ਰੇਲ ਮੰਤਰਾਲਾ

ਰੇਲ ਸੇਵਾਵਾਂ ਦਾ ਸੰਚਾਲਨ

Posted On: 05 FEB 2021 3:56PM by PIB Chandigarh

ਕੋਵਿਡ–19 ਮਹਾਮਾਰੀ ਨੂੰ ਫੈਲਣ ਤੋਂ ਰੋਕਥਾਮ ਲਈ ਭਾਰਤੀ ਰੇਲਵੇ ਨੇ 23 ਮਾਰਚ, 2020 ਤੋਂ ਸਾਰੀਆਂ ਨਿਯਮਿਤ ਯਾਤਰੀ ਰੇਲ–ਗੱਡੀਆਂ ਬੰਦ ਕਰ ਦਿੱਤੀਆਂ ਸਨ। ਭਾਰਤੀ ਰੇਲਵੇ ਨੇ ਸਰਕਾਰ ਵੱਲੋਂ ਸਮੇਂ–ਸਮੇਂ ’ਤੇ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ 01 ਮਈ, 2020 ਤੋਂ ਯਾਤਰੀ ਰੇਲ ਸੇਵਾਵਾਂ ਦੋਬਾਰਾ ਸ਼ੁਰੂ ਕੀਤੀਆਂ ਗਈਆਂ ਸਨ; ਜਦੋਂ ਸ਼੍ਰਮਿਕ ਵਿਸ਼ੇਸ਼ ਰੇਲ–ਗੱਡੀਆਂ ਚਲਾਈਆਂ ਗਈਆਂ ਸਨ, ਉਸ ਤੋਂ ਬਾਅਦ 12 ਮਈ, 2020 ਨੂੰ ਰਾਜਧਾਨੀ ਸਪੈਸ਼ਲ ਸੇਵਾਵਾਂ ਤੇ 01 ਜੂਨ, 2020 ਤੋਂ ਹੋਰ ਖ਼ਾਸ ਰੇਲ–ਗੱਡੀਆਂ ਸ਼ੁਰੂ ਕੀਤੀਆਂ ਗਈਆਂ ਸਨ। ਭਾਰਤੀ ਰੇਲਵੇ 1328 ਮੇਲ/ਐਕਸਪ੍ਰੈੱਸ ਵਿਸ਼ੇਸ਼ ਰੇਲ–ਗੱਡੀਆਂ, 206 ਯਾਤਰੀ ਰੇਲਾਂ ਤੇ 5,350 ਉੱਪ–ਨਗਰੀ ਰੇਲਾਂ ਚਲਾ ਰਿਹਾ ਹੈ, ਜੋ ਤਿਉਹਾਰਾਂ ਲਈ ਚਲਾਈਆਂ ਜਾ ਰਹੀਆਂ ਖ਼ਾਸ 684 ਰੇਲ–ਗੱਡੀਆਂ ਤੋਂ ਇਲਾਵਾ ਹਨ।

ਰਾਜ ਸਰਕਾਰਾਂ ਦੀ ਬੇਨਤੀ ਦੇ ਅਧਾਰ ‘ਤੇ ਭਾਰਤੀ ਰੇਲਵੇਜ਼ ਨੇ 11 ਨਵੰਬਰ, 2020 ਤੋਂ ਪੂਰਬ ਵਿੱਚ ਕੋਲਕਾਤਾ ਖੇਤਰ ’ਚ ਅਤੇ ਦੱਖਣੀ ਰੇਲਵੇ ਦੀਆਂ ਚੇਨਈ ਖੇਤਰ ’ਚ 23 ਨਵੰਬਰ, 2020 ਤੋਂ ਉੱਪ–ਨਗਰੀ ਰੇਲ ਸੇਵਾਵਾਂ ਸੀਮਤ ਅਧਾਰ ‘ਤੇ ਮੁੜ–ਸ਼ੁਰੂ ਕੀਤੀਆਂ ਸਨ। ਇੰਝ ਹੀ 15 ਜੂਨ, 2020 ਤੋਂ ਮੁੰਬਈ ’ਚ 705 ਉੱਪ–ਨਗਰੀ ਸੇਵਾਵਾਂ (355 ਕੇਂਦਰੀ ਰੇਲਵੇ ਤੇ 350 ਪੱਛਮੀ ਰੇਲਵੇ) ਯਾਤਰੀਆਂ ਦੇ ਸੀਮਤ ਵਰਗ ਲਈ ਸ਼ੁਰੂ ਕੀਤੀਆਂ ਗਈਆਂ ਸਨ। ਉਂਝ 01 ਫ਼ਰਵਰੀ, 2021 ਤੋਂ ਬਿਨਾ ਵਧੇਰੇ ਭੀੜ–ਭੜੱਕੇ ਵਾਲੇ ਘੰਟਿਆਂ ਦੌਰਾਨ ਮੁੰਬਈ ਖੇਤਰ ਵਿੱਚ ਲੋਕਲ ਰੇਲ ਸੇਵਾਵਾਂ ਵਿੱਚ ਸਾਰੇ ਵਰਗਾਂ ਦੀਆਂ ਯਾਤਰੀ ਰੇਲਾਂ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਰੇਲਵੇ ਵੱਲੋਂ ਮੌਜੂਦਾ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਪੜਾਅਵਾਰ ਢੰਗ ਨਾਲ ਰੇਲ ਸੇਵਾਵਾਂ ਮੁੜ–ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਇਹ ਜਾਣਕਾਰੀ ਰੇਲ, ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੱਲੋਂ ਅੱਜ ਰਾਜ ਸਭਾ ’ਚ ਇੱਕ ਸੁਆਲ ਦੇ ਲਿਖਤੀ ਜੁਆਬ ਰਾਹੀਂ ਦਿੱਤੀ ਗਈ।

****

ਡੀਜੇਐੱਨ/ਐੱਮਕੇਵੀ



(Release ID: 1695542) Visitor Counter : 60


Read this release in: English , Urdu , Manipuri , Telugu