ਸਿੱਖਿਆ ਮੰਤਰਾਲਾ

ਕੇਂਦਰੀ ਬਜਟ 2021-2022: ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਲਈ ਪ੍ਰਮੁੱਖਤਾਵਾਂ


2021-22022 ਵਿੱਚ 56 ਲੱਖ ਤੋਂ ਵੱਧ ਸਕੂਲ ਅਧਿਆਪਕਾਂ ਨੂੰ 'ਨਿਸ਼ਠਾ' ਰਾਹੀਂ ਸਿਖਲਾਈ ਦਿੱਤੀ ਜਾਵੇਗੀ

Posted On: 12 FEB 2021 4:32PM by PIB Chandigarh

ਕੇਂਦਰੀ ਬਜਟ 2021-22022 ਦੇ ਐਲਾਨ ਦੇ ਅਨੁਸਾਰ ਸਾਲ ਦੌਰਾਨ ਕੋਵਿਡ -19 ਮਹਾਂਮਾਰੀ ਦੇ ਬਾਵਜੂਦ, ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਕਵਰ ਕਰਦਿਆਂ 30 ਲੱਖ ਤੋਂ ਵੱਧ ਐਲੀਮੈਂਟਰੀ ਸਕੂਲ ਅਧਿਆਪਕਾਂ ਨੂੰ ਡਿਜੀਟਲ ਤੌਰ 'ਤੇ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ, 2021-22 ਵਿੱਚ 56 ਲੱਖ ਸਕੂਲ ਅਧਿਆਪਕਾਂ ਦੀ ਸਿਖਲਾਈ 'ਨਿਸ਼ਠਾ' ਦੁਆਰਾ ਕੀਤੀ ਜਾ ਜਾਵੇਗੀ। 

ਨਿਸ਼ਠਾ - ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੰਪੂਰਨ ਵਿਕਾਸ ਲਈ ਰਾਸ਼ਟਰੀ ਪਹਿਲਕਦਮੀ ਇੱਕ ਏਕੀਕ੍ਰਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਐਲੀਮੈਂਟਰੀ ਪੱਧਰ ’ਤੇ ਸਿਖਲਾਈ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣਾ ਹੈ। ਇਹ 21 ਅਗਸਤ, 2019 ਨੂੰ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਸੀ। 

ਮਹਾਂਮਾਰੀ ਦੇ ਦੌਰਾਨ, ਨਿਸ਼ਠਾ ਦੇ ਸਾਰੇ 18 ਔਨਲਾਈਨ ਮੈਡਿਊਲ ਬਣਾਏ ਗਏ ਸਨ ਅਤੇ 10 ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ ਸਨ। ਐਮਓਈ ਅਤੇ ਐਮਓਡੀ ਅਧੀਨ 27 ਰਾਜ ਅਤੇ 7 ਖੁਦਮੁਖਤਿਆਰ (ਸੀਬੀਐਸਈ, ਕੇਵੀਐਸ, ਐਨਵੀਐਸ, ਏਈਈਐਸ, ਸੈਨਿਕ ਸਕੂਲ, ਸੀਟੀਐਸਏ ਅਤੇ ਸੀਆਈਸੀਐਸਈ) ਸੰਗਠਨਾਂ ਨੇ 10 ਭਾਸ਼ਾਵਾਂ (ਆਸਾਮੀ, ਬੰਗਾਲੀ, ਬੋਡੋ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਉੜੀਆ, ਤੇਲਗੂ ਅਤੇ ਉਰਦੂ) ਵਿੱਚ ਤਕਰੀਬਨ 24 ਲੱਖ ਐਲੀਮੈਂਟਰੀ ਸਕੂਲ ਅਧਿਆਪਕਾਂ ਨੂੰ 'ਨਿਸ਼ਠਾ' ਤਹਿਤ ਕੋਰਸ ਕਰਵਾਏ। ਇਹ ਮੈਡਿਊਲ ਅਧਿਆਪਕਾਂ ਦੁਆਰਾ ਅਪ੍ਰੈਲ 2021 ਤੱਕ ਪੂਰੇ ਕੀਤੇ ਜਾਣਗੇ। 

ਸਿਖਲਾਈ ਦੇ ਮੁੱਢਲੇ ਸਾਲਾਂ ਵਿੱਚ ਅਧਿਆਪਕਾਂ ਨੂੰ ਅਗਸਤ 2021 ਤੋਂ ਵਿਸ਼ੇਸ਼ ਔਨਲਾਈਨ ਨਿਸ਼ਠਾ ਸਿਖਲਾਈ ਦਿੱਤੀ ਜਾਏਗੀ। ਸੈਕੰਡਰੀ / ਸੀਨੀਅਰ ਸੈਕੰਡਰੀ ਪੱਧਰ ਦੇ ਅਧਿਆਪਕਾਂ ਲਈ ਜੁਲਾਈ 2021 ਵਿੱਚ ਔਨਲਾਈਨ ਸਿਖਲਾਈ ਆਰੰਭ ਕੀਤੀ ਜਾਏਗੀ। ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਅਧਿਆਪਕਾਂ ਦੀ ਸਹਾਇਤਾ ਲਈ ਮੈਂਟਰਸ (ਮੁੱਖ ਸਰੋਤ ਅਤੇ ਰਾਜ ਸਰੋਤ ਵਿਅਕਤੀ) ਨੂੰ ਵੀ ਤਿਆਰ ਕੀਤਾ ਜਾਵੇਗਾ। 

****

ਐਮਸੀ / ਕੇਪੀ / ਏਕੇ



(Release ID: 1697586) Visitor Counter : 77


Read this release in: Tamil , English , Urdu , Hindi , Telugu