ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਆਈਆਰਡੀਏਆਈ ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਡਿਜੀਲਾਕਰ ਰਾਹੀਂ ਡਿਜੀਟਲ ਬੀਮਾ ਪਾਲਸੀਆਂ ਜਾਰੀ ਕਰਨ ਦੀ ਸਲਾਹ ਦਿੱਤੀ


ਇਸ ਨਾਲ ਦਾਅਵਿਆਂ ਦੀ ਤੇਜ਼ੀ ਨਾਲ ਪ੍ਰੋਸੈਸਿੰਗ ਅਤੇ ਸੈਟਲਮੈਂਟ ਦੇ ਨਾਲ ਨਾਲ ਗਾਹਕਾਂ ਨੂੰ ਵਧੀਆ ਤਜਰਬਾ ਮਿਲੇਗਾ ਅਤੇ ਵਿਵਾਦਾਂ ਅਤੇ ਧੋਖੇਧਡ਼ੀ ਵਿਚ ਕਮੀ ਆਵੇਗੀ

Posted On: 12 FEB 2021 3:40PM by PIB Chandigarh

ਇਰਡਾ (ਇੰਸੂਰੈਂਸ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਨੇ 9 ਫਰਵਰੀ, 2021 ਨੂੰ ਆਪਣੇ ਇਕ ਸਰਕੁਲਰ ਵਿਚ ਬੀਮਾ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਡਿਜੀਲਾਕਰ ਜ਼ਰੀਏ ਡਿਜੀਟਲ ਬੀਮਾ ਪਾਲਸੀਆਂ ਜਾਰੀ ਕਰਨ ਸਰਕੁਲਰ ਵਿਚ ਕਿਹਾ ਗਿਆ ਹੈ, "ਬੀਮਾ ਖੇਤਰ ਵਿਚ ਡਿਜੀਲਾਕਰ ਨੂੰ ਅਪਣਾਉਣ ਦੇ ਕੰਮ ਨੂੰ ਉਤਸ਼ਾਹਤ ਕਰਨ ਲਈ ਅਥਾਰਟੀ ਨੇ ਸਾਰੇ ਬੀਮਾ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਲਸੀ ਧਾਰਕਾਂ ਨੂੰ ਡਿਜੀਲਾਕਰ ਸਹੂਲਤਾਂ ਲੈਣ ਲਈ ਉਨ੍ਹਾਂ ਦੇ ਆਈਟੀ ਸਿਸਟਮ ਦੇ ਯੋਗ ਬਣਾਉਣ ਤਾਕਿ ਉਹ ਆਪਣੇ ਪਾਲਸੀ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਡਿਜੀਲਾਕਰ ਦੀ ਵਰਤੋਂ ਕਰ ਸਕਣ"

 

ਸਰਕੁਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੀਮਾ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪ੍ਰਚੂਨ ਪਾਲਸੀ ਧਾਰਕਾਂ ਨੂੰ ਡਿਜੀਲਾਕਰ ਬਾਰੇ ਸੂਚਿਤ ਕਰਨ ਅਤੇ ਉਨ੍ਹਾਂ ਨੂੰ ਦੱਸਣ ਕਿ ਇਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਬੀਮਾ ਕਰਨ ਵਾਲਿਆਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਪਾਲਸੀ ਧਾਰਕਾਂ ਨੂੰ ਇਹ ਸਲਾਹ ਦੇਣ ਕਿ ਉਹ ਕਿਵੇਂ ਆਪਣੀਆਂ ਪਾਲਸੀਆਂ ਨੂੰ ਡਿਜੀਲਾਕਰ ਵਿਚ ਰੱਖਣ ਦੇ ਯੋਗ ਹੋ ਸਕਦੇ ਹਨ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਧੀਨ ਐਨਈਜੀਡੀ (ਨੈਸ਼ਨਲ ਈ-ਗਵਰਨੈਂਸ ਡਵੀਜ਼ਨ) ਦੀ ਡਿਜੀਲਾਕਰ ਟੀਮ ਡਿਜੀਲਾਕਰ ਨੂੰ ਅਪਣਾਉਣ ਲਈ ਜ਼ਰੂਰੀ ਟੈਕਨਿਕਲ ਸੇਧ ਅਤੇ ਲਾਜਿਸਟਿਕ ਸਹਾਇਤਾ ਉਪਲਬਧ ਕਰਵਾਏਗੀ

 

ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ(ਮੀਟਵਾਈ) ਮੰਤਰਾਲਾ ਵਲੋਂ ਡਿਜੀਟਲ ਇੰਡੀਆ ਪ੍ਰੋਗਰਾਮ ਅਧੀਨ ਡਿਜੀਲਾਕਰ ਇਕ ਪਹਿਲਕਦਮੀ ਹੈ ਜਿਥੇ ਨਾਗਰਿਕ ਡਿਜੀਟਲ ਰੂਪ ਵਿਚ ਪ੍ਰਮਾਣਤ ਦਸਤਾਵੇਜ਼ ਯ ਸਰਟੀਫਿਕੇਟ ਮੌਲਿਕ ਤੌਰ ਤੇ ਜਾਰੀ ਕਰਨ ਵਾਲਿਆਂ ਤੋਂ ਹਾਸਿਲ ਕਰ ਸਕਦੇ ਹਨ ਇਸ ਦਾ ਉਦੇਸ਼ ਫਿਜ਼ੀਕਲ ਤੌਰ ਤੇ ਦਸਤਾਵੇਜ਼ਾਂ ਦੀ ਵਰਤੋਂ ਨੂੰ ਖਤਮ ਕਰਨਾ ਜਾਂ ਘੱਟ ਕਰਨਾ ਹੈ ਅਤੇ ਸੇਵਾ ਸਪੁਰਦਗੀ ਨੂੰ ਨਿਰਵਿਘਨ ਅਤੇ ਪ੍ਰਭਾਵਸ਼ਾਲੀ ਤੌਰ ਤੇ ਨਾਗਰਿਕ-ਪੱਖੀ ਬਣਾਉਣਾ ਹੈ

 

ਬੀਮਾ ਖੇਤਰ ਵਿਚ ਡਿਜੀਲਾਕਰ ਲਾਗਤ ਨੂੰ ਘਟਾਏਗਾ, ਗਾਹਕਾਂ ਦੀਆਂ ਸ਼ਿਕਾਇਤਾਂ, ਜੋ ਪਾਲਸੀ ਦੀ ਕਾਪੀ ਦੀ ਡਲਿਵਰੀ ਨਾ ਹੋਣ ਨਾਲ ਸੰਬੰਧਤ ਹੋਵੇਗੀ, ਨੂੰ ਖਤਮ ਕਰੇਗਾ ਅਤੇ ਬੀਮਾ ਸੇਵਾਵਾਂ ਵਿਚ ਲੱਗਣ ਵਾਲੇ ਸਮੇਂ ਵਿਚ ਸੁਧਾਰ ਕਰੇਗਾ, ਦਾਅਵਿਆਂ ਦੀ ਪ੍ਰਸੈਸਿੰਗ ਅਤੇ ਸੈਟਲਮੈਂਟ ਵਿਚ ਤੇਜ਼ੀ ਆਵੇਗੀ ਅਤੇ ਵਿਵਾਦ ਘਟਣਗੇ, ਧੋਖਾਧਡ਼ੀ ਵਿਚ ਕਮੀ ਆਵੇਗੀ ਅਤੇ ਗਾਹਕਾਂ ਨਾਲ ਸੰਪਰਕ ਕਰਨ ਦੇ ਮਾਮਲਿਆਂ ਵਿਚ ਸੁਧਾਰ ਆਵੇਗਾ ਸਮੁੱਚੇ ਤੌਰ ਤੇ ਇਸ ਗੱਲ ਦੀ ਆਸ ਕੀਤੀ ਜਾਂਦੀ ਹੈ ਕਿ ਇਹ ਵਧੀਆ ਗਾਹਕ ਤਜਰਬੇ ਨੂੰ ਪੁਖਤਾ ਕਰੇਗਾ

 

ਇਰਡਾ ਦਾ ਇਹ ਫੈਸਲਾ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈਟੀ, ਸੰਚਾਰ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਲਈ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਵਲੋਂ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੂੰ ਲਿਖੇ ਗਏ ਇਕ ਪੱਤਰ ਦੇ ਸੰਬੰਧ ਵਿਚ ਲਿਆ ਗਿਆ ਹੈ ਜਿਸ ਵਿਚ ਨਾਗਰਿਕਾਂ ਦੇ ਡਿਜੀਲਾਕਰ ਖਾਤਿਆਂ ਲਈ ਡਿਜੀਟਲ ਬੀਮਾ ਪਾਲਸੀਆਂ ਜਾਰੀ ਕਰਨ ਦੀ ਗੱਲ ਕਹੀ ਗਈ ਹੈ ਪੱਤਰ ਵਿਚ ਸ਼੍ਰੀ ਧੋਤਰੇ ਨੇ ਸ਼੍ਰੀ ਠਾਕੁਰ ਨੂੰ ਬੇਨਤੀ ਕੀਤੀ ਹੈ ਕਿ ਇਰਡਾ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਸਾਰੇ ਪਾਲਸੀ ਹੋਲਡਰਾਂ ਨੂੰ ਡਿਜੀਟਲ ਬੀਮਾ ਪਾਲਸੀ ਉਨ੍ਹਾਂ ਦੇ ਡਿਜੀਲਾਕਰ ਖਾਤੇ ਰਾਹੀਂ ਉਪਲਬਧ ਕਰਵਾਏ ਅਤੇ ਡਿਜੀਲਾਕਰ ਤੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਨੂੰ ਸਹੀ ਦਸਤਾਵੇਜ਼ਾਂ ਵਜੋਂ ਸਵੀਕਾਰ ਕੀਤਾ ਜਾਵੇ ਇਹ ਸਾਰੀਆਂ ਬੀਮਾ ਪਾਲਸੀਆਂ ਦੀ ਪਹੁੰਚ ਲਈ ਇਕ ਵਿਕਲਪਕ ਚੈਨਲ ਉਪਲਬਧ ਕਰਵਾਏਗਾ ਅਤੇ ਸਾਰੀਆਂ ਬੀਮਾ ਪਾਲਸੀਆਂ ਨੂੰ ਸੁਰੱਖਿਅਤ ਅਤੇ ਪ੍ਰਮਾਣਤ ਢੰਗ ਨਾਲ ਪ੍ਰਬੰਧਤ ਕਰੇਗਾ ਅਤੇ ਇਹ ਉਨ੍ਹਾਂ ਦੇ ਗਾਹਕਾਂ ਲਈ ਵਡਮੁੱਲੀ ਸੇਵਾ ਹੋਵੇਗੀ

 

ਬੀਮਾ ਪ੍ਰਮਾਣ ਪੱਤਰ ਇਕ ਨਾਗਰਿਕ ਅਤੇ ਉਸ ਦੇ ਪਰਿਵਾਰ ਲਈ ਇਕ ਮਹੱਤਵਪੂਰਨ ਦਸਤਾਵੇਜ਼ ਹੈ ਬੀਮਾ ਪ੍ਰਮਾਣ ਪੱਤਰਾਂ ਤੱਕ ਸਮੇਂ ਸਿਰ ਪਹੁੰਚ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ ਇਸ ਲਈ ਡਿਜੀਲਾਕਰ ਰਾਹੀਂ ਡਿਜੀਟਲ ਬੀਮਾ ਪ੍ਰਮਾਣ ਪੱਤਰਾਂ ਦੀ ਉਪਲਬਧਤਾ ਨਾਗਰਿਕਾਂ ਲਈ ਇਕ ਵਿਸ਼ੇਸ਼ ਸਹੂਲਤ ਹੋਵੇਗੀ

-----------------  

ਆਰਕੇ ਐਮ



(Release ID: 1697534) Visitor Counter : 115