ਸਿੱਖਿਆ ਮੰਤਰਾਲਾ

ਜੇ ਐੱਨ ਵੀਜ਼ ਨੇ ਉਨ੍ਹਾਂ ਸੂਬਿਆਂ, ਜਿਨ੍ਹਾਂ ਨੇ ਜਮਾਤਾਂ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ , ਵਿੱਚ ਜਮਾਤ ਦਸ ਅਤੇ ਬਾਰਾਂ ਦੀਆਂ ਜਮਾਤਾਂ ਦੀ ਸੁ਼ਰੂਆਤ ਕੀਤੀ

Posted On: 03 FEB 2021 4:52PM by PIB Chandigarh

ਸਿੱਖਿਆ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਗ੍ਰਹਿ ਮਾਮਲੇ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਧਾਰਿਤ ਜਵਾਹਰ ਨਵੋਦਿਆ ਵਿੱਦਿਆਲਿਆਂ ਨੂੰ ਮੁੜ ਤੋਂ ਖੋਲ੍ਹਣ ਲਈ ਐੱਸ ਓ ਪੀ ਤਿਆਰ ਕੀਤੇ ਹਨ । ਸਾਰੇ ਸਾਵਧਾਨਿਕ ਉਪਾਅ ਜਿਵੇਂ ਜੇ ਐੱਨ ਵੀਜ਼ ਨੂੰ ਸੈਨੇਟਾਈਜ਼ ਕਰਨਾ , ਕਲਾਸਾਂ ਦਾ ਪ੍ਰਬੰਧ ਕਰਨਾ ਅਤੇ ਹੋਸਟਲ ਵਿੱਚ ਵਿਦਿਆਰਥੀਆਂ ਦੇ ਰਹਿਣ ਲਈ ਸਮਾਜਿਕ ਦੂਰੀ ਅਤੇ ਕੋਵਿਡ ਪ੍ਰਬੰਧਨ ਪ੍ਰੋਟੋਕੋਲ ਦੀ ਤਿਆਰੀ ਨਾਲ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਜਵਾਹਰ ਨਵੋਦਿਆ ਵਿਦਿਆਲਿਆਂ ਵੱਲੋਂ ਕਦਮ ਚੁੱਕੇ ਗਏ ਹਨ ।

ਸਿੱਖਿਆ ਮੰਤਰਾਲੇ ਦੇ ਐੱਸ ਓ ਪੀ ਤੇ ਅਧਾਰਿਤ ਹਰੇਕ ਸਕੂਲ ਨੇ ਸੂਬਾ ਸਰਕਾਰ ਦੇ ਐੱਸ ਓ ਪੀ ਤੇ ਅਧਾਰਿਤ ਆਪਣਾ ਐੱਸ ਓ ਪੀ ਤਿਆਰ ਕੀਤਾ ਹੈ ਅਤੇ ਇਹ ਤਿਆਰ ਕਰਨ ਵੇਲੇ ਸਕੂਲ ਨੇ ਕੋਵਿਡ ਸਥਿਤੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਜਿ਼ਲ੍ਹਾ ਪ੍ਰਸ਼ਾਸਨ ਨਾਲ ਸਲਾਹ ਕੀਤੀ ਹੈ , ਜੇ ਐੱਨ ਵੀਜ਼ ਉਨ੍ਹਾਂ ਵਿਦਿਆਰਥੀਆਂ ਲਈ ਸਰੀਰਕ ਤੌਰ ਤੇ ਜਮਾਤਾਂ ਦਾ ਪ੍ਰਬੰਧ ਕਰਨ ਲਈ ਤਿਆਰ ਹੈ , ਜਿਹੜੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਲਈ ਸਹਿਮਤੀ ਦਿੱਤੀ ਹੈ । ਬਾਕੀ ਵਿਦਿਆਰਥੀਆਂ ਦੇ ਸਬੰਧ ਵਿੱਚ ਅਕਾਦਮਿਕ ਨੁਕਸਾਨ ਨੂੰ ਟਾਲਣ ਲਈ ਆਨਲਾਈਨ ਕਲਾਸਿਜ਼ ਜਾਰੀ ਰਹਿਣਗੀਆਂ । ਸਰੀਰਕ ਜਮਾਤਾਂ ਲਈ ਬੁਲਾਏ ਜਾਣ ਵਾਲੇ ਵਿਦਿਆਰਥੀਆਂ ਨੂੰ ਪੜਾਅਵਾਰ ਸੁਬਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਹੋਇਆਂ ਬੁਲਾਇਆ ਜਾਵੇਗਾ । ਰਿਹਾਇਸ਼ੀ ਸਕੂਲ ਹੋਣ ਕਰਕੇ ਮਾਸਕ ਪਾਉਣਾ , ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਬਾਰ ਬਾਰ ਹੱਥ ਧੋਣ ਤੇ ਸੈਨੇਟਾਈਜ਼ੇਸ਼ਨ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਵੇਗਾ । ਇਸੇ ਅਨੁਸਾਰ ਜਵਾਹਰ ਨਵੋਦਿਆ ਵਿੱਦਿਆਲਿਆਂ, ਉਨ੍ਹਾਂ ਸੂਬਿਆਂ ਵਿੱਚ ਸਰੀਰਕ ਕਲਾਸਾਂ ਸ਼ੁਰੂ ਕਰੇਗੀ , ਜਿਨ੍ਹਾਂ ਸੂਬਿਆਂ ਨੇ ਦਸਵੀਂ ਅਤੇ ਬਾਰਵ੍ਹੀਂ ਕਲਾਸਾਂ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ । ਵਿਦਿਆਰਥੀਆਂ ਨੂੰ ਮਸ਼ੀਨਾਂ ਅਤੇ ਰਿਹਾਇਸ਼ ਦੀ ਉਪਲਬਧਤਾ ਦੇ ਅਧਾਰ ਤੇ ਬਾਕੀ ਕਲਾਸਾਂ ਦੇ ਸਬੰਧ ਵਿੱਚ ਵੀ ਜਲਦੀ ਹੀ ਹੋਰ ਦਿਸ਼ਾ ਨਿਰਦੇਸ਼ ਜਿੱਤੇ ਜਾਣਗੇ ।
ਜਵਾਹਰ ਨਵੋਦਿਆ ਵਿੱਦਿਆਲਿਆਂ ਨੂੰ ਮਾਰਚ 2020 ਵਿੱਚ ਇਮਤਿਹਾਨ ਖਤਮ ਹੋਣ ਤੋਂ ਬਾਅਦ ਕੋਵਿਡ 19 ਮਹਾਮਾਰੀ ਫੈਲਣ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਤੱਕ ਬੰਦ ਕੀਤਾ ਗਿਆ ਸੀ । ਅਧਿਆਪਕਾਂ ਨੂੰ ਈ ਕੰਟੈਂਟ ਵਿਕਸਿਤ ਕਰਨ  ਅਤੇ ਆਨਲਾਈਨ ਜਮਾਤਾਂ ਦਾ ਪ੍ਰਬੰਧ ਅਤੇ ਆਨਲਾਈਨ ਸਮੀਖਿਆ ਕਰਨ ਲਈ ਸਿਖਲਾਈ ਲਈ ਯਤਨ ਕੀਤੇ ਗਏ ਸਨ । ਸਾਰੇ ਜਵਾਹਰ ਨਵੋਦਿਆ ਵਿਦਿਆਲਿਆਂ ਵਿੱਚ 15 ਜੂਨ 2020 ਤੋਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ । ਸਮੇਂ ਸਮੇਂ ਤੇ ਆਨਲਾਈਨ ਸਮੀਖਿਆ ਵੀ ਕੀਤੀ ਜਾ ਰਹੀ ਹੈ । ਆਨਲਾਈਨ ਸਿੱਖਿਆ ਲਈ ਮਸ਼ੀਨਾਂ ਤੋਂ ਬਗ਼ੈਰ ਵਿਦਿਆਰਥੀਆਂ ਨੂੰ ਟੈਕਸਟ ਕਿਤਾਬਾਂ , ਸਿੱਖਿਆ ਸਮੱਗਰੀ ਜਿਵੇਂ ਅਸਾਈਨਮੈਂਟ , ਕੁਅਸ਼ਚਨ ਬੈਂਕ ਆਦਿ ਵਿਸ਼ੇਸ਼ ਮੈਸੇਂਜਰ / ਮਾਪਿਆਂ / ਡਾਕ ਰਾਹੀਂ ਮੁਹੱਈਆ ਕੀਤੇ ਗਏ ਸਨ ।

ਐੱਮ ਸੀ / ਕੇ ਪੀ / ਏ ਕੇ

 



(Release ID: 1694907) Visitor Counter : 125