ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਮਾਟੇਮੇਲਾ ਸਿਰਿਲ ਰਾਮਾਫੋਸਾ (Matemela Cyril Ramaphosa) ਨਾਲ ਗੱਲਬਾਤ ਕੀਤੀ
Posted On:
04 FEB 2021 9:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਮਾਟੇਮੇਲਾ ਸਿਰਿਲ ਰਾਮਾਫੋਸਾ (Matemela Cyril Ramaphosa) ਨਾਲ ਟੈਲੀਫੋਨ ਦੇ ਜ਼ਰੀਏ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਕੋਵਿਡ -19 ਦੀਆਂ ਵਰਤਮਾਨ ਚੁਣੌਤੀਆਂ ਅਤੇ ਇਸ ਦੇ ਖਿਲਾਫ਼ ਚਲ ਰਹੇ ਟੀਕਾਕਰਣ ਅਭਿਯਾਨ ਨੂੰ ਲੈ ਕੇ ਚਰਚਾ ਕੀਤੀ ।
ਪ੍ਰਧਾਨ ਮੰਤਰੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦੇ ਸਾਹਮਣੇ ਦੁਹਰਾਇਆ ਕਿ ਭਾਰਤ ਦੀਆਂ ਦਵਾਈਆਂ ਅਤੇ ਟੀਕਿਆਂ ਦੇ ਉਤਪਾਦਨ ਦੀ ਸਮਰੱਥਾ ਨਾਲ ਦੱਖਣੀ ਅਫਰੀਕਾ ਸਹਿਤ ਸਾਰੇ ਦੇਸ਼ਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਜਾਰੀ ਰਹੇਗੀ
ਦੋਹਾਂ ਨੇਤਾਵਾਂ ਨੇ ਟੀਕਿਆਂ ਅਤੇ ਦਵਾਈਆਂ ਦੀ ਪਹੁੰਚ ਅਤੇ ਸਮਰੱਥਾ ਨੂੰ ਲੈ ਕੇ ਕਈ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵੀ ਚਰਚਾ ਕੀਤੀ ।
ਦੋਹਾਂ ਨੇਤਾਵਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਕੋਵਿਡ ਮਹਾਮਾਰੀ ਦੇ ਖਿਲਾਫ਼ ਆਪਣੇ ਅਨੁਭਵਾਂ ਦੇ ਆਦਾਨ - ਪ੍ਰਦਾਨ ਅਤੇ ਸੰਯੁਕਤ ਯਤਨਾਂ ਲਈ ਸੰਭਾਵਨਾਵਾਂ ਤਲਾਸ਼ਣ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀ ਸੰਪਰਕ ਵਿੱਚ ਬਣੇ ਰਹਿਣਗੇ ।
***
ਡੀਐੱਸ/ਐੱਸਐੱਚ
(Release ID: 1696168)
Visitor Counter : 155
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam