ਖੇਤੀਬਾੜੀ ਮੰਤਰਾਲਾ
ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ
Posted On:
08 FEB 2021 5:40PM by PIB Chandigarh
ਖੇਤੀ ਮਸ਼ੀਨੀਕਰਨ ਖੇਤੀਬਾੜੀ ਸੈਕਟਰ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਫਸਲਾਂ ਦੇ ਉਤਪਾਦਨ ਵਿੱਚ ਵਰਤੀਆਂ ਜਾਣ ਵਾਲੀਆਂ ਲਾਗਤਾਂ ਦੀ ਕੁਸ਼ਲਤਾ ਅਤੇ ਪ੍ਰਭਾਵ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦਾ ਹੈ, ਜਿਸ ਨਾਲ ਫਸਲਾਂ ਦੀ ਉਤਪਾਦਕਤਾ ਵਿੱਚ ਵੀ ਵਾਧਾ ਹੁੰਦਾ ਹੈ। ਇਹ ਖੇਤੀਬਾੜੀ ਦੇ ਵੱਖ-ਵੱਖ ਕੰਮਾਂ ਲਈ ਸਖ਼ਤ ਮਿਹਨਤ ਨੂੰ ਵੀ ਘੱਟ ਕਰਦਾ ਹੈ।
ਉਪਰੋਕਤ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ, ਇੱਕ ਵਿਸ਼ੇਸ਼ ਸਮਰਪਿਤ ਸਕੀਮ ‘ਖੇਤੀ ਮਸ਼ੀਨੀਕਰਨ ਲਈ ਸਬ ਮਿਸ਼ਨ(ਐਸਐਮਐਮ)’ ਭਾਰਤ ਸਰਕਾਰ ਦੁਆਰਾ ਸਾਲ 2014-15 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਯੋਜਨਾ ਦਾ ਉਦੇਸ਼ ਕਸਟਮ ਹਾਇਰਿੰਗ ਸੈਂਟਰਾਂ (ਸੀਐੱਚਸੀ) ਦੀ ਸਥਾਪਨਾ ਰਾਹੀਂ ਛੋਟੇ ਅਤੇ ਮੱਧ ਵਰਗੀ ਕਿਸਾਨਾਂ (ਐਸਐਮਐਫ) ਲਈ ਖੇਤੀ ਮਸ਼ੀਨਾਂ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾ ਕੇ ਬਿਨਾਂ ਪਹੁੰਚ ਵਾਲਿਆਂ ਤੱਕ ਪਹੁੰਚਣਾ ਹੈ, ਉੱਚ ਤਕਨੀਕ ਅਤੇ ਉੱਚ ਮੁੱਲ ਵਾਲੇ ਖੇਤੀ ਉਪਕਰਣਾਂ ਅਤੇ ਫਾਰਮ ਮਸ਼ੀਨਰੀ ਬੈਂਕਾਂ ਲਈ ਹੱਬ ਬਣਾਉਣਾ ਹੈ। ਸਬਸਿਡੀ ਵਾਲੇ ਵੱਖ-ਵੱਖ ਖੇਤੀਬਾੜੀ ਉਪਕਰਣਾਂ ਅਤੇ ਮਸ਼ੀਨਾਂ ਦੀ ਕਿਸਾਨਾਂ ਨੂੰ ਵਿਅਕਤੀਗਤ ਵੰਡ ਵੀ ਇਸ ਸਕੀਮ ਅਧੀਨ ਗਤੀਵਿਧੀਆਂ ਵਿਚੋਂ ਇੱਕ ਹੈ। ਛੋਟੇ ਅਤੇ ਮੱਧ ਵਰਗੀ ਕਿਸਾਨਾਂ ਲਈ ਖੇਤੀ ਮਸ਼ੀਨਾਂ ਦੀ ਖਰੀਦ ਆਰਥਿਕ ਤੌਰ 'ਤੇ ਸੰਭਵ ਨਹੀਂ ਹੈ, ਇਸ ਲਈ ਕਸਟਮ ਹਾਇਰਿੰਗ ਸੰਸਥਾਨ ਐਸਐਮਐਫ ਨੂੰ ਕਿਰਾਏ 'ਤੇ ਮਸ਼ੀਨਾਂ ਮੁਹਈਆ ਕਰਵਾਉਣ ਦਾ ਵਿਕਲਪ ਦਿੰਦੇ ਹਨ। ਮਸ਼ੀਨੀ ਆਪ੍ਰੇਸ਼ਨਾਂ ਦੇ ਪ੍ਰਦਰਸ਼ਨ ਰਾਹੀਂ ਹਿਤਧਾਰਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਕਿਸਾਨਾਂ ਅਤੇ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਹੋਰ ਵੀ ਐਸਐਮਏਐਮ ਦੇ ਹਿੱਸੇ ਹਨ। ਸਾਰੇ ਦੇਸ਼ ਵਿੱਚ ਨਾਮਜ਼ਦ ਕੀਤੇ ਗਏ ਟੈਸਟਿੰਗ ਸੈਂਟਰਾਂ ਵਿੱਚ ਮਸ਼ੀਨਾਂ ਦੀ ਕਾਰਗੁਜ਼ਾਰੀ ਜਾਂਚ ਅਤੇ ਪ੍ਰਮਾਣੀਕਰਣ ਖੇਤੀ ਮਸ਼ੀਨਰੀ ਨੂੰ ਗੁਣਾਤਮਕ, ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਯਕੀਨੀ ਬਣਾ ਰਹੇ ਹਨ।
ਸਾਲ 2014-15 ਤੋਂ 2020-21 ਦੇ ਦੌਰਾਨ, ਰਾਜਾਂ ਅਤੇ ਹੋਰ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਇਸ ਸਕੀਮ ਤਹਿਤ 4556.93 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਹੁਣ ਤੱਕ, 13 ਲੱਖ ਤੋਂ ਵੱਧ ਖੇਤੀਬਾੜੀ ਮਸ਼ੀਨਾਂ ਵੰਡੀਆਂ ਗਈਆਂ ਹਨ ਅਤੇ 27.5 ਹਜ਼ਾਰ ਤੋਂ ਵੱਧ ਕਸਟਮ ਹਾਇਰਿੰਗ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ। ਸਾਲ 2021-22 ਲਈ ਐਸਐਮਏਐਮ ਲਈ 1050 ਕਰੋੜ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ।
ਖੇਤੀ ਮਸ਼ੀਨੀਕਰਨ 'ਤੇ ਭਾਰਤ ਸਰਕਾਰ ਦੇ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੇ ਨਤੀਜੇ ਵਜੋਂ ਵੱਖ-ਵੱਖ ਖੇਤੀਬਾੜੀ ਕਾਰਜਾਂ ਲਈ ਪ੍ਰਤੀ ਯੂਨਿਟ ਰਕਬੇ ਵਿੱਚ ਖੇਤੀ ਬਿਜਲੀ ਦੀ ਉਪਲਬਧਤਾ ਵਿੱਚ ਵਾਧਾ ਹੋਇਆ ਹੈ। ਖੇਤੀ ਬਿਜਲੀ ਦੀ ਉਪਲਬਧਤਾ ਸਾਲ 2016-17 ਵਿੱਚ 2.02 ਕਿਲੋਵਾਟ ਪ੍ਰਤੀ ਹੈਕਟੇਅਰ ਤੋਂ ਵਧ ਕੇ 2018-19 ਵਿੱਚ 2.49 ਕਿਲੋਵਾਟ ਪ੍ਰਤੀ ਹੈਕਟੇਅਰ ਹੋ ਗਈ ਹੈ। ਇਸ ਸਮੇਂ ਦੌਰਾਨ ਖੇਤੀਬਾੜੀ ਮਸ਼ੀਨੀਕਰਨ ਅਪਣਾਉਣ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਨੇ ਫਸਲੀ ਰਕਬੇ ਵਿੱਚ ਬੇਮਿਸਾਲ ਵਾਧੇ, ਫਸਲਾਂ ਦੀ ਸੰਘਣਤਾ ਅਤੇ ਖੇਤੀਬਾੜੀ ਪੈਦਾਵਾਰ ਵਿੱਚ ਯੋਗਦਾਨ ਪਾਇਆ ਹੈ।
*****
ਏਪੀਐਸ
(Release ID: 1696325)
Visitor Counter : 254