਚਲਦਾ ਹੈ ਜੀ। ਅਸੀਂ ਜ਼ਿੰਮੇਦਾਰੀ ਦੇ ਨਾਲ ਦੇਸ਼ ਵਿੱਚ ਬਦਲਾਅ ਦੇ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਗਲਤੀਆਂ ਹੋ ਸਕਦੀਆਂ ਹਨ, ਲੇਕਿਨ ਇਰਾਦਾ ਅਗਰ ਨੇਕ ਹੋਵੇ ਤਾਂ ਪਰਿਣਾਮ ਚੰਗੇ ਮਿਲਦੇ ਵੀ ਹਨ, ਹੋ ਸਕਦਾ ਹੈ ਇੱਕ-ਅੱਧ ਵਿੱਚ ਸਾਨੂੰ ਨਾ ਕੁਝ ਮਿਲੇ। ਤੁਸੀਂ ਦੇਖੋ, ਸਾਡੇ ਦੇਸ਼ ਵਿੱਚ ਇੱਕ ਸਮਾਂ ਸੀ ਕਿ ਕਿਸੇ ਨੂੰ ਆਪਣਾ ਸਰਟੀਫਿਕੇਟ certify ਕਰਨਾ ਹੈ ਤਾਂ ਕਾਰਪੋਰੇਟ, council, ਉਸ ਦੇ ਘਰ ਦੇ ਬਾਹਰ ਸਵੇਰੇ queue ਲਗ ਜਾਂਦੀ ਸੀ। ਅਤੇ ਜਦ ਤੱਕ ਉਹ ਠੱਪਾ ਨਾ ਮਾਰੇ... ਅਤੇ ਮਜਾ ਹੈ ਕਿ ਉਹ ਤਾਂ ਨਹੀਂ ਮਾਰਦਾ ਸੀ... ਇੱਕ ਲੜਕਾ ਬਾਹਰ ਬੈਠਾ ਹੁੰਦਾ ਸੀ... ਉਹ ਸਿੱਕਾ ਮਾਰ ਦਿੰਦਾ ਸੀ... ਅਤੇ ਚਲ ਰਿਹਾ ਸੀ। ਮੈਂ ਕਿਹਾ ਭਾਈ ਇਸ ਦੇ ਕੀ ਮਤਲਬ ਹਨ... ਅਸੀਂ ਭਰੋਸਾ ਕਰੀਏ ਦੇਸ਼ ਦੇ ਨਾਗਰਿਕ ‘ਤੇ... ਮੈਂ ਆ ਕੇ ਉਹ ਐਕਟ੍ਰੈਸ ਕਰਨ ਵਾਲੀ ਸਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ, ਦੇਸ਼ ਦੇ ਲੋਕਾਂ ਨੂੰ ਲਾਭ ਹੋਇਆ। ਸਾਨੂੰ ਬਦਲਾਅ ਦੇ ਲਈ ਕੰਮ ਕਰਨਾ ਚਾਹੀਦਾ ਹੈ, ਸੁਧਾਰਾਂ ਦੇ ਲਈ ਕੰਮ ਕਰਨਾ ਚਾਹੀਦਾ ਹੈ।
ਹੁਣ ਸਾਡੇ ਇੱਥੇ ਇੰਟਰਵਿਊ ਹੁੰਦੇ ਸਨ, ਮੈਂ ਹੁਣ ਵੀ ਹੈਰਾਨ ਹਾਂ ਜੀ। ਇੱਕ ਵਿਅਕਤੀ ਇੱਕ ਦਰਵਾਜ਼ੇ ਤੋਂ ਅੰਦਰ ਆਉਂਦਾ ਹੈ, ਤਿੰਨ ਲੋਕਾਂ ਦੀ ਪੈਨਲ ਬੈਠੀ ਹੈ... ਉਸ ਦਾ ਮੂਡ ਦੇਖਦੇ ਹਾਂ, ਨਾਮ ਵੀ ਪੂਰਾ ਪੁੱਛਦੇ ਨਹੀਂ, ਤੀਸਰਾ ਇਵੇਂ ਨਿਕਲ ਜਾਂਦਾ ਹੈ। ਅਤੇ ਉਹ ਇੰਟਰਵਿਊ ਕਾਲ ਹੁੰਦਾ ਹੈ ਅਤੇ ਫਿਰ ਆਰਡਰ ਦਿੱਤੇ ਜਾਂਦੇ ਹਨ। ਅਸੀਂ ਕਿਹਾ-ਭਾਈ ਕੀ ਮਤਲਬ ਹੈ। ਉਸ ਦਾ ਜੋ ਐਜੂਕੇਸ਼ਨ, ਕਵਾਲੀਫਿਕੇਸ਼ਨ ਹੈ, ਉਸ ਨੂੰ ਸਾਰਾ ਇਕੱਠਾ ਕਰੋ... ਮੈਰਿਟ ਦੇ ਅਧਾਰ ‘ਤੇ ਕੰਪਿਊਟਰ ਨੂੰ ਪੁੱਛੋ, ਉਹ ਜਵਾਬ ਦੇ ਦੇਵੇਗਾ। ਇਹ ਤੀਸਰੇ ਅਤੇ ਚੌਥੀ ਸ਼੍ਰੇਣੀ ਦੇ ਲੋਕਾਂ ਦੇ ਲਈ ਇੰਟਰਵਿਊ ਦਾ ਕੀ ਜਮਾਵ ਬਣਾਇਆ ਹੋਇਆ ਹੈ। ਅਤੇ ਲੋਕ ਕਹਿੰਦੇ ਸਨ ਭਈ ਸਿਫਾਰਿਸ਼ ਦੇ ਬਿਨਾ ਨੌਕਰੀ ਨਹੀਂ ਮਿਲੇਗੀ... ਅਸੀਂ ਖਤਮ ਕਰ ਦਿੱਤਾ। ਮੈਂ ਸਮਝਦਾ ਹਾਂ ਕਿ ਦੇਸ਼ ਵਿੱਚ ਅਸੀਂ ਚੀਜ਼ਾਂ ਨੂੰ ਬਦਲੀਏ। ਬਦਲਣ ਨਾਲ ਅਸਫਲਤਾ ਦੇ ਡਰ ਤੋਂ ਅਟਕ ਕੇ ਰਹਿਣਾ... ਇਹ ਕਦੇ ਵੀ ਕਿਸੇ ਦਾ ਭਲਾ ਨਹੀਂ ਕਰਦਾ ਹੈ। ਸਾਨੂੰ ਬਦਲਾਅ ਕਰਨਾ ਚਾਹੀਦਾ ਹੈ ਅਤੇ ਬਦਲਾਅ ਕਰਨ ਦਾ ਪ੍ਰਯਤਨ ਅਸੀਂ ਕਰਦੇ ਹਾਂ।
ਮਾਣਯੋਗ ਸਪੀਕਰ ਸਾਹਿਬ ਜੀ,
ਸਾਡੇ ਇੱਥੇ ਖੇਤੀ, ਸਾਡੇ ਇੱਥੇ ਕਿਸਾਨੀ ਇੱਕ ਪ੍ਰਕਾਰ ਨਾਲ ਸਾਡਾ ਸੱਭਿਆਚਾਰ, ਮੁੱਖ ਧਾਰਾ ਦਾ ਹਿੱਸਾ ਰਹੀ ਹੈ। ਇੱਕ ਪ੍ਰਕਾਰ ਨਾਲ ਸਾਡੇ ਸੱਭਿਆਚਾਰ ਦੇ ਪ੍ਰਵਾਹ ਦੇ ਨਾਲ ਸਾਡੀ ਕਿਸਾਨੀ ਜੁੜੀ ਹੋਈ ਹੈ। ਸਾਡੇ ਰਿਸ਼ੀਆਂ ਨੇ, ਮੁਨੀਆਂ ਨੇ ਇਸ ਗੱਲ ‘ਤੇ ਬਹੁਤ ਕੁਝ ਲਿਖਿਆ ਹੋਇਆ ਹੈ, ਗ੍ਰੰਥ available ਹਨ ਸਾਡੇ ਇੱਥੇ, ਖੇਤੀਬਾੜੀ ਦੇ ਸਬੰਧ ਵਿੱਚ। ਬਹੁਤ ਸਾਰੇ ਉੱਤਮ ਅਨੁਭਵ ਵੀ ਹਨ। ਅਤੇ ਸਾਡੇ ਇੱਥੇ ਰਾਜਾ ਵੀ ਖੇਤਾਂ ਵਿੱਚ ਹਲ ਚਲਾਉਂਦੇ ਸਨ। ਜਨਕ ਰਾਜਾ ਦੀ ਗੱਲ ਤਾਂ ਅਸੀਂ ਜਾਣਦੇ ਹਾਂ। ਕ੍ਰਿਸ਼ਨ ਭਗਵਾਨ ਦੇ ਭਾਈ ਬਲਰਾਮ ਦੀ ਗੱਲ ਅਸੀਂ ਜਾਣਦੇ ਹਾਂ। ਕਈ ਵੀ ਵੱਡਾ ਪਰਿਵਾਰ ਹੋਵੇਗਾ, ਸਾਡੇ ਇੱਥੇ ਕਿਸਾਨੀ ਅਤੇ ਖੇਤੀ... ਇਹ ਸਾਡੇ ਜਿਸ ਦੇਸ਼ ਵਿੱਚ ਸਿਰਫ cultivation of crops ਨਹੀਂ ਹੈ। ਸਾਡੇ ਇੱਥੇ agriculture ਇੱਕ ਪ੍ਰਕਾਰ ਦਾ ਸਮਾਜ-ਜੀਵਨ ਦੇ culture ਦਾ ਹਿੱਸਾ ਰਿਹਾ ਹੋਇਆ ਹੈ। ਅਤੇ ਉਸੇ ਹਿੱਸੇ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਅਤੇ ਇਹ ਸਾਡਾ ਸੱਭਿਆਚਾਰ ਹੈ। ਸਾਡੇ ਪੁਰਬ ਹੋਣ, ਸਾਡੇ ਤਿਉਹਾਰ ਹੋਣ, ਸਾਡੀ ਜਿੱਤ ਹੋਵੇ; ਸਭ ਚੀਜ਼ਾਂ ਫਸਲ ਬੀਜਣ ਦੇ ਸਮੇਂ ਦੇ ਨਾਲ ਜਾਂ ਫਸਲ ਕੱਟਣ ਦੇ ਨਾਲ ਜੁੜੀਆਂ ਹੋਈਆਂ ਰਹਿੰਦੀਆਂ ਹਨ। ਇਹ ਸਾਡੇ ਇੱਥੇ ਪਰੰਪਰਾ ਰਹੀ ਹੈ, ਸਾਡੇ ਜਿੰਨੇ ਲੋਕਗੀਤ ਹਨ ਉਹ ਵੀ ਕਿਸਾਨਾਂ ਨਾਲ ਜੁੜੇ ਹੋਏ ਹੁੰਦੇ ਹਨ... ਫਸਲ ਨਾਲ ਜੁੜੇ ਹੋਏ। ਸਾਡੇ ਤਿਉਹਾਰ ਵੀ ਉਸ ਨਾਲ ਜੁੜੇ ਹੋਏ ਰਹਿੰਦੇ ਹਨ ਅਤੇ ਇਸ ਲਈ, ਸਾਡੇ ਦੇਸ਼ ਦੀ ਵਿਸ਼ੇਸ਼ਤਾ ਦੇਖੋ... ਸਾਡੇ ਦੇਸ਼ ਵਿੱਚ ਕਿਸੇ ਨੂੰ ਅਸ਼ੀਰਵਾਦ ਦਿੰਦੇ ਹਨ ਕਿਸੇ ਨੂੰ ਸ਼ੁਭਕਾਮਨਾ ਦਿੰਦੇ ਹਨ ਤਾਂ ਉਸ ਦੇ ਨਾਲ ਧਨ-ਧਾਨਯ ਸ਼ਬਦ ਦਾ ਉਪਯੋਗ ਕਰਦੇ ਹਨ। ਧਨ-ਧਾਨਯ.... ਧਨ ਅਤੇ ਧਾਨਯ ਨੂੰ ਸਾਡੇ ਇੱਥੇ ਅਲੱਗ ਨਹੀਂ ਕਰਦੇ ਹਨ। ਸਿਰਫ ਧਾਨਯ ਵੀ ਨਹੀਂ ਬਣਦਾ ਹੈ ਕੁਝ ਸ਼ਬਦ... ਧਨ ਵੀ ਨਹੀਂ ਹੁੰਦਾ ਹੈ। ਧਨ-ਧਾਨਯ ਬੋਲਿਆ ਜਾਂਦਾ ਹੈ... ਸਾਡੇ ਇੱਥੇ ਧਾਨਯ ਦਾ ਇਹ ਮੁੱਲ ਹੈ... ਇਹ ਮਹੱਤਵ ਹੈ। ਸਮਾਜ-ਜੀਵਨ ਦਾ ਹਿੱਸਾ ਹੈ ਅਤੇ ਜੋ ਸਥਿਤੀਆਂ ਬਦਲੀਆਂ ਹਨ ਸਾਨੂੰ ਵੀ ਉਸ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ ਦੇ ਲਈ ਪ੍ਰਯਤਨ ਕਰਨ ਦੀ ਜ਼ਰੂਰਤ ਹੈ। ਰਾਜ ਸਭਾ ਦੇ ਅੰਦਰ ਮੈਂ ਵਿਸਤਾਰ ਨਾਲ ਛੋਟੇ ਕਿਸਾਨਾਂ ਦੇ ਸਬੰਧ ਵਿੱਚ ਗੱਲ ਕਹੀ ਹੈ। ਹੁਣ ਦੇਸ਼ ਦਾ 80-85 ਪ੍ਰਤੀਸ਼ਤ ਵਰਗ... ਇਸ ਨੂੰ ਅਸੀਂ ਅਣਦੇਖਿਆ ਰੱਖ ਕੇ ਦੇਸ਼ ਦਾ ਭਲਾ ਨਹੀਂ ਕਰ ਸਕਦੇ। ਅਸੀਂ ਉਸ ਦੇ ਲਈ ਕੁਝ ਸੋਚਣਾ ਹੀ ਹੋਵੇਗਾ ਅਤੇ ਵੱਡੀ ਨਿਮਰਤਾ ਦੇ ਨਾਲ ਸਾਨੂੰ ਸੋਚਣਾ ਹੋਵੇਗਾ। ਅਤੇ ਮੈਂ ਗਿਣ ਕੇ ਦੱਸਿਆ ਹੈ ਕਿ ਛੋਟੇ ਕਿਸਾਨਾਂ ਦੀ ਕਿਵੇਂ ਅਣਦੇਖੀ ਹੋਈ ਹੈ... ਕਿਸਾਨਾਂ ਦੇ ਨਾਮ ‘ਤੇ ਹੋਈ ਹੈ। ਉਸ ਵਿੱਚ ਇੱਕ ਬਦਲਾਅ ਬਹੁਤ ਜ਼ਰੂਰੀ ਹੈ ਅਤੇ ਤੁਹਾਨੂੰ ਵੀ... ਇਹ ਛੋਟਾ ਕਿਸਾਨ ਜਾਗ ਜਾਵੇਗਾ ਤਾਂ ਜਵਾਬ ਤੁਹਾਨੂੰ ਵੀ ਦੇਣਾ ਪਵੇਗਾ... ਇਹ ਮੈਂ ਪੂਰੀ ਤਰ੍ਹਾਂ ਸਮਝਦਾ ਹਾਂ। ਸਾਡੇ ਇੱਥੇ ਜਿਵੇਂ-ਜਿਵੇਂ ਆਬਾਦੀ ਵਧ ਰਹੀ ਹੈ ਜ਼ਮੀਨ ਦਾ ਟੁਕੜਾ ਛੋਟਾ ਹੁੰਦਾ ਜਾ ਰਿਹਾ ਹੈ। ਪਰਿਵਾਰ ਦੇ ਅੰਦਰ ਜ਼ਮੀਨ ਜੋ ਹੈ ਵੰਡ ਜਾਂਦੀ ਹੈ। ਚੌਧਰੀ ਚਰਨ ਸਿੰਘ ਜੀ ਨੇ ਤਾਂ ਇੱਕ ਜਗ੍ਹਾ ‘ਤੇ ਇਹ ਕਿਹਾ ਹੋਇਆ ਹੈ ਕਿ ਸਾਡੇ ਇੱਥੇ ਕਿਸਾਨ ਇਤਨਾ... ਜ਼ਮੀਨ ਦੀ ਮਾਲਕੀ ਉਸ ਦੀ ਘੱਟ ਹੋ ਰਹੀ ਹੈ ਕਿ ਇੱਕ ਸਥਿਤੀ ਅਜਿਹੀ ਆਵੇਗੀ ਕਿ ਉਹ ਆਪਣੇ ਖੇਤ ਵਿੱਚ ਹੀ ਟਰੈਕਟਰ ਨੂੰ ਟਰਨ ਕਰਨਾ ਹੋਵੇਗਾ ਤਾਂ ਨਹੀਂ ਕਰ ਪਾਵੇਗਾ... ਇਤਨਾ ਜਿਹਾ ਜ਼ਮੀਨ ਦਾ ਟੁਕੜਾ ਹੋਵੇਗਾ... ਚੌਧਰੀ ਚਰਨ ਸਿੰਘ ਜੀ ਦੇ ਸ਼ਬਦ ਹਨ। ਅਜਿਹੀ ਜਦ ਚਿੰਤਾ ਸਾਡੇ ਮਹਾਪੁਰਸ਼ਾਂ ਨੇ ਸਾਡੇ ਸਾਹਮਣੇ ਕੀਤੀ ਹੈ ਤਾਂ ਸਾਨੂੰ ਵੀ ਤਾਂ ਕੁਝ ਨਾ ਕੁਝ ਵਿਵਸਥਾਵਾਂ ਕਰਨੀਆਂ ਹੋਣਗੀਆਂ। ਆਜ਼ਾਦੀ ਦੇ ਬਾਅਦ ਸਾਡੇ ਦੇਸ਼ ਵਿੱਚ 28 ਪ੍ਰਤੀਸ਼ਤ ਖੇਤੀਹਰ ਮਜ਼ਦੂਰ ਸਨ। 10 ਸਾਲ ਪਹਿਲਾਂ ਜੋ ਸੈਂਸੇਸ ਹੋਇਆ ਉਸ ਵਿੱਚ ਇਹ ਜਨਸੰਖਿਆ ਖੇਤੀਹਰ ਜਨਸੰਖਿਆ 28 ਤੋਂ 55 ਪਰਸੈਂਟ ਹੋ ਗਈ। ਹੁਣ ਇਹ ਕਿਸੇ ਵੀ ਦੇਸ਼ ਦੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ 28 ਤੋਂ ਸਾਡਾ ਖੇਤੀਹਰ ਮਜ਼ਦੂਰ 55 ਪ੍ਰਤੀਸ਼ਤ ‘ਤੇ ਪਹੁੰਚ ਗਿਆ ਹੈ ਅਤੇ ਜ਼ਮੀਨ ਘੱਟ ਹੋਣ ਦੇ ਕਾਰਨ ਖੇਤੀ ਤੋਂ ਜੋ ਰਿਟਰਨ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲਣ ਦੇ ਕਾਰਨ ਉਸ ਦੇ ਜੀਵਨ ਵਿੱਚ ਇਹ ਮੁਸੀਬਤ ਆਈ ਹੈ। ਅਤੇ ਉਹ ਮਜ਼ਦੂਰੀ ਕਰਨ ‘ਤੇ... ਕਿਸੇ ਹੋਰ ਖੇਤ ਵਿੱਚ ਜਾ ਕੇ ਮਜ਼ਦੂਰੀ ਕਰਨ ‘ਤੇ ਮਜਬੂਰ ਹੋ ਗਿਆ ਹੈ। ਹੁਣ ਬਦਕਿਸਮਤੀ ਹੈ ਸਾਡੇ ਦੇਸ਼ ਵਿੱਚ ਖੇਤੀ ਦੇ ਨਿਵੇਸ਼ ਜੋ ਹੋਣਾ ਚਾਹੀਦਾ ਹੈ, ਉਹ ਨਹੀਂ ਹੋ ਰਿਹਾ ਹੈ। ਸਰਕਾਰ ਉਤਨਾ ਨਹੀਂ ਕਰ ਪਾ ਰਹੀ ਹੈ... ਰਾਜ ਸਰਕਾਰਾਂ ਵੀ ਨਹੀਂ ਕਰ ਪਾ ਰਹੀਆਂ ਹਨ ਅਤੇ ਕਿਸਾਨ ਖੁਦ ਵੀ ਨਹੀਂ ਕਰ ਪਾ ਰਿਹਾ ਹੈ। ਜੋ ਕੁਝ ਵੀ ਉਸ ਨੂੰ ਨਿਕਲਦਾ ਹੈ... ਬੱਚਿਆਂ ਨੂੰ ਪਾਲਣ ਵਿੱਚ ਅਤੇ ਪੇਟ ਭਰਨ ਵਿੱਚ ਉਸ ਦਾ ਚਲਿਆ ਜਾਂਦਾ ਹੈ ਅਤੇ ਇਸ ਲਈ ਨਿਵੇਸ਼ ਦੀ ਬਹੁਤ ਵੱਡੀ ਜ਼ਰੂਰਤ ਹੈ।
ਜਦ ਤੱਕ ਅਸੀਂ ਨਿਵੇਸ਼ ਨਹੀਂ ਲਿਆਵਾਂਗੇ... ਜਦ ਤੱਕ ਅਸੀਂ ਸਾਡੀ ਖੇਤੀ ਨੂੰ ਆਧੁਨਿਕ ਨਹੀਂ ਕਰਾਂਗੇ... ਅਸੀਂ ਜਦ ਤੱਕ ਛੋਟੇ ਤੋਂ ਛੋਟੇ ਕਿਸਾਨ ਦੀ ਭਲਾਈ ਦੇ ਲਈ ਵਿਵਸਥਾਵਾਂ ਵਿਕਸਿਤ ਨਹੀਂ ਕਰਾਂਗੇ... ਅਸੀਂ ਦੇਸ਼ ਦੇ agriculture sector ਨੂੰ ਤਾਕਤਵਰ ਨਹੀਂ ਬਣਾ ਸਕਦੇ ਹਾਂ। ਅਤੇ ਇਸ ਲਈ ਸਾਡਾ ਕਿਸਾਨ ਆਤਮਨਿਰਭਰ ਬਣੇ... ਉਸ ਨੂੰ ਆਪਣੀ ਉਪਜ ਵੇਚਣ ਦੀ ਆਜ਼ਾਦੀ ਮਿਲੇ... ਉਸ ਦਿਸ਼ਾ ਵਿੱਚ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਅਤੇ ਸਾਡਾ ਕਿਸਾਨ ਸਿਰਫ ਕਣਕ ਅਤੇ ਚਾਵਲ... ਉੱਥੇ ਸੀਮਿਤ ਰਹੇ... ਉਸ ਨਾਲ ਗੱਲ ਬਣਨ ਵਾਲੀ ਨਹੀਂ ਹੈ। ਦੁਨੀਆ ਵਿੱਚ ਮਾਰਕਿਟ ਕੀ ਹੈ ਅੱਜ ਉਸ ਦੇ ਰਿਸਰਚ ਹੋ ਰਹੇ ਹਨ। ਉਸ ਪ੍ਰਕਾਰ ਦੀ ਚੀਜ਼ਾਂ ਦਾ ਉਤਪਾਦਨ ਕਰੀਏ ਅਤੇ ਉਹ ਚੀਜ਼ਾਂ ਦੁਨੀਆ ਦੇ ਬਜ਼ਾਰ ਵਿੱਚ ਵੇਚੀਏ। ਭਾਰਤ ਦੀਆਂ ਜ਼ਰੂਰਤਾਂ ਹਨ... ਅਸੀਂ ਬਾਹਰ ਤੋਂ ਚੀਜ਼ਾਂ ਨਾ ਲਿਆਈਏ। ਮੈਨੂੰ ਯਾਦ ਹੈ ਮੈਨੂੰ... ਮੈਂ ਬਹੁਤ ਪਹਿਲਾਂ ਜਦ ਇੱਥੇ ਸੰਗਠਨ ਦਾ ਕੰਮ ਕਰਦਾ ਸਾਂ... ਨਾਰਥ ਪਾਰਟ ਵਿੱਚ ਮੈਨੂੰ ਫਾਰੂਕ ਸਾਹਿਬ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਤਾਂ ਮੈਨੂੰ ਹਰਿਆਣਾ ਦਾ ਇੱਕ ਕਿਸਾਨ ਆਪਣੇ ਖੇਤ ਵਿੱਚ ਲੈ ਗਏ। ਉਸ ਨੇ ਮੈਨੂੰ ਬਹੁਤ ਤਾਕੀਦ ਕੀਤੀ ਤਾਂ ਮੈਂ ਚਲਾ ਗਿਆ। ਛੋਟੀ ਜਿਹੀ ਜਗ੍ਹਾ ਸੀ ਉਸ ਦੀ.... ਇੱਕ-ਡੇਢ-ਦੋ ਬਿੱਘਾ ਸ਼ਾਇਦ ਜ਼ਮੀਨ ਹੋਵੇਗੀ। ਲੇਕਿਨ ਵੱਡੀ ਪ੍ਰਗਤੀ... ਉਹ ਮੇਰੇ ਪਿੱਛੇ ਪਿਆ ਆਓ-ਆਓ। ਮੈਂ ਕਿਹਾ ਭਾਈ ਕੀ ਗੱਲ ਹੈ... ਉਹ ਬੋਲਿਆ ਇੱਕ ਵਾਰ ਆ ਕੇ ਤਾਂ ਦੇਖੋ। ਤਾਂ ਮੈਂ ਗਿਆ ਉਸ ਦੇ ਉੱਥੇ।
ਕਰੀਬ 30-40 ਸਾਲ ਪਹਿਲਾਂ ਦੀ ਗੱਲ ਹੈ... 30 ਸਾਲ ਹੋ ਗਏ ਹੋਣਗੇ। ਉਨ੍ਹਾਂ ਨੇ ਕੀ ਕੀਤਾ... ਦਿੱਲੀ ਦੇ 5 ਸਟਾਰਸ ਹੋਟਲਸ ਵਿੱਚ ਜੋ ਚੀਜ਼ਾਂ ਸਬਜ਼ੀਆਂ ਵਗੈਰਾ ਵਿਦੇਸ਼ਾਂ ਤੋਂ ਲਿਆਉਂਦੇ ਸਨ, ਉਨ੍ਹਾਂ ਨੇ ਉਸ ਦੀ ਸਟਡੀ ਕੀਤੀ। ਅਗਰ ਉਨ੍ਹਾਂ ਨੂੰ ਛੋਟੇ ਕੌਰਨ ਚਾਹੀਦੇ ਹਨ, ਉਨ੍ਹਾਂ ਨੂੰ ਛੋਟੇ ਟਮਾਟਰ ਚਾਹੀਦੇ ਹਨ, ਹੁਣ ਉਨ੍ਹਾਂ ਨੇ ਆਪਣੀ ਉਸ ਛੋਟੀ ਜਿਹੀ ਜਗ੍ਹਾ ਵਿੱਚ, ਅਤੇ restricted ਵਾਤਾਵਰਣ ਦੇ ਅੰਦਰ ਲੋਕਾਂ ਦੀ ਮਦਦ ਲਈ ਅਤੇ ਮਜਾ ਹੈ ਕਿ ਦਿੱਲੀ ਦੇ ਫਾਈਵ ਸਟਾਰ ਦੇ ਹੋਟਲਾਂ ਵਿੱਚ ਉਸ ਦਾ ਮਾਲ ਜਾਣਾ ਸ਼ੁਰੂ ਹੋ ਗਿਆ। ਸਾਡੇ ਦੇਸ਼ ਵਿੱਚ ਥੋੜਾ ਜਿਹਾ ਬਦਲਾਅ ਕਰੀਏ ਅਸੀਂ। ਹੁਣ ਅਸੀਂ ਕਦੇ ਸੋਚਿਆ ਹੈ ਸਟ੍ਰਾਬੇਰੀ ਅਸੀਂ by and large ਮੰਨਦੇ ਹਾਂ ਕਿ ਉਹ ਠੰਢੇ ਪ੍ਰਦੇਸ਼ਾਂ ਦਾ ਹੈ। ਮੈਂ ਦੇਖ ਰਿਹਾ ਹਾਂ ਕਿ ਕੱਛ ਦੇ ਰੇਗਿਸਤਾਨ ਵਿੱਚ ਸਟ੍ਰਾਬੇਰੀ ਹੋ ਰਹੀ ਹੈ... ਮੈਂ ਦੇਖ ਰਿਹਾ ਹਾਂ ਕਿ ਮੱਧ ਪ੍ਰਦੇਸ਼ ਦੇ ਅੰਦਰ, ਉੱਤਰ ਪ੍ਰਦੇਸ਼ ਦੇ ਅੰਦਰ, ਉੱਥੇ ਸਟ੍ਰਾਬੇਰੀ ਹੋ ਰਹੀ ਹੈ। ਬੁੰਦੇਲਖੰਡ ਵਿੱਚ... ਜਿੱਥੇ ਪਾਣੀ ਦੀ ਦਿੱਕਤ ਹੈ... ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਇੱਥੇ ਸੰਭਾਵਨਾਵਾਂ ਹਨ।
ਸਾਡੇ ਕਿਸਾਨ ਨੂੰ ਗਾਈਡ ਕਰਕੇ ਅਸੀਂ ਨਵੀਆਂ-ਨਵੀਆਂ ਚੀਜ਼ਾਂ ਦੇ ਵੱਲ ਲੈ ਜਾਵਾਂਗੇ। ਮੈਂ ਜ਼ਰੂਰ ਮੰਨਦਾ ਹਾਂ ਕਿ ਸਾਡੇ ਦੇਸ਼ ਦਾ ਕਿਸਾਨ ਅੱਗੇ ਆਵੇਗਾ... ਲੇਕਿਨ ਉਸ ਨੂੰ... ਇਹ ਠੀਕ ਹੈ ਉਸ ਦਾ ਅਨੁਭਵ ਅਜਿਹਾ ਹੈ ਕਿ ਉਸ ਨੂੰ ਹਿੰਮਤ ਦੇਣੀ ਪੈਂਦੀ ਹੈ... ਉਸ ਦਾ ਹੱਥ ਪਕੜਨਾ ਪੈਂਦਾ ਹੈ... ਉਸ ਦਾ ਹੱਥ ਲੈ ਕੇ ਚਲਨਾ ਪੈਂਦਾ ਹੈ। ਅਗਰ ਉਹ ਚਲ ਪੈਂਦਾ ਹੈ ਤਾਂ ਕਮਾਲ ਕਰ ਕੇ ਦਿਖਾਉਂਦਾ ਹੈ। ਉਸੇ ਪ੍ਰਕਾਰ ਖੇਤੀਬਾੜੀ ਦੇ ਅੰਦਰ ਜਿਤਨਾ ਨਵਾਂ ਨਿਵੇਸ਼ ਵਧੇਗਾ... ਮੈਂ ਮੰਨਦਾ ਹਾਂ ਰੋਜਗਾਰ ਦੇ ਅਵਸਰ ਵੀ ਵਧਣ ਵਾਲੇ ਹਨ। ਹੁਣ ਦੁਨੀਆ ਵਿੱਚ ਇੱਕ ਨਵੀਂ ਸਾਨੂੰ ਮਾਰਕਿਟ ਮਿਲ ਸਕਦੀ ਹੈ।
ਸਾਡੇ ਇੱਥੇ ਗ੍ਰਾਮੀਣ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਦੇ ਲਈ agro-biz industry ਦੀ ਸੰਭਾਵਨਾ ਵੀ ਵਧੇਗੀ। ਅਤੇ ਇਸ ਲਈ ਅਸੀਂ ਇਸ ਪੂਰੇ ਖੇਤਰ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਸਾਨੂੰ ਜ਼ਰੂਰ ਕੰਮ ਕਰਨਾ ਚਾਹੀਦਾ ਹੈ। ਕਈ ਵਿਪਰੀਤ ਪਰਿਸਥਿਤੀਆਂ ਵਿੱਚ ਵੀ ਸਾਡੇ ਕਿਸਾਨ ਨੇ ਰਿਕਾਰਡ ਉਤਪਾਦਨ ਕੀਤਾ ਹੈ। ਕੋਰੋਨਾ ਕਾਲ ਵਿੱਚ ਵੀ ਰਿਕਾਰਡ ਉਤਪਾਦਨ ਕੀਤਾ ਹੈ। ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ ਕਿ ਸਾਡੇ ਕਿਸਾਨ ਦੀ ਜੋ ਪਰੇਸ਼ਾਨੀਆਂ ਹਨ ਉਹ ਘੱਟ ਹੋਣ। ਉਨ੍ਹਾਂ ਦੇ ਸਾਹਮਣੇ ਜੋ ਚੁਣੌਤੀਆਂ ਹਨ ਉਹ ਚੁਣੌਤੀਆਂ ਘੱਟ ਕਰਨ ਦੇ ਲਈ ਅਸੀਂ ਕੁਝ ਕਦਮ ਉਠਾਈਏ। ਅਤੇ ਇਨ੍ਹਾਂ ਖੇਤੀਬਾੜੀ ਸੁਧਾਰਾਂ ਤੋਂ ਅਸੀਂ ਉਸ ਦਿਸ਼ਾ ਵਿੱਚ ਕੁਝ ਨਾ ਕੁਝ ਕਰਨ ਦਾ ਪ੍ਰਯਤਨ ਕਰ ਰਹੇ ਹਾਂ। ਕਿਸਾਨਾਂ ਨੂੰ ਇੱਕ ਬਰਾਬਰੀ ਦਾ ਪਲੈਟਫਾਰਮ ਦੇ ਪਾਈਏ ਅਸੀਂ, ਆਧੁਨਿਕ ਟੈਕਨੋਲੋਜੀ ਦੇ ਪਾਈਏ... ਉਨ੍ਹਾਂ ਦੇ ਅੰਦਰ ਇੱਕ ਨਵਾਂ ਆਤਮਵਿਸ਼ਵਾਸ ਭਰ ਪਾਈਏ... ਉਸ ਦਿਸ਼ਾ ਵਿੱਚ ਸਕਾਰਾਤਮਕ ਸੋਚ ਦੀ ਬਹੁਤ ਜ਼ਰੂਰਤ ਹੈ। ਪੁਰਾਣੀ ਸੋਚ, ਪੁਰਾਣੇ ਮਾਪਦੰਡ ਕਿਸਾਨੀ ਦਾ ਭਲਾ ਕਰ ਪਾਉਂਦੇ ਤਾਂ ਬਹੁਤ ਪਹਿਲੇ ਕਰ ਪਾਉਂਦੇ। Second green revolution ਦੀਆਂ ਅਸੀਂ ਗੱਲਾਂ ਕਰ ਲਈਆਂ। ਅਸੀਂ ਇੱਕ ਨਵੇਂ ਤੌਰ-ਤਰੀਕੇ ਦੇਵਾਂਗੇ ਅੱਗੇ ਵਧਣ ਦੇ ਅਤੇ ਸਭ ਕੋਈ ਚਿੰਤਨ ਕਰੀਏ। ਰਾਜਨੀਤੀ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਹੈ। ਇਹ ਦੇਸ਼ ਦੀ ਭਲਾਈ ਦੇ ਲਈ ਬਹੁਤ ਜ਼ਰੂਰੀ ਹੈ... ਮਿਲ-ਬੈਠ ਕੇ ਅਸੀਂ ਉਸ ਨੂੰ ਸੋਚਣਾ ਚਾਹੀਦਾ ਹੈ। ਸਾਰੇ ਦਲ ਚਾਹੇ ਸੱਤਾ ਵਿੱਚ ਹੋਣ ਜਾਂ ਵਿਰੋਧੀ ਧਿਰ ਵਿੱਚ... ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਅਸੀਂ 21ਵੀਂ ਸਦੀ ਵਿੱਚ 18ਵੀਂ ਸਦੀ ਦੀ ਸੋਚ ਨਾਲ ਸਾਡੇ agriculture sector ਨੂੰ ਅਸੀਂ ਉਸ ਦੀ ਸੋਚ ਨੂੰ ਪੂਰਾ ਨਹੀਂ ਕਰ ਸਕਦੇ ਹਾਂ। ਉਸੇ ਨੂੰ ਅਸੀਂ ਬਦਲਣਾ ਹੋਵੇਗਾ।
ਕੋਈ ਨਹੀਂ ਚਾਹੁੰਦਾ ਹੈ ਕਿ ਸਾਡਾ ਕਿਸਾਨ ਗ਼ਰੀਬੀ ਦੇ ਚੱਕਰ ਵਿੱਚ ਫਸਿਆ ਰਹੇ। ਉਸ ਨੂੰ ਜ਼ਿੰਦਗੀ ਜੀਣ ਦਾ ਹੱਕ ਨਾ ਮਿਲੇ। ਮੈਂ ਮੰਨਦਾ ਹਾਂ ਕਿ ਉਸ ਨੂੰ ਨਿਰਭਰ ਰਹਿਣਾ ਨਾ ਪਵੇ ...... ਉਸ ਨੂੰ ਪਰਾਧੀਨ ਨਾ ਰਹਿਣਾ ਪਵੇ। ਸਰਕਾਰੀ ਟੁਕੜਿਆਂ ‘ਤੇ ਪਲਣ ਲਈ ਮਜਬੂਰ ਨਾ ਹੋਣਾ ਪਵੇ। ਇਹ ਜ਼ਿੰਮੇਦਾਰੀ ਵੀ ਸਾਡੀ ਸਭ ਦੀ ਹੈ ਅਤੇ ਜ਼ਿੰਮੇਦਾਰੀ ਨੂੰ ਨਿਭਾਉਣਾ ........... ਸਾਡਾ ਅੰਨਦਾਤਾ ਸਮ੍ਰਿੱਧ ਹੋਵੇ, ਸਾਡਾ ਅੰਨਦਾਤਾ ਕੁਝ ਨਾ ਕੁਝ ਹੋਰ ਜ਼ਿਆਦਾ ਦੇਸ਼ ਲਈ ਕਰ ਸਕੇ…ਉਸ ਦੇ ਲਈ ਅਗਰ ਅਸੀਂ ਅਵਸਰ ਦੇਵਾਂਗੇ ਤਾਂ ਬਹੁਤ ਸਾਰੀ ...........।
ਸਰਦਾਰ ਵੱਲਭਭਾਈ ਪਟੇਲ ਇੱਕ ਗੱਲ ਕਹਿੰਦੇ ਸਨ- ਉਹ ਕਹਿੰਦੇ ਸਨ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਵੀ ਜੇਕਰ ਪਰਤੰਤ੍ਰਤਾ ਦੀ ਦੁਰਗੰਧ ਆਉਂਦੀ ਰਹੇ ਤਾਂ ਸੁਤੰਤਰਤਾ ਦੀ ਸੁਗੰਧ ਨਹੀਂ ਫੈਲ ਸਕਦੀ। ਜਦੋਂ ਤੱਕ ਸਾਡੇ ਛੋਟੇ ਕਿਸਾਨ ਨੂੰ ਨਵੇਂ ਅਧਿਕਾਰ ਨਹੀਂ ਮਿਲਦੇ ਤਦ ਤੱਕ ਪੂਰਨ ਆਜ਼ਾਦੀ ਦੀ ਉਨ੍ਹਾਂ ਦੀ ਗੱਲ ਅਧੂਰੀ ਰਹੇਗੀ ਅਤੇ ਇਸ ਲਈ ਵੱਡਾ ਬਦਲਾਅ ਕਰ-ਕਰ ਕੇ ਸਾਨੂੰ ਸਾਡੇ ਇਨ੍ਹਾਂ ਕਿਸਾਨਾਂ ਨੂੰ ਇੱਕ ਲੰਬੀ ਯਾਤਰਾ ਲਈ ਤਿਆਰ ਕਰਨਾ ਹੋਵੇਗਾ ਅਤੇ ਸਾਨੂੰ ਸਭ ਨੂੰ ਮਿਲ ਕੇ ਕਰਨਾ ਹੋਵੇਗਾ। ਗਲਤ ਕੁਝ ਕਰਨ ਦੇ ਇਰਾਦੇ ਨਾਲ ਕੁਝ ਨਹੀਂ ਹੋਣਾ ਚਾਹੀਦਾ ਹੈ, ਅੱਛਾ ਕਰਨ ਦੇ ਇਰਾਦੇ ਨਾਲ ਹੋਣਾ ਚਾਹੀਦਾ ਹੈ। ਕਿਸੇ ਦੀ ਭਲਾਈ ਕਰਨ ਦੇ ਲਈ ਹੋਣਾ ਚਾਹੀਦਾ ਹੈ।
ਸਾਡੀ ਸਰਕਾਰ ਨੇ ਛੋਟੇ ਕਿਸਾਨਾਂ ਦੇ ਲਈ ਹਰ ਕਦਮ ‘ਤੇ ਦੇਖਾਂਗੇ। ਛੋਟੇ ਕਿਸਾਨਾਂ ਨੂੰ ਅਸੀਂ ਬੀਜ ਤੋਂ ਲੈ ਕੇ ਬਜ਼ਾਰ ਤੱਕ ਪਿਛਲੇ ਛੇ ਵਰ੍ਹਿਆਂ ਵਿੱਚ ਅਨੇਕ ਅਜਿਹੇ intervention ਕੀਤੇ ਹਨ ਜੋ ਛੋਟੇ ਕਿਸਾਨ ਦੀ ਮਦਦ ਕਰ ਸਕਦੇ ਹਨ ......... ਛੋਟੇ ਕਿਸਾਨ ਨੂੰ ਲਿਆ ਸਕਦੇ ਹਨ। ਹੁਣ ਜਿਵੇਂ ਡੇਅਰੀ ਸੈਕਟਰ ਅਤੇ ਕੋਆਪਰੇਟਿਵ ਸੈਕਟਰ ...... ਸਸ਼ਕਤ ਵੀ ਹਨ ਅਤੇ ਉਸ ਦੀ ਇੱਕ ਮਜ਼ਬੂਤ value chain ਵੀ ਵਧੀਆ ਬਣੀ ਹੈ। ਹੁਣ ਸਰਕਾਰ ਦਾ ਦਖਲ ਘੱਟ ਤੋਂ ਘੱਟ ਹੈ ਫਿਰ ਵੀ ਉਹ ਆਪਣੀ ਮਜ਼ਬੂਤੀ ‘ਤੇ ਆਇਆ ਹੈ। ਅਸੀਂ ਹੌਲ਼ੀ-ਹੌਲ਼ੀ ਫਲ-ਫੁੱਲ-ਸਬਜ਼ੀ ਦੀ ਤਰਫ ਬਲ ਦੇ ਸਕਦੇ ਹਾਂ ਅਤੇ ਉਸ ਦੇ ਬਾਅਦ ਅੰਨ ਦੀ ਤਰਫ ਧਿਆਨ ਦੇ ਸਕਦੇ ਹਾਂ। ਅਸੀਂ ਬਹੁਤ ਤਾਕਤਵਰ ਬਣਾ ਸਕਦੇ ਹਾਂ। ਸਾਡੇ ਪਾਸ ਮਾਡਲ ਹੈ ........ ਸਫਲ ਮਾਡਲ ਹੈ। ਉਸ ਸਫਲ ਮਾਡਲ ਦਾ ਸਾਨੂੰ ਪ੍ਰਯੋਗ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਵਿਕਲਪਿਕ ਬਜ਼ਾਰ ਦੇਣਾ ਚਾਹੀਦਾ ਹੈ।
ਦੂਸਰਾ ਮਹੱਤਵਪੂਰਨ ਕੰਮ ਜੋ ਅਸੀਂ ਕੀਤਾ ਹੈ- ten thousand farmers producers organisation. ਇਹ ਕਿਸਾਨਾਂ ਦੇ ਲਈ .......... ਛੋਟੇ ਕਿਸਾਨਾਂ ਦੇ ਲਈ ਇੱਕ ਬਹੁਤ ਵੱਡੀ ਤਾਕਤ ਦੇ ਰੂਪ ਵਿੱਚ ਉੱਭਰਨ ਵਾਲੇ ਹਨ। ਅਤੇ ਜਿੱਥੇ-ਜਿੱਥੇ ਮਹਾਰਾਸ਼ਟਰ ਵਿੱਚ ਵਿਸ਼ੇਸ਼ ਪ੍ਰਯੋਗ ਹੋਇਆ ਹੈ FPOs ਬਣਾਉਣ ਦਾ। ਕਈ ਹੋਰ ਰਾਜਾਂ ਨੇ ਵੀ ਕੇਰਲ ਵਿੱਚ ਵੀ ਕਮਿਊਨਿਸਟ ਪਾਰਟੀ ਨੇ ਕਾਫ਼ੀ ਮਾਤਰਾ ਵਿੱਚ FPOs ਬਣਾਉਣ ਦੇ ਕੰਮ ਵਿੱਚ ਲਗੇ ਹੋਏ ਹਨ। ਲੇਕਿਨ ਇਸ ਦੇ ਕਾਰਨ ਕਿਸਾਨ ਆਪਣਾ ਬਜ਼ਾਰ ਢੂੰਡਣ ਲਈ ਸਾਮੂਹਿਕ ਸ਼ਕਤੀ ਦੇ ਰੂਪ ਵਿੱਚ ਉੱਭਰੇਗਾ। ਇਹ 10,000 FPOs ਬਣਨ ਦੇ ਬਾਅਦ ਤੁਸੀਂ ਦੇਖਣਾ ਕਿ ਪਿੰਡ ਦੇ ਅੰਦਰ ਕਿਸਾਨ ਛੋਟੇ ਹਨ, ਉਸ ਨੂੰ ਬਜ਼ਾਰ ਦੀ ਤਾਕਤ ਕਿਸਾਨ dictate ਕਰੇਗਾ ਅਤੇ ਕਿਸਾਨ ਤਾਕਤਵਰ ਬਣੇਗਾ ਇਹ ਮੇਰਾ ਪੂਰਾ ਵਿਸ਼ਵਾਸ ਹੈ। ਇਨ੍ਹਾਂ FPOs ਦੇ ਮਾਧਿਅਮ ਨਾਲ ਬੈਂਕ ਤੋਂ ਪੈਸਾ ਵੀ ਮਿਲ ਸਕਦਾ ਹੈ, ਉਹ ਛੋਟੇ-ਛੋਟੇ ਭੰਡਾਰਣ ਦੀ ਵਿਵਸਥਾ ਕਰ ਸਕਦਾ ਹੈ, ਅਗਰ ਉਹ ਥੋੜ੍ਹੀ ਤਾਕਤ ਜ਼ਿਆਦਾ ਇਕੱਠੀ ਕਰੇ ਤਾਂ ਉਹ ਛੋਟੇ-ਛੋਟੇ cold storage ਵੀ ਬਣਾ ਸਕਦਾ ਹੈ। ਅਤੇ ਅਸੀਂ ਇੱਕ ਲੱਖ ਕਰੋੜ ਰੁਪਏ agriculture ਦੇ infrastructure ਦੇ ਲਈ ਵੀ ਤੈਅ ਕੀਤਾ ਹੈ ਅਤੇ ਉਸ ਨੂੰ ਅਸੀਂ ਸਵੈ ਸਹਾਇਤਾ ਸਮੂਹ ਯਾਨੀ self help group, ਇਨ੍ਹਾਂ self help group ਵਿੱਚ ਵੀ ਕਰੀਬ ਸੱਤ ਕਰੋੜ ਭੈਣਾਂ ਜੁਟੀਆਂ ਹਨ। ਪਿੰਡ ਦੀਆਂ ਭੈਣਾਂ ultimately ਉਹ ਕਿਸਾਨ ਦੀਆਂ ਹੀ ਬੇਟੀਆਂ ਹੁੰਦੀਆਂ ਹਨ। ਕਿਸੇ ਨਾ ਕਿਸੇ ਖੇਤੀ ਨਾਲ ਜੁੜੇ ਹੋਏ ਪਰਿਵਾਰ ਦੀਆਂ ਬੇਟੀਆਂ ਹੁੰਦੀਆਂ ਹਨ ਅਤੇ ਉਹ ਵੀ ਅੱਜ ਨੈੱਟਵਰਕ ਕਿਸਾਨਾਂ ਦੀ ਭਲਾਈ ਵਿੱਚ ਕੰਮ ਆ ਰਿਹਾ ਹੈ ਅਤੇ economic activity ਦਾ ਸੈਂਟਰ ਬਣਦਾ ਜਾ ਰਿਹਾ ਹੈ। ਅਤੇ ਇਨ੍ਹਾਂ ਦੇ ਦੁਆਰਾ ਵੀ ਮੈਨੂੰ ਯਾਦ ਹੈ ਗੁਜਰਾਤ ਵਿੱਚ ਭਲਸਾੜ ਜ਼ਿਲ੍ਹੇ ਵਿੱਚ ਆਦਿਵਾਸੀਆਂ ਦੇ ਪਾਸ ਜ਼ਮੀਨ ਵੀ ਕਾਫ਼ੀ ਉੱਪਰ-ਨੀਚੇ ਹੈ, uneven land ਹੈ ਅਤੇ ਬਹੁਤ ਛੋਟੀ ਜ਼ਮੀਨ ਹੈ। ਅਸੀਂ ਇੱਕ ਪ੍ਰੋਜੈਕਟ ਕੀਤਾ ਸੀ। ਅਤੇ ਅਬਦੁਲ ਕਲਾਮ ਜੀ ਇੱਕ ਦਿਨ ਆਪਣਾ ਜਨਮ ਦਿਨ ਉੱਥੇ ਮਨਾਉਣ ਲਈ ਆਏ ਸਨ। ਉਨ੍ਹਾਂ ਨੇ ਕਿਹਾ ਭਾਈ ਕੋਈ ਪ੍ਰੋਟੋਕਾਲ ਨਹੀਂ ਚਾਹੀਦਾ ਹੈ, ਮੈਂ ਇਨ੍ਹਾਂ ਕਿਸਾਨਾਂ ਦੇ ਨਾਲ ਰਹਿਣਾ ਚਾਹੁੰਦਾ ਹਾਂ। ਬੜਾ successful ਪ੍ਰਯੋਗ ਸੀ। ਮਹਿਲਾਵਾਂ ਕਾਫ਼ੀ ਕੰਮ ਕਰਦੀਆਂ ਸਨ ਉਸ ਆਦਿਵਾਸੀ ਬੈਲਟ ਦੇ ਅੰਦਰ। ਅਤੇ ਮਸ਼ਰੂਮ, ਕਾਜੂ..... ਉਹ ਗੋਆ ਦੀ ਬਰਾਬਰੀ ਦਾ ਕਾਜੂ ਪੈਦਾ ਕਰਨ ਲਗ ਗਈਆਂ ਸਨ ਅਤੇ ਉਨ੍ਹਾਂ ਨੇ ਮਾਰਕਿਟ ਪ੍ਰਾਪਤ ਕੀਤੀ ਸੀ। ਛੋਟੇ ਕਿਸਾਨ ਸਨ, ਛੋਟੀ ਜਗ੍ਹਾ ਸੀ ਲੇਕਿਨ ਪ੍ਰਯਤਨ ਕੀਤਾ ਤਾਂ ਨਤੀਜਾ ਮਿਲਿਆ ਅਤੇ ਅਬਦੁਲ ਕਲਾਮ ਜੀ ਨੇ ਇਸ ਦੇ ਵਿਸ਼ੇ ਵਿੱਚ ਲਿਖਿਆ ਵੀ ਹੈ। ਉਨ੍ਹਾਂ ਨੇ ਆ ਕੇ ਦੇਖਿਆ ਸੀ। ਤਾਂ ਮੈਂ ਕਹਿੰਦਾ ਹਾਂ ਕਿ ਸਾਨੂੰ ਨਵੇਂ ਪ੍ਰਯਤਨਾਂ ਦੀ ਦਿਸ਼ਾ ਵਿੱਚ ਜਾਣਾ ਚਾਹੀਦਾ ਹੈ। ਦਾਲ਼ ਦੀ ਸਾਡੇ ਇੱਥੇ ਕਠਿਨਾਈ ਸੀ। ਅਸੀਂ 2014 ਦੇ ਕਿਸਾਨਾਂ ਦੇ ਅੱਗੇ ਰਿਕਵੈਸਟ ਕੀਤੀ। ਹੁਣ ਤੁਸੀਂ ਦੋਖੋ ਦਾਲ਼ ਦੀ ਸਾਡੇ ਇੱਥੇ ਕਠਿਨਾਈ ਸੀ। ਮੈਂ 2014 ਵਿੱਚ ਆ ਕੇ ਕਿਸਾਨਾਂ ਦੇ ਸਾਹਮਣੇ request ਕੀਤੀ, ਉਨ੍ਹਾਂ ਨੇ ਦੇਸ਼ ਦੇ ਅੰਦਰ ਦਾਲ਼ ਦੀਆਂ ਕਠਿਨਾਈਆਂ ਤੋਂ ਸਾਨੂੰ ਮੁਕਤ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਜ਼ਾਰ ਵੀ ਮਿਲ ਗਿਆ। ਅਤੇ ਮੈਂ ਦੇਖ ਰਿਹਾ ਹਾਂ ਕਿ ਅੱਜ ਕੱਲ੍ਹ ਔਨਲਾਈਨ-ਔਫਲਾਈਨ eNam ਦੇ ਦੁਆਰਾ ਵੀ ਪਿੰਡ ਦਾ ਕਿਸਾਨ ਵੀ ਆਪਣਾ ਮਾਲ ਵੇਚ ਰਿਹਾ ਹੈ। ਅਸੀਂ ਕਿਸਾਨ ਰੇਲ ਦਾ ਇੱਕ ਪ੍ਰਯੋਗ ਕੀਤਾ, ਇਸ ਕੋਰੋਨਾ ਕਾਲ ਖੰਡ ਦਾ ਉਪਯੋਗ ਕਰਦੇ ਹੋਏ ਅਤੇ ਇਹ ਕਿਸਾਨ ਰੇਲ ਅਤੇ ਕਿਸਾਨ ਉਡਾਨ ਇਹ ਵੀ ਆਪਣੇ ਆਪ ਵਿੱਚ ਵੱਡੇ ਬਜ਼ਾਰਾਂ ਤੱਕ ਛੋਟੇ ਕਿਸਾਨ ਨੂੰ ਪਹੁੰਚਾਉਣ ਦੀ ਇੱਕ ਬਹੁਤ ਵੱਡੀ ਮਦਦ ਮਿਲੀ ਹੈ। ਇੱਕ ਤਰ੍ਹਾਂ ਨਾਲ ਇਹ ਟ੍ਰੇਨ ਜੋ ਹੈ ਚਲਦਾ-ਫਿਰਦਾ ਕੋਲਡ ਸਟੋਰੇਜ ਹੈ ਅਤੇ ਮੈਂ ਸਦਨ ਦੇ ਮੈਬਰਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸਾਨ ਰੇਲ ਕਹਿਣ ਨੂੰ ਤਾਂ ਇੱਕ ਸਮਾਨ ਢੋਣ ਵਾਲੀ ਵਿਵਸਥਾ ਹੈ ਲੇਕਿਨ ਉਸ ਨੇ ਦੂਰ ਤੋਂ ਦੂਰ ਪਿੰਡ ਦੇ ਛੋਟੇ ਕਿਸਾਨ ਨੂੰ ਕਿਸੇ ਹੋਰ ਰਾਜ ਦੇ ਦੂਸਰੇ ਬਜ਼ਾਰ ਦੇ ਨਾਲ ਜੋੜ ਦਿੱਤਾ।
ਹੁਣ ਦੇਖੋ, ਨਾਸਿਕ ਤੋਂ ਕਿਸਾਨ ਮੁਜ਼ੱਫ਼ਰਨਗਰ ਦੇ ਵਪਾਰੀ ਨਾਲ ਜੁੜਿਆ ਅਤੇ ਕੀ ਭੇਜਿਆ ਉਸ ਦੀ ਤਾਕਤ ਵੱਡੀ ਨਹੀਂ ਸੀ ਤੀਹ ਕਿਲੋ ਅਨਾਰ, ਇਹ ਉਸ ਨੇ ਉੱਥੋਂ ਇਸ ਕਿਸਾਨ ਰੇਲ ਰਾਹੀਂ ਭੇਜਿਆ ਅਤੇ ਖਰਚਾ ਕਿਤਨਾ ਹੋਇਆ 124 ਰੁਪਏ, ਉਸ ਨੂੰ ਵੱਡਾ ਬਜ਼ਾਰ ਮਿਲ ਗਿਆ। ਇਹ ਤੀਹ ਕਿਲੋ ਇਤਨੀ ਛੋਟੀ ਚੀਜ਼ ਹੈ ਕਿ ਸ਼ਾਇਦ ਕੋਈ ਕੋਰੀਅਰ ਵਾਲਾ ਵੀ ਨਹੀਂ ਲਿਜਾਂਦਾ। ਲੇਕਿਨ ਇਹ ਵਿਵਸਥਾ ਸੀ ਤਾਂ ਇੱਥੋਂ ਦਾ ਕਿਸਾਨ ਉੱਥੋਂ ਤੱਕ ਜਾ ਕੇ ਆਪਣੇ ਮਾਲ ਵੇਚ ਪਾਇਆ ਹੈ। ਉਸੇ ਪ੍ਰਕਾਰ ਨਾਲ ਜੋ ਵੀ ਉਸ ਨੂੰ ਸੁਵਿਧਾ ਮਿਲਦੀ ਹੈ ਉਹ ਚਾਹੇ ਆਂਡੇ, ਮੈਂ ਦੇਖਿਆ ਹੈ ਕਿ ਆਂਡੇ ਕਿਸੇ ਨੇ ਭੇਜੇ ਹਨ ਅਤੇ ਆਂਡੇ ਵੀ ਉਸ ਨੂੰ ਕਰੀਬ 60 ਰੁਪਏ ਖਰਚਾ ਹੋਇਆ ਉਸ ਨੂੰ ਭੇਜਣ ਦਾ ਅਤੇ ਉਸ ਦੇ ਆਂਡੇ ਪਹੁੰਚ ਗਏ, ਸਮੇਂ ‘ਤੇ ਪਹੁੰਚ ਗਏ, ਉਸ ਦਾ ਮਾਲ ਵਿਕ ਗਿਆ। ਦੇਵਲਾਲੀ ਵਿੱਚ, ਦੇਵਲਾਲੀ ਦਾ ਇੱਕ ਕਿਸਾਨ 7 ਕਿਲੋ ਉਸ ਦੀ ਕਿਵੀ ਉਸ ਨੂੰ ਉਸ ਨੇ ਦਾਨਾਪੁਰ ਭੇਜੀ। ਭੇਜਣ ਦਾ ਖਰਚਾ 62 ਰੁਪਏ ਹੋਇਆ ਲੇਕਿਨ ਉਸ ਨੂੰ 60 ਕਿਲੋ ਦੀ ਕਿਵੀ ਦਾ ਅੱਛਾ ਬਜ਼ਾਰ ਮਿਲਿਆ ਅਤੇ ਦੂਸਰੇ ਰਾਜ ਵਿੱਚ ਜਾ ਕੇ ਮਿਲਿਆ। ਕਿਸਾਨ ਰੇਲ ਇਹ ਕਿਤਨੀ ਛੋਟੀ ਗੱਲ ਹੈ ਲੇਕਿਨ ਕਿਤਨਾ ਵੱਡਾ ਪਰਿਵਰਤਨ ਕਰ ਸਕਦੀ ਹੈ, ਇਸ ਦਾ ਅਸੀਂ ਨਮੂਨਾ ਦੇਖਦੇ ਹਾਂ।
ਮਾਣਯੋਗ ਸਪੀਕਰ ਸਾਹਿਬ,
ਚੌਧਰੀ ਚਰਨ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਹੈ- ਭਾਰਤ ਕੀ ਅਰਥਨੀਤੀ। ਭਾਰਤ ਕੀ ਅਰਥਨੀਤੀ ਦੀ ਕਿਤਾਬ ਵਿੱਚ ਚੌਧਰੀ ਸਾਹਿਬ ਨੇ ਲਿਖਿਆ, ਸੁਝਾਅ ਦਿੱਤਾ ਹੈ- ਸਾਰੇ ਦੇਸ਼ ਨੂੰ ਅਨਾਜ ਦੇਣ ਦੇ ਲਈ ਇੱਕ ਹੀ ਖੇਤਰ ਮੰਨ ਲਿਆ ਜਾਵੇ। ਦੂਜੇ ਸ਼ਬਦਾਂ ਵਿੱਚ, ਦੇਸ਼ ਦੇ ਇੱਕ ਭਾਗ ਤੋਂ ਦੂਸਰੇ ਭਾਗ ਵਿੱਚ ਲਿਆਉਣ-ਜਾਣ ‘ਤੇ ਕੋਈ ਪ੍ਰਤੀਬੰਧ ਨਾ ਹੋਵੇ, ਇਹ ਚੌਧਰੀ ਚਰਨ ਸਿੰਘ ਜੀ ਦੀ ਕਿਤਾਬ ਦਾ quote ਹੈ। ਖੇਤੀਬਾੜੀ ਸੁਧਾਰਾਂ, ਕਿਸਾਨ ਰੇਲ, ਮੰਡੀਆਂ ਨੂੰ ਇਲੈਕਟ੍ਰੌਨਿਕ ਪਲੇਟ ਹੋਣ, eNam, ਇਹ ਸਾਰੀਆਂ ਚੀਜ਼ਾਂ ਸਾਡੇ ਦੇਸ਼ ਦੇ ਕਿਸਾਨਾਂ ਅਤੇ ਛੋਟੇ ਕਿਸਾਨਾਂ ਨੂੰ ਇੱਕ ਬਹੁਤ ਵੱਡਾ ਅਵਸਰ ਦੇਣ ਦੇ ਪ੍ਰਯਤਨ ਦੇ ਭਾਗ ਰੂਪ ਹੋ ਰਿਹਾ ਹੈ।
ਮਾਣਯੋਗ ਸਪੀਕਰ ਸਾਹਿਬ,
ਜੋ ਲੋਕ ਇਤਨੀਆਂ ਗੱਲਾਂ ਕਰਦੇ ਹਨ, ਸਰਕਾਰ ਇਤਨੇ ਸਾਲਾਂ ਤੱਕ ਚਲਾਈ ਹੈ। ਮੈਂ ਇਹ ਨਹੀਂ ਮੰਨਦਾ ਹਾਂ ਉਨ੍ਹਾਂ ਨੂੰ ਕਿਸਾਨਾਂ ਦੀ ਦਿੱਕਤ ਦਾ ਪਤਾ ਨਹੀਂ ਸੀ ਜਾਂ ਉਨ੍ਹਾਂ ਨੂੰ ਸਮਝ ਨਹੀਂ ਸੀ। ਪਤਾ ਵੀ ਸੀ, ਸਮਝ ਵੀ ਸੀ ਅਤੇ ਉਨ੍ਹਾਂ ਨੂੰ ਮੈਂ ਉਨ੍ਹਾਂ ਦੀ ਗੱਲ ਅੱਜ ਯਾਦ ਕਰਵਾਉਣਾ ਚਾਹੁੰਦਾ ਹਾਂ। ਉਹ ਮੌਜੂਦ ਨਹੀਂ ਹੈ ਮੈਂ ਜਾਣਦਾ ਹਾਂ ਲੇਕਿਨ ਦੇਸ਼ ਦੇ ਲਈ ਸਮਝਣਾ ਬਹੁਤ ਜ਼ਰੂਰੀ ਹੈ। ਮੈਂ quote ਪੜ੍ਹਦਾ ਹਾਂ- the state took initiative to amend their state APMC Act in the year 2005 itself providing for direct marketing contract farming setting up of a private market, consumer, farmer markets, e-trading and notified the rules in 2007 to implement the amended provision infact 24 private markets have already come up in the state. ਇਹ ਕਿਸ ਨੇ ਕਿਹਾ ਸੀ? ਇਹ APMC Act ਬਦਲ ਦਿੱਤਾ ਹੈ, ਇਸ ਗੱਲ ਨੂੰ ਕੌਣ ਗਰਵ ਨਾਲ ਕਹਿ ਰਿਹਾ ਸੀ ? 24 ਅਜਿਹੇ ਬਾਜ਼ਾਰ ਬਣ ਚੁੱਕੇ ਹਨ, ਇਸ ਦਾ ਗੌਰਵ ਕੌਣ ਕਰ ਰਿਹਾ ਸੀ ? ਡਾ. ਮਨਮੋਹਨ ਸਿੰਘ ਜੀ ਦੀ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼੍ਰੀਮਾਨ ਸ਼ਰਦ ਪਵਾਰ ਜੀ ਇਹ ਗਰਵ ਦੀ ਗੱਲ ਕਰ ਰਿਹਾ ਸੀ। ਹੁਣ ਅੱਜ ਇੱਕ ਦਮ ਨਾਲ ਉਲਟੀ ਗੱਲ ਕਰ ਰਹੇ ਹਨ ਅਤੇ ਇਸ ਲਈ ਸ਼ੱਕ ਹੁੰਦਾ ਹੈ ਕਿ ਆਖ਼ਿਰਕਾਰ ਤੁਸੀਂ ਕਿਸਾਨਾਂ ਨੂੰ ਭਰਮਿਤ ਕਰਨ ਦੇ ਲਈ ਇਹ ਰਸਤਾ ਕਿਉਂ ਚੁਣਿਆ ਹੈ? ਦੇਸ਼ ਦੀਆਂ ਮੰਡੀਆਂ ਚਲ ਰਹੀਆਂ ਹਨ, ਸਿੰਡੀਕੇਟ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੈਕਸਸ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ ਸੀ ਕਿ ਇਹ ਨੈਕਸਸ ਹੈ ਮੰਡੀਆਂ ਵਾਲਾ, ਵਗੈਰਾਹ ਦਾ ਤਾਂ ਕੀ ਕਹਿਣਾ ਹੈ ? ਤਾਂ ਸ਼ਰਦ ਪਵਾਰ ਦਾ ਇੱਕ ਦੂਸਰਾ ਜਵਾਬ ਹੈ ਉਹ ਵੀ ਬੜਾ interesting ਹੈ। ਉਨ੍ਹਾਂ ਨੇ ਕਿਹਾ ਸੀ ਕਿਸਾਨਾਂ ਦੇ ਬਚਾਅ ਦੇ ਲਈ ਹੀ ਤਾਂ APMC ਰਿਫਾਰਮ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਤਾਕਿ ਕਿਸਾਨਾਂ ਨੂੰ APMC ਮੰਡੀਆਂ ਦਾ ਵਿਕਲਪ ਮਿਲੇ। ਜਦੋਂ ਜ਼ਿਆਦਾ ਵਪਾਰੀ ਰਜਿਸਟਰ ਹੋਣਗੇ ਤਦ ਮੁਕਾਬਲਾ ਵਧੇਗਾ ਅਤੇ ਮੰਡੀ ਵਿੱਚ ਸਾਂਠ-ਗਾਂਠ ਇਸ ਨਾਲ ਖਤਮ ਹੋਵੋਗੀ, ਇਹ ਗੱਲ ਉਨ੍ਹਾਂ ਨੇ ਕਹੀ ਹੈ। ਹੁਣ ਇਸ ਲਈ ਮੈਂ ਸਮਝਦਾ ਹਾਂ ਕਿ ਇਨ੍ਹਾਂ ਗੱਲਾਂ ਨੂੰ ਸਾਨੂੰ ਸਮਝਣਾ ਹੋਵੇਗਾ। ਜਿੱਥੇ ਇਨ੍ਹਾਂ ਦੀਆਂ ਸਰਕਾਰਾਂ ਹਨ, ਅਲੱਗ-ਅਲੱਗ ਜੋ ਸਾਹਮਣੇ ਬੈਠੇ ਹੋਏ ਹਨ ਮਿੱਤਰਾਂ ਦੀਆਂ, ਉਨ੍ਹਾਂ ਨੇ ਵੀ ਘੱਟ-ਅਧਿਕ ਮਾਤਰਾ ਵਿੱਚ ਇਸ ਖੇਤੀਬਾੜੀ ਖੇਤਰ ਵਿੱਚ ਰਿਫਾਰਮ ਕਰਨ ਦਾ ਪ੍ਰਯਤਨ ਕੀਤਾ ਵੀ ਹੈ ਅਤੇ ਅਸੀਂ ਤਾਂ ਉਹ ਹਾਂ ਜਿਨ੍ਹਾਂ ਨੇ 1500 ਕਾਨੂੰਨ ਖਤਮ ਕੀਤੇ ਸਨ। ਅਸੀਂ progressive politics ਵਿੱਚ ਵਿਸ਼ਵਾਸ ਕਰਦੇ ਹਾਂ, ਅਸੀਂ regressive politics ਵਿੱਚ ਜਾਣਾ ਨਹੀਂ ਚਾਹੁੰਦੇ ਹਾਂ ਅਤੇ ਇਸ ਲਈ ਅਤੇ ਭੋਜਪੁਰੀ ਵਿੱਚ ਵੀ ਇੱਕ ਕਹਾਵਤ ਹੈ, ਕੁਝ ਲੋਕ ਅਜਿਹੇ ਹਨ ਭੋਜਪੁਰੀ ਵਿੱਚ ਕਹਾਵਤ ਹੈ- ਨਾ ਖੇਲਬ, ਨਾ ਖੇਲਨ ਦੇਬ, ਖੇਲ ਭੀ ਬਿਗਾੜਤ। ਨਾ ਖੇਡਾਂਗਾ, ਨਾ ਖੇਡਣ ਦੇਵਾਂਗਾ, ਮੈਂ ਖੇਡ ਨੂੰ ਵੀ ਵਿਗਾੜ ਦੇ ਰੱਖਾਂਗਾ।
ਮਾਣਯੋਗ ਸਪੀਕਰ ਸਾਹਿਬ ਜੀ,
ਦੇਸ਼ ਦੀ ਤਾਕਤ ਵਧਾਉਣ ਵਿੱਚ ਸਭ ਦਾ ਸਮੂਹਿਕ ਯੋਗਦਾਨ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਕੱਛ ਤੋਂ ਲੈ ਕੇ ਕਾਮਾਖਯਾ ਤੱਕ ਜਦੋਂ ਹਰ ਭਾਰਤੀ ਦਾ ਪਸੀਨਾ ਲਗਦਾ ਹੈ ਤਦ ਜਾ ਕੇ ਦੇ ਦੇਸ਼ ਅੱਗੇ ਵਧਦਾ ਹੈ। ਮੈਂ ਕਾਂਗਰਸ ਦੇ ਸਾਥੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਦੇਸ਼ ਲਈ ਪਬਲਿਕ ਸੈਕਟਰ ਜ਼ਰੂਰੀ ਹੈ ਤਾਂ ਪ੍ਰਾਈਵੇਟ ਸੈਕਟਰ ਦੀ ਵੀ ਭਾਗੀਦਾਰੀ ਉਤਨੀ ਹੀ ਜ਼ਰੂਰੀ ਹੈ। ਸਰਕਾਰ ਨੇ mobile manufacturing ਨੂੰ ਪ੍ਰੋਤਸਾਹਿਤ ਕੀਤਾ। ਪ੍ਰਾਈਵੇਟ ਪਾਰਟੀਆਂ ਆਈਆਂ, manufacturers ਆਏ। ਅੱਜ ਗ਼ਰੀਬ ਤੋਂ ਗ਼ਰੀਬ ਪਰਿਵਾਰ ਤੱਕ smartphone ਪਹੁੰਚ ਰਿਹਾ ਹੈ। Telecom ਵਿੱਚ ਮੁਕਾਬਲੇ ਨੂੰ ਪ੍ਰੋਤਸਾਹਿਤ ਕੀਤਾ ਗਿਆ ਤਾਂ ਮੋਬਾਈਲ ‘ਤੇ ਗੱਲ ਕਰਨਾ ਕਰੀਬ-ਕਰੀਬ ਜ਼ੀਰੋ ਹੋ ਗਿਆ ਅਤੇ ਡੇਟਾ ਵੀ ਦੁਨੀਆ ਵਿੱਚ ਸਭ ਤੋਂ ਸਸਤਾ ਅੱਜ ਹਿੰਦੁਸਤਾਨ ਵਿੱਚ ਹੈ। ਇੱਥੋਂ ਤੱਕ ਕਿ ਸਾਡੀ pharma industry ਸਾਡੇ ਵੈਕਸੀਨ ਨਿਰਮਾਤਾ, ਕੀ ਇਹ ਸਾਰੇ ਸਰਕਾਰੀ ਹਨ ਕੀ ? ਅੱਜ ਮਾਨਵਤਾ ਦੇ ਕੰਮ ਅਗਰ ਭਾਰਤ ਆ ਰਿਹਾ ਹੈ ਤਾਂ ਸਾਡੇ ਇਸ ਪ੍ਰਾਈਵੇਟ ਸੈਕਟਰ ਦਾ ਵੀ ਬਹੁਤ ਵੱਡਾ ਰੋਲ ਹੈ, ਪ੍ਰਾਈਵੇਟ enterprise ਦਾ ਰੋਲ ਹੈ ਅਤੇ ਸਾਨੂੰ ਸਾਡੇ ਦੇਸ਼ ਦੇ ਨੌਜਵਾਨਾਂ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਨੌਜਵਾਨਾਂ ‘ਤੇ ਭਰੋਸਾ ਰੱਖਣਾ ਚਾਹੀਦਾ ਹੈ, ਇਸ ਪ੍ਰਕਾਰ ਨਾਲ ਕੋਸਦੇ ਰਹਾਂਗੇ, ਉਨ੍ਹਾਂ ਨੂੰ ਨੀਵਾਂ ਦਿਖਾਉਂਦੇ ਰਹਾਂਗੇ ਅਤੇ ਅਸੀਂ ਕਿਸੇ ਵੀ private activity ਨੂੰ ਨਕਾਰ ਦੇਵਾਂਗੇ। ਕੋਈ ਜ਼ਮਾਨਾ ਹੋਵੇਗਾ, ਜਦੋਂ ਕੋਈ ਸਰਕਾਰ ਕਰੇਗੀ। ਉਸ ਜ਼ਮਾਨੇ ਵਿੱਚ ਜ਼ਰੂਰੀ ਹੋਵੇਗਾ, ਕੀਤਾ ਹੋਵੇਗਾ। ਅੱਜ ਦੁਨੀਆ ਬਦਲ ਚੁੱਕੀ ਹੈ, ਸਮਾਜ ਦੀ ਆਪਣੀ ਤਾਕਤ ਹੈ, ਦੇਸ਼ ਦੀ ਅੰਦਰ ਤਾਕਤ ਹੈ। ਹਰ ਇੱਕ ਕਿਸੇ ਨੂੰ ਅਵਸਰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਪ੍ਰਕਾਰ ਨਾਲ ਬੇਈਮਾਨ ਘੋਸ਼ਿਤ ਕਰਨਾ, ਉਨ੍ਹਾਂ ਦੇ ਲਈ ਗੰਦੀ ਭਾਸ਼ਾ ਦਾ ਪ੍ਰਯੋਗ ਕਰਨਾ, ਇਹ ਇੱਕ culture ਕਿਸੇ ਜ਼ਮਾਨੇ ਵਿੱਚ ਵੋਟ ਪ੍ਰਾਪਤ ਕਰਨ ਲਈ ਕੰਮ ਆਇਆ ਹੋਵੇਗਾ। ਕਿਰਪਾ ਕਰਕੇ ਅਸੀਂ ਅਤੇ ਮੈਂ ਲਾਲ ਕਿਲੇ ਤੋਂ ਬੋਲਿਆ wealth creator ਵੀ ਦੇਸ਼ ਨੂੰ ਜ਼ਰੂਰੀ ਹੁੰਦੇ ਹਨ ਤਦ ਹੀ ਤਾਂ wealth ਵੰਡਾਂਗੇ, ਗ਼ਰੀਬ ਤੱਕ wealth ਵੰਡਾਂਗੇ ਕਿੱਥੋਂ? ਰੋਜ਼ਗਾਰ ਦੇਵਾਂਗੇ ਕਿਵੇਂ ? ਅਤੇ ਸਭ ਕੁਝ ਬਾਬੂ ਹੀ ਇਹ ਕਰਨਗੇ IAS ਬਣ ਗਿਆ ਮਤਲਬ ਉਹ fertilizer ਦਾ ਕਾਰਖਾਨਾ ਵੀ ਚਲਾਏਗਾ, IAS ਹੋ ਗਿਆ ਤਾਂ ਉਹ chemical ਦਾ ਕਾਰਖਾਨਾ ਵੀ ਚਲਾਏਗਾ, IAS ਹੋ ਗਿਆ ਉਹ ਹਵਾਈ ਜਹਾਜ਼ ਵੀ ਚਲਾਏਗਾ। ਇਹ ਕਿਹੜੀ ਵੱਡੀ ਤਾਕਤ ਬਣਾ ਕੇ ਰੱਖ ਦਿੱਤੀ ਹੈ ਅਸੀਂ ? ਬਾਬੂਆਂ ਦੇ ਹੱਥ ਵਿੱਚ ਦੇਸ਼ ਦੇ ਕੇ ਦੇ ਅਸੀਂ ਕੀ ਕਰਨ ਵਾਲੇ ਹਾਂ ? ਸਾਡੇ ਬਾਬੂ ਵੀ ਤਾਂ ਦੇਸ਼ ਦੇ ਹਨ, ਤਾਂ ਦੇਸ਼ ਦਾ ਨੌਜਵਾਨ ਵੀ ਤਾਂ ਦੇਸ਼ ਦਾ ਹੈ। ਅਸੀਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਜਿਤਨੇ ਜ਼ਿਆਦਾ ਅਵਸਰ ਦੇਵਾਂਗੇ, ਮੈਨੂੰ ਲਗਦਾ ਹੈ ਉਸ ਨੂੰ ਉਤਨਾ ਹੀ ਲਾਭ ਹੋਣ ਵਾਲਾ ਹੈ।
ਮਾਣਯੋਗ ਸਪੀਕਰ ਸਾਹਿਬ,
ਜਦੋਂ ਤੱਥਾਂ ਦੇ ਅਧਾਰ ‘ਤੇ ਗੱਲ ਟਿਕਦੀ ਨਹੀਂ ਹੈ ਤਾਂ ਅਜਿਹਾ ਹੁੰਦਾ ਹੈ ਜੋ ਹੁਣੇ ਦੇਖਿਆ ਹੈ। ਆਸ਼ੰਕਾਵਾਂ ਨੂੰ ਹਵਾ ਦਿੱਤੀ ਜਾਂਦੀ ਹੈ, ਇਹ ਹੋ ਜਾਵੇਗਾ, ਉਹ ਹੋ ਜਾਵੇਗਾ ਅਤੇ ਮਾਹੌਲ ਇਹ ਅੰਦਲੋਨਜੀਵੀ ਪੈਦਾ ਕਰਦੇ ਹਨ। ਮਾਣਯੋਗ ਸਪੀਕਰ ਸਾਹਿਬ ਜੀ, ਕਿਸਾਨ ਅੰਦੋਲਨ ਦੀ ਪਵਿੱਤਰਤਾ ਅਤੇ ਮੈਂ ਬਹੁਤ ਜ਼ਿੰਮੇਵਾਰੀ ਦੇ ਸ਼ਬਦ ਪ੍ਰਯੋਗ ਕਰ ਰਿਹਾ ਹਾਂ, ਮੈਂ ਕਿਸਾਨ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ ਅਤੇ ਭਾਰਤ ਦੇ ਲੋਕਤੰਤਰ ਵਿੱਚ ਅੰਦੋਲਨ ਨੂੰ ਮਹੱਤਵ ਹੈ ਅਤੇ ਰਹਿਣ ਵਾਲਾ ਹੈ ਅਤੇ ਜ਼ਰੂਰੀ ਵੀ ਹੈ। ਲੇਕਿਨ ਜਦੋਂ ਅੰਦਲੋਨਜੀਵੀ ਪਵਿੱਤਰ ਅੰਦੋਲਨ ਨੂੰ ਆਪਣੇ ਲਾਭ ਲਈ ਬਰਬਾਦ ਕਰਨ ਲਈ ਨਿਕਲਦੇ ਹਨ ਤਦ ਕੀ ਹੁੰਦਾ ਹੈ ? ਕੋਈ ਮੈਨੂੰ ਦੱਸੇ ਤਿੰਨ ਕਿਸਾਨ ਕਾਨੂੰਨਾਂ ਦੀ ਗੱਲ ਹੋਵੇ ਅਤੇ ਦੰਗਾਬਾਜ਼ ਲੋਕ ਜੋ ਜੇਲ੍ਹ ਵਿੱਚ ਹਨ, ਜੋ ਸੰਪ੍ਰਦਾਇਵਾਦੀ ਲੋਕ ਜੋ ਜੇਲ੍ਹ ਵਿੱਚ ਹਨ, ਜੋ ਆਤੰਕਵਾਦੀ ਲੋਕ ਜੇਲ੍ਹ ਵਿੱਚ ਹਨ, ਜੋ ਨਕਸਲਵਾਦੀ ਜੇਲ੍ਹ ਵਿੱਚ ਹਨ ਉਨ੍ਹਾਂ ਦੀ ਫੋਟੋ ਲੈ ਕੇ ਦੇ ਉਨ੍ਹਾਂ ਦੀ ਮੁਕਤੀ ਦੀ ਮੰਗ ਕਰਨਾ ਇਹ ਕਿਸਾਨਾਂ ਦੇ ਅੰਦੋਲਨ ਨੂੰ ਅਪਵਿੱਤਰ ਕਰਨ ਦਾ ਪ੍ਰਯਤਨ ਹੈ ਕਿ ਨਹੀਂ ਹੈ?
ਮਾਣਯੋਗ ਸਪੀਕਰ ਸਾਹਿਬ,
ਇਸ ਦੇਸ਼ ਵਿੱਚ ਟੋਲ ਪਲਾਜ਼ਾ ਸਾਰੀਆਂ ਸਰਕਾਰਾਂ ਨੇ ਸਵੀਕਾਰ ਕੀਤੀ ਹੋਈ ਵਿਵਸਥਾ ਹੈ। ਟੋਲ ਪਲਾਜ਼ਾ ਇਸ ਦੇਸ਼ ਵਿੱਚ ਸਾਰੀਆਂ ਸਰਕਾਰਾਂ ਨੇ ਕੀਤੀ ਹੋਈ ਵਿਵਸਥਾ ਹੈ ਅਤੇ ਟੋਲ ਪਲਾਜ਼ਾ ਨੂੰ ਤੋੜਨਾ, ਉਸ ਟੋਲ ਪਲਾਜ਼ਾ ਨੂੰ ਕਬਜ਼ਾ ਕਰਨਾ, ਉਸ ਟੋਲ ਪਲਾਜ਼ਾ ਨੂੰ ਨਾ ਚਲਣ ਦੇਣਾ, ਇਹ ਜੋ ਤਰੀਕੇ ਚਲੇ ਹਨ ਉਹ ਤਰੀਕੇ ਕੀ ਪਵਿੱਤਰ ਅੰਦੋਲਨ ਨੂੰ ਕਲੰਕਿਤ ਕਰਨ ਦਾ ਪ੍ਰਯਤਨ ਹੈ ਕਿ ਨਹੀਂ? ਜਦੋਂ ਪੰਜਾਬ ਦੀ ਧਰਤੀ ‘ਤੇ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਜਦੋਂ telecom ਦੇ ਟਾਵਰ ਤੋੜ ਦਿੱਤੇ ਜਾਣ, ਕੀ ਉਹ ਕਿਸਾਨ ਦੀ ਮੰਗ ਨਾਲ ਸੁਸੰਗਤ ਹੈ ਕੀ? ਕਿਸਾਨ ਦੇ ਪਵਿੱਤਰ ਅੰਦੋਲਨ ਨੂੰ ਬਰਬਾਦ ਕਰਨ ਦਾ ਕੰਮ ਅੰਦਲੋਨਕਾਰੀ ਨੇ ਨਹੀਂ, ਅੰਦਲੋਨਜੀਵੀਆਂ ਨੇ ਕੀਤਾ ਹੋਇਆ ਹੈ ਅਤੇ ਇਸ ਲਈ ਦੇਸ਼ ਨੂੰ ਅੰਦਲੋਨਕਾਰੀ ਅਤੇ ਅੰਦਲੋਨਜੀਵੀਆਂ ਦੇ ਦਰਮਿਆਨ ਫਰਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਦੇਸ਼ ਨੂੰ ਇਨ੍ਹਾਂ ਅੰਦਲੋਨਜੀਵੀਆਂ ਤੋਂ ਬਚਾਉਣਾ ਉਹ ਵੀ ਉਤਨਾ ਹੀ ਜ਼ਰੂਰੀ ਹੈ।
ਅਫਵਾਹਾਂ ਫੈਲਾਉਣਾ, ਝੂਠ ਫੈਲਾਉਣਾ, ਗੁਮਰਾਹ ਕਰਨਾ ਅਤੇ ਦੇਸ਼ ਨੂੰ ਦਬੋਚ ਕੇ ਰੱਖ ਦੇਣਾ, ਦੇਸ਼ ਬਹੁਤ ਵੱਡਾ ਹੈ, ਦੇਸ਼ ਦੇ ਆਮ ਮਾਨਵੀ ਦੀਆਂ ਆਸ਼ਾ-ਆਕਾਂਖਿਆਵਾਂ ਬਹੁਤ ਹਨ ਅਤੇ ਉਨ੍ਹਾਂ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ ਅਤੇ ਉਸ ਦਿਸ਼ਾ ਵਿੱਚ ਅਸੀਂ ਪ੍ਰਯਤਨ ਕਰ ਰਹੇ ਹਾਂ। ਦੇਸ਼ ਵਿੱਚ ਇੱਕ ਬਹੁਤ ਵੱਡਾ ਵਰਗ ਹੈ, ਇਹ ਵਰਗ ਉਨ੍ਹਾਂ ਦੀ ਇੱਕ ਪਹਿਚਾਣ ਹੈ talking the right things ਯਾਨੀ ਹਮੇਸ਼ਾ ਸਹੀ ਗੱਲ ਬੋਲਣਾ। ਸਹੀ ਗੱਲ ਕਹਿਣ ਵਿੱਚ ਕੋਈ ਬੁਰਾਈ ਵੀ ਨਹੀਂ ਹੈ, ਲੇਕਿਨ ਇਸ ਵਰਗ ਦੇ ਅਜਿਹੇ ਲੋਕਾਂ ਤੋਂ ਨਫਰਤ-ਚਿੜ੍ਹ ਹੈ ਜੋ doing the right things ‘ਤੇ ਚਲਦੇ ਹਨ।
ਇਹ ਫਰਕ ਸਮਝਣ ਜਿਹਾ ਹੈ talking the right things ਇਸ ਦੀ ਵਕਾਲਤ ਕਰਨ ਵਾਲੇ ਜਦੋਂ doing the right things ਦੀ ਗੱਲ ਆਉਂਦੀ ਹੈ ਤਾਂ ਉਸੇ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਹਨ। ਇਹ ਚੀਜ਼ਾਂ ਨੂੰ ਸਿਰਫ ਬੋਲਣ ਵਿੱਚ ਵਿਸ਼ਵਾਸ ਕਰਦੇ ਹਨ, ਅੱਛਾ ਕਰਨ ਵਿੱਚ ਉਨ੍ਹਾਂ ਦਾ ਭਰੋਸਾ ਹੀ ਨਹੀਂ ਹੈ। ਜੋ ਲੋਕ electoral reform ਦੀ ਗੱਲ ਕਰਦੇ ਹਨ। ਵੰਨ ਨੇਸ਼ਨ ਵੰਨ ਇਲੈਕਸ਼ਨ ਉਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਵਿਰੋਧ ਵਿੱਚ ਖੜ੍ਹੇ ਹੋ ਜਾਂਦੇ ਹਨ। ਇਹੀ ਲੋਕ ਜਦੋਂ ਜੈਂਡਰ ਜਸਟਿਸ ਦੀ ਗੱਲ ਆਉਂਦੀ ਹੈ ਤਾਂ ਵੱਧ-ਚੜ੍ਹ ਕੇ ਬੋਲਦੇ ਹਨ ਲੇਕਿਨ ਅਗਰ ਟ੍ਰਿਪਲ ਤਲਾਕ ਖਤਮ ਕਰਨ ਦੀ ਗੱਲ ਕਰਦੇ ਹਾਂ ਤਾਂ ਵਿਰੋਧ ਵਿੱਚ ਖੜ੍ਹੇ ਹੋ ਜਾਂਦੇ ਹਨ। ਇਹ environment ਦੀ ਗੱਲ ਕਰਦੇ ਹਨ ਲੇਕਿਨ hydro power ਜਾਂ nuclear power ਉਸ ਦੇ ਸਾਹਮਣੇ ਜਾ ਕੇ ਝੰਡੇ ਲੈ ਕੇ ਖੜ੍ਹੇ ਹੋ ਜਾਂਦੇ ਹਨ, ਹੋਣਾ ਨਹੀਂ ਚਾਹੀਦਾ ਹੈ, ਇਸ ਦੇਸ਼ ਦੇ ਲਈ ਅੰਦੋਲਨ ਚਲਾਉਂਦੇ ਹਨ, ਤਮਿਲ ਨਾਡੂ ਤਾਂ ਇਸ ਦਾ ਭੁਗਤਭੋਗੀ ਹੈ। ਉਸੇ ਪ੍ਰਕਾਰ ਨਾਲ ਜੋ ਦਿੱਲੀ ਵਿੱਚ pollution ਨੂੰ ਲੈ ਕੇ ਕੋਰਟ ਵਿੱਚ ਜਾ ਕੇ writ ਕਰਦੇ ਹਨ, ਅਪੀਲ ਕਰਦੇ ਹਨ, PIL ਕਰਦੇ ਹਨ, ਦਿੱਲੀ ਦੇ ਉਹੀ ਲੋਕ ਪਰਾਲੀ ਜਲਾਉਣ ਵਾਲਿਆਂ ਦੇ ਸਮਰਥਨ ਵਿੱਚ ਜਾ ਕੇ ਖੜ੍ਹੇ ਹੋ ਜਾਂਦੇ ਹਨ। ਤਦ ਸਮਝ ਨਹੀਂ ਆਉਂਦਾ ਹੈ ਕਿ ਕਿਸ ਪ੍ਰਕਾਰ ਨਾਲ ਦੇਸ਼ ਨੂੰ ਗੁਮਰਾਹ ਕਰਨ ਦਾ ਇਨ੍ਹਾਂ ਲੋਕਾਂ ਦਾ ਪ੍ਰਯਤਨ ਹੈ ਅਤੇ ਉਸ ਨੂੰ ਦੇਖਣ ਦੀ ਸਮਝਣ ਦੀ ਜ਼ਰੂਰਤ ਹੈ। ਮੈਂ ਦੇਖ ਰਿਹਾ ਹਾਂ ਇਹ 6 ਸਾਲ ਵਿੱਚ ਵਿਰੋਧੀ ਧਿਰ ਦੇ ਮੁੱਦੇ ਕਿਤਨੇ ਬਦਲ ਗਏ ਹਨ। ਅਸੀਂ ਵੀ ਕਦੇ ਵਿਰੋਧੀ ਧਿਰ ਵਿੱਚ ਸਾਂ ਲੇਕਿਨ ਅਸੀਂ ਜਦੋਂ ਵੀ ਵਿਰੋਧੀ ਧਿਰ ਵਿੱਚ ਸਾਂ ਤਾਂ ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਸ਼ਾਸਨ ਵਿੱਚ ਬੈਠੇ ਹੋਏ ਲੋਕਾਂ ਨੂੰ ਘੇਰਦੇ ਸਾਂ। ਅਸੀਂ ਉਹ ਆਵਾਜ਼ ਉਠਾਉਂਦੇ ਸਾਂ, ਅਸੀਂ ਯਤਨ ਕਰਦੇ ਸਾਂ। ਮੈਂ ਹੈਰਾਨ ਹਾਂ, ਅੱਜਕੱਲ੍ਹ ਵਿਕਾਸ ਦੇ ਮੁੱਦੇ ਦੀ ਚਰਚਾ ਹੀ ਨਹੀਂ ਕਰਦੇ। ਮੈਂ ਇੰਤਜਾਰ ਕਰਦਾ ਹਾਂ ਅਜਿਹੇ ਮੁੱਦੇ ਉਠਾਓ ਤਾਕਿ ਸਾਨੂੰ ਕੁਝ ਕਹਿਣ ਦਾ ਮੌਕਾ ਮਿਲੇ ਕਿਉਂਕਿ ਅਸੀਂ ਕੀ ਕਰ ਰਹੇ ਹਾਂ ਲੇਕਿਨ ਉਹ ਸਾਨੂੰ ਮੌਕਾ ਹੀ ਨਹੀਂ ਦਿੰਦੇ ਕਿਉਂਕਿ ਇਨ੍ਹਾਂ ਦੇ ਕੋਲ ਇਨ੍ਹਾਂ ਮੁੱਦਿਆਂ ‘ਤੇ ਬੋਲਣ ਲਈ ਕੁਝ ਰਿਹਾ ਨਹੀਂ ਹੈ ਅਤੇ ਇਸ ਲਈ ਨਾ ਉਹ ਕਿਤਨੀਆਂ ਸੜਕਾਂ ਬਣੀਆਂ ਪੁੱਛਦੇ ਹਨ, ਨਾ ਕਿਤਨੇ ਪੁੱਲ਼ ਬਣੇ ਪੁੱਛਦੇ ਹਨ, ਨਾ border management ਵਿੱਚ ਕੀ ਹੋਇਆ ਹੈ, ਕਿਤਨੀਆਂ ਪਟੜੀਆਂ ਵਿਛੀਆਂ ਹਨ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਉਨ੍ਹਾਂ ਨੂੰ ਚਰਚਾ ਕਰਨ ਵਿੱਚ interest ਨਹੀਂ ਹੈ।
ਮਾਣਯੋਗ ਸਪੀਕਰ ਸਾਹਿਬ ਜੀ,
21ਵੀਂ ਸਦੀ ਵਿੱਚ ਇਨਫ੍ਰਾਸਟ੍ਰਕਚਰ ਦਾ ਬਹੁਤ ਵੱਡਾ ਮਹੱਤਵ ਹੈ ਅਤੇ ਭਾਰਤ ਨੂੰ ਅੱਗੇ ਜਾਣਾ ਹੈ ਤਾਂ ਇਨਫ੍ਰਾਸਟ੍ਰਕਚਰ ‘ਤੇ ਬਲ ਦੇਣ ਦੀ ਬਹੁਤ ਜ਼ਰੂਰਤ ਹੈ ਅਤੇ ਆਤਮਨਿਰਭਰ ਭਾਰਤ ਦੇ ਰੋਡ ਮੈਪ ਦੇ ਲਈ ਇਨਫ੍ਰਾਸਟ੍ਰਕਚਰ ਬਲ ਦੇਣਾ ਇਸ ਸਮੇਂ ਦੀ ਮੰਗ ਹੈ ਅਤੇ ਸਾਨੂੰ ਸਭ ਨੂੰ ਇਸ ਨੂੰ ਸਵੀਕਾਰ ਕਰਨਾ ਹੋਵੇਗਾ। ਇਨਫ੍ਰਾਸਟ੍ਰਕਚਰ ਮਜ਼ਬੂਤ ਹੋਵੇਗਾ, ਤਦੇ ਦੇਸ਼ ਦੀ ਗਤੀ ਵੀ ਤੇਜ਼ ਹੋਣ ਵਾਲੀ ਹੈ, ਉਸ ਦੀਆਂ ਦਿਸ਼ਾਵਾਂ ਵੀ ਵਿਆਪਕ ਹੋਣ ਵਾਲੀਆਂ ਹਨ ਅਤੇ ਇਸ ਲਈ ਸਾਨੂੰ ਪ੍ਰਯਤਨ ਕਰਨਾ ਚਾਹੀਦਾ ਹੈ ਅਤੇ ਇਨਫ੍ਰਾਸਟ੍ਰਕਚਰ ਦਾ ਮਤਲਬ ਹੈ ਗ਼ਰੀਬ ਦੇ ਲਈ, ਮੱਧ ਵਰਗ ਦੇ ਲਈ, ਅਨੇਕ ਨਵੀਆਂ ਸੰਭਾਵਨਾਵਾਂ ਨੂੰ ਇਨਫ੍ਰਾਸਟ੍ਰਕਚਰ ਜਨਮ ਦਿੰਦਾ ਹੈ, ਨਵੇਂ ਅਵਸਰਾਂ ਨੂੰ ਜਨਮ ਦਿੰਦਾ ਹੈ, ਰੋਜ਼ਗਾਰ ਦੇ ਨਵੇਂ ਅਵਸਰ ਲੈ ਕੇ ਆਉਂਦਾ ਹੈ, economy ਨੂੰ multiply reflect ਕਰਨ ਦੀ ਉਸ ਦੀ ਤਾਕਤ ਰਹਿੰਦੀ ਹੈ ਅਤੇ ਇਸ ਲਈ ਸਾਨੂੰ ਇਨਫ੍ਰਾਸਟ੍ਰਕਚਰ ਨੂੰ ਬਲ ਦੇਣ ਦੀ ਜ਼ਰੂਰਤ ਹੈ। ਇਨਫ੍ਰਾਸਟ੍ਰਕਚਰ ਦਾ ਮਤਲਬ ਵੋਟ ਬੈਂਕ ਦਾ ਅਵਸਰ ਨਹੀਂ ਹੁੰਦਾ ਹੈ, ਕਾਗਜ਼ ‘ਤੇ ਐਲਾਨ ਕਰ ਦੇਣਾ ਕਿ ਇਹ ਰੋਡ ਬਣੇਗਾ, ਇੱਕ ਚੋਣ ਜਿੱਤ ਲਓ। ਦੂਸਰੀ ਵਾਰ ਜਾ ਕੇ ਉੱਥੇ ਸਫੇਦ ਪੱਟੀ ਕਰ ਲਓ, ਦੂਸਰੀ ਚੋਣ ਜਿੱਤ ਲਓ। ਤੀਸਰੀ ਵਾਰ ਜਾ ਕੇ ਉੱਥੇ ਥੋੜ੍ਹੀ ਮਿੱਟੀ ਪਾ ਦਿਓ, ਚਲੋ। ਇਹ ਇਸ ਕੰਮ ਲਈ ਨਹੀਂ ਹੈ। ਇਹ ਸਚਮੁੱਚ ਵਿੱਚ ਜੀਵਨ ਬਦਲਣ ਲਈ ਅਰਥਵਿਵਸਥਾਵਾਂ ਨੂੰ ਬਦਲਣ ਲਈ ਇਨਫ੍ਰਾਸਟ੍ਰਕਚਰ ਨੂੰ ਸਾਨੂੰ ਬਲ ਦੇਣ ਦੀ ਜ਼ਰੂਰਤ ਹੈ। 110 ਲੱਖ ਕਰੋੜ ਦੀ ਯੋਜਨਾ ਦੇ ਨਾਲ ਅਸੀਂ ਬਜਟ ਵਿੱਚ ਬੇਮਿਸਾਲ ਖਰਚ ਦੇ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਅਸੀਂ ਚਲ ਰਹੇ ਹਾਂ। ਦੇਸ਼ ਦੇ 27 ਸ਼ਹਿਰਾਂ ਵਿੱਚ ਮੈਟਰੋ ਟ੍ਰੇਨ, 6 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਤੇਜ਼ ਇੰਟਰਨੈਟ, ਬਿਜਲੀ ਦੇ ਖੇਤਰ ਵਿੱਚ ਅਸੀਂ ਵੰਨ ਨੇਸ਼ਨ ਵੰਨ ਗ੍ਰਿੱਡ, ਇਸ concept ਨੂੰ ਸਾਕਾਰ ਕਰਨ ਵਿੱਚ ਸਫ਼ਲ ਹੋਏ ਹਾਂ। ਸੋਲਰ ਪਾਵਰ ਸਹਿਤ renewable energy ਦੇ ਮਾਮਲੇ ਵਿੱਚ ਅੱਜ ਦੁਨੀਆ ਦੇ ਪੰਜ ਟੌਪ ਦੇਸ਼ਾਂ ਦੇ ਅੰਦਰ ਭਾਰਤ ਨੇ ਆਪਣੀ ਜਗ੍ਹਾ ਬਣਾ ਲਈ ਹੈ। ਦੁਨੀਆ ਦੇ ਸਭ ਤੋਂ ਵੱਡੇ ਸੋਲਰ ਅਤੇ ਵਿੰਡ ਦੀ hybrid power ਅੱਜ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਬਣ ਰਿਹਾ ਹੈ। ਵਿਕਾਸ ਵਿੱਚ ਅਸੀਂ ਇੱਕ ਨਵੀਂ ਤੇਜ਼ੀ ਦੇਖ ਰਹੇ ਹਾਂ, ਨਵੇਂ ਪੈਮਾਨਿਆਂ ‘ਤੇ ਜਾ ਰਹੇ ਹਾਂ। ਅਸੀਂ ਦੇਖਿਆ ਹੈ ਕਿ ਜਿੱਥੇ-ਜਿੱਥੇ ਅਸਮਾਨਤਾ ਹੈ ਖਾਸ ਕਰਕੇ ਪੂਰਬੀ ਭਾਰਤ, ਅਗਰ ਦੇਸ਼ ਦੇ ਪੂਰਬੀ ਭਾਰਤ ਦਾ ਵਿਕਾਸ ਸਾਨੂੰ ਉਸ ਸਥਿਤੀ ਵਿੱਚ ਲਿਆਉਣਾ ਹੋਵੇਗਾ ਤਾਕਿ ਪੱਛਮ ਭਾਰਤ ਦੀ ਜੋ ਆਰਥਿਕ ਵਿਵਸਥਾ ਹੈ ਉਸ ਦੀ ਬਰਾਬਰੀ ਤੁਰੰਤ ਕਰੇ ਤਾਂ ਮਿਲ ਕੇ ਦੇਸ਼ ਦੇ ਅੰਦਰ ਪ੍ਰਗਤੀ ਦੀ ਸੰਭਾਵਨਾ ਵਧੇਗੀ ਅਤੇ ਇਸ ਲਈ ਅਸੀਂ ਪੂਰਬੀ ਭਾਰਤ ਦੇ ਵਿਕਾਸ ‘ਤੇ ਅਸੀਂ ਵਿਸ਼ੇਸ਼ ਬਲ ਦਿੱਤਾ ਹੈ। ਚਾਹੇ ਗੈਸ ਪਾਈਪਲਾਈਨ ਵਿਛਾਉਣ ਦੀ ਗੱਲ ਹੋਵੇ, ਚਾਹੇ ਰੋਡ ਬਣਾਉਣ ਦੀ ਗੱਲ ਹੋਵੇ, ਚਾਹੇ ਏਅਰ ਪੋਰਟ ਬਣਾਉਣ ਦੀ ਗੱਲ ਹੋਵੇ, ਚਾਹੇ ਰੇਲ ਵਿਛਾਉਣ ਦੀ ਗੱਲ ਹੋਵੇ, ਚਾਹੇ internet connectivity ਦੀ ਗੱਲ ਹੋਵੇ ਅਤੇ ਇਤਨਾ ਹੀ ਨਹੀਂ, water ways ਦੇ ਦੁਆਰਾ ਨੌਰਥ ਈਸਟ ਦੇ ਰਾਜਾਂ ਨੂੰ ਜੋੜਨ ਦਾ ਇੱਕ ਬਹੁਤ ਵੱਡਾ ਭਗੀਰਥ ਪ੍ਰਯਤਨ ਚਲ ਰਿਹਾ ਹੈ ਅਤੇ ਮੈਨੂੰ ਲਗਦਾ ਹੈ ਕਿ ਸਾਡਾ ਇਹ ਫੋਕਸ ਹੈ ਕਿ ਦੇਸ਼ ਨੂੰ ਇੱਕ ਸੰਤੁਲਿਤ ਵਿਕਾਸ ਦੀ ਤਰਫ ਲਿਜਾਣਾ ਚਾਹੀਦਾ ਹੈ। ਦੇਸ਼ ਦੇ ਹਰ ਖੇਤਰ ਨੂੰ ਇੱਕ ਵੀ ਖੇਤਰ ਪਿੱਛੇ ਨਾ ਰਹਿ ਜਾਵੇ ਉਸ ਪ੍ਰਕਾਰ ਨਾਲ ਵਿਕਾਸ ਦੀ ਅਵਧਾਰਨਾ ਨੂੰ ਲੈ ਕੇ ਅੱਗੇ ਚਲਣ ਦਾ ਅਸੀਂ ਕੰਮ ਕੀਤਾ ਹੈ। ਅਤੇ ਇਸ ਲਈ eastern India ‘ਤੇ ਅਸੀਂ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਾਂ। ਦਰਜਨਾਂ ਜ਼ਿਲ੍ਹਿਆਂ ਵਿੱਚ CNG, PNG, ਸਿਟੀ ਗੈਸ ਡਿਸਟ੍ਰੀਬਿਊਸ਼ਨ ਇਹ ਜਾਲ ਅਸੀਂ ਵਿਛਾਉਣ ਵਿੱਚ ਸਫ਼ਲ ਹੋਏ ਹਾਂ। ਗੈਸ ਪਾਈਪਲਾਈਨ ਪਹੁੰਚਣ ਦੇ ਕਾਰਨ fertilizer ਦੇ ਉਤਪਾਦਨ ਵਿੱਚ ਵੀ ਬਹੁਤ ਤੇਜ਼ੀ ਆਈ ਹੈ ਅਤੇ fertilizer ਜੋ ਕਾਰਖਾਨੇ ਬੰਦ ਪਏ ਸਨ ਉਨ੍ਹਾਂ ਨੂੰ ਦੁਬਾਰਾ ਖੋਲ੍ਹਣ ਦੀ ਸੰਭਾਵਨਾ ਪੈਦਾ ਹੋਈ ਹੈ ਕਿਉਂਕਿ ਅਸੀਂ ਗੈਸ ਇਨਫ੍ਰਾਸਟ੍ਰਕਚਰ ਦੇ ਉੱਪਰ ਬਲ ਦਿੱਤਾ, ਅਸੀਂ ਉਸ ਪਾਈਪਲਾਈਨ ਵੱਲ ਬਲ ਦਿੱਤਾ।
ਮਾਣਯੋਗ ਸਪੀਕਰ ਸਾਹਿਬ ਜੀ,
ਕਈ ਵਰ੍ਹਿਆਂ ਤੋਂ ਅਸੀਂ ਸੁਣਦੇ ਆਏ ਹਾਂ dedicated freight corridor, ਲੇਕਿਨ ਇਹ dedicated freight corridor ਦਾ ਕੀ ਹਾਲ ਸੀ, ਜਦੋਂ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਸਿਰਫ 1 ਕਿਲੋਮੀਟਰ ਕੰਮ ਹੋਇਆ ਸੀ। ਅੱਜ ਕਰੀਬ-ਕਰੀਬ 600 ਕਿਲੋਮੀਟਰ 6 ਸਾਲ ਦੇ ਅੰਦਰ 600 ਕਿਲੋਮੀਟਰ ਕੰਮ ਅਤੇ actually dedicated freight corridor ‘ਤੇ ਕੰਮ ਚਲਣਾ ਸ਼ੁਰੂ ਹੋ ਗਿਆ, ਮਾਲ ਢੋਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਉਹ ਸੈਕਸ਼ਨ ਕੰਮ ਕਰ ਰਿਹਾ ਹੈ। UPA ਦੇ ਸਮੇਂ ਬਾਰਡਰ ਇਨਫ੍ਰਾਸਟ੍ਰਕਚਰ, ਕਿਸੇ ਵੀ ਦੇਸ਼ ਦੀ ਰੱਖਿਆ ਲਈ ਬਾਰਡਰ ਇਨਫ੍ਰਾਸਟ੍ਰਕਚਰ ਬਹੁਤ ਮਹੱਤਵ ਰੱਖਦਾ ਹੈ ਲੇਕਿਨ ਉਸ ਦੇ ਪ੍ਰਤੀ ਇਤਨੀ ਉਦਾਸੀਨਤਾ ਕੀਤੀ ਗਈ, ਇਤਨੀਆਂ ਲਾਪਰਵਾਹੀਆਂ ਕੀਤੀਆਂ ਗਈਆਂ, ਦੇਸ਼ ਦੇ ਅੰਦਰ ਅਸੀਂ ਉਨ੍ਹਾਂ ਵਿਸ਼ਿਆਂ ਦੀ publicly ਚਰਚਾ ਕਰ ਨਹੀਂ ਸਕਦੇ ਕਿਉਂਕਿ ਦੇਸ਼ ਦੀ security ਦੀ ਦ੍ਰਿਸ਼ਟੀ ਤੋਂ ਅੱਛਾ ਨਹੀਂ ਹੈ। ਲੇਕਿਨ ਇਹ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਕਿਉਂਕਿ ਉੱਥੇ ਲੋਕ ਨਹੀਂ ਹਨ, ਵੋਟ ਨਹੀਂ ਹਨ, ਜ਼ਰੂਰਤ ਨਹੀਂ ਲਗੀ, ਫੌਜੀ ਆਦਮੀ ਜਦੋਂ ਜਾਵੇਗਾ, ਜਾਵੇਗਾ, ਦੇਖਿਆ ਜਾਵੇਗਾ, ਕੀ ਹੋਣ ਵਾਲਾ ਹੈ? ਇਸੇ ਸੋਚ ਦਾ ਨਤੀਜਾ ਸੀ ਅਤੇ ਇਤਨਾ ਹੀ ਨਹੀਂ ਇੱਕ ਵਾਰ ਤਾਂ ਇੱਕ ਰੱਖਿਆ ਮੰਤਰੀ ਨੇ parliament ਵਿੱਚ ਕਹਿ ਦਿੱਤਾ ਸੀ ਕਿ ਅਸੀਂ ਇਸ ਲਈ ਇਨਫ੍ਰਾਸਟ੍ਰਕਚਰ ਨਹੀਂ ਕਰਦੇ ਹਾਂ ਬਾਰਡਰ ‘ਤੇ ਤਾਕਿ ਕਿਤੇ ਦੁਸ਼ਮਣ ਦੇਸ਼ ਉਸ ਇਨਫ੍ਰਾਸਟ੍ਰਕਚਰ ਦਾ ਉਪਯੋਗ ਨਾ ਕਰ ਲਵੇ, ਕਮਾਲ ਦੇ ਹੋ ਭਈ। ਇਹ ਸੋਚ ਹੈ, ਇਸ ਨੂੰ ਬਦਲ ਕੇ ਅਸੀਂ ਅੱਜ ਕਰੀਬ-ਕਰੀਬ ਜੋ ਉਮੀਦਾਂ ਅਤੇ ਆਯੋਜਨ ਸੀ ਉਸ ਦਾ ਇੱਕ ਬਹੁਤ ਵੱਡਾ ਹਿੱਸਾ ਬਾਰਡਰ ਦੇ ਉੱਪਰ ਇਨਫ੍ਰਾਸਟ੍ਰਕਚਰ ਦੀ ਦਿਸ਼ਾ ਤੋਂ ਅਸੀਂ ਪੂਰਨ ਕੀਤਾ ਹੈ। LAC ‘ਤੇ bridges, ਅੱਜ ਮੇਰਾ ਅੰਦਾਜ਼ਾ ਕਰੀਬ 75 ਦੇ ਕਰੀਬ bridges already ਉੱਥੇ ਕੰਮ ਚਲ ਰਿਹਾ ਹੈ ਤੇਜ਼ੀ ਨਾਲ ਅਤੇ ਇਸ ਲਈ ਕਈ ਸੈਂਕੜੇ ਕਿਲੋਮੀਟਰ ਅਸੀਂ ਰੋਡ ਬਣਾਏ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਜੋ ਕੰਮ ਸਾਡੇ ਸਾਹਮਣੇ ਸੀ ਕਰੀਬ-ਕਰੀਬ 75% ਤਾਂ ਅਸੀਂ ਉਸ ਨੂੰ ਪੂਰਾ ਵੀ ਕਰ ਲਿਆ ਹੈ ਅਤੇ ਅਸੀਂ ਅੱਗੇ ਵੀ ਇਸ ਕੰਮ ਨੂੰ ਜਾਰੀ ਰੱਖਾਂਗੇ। ਇਨਫ੍ਰਾਸਟ੍ਰਕਚਰ ਦੇ ਅਲੱਗ-ਅਲੱਗ ਖੇਤਰਾਂ ਨੂੰ ਉਸੇ ਪ੍ਰਕਾਰ ਨਾਲ ਤੁਸੀਂ ਦੇਖੋ ਅਟਲ ਟਨਲ ਹਿਮਾਚਲ ਪ੍ਰਦੇਸ਼ ਵਿੱਚ, ਉਸ ਦਾ ਹਾਲ ਕੀ ਸੀ ? ਅਟਲ ਜੀ ਦੇ ਸਮੇਂ ਜਿਸ ਦੀ ਕਲਪਨਾ ਕੀਤੀ ਗਈ, ਅਟਲ ਜੀ ਦੇ ਜਾਣ ਦੇ ਬਾਅਦ ਕਿਸੇ ਨਾ ਕਿਸੇ ਫਾਈਲਾਂ ਵਿੱਚ ਲਟਕਿਆ ਰਿਹਾ, ਅਟਕਿਆ ਰਿਹਾ। ਇੱਕ ਵਾਰ ਛੋਟਾ ਜਿਹਾ ਕੰਮ ਹੋਇਆ, ਫਿਰ ਅਟਕ ਗਿਆ। ਇੰਜ ਹੀ ਕਰਦੇ-ਕਰਦੇ ਚਲਿਆ ਗਿਆ, ਪਿਛਲੇ 6 ਸਾਲ ਦੇ ਅੰਦਰ ਉਸ ਦੇ ਪਿੱਛੇ ਅਸੀਂ ਲਗੇ ਅਤੇ ਅੱਜ ਅਟਲ ਟਨਲ ਕੰਮ ਕਰ ਰਹੀ ਹੈ। ਦੇਸ਼ ਦੀ ਫੌਜ ਵੀ ਫੌਜ ਵੀ ਉੱਥੋਂ ਅਰਾਮ ਨਾਲ ਮੂਵ ਕਰ ਰਹੀ ਹੈ, ਦੇਸ਼ ਦੇ ਨਾਗਰਿਕ ਵੀ ਮੂਵ ਕਰ ਰਹੇ ਹਨ। ਜੋ ਰਸਤੇ 6-6 ਮਹੀਨੇ ਤੱਕ ਬੰਦ ਹੁੰਦੇ ਸਨ ਉਹ ਅੱਜ ਕੰਮ ਕਰਨ ਲਗੇ ਹਨ ਅਤੇ ਅਟਲ ਟਨਲ ਕੰਮ ਕਰ ਰਹੀ ਹੈ। ਉਸੇ ਪ੍ਰਕਾਰ ਨਾਲ ਮੈਂ ਇਹ ਗੱਲ ਸਾਫ਼ ਕਹਿਣਾ ਚਾਹਾਂਗਾ ਕਿ ਜਦੋਂ ਵੀ ਦੇਸ਼ ਦੇ ਸਾਹਮਣੇ ਕੋਈ ਚੁਣੌਤੀ ਆਉਂਦੀ ਹੈ, ਇਹ ਦੇਸ਼ ਦੀ ਤਾਕਤ ਹੈ, ਸਾਡੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਤਾਕਤ ਹੈ, ਦੇਸ਼ ਨੂੰ ਕਦੇ ਨੀਵਾਂ ਦੇਖਣਾ ਪਏ, ਅਜਿਹੀ ਸਥਿਤੀ ਸਾਡੇ ਫੌਜ ਦੇ ਜਵਾਨ ਕਦੇ ਕਰਨ ਹੀ ਨਹੀਂ ਦੇਣਗੇ, ਕਦੇ ਹੋਣ ਹੀ ਨਹੀਂ ਦੇਣਗੇ, ਮੇਰਾ ਪੂਰਾ ਵਿਸ਼ਵਾਸ ਹੈ। ਅੱਜ ਉਨ੍ਹਾਂ ਦੇ ਜ਼ਿੰਮੇ ਜੋ ਵੀ ਜ਼ਿੰਮੇਵਾਰੀ, ਜਿੱਥੇ ਵੀ ਜ਼ਿੰਮੇਵਾਰੀ ਮਿਲੀ ਹੈ ਬਖੂਬੀ ਨਿਭਾ ਰਹੇ ਹਨ। ਕੁਦਰਤੀ ਵਿਪਰੀਤ ਪਰਿਸਥਿਤੀਆਂ ਦੇ ਦਰਮਿਆਨ ਵੀ ਵੱਡੀ ਮੁਸਤੈਦੀ ਦੇ ਨਾਲ ਨਿਭਾ ਰਹੇ ਹਨ। ਅਤੇ ਸਾਨੂੰ ਸਾਡੀ ਦੇਸ਼ ਦੀ ਸੈਨਾ ‘ਤੇ ਮਾਣ ਹੈ, ਸਾਡੇ ਵੀਰਾਂ ‘ਤੇ ਮਾਣ ਹੈ, ਉਨ੍ਹਾਂ ਦੀ ਤਾਕਤ ‘ਤੇ ਸਾਨੂੰ ਮਾਣ ਹੈ ਅਤੇ ਦੇਸ਼ ਹਿੰਮਤ ਦੇ ਨਾਲ ਆਪਣੇ ਫੈਸਲੇ ਵੀ ਕਰਦਾ ਹੈ ਅਤੇ ਅਸੀਂ ਉਸ ਨੂੰ ਅੱਗੇ ਵੀ ਲਿਜਾ ਰਹੇ ਹਾਂ। ਮੈਂ ਕਦੇ ਇੱਕ ਗ਼ਜ਼ਲ ਸੁਣੀ ਸੀ, ਜ਼ਿਆਦਾ ਤਾਂ ਮੈਨੂੰ ਰੁਚੀ ਵੀ ਨਹੀਂ ਹੈ, ਮੈਨੂੰ ਜ਼ਿਆਦਾ ਆਉਂਦਾ ਵੀ ਨਹੀਂ ਹੈ। ਲੇਕਿਨ ਇਸ ਵਿੱਚ ਲਿਖਿਆ ਸੀ- ਮੈਂ ਜਿਸੇ ਓੜਤਾ-ਬਿਛਾਤਾ ਹੂੰ, ਉਹ ਗ਼ਜ਼ਲ ਤੁਹਾਨੂੰ ਸੁਣਾਉਂਦਾ ਹਾਂ। ਮੈਨੂੰ ਲਗਦਾ ਹੈ ਇਹ ਜੋ ਸਾਥੀ ਚਲੇ ਗਏ, ਉਹ ਜਿਨ੍ਹਾਂ ਚੀਜ਼ਾਂ ਦੇ ਅੰਦਰ ਜੀਉਂਦੇ ਹਨ, ਪਲਦੇ ਹਨ, ਉਹ ਉੱਥੇ ਹੀ ਸੁਣਾਉਂਦੇ ਰਹਿੰਦੇ ਹਨ ਜੋ ਉਨ੍ਹਾਂ ਦੇ ਕਾਲਖੰਡਾਂ ਵਿੱਚ ਉਨ੍ਹਾਂ ਨੇ ਦੇਖਿਆ ਹੈ, ਜੋ ਉਨ੍ਹਾਂ ਦੇ ਕਾਲਖੰਡਾਂ ਵਿੱਚ ਉਨ੍ਹਾਂ ਨੇ ਕੀਤਾ ਹੈ ਉਸੇ ਨੂੰ ਉਹ ਕਹਿੰਦੇ ਰਹਿੰਦੇ ਹਨ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਸਾਨੂੰ ਹੁਣ ਚਲਣਾ ਹੀ ਹੋਵੇਗਾ। ਸਾਨੂੰ ਬੜੀ ਹਿੰਮਤ ਦੇ ਨਾਲ ਅੱਗੇ ਵਧਣਾ ਹੀ ਹੋਵੇਗਾ। ਅਤੇ ਮੈਂ ਕਿਹਾ post corona ਇੱਕ ਨਵਾਂ world order ਜਦੋਂ ਸਾਡੇ ਸਾਹਮਣੇ ਆ ਰਿਹਾ ਹੈ ਤਾਂ ਭਾਰਤ ਨੇ ਕੁਝ ਨਹੀਂ ਬਦਲੇਗਾ ਦੀ ਮਾਨਸਿਕਤਾ ਛੱਡ ਦੇਣੀ ਹੋਵੇਗੀ, ਇਹ ਤਾਂ ਚਲਦਾ ਹੈ ਚਲਦਾ ਰਹੇਗਾ ਮਾਨਸਿਕਤਾ ਛੱਡ ਦੇਣੀ ਪਵੇਗੀ। 130 ਕਰੋੜ ਦੇਸ਼ਵਾਸੀਆਂ ਦੀ ਤਾਕਤ ਲੈ ਕੇ ਚਲ ਰਹੇ ਹਾਂ। problem ਹੋਣਗੀਆਂ ਅਗਰ millions of problems ਹਨ ਤਾਂ billions of solutions ਵੀ ਹਨ। ਇਹ ਦੇਸ਼ ਤਾਕਤਵਰ ਹੈ ਅਤੇ ਇਸ ਲਈ ਅਸੀਂ ਸਾਡੀਆਂ ਸੰਵਿਧਾਨਿਕ ਵਿਵਸਥਾਵਾਂ ‘ਤੇ ਵਿਸ਼ਵਾਸ ਰੱਖਦੇ ਹੋਏ ਅਸੀਂ ਅੱਗੇ ਵਧਣਾ ਹੋਵੇਗਾ। ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਲੈ ਕੇ ਅੱਗੇ ਚਲਾਂਗੇ। ਇਹ ਗੱਲ ਸਹੀ ਹੈ ਕਿ middle man culture ਖਤਮ ਹੋਇਆ ਹੈ। ਲੇਕਿਨ ਦੇਸ਼ ਦਾ middle class ਜੋ ਹੈ ਉਸ ਦੀ ਭਲਾਈ ਲਈ ਬਹੁਤ ਤੇਜ਼ੀ ਨਾਲ ਕੰਮ ਹੋ ਰਹੇ ਹਨ ਜਿਸ ਦੇ ਕਾਰਨ ਦੇਸ਼ ਨੂੰ ਅੱਗੇ ਵਧਾਉਣ ਵਿੱਚ ਹੁਣ ਜੋ middle class ਦਾ bulk ਹੈ, ਉਹ ਬਹੁਤ ਵੱਡੀ ਭੂਮਿਕਾ ਅਦਾ ਕਰਨ ਵਾਲਾ ਹੈ। ਅਤੇ ਉਸ ਦੇ ਲਈ ਜ਼ਰੂਰੀ ਜੋ ਵੀ ਕਾਨੂੰਨੀ ਵਿਵਸਥਾਵਾਂ ਕਰਨੀਆਂ ਪਈਆਂ, ਉਹ ਕਾਨੂੰਨੀ ਵਿਵਸਥਾਵਾਂ ਵੀ ਅਸੀਂ ਕੀਤੀਆਂ ਹਨ।
ਮਾਣਯੋਗ ਸਪੀਕਰ ਸਾਹਿਬ ਜੀ,
ਇੱਕ ਪ੍ਰਕਾਰ ਨਾਲ ਵਿਸ਼ਵਾਸ ਦੇ ਨਾਲ ਇੱਕ ਪ੍ਰਗਤੀ ਦੇ ਵਾਤਾਵਰਣ ਵਿੱਚ ਦੇਸ਼ ਨੂੰ ਅੱਗੇ ਲਿਜਾਣ ਦਾ ਨਿਰੰਤਰ ਪ੍ਰਯਤਨ ਚਲ ਰਿਹਾ ਹੈ। ਮੈਂ ਰਾਸ਼ਟਰਪਤੀ ਜੀ ਦਾ ਹਿਰਦੇ ਤੋਂ ਆਭਾਰੀ ਹਾਂ ਕਿ ਅਨੇਕ ਵਿਸ਼ਿਆਂ ‘ਤੇ ਉਨ੍ਹਾਂ ਨੇ ਇਸ ਨੂੰ ਸਪਸ਼ਟ ਕੀਤਾ ਹੈ। ਜਿਨ੍ਹਾਂ ਦਾ ਰਾਜਨੀਤਕ ਏਜੰਡਾ ਹੈ ਉਹ ਉਨ੍ਹਾਂ ਨੂੰ ਮੁਬਾਰਕ, ਅਸੀਂ ਦੇਸ਼ ਦੇ ਏਜੰਡਾ ਨੂੰ ਲੈ ਕੇ ਚਲਦੇ ਹਾਂ। ਦੇਸ਼ ਦੇ ਏਜੰਡਾ ਨੂੰ ਲੈ ਕੇ ਚਲਦੇ ਰਹਾਂਗੇ। ਮੈਂ ਫਿਰ ਇੱਕ ਵਾਰ ਦੇਸ਼ ਦੇ ਕਿਸਾਨਾਂ ਨੂੰ ਤਾਕੀਦ ਕਰਾਂਗਾ ਕਿ ਆਓ ਟੇਬਲ ‘ਤੇ ਬੈਠ ਕੇ ਮਿਲ ਕੇ ਸਮੱਸਿਆਵਾਂ ਦਾ ਸਮਾਧਾਨ ਕਰੀਏ। ਇਸੇ ਇੱਕ ਉਮੀਦ ਦੇ ਨਾਲ ਰਾਸ਼ਟਰਪਤੀ ਜੀ ਦੇ ਭਾਸ਼ਣ ਨੂੰ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਦੇ ਹੋਏ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਐੱਚ/ਬੀਐੱਮ/ਐੱਨਐੱਸ/ਏਵੀ
(Release ID: 1699535)
Visitor Counter : 499
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam