ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੰਡੀਆ-ਆਸਟ੍ਰੇਲੀਆ ਸਰਕੂਲਰ ਇਕੌਨਮੀ ਹੈਕਾਥੌਨ (ਆਈ-ਏਸੀਈ) ਨੂੰ ਸੰਬੋਧਨ ਕੀਤਾ
ਸਰਕੂਲਰ ਇਕੌਨਮੀ ਸਾਡੇ ਗ੍ਰਹਿ ‘ਤੇ ਪੈਣ ਵਾਲੇ ਈਕੋਲੌਜੀਕਲ ਦਬਾਅ ਨੂੰ ਦੂਰ ਕਰਨ ਦਾ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ: ਪ੍ਰਧਾਨ ਮੰਤਰੀ
ਮਜ਼ਬੂਤ ਭਾਰਤ-ਆਸਟ੍ਰੇਲੀਆ ਸਾਂਝੇਦਾਰੀ ਕੋਵਿਡ ਬਾਅਦ ਦੀ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ : ਪ੍ਰਧਾਨ ਮੰਤਰੀ
Posted On:
19 FEB 2021 10:26AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਖਪਤ ਦੇ ਤਰੀਕਿਆਂ ਅਤੇ ਇਸ ਗੱਲ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਸ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਚੱਕਰੀ ਅਰਥਵਿਵਸਥਾ ਯਾਨੀ ਸਰਕੂਲਰ ਇਕੌਨਮੀ, ਸਾਡੇ ਸਾਹਮਣੇ ਮੌਜੂਦ ਬਹੁਤ ਸਾਰੀਆਂ ਚੁਣੌਤੀਆਂ ਦਾ ਸਮਾਧਾਨ ਜੁਟਾਉਣ ਵਿੱਚ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਡੀਆ-ਆਸਟ੍ਰੇਲੀਆ ਸਰਕੂਲਰ ਇਕੌਨਮੀ ਹੈਕਾਥੌਨ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਸਤਾਂ ਦੀ ਰੀਸਾਈਕਲਿੰਗ ਤੇ ਦੁਬਾਰਾ ਉਪਯੋਗ ਅਤੇ ਕਚਰੇ ਦੇ ਨਿਪਟਾਰੇ ਅਤੇ ਸੰਸਾਧਨਾਂ ਦੀ ਕੁਸ਼ਲਤਾ ਵਿੱਚ ਸੁਧਾਰ ਸਾਡੀ ਜੀਵਨ ਸ਼ੈਲੀ ਦਾ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਹੈਕਾਥੌਨ ਵਿੱਚ ਪ੍ਰਦਰਸ਼ਿਤ ਇਨੋਵੇਸ਼ਨਾਂ ਨਾਲ ਦੋਹਾਂ ਦੇਸ਼ਾਂ ਨੂੰ ਸਰਕੂਲਰ ਇਕੌਨਮੀ ਸਮਾਧਾਨਾਂ ਦੇ ਮਾਮਲੇ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਨੇ ਇਨ੍ਹਾਂ ਇਨੋਵੇਸ਼ਨਾਂ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਆਤਮਸਾਤ ਕਰਨ ਦੇ ਤਰੀਕੇ ਲੱਭਣ ਦੀ ਜ਼ਰੂਰਤ ਵੀ ਦੱਸੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇਸ ਸਮੁੱਚੀ ਪ੍ਰਿਥਵੀ ਮਾਤਾ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਸੰਸਾਧਨਾਂ ਦੇ ਮਾਲਕ ਨਹੀਂ ਹਾਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਦੇ ਟ੍ਰੱਸਟੀ ਮਾਤਰ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹੈਕਾਥੌਨ ਵਿੱਚ ਯੁਵਾ ਪੀੜ੍ਹੀ ਦੁਆਰਾ ਪ੍ਰਦਰਸ਼ਿਤ ਉਤਸ਼ਾਹ ਤੇ ਊਰਜਾ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਭਵਿੱਖਮੁਖੀ ਸਾਂਝੇਦਾਰੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ, “ਭਾਰਤ-ਆਸਟ੍ਰੇਲੀਆ ਦੀ ਮਜ਼ਬੂਤ ਸਾਂਝੇਦਾਰੀ ਕੋਵਿਡ ਬਾਅਦ ਦੇ ਵਿਸ਼ਵ ਨੂੰ ਅਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਦੇ ਨਾਲ ਹੀ ਸਾਡੇ ਯੁਵਾ, ਸਾਡੇ ਯੁਵਾ ਇਨੋਵੇਟਰਸ ਅਤੋ ਸਾਡੇ ਸਟਾਰਟਅੱਪਸ ਇਸ ਸਾਂਝੇਦਾਰੀ ਵਿੱਚ ਸਭ ਤੋਂ ਅੱਗੇ ਹੋਣਗੇ।”
****
ਡੀਐੱਸ
(Release ID: 1699420)
Visitor Counter : 193
Read this release in:
Telugu
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam