ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਦਿੱਲੀ ਵਿਚ ਸਾਰੀਆਂ ਹੀ ਪਛਾਣੀਆਂ ਗਈਆਂ ਉਦਯੋਗਿਕ ਇਕਾਈਆਂ ਨੂੰ ਕਲੀਨਰ ਫਿਊਲ (ਪੀਐਨਜੀ) ਉਪਲਬਧ ਕਰਵਾਇਆ ਗਿਆ

Posted On: 03 FEB 2021 2:03PM by PIB Chandigarh

ਰਾਸ਼ਟਰੀ ਰਾਜਧਾਨੀ ਖੇਤਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਹਵਾ ਦੇ ਮਿਆਰ ਦੇ ਪ੍ਰਬੰਧਨ ਲਈ ਨਵੇਂ ਸਥਾਪਤ ਕੀਤੇ ਗਏ ਕਮਿਸ਼ਨ ਨੇ ਦਿੱਲੀ ਵਿਚ ਉਦਯੋਗਿਕ ਇਕਾਈਆਂ ਨੂੰ ਇਕ ਤਰਜੀਹੀ ਕਾਰਜ ਵਸਤੂ ਵਜੋਂ ਕਲੀਨਰ ਫਿਊਲ ਵੱਲ ਮੋੜਨ ਦਾ ਕੰਮ ਸ਼ੁਰੂ ਕੀਤਾ ਹੈ।

 

ਇਹ ਉੱਦਮ ਦਿੱਲੀ ਵਿਚ 50 ਉਦਯੋਗਿਕ ਖੇਤਰਾਂ ਵਿਚ ਫੈਲੀਆਂ ਉਦਯੋਗਿਕ ਇਕਾਈਆਂ ਨੂੰ ਪਾਈਪਡ ਨੈਚੁਰਲ ਗੈਸ (ਪੀਐਨਜੀ) ਵੱਲ ਮੋੜਨ ਲਈ ਪਛਾਣਿਆ ਗਿਆ ਹੈ। ਮਿਆਦੀ ਅਮਲ ਮੈਸਰਜ਼ ਗੈਲ, ਆਈਜੀਐਲ ਅਤੇ ਦਿੱਲੀ ਦੀ ਐਨਸੀਟੀ ਸਰਕਾਰ ਵਲੋਂ ਕੀਤਾ ਗਿਆ।

 

ਪੀਐਨਜੀ ਹੁਣ ਇਨ੍ਹਾਂ 1627 ਪਛਾਣੀਆਂ ਗਈਆਂ ਸਾਰੀਆਂ ਹੀ ਉਦਯੋਗਿਕ ਇਕਾਈਆਂ ਨੂੰ ਉਨ੍ਹਾਂ ਦੇ ਦਰਵਾਜ਼ੇ ਤੇ ਉਪਲਬਧ ਹੋਵੇਗੀ ਅਤੇ 1607 ਉਦਯੋਗਿਕ ਇਕਾਈਆਂ ਪਹਿਲਾਂ ਹੀ ਵਧੇਰੇ ਪ੍ਰਦੂਸ਼ਤ ਰਵਾਇਤੀ ਪ੍ਰਵਾਨਤ ਈਂਧਨਾਂ ਦੀ ਥਾਂ ਤੇ ਪੀਐਨਜੀ ਦੀ ਵਰਤੋਂ ਵੱਲ ਜਾ ਚੁੱਕੀਆਂ ਹਨ। ਬਾਕੀ ਰਹਿੰਦੀਆਂ 20 ਉਦਯੋਗਿਕ ਇਕਾਈਆਂ, ਜੋ ਇਸ ਵੇਲੇ ਐਲਪੀਜੀ ਤੇ ਚੱਲ ਰਹੀਆਂ ਹਨ, ਦੇ ਵੀ ਫਰਵਰੀ, 2021 ਦੇ ਅੰਤ ਤੱਕ ਪੀਐਨਜੀ ਦੀ ਵਰਤੋਂ ਵੱਲ ਵਧਣ ਦੀ ਉਮੀਦ ਹੈ।

 

ਦਿੱਲੀ ਦਿਆਂ, ਇਸ ਤਰ੍ਹਾਂ ਹੁਣ ਸਾਰੀਆਂ ਹੀ ਉਦਯੋਗਿਕ ਇਕਾਈਆਂ ਕਲੀਨਰ ਈਂਧਨਾਂ ਤੇ ਚੱਲ ਰਹੀਆਂ ਹਨ।

------------------------------  

ਜੀਕੇ


(Release ID: 1694899) Visitor Counter : 149