ਸਿੱਖਿਆ ਮੰਤਰਾਲਾ
ਕੋਵਿਡ-19 ਮਹਾਮਾਰੀ ਦੌਰਾਨ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮ
Posted On:
04 FEB 2021 4:59PM by PIB Chandigarh
ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿਚ ਡਿਜੀਟਲ ਸਿੱਖਿਆ ਤੇ ਪ੍ਰਗਯਾਤਾ ਦਿਸ਼ਾ ਨਿਰਦੇਸ਼, ਭਾਰਤ ਨੈੱਟ ਸਕੀਮ ਅਧੀਨ ਇੰਟਰਨੈੱਟ ਪਹੁੰਚ ਆਦਿ ਸ਼ਾਮਿਲ ਹਨ।
ਡਿਜੀਟਲ ਸਿੱਖਿਆ ਤੇ ਪ੍ਰਗਯਾਤਾ ਦਿਸ਼ਾ ਨਿਰਦੇਸ਼ - ਡਿਜੀਟਲ ਬੁਨਿਆਦੀ ਢਾਂਚੇ ਦੀ ਉਪਲਬਧਤਾ ਧਿਆਨ ਵਿਚ ਰੱਖਦਿਆਂ, ਔਨਲਾਈਨ ਮੋਡ ਸਮੇਤ ਡਿਜੀਟਲ ਬੁਨਿਆਦੀ ਢਾਂਚੇ ਦੀ ਉਪਲਬਧਤਾ, ਡਿਜੀਟਲ ਸਿੱਖਿਆ ਦੀਆਂ ਵੱਖ ਵੱਖ ਵਿਧੀਆਂ ਤੇ ਬ੍ਰੀਫਸ ਦਿਸ਼ਾ ਨਿਰਦੇਸ਼ ਜੋ ਇੰਟਰਨੈੱਟ ਦੀ ਪ੍ਰਾਪਤੀ ਤੇ ਜ਼ਿਆਦਾ ਨਿਰਭਰ ਕਰਦੇ ਹਨ ਅਤੇ ਅੰਸ਼ਿਕ ਤੌਰ ਤੇ ਔਨਲਾਈਨ ਵਿਧੀ ਤੇ ਨਿਰਭਰ ਕਰਦੇ ਹਨ ਡਿਜੀਟਲ ਟੈਕਨੋਲੋਜੀ ਅਤੇ ਹੋਰ ਔਫਲਾਈਨ ਗਤੀਵਿਧੀਆਂ ਦੀ ਮਿਸ਼ਰਤ ਪਹੁੰਚ ਦਾ ਇਸਤੇਮਾਲ ਕਰਦੀਆਂ ਹਨ ਅਤੇ ਜੋ ਟੈਲੀਵਿਜ਼ਨ ਅਤੇ ਰੇਡੀਓ ਨੂੰ ਪ੍ਰਮੁੱਖ ਪਡ਼੍ਹਾਈ ਦਾ ਮਾਧਿਅਮ ਸਮਝਦੀਆਂ ਹਨ, ਇਸ ਵਿਚ ਸ਼ਾਮਿਲ ਹਨ। ਦਿਸ਼ਾ ਨਿਰਦੇਸ਼ ਇਸ ਵੈੱਬਸਾਈਟ ਤੇ ਵੇਖੇ ਜਾ ਸਕਦੇ ਹਨ
https://mhrd.gov.in/sites/upload_files/mhrd/files/pragyata-guidelines_0.pdf
ਭਾਰਤ ਨੈੱਟ ਸਕੀਮ ਅਧੀਨ ਇੰਟਰਨੈੱਟ ਦੀ ਪਹੁੰਚ ਸਰਕਾਰੀ ਸੰਸਥਾਵਾਂ ਤੱਕ ਉਪਲਬਧ ਕਰਵਾਈ ਗਈ ਹੈ ਅਤੇ ਗ੍ਰਾਮੀਣ ਇਲਾਕਿਆਂ ਵਿਚ ਇੰਟਰ ਕਨੈਕਟਿਵਿਟੀ ਬਿਹਤਰ ਬਣਾਉਣ ਲਈ ਮੀਟਵਾਈ ਦੀ ਸੀਐਸਸੀ ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ (ਸੀਐਸਸੀ-ਐਸਪੀਵੀ), ਨੂੰ ਸਕੂਲਾਂ ਸਮੇਤ ਸਰਕਾਰੀ ਸੰਸਥਾਵਾਂ ਨੂੰ ਫਾਈਬਰ ਟੂ ਦਿ ਹੋਮ (ਐਫਟੀਟੀਐਚ) ਕਨੈਕਟਿਵਿਟੀ ਦਾ ਕੰਮ ਸੌਂਪਿਆ ਗਿਆ ਹੈ। ਇਹ ਪ੍ਰੋਜੈਕਟ ਸੰਬੰਧਤ ਗ੍ਰਾਮ ਪੰਚਾਇਤਾਂ ਵਿਚ ਸਰਕਾਰੀ ਸਕੂਲਾਂ ਨੂੰ ਡਿਜੀਟਲ ਨੈੱਟ ਕਨੈਕਸ਼ਨ ਉਪਲਬਧ ਕਰਵਾਉਣ ਲਈ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੁੰ ਸਲਾਹ ਦਿੱਤੀ ਗਈ ਹੈ ਕਿ ਉਹ ਸਕੂਲ ਵਾਈਜ਼ ਵਿਦਿਆਰਥੀਆਂ ਦੀ ਵਿਅਕਤੀਗਤ ਕਾਰਗੁਜ਼ਾਰੀ ਲਈ ਮੈਪਿੰਗ ਕਰਨ। ਇਸ ਤਰ੍ਹਾਂ ਰਾਜ ਸਰਕਾਰਾਂ ਨੂੰ ਸਾਰੇ ਹੀ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਹਰ ਥਾਂ ਦੀ ਮੌਜੂਦਾ ਸਥਿਤੀ ਦੇ ਆਧਾਰ ਤੇ ਪੂਰਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਤਾਕਿ ਉਨ੍ਹਾਂ ਨੂੰ ਡਿਜੀਟਲ ਸਿਖਲਾਈ ਲਈ ਜ਼ਰੂਰੀ ਡਿਜੀਟਲ ਪਹੁੰਚ ਉਪਲਬਧ ਹੋ ਸਕੇ।
ਹਰ ਵਰਗ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਔਨਲਾਈਨ ਸਿੱਖਿਆ ਦੇ ਲਾਭ ਲਈ ਯੋਗ ਬਣਾਉਣ ਲਈ ਲਰਨਿੰਗ ਐਨਹਾਂਸਮੈਂਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
https://www.mhrd.gov.in/sites/upload_filehs/mhrd/files/Learning_Enhancement_0.pdf
ਇਹ ਸੂਚਨਾ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਇਕ ਲਿਖਤੀ ਜਵਾਬ ਵਿਚ ਰਾਜ ਸਭਾ ਵਿਚ ਦਿੱਤੀ।
-----------------------
ਐਮਸੀ/ ਕੇਪੀ/ ਏਕੇ
(Release ID: 1695345)
Visitor Counter : 200