ਰੱਖਿਆ ਮੰਤਰਾਲਾ
ਕੇਂਦਰੀ ਬਜਟ ਵਿੱਚ 100 ਨਵੇਂ ਸੈਨਿਕ ਸਕੂਲ ਸੂਬਿਆਂ / ਨਿੱਜੀ ਸਕੂਲਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਦੀ ਭਾਈਵਾਲੀ ਨਾਲ ਸਥਾਪਿਤ ਕਰਨ ਦਾ ਪ੍ਰਸਤਾਵ ਹੈ
Posted On:
02 FEB 2021 4:13PM by PIB Chandigarh
ਵਿੱਤੀ ਸਾਲ 2021—22 ਲਈ ਕੇਂਦਰੀ ਬਜਟ ਵਿੱਚ ਦੇਸ਼ ਵਿੱਚ 100 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦਾ ਪ੍ਰਸਤਾਵ ਹੈ । ਇਹ ਸਕੂਲ ਸੂਬਿਆਂ ਦੇ ਸਕੂਲਾਂ / ਨਿੱਜੀ ਸਕੂਲਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਦੀ ਭਾਈਵਾਲੀ ਨਾਲ ਸਥਾਪਿਤ ਕੀਤੇ ਜਾਣਗੇ । ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇੱਕ ਫਰਵਰੀ 2021 ਨੂੰ ਸੰਸਦ ਵਿੱਚ ਬਜਟ ਪੇਸ਼ ਕੀਤਾ ਹੈ । ਇਹ ਯਤਨ ਇੱਛਤ ਸਰਕਾਰੀ / ਨਿੱਜੀ ਸਕੂਲਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਨੂੰ ਸਥਾਪਿਤ ਕਰਨ ਜਾਂ ਉਨ੍ਹਾਂ ਦੀ ਪ੍ਰਣਾਲੀ ਨੂੰ ਸੈਨਿਕ ਸਕੂਲਾਂ ਦੀਆਂ ਕਦਰਾਂ ਕੀਮਤਾਂ ਵਾਲੀਆਂ ਪ੍ਰਣਾਲੀ ਅਤੇ ਕੌਮੀ ਗੌਰਵ ਵਿੱਚ ਸ਼ਾਮਲ ਕਰਕੇ “ਸੀ ਬੀ ਐੱਸ ਸੀ ਪਲੱਸ” ਵਰਗੇ ਵਿੱਦਿਅਕ ਵਾਤਾਵਰਨ ਲਈ ਸਕੂਲੀ ਮੌਕੇ ਮੁਹੱਈਆ ਕਰਨੇ ਹਨ । ਇਸ ਤਹਿਤ ਮੌਜੂਦਾ ਅਤੇ ਨਵੇਂ ਸਕੂਲਾਂ ਨੂੰ ਸੈਨਿਕ ਸਕੂਲਾਂ ਦੇ ਪਾਠਕ੍ਰਮ ਅਨੁਸਾਰ ਚਲਾਉਣ ਲਈ ਸ਼ਾਮਿਲ ਕੀਤਾ ਜਾਵੇਗਾ ।
ਸਾਰੇ 100 ਸਕੂਲਾਂ ਨੂੰ ਸੈਨਿਕ ਸਕੂਲਜ਼ ਸੋਸਾਇਟੀ ਵੱਲੋਂ ਮਾਨਤਾ ਦੇਣ ਦਾ ਪ੍ਰਸਤਾਵ ਹੈ । ਅਜਿਹੇ ਮਾਨਤਾ ਪ੍ਰਾਪਤ ਸੈਨਿਕ ਸਕੂਲਾਂ ਨੂੰ ਇਸ ਯਤਨ ਨੂੰ ਉਤਸ਼ਾਹ ਦੇਣ ਲਈ ਕੁਝ ਵਿੱਤੀ ਸਹਾਇਤਾ ਵੀ ਮੁਹੱਈਆ ਕੀਤੀ ਜਾਵੇਗੀ । ਸੈਨਿਕ ਸਕੂਲਾਂ ਨੂੰ ਸਥਾਪਿਤ ਕਰਨ ਦਾ ਮਕਸਦ ਬੱਚਿਆਂ ਨੂੰ ਵਿੱਦਿਅਕ , ਸਰੀਰਕ ਅਤੇ ਮਾਨਸਿਕ ਤੌਰ ਤੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖ਼ਲੇ ਲਈ ਤਿਆਰ ਕਰਨਾ ਹੈ ਅਤੇ ਸ਼ਰੀਰ , ਦਿਮਾਗ਼ ਤੇ ਚਾਲ ਚੱਲਣ ਦੇ ਗੁਣਾਂ ਨੂੰ ਵਿਕਸਿਤ ਕਰਨਾ ਹੈ ਜੋ ਉਨ੍ਹਾਂ ਨੂੰ ਵਧੀਆ ਅਤੇ ਲਾਹੇਵੰਦ ਨਾਗਰਿਕ ਬਣਾਉਣਯੋਗ ਹੋਣਗੇ ।
ਇਸ ਵੇਲੇ ਦੇਸ਼ ਭਰ ਵਿੱਚ 33 ਸੈਨਿਕ ਸਕੂਲ ਕੰਮ ਕਰ ਰਹੇ ਹਨ । 2021—22 ਦੇ ਅਕਾਦਮਿਕ ਸੈਸ਼ਨ ਤੋਂ ਇਨ੍ਹਾਂ 33 ਸਕੂਲਾਂ ਵਿੱਚ ਛੇਵੀਂ ਕਲਾਸ ਵਿੱਚ ਦਾਖ਼ਲੇ ਲਈ ਲੜਕੀਆਂ ਵੀ ਉਮੀਦਵਾਰ ਵਜੋਂ ਯੋਗ ਹੋਣਗੀਆਂ I
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ
(Release ID: 1694549)
Visitor Counter : 170