ਰੱਖਿਆ ਮੰਤਰਾਲਾ

ਆਈਏਐਫ ਵਲੋਂ 3 ਅਤੇ 4 ਫਰਵਰੀ, 2021 ਨੂੰ ਹਵਾਈ ਸਟਾਫ ਦੇ ਵਿਸ਼ਵ ਪੱਧਰੀ ਮੁੱਖੀਆਂ ਦੀ ਕਨਕਲੇਵ ਆਯੋਜਿਤ ਕੀਤੀ ਗਈ

Posted On: 05 FEB 2021 9:33AM by PIB Chandigarh

ਭਾਰਤੀ ਹਵਾਈ ਫੌਜ ਨੇ ਐਰੋ ਇੰਡੀਆ-21 ਦੇ ਦੂਜੇ ਅਤੇ ਤੀਜੇ ਦਿਨ 3 ਅਤੇ 4 ਫਰਵਰੀ, 2021 ਨੂੰ ਏਅਰ ਸਟਾਫ ਦੇ ਵਿਸ਼ਵ ਪੱਧਰ ਦੇ ਮੁੱਖੀਆਂ ਦੀ ਕਨਕਲੇਵ, ਜਿਸ ਦਾ ਵਿਸ਼ਾ "ਲੀਵਰੇਜਿੰਗ ਐਰੋਸਪੇਸ ਪਾਵਰ ਫਾਰ ਸਕਿਓਰਟੀ ਐਂਡ ਸਟੈਬਿਲਟੀ" ਸੀ, ਆਯੋਜਿਤ ਕੀਤੀ । ਕਨਕਲੇਵ ਦਾ ਉਦਘਾਟਨ ਮਾਨਯੋਗ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਵਲੋਂ 3 ਫਰਵਰੀ, 2021 ਨੂੰ ਕੀਤਾ ਗਿਆ। ਆਪਣੇ ਉਦਘਾਟਨੀ ਸੰਬੋਧਨ ਵਿਚ ਰਕਸ਼ਾ ਮੰਤਰੀ ਨੇ ਕਿਹਾ ਕਿ ਕੈਸ ਕਨਕਲੇਵ ਨੇ ਸਮੁੱਚੇ ਵਿਸ਼ਵ ਤੋਂ ਹਵਾਈ ਫੌਜਾਂ ਦੇ ਮੁੱਖੀਆਂ ਅਤੇ ਸੀਨੀਅਰ ਸ਼ਖ਼ਸੀਅਤਾਂ ਨੂੰ ਇਕ-ਦੂਜੇ ਦੇ ਨੇਡ਼ੇ ਲਿਆਂਦਾ ਹੈ ਅਤੇ ਹਵਾਈ ਸ਼ਕਤੀ ਨਾਲ ਸੰਬੰਧਤ ਟੈਕਨੋਲੋਜੀਆਂ ਤੇ ਮੁੱਖ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਨਾਲ ਕਨਕਲੇਵ ਐਰੋ ਇੰਡੀਆ ਦਾ ਇਕ ਢੁਕਵਾਂ ਹਿੱਸਾ ਸੀ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿੱਪਨ ਰਾਵਤ ਨੇ ਉਦਘਾਟਨੀ ਸੈਸ਼ਨ ਦਾ ਮਾਣ ਵਧਾਇਆ।

 

ਸਾਰੇ ਹੀ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੀਫ ਆਫ ਏਅਰ ਸਟਾਫ, ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਹਵਾਈ ਫੌਜਾਂ ਦਰਮਿਆਨ ਵਿਚਾਰਾਂ ਅਤੇ ਬਹੁ-ਮੰਤਵੀ ਸਹਿਯੋਗ ਦੇ ਆਦਾਨ-ਪ੍ਰਦਾਨ ਦੇ ਯੋਗ ਬਣਾਉਣ ਲਈ ਕੈਸ ਕਨਕਲੇਵ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਹਵਾਈ ਸ਼ਕਤੀ ਦੀ ਭੂਮਿਕਾ ਨੂੰ ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਐਨੇਬਲਰ ਵਜੋਂ ਦੁਹਰਾਇਆ।

 

ਕਨਕਲੇਵ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਹਾਈਬ੍ਰਿਡ ਰੂਪ ਵਿਚ ਪਾਬੰਦੀਆਂ ਨੂੰ ਦਰਸਾਉਂਦਿਆਂ ਆਯੋਜਿਤ ਕੀਤੀ ਗਈ ਸੀ ਅਤੇ 50 ਦੇ ਕਰੀਬ ਦੇਸ਼ਾਂ ਵਲੋਂ ਇਸ ਵਿਚ ਹਿੱਸਾ ਲਿਆ ਗਿਆ ਸੀ। 3 ਅਤੇ 4 ਫਰਵਰੀ ਦਰਮਿਆਨ 28 ਦੇਸ਼ਾਂ ਦੀਆਂ ਹਵਾਈ ਫੌਜਾਂ ਦੇ ਮੁੱਖੀਆਂ  ਕਮਾਂਡਰਾਂ ਨੇ ਕਨਕਲੇਵ ਵਿਚ ਹਿੱਸਾ ਲਿਆ। ਕਨਕਲੇਵ ਦੀ ਧਾਰਨਾ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਐਰੋ ਸਪੇਸ ਡੋਮੇਨ ਵਿਚ ਸਮਕਾਲੀ ਵਿਸ਼ਿਆਂ ਦੇ ਸਰਵੋਤਮ ਅਭਿਆਸਾਂ ਲਈ ਤਰਕਸੰਗਤ ਸੀ। ਸਮੁੱਚੇ ਦ੍ਵੀਪ ਤੋਂ ਹਿੱਸਾ ਲੈਣ ਵਾਲੀਆਂ ਹਵਾਈ ਫੌਜਾਂ ਦੇ ਦੇਸ਼ਾਂ ਵਿਚ ਅਮਰੀਕਾ, ਯੂਰਪ, ਮਿਡਲ ਈਸਟ, ਪੱਛਮੀ ਏਸ਼ੀਆ, ਸੈਂਟਰਲ ਏਸ਼ੀਅਨ ਰਿਪਬਲਿਕਸ, ਸਾਊਥ ਈਸਟ ਏਸ਼ੀਆ, ਅਫਰੀਕਾ, ਹਿੰਦ ਮਹਾਸਾਗਰ ਖੇਤਰ ਅਤੇ ਇੰਡੋ-ਪੈਸਿਫਿਕ ਸ਼ਾਮਿਲ ਸਨ।

 

ਕੈਸ ਕਨਕਲੇਵ ਦੇ ਤਿੰਨ ਸੈਸ਼ਨਾਂ ਨੇ ਐਰੋਸਪੇਸ ਰਣਨੀਤੀ, ਜੰਗੀ ਸਪੇਸ ਨੂੰ ਪ੍ਰਭਾਵਤ ਕਰਨ ਵਾਲੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਅਤੇ ਵਿਸ਼ਵ ਪੱਧਰੀ ਸਾਂਝਦਾਰੀ ਦੀ ਸੁਰੱਖਿਆ ਅਤੇ ਸਥਿਰਤਾ ਨਾਲ ਸੰਬੰਧਤ ਮੁੱਦਿਆਂ ਨਾਲ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਚਰਚਾ ਲਈ ਇਕ ਮੰਚ ਮੁੱਹਈਆ ਕਰਵਾਇਆ। ਇਨ੍ਹਾਂ ਸੈਸ਼ਨਾਂ ਦੀ ਯੋਜਨਾਬੰਦੀ  "ਡਿਸਰਪਟਿਵ ਟੈਕਨੋਲੋਜੀਜ਼ ਅਤੇ ਇਨੋਵੇਸ਼ਨ""ਏਅਰ ਪਾਵਰ ਇਨ ਦਿ ਇੰਡੋ-ਪੈਸਿਫਿਕ ਰੀਜਨ" ਅਤੇ "ਏਅਰ ਪਾਵਰ ਐਂਡ ਐਰੋਸਪੇਸ ਸਟ੍ਰੈਟਜੀ" ਦੇ ਵਿਸ਼ਿਆਂ ਦੇ ਸਮਾਧਾਨ ਲਈ ਕੀਤੀ ਗਈ।

 

ਕੈਸ ਨੇ ਕਨਕਲੇਵ ਦੌਰਾਨ ਸਾਰੇ ਹੀ ਮੁੱਖੀਆਂ, ਨਾਮਜ਼ਦ ਦੇਸ਼ ਪ੍ਰਤੀਨਿਧੀਆਂ ਅਤੇ ਡੈਲੀਗੇਟਾਂ ਦਾ ਕਨਕਲੇਵ ਵਿਚ ਹਿੱਸਾ ਲੈਣ ਅਤੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਨਕਲੇਵ ਤੋਂ ਪ੍ਰਾਪਤ ਹੋਈ ਜਾਣਕਾਰੀ ਫੌਜਾਂ ਦਰਮਿਆਨ ਸਮਝ ਅਤੇ ਸਹਿਯੋਗ ਨੂੰ ਵਧਾਉਣ ਦੇ ਯੋਗ ਹੋਵੇਗੀ ਅਤੇ ਬਹੁ-ਮੰਤਵੀ ਸਮਰਥਾਵਾਂ ਨੂੰ ਵਧਾਉਣ ਵਿਚ ਮਦਦ ਕਰੇਗੀ।

 

ਏਬੀਬੀ ਆਈਐਨ ਬੀਐਸਕੇ



(Release ID: 1695676) Visitor Counter : 131