ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਈਐੱਲਐੱਸ, ਭੁਵਨੇਸ਼ਵਰ ਦੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ


ਓਡੀਸ਼ਾ ਵਿੱਚ ਜੀਵਨ ਅਤੇ ਆਜੀਵਕਾ ਲਈ ਵਧੇਰੇ ਯੋਗਦਾਨ ਦਾ ਸੱਦਾ ਦਿੱਤਾ

Posted On: 18 FEB 2021 3:02PM by PIB Chandigarh

 ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ, ਸਿਹਤ ਅਤੇ ਪਰਿਵਾਰ ਭਲਾਈ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਹਰਸ਼ ਵਰਧਨ ਨਾਲ ਅੱਜ ਇੰਸਟੀਚਿਊਟ ਆਫ਼ ਲਾਈਫ ਸਾਇੰਸਜ਼, ਭੁਵਨੇਸ਼ਵਰ ਦੇ 32ਵੇਂ ਸਥਾਪਨਾ ਦਿਵਸ ਸਮਾਰੋਹ ਦੇ ਮੌਕੇ ਵਿਸ਼ੇਸ਼ ਭਾਸ਼ਣ ਦਿੱਤਾ।  ਆਈਐੱਲਐੱਸ, ਭੁਵਨੇਸ਼ਵਰ ਨੂੰ ਇੰਸਟੀਚਿਊਟ ਦੇ ਸ਼ਾਨਦਾਰ ਸਫ਼ਰ ਦੇ ਇਸ ਮਹੱਤਵਪੂਰਨ ਮੀਲ ਪੱਥਰ ਲਈ ਵਧਾਈ ਦਿੰਦਿਆਂ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਸਮਰਪਣ ਅਤੇ ਯਤਨ ਸਮਾਜ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਸਮਾਜ ਨੂੰ ਲਾਭ ਪਹੁੰਚਾਉਣ ਲਈ ਜਾਰੀ ਰਹੇਗਾ।

 

ਸ੍ਰੀ ਪ੍ਰਧਾਨ ਨੇ ਕਿਹਾ ਕਿ ਓਡੀਸ਼ਾ ਦਾ ਤੱਟਵਰਤੀ ਖੇਤਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨੀਲੀ ਆਰਥਿਕਤਾ ਦੇ ਸੰਕਲਪ ਦੁਆਲੇ ਕੇਂਦਰਤ ਹੈ। ਉਨ੍ਹਾਂ ਡਾ. ਹਰਸ਼ ਵਰਧਨ ਨੂੰ ਬੇਨਤੀ ਕੀਤੀ ਕਿ ਆਈਐੱਲਐੱਸ ਵਿਖੇ ਸਮੁੰਦਰੀ ਬਾਇਓਟੈਕਨੋਲੌਜੀ ਬਾਰੇ ਇੱਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇ, ਜੋ ਉੜੀਸਾ ਵਿੱਚ ਸਮੁੰਦਰੀ ਜੀਵਨ ਅਧਾਰਿਤ ਟਿਕਾਊ ਆਰਥਿਕ ਵਿਕਾਸ ਦੀ ਅਸਲ ਸੰਭਾਵਨਾ ਨੂੰ ਖੋਲ੍ਹਣ ਵਿੱਚ ਸਹਾਇਤਾ ਕਰੇਗਾ। 

 

 ਸ਼੍ਰੀ ਪ੍ਰਧਾਨ ਨੇ ਓਡੀਸ਼ਾ ਦੇ ਲੋਕਾਂ ਦੀ ਜ਼ਿੰਦਗੀ ਅਤੇ ਆਜੀਵਕਾ ਉੱਤੇ ਪ੍ਰਤੱਖ ਪ੍ਰਭਾਵ ਪੈਦਾ ਕਰਨ ਲਈ ਆਈਐੱਲਐੱਸ ਦੁਆਰਾ ਕੰਮ ਕਰਨ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਖਾਸ ਤੌਰ 'ਤੇ ਓਡੀਸ਼ਾ ਦੇ ਅਭਿਲਾਸ਼ੀ ਜ਼ਿਲ੍ਹੇ ਨਬਰੰਗਪੁਰ ਵਿੱਚ ਆਈਐੱਲਐੱਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਈਐੱਲਐੱਸ ਦੁਆਰਾ ਆਪਣੀਆਂ ਗਤੀਵਿਧੀਆਂ ਨੂੰ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਫੈਲਾਉਣ ‘ਤੇ ਵੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਅੱਗੇ ਕਿਹਾ “ਮਾਨਯੋਗ  ਪ੍ਰਧਾਨ ਮੰਤਰੀ ਮੋਦੀ ਸਪੱਸ਼ਟ ਹਨ ਕਿ ਜਦੋਂ ਤੱਕ ਭਾਰਤ ਦਾ ਪੂਰਬੀ ਹਿੱਸਾ ਦੇਸ਼ ਦੇ ਦੂਜੇ ਹਿੱਸਿਆਂ ਦੀ ਤੁਲਨਾ ਵਿੱਚ ਬਰਾਬਰ ਪੱਧਰ 'ਤੇ ਨਹੀਂ ਆਉਂਦਾ, ਦੇਸ਼ ਦੀ ਖੁਸ਼ਹਾਲੀ ਨਹੀਂ ਹੋ ਸਕਦੀ।”

 

 ਸ਼੍ਰੀ ਪ੍ਰਧਾਨ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਵਿਡ -19 ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿਠਣ ਲਈ ਸ਼ਲਾਘਾ ਕੀਤੀ। ਉਨ੍ਹਾਂ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਆਈਐੱਲਐੱਸ ਦੀ ਤਾਰੀਫ ਵੀ ਕੀਤੀ।


 

**********

 

 ਵਾਈਬੀ / ਐੱਸਐੱਸ



(Release ID: 1699118) Visitor Counter : 110