ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਐੱਨਬੀਸੀਐੱਫਡੀਸੀ ਦੇ ਟੀਚਾਗਤ ਸਮੂਹ ਨਾਲ ਸਬੰਧਿਤ ਸਿਹਤ ਸੰਭਾਲ ਕਰਮਚਾਰੀਆਂ ਲਈ ਕੋਵਿਡ ਟੀਕਾਕਰਨ ਪ੍ਰਬੰਧਨ ਸਿਖਲਾਈ ਪ੍ਰੋਗਰਾਮ

Posted On: 02 FEB 2021 5:32PM by PIB Chandigarh

ਰਾਸ਼ਟਰੀ ਪੱਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਨੇ ਮੈਸਰਜ਼ ਅਪੋਲੋ ਮੇਡਸਕਿਲਜ਼ ਪ੍ਰਾਈਵੇਟ ਲਿਮਟਿਡ ਨੇ ਸਹਿ ਫੰਡਿਗ ਅਧਾਰ ’ਤੇ ਨਰਸਾਂ, ਮੈਡੀਕਲ ਅਤੇ ਨਰਸਿੰਗ ਵਿਦਿਆਰਥੀਆਂ ਅਤੇ ਰਾਸ਼ਟਰੀ ਪੱਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਦੇ ਟੀਚਾਗਤ ਸਮੂਹ ਨਾਲ ਸਬੰਧਿਤ ਫਾਰਮਾਸਿਸਟ ਲਈ ਕੋਵਿਡ ਟੀਕਾਕਰਨ ਪ੍ਰਬੰਧਨ ਸਿਖਲਾਈ ਪ੍ਰੋਗਰਾਮ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ) ਲਈ ਸਮਝੌਤਾ ਸਹੀਬੱਧ ਕੀਤਾ ਹੈ। 

ਪ੍ਰੋਗਰਾਮ ਨੂੰ ਸਿਹਤ ਸੰਭਾਲ ਵਰਕਰਾਂ ਦੀ ਯੋਗਤਾ ਪੱਧਰ ਦੇ ਨਾਲ ਨਾਲ ਟੀਕਾਕਰਨ ਦੇ ਰਾਸ਼ਟਰੀ ਪ੍ਰੋਗਰਾਮ ਵਿੱਚ ਪ੍ਰਗਤੀ ਤਹਿਤ ਯੋਗਦਾਨ ਦੇਣ ਦੇ ਉਦੇਸ਼ ਨਾਲ ਪ੍ਰਵਾਨ ਕੀਤਾ ਗਿਆ ਹੈ। 

ਨਿਗਮ ਨੇ ਬਿਹਾਰ, ਦਿੱਲੀ, ਤੇਲੰਗਾਨਾ, ਤਮਿਲਨਾਡੂ ਅਤੇ ਉੱਤਰ ਪ੍ਰਦੇਸ਼ ਰਾਜ ਵਿੱਚ 1000 ਸਿਖਿਆਰਥੀਆਂ ਲਈ ਸਿਖਲਾਈ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਉਚਿੱਤ ਸਮੇਂ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। 

ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਨ ਬੀ / ਓਜੇਏ



(Release ID: 1694633) Visitor Counter : 126


Read this release in: English , Urdu , Manipuri , Tamil