ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਰਕਾਰ ਨੇ ਦਿਹਾਤੀ ਖੇਤਰਾਂ ਸਮੇਤ ਦੇਸ਼ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਖੇਡਾਂ ਦਾ ਪੱਧਰ ਸੁਧਾਰਨ ਲਈ ਕਈ ਯੋਜਨਾਵਾਂ ਉਲੀਕੀਆਂ ਹਨ: ਸ਼੍ਰੀ ਕਿਰੇਨ ਰਿਜਿਜੂ
Posted On:
08 FEB 2021 2:31PM by PIB Chandigarh
ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਦਿਹਾਤੀ ਇਲਾਕਿਆਂ ਸਮੇਤ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ, ਖੇਡਾਂ ਦੇ ਪੱਧਰ ਵਿੱਚ ਸੁਧਾਰ ਲਿਆਉਣ ਅਤੇ ਖੇਡਾਂ ਨਾਲ ਸਬੰਧਤ ਬੁਨਿਆਦੀ ਢਾਂਚੇ ਦੀ ਮਦਦ ਲਈ ਨਿਮਨਲਿਖਤ ਯੋਜਨਾਵਾਂ ਉਲੀਕੀਆਂ ਹਨ:
-
ਖੇਲੋ ਇੰਡੀਆ ਯੋਜਨਾ; (ii) ਰਾਸ਼ਟਰੀ ਖੇਡ ਫ਼ੈਡਰੇਸ਼ਨਾਂ ਨੂੰ ਸਹਾਇਤਾ; (iii) ਕੌਮਾਂਤਰੀ ਖੇਡ ਈਵੈਂਟਸ ਦੇ ਜੇਤੂਆਂ ਤੇ ਉਨ੍ਹਾਂ ਦੇ ਕੋਚਜ਼ ਨੂੰ ਵਿਸ਼ੇਸ਼ ਪੁਰਸਕਾਰ; (iv) ਮੈਰੀਟੋਰੀਅਸ ਖਿਡਾਰੀਆਂ/ਖਿਡਾਰਨਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ, ਉਨ੍ਹਾਂ ਨੂੰ ਪੈਨਸ਼ਨਾਂ; (v) ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਖੇਡ ਭਲਾਈ ਫ਼ੰਡ; (vi) ਰਾਸ਼ਟਰੀ ਖੇਡ ਵਿਕਾਸ ਫ਼ੰਡ; ਅਤੇ (vii) ਭਾਰਤੀ ਖੇਡ ਅਥਾਰਟੀ ਰਾਹੀਂ ਖੇਡ ਸਿਖਲਾਈ ਕੇਂਦਰ ਚਲਾਉਣਾ।
ਉਪਰੋਕਤ ਯੋਜਨਾਵਾਂ ਦੇ ਵੇਰਵੇ ਇਸ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਦੀਆਂ ਵੈੱਬਸਾਈਟਸ ਉੱਤੇ ਜਨਤਕ ਖੇਤਰ ਵਿੱਚ ਉਪਲਬਧ ਹਨ। ਇਸ ਫ਼ੰਡ ਯੋਜਨਾ–ਕ੍ਰਮ ਅਨੁਸਾਰ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਹਨ। ਵਿਭਿੰਨ ਖੇਡ ਯੋਜਨਾਵਾਂ ਅਧੀਨ ਸਾਲ 2017–18 ’ਚ ਕੁੱਲ 1393.21 ਕਰੋੜ ਰੁਪਏ, ਸਾਲ 2018–19 ’ਚ 1381.52 ਕਰੋੜ ਰੁਪਏ ਅਤੇ 2019–20 ’ਚ 2,000 ਕਰੋੜ ਰੁਪਏ ਰੱਖੇ ਗਏ ਸਨ।
ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।
*****
ਐੱਨਬੀ/ਓਏ
(Release ID: 1696321)
Visitor Counter : 104