ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਈਥਾਨੌਲ ਇੱਕ ਵਿਕਲਪਿਕ ਈਂਧਨ ਵਜੋਂ
Posted On:
03 FEB 2021 2:06PM by PIB Chandigarh
ਸਰਕਾਰ ‘ਈਥਾਨੌਲ ਬਲੈਂਡਡ ਪੈਟਰੋਲ’ (EBP) ਪ੍ਰੋਗਰਾਮ ਅਧੀਨ ‘ਬਾਇਓਫ਼ਿਊਲਜ਼ ਬਾਰੇ ਰਾਸ਼ਟਰੀ ਨੀਤੀ’ (NBP) ਅਨੁਸਾਰ ਪੈਟਰੋਲ ਵਰਗੇ ਮੁੱਖ ਆਟੋਮੋਟਿਵ ਈਂਧਨ ਨਾਲ ਇੱਕ ਮਿਸ਼ਰਣ ਸਟਾੱਕ ਵਜੋਂ ਈਥਾਨੌਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਰਹੀ ਹੈ। ਇਸ ਨੀਤੀ ਅਨੁਸਾਰ ਸਾਲ 2030 ਤੱਕ ਪੈਟਰੋਲ ਵਿੱਚ 20% ਈਥਾਨੌਲ ਦੇ ਮਿਸ਼ਰਣ ਦਾ ਇੱਕ ਸੰਕੇਤਾਤਮਕ ਟੀਚਾ ਮਿੱਥਿਆ ਗਿਆ ਹੈ।
ਸਰਕਾਰ ਨੇ ਤਦ ਤੋਂ ਗੰਨੇ ਅਤੇ ਅਨਾਜ ਆਧਾਰਤ ਕੱਚੀਆਂ ਸਮੱਗਰੀਆਂ ਤੋਂ ਈਥਾਨੌਲ ਦੇ ਉਤਪਾਦਨ ਦੀ ਇਜਾਜ਼ਤ ਦਿੱਤੀ ਹੋਈ ਹੈ। ਖ਼ੁਰਾਕ ਤੇ ਜਨਤਕ ਵੰਡ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਈਥਾਨੌਲ ਦੇ ਉਤਪਾਦਨ ਦੀ ਲਾਗਤ ਹਰੇਕ ਡਿਸਟਿਲਰੀ ਮੁਤਾਬਕ ਵੱਖੋ–ਵੱਖਰੀ ਹੁੰਦੀ ਹੈ ਅਤੇ ਇਹ ਕੱਚੀ ਸਮੱਗਰੀ ਦੀ ਲਾਗਤ, ਤਬਦੀਲ ਕੀਤੇ ਜਾਣ ਦੀ ਲਾਗਤ, ਡਿਸਟਿਲਰੀ ਪਲਾਂਟਸ ਦੀ ਕਾਰਜਕੁਸ਼ਲਤਾ ਆਦਿ ਜਿਹੇ ਵੱਖੋ–ਵੱਖਰੇ ਤੱਤਾਂ ਉੱਤੇ ਨਿਰਭਰ ਹੁੰਦੀ ਹੈ। ਇਸ ਦੇ ਨਾਲ ਹੀ ਉਪਰੋਕਤ ਤੱਤਾਂ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਨੇ ਕੱਚੀਆਂ ਸਮੱਗਰੀਆਂ ਉੱਤੇ ਅਧਾਰਿਤ ਗੰਨੇ ਤੋਂ ਈਥਾਨੌਲ ਦੀ ਵਿਕਰੀ ਕੀਮਤ ਤੈਅ ਕੀਤੀ ਹੈ ਅਤੇ ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਐੱਫ਼ਸੀਆਈ (FCI) ਦੇ ਨਸ਼ਟ ਹੋਏ ਤੇ ਵਾਧੂ ਚੌਲਾਂ ਤੋਂ ਈਥਾਨੌਲ ਦੀ ਕੀਮਤ ‘ਈਥਾਨੌਲ ਸਪਲਾਈ ਸਾਲ’ (ESY) (ਦਸੰਬਰ ਤੋਂ ਨਵੰਬਰ ਤੱਕ ਦੇ ਸਮੇਂ ਦੀ) 2020–21 ਲਈ ਤੈਅ ਕੀਤੀ ਹੈ, ਜੋ ਨਿਮਨਲਿਖਤ ਅਨੁਸਾਰ ਹੈ:
ਸਟਾਕ ਦਾ ਵਰਗ
|
ਈਥਾਨੌਲ ਦੀ ਵਿਕਰੀ ਕੀਮਤ (ਰੁਪਏ/ਲਿਟਰ)
|
C-ਭਾਰੀ ਸ਼ੀਰਾ
|
45.69
|
B-ਭਾਰੀ ਸ਼ੀਰਾ
|
57.61
|
ਗੰਨੇ ਦਾ ਰਸ / ਖੰਡ / ਤਰਲ ਖੰਡ
|
62.65
|
ਨਸ਼ਟ ਅਨਾਜ / ਮੱਕੀ
|
51.55
|
ਭਾਰਤੀ ਖ਼ੁਰਾਕ ਨਿਗਮ (FCI) ਕੋਲ ਵਾਧੂ ਚੌਲ
|
56.87
|
ਵੱਖੋ–ਵੱਖਰੇ ਫ਼ੀਡਸਟੌਕ ਤੋਂ ਪੈਦਾ ਹੋਣ ਵਾਲੇ ਈਥਾਨੌਲ ਦੀਆਂ ਲਾਹੇਵੰਦ ਕੀਮਤਾਂ EBP ਪ੍ਰੋਗਰਾਮ ਅਧੀਨ ਈਥਾਨੌਲ ਦੀ ਸਪਲਾਈ ਨੂੰ ਉਤਸ਼ਾਹਿਤ ਕਰਨ ਲਈ ਤੈਅ ਕੀਤੀਆਂ ਗਈਆਂ ਹਨ। ਲਾਹੇਵੰਦ ਕੀਮਤਾਂ ਤੋਂ ਇਲਾਵਾ, EBP ਪ੍ਰੋਗਰਾਮ ਅਧੀਨ ਈਥਾਨੌਲ ਦੀ ਸਪਲਾਈ ਵਾਧਾ ਕਰਨ ਲਈ ਵਿਭਿੰਨ ਫ਼ੀਡਸਟੌਕ ਤੋਂ ਈਥਾਨੌਲ ਦੇ ਉਤਪਾਦਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਈਥਾਨੌਲ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਸ਼ੀਰਾ ਤੇ ਅਨਾਜ ਅਧਾਰਿਤ ਨਵੀਆਂ ਡਿਸਟਿਲਰੀਜ਼ ਸਥਾਪਤ ਕਰਨ ਜਾਂ ਮੌਜੂਦਾ ਡਿਸਟਿਲਰੀਜ਼ ਦੇ ਪਾਸਾਰ, ਦੋਹਰੀਆਂ ਫ਼ੀਡ ਡਿਸਟਿਲਰੀਜ਼ ਸਥਾਪਤ ਕਰਨ, ਜ਼ੀਰੋ ਲਿਕੁਇਡ ਡਿਸਚਾਰਜ ਸਿਸਟਮ ਆਦਿ ਦੀ ਸਥਾਪਨਾ ਲਈ ਵਿਆਜ ਸਬਵੈਂਸ਼ਨ ਯੋਜਨਾਵਾਂ ਅਧਿਸੂਚਿਤ ਕੀਤੀਆਂ ਹਨ।
EBP ਪ੍ਰੋਗਰਾਮ ਅਧੀਨ ਜਨਤਕ ਖੇਤਰ ਦੀਆਂ OMCs ਨੂੰ ਈਥਾਨੌਲ ਦੀ ਸਪਲਾਈ ਕੀਤੀ ਜਾਣ ਵਾਲੀ ਮਾਤਰਾ ਪਿਛਲੀਆਂ ਤਿੰਨ ESYs ਵਿੱਚ ਨਿਮਨਲਿਖਤ ਅਨੁਸਾਰ ਹੈ:–
ESY
|
EBP ਅਧੀਨ
ਪ੍ਰਾਪਤ ਹੋਈ ਮਾਤਰਾ (ਕਰੋੜ ਲੀਟਰ ਵਿੱਚ)
|
2017-18
|
150.50
|
2018-19
|
188.57
|
2019-20
|
173.03
|
ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਵੱਲੋਂ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ।
****
ਵਾਈਕੇਬੀ/ਐੱਸਕੇ
(Release ID: 1694809)
Visitor Counter : 216