ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਲਾਕਡਾਊਨ ਦੌਰਾਨ ਅਨਾਜ ਦੀ ਵੰਡ

Posted On: 12 FEB 2021 3:20PM by PIB Chandigarh

ਸਾਲ 2021 ਵਿੱਚ ਕੋਵਿਡ 19 ਮਹਾਮਾਰੀ ਦੌਰਾਨ ਅਨਾਜ ਦੀ ਵੰਡ ਹੇਠਾਂ ਦਿੱਤੀ ਗਈ ਹੈ ।

 
 

Sr. No.

Schemes

Rice

Wheat

Total

1

NFSA/TPDS (2020-21)

31019.754

23795.613

54815.367

2

Pradhan MantrigaribKalyan Anna Yojana (PMGKAY) (April- November,2020)

21408.081

10697.421

32105.502

3

AtmaNirbhar Bharat Package (ANBP)

(May- June,2020)

556.078

244.190

800.068

4

Additional Allocation to  non-NFSA beneficiaries          (April- June, 2020)

708.723

257.184

965.907



 

ਕੇਂਦਰੀ ਪੂਲ ਵਿੱਚ 01/01/2021 ਤੱਕ ਅਨਾਜ ਦਾ ਕੁੱਲ ਭੰਡਾਰ 529.59 ਲੱਖ ਟਨ ਸੀ , ਜਿਸ ਵਿੱਚ 342.90 ਲੱਖ ਟਨ ਕਣਕ ਅਤੇ 186.69 ਲੱਖ ਟਨ ਚੌਲ ਸਨ । ਐੱਨ ਐੱਫ ਐੱਸ ਏ 2013 ਤਹਿਤ ਕੇਵਲ ਦੋ ਸ਼੍ਰੇਣੀਆਂ
(1) ਅਨਤੋਦਿਆ ਅੰਨ ਯੋਜਨਾ  (ਏ ਏ ਵਾਈ) , (2) ਤਰਜੀਹੀ ਘਰ (ਟੀ ਐੱਚ ਐੱਚ) ਜਿਨ੍ਹਾਂ ਲਈ ਐੱਨ ਐੱਸ ਐੱਫ ਏ ਤਹਿਤ ਅਨਾਜ ਦੀ ਵੰਡ ਕੀਤੀ ਜਾਵੇਗੀ ।

ਪਰਵਾਸੀ / ਤੇ ਫਸੇ ਪਰਵਾਸੀ ਜੋ ਐੱਨ ਐੱਫ ਐੱਸ ਏ ਜਾਂ ਸੂਬਾ ਰਾਸ਼ਨ ਕਾਰਡਾਂ ਦੇ ਘੇਰੇ ਵਿੱਚ ਨਹੀਂ ਆਉਂਦੇ ਹਨ , ਨੂੰ ਅਨਾਜ ਆਤਮ ਨਿਰਭਰ ਭਾਰਤ ਪੈਕੇਕਜ ਤਹਿਤ ਸੂਬਿਆਂ ਵੱਲੋਂ ਮਈ 2020 ਤੋਂ ਜੂਨ 2020 ਤੱਕ ਮੁਫ਼ਤ ਵੰਡਿਆ ਗਿਆ ।

ਭਾਰਤ ਸਰਕਾਰ ਨੇ ਵੀ ਗ਼ੈਰ ਐੱਨ ਐੱਫ ਐੱਸ ਏ ਲਾਭਪਾਤਰੀਆਂ ਲਈ ਅਨਾਜ ਦੀ ਸਪਲਾਈ ਦੀ ਮਨਜ਼ੂਰੀ ਦਿੱਤੀ ਸੀ । ਜਿਨ੍ਹਾਂ ਲਾਭਪਾਤਰੀਆਂ ਕੋਲ ਸੂਬਾ ਰਾਸ਼ਨ ਕਾਰਡ ਸਨ , ਉਨ੍ਹਾਂ ਨੂੰ ਅਪ੍ਰੈਲ 2020 ਤੋਂ ਜੂਨ 2020 ਤੱਕ 21 ਰੁਪਏ ਪ੍ਰਤੀ ਕਿਲੋਗ੍ਰਾਮ ਕਣਕ ਅਤੇ 22 ਰੁਪਏ ਪ੍ਰਤੀ ਕਿਲੋਗ੍ਰਾਮ ਚੌਲ ਵੰਡੇ ਗਏ ।

ਇਹ ਜਾਣਕਾਰੀ ਖਪਤਕਾਰ ਮਾਮਲੇ , ਖ਼ੁਰਾਕ ਤੇ ਜਨਤਕ ਵੰਡ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਦਾਨਵੇ ਰਾਓ ਸਾਹੇਬ ਦਾਦਾਰਾਓ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।

ਡੀ ਜੇ ਐੱਨ / ਐੱਮ ਐੱਸ


(Release ID: 1697465) ਵਿਜ਼ੀਟਰ ਕਾਊਂਟਰ : 275