ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵਿਸ਼ਵ ਦਾਲ ਦਿਵਸ ਮਨਾਉਣ ਲਈ ਰੋਮ ਵਿੱਚ ਆਯੋਜਿਤ ਇੱਕ ਅੰਤਰਰਾਸ਼ਟਰੀ ਸਮਾਗਮ ਨੂੰ ਵਰਚੁਅਲੀ ਸੰਬੋਧਿਤ ਕੀਤਾ ।

ਸਾਲ 2019—20 ਵਿੱਚ ਵਿਸ਼ਵ ਦੇ ਕੁੱਲ ਦਾਲਾਂ ਉਤਪਾਦਨ ਦਾ 23.62% ਭਾਰਤ ਦੇ ਖਾਤੇ ਵਿੱਚ ਆਉਂਦਾ ਹੈ ।

ਪਿਛਲੇ 5 ਸਾਲਾਂ ਵਿੱਚ 100 ਤੋਂ ਵਧੇਰੇ ਦਾਲਾਂ ਦੀਆਂ ਸੁਧਰੀਆਂ ਤੇ ਵਧੇਰੇ ਝਾੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ।

ਦਾਲਾਂ ਭਾਰਤ ਦੇ ਕੌਮੀ ਖ਼ੁਰਾਕ ਸੁਰੱਖਿਆ ਮਿਸ਼ਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਇੱਕ ਮੁੱਖ ਫ਼ਸਲ ਵਜੋਂ ਆਪਣੀ ਜਗ੍ਹਾ ਬਣਾਈ ਰੱਖਣਗੀਆਂ : ਸ਼੍ਰੀ ਤੋਮਰ

Posted On: 13 FEB 2021 5:05PM by PIB Chandigarh


ਕੇਂਦਰੀ ਖੇਤੀਬਾੜੀ ਤੇ ਪਰਿਵਾਰ ਭਲਾਈ , ਪੇਂਡੂ ਵਿਕਾਸ , ਪੰਚਾਇਤ ਰਾਜ ਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਵਿੱਚ ਦਾਲਾਂ ਦਾ ਵੱਡਾ ਉਤਪਾਦਕ ਅਤੇ ਖਪਤਕਾਰ ਹੈ ਅਤੇ ਇਸ ਨੇ ਲੱਗਭਗ ਦਾਲਾਂ ਵਿੱਚ ਸਵੈਨਿਰਭਰਤਾ ਪ੍ਰਾਪਤ ਕਰ ਲਈ ਹੈ । ਪਿਛਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਦਾਲਾਂ ਦਾ ਉਤਪਾਦਨ 140 ਲੱਖ ਟਨ ਤੋਂ ਵੱਧ ਕੇ 240 ਲੱਖ ਟਨ ਤੋਂ ਵਧੇਰੇ ਹੋ ਗਿਆ ਹੈ । ਸਾਲ 2019—20 ਵਿੱਚ ਭਾਰਤ ਵਿੱਚ 32.15 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਹੋਇਆ , ਜੋ ਵਿਸ਼ਵ ਵਿੱਚ ਦਾਲਾਂ ਦੇ ਉਤਪਾਦਨ ਦਾ 23.62# ਹੈ । ਮੰਤਰੀ ਵਿਸ਼ਵ ਦਾਲਾਂ ਦਿਵਸ ਮਨਾਉਣ ਲਈ ਰੋਮ ਵਿੱਚ ਕੀਤੇ ਗਏ ਇੱਕ ਅੰਤਰਰਾਸ਼ਟਰੀ ਸਮਾਗਮ ਵਿੱਚ ਬੋਲ ਰਹੇ ਸਨ , ਜਿਸ ਵਿੱਚ ਉਨ੍ਹਾਂ ਨੇ ਵਰਚੁਅਲੀ ਸਿ਼ਰਕਤ ਕੀਤੀ ।

ਦਾਲਾਂ ਦੇ ਮਹੱਤਵ ਬਾਰੇ ਬੋਲਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਦਾਲਾਂ ਪੌਸ਼ਟਿਕ ਅਤੇ ਜਿ਼ਆਦਾ ਪ੍ਰੋਟੀਨ ਵਾਲੀਆਂ ਹਨ , ਉਹ ਭਾਰਤ ਵਰਗੇ ਦੇਸ਼ ਵਿੱਚ ਖ਼ਾਸ ਤੌਰ ਤੇ ਖ਼ੁਰਾਕ ਟੋਕਰੀ ਲਈ ਮਹੱਤਵਪੂਰਨ ਹਨ , ਕਿਉਂਕਿ ਭਾਰਤ ਦੀ ਜਿ਼ਆਦਾਤਰ ਵਸੋਂ ਸ਼ਾਕਾਹਾਰੀ ਹੈ । ਦਾਲਾਂ ਪਾਣੀ ਦੀ ਘੱਟ ਖਪਤ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਖੁਸ਼ਕ ਅਤੇ ਮੀਂਹ ਵਾਲੇ ਖੇਤਰਾਂ ਵਿੱਚ ਉਗਾਇਆ ਜਾ ਸਕਦਾ ਹੈ । ਇਹ ਜ਼ਮੀਨ ਵਿੱਚ ਨਾਈਟ੍ਰੋਜਨ ਦੀ ਸੰਭਾਲ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀਆਂ ਹਨ ਅਤੇ ਖਾਦਾਂ ਤੇ ਨਿਰਭਰਤਾ ਘਟਾਉਂਦੀਆਂ ਹਨ ਅਤੇ ਇਸ ਲਈ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਵੀ ਘਟਾਉਂਦੀਆਂ ਹਨ ।

ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦਾਲਾਂ ਦੀ ਉਤਪਾਦਨ ਵਧਾਉਣ ਲਈ ਕੀਤੀ ਗਈ ਮੌਜੂਦਾ ਪਹਿਲਕਦਮੀ ਮੰਗ ਅਤੇ ਸਪਲਾਈ ਪਾੜੇ ਦੀ ਪੂਰਤੀ ਲਈ ਇੱਕ ਯਤਨ ਹੈ , ਕਿਉਂਕਿ ਭਾਰਤੀਆਂ ਦੇ ਇੱਕ ਵੱਡੇ ਖੇਤਰ ਦੀਆਂ ਪ੍ਰੋਟੀਨ ਲੋੜਾਂ ਨੂੰ ਦਾਲਾਂ ਪੂਰੀਆਂ ਕਰਦੀਆਂ ਹਨ । ਇਸ ਲਈ ਇਹ ਭਾਰਤੀ ਖੇਤੀਬਾੜੀ ਤੇ ਇੱਕ ਮੁੱਖ ਹਿੱਸੇ ਵਜੋਂ ਜਾਰੀ ਰਹਿਣਗੀਆਂ । ਉਨ੍ਹਾਂ ਇਹ ਵੀ ਕਿਹਾ , @ਦਾਲਾਂ ਸਾਡੇ ਕੌਮੀ ਖ਼ੁਰਾਕ ਸੁਰੱਖਿਆ ਮਿਸ਼ਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਇੱਕ ਮੁੱਖ ਫ਼ਸਲ ਵਜੋਂ ਆਪਣੀ ਜਗ੍ਹਾ ਬਣਾਈ ਰਖਣਗੀਆਂ । ਚੌਲਾਂ ਹੇਠੋਂ ਰਕਬਾ ਘਟਾਉਣ ਦੇ ਟੀਚੇ ਅਤੇ ਨਵੀਨਤਮ ਤਕਨਾਲੋਜੀ ਗਤੀਵਿਧੀਆਂ ਨੂੰ ਇਕੱਠਾ ਕਰਕੇ ਅਤੇ ਜ਼ਰੂਰੀ ਖੇਤੀਬਾੜੀ ਸਮੱਗਰੀ ਦੀ ਵਿਵਸਥਾ ਨਾਲ ਦਾਲਾਂ ਦਾ ਉਤਪਾਦਨ ਵੱਡੇ ਪੈਮਾਨੇ ਤੇ ਵਧਿਆ ਹੈ । @

ਖੇਤੀਬਾੜੀ ਪਹਿਲਕਦਮੀਆਂ ਬਾਰੇ ਬੋਲਦਿਆਂ ਸ਼੍ਰੀ ਤੋਮਰ ਨੇ ਜਾਣਕਾਰੀ ਦਿੱਤੀ ਕਿ ਭਾਰਤ ਵਿੱਚ 80# ਛੋਟੇ ਅਤੇ ਹਾਸ਼ੀਏ ਤੇ ਕਿਸਾਨ ਹਨ , ਉਨ੍ਹਾਂ ਨੂੰ ਸਾਰੇ ਤਰ੍ਹਾਂ ਦੀ ਸਹਾਇਤਾ ਲਈ ਐੱਫ ਪੀ ਓਜ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਭਾਰਤ ਸਰਕਾਰ ਦੇਸ਼ ਵਿੱਚ 6850 ਕਰੋੜ ਰੁਪਏ ਨਾਲ ਅਗਲੇ ਪੰਜ ਸਾਲਾਂ ਵਿੱਚ 10000 ਨਵੀਆਂ ਐੱਫ ਪੀ ਓਜ਼ ਖੜ੍ਹੀਆਂ ਕਰ ਰਹੀ ਹੈ । ਇਹ ਕਦਮ ਕਿਸਾਨਾਂ ਨੂੰ ਇਕੱਠਿਆਂ ਬੀਜ ਉਤਪਾਦਨਯੋਗ , ਖ਼ਰੀਦ ਅਤੇ ਬਿਹਤਰ ਤਕਨਾਲੋਜੀਆਂ ਦੀ ਪਹੁੰਚਯੋਗ ਬਣਾਏਗਾ । ਭੂਮੀ ਦੀ ਸਿਹਤ ਦੇ ਨਾਲ ਨਾਲ ਖੇਤੀਬਾੜੀ ਵਿੱਚ ਪਾਣੀ ਦੀ ਵਰਤੋਂ ਕੁਸ਼ਲਤਾ ਵਧਾਉਣ ਨੂੰ ਪਰ ਡ੍ਰਾਪ ਮੋਰ ਕਰੌਪ ਨੂੰ ਉਤਸ਼ਾਹਿਤ ਕਰਕੇ ਉੱਚ ਤਰਜੀਹੀ ਦੇ ਰਹੀ ਹੈ ।ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹੈ ।

ਇੰਡੀਅਨ ਕੌਂਸਲ ਆਫ਼ ਐਗਰੀਕੀਚਰਲ ਰਿਚਰਚ (ਆਈ ਸੀ ਏ ਆਰ) ਦੁਆਰਾ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ਕਿ ਆਪਣੀਆਂ ਖੋਜ ਅਤੇ ਵਿਕਾਸ ਗਤੀਵਿਧੀਆਂ ਰਾਹੀਂ ਆਈ ਸੀ ਆਰ ਨੇ ਦਾਲਾਂ ਦੇ ਉਤਪਾਦਨ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦਾਲ ਫ਼ਸਲਾਂ ਦੀ ਖੋਜ ਨੇ ਨਵੀਂ ਸੇਧ ਪ੍ਰਾਪਤ ਕੀਤੀ ਹੈ ਅਤੇ ਨਵੀਆਂ ਤੇ ਸੁਧਰੀਆਂ ਹੋਈਆਂ ਕਿਸਮਾਂ ਦੇ ਵਿਕਾਸ ਲਈ ਬੇਮਿਸਾਲ ਕੰਮ ਕੀਤਾ ਗਿਆ ਹੈ । ਪਿਛਲੇ 5 ਸਾਲਾਂ ਵਿੱਚ 100 ਤੋਂ ਵਧੇਰੇ ਦਾਲਾਂ ਦੀਆਂ ਸੁਧਰੀਆਂ ਤੇ ਵਧੇਰੇ ਝਾੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ । ਸਰਕਾਰ ਬੀਜਾਂ ਦੀਆਂ ਕਿਸਮਾਂ ਸੁਧਾਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ , ਦਾਲਾਂ ਦੀ ਕਾਸ਼ਤ ਅਤੇ ਬਜ਼ਾਰ ਤਹਿਤ ਨਵੇਂ ਖੇਤਰ ਲਿਆ ਰਹੀ ਹੈ , ਜਿਸ ਨਾਲ ਕਿਸਾਨਾਂ ਦਾ ਲਾਭ ਵਧਾਉਣ ਵਿੱਚ ਮਦਦ ਮਿਲੇਗੀ ।

ਦਾਲਾਂ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਵਿੱਚ ਕੌਮੀ ਪੌਸ਼ਟਿਕਤਾ ਤਹਿਤ ਕਰੀਬ 1.25 ਕਰੋੜ ਆਂਗਨਵਾੜੀ ਕੇਂਦਰਾਂ ਵਿੱਚ ਦਾਲਾਂ ਵੀ ਵੰਡੀਆਂ ਜਾਂਦੀਆਂ ਹਨ । ਲਾਕਡਾਊਨ ਦੌਰਾਨ ਸਰਕਾਰ ਨੇ 80 ਕਰੋੜ ਲੋਕਾਂ ਨੂੰ ਦਾਲਾਂ ਦੀ ਸਪਲਾਈ ਕੀਤੀ ਹੈ । ਮੰਤਰੀ ਨੇ ਕਿਹਾ ਕਿ ਕੋਵਿਡ 19 ਦੌਰਾਨ ਮੁਸ਼ਕਿਲਾਂ ਦੇ ਬਾਵਜੂਦ ਭਾਰਤ ਵਿਸ਼ਵ ਵਿੱਚ ਖ਼ੁਰਾਕ ਵਸਤਾਂ ਲਈ ਇੱਕ ਵਿਸ਼ਵ ਬਰਾਮਦਕਾਰ / ਸਪਲਾਇਰ ਵਜੋਂ ਉੱਭਰਿਆ ਹੈ । ਪਿਛਲੇ ਸਾਲ ਅਪ੍ਰੈਲ ਤੋਂ ਦਸੰਬਰ ਦੇ ਮੁਕਾਬਲੇ ਅਪ੍ਰੈਲ ਤੋਂ ਦਸੰਬਰ 2020 ਵਿੱਚ ਭਾਰਤ ਵਿੱਚ ਖੇਤੀਬਾੜੀ ਵਸਤਾਂ ਦੀ ਦਰਾਮਦ ਵਧੀ ਹੈ , ਜਿਸ ਵਿੱਚ ਦਾਲਾਂ ਦੇ ਉਤਪਾਦਨ ਵਿੱਚ 26# ਦਾ ਵਾਧਾ ਵੀ ਸ਼ਾਮਿਲ ਹੈ । ਮੈਡੀਸੀਨਲ ਪੌਦਿਆਂ ਜਿਵੇਂ ਅਦਰਕ , ਕਾਲੀ ਮਿਰਚ , ਇਲਾਚੀ , ਹਲਦੀ ਆਦਿ ਦੀ ਬਰਾਮਦ ਵਿੱਚ ਕਾਫੀ ਵਾਧਾ ਹੋਇਆ ਹੈ । ਇਹ ਪੌਦੇ ਆਯੁਰਵੇਦ ਵਿੱਚ ਇਮੁਨਟੀ ਬੂਸਟਰਸ ਸਮਝੇ ਜਾਂਦੇ ਹਨ । ਸਰਕਾਰ ਖੇਤੀ ਨੂੰ ਉਤਸ਼ਾਹ ਕਰਨ ਲਈ ਉੱਚ ਤਰਜੀਹ ਦੇ ਰਹੀ ਹੈ , ਇਸ ਕਰਕੇ ਦੇਸ਼ ਦਾ ਖੇਤੀ ਬਜਟ ਪੰਜ ਗੁਣਾ ਤੋਂ ਵਧੇੇਰੇ ਵਧਾਇਆ ਗਿਆ ਹੈ , ਜੋ ਹੁਣ 1.25 ਲੱਖ ਕਰੋੜ ਹੈ ।

ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਸਮੁੱਚੇ ਉਪਰਾਲੇ ਕਰ ਰਹੀ ਹੈ । ਪੀ ਐੱਮ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ 10.5 ਕਰੋੜ ਤੋਂ ਵਧੇਰੇੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 1.15 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ । ਆਤਮ ਨਿਰਭਰ ਭਾਰਤ ਅਭਿਆਨ ਤਹਿਤ ਬੁਨਿਆਦੀ ਢਾਂਚਾ ਜਿਵੇਂ ਵੇਅਰ ਹਾਊਸ , ਠੰਢੇ ਗੁਦਾਮ , ਫੂਡ ਪ੍ਰੋਸੈਸ ਇਕਾਈਆਂ  ਕਿਸਾਨਾਂ ਨੂੰ ਮੁਹੱਈਆ ਕਰਨ ਲਈ ਇੱਕ ਲੱਖ ਕਰੋੜ ਰੁਪਏ ਦਾ ਖੇਤੀ ਬੁਨਿਆਦੀ ਢਾਂਚਾ ਫੰਡ ਸਥਾਪਿਤ ਕੀਤਾ ਗਿਆ ਹੈ । ਫੰਡ ਨਵੇਂ ਬਜਟ ਦੀ ਵਿਵਸਥਾ ਅਨੁਸਾਰ ਸੂਬਿਆਂ ਦੀਆਂ ਏ ਪੀ ਐੱਮ ਸੀਜ਼ ਨੂੰ ਵੀ ਫਾਇਦਾ ਪਹੁੰਚਾਏਗਾ ।

ਵਿਸ਼ਵ ਦਾਲਾਂ ਦਿਵਸ ਸੰਯੁਕਤ ਰਾਸ਼ਟਰ ਚਾਰਟਰ ਸਾਲ 2016 ਅਨੁਸਾਰ ਮਨਾਇਆ ਜਾਂਦਾ ਹੈ ।
ਪੋਪ ਫ਼ਾਂਸਿਸ , ਕਿਊ ਯੂ ਡੌਂਗ ਯੂ , ਐੱਫ ਏ ਓ — ਯੂ ਐਨ ਡਾਇਰੈਕਟਰ ਜਨਰਲ ਸ਼੍ਰੀ ਟਾਂਗ ਰਣਜੀਆਂ , ਖੇਤੀਬਾੜੀ ਤੇ ਪੇਂਡੂ ਮਾਮਲਿਆਂ ਦੇ ਮੰਤਰੀ , ਰਿਪਬਲਿਕ ਆਫ਼ ਚੀਨ , ਸ਼੍ਰੀ ਜੂਲੀਅਨ ਡਿਨੌਰ ਮੈਂਡੀ , ਖੇਤੀਬਾੜੀ ਤੇ ਖੁ਼ਰਾਕ ਮੰਤਰੀ , ਫਰਾਂਸ ਸਰਕਾਰ , ਅਰਜਨਟਾਈਨਾ ਸਰਕਾਰ ਦੇ ਖੇਤੀਬਾੜੀ ਮੰਤਰੀ ਡਾਕਟਰ ਏ ਜਿਨਸ ਕਾਲੀਬਾਟ , ਫੂਡ ਸਿਸਟਮ ਸੰਮੇਲਨ ਲਈ ਯੂ ਐੱਨ ਸਕੱਤਰ ਜਨਰਲਸ ਵਿਸ਼ੇਸ਼ ਦੂਤ ਦੇ ਨਾਲ ਨਾਲ ਹੋਰ ਪਤਵੰਤੇ ਸੱਜਣਾਂ ਨੇ ਵੀ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ ।

ਏ ਪੀ ਐੱਸ / ਜੇ ਕੇ(Release ID: 1697824) Visitor Counter : 1