ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਐੱਨ ਡੀ ਐੱਚ ਐੱਮ ਤਹਿਤ ਡਾਟਾ ਦੀ ਗੋਪਨੀਅਤਾ

Posted On: 02 FEB 2021 4:22PM by PIB Chandigarh

ਕੌਮੀ ਡਿਜੀਟਲ ਸਿਹਤ ਮਿਸ਼ਨ (ਐੱਨ ਡੀ ਐੱਚ ਐੱਮ) ਦਾ ਪਾਇਲਟ ਪੜਾਅ  6 ਕੇਂਦਰ ਸ਼ਾਸਤ ਪ੍ਰਦੇਸ਼ਾਂ (ਅੰਡੇਮਾਨ ਨਿੱਕੋਬਾਰ ਟਾਪੂ , ਚੰਡੀਗੜ੍ਹ , ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦਿਊ , ਲੱਦਾਖ਼ , ਲਕਸ਼ਦਵੀਪ ਅਤੇ ਪੁਡੂਚੇਰੀ) ਵਿੱਚ ਸਰਗਰਮ ਹੈ । 21 ਜਨਵਰੀ 2021 ਤੱਕ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 630478 ਸਿਹਤ ਆਈ ਡੀਜ਼ ਜਨਰੇਟ ਕੀਤੀਆਂ ਜਾ ਚੁੱਕੀਆਂ ਹਨ ।
ਐੱਨ ਡੀ ਐੱਚ ਐੱਮ ਲਈ ਵੈਂਡਰਸ ਦੀ ਚੋਣ ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਵੱਖ ਵੱਖ ਲਾਗੂ ਨਿਯਮਾਂ ਦੀ ਪਾਲਣਾ ਨਾਲ ਮੇਲ ਖਾਂਦਾ ਹੈ ।
ਭਾਰਤ ਸਰਕਾਰ ਵੱਲੋਂ 2019 ਨੂੰ ਜਾਰੀ ਕੀਤੇ ਨੈਸ਼ਨਲ ਡਿਜੀਟਲ ਹੈਲਥ ਬਲੂ ਪ੍ਰਿੰਟ ਵਿੱਚ ਦਿੱਤੇ ਫੈਡਰੇਟਡ ਆਰਕੀਟੈਕਚਰ ਵਿੱਚ ਡਾਟੇ ਦਾ ਭੰਡਾਰ ਕੀਤਾ ਗਿਆ ਹੈ । ਮੈਡੀਕਲ ਰਿਕਾਰਡਜ਼ ਦਾ ਕੋਈ ਕੇਂਦਰਿਤ ਡਾਟਾ ਬੇਸ ਨਹੀਂ ਹੈ , ਫਿਰ ਵੀ ਐੱਨ ਡੀ ਐੱਚ ਐੱਮ ਹਰੇਕ ਵਿਅਕਤੀਗਤ ਦੀ ਆਪਣੀ ਸਿਹਤ ਸੰਭਾਲ ਦੇ ਸਿਹਤ ਡਾਟਾ ਦੀ ਉਚਿਤ ਵਰਤੋਂ ਉਨ੍ਹਾਂ ਦੀ ਮਰਜ਼ੀ ਅਨੁਸਾਰ ਕਰਦਾ ਹੈ ।
ਇਸ ਲਈ ਭਾਰਤੀ ਨਾਗਰਿਕਾਂ ਦੀ ਨਿੱਜਤਾ ਦੀ ਕੋਈ ਉਲੰਘਣਾ ਨਹੀਂ ਹੈ ।
ਸਰਕਾਰ ਡਾਟਾ ਸੁਰੱਖਿਆ ਅਤੇ ਨਿੱਜਤਾ ਨੂੰ ਸਰਵਉੱਚ ਤਰਜੀਹ ਦਿੰਦੀ ਹੈ । ਇਹ ਐੱਨ ਡੀ ਐੱਚ ਐੱਮ ਦੀ ਬਣਤਰ ਵਿੱਚ ਹੀ ਸ਼ਾਮਿਲ ਹੈ । ਸਾਰੇ ਲਾਗੂ ਕਾਨੂੰਨਾਂ , ਨਿਯਮਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਪਾਲਣ ਕੀਤਾ ਜਾ ਰਿਹਾ ਹੈ । ਸਿਹਤ ਡਾਟਾ ਪ੍ਰਬੰਧਨ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ । ਵੱਖ ਵੱਖ ਕਾਨੂੰਨੀ ਵਿਵਸਥਾਵਾਂ ਤੋਂ ਇਲਾਵਾ ਡਾਟਾ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਵ ਤਕਨੀਕੀ ਹੱਲ ਲਾਗੂ ਕੀਤੇ ਗਏ ਹਨ , ਜਿਵੇਂ ਕਿ ਨੈਸ਼ਨਲ ਡਿਜੀਟਲ ਹੈਲਥ ਬਲੂ ਪ੍ਰਿੰਟ ਵਿੱਚ ਲਿਖਿਆ ਗਿਆ ਹੈ ਉਵੇਂ ਹੀ ਐੱਨ ਡੀ ਐੱਚ ਐੱਮ ਨੂੰ ਲਾਗੂ ਕਰਨ ਵਾਲੇ ਨਿਰਦੇਸ਼ਤ ਦਸਤਾਵੇਜ਼ , ਸੁਰੱਖਿਅਤ ਸਿਹਤ ਨੈੱਟਵਰਕ ਦੀ ਵਰਤੋਂ ਅਤੇ ਸਰਕਾਰੀ ਭਾਈਚਾਰਾ ਕਲਾਉਡ ਬੁਨਿਆਦੀ ਢਾਂਚਾ ਜਿਵੇਂ ਕਿ ਐੱਮ ਈ ਆਈ ਟੀ ਵੱਲੋਂ ਪ੍ਰਭਾਸਿ਼ਤ ਕੀਤਾ ਜਾ ਰਿਹਾ ਹੈ , ਡਾਟਾ ਨੂੰ ਹੋਸਟ ਕਰਨ ਲਈ ਵਰਤਿਆ ਜਾ ਰਿਹਾ ਹੈ । ਉੱਚ ਸੁਰੱਖਿਆ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਕਲਾਉਡ ਬੁਨਿਆਦੀ ਢਾਂਚੇ ਉੱਪਰ ਸਾਰੇ ਡਾਟੇ ਦੀ 24x7 ਨਿਗਰਾਨੀ ਕੀਤੀ ਜਾਵੇਗੀ ।
ਐੱਨ ਡੀ ਐੱਚ ਐੱਮ ਤਹਿਤ ਜਾਣਕਾਰੀ ਸੁਰੱਖਿਆ ਰੂਪ ਰੇਖਾ ਦੇ ਮੁੱਖ ਪਹਿਲੂਆਂ ਵਿੱਚੋਂ ਇੱਕ ਪਹਿਲੂ , ਜਿਸ ਨੂੰ ਐੱਨ ਡੀ ਐੱਚ ਐੱਮ ਉਜਾਗਰ ਕਰਦਾ ਹੈ । ਉਹ ਹੈ , ਡਿਜ਼ਾਈਨ ਅਨੁਸਾਰ ਨਿੱਜਤਾ , ਜੋ ਇੱਕ ਨਿਰਦੇਸ਼ਤ ਸਿਧਾਂਤਾਂ ਵਿੱਚੋਂ ਇੱਕ ਹੈ । ਇਸ ਦਾ ਉਦੇਸ਼ ਸਿਹਤ ਡਾਟਾ ਤੇ ਇਸ ਨੂੰ ਤਬਦੀਲ ਕਰਨ ਵੇਲੇ ਸਾਰੀਆਂ ਨਿੱਜੀ ਜ਼ਰੂਰਤਾਂ ਦੀ ਪਾਲਣਾ ਕਰਦਿਆਂ ਤਬਦੀਲ ਕਰਨਾ ਹੈ । ਨਿੱਜੀ ਸਿਹਤ ਰਿਕਾਰਡ ਨੂੰ ਵਰਤਣ ਵੇਲੇ ਲੋੜੀਂਦੇ ਸਾਰੇ ਉਸਾਰੀ ਬਲਾਕ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾ ਰਹੇ ਹਨ ਕਿ ਉਹ ਅਜਿਹੀ ਨੀਤੀ ਦੀ ਪਾਲਣਾ ਕਰਨ ।
ਹੋਰ ਕਿਸੇ ਨੂੰ ਵੀ ਮੈਡੀਕਲ ਰਿਕਾਰਡਜ਼ ਉਪਲਬਧ ਵਿਅਕਤੀ ਦੀ ਜਾਂ ਉਸ ਵੱਲੋਂ ਨਾਮਜ਼ਦ ਵਿਅਕਤੀ ਦੀ ਸਹਿਮਤੀ ਨਾਲ ਹੀ ਉਪਲਬਧ ਕਰਵਾਏ ਜਾਂਦੇ ਹਨ । 

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ ।

ਐੱਮ ਵੀ / ਐੱਸ ਜੇ



(Release ID: 1694548) Visitor Counter : 106