ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 14 ਫਰਵਰੀ ਨੂੰ ਤਾਮਿਲ ਨਾਡੂ ਅਤੇ ਕੇਰਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਇੱਥੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਵੀ ਸਮਰਪਤ ਕਰਨਗੇ
Posted On:
12 FEB 2021 6:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਫਰਵਰੀ 2021 ਨੂੰ ਤਾਮਿਲ ਨਾਡੂ ਅਤੇ ਕੇਰਲ ਰਾਜ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11:15 ਵਜੇ ਚੇਨਈ ਵਿੱਚ ਕਈ ਮਹੱਤਵਪੂਰਣ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਇੱਥੇ ਸੈਨਾ ਨੂੰ ਅਰਜੁਨ ਮੇਨ ਬੈਟਲ ਟੈਂਕ ( ਐੱਮਕੇ-1ਏ ) ਵੀ ਸੌਂਪਣਗੇ। ਉਥੇ ਹੀ ਦੂਜੇ ਪਾਸੇ ਦੁਪਹਿਰ ਕਰੀਬ 3:30 ਵਜੇ ਪ੍ਰਧਾਨ ਮੰਤਰੀ ਕੋਚੀ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਇਲਾਵਾ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਤ ਕਰਨਗੇ। ਇਹ ਪ੍ਰੋਜੈਕਟਸ ਇਨ੍ਹਾਂ ਰਾਜਾਂ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ ਅਤੇ ਵਿਕਾਸ ਦੇ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਨੂੰ ਪੂਰਨ ਸਮਰੱਥਾ ਦੇ ਨਾਲ ਸਾਕਾਰ ਕਰਨ ਵਿੱਚ ਮਦਦ ਕਰਨਗੇ ।
ਤਾਮਿਲ ਨਾਡੂ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਇੱਥੇ 3770 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਚੇਨਈ ਮੈਟਰੋ ਰੇਲ ਫੇਜ਼-1 ਐਕਸਟੈਂਸ਼ਨ ਦਾ ਉਦਘਾਟਨ ਕਰਨਗੇ ਅਤੇ ਵਾਸ਼ਰਮੈਨਪੇਟ ਤੋਂ ਵਿਮਕੋ ਨਗਰ ਤੱਕ ਯਾਤਰੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਚੇਨਈ ਮੈਟਰੋ ਦਾ 9.05 ਕਿਲੋਮੀਟਰ ਲੰਬਾ ਇਹ ਐਕਸਟੈਂਸ਼ਨ ਨੌਰਥ ਚੇਨਈ ਨੂੰ ਏਅਰਪੋਰਟ ਅਤੇ ਸੈਂਟਰਲ ਰੇਲਵੇ ਸਟੇਸ਼ਨ ਨਾਲ ਜੋੜੇਗਾ ।
ਪ੍ਰਧਾਨ ਮੰਤਰੀ ‘ਚੇਨਈ ਵਿੱਚ ਅਤੇ ਅੱਟੀਪੱਟੁ’ ਦੇ ਵਿਚਕਾਰ ਚੌਥੀ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ। 293.40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 22.1 ਕਿਲੋਮੀਟਰ ਦਾ ਇਹ ਸੈਕਸ਼ਨ ਚੇਨਈ ਅਤੇ ਤਿਰੂਵੱਲੂਰ ਜ਼ਿਲ੍ਹਿਆਂ ਤੋਂ ਹੋ ਕੇ ਗੁਜਰਦਾ ਹੈ। ਇਸ ਦੇ ਬਨਣ ਨਾਲ ਚੇਨਈ ਬੰਦਰਗਾਹ ਅਤੇ ਇਸ ਦੇ ਆਸਪਾਸ ਟਰੈਫਿਕ ਘੱਟ ਹੋਵੇਗਾ। ਰੇਲਵੇ ਦਾ ਇਹ ਸੈਕਸ਼ਨ ਚੇਨਈ ਬੰਦਰਗਾਹ ਅਤੇ ਐਨੋਰ ਬੰਦਰਗਾਹ ਨੂੰ ਆਪਸ ਵਿੱਚ ਜੋੜਦਾ ਹੈ । ਇਹ ਸੈਕਸ਼ਨ ਕਈ ਪ੍ਰਮੁੱਖ ਯਾਰਡਸ ਤੋਂ ਗੁਜਰਦਾ ਹੈ ਅਤੇ ਟ੍ਰੇਨਾਂ ਦੀ ਆਵਾਜਾਈ ਦੇ ਸਬੰਧ ਵਿੱਚ ਪਰਿਚਾਲਨ ਸਬੰਧੀ ਸੁਵਿਧਾ ਪ੍ਰਦਾਨ ਕਰਦਾ ਹੈ ।
ਪ੍ਰਧਾਨ ਮੰਤਰੀ ਇੱਥੇ ਵਿੱਲੁਪੁਰਮ- ਕੁੱਡਾਲੋਰ- ਮਾਇਲਾਦੁਥੁਰਈ- ਥੰਜਾਵੁਰ ਅਤੇ ਮਾਇਲਾਦੁਥੁਰਈ- ਥਿਰੂਵਰੂਰ ਵਿੱਚ ਸਿੰਗਲ ਲਾਈਨ ਰੇਲਵੇ ਸੈਕਸ਼ਨ ਦੇ ਬਿਜਲੀਕਰਨ ਦਾ ਉਦਘਾਟਨ ਵੀ ਕਰਨਗੇ। 423 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਏ 228 ਕਿਲੋਮੀਟਰ ਲੰਬੇ ਇਸ ਰਸਤੇ ਦੇ ਬਿਜਲੀਕਰਨ ਨਾਲ ਚੇਨਈ ਐਗਮੋਰ ਅਤੇ ਕੰਨਿਆਕੁਮਾਰੀ ਦੇ ਵਿੱਚ ਟ੍ਰੈਕਸ਼ਨ ਬਦਲੇ ਬਿਨਾ ਹੀ ਸੁਚਾਰੂ ਰੂਪ ਨਾਲ ਆਵਾਜਾਈ ਸੁਨਿਸ਼ਚਿਤ ਹੋਵੇਗੀ। ਇਸ ਨਾਲ ਪ੍ਰਤੀ ਦਿਨ ਕਰੀਬ 14.61 ਲੱਖ ਰੁਪਏ ਦੇ ਈਂਧਣ ਦੀ ਬਚਤ ਹੋਵੇਗੀ ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਭਾਰਤੀ ਸੈਨਾ ਨੂੰ ਅਰਜੁਨ ਮੇਨ ਬੈਟਲ ਟੈਂਕ ( ਐੱਮਕੇ-1ਏ ) ਸੌਂਪਣਗੇ । ਇਸ ਸਵਦੇਸ਼ੀ ਯੁੱਧ ਟੈਂਕ ਦਾ ਡਿਜਾਇਨ, ਵਿਕਾਸ ਅਤੇ ਨਿਰਮਾਣ ਸੀਵੀਆਰਡੀਈ , ਡੀਆਰਡੀਓ ਨੇ 15 ਅਕਾਦਮਿਕ ਸੰਸਥਾਨਾਂ, 8 ਪ੍ਰਯੋਗਸ਼ਾਲਾਵਾਂ ਅਤੇ ਕਈ ਐੱਮਐੱਸਐੱਮਈ ਦੇ ਨਾਲ ਮਿਲ ਕੇ ਕੀਤਾ ਹੈ ।
ਪ੍ਰਧਾਨ ਮੰਤਰੀ ਇੱਥੇ ਗ੍ਰੈਂਡ ਐਨੀਕਟ ਨਹਿਰ ਪ੍ਰਣਾਲੀ ਦੇ ਵਿਸਤਾਰ, ਨਵੀਨੀਕਰਨ ਅਤੇ ਆਧੁਨਿਕੀਕਰਨ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਨਹਿਰ ਡੇਲਟਾ ਵਾਲੇ ਜ਼ਿਲ੍ਹਿਆਂ ਵਿੱਚ ਸਿੰਚਾਈ ਵਿਵਸਥਾ ਲਈ ਕਾਫ਼ੀ ਮਹੱਤਵਪੂਰਣ ਹੈ । ਇਸ ਨਹਿਰ ਦਾ ਆਧੁਨਿਕੀਕਰਨ 2,640 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ, ਜਿਸ ਦੇ ਨਾਲ ਨਹਿਰਾਂ ਵਿੱਚ ਜਲ ਪ੍ਰਵਾਹ ਕਰਨ ਦੀ ਸਮਰੱਥਾ ਵਧੇਗੀ।
ਪ੍ਰਧਾਨ ਮੰਤਰੀ ਆਈਆਈਟੀ ਮਦਰਾਸ ਦੇ ਡਿਸਕਵਰੀ ਕੈਂਪਸ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਕੈਂਪਸ ਚੇਨਈ ਦੇ ਕੋਲ ਥੱਯੁਰ ਵਿੱਚ ਬਣਾਇਆ ਜਾਵੇਗਾ। ਪਹਿਲੇ ਪੜਾਅ ਵਿੱਚ 2 ਲੱਖ ਵਰਗ ਮੀਟਰ ਤੋਂ ਅਧਿਕ ਏਰੀਆ ਵਿੱਚ ਬਣਨ ਵਾਲੇ ਇਸ ਕੈਂਪਸ ਦੇ ਨਿਰਮਾਣ ਵਿੱਚ 1000 ਕਰੋੜ ਰੁਪਏ ਦੀ ਲਾਗਤ ਆਵੇਗੀ ।
ਇਸ ਅਵਸਰ ‘ਤੇ ਤਾਮਿਲ ਨਾਡੂ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ ।
ਕੇਰਲ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਇੱਥੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਦੇ ਪ੍ਰਾਪਲੀਨ ਡੇਰੀਵੇਟਿਵ ਪੈਟਰੋਕੈਮੀਕਲ ਪ੍ਰੋਜੈਕਟ ( ਪੀਡੀਪੀਪੀ ) ਰਾਸ਼ਟਰ ਨੂੰ ਸਮਰਪਤ ਕਰਨਗੇ। ਇਹ ਪਰਿਸਰ ਐਕਰਾਈਲੈਟਸ , ਐਕਰਾਈਲਿਕ ਐਸਿਡ ਅਤੇ ਆਕਸੋ - ਐਲਕੋਹਲ ਦਾ ਉਤਪਾਦਨ ਕਰੇਗਾ, ਜਿਸ ਨੂੰ ਵਰਤਮਾਨ ਵਿੱਚ ਬਾਹਰ ਤੋਂ ਆਯਾਤ ਕੀਤਾ ਜਾਂਦਾ ਹੈ । ਇਸ ਨਾਲ ਕਰੀਬ 3700 ਤੋਂ 4000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ । ਕਰੀਬ 6000 ਕਰੋੜ ਰੁਪਏ ਦੀ ਲਾਗਤ ਨਾਲ ਬਣੇ PDPP ਕੰਮਪਲੈਕਸ ਨੂੰ ਫੀਡਸਟਾਕ ਸਪਲਾਈ , ਯੂਟੀਲਿਟੀਜ , ਆਵ੍ - ਸਾਈਟ ਅਤੇ ਹੋਰ ਸੁਵਿਧਾਵਾਂ ਨੂੰ ਏਕੀਕ੍ਰਿਤ ਕਰਨ ਲਈ ਰਿਫਾਇਨਰੀ ਦੇ ਕਰੀਬ ਸਥਾਪਤ ਕੀਤਾ ਗਿਆ ਹੈ । ਹਰ ਸਮੇਂ ਤਿਆਰ ਫੀਡਸਟਾਕ ਦੀ ਉਪਲਬਧਤਾ ਅਤੇ ਉਪਯੁਕਤ ਸਪਲਾਈ ਲੜੀ ਪ੍ਰਬੰਧਨ ਦੇ ਪਰਿਣਾਮਸਵਰੂਪ ਇਹ ਪਰਿਸਰ ਡਾਊਨਸਟਰੀਮ ਸੈਕਟਰ ਦੀ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਸ ਦੇ ਸ਼ੁਰੂ ਹੋਣ ਨਾਲ ਕੋਚੀ ਰਿਫਾਇਨਰੀ ਉੱਚ ਗੁਣਵੱਤਾ ਅਤੇ ਲਾਭ ਵਾਲੇ ਪੈਟਰੋਕੈਮੀਕਲਸ ਉਤਪਾਦ ਨੂੰ ਨਿਰਮਾਣ ਕਰਨ ਵਾਲੀ ਭਾਰਤ ਦੀ ਪਹਿਲੀ ਰਿਫਾਇਨਰੀ ਬਣ ਗਈ ਹੈ ।
ਪ੍ਰਧਾਨ ਮੰਤਰੀ ਕੋਚੀਨ ਦੇ ਵਿਲਿੰਗਡਨ ਟਾਪੂ ‘ਤੇ ਆਰਓ-ਆਰਓ ਜਹਾਜ਼ ਦੇਸ਼ ਨੂੰ ਸਮਰਪਤ ਕਰਨਗੇ। ਭਾਰਤੀ ਅੰਤਰਰਾਸ਼ਟਰੀ ਜਲਮਾਰਗ ਅਥਾਰਿਟੀ ਰਾਸ਼ਟਰੀ ਜਲਮਾਰਗ-3 ‘ਤੇ ਬੋਲਗਾਟੀ ਅਤੇ ਵਿਲਿੰਗਡਨ ਦੇ ਵਿਚਕਾਰ ਦੋ ਨਵੇਂ ਰੌਲ-ਔਨ/ਰੌਲ-ਔਫ ਜਹਾਜ਼ ਤੈਨਾਤ ਕਰੇਗਾ। ਐੱਮਵੀ ਆਦਿ ਸ਼ੰਕਰਾ ਅਤੇ ਐੱਮਵੀ ਸੀਵੀ ਰਮਣ ਨਾਮ ਦੇ ਦੋਨਾਂ ਆਰਓ - ਆਰਓ ਜਹਾਜ਼ਾਂ ਵਿੱਚ ਹਰੇਕ ਜਹਾਜ਼ ਵਿੱਚ 20 ਫੁੱਟ ਦੇ 6 ਟਰੱਕ ,20 ਫੁੱਟ ਦੇ 3 ਟ੍ਰੈਲਰ ਟਰੱਕ , 40 ਫੁੱਟ ਦੇ 3 ਟ੍ਰੈਲਰ ਟਰੱਕ ਅਤੇ 30 ਯਾਤਰੀਆਂ ਨੂੰ ਇਕੱਠੇ ਢੋਣ ਦੀ ਸਮਰੱਥਾ ਹੈ । ਇਸ ਸੇਵਾ ਨਾਲ ਟ੍ਰਾਂਸਪੋਰਟ ਲਾਗਤ ਅਤੇ ਪਾਰਗਮਨ ਸਮਾਂ ਘਟੇਗਾ , ਜਿਸ ਦੇ ਨਾਲ ਵਪਾਰ ਨੂੰ ਲਾਭ ਹੋਵੇਗਾ । ਨਾਲ ਹੀ ਕੋਚੀ ਦੀਆਂ ਸੜਕਾਂ ‘ਤੇ ਟਰੈਫਿਕ ਜਾਮ ਵੀ ਘੱਟ ਹੋਵੇਗਾ ।
ਪ੍ਰਧਾਨ ਮੰਤਰੀ ਕੋਚੀਨ ਬੰਦਰਗਾਹ ‘ਤੇ ਅੰਤਰਰਾਸ਼ਟਰੀ ਕਰੂਜ ਟਰਮੀਨਲ “ਸਾਗਰਿਕਾ” ਦਾ ਉਦਘਾਟਨ ਕਰਨਗੇ । ਵਿਲਿੰਗਡਨ ਟਾਪੂ ਦੇ ਐਰਨਾਕੁਲਮ ਘਾਟ ‘ਤੇ ਸਥਿਤ ਇਹ ਭਾਰਤ ਦਾ ਪਹਿਲਾ ਪੂਰਨ ਅੰਤਰਰਾਸ਼ਟਰੀ ਕਰੂਜ ਟਰਮੀਨਲ ਹੈ । ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਟਰਮੀਨਲ ਦਾ ਨਿਰਮਾਣ 25.72 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ । ਇਹ ਟਰਮੀਨਲ ਟੂਰਿਜਮ ਨੂੰ ਹੁਲਾਰਾ ਦੇਵੇਗਾ । ਇਸ ਨਾਲ ਵਿਕਾਸ ਨੂੰ ਇੱਕ ਗਤੀ ਮਿਲੇਗੀ ਅਤੇ ਇਹ ਟਰਮੀਨਲ ਰੋਜ਼ਗਾਰ ਸਿਰਜਣ, ਮਾਲੀਆ ਅਤੇ ਵਿਦੇਸ਼ੀ ਮੁਦਰਾ ਅਰਜਿਤ ਕਰਨ ਦੀ ਦਿਸ਼ਾ ਵਿੱਚ ਇੱਕ ਪ੍ਰਭਾਵੀ ਸਾਧਨ ਦੇ ਰੂਪ ਵਿੱਚ ਕੰਮ ਕਰੇਗਾ ।
ਪ੍ਰਧਾਨ ਮੰਤਰੀ ਮਰੀਨ ਇੰਜੀਨੀਅਰਿੰਗ ਟ੍ਰੇਨਿੰਗ ਇੰਸਟੀਟਿਊਟ, ਵਿਗਿਆਨ ਸਾਗਰ, ਕੋਚੀਨ ਸ਼ਿਪਯਾਰਡ ਲਿਮਿਟੇਡ ਦਾ ਉਦਘਾਟਨ ਵੀ ਕਰਨਗੇ । ਇਹ ਇੱਕ ਪ੍ਰਮੁੱਖ ਸਮੁੰਦਰੀ ਸਿਖਲਾਈ ਸੈਂਟਰ ਹੈ , ਅਤੇ ਸਮੁੰਦਰੀ ਜਹਾਜ਼ ਦੇ ਅੰਦਰ ਕੰਮ ਕਰਨ ਵਾਲਾ ਭਾਰਤ ਦਾ ਇੱਕਮਾਤਰ ਸਮੁੰਦਰੀ ਇੰਸਟੀਟਿਊਟ ਹੈ , ਜਿਸ ਦੇ ਕੋਲ ਸਿਖਿਆਰਥੀ ਨੂੰ ਟ੍ਰੇਨਿੰਗ ਦੇਣ ਲਈ ਨਿਰਮਾਣਾਧੀਨ ਜਾਂ ਮੁਰੰਮਤ ਯੋਗ ਕਈ ਜਹਾਜ਼ਾਂ ਦੀਆਂ ਵਿਆਪਕ ਸੁਵਿਧਾਵਾਂ ਹਨ । 27.5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਇੰਸਟੀਟਿਊਟ ਵਿੱਚ 114 ਨਵੇਂ ਗ੍ਰੈਜੂਏਟ ਦੇ ਪ੍ਰਵੇਸ਼ ਦੀ ਸਮਰੱਥਾ ਹੈ । ਇਹ ਇੰਸਟੀਟਿਊਟ ਭਾਰਤ ਅਤੇ ਵਿਦੇਸ਼ਾਂ ਵਿੱਚ ਸਮੁੰਦਰ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਤਿਭਾਸ਼ਾਲੀ ਸਮੁੰਦਰੀ ਇੰਜੀਨੀਅਰਾਂ ਅਤੇ ਕਰਮਚਾਰੀਆਂ ਦੀ ਲੰਬੀ ਲੜੀ ਤਿਆਰ ਕਰੇਗਾ ।
ਪ੍ਰਧਾਨ ਮੰਤਰੀ ਕੋਚੀਨ ਬੰਦਰਗਾਹ ‘ਤੇ ਸਾਊਥ ਕੋਲ ਬਰਥ ਦੇ ਪੁਨਰਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਦਾ ਪੁਨਰਨਿਰਮਾਣ ਸਾਗਰਮਾਲਾ ਯੋਜਨਾ ਦੇ ਤਹਿਤ ਕਰੀਬ 19.19 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ । ਇਸ ਦੇ ਪੂਰਾ ਹੋਣ ‘ਤੇ ਕੋਚੀਨ ਬੰਦਰਗਾਹ ‘ਤੇ ਰਸਾਇਣਕ ਪਦਾਰਥਾਂ ਨੂੰ ਸੰਭਾਲਣ ਲਈ ਇੱਕ ਸਮਰਪਤ ਬਰਥਿੰਗ ਸੁਵਿਧਾ ਉਪਲੱਬਧ ਹੋਵੇਗੀ। ਇਸ ਦੇ ਪੁਨਰਨਿਰਮਾਣ ਨਾਲ ਸਾਮਾਨ ਨੂੰ ਬਿਹਤਰ ਤਰੀਕੇ ਨਾਲ ਰੱਖਣਾ ਅਤੇ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਉਣਾ ਅਤੇ ਲਾਗਤ ਵਿੱਚ ਕਮੀ ਲਿਆਉਣਾ ਸੁਨਿਸ਼ਚਿਤ ਹੋਵੇਗਾ ।
ਇਸ ਅਵਸਰ ‘ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੇ ਇਲਾਵਾ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਹਾਜ਼ਿਰ ਰਹਿਣਗੇ ।
*****
ਡੀਐੱਸ/ਏਕੇ
(Release ID: 1697699)
ਵਿਜ਼ੀਟਰ ਕਾਊਂਟਰ : 154
Read this release in:
Malayalam
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada