ਰਾਸ਼ਟਰਪਤੀ ਸਕੱਤਰੇਤ

ਰਾਸ਼‍ਟਰਪਤੀ ਭਵਨ ਵਿੱਚ ਗਾਰਡ ਅਦਲਾ - ਬਦਲੀ ਸਮਾਰੋਹ ਇਸ ਸ਼ਨੀਵਾਰ ਯਾਨੀ 6 ਫਰਵਰੀ ਤੋਂ ਫਿਰ ਸ਼ੁਰੂ ਹੋਵੇਗਾ

Posted On: 04 FEB 2021 9:21PM by PIB Chandigarh

ਰਾਸ਼‍ਟਰਪਤੀ ਭਵਨ ਵਿੱਚ ਹੋਣ ਵਾਲਾ ਗਾਰਡ ਅਦਲਾ - ਬਦਲੀ ਸਮਾਰੋਹ ਕੋਵਿਡ - 19  ਦੇ ਕਾਰਨ ਮਾਰਚ,  2020 ਵਿੱਚ ਬੰਦ ਕਰ ਦਿੱਤਾ ਗਿਆ ਸੀ ।  ਇਹ ਸਮਾਰੋਹ ਇਸ ਸ਼ਨੀਵਾਰ ਯਾਨੀ 6 ਫਰਵਰੀ,  2021 ਤੋਂ ਫਿਰ ਸ਼ੁਰੂ ਹੋ ਰਿਹਾ ਹੈ ।

ਇਹ ਸਮਾਰੋਹ ਹਰ ਸ਼ਨੀਵਾਰ  ( ਸਰਕਾਰੀ ਛੁੱਟੀਆਂ ਨੂੰ ਛੱਡ ਕੇ )  ਨਿਮ‍ਨਲਿਖਿਤ ਸਮਾਂ - ਸਾਰਣੀ  ਦੇ ਅਨੁਸਾਰ ਆਯੋਜਿਤ ਕੀਤਾ ਜਾਵੇਗਾ :  -  

1.     06 ਫਰਵਰੀ, 2021 ਤੋਂ 14 ਮਾਰਚ,  2021 ਤੱਕ – ਸਵੇਰੇ :  09:40 ਤੋਂ 10:40 ਵਜੇ ਤੱਕ

2.     15 ਮਾਰਚ,  2021 ਤੋਂ 13 ਨਵੰ‍ਬਰ,  2021 ਤੱਕ – ਸਵੇਰੇ :  07:40 ਤੋਂ 08:40 ਵਜੇ ਤੱਕ

3.     14 ਨਵੰ‍ਬਰ ,  2021 ਤੋਂ 13 ਮਾਰਚ ,  2022 ਤੱਕ – ਸਵੇਰੇ :  09:40 ਤੋਂ 10:40 ਵਜੇ ਤੱਕ

ਹਰ ਸ਼ਨੀਵਾਰ ਅਧਿਕਤਮ 100 ਵਿਅਕਤੀਆਂ ਨੂੰ ਪਹਿਲਾਂ ਬੁਕਿੰਗ ਕਰਵਾਉਣ ‘ਤੇ ਇਹ ਸਮਾਰੋਹ ਦੇਖਣ ਦੀ ਆਗਿਆ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਵੈੱਬਸਾਈਟ  https://presidentofindia.nic.in ਜਾਂ https://rashtrapatisachivalaya.gov.in/ ‘ਤੇ ਔਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ ।

*****

ਡੀਐੱਸ/ਐੱਸਐੱਚ


(Release ID: 1695489) Visitor Counter : 162