ਆਯੂਸ਼
ਵਿਦੇਸ਼ੀ ਮੁਲਕਾਂ ਨਾਲ ਖੋਜ ਭਾਈਵਾਲੀ
प्रविष्टि तिथि:
02 FEB 2021 5:10PM by PIB Chandigarh
ਹੁਣ ਤੱਕ ਆਯੁਸ਼ ਮੰਤਰਾਲੇ ਨੇ ਰਵਾਇਤੀ ਮੈਡੀਸਨ ਤੇ ਹੋਮਿਓਪੈਥੀ ਖੇਤਰ ਵਿੱਚ ਸਹਿਯੋਗ ਲਈ 25 ਮੁਲਕਾਂ — ਨੇਪਾਲ , ਬੰਗਲਾਦੇਸ਼ , ਹੰਗਰੀ , ਤ੍ਰਿਨੀਦਾਦ ਤੇ ਟਬੈਗੋ , ਮਲੇਸ਼ੀਆ , ਡਬਲਿਊ ਐੱਚ ਓ ਜਨੇਵਾ , ਮੌਰਿਸ਼ਸ , ਮੰਗੋਲੀਆ , ਤੁਰਕਮੇਨਿਸਤਾਨ , ਮਿਆਂਮਾਰ , ਜਰਮਨੀ (ਸਾਂਝਾ ਐਲਾਨਨਾਮਾ) , ਈਰਾਨ , ਸਾਓਟੋਮੇ ਤੇ ਪ੍ਰਿਨਸਾਈਪ , ਇਕਟੋਰੀਅਲ ਜੀਨੀਆ , ਕਿਊਸਾ , ਕੋਲੰਬੀਆ , ਜਾਪਾਨ (ਐੱਮ ਓ ਸੀ) , ਬੋਲੀਵੀਆ , ਗਾਂਬੀਆ , ਰਿਪਬਲਿਕ ਆਫ਼ ਜੀਨੀਆ , ਚੀਨ , ਸੇਂਟ ਵਿੰਸੈਂਟ ਤੇ ਦਾ ਗ੍ਰੇਨਾਡਾਈਨਜ਼ , ਸੂਰੀਨੇਮ , ਬ੍ਰਾਜ਼ੀਲ ਅਤੇ ਜਿ਼ੰਬਾਵਬੇ ਨਾਲ ਸਮਝੌਤੇ ਕੀਤੇ ਹਨ ।
ਮੈਡੀਸਨ ਦੀ ਆਯੁਸ਼ ਪ੍ਰਣਾਲੀ ਵਿੱਚ ਸਾਂਝੀ ਖੋਜ ਲਈ ਵੱਖ ਵੱਖ ਮੁਲਕਾਂ / ਜਰਮਨੀ , ਯੂ ਕੇ , ਕੈਨੇਡਾ , ਡਬਲਿਊ ਐੱਚ ਓ ਜਿਨੇਵਾ , ਯੂ ਐੱਸ ਏ , ਅਰਜਨਟਾਈਨਾ , ਇਜ਼ਰਾਈਲ , ਬ੍ਰਾਜ਼ੀਲ , ਆਸਟ੍ਰੇਲੀਆ , ਆਸਟਰੀਆ , ਤਾਜਿ਼ਕਿਸਤਾਨ ਅਤੇ ਇਕਵਾਡੋਰ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਨਾਲ ਮਿਲ ਕੇ ਖੋਜ ਕਰਨ ਲਈ ਸਮਝੌਤੇ ਕੀਤੇ ਹਨ ।
ਆਯੁਸ਼ ਮੰਤਰਾਲੇ ਨੇ ਮੌਰੀਸ਼ਸ , ਰੂਸ ਅਰਜਨਟਾਈਨਾ , ਮਲੇਸ਼ੀਆ , ਬੰਗਲਾਦੇਸ਼, ਲਾਤਵੀਆ , ਤ੍ਰਿਨਦਾਦ ਤੇ ਟਬੈਗੋ ਵਰਗੇ ਮੁਲਕਾਂ ਦੀਆਂ ਯੂਨੀਵਰਸਿਟੀਆਂ / ਵਿਦੇਸ਼ੀ ਸੰਸਥਾਵਾਂ ਵਿੱਚ ਆਯੁਸ਼ ਅਕਾਦਮਿਕ ਚੇਅਰਸ ਸਥਾਪਿਤ ਕਰਨ ਲਈ 13 ਸਮਝੌਤੇ ਕੀਤੇ ਹਨ । ਆਯੁਸ਼ ਮੰਤਰਾਲਾ ਸੂਬਿਆਂ / ਕੇਂਦਰ ਸ਼ਾਸਿਤ ਸਰਕਾਰਾਂ ਦੁਆਰਾ ਕੇਂਦਰੀ ਪ੍ਰਾਯੋਜਿਤ ਸਕੀਮ ਲਾਗੂ ਕਰ ਰਿਹਾ ਹੈ ਅਤੇ ਆਯੁਸ਼ ਪ੍ਰਣਾਲੀ ਲਈ ਉਨ੍ਹਾਂ ਦੇ ਸੂਬਾ ਸਾਲਾਨਾ ਕਾਰਜ ਯੋਜਨਾਵਾਂ ਦੇ ਪ੍ਰਾਪਤ ਪ੍ਰਸਤਾਵਾਂ ਦੇ ਅਧਾਰ ਤੇ ਆਯੁਸ਼ ਪ੍ਰਣਾਲੀ ਨੂੰ ਉਤਸ਼ਾਹਿਤ ਅਤੇ ਵਿਕਸਿਤ ਕਰਨ ਲਈ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ । ਹੋਰ ਜਨਤਕ ਸਿਹਤ ਸੂਬਾ ਵਿਸ਼ਾ ਹੋਣ ਕੇ ਕਾਰਨ ਸਿਹਤ ਸਹੂਲਤਾਂ ਸਥਾਪਿਤ ਕਰਨੀਆਂ ਸੂਬਾ ਅਤੇ ਕੇਂਦਰ ਸ਼ਾਸਿਤ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ , ਫਿਰ ਵੀ ਰਾਸ਼ਟਰੀ ਆਯੁਸ਼ ਮਿਸ਼ਨ (ਐੱਨ ਏ ਐੱਮ ) ਤਹਿਤ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਮਿਲੇ ਪ੍ਰਸਤਾਵਾਂ ਅਨੁਸਾਰ ਆਯੁਸ਼ ਮੰਤਰਾਲੇ ਨੇ 92 ਨਵੇਂ 50 ਬਿਸਤਰਿਆਂ ਵਾਲੇ ਏਕੀਕ੍ਰਿਤ ਹਸਪਤਾਲ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਹੈ । ਇਹ ਮਨਜ਼ੂਰੀ 2019 /20 ਵਿੱਚ ਐੱਨ ਏ ਐੱਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਦਿੱਤੀ ਗਈ ਹੈ । ਸਾਲ 2019-20 ਦੌਰਾਨ ਆਯੁਸ਼ ਮੰਤਰਾਲੇ ਨੇ ਐੱਨ ਏ ਐੱਮ ਤਹਿਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਖ ਵੱਖ ਕੰਪੋਨੈਂਟਸ ਲਈ 494.91 ਕਰੋੜ ਰੁਪਏ ਗ੍ਰਾਂਟ ਇਨ ਏਡ ਮੁਹੱਈਆ ਕੀਤੀ ਹੈ । ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 117.77 ਕਰੋੜ ਰੁਪਏ ਖਰਚੇ ਬਾਰੇ ਰਿਪੋਰਟ ਭੇਜੀ ਹੈ ।
ਇਹ ਜਾਣਕਾਰੀ ਰਾਜ ਮੰਤਰੀ (ਆਯੁਰਵੇਦ , ਯੋਗ ਤੇ ਨੇਚਰੋਪੈਥੀ , ਯੂਨਾਨੀ , ਸਿੱਧਾ ਅਤੇ ਹੋਮਿਓਪੈਥੀ ਮੰਤਰਾਲਾ) ਸ਼੍ਰੀ ਕਿਰੇਨ ਰਿਜਿਜੂ (ਵਧੀਕ ਚਾਰਜ) ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਐੱਮ ਵੀ / ਐੱਸ ਜੇ
(रिलीज़ आईडी: 1694545)
आगंतुक पटल : 185