ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਪਵੇਜ਼ ਅਤੇ ਵਿਕਲਪਿਕ ਗਤੀਸ਼ੀਲਤਾ ਸਮਾਧਾਨ ਹੁਣ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਤਹਿਤ ਆਉਣਗੇ


ਗਡਕਰੀ ਨੇ ਕਿਹਾ ਕਿ ਇਹ ਉਪਰਾਲਾ ਟ੍ਰਾਂਸਪੋਰਟ ਸੈਕਟਰ ਵਿੱਚ ਟਿਕਾਊ ਵਿਕਲਪਿਕ ਗਤੀਸ਼ੀਲਤਾ ਸਮਾਧਾਨ ਵਿਕਸਿਤ ਕਰਨ ਵਿੱਚ ਇੱਕ ਲੰਮਾ ਸਫਰ ਤੈਅ ਕਰੇਗਾ

Posted On: 04 FEB 2021 3:55PM by PIB Chandigarh

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ, ਹੁਣ ਤੋਂ, ਰੋਪਵੇਜ਼ ਅਤੇ ਵਿਕਲਪਿਕ ਗਤੀਸ਼ੀਲਤਾ ਸਮਾਧਾਨਾਂ ਦੇ ਵਿਕਾਸ ਦੀ ਵੀ ਦੇਖਭਾਲ ਕਰੇਗਾ। ਅਜਿਹਾ ਹੋਣ ਨਾਲ ਇੱਕ ਰੈਗੂਲੇਟਰੀ ਸ਼ਾਸਨ-ਪੱਧਤੀ ਦੀ ਸਥਾਪਨਾ ਅਤੇ ਖੋਜ ਤੇ ਨਵੀਂ ਟੈਕਨੋਲੋਜੀ ਦੀ ਸੁਵਿਧਾ ਦੁਆਰਾ ਇਸ ਖੇਤਰ ਨੂੰ ਹੁਲਾਰਾ ਦਿੱਤੇ ਜਾਣ ਦੀ ਉਮੀਦ ਹੈ। ਇਸ ਉਪਰਾਲੇ ਨੂੰ ਸਮਰੱਥ ਬਣਾਉਣ ਲਈ ਭਾਰਤ ਸਰਕਾਰ (ਕਾਰੋਬਾਰ ਦੀ ਵੰਡ) ਦੇ ਨਿਯਮ, 1961  ਵਿੱਚ ਇੱਕ  ਸੋਧ ਨੂੰ ਅਧਿਸੂਚਿਤ ਕਰ ਦਿੱਤਾ ਗਿਆ ਹੈ।

ਇਸ ਦਾ ਮਤਲਬ ਇਹ ਹੈ ਕਿ ਮੰਤਰਾਲੇ ਦੇ ਕੋਲ ਰੋਪਵੇਜ਼ ਅਤੇ ਵਿਕਲਪਿਕ ਗਤੀਸ਼ੀਲਤਾ ਸਮਾਧਾਨ ਟੈਕਨੋਲੋਜੀ ਦੇ ਵਿਕਾਸ ਦੇ ਨਾਲ ਨਾਲ ਇਸ ਖੇਤਰ ਦੇ ਨਿਰਮਾਣ, ਖੋਜ ਅਤੇ ਪਾਲਿਸੀ ਦੀ ਵੀ ਜ਼ਿੰਮੇਵਾਰੀ ਹੋਵੇਗੀ। ਟੈਕਨੋਲੋਜੀ ਦੇ ਲਈ ਸੰਸਥਾਗਤ, ਵਿੱਤੀ ਅਤੇ ਰੈਗੂਲੇਟਰੀ ਢਾਂਚੇ ਦਾ ਨਿਰਮਾਣ ਵੀ ਇਸੇ ਮੂਵ  ਦੇ ਦਾਇਰੇ ਵਿੱਚ ਆਵੇਗਾ।

ਇਸ ਪ੍ਰਗਤੀ ’ਤੇ ਪ੍ਰਤੀਕਰਮ ਦਿੰਦਿਆਂ,  ਕੇਂਦਰੀ ਐੱਮਐੱਸਐੱਮਈ ਅਤੇ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ  ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਉਪਰਾਲਾ ਸ਼ਹਿਰੀ, ਪਹਾੜੀ ਅਤੇ ਅੰਤਿਮ  ਮੀਲ ਕਨੈਕਟੀਵਿਟੀ ਲਈ ਟ੍ਰਾਂਸਪੋਰਟ ਸੈਕਟਰ ਵਿੱਚ ਟਿਕਾਊ ਵਿਕਲਪਿਕ ਗਤੀਸ਼ੀਲਤਾ ਸਮਾਧਾਨ ਵਿਕਸਿਤ ਕਰਨ ਵਿੱਚ ਇੱਕ ਲੰਮਾ ਰਸਤਾ ਤੈਅ ਕਰੇਗਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਦੇਸ਼ ਵਿੱਚ ਟ੍ਰਾਂਸਪੋਰਟ ਸੈਕਟਰ ਦੇ ਵਿਕਾਸ ਲਈ ਵਿਕਲਪਿਕ ਗਤੀਸ਼ੀਲਤਾ ਅਤੇ ਰੋਪਵੇਜ਼ ਆਦਿ ਮਹੱਤਵਪੂਰਨ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਵਧ ਰਹੀ ਗਤੀਸ਼ੀਲਤਾ ਅਤੇ ਵਿਭਿੰਨ ਧਰਾਤਲਾਂ ਦੇ ਕਾਰਨ ਇਹ ਲਾਜ਼ਮੀ ਹੋ ਗਿਆ ਹੈ ਕਿ ਸਾਰੇ ਸਮਾਧਾਨਾਂ ਨੂੰ ਸਮਰੱਥ ਬਣਾਇਆ ਜਾਵੇ ਅਤੇ ਲਾਗੂ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਤਬਦੀਲੀ ਨਾਲ, ਇੱਕ ਸਰਬਪੱਖੀ ਦ੍ਰਿਸ਼ਟੀਕੋਣ ਅਪਣਾਇਆ ਜਾ ਸਕਦਾ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਨਾਗਰਿਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਆਵਾਜਾਈ ਦੇ ਸਾਧਨਾਂ ਦੇ ਏਕੀਕ੍ਰਿਤ ਵਿਕਾਸ ਸਬੰਧੀ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਇਹ ਇੱਕ ਹੋਰ ਕਦਮ ਹੈ।

ਇਸ ਉਪਰਾਲੇ ਦੇ ਮਹੱਤਵਪੂਰਨ ਲਾਭ, ਇਸ ਪ੍ਰਕਾਰ ਹਨ:

  • ਰਿਮੋਟ ਲੋਕੇਸ਼ਨਜ਼ ਲਈ ਅੰਤਿਮ ਮੀਲ ਕਨੈਕਟੀਵਿਟੀ

  • ਮੁੱਖਧਾਰਾ ਸੜਕਾਂ ’ਤੇ ਭੀੜ ਨੂੰ ਘੱਟ ਕਰਨਾ

  • ਵਿਸ਼ਵ ਪੱਧਰੀ ਰੋਪ ਵੇਅ-ਮਾਰਗ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਸੰਭਾਵਨਾ

  • ਇੱਕ ਸੰਗਠਿਤ ਅਤੇ ਸਮਰਪਿਤ ਰੋਪਵੇਜ਼ ਅਤੇ ਵਿਕਲਪਿਕ ਗਤੀਸ਼ੀਲਤਾ ਸਮਾਧਾਨ ਉਦਯੋਗ ਦੀ ਸਥਾਪਨਾ

  • ਨਵੀਂ ਟੈਕਨੋਲੋਜੀ, ਜਿਵੇਂ ਕਿ ਸੀਪੀਟੀ - ਕੇਬਲ ਪ੍ਰੋਪੈਲਡ ਟ੍ਰਾਂਜ਼ਿਟ ਦਾ ਇਸ ਸੈਕਟਰ ਵਿੱਚ ਪ੍ਰਵੇਸ਼

  • ਅਨਿਯਮਿਤ ਰੋਪਵੇਜ਼ ਲਈ ਸੁਰੱਖਿਆ ਨਿਯਮ ਨਿਰਧਾਰਿਤ ਕਰਨਾ

  • ਰਿਮੋਟ ਸਟੇਸ਼ਨਾਂ 'ਤੇ ਮਾਲ ਅਤੇ ਮਾਲ ਦੀ ਢੋਆ-ਢੋਆਈ ਦੀ ਇਜ਼ਾਜਤ ਦੇਣਾ

  • ਟੈਕਨੋਲੋਜੀ ਲਈ ਟੈਰਿਫਸ ਸਟ੍ਰਕਚਰ ਨੂੰ ਰੈਗੂਲੇਟ ਕਰਨਾ

 

*********

ਬੀਐੱਨ / ਐੱਮਐੱਸ



(Release ID: 1695516) Visitor Counter : 152