ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪਾਣੀ ਦੀ ਬਰਾਬਰ ਵੰਡ , ਜ਼ਾਇਆ ਪਾਣੀ ਦੀ ਮੁੜ ਵਰਤੋਂ ਅਤੇ ਜਲ ਸ੍ਰੋਤਾਂ ਦੀ ਮੈਪਿੰਗ ਦਾ ਚੁਣੌਤੀ ਪ੍ਰਕਿਰਿਆ ਰਾਹੀਂ ਪਤਾ ਲਾਉਣ ਲਈ ਪੇਅ ਜਲ ਸਰਵੇਖਣ ਕਰਵਾਇਆ ਜਾਵੇਗਾ
ਜਲ ਜੀਵਨ ਮਿਸ਼ਨ — ਸ਼ਹਿਰੀ ਤਹਿਤ ਪਾਇਲਟ ਪੇਅ ਜਲ ਸਰਵੇਖਣ 10 ਸ਼ਹਿਰਾਂ ਵਿੱਚ ਲਾਂਚ ਕੀਤਾ ਗਿਆ ਹੈ
ਪਾਇਲਟ ਦੀ ਜਾਣਕਾਰੀ ਤੇ ਅਧਾਰਿਤ ਸਰਵੇਖਣ ਦਾ ਸਾਰੇ ਏ ਐੱਮ ਆਰ ਯੂ ਟੀ ਸ਼ਹਿਰਾਂ ਤੱਕ ਵਿਸਥਾਰ ਕੀਤਾ ਜਾ ਰਿਹਾ ਹੈ
Posted On:
16 FEB 2021 1:53PM by PIB Chandigarh
ਜਲ ਜੀਵਨ ਮਿਸ਼ਨ ਸ਼ਹਿਰੀ ਤਹਿਤ ਇੱਕ ਪਾਇਲਟ ਪੇਅ ਜਲ ਸਰਵੇਖਣ ਨੂੰ ਅੱਜ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਦਿੱਲੀ ਵਿੱਚ ਲਾਂਚ ਕੀਤਾ ਹੈ । ਪਾਇਲਟ ਦਾ ਵਿਸਥਾਰ ਦਿੰਦਿਆਂ ਸ਼੍ਰੀ ਮਿਸ਼ਰਾ ਨੇ ਦੱਸਿਆ ਕਿ ਪੇਅ ਜਲ ਸਰਵੇਖਣ ਸ਼ਹਿਰਾਂ ਵਿੱਚ ਪਾਣੀ ਦੀ ਬਰਾਬਰ ਵੰਡ , ਜ਼ਾਇਆ ਪਾਣੀ ਦੀ ਮੁੜ ਵਰਤੋਂ ਅਤੇ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਦਾ ਪਤਾ ਲਾਉਣ ਲਈ ਇੱਕ ਚੁਣੌਤੀ ਪ੍ਰਕਿਰਿਆ ਰਾਹੀਂ ਲਗਾਇਆ ਜਾਵੇਗਾ । ਉਨ੍ਹਾਂ ਨੇ ਹੋਰ ਕਿਹਾ , @ਪਹਿਲੇ ਕਦਮ ਵਜੋਂ ਮੰਤਰਾਲੇ ਨੇ 10 ਸ਼ਹਿਰਾਂ — ਆਗਰਾ , ਬਦਲਾਪੁਰ , ਭੁਵਨੇਸ਼ਵਰ , ਚੁਰੂ , ਕੋਚੀ , ਮਦੁਰਾਏ , ਪਟਿਆਲਾ , ਰੋਹਤਕ , ਸੂਰਤ ਅਤੇ ਤੁਮਕਰ ਵਿੱਚ ਇੱਕ ਪਾਇਲਟ ਪੇਅ ਜਲ ਸਰਵੇਖਣ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ । ਪਾਇਲਟ ਦੁਆਰਾ ਮਿਲੀ ਜਾਣਕਾਰੀ ਦੇ ਅਧਾਰ ਤੇ ਇਸ ਸਰਵੇਖਣ ਦਾ ਸਾਰੇ ਏ ਐੱਮ ਆਰ ਯੂ ਟੀ ਸ਼ਹਿਰਾਂ ਤੱਕ ਵਿਸਥਾਰ ਕੀਤਾ ਜਾਵੇਗਾ ।@ ਪੀਣ ਵਾਲੇ ਪਾਣੀ , ਜ਼ਾਇਆ ਪਾਣੀ ਪ੍ਰਬੰਧਨ , ਗ਼ੈਰ ਮਾਲੀਆ ਪਾਣੀ ਅਤੇ ਸ਼ਹਿਰ ਦੇ ਤਿੰਨ ਪਾਣੀ ਸ੍ਰੋਤਾਂ ਦੀ ਹਾਲਤ ਬਾਰੇ ਡਾਟਾ ਨਾਗਰਿਕਾਂ ਅਤੇ ਮਿਊਂਸਪਲ ਅਧਿਕਾਰੀਆਂ ਨਾਲ ਫੇਸ ਟੂ ਫੇਸ ਇੰਟਰਵਿਊ ਕਰਕੇ ਇਕੱਠਾ ਕੀਤਾ ਜਾਵੇਗਾ । ਇਹ ਡਾਟਾ ਮਨਜ਼ੂਰ ਪ੍ਰਸ਼ਨਾਂ , ਆਨ ਕਾਲ ਇੰਟਰਵਿਊਸ , ਪਾਣੀ ਦੇ ਸੈਂਪਲ ਇਕੱਠਾ ਕਰਨ ਅਤੇ ਲੈਬਾਰਟਰੀ ਟੈਸਟਿੰਗ ਅਤੇ ਗ਼ੈਰ ਮਾਲੀਆ ਪਾਣੀ ਦੇ ਫੀਲਡ ਸਰਵੇ ਰਾਹੀਂ ਕੀਤਾ ਜਾਵੇਗਾ ।
ਇਸ ਮਿਸ਼ਨ ਦੀ ਨਿਗਰਾਨੀ ਇੱਕ ਤਕਨਾਲੋਜੀ ਅਧਾਰਿਤ ਪਲੇਟਫਾਰਮ ਦੁਆਰਾ ਕੀਤੀ ਜਾਵੇਗੀ ।ਇਸ ਪਲੇਟਫਾਰਮ ਤੇ ਲਾਭਪਾਤਰੀ ਦੇ ਹੁੰਗਾਰੇ ਦੀ ਪ੍ਰਗਤੀ ਅਤੇ ਉਸ ਤੋਂ ਪ੍ਰਾਪਤ ਸਿੱਟਿਆਂ ਦੀ ਨਿਗਰਾਨੀ ਕੀਤੀ ਜਾਵੇਗੀ । ਸਰਕਾਰ ਤੋਂ ਪ੍ਰਾਜੈਕਟਾਂ ਲਈ ਫੰਡਿੰਗ 3 ਪੜਾਵਾਂ — 20 : 40 : 40 ਰਾਹੀਂ ਹੋਵੇਗੀ। ਤੀਜੀ ਕਿਸ਼ਤ ਕੰਮ ਕਰਨ ਦੇ ਅਧਾਰ ਤੇ ਪ੍ਰਾਪਤ ਹੋਣ ਵਾਲੇ ਸਿੱਟਿਆਂ ਦੇ ਅਧਾਰ ਤੇ ਕੀਤੀ ਜਾਵੇਗੀ ਅਤੇ ਫੰਡਿੰਗ ਕਰਦੇ ਵਖ਼ਤ ਭਰੋਸੇਯੋਗ ਬਾਹਰ ਕੱਢਣ ਦਾ ਤਰੀਕਾ ਅਪਣਾਇਆ ਜਾਵੇਗਾ ।
ਜਲ ਜੀਵਨ ਮਿਸ਼ਨ (ਸ਼ਹਿਰੀ (ਜੇ ਜੇ ਐੱਮ) (ਯੂ) ) ਨੂੰ ਐੱਸ ਡੀ ਜੀ ਗੋਲ / 6 ਦੇ ਅਨੁਸਾਰ ਸਾਰੇ 4378 ਕਾਨੂੰਨੀ ਕਸਬਿਆਂ ਵਿੱਚ ਚਾਲੂ ਟੂਟੀਆਂ ਰਾਹੀਂ ਸਾਰੇ ਘਰਾਂ ਵਿੱਚ ਵਿਆਪਕ ਪਾਣੀ ਸਪਲਾਈ ਮੁਹੱਈਆ ਕਰਨ ਲਈ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਜੇ ਐੱਮ ਐੱਮ (ਯੂ) ਤਹਿਤ 500 ਏ ਐੱਮ ਆਰ ਯੂ ਟੀ ਸ਼ਹਿਰਾਂ ਵਿੱਚ ਸੀਵਰੇਜ਼ / ਸੀਪੇਜ ਪ੍ਰਬੰਧਨ ਸ਼ਹਿਰਾਂ ਵਿੱਚ ਨਾਗਰਿਕਾਂ ਲਈ ਸੁਰੱਖਿਅਤ ਪਾਣੀ ਦੇਣਾ ਮੁੱਖ ਕੇਂਦਰ ਖੇਤਰ ਹਨ । ਸ਼ਹਿਰੀ ਘਰਾਂ ਦੇ ਟੂਟੀ ਕੁਨੈਕਸ਼ਨਸ ਵਿੱਚ ਸੰਭਾਵਿਤ ਪਾੜਾ 2.68 ਕਰੋੜ ਅਤੇ 500 ਏ ਐੱਮ ਆਰ ਯੂ ਟੀ ਸ਼ਹਿਰਾਂ ਵਿੱਚ ਸੀਵਰੇਜ਼ ਕੁਨੈਕਸ਼ਨ ਅਤੇ ਸੀਪੇਜ ਦਾ ਸੰਭਾਵਿਤ ਪਾੜਾ 2.64 ਕਰੋੜ ਹੈ , ਜਿਸ ਨੂੰ ਜੇ ਜੇ ਐੱਮ (ਯੂ) ਵਿੱਚ ਕਵਰ ਕਰਨ ਦਾ ਪ੍ਰਸਤਾਵ ਹੈ ।
ਅਰਬਨ ਈਕੁਵੀਫਰ ਮੈਨੇਜਮੈਂਟ ਯੋਜਨਾ ਰਾਹੀਂ ਪਾਣੀ ਸ੍ਰੋਤਾਂ ਨੂੰ ਮੁੜ ਤੋਂ ਸੁਰਜੀਤ ਕਰਕੇ ਤਾਜ਼ਾ ਪਾਣੀ ਸਪਲਾਈ ਨੂੰ ਟਿਕਾਉਣਯੋਗ ਕਰਨ ਅਤੇ ਹਰੀਆਂ ਭਰੀਆਂ ਥਾਵਾਂ ਅਤੇ ਸਪੰਜ ਸ਼ਹਿਰ ਬਣਾ ਕੇ ਹੜ੍ਹਾਂ ਨੂੰ ਘੱਟ ਕਰਨ ਅਤੇ ਸਹੂਲਤਾਂ ਨੂੰ ਵਧਾਉਣਾ ਹੋਰ ਮੁੱਖ ਕੇਂਦਰਿਤ ਖੇਤਰ ਹਨ।
ਜੇ ਜੇ ਐਮ (ਯੂ) ਹਰੇਕ ਸ਼ਹਿਰ ਲਈ ਸ਼ਹਿਰੀ ਪਾਣੀ ਸੰਤੁਲਨ ਦੇ ਵਿਕਾਸ ਰਾਹੀਂ ਪਾਣੀ ਦੇ ਸਰਕੁਲਰ ਅਰਥਚਾਰੇ ਨੂੰ ਉਤਸ਼ਾਹਿਤ ਕਰੇਗਾ । ਇਸ ਦਾ ਫੋਕਸ ਸੋਧੇ ਸੀਵਰੇਜ਼ ਦੀ ਮੁੜ ਵਰਤੋਂ , ਪਾਣੀ ਸ੍ਰੋਤਾਂ ਨੂੰ ਮੁੜ ਸੁਰਜੀਤ ਕਰਨਾ ਅਤੇ ਪਾਣੀ ਸਾਂਭ ਸੰਭਾਲ ਤੇ ਹੋਵੇਗਾ । 20 # ਪਾਣੀ ਦੀ ਮੰਗ ਸੰਸਥਾਗਤ ਢੰਗ ਤਰੀਕਿਆਂ ਨਾਲ ਪਾਣੀ ਦੀ ਮੁੜ ਵਰਤੋਂ ਕਰਕੇ ਪੂਰੀ ਕੀਤੀ ਜਾਵੇਗੀ । ਪਾਣੀ ਦੇ ਖੇਤਰ ਵਿੱਚ ਨਵੀਨਤਮ ਵਿਸ਼ਵੀ ਤਕਨਾਲੋਜੀ ਲਈ ਪਾਣੀ ਲਈ ਇੱਕ ਤਕਨਾਲੋਜੀ ਸਬ ਮਿਸ਼ਨ ਦਾ ਪ੍ਰਸਤਾਵ ਹੈ । ਲੋਕਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਫੈਲਾਉਣ ਲਈ ਜਾਣਕਾਰੀ , ਸਿੱਖਿਆ ਤੇ ਸੰਚਾਰ (ਆਈ ਈ ਐੱਸ) ਮੁਹਿੰਮ ਦਾ ਪ੍ਰਸਤਾਵ ਹੈ ।
ਮਿਸ਼ਨ ਵਿੱਚ ਇੱਕ ਸੁਧਾਰ ਏਜੰਡਾ ਵੀ ਹੈ , ਜਿਸ ਤਹਿਤ ਸਿਟੀ ਵਾਟਰ ਪੋਰਟੇਬਿਲਟੀ ਇਨਡੈਕਸ , ਗ਼ੈਰ ਮਾਲੀਆ ਪਾਣੀ ਘਟਾਉਣਾ , ਮਿਊਂਸਪਲ ਵਿੱਤੀ ਸੁਧਾਰਾਂ , ਬਾਰਿਸ਼ ਦੇ ਪਾਣੀ ਨੂੰ ਬਚਾ ਕੇ ਅਤੇ ਪਾਣੀ ਦੀ ਮੁੜ ਵਰਤੋਂ ਕਰਕੇ 2025 ਤੱਕ ਕੁੱਲ ਪਾਣੀ ਦੀ ਮੰਗ ਦਾ ਘੱਟੋ ਘੱਟ 20 # ਪੂਰਾ ਕੀਤਾ ਜਾਵੇਗਾ ਅਤੇ ਪ੍ਰਤੀ ਯੂ ਐੱਲ ਬੀ ਤਿੰਨ ਪਾਣੀ ਸ੍ਰੋਤਾਂ ਨੂੰ ਮੁੜ ਤੋਂ ਸੁਰਜੀਤ ਕਰਨਾ ਮੁੱਖ ਪ੍ਰਸਤਾਵਿਤ ਸੁਧਾਰ ਹਨ । ਸੁਧਾਰਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਯੂ ਐੱਲ ਵੀਜ਼ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ ।
ਜੇ ਜੇ ਐੱਮ (ਯੂ) ਲਈ ਕੁੱਲ ਪ੍ਰਸਤਾਵਿਤ ਖਰਚਾ 287000 ਕਰੋੜ ਹੈ , ਜਿਸ ਵਿੱਚ ਏ ਐੱਮ ਆਰ ਯੂ ਟੀ ਮਿਸ਼ਨ ਲਈ ਲਗਾਤਾਰ ਵਿੱਤੀ ਸਹਾਇਤਾ ਲਈ ਰੱਖੇ 10000 ਕਰੋੜ ਰੁਪਏ ਵੀ ਸ਼ਾਮਿਲ ਹਨ । ਜਨਤਕ ਨਿੱਜੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਪੀ ਪੀ ਪੀ ਪ੍ਰਾਜੈਕਟਾਂ ਲਈ ਸ਼ਹਿਰਾਂ ਵਿੱਚ ਮਿਲੀਅਨ ਪਲੱਸ ਵਜੋਂ ਲਾਜ਼ਮੀ ਹੈ ਅਤੇ ਇਹ ਉਨ੍ਹਾਂ ਦੇ ਕੁੱਲ ਪ੍ਰਾਜੈਕਟ ਫੰਡ ਅਲਾਟਮੈਂਟ ਦਾ ਘੱਟੋ ਘੱਟ 10 # ਹੋਵੇਗਾ ।
ਉੱਤਰ ਪੂਰਬੀ ਅਤੇ ਪਹਾੜੀ ਸੂਬਿਆਂ ਲਈ ਪ੍ਰਾਜੈਕਟਾਂ ਲਈ 90 # ਕੇਂਦਰੀ ਫੰਡ ਹੋਵੇਗਾ । ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕੇਂਦਰੀ ਫੰਡ 100 # ਹੋਵੇਗਾ । 1 ਲੱਖ ਤੋਂ ਘੱਟ ਵਸੋਂ ਵਾਲੇ ਸ਼ਹਿਰਾਂ ਲਈ ਕੇਂਦਰੀ ਫੰਡ 50 # ਅਤੇ 1 ਲੱਖ ਤੋਂ 10 ਲੱਖ ਵਸੋਂ ਵਾਲੇ ਸ਼ਹਿਰਾਂ ਲਈ ਇਹ ਇੱਕ ਤਿਹਾਈ ਅਤੇ ਮਿਲੀਅਨ ਪਲੱਸ ਵਸੋਂ ਵਾਲੇ ਸ਼ਹਿਰਾਂ ਲਈ ਕੇਂਦਰੀ ਫੰਡਿੰਗ 25 # ਹੋਵੇਗੀ ।
ਆਰ ਜੇ / ਐੱਨ ਜੀ / ਐੱਸ ਐੱਲ
(Release ID: 1698553)
Visitor Counter : 252