ਰੱਖਿਆ ਮੰਤਰਾਲਾ

ਬਜਟ 2021—22


ਰੱਖਿਆ ਆਧੁਨਿਕੀਕਰਨ ਲਈ ਇਤਿਹਾਸਕ ਹੁਲਾਰਾ ਦਿੰਦਿਆਂ ਤਕਰੀਬਨ 19 ਫ਼ੀਸਦ ਪੂੰਜੀ ਖਰਚਾ ਵਧਾਇਆ ਗਿਆ ਹੈ :

ਰਕਸ਼ਾ ਮੰਤਰੀ ਨੇ 4.78 ਲੱਖ ਕਰੋੜ ਰੁਪਏ ਰੱਖਿਆ ਬਜਟ ਵਧਾਉਣ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਹੈ

Posted On: 01 FEB 2021 4:10PM by PIB Chandigarh

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ 1 ਫਰਵਰੀ 2021 ਨੂੰ ਪਾਰਲੀਮੈਂਟ ਵਿੱਚ ਵਿੱਤੀ ਸਾਲ 2021—22 ਲਈ ਪੇਸ਼ ਕੀਤੇ ਕੇਂਦਰੀ ਬਜਟ ਵਿੱਚ ਰੱਖਿਆ ਆਧੁਨਿਕੀਕਰਨ ਲਈ 18.75 ਫ਼ੀਸਦ ਰੱਖਿਆ ਪੂੰਜੀ ਖਰਚਾ ਵਧਾ ਕੇ ਇੱਕ ਇਤਿਹਾਸਕ ਹੁਲਾਰਾ ਦਿੱਤਾ ਹੈ ।
ਵਿੱਤੀ ਸਾਲ 2021—22 ਲਈ ਬਜਟ ਵਿੱਚ ਰੱਖਿਆ ਲਈ ਪੂੰਜੀ ਵਧਾ ਕੇ 478195.62 ਕਰੋੜ ਰੁਪਏ ਰੱਖੇ ਗਏ ਹਨ । ਇਸ ਵਿੱਚ ਰੱਖਿਆ ਪੈਨਸ਼ਨ ਸ਼ਾਮਲ ਨਹੀਂ ਹੈ । ਰੱਖਿਆ ਮੰਤਰਾਲੇ ਤਹਿਤ ਰੱਖਿਆ ਸੇਵਾਵਾਂ ਅਤੇ ਹੋਰ ਸੰਸਥਾਵਾਂ ਤੇ ਵਿਭਾਗਾਂ ਲਈ ਕੁੱਲ ਅਲਾਟਮੈਂਟ ਵਿੱਤੀ ਸਾਲ 2021—22 ਲਈ 362245.62 ਕਰੋੜ ਰੁਪਏ ਰੱਖੀ ਗਈ ਹੈ , ਜੋ ਮੌਜੂਦਾ ਵਿੱਤੀ ਸਾਲ 2020—21 ਲਈ ਰੱਖੀ ਗਈ ਰਾਸ਼ੀ ਤੋਂ 24792.62 ਕਰੋੜ ਰੁਪਏ ਵਧੇਰੇ ਹੈ । ਹਥਿਆਰਬੰਦ ਸੈਨਾਵਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਧੁਨਿਕੀਕਰਨ ਨਾਲ ਸਬੰਧਤ ਰੱਖੇ ਗਏ ਪੂੰਜੀ ਖਰਚੇ ਤਹਿਤ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ । ਵਿੱਤੀ ਸਾਲ 2021—22 ਲਈ 135060.72 ਕਰੋੜ ਰੁਪਏ ਰੱਖੇ ਗਏ ਹਨ , ਜੋ ਵਿੱਤੀ ਸਾਲ 2020—21 ਵਿੱਚ ਰੱਖੀ ਗਈ ਰਾਸ਼ੀ ਦੇ ਮੁਕਾਬਲੇ 18.75 ਫ਼ੀਸਦ ਵੱਧ ਹੈ ਅਤੇ ਵਿੱਤੀ ਸਾਲ 2019—20 ਤੋਂ 30.62% ਵੱਧ ਹੈ । ਰੱਖਿਆ ਦੇ ਖਰਚੇ ਲਈ ਰੱਖੀ ਇਹ ਪੂੰਜੀ ਪਿਛਲੇ 15 ਸਾਲਾਂ ਵਿੱਚ ਸਭ ਤੋਂ ਵੱਧ ਹੈ ।

(Rs in Crore)

Capital Outlay on Defence Services

Year

Capital BE

Increase

%age increase

2019-20

1,03,394.31

9,412.18

10.01

2020-21

1,13,734.00

10,339.69

10.00

2021-22

1,35,060.72

21,326.72

18.75

 

ਨਾਨ ਸੈਲਰੀ ਮਾਲੀਆ ਜੋ ਸੰਚਾਲਨ ਲਈ ਲੋੜੀਂਦਾ ਹੈ , ਨੂੰ ਵਧਾ ਕੇ 54624.67 ਕਰੋੜ ਰੁਪਏ ਕੀਤਾ ਗਿਆ ਹੈ । ਇਹ 2020—21 ਦੇ ਬਜਟ ਤੋਂ ਛੇ ਫ਼ੀਸਦ ਵਧੇਰੇ ਹੈ ।
ਡੀ ਆਰ ਡੀ ਓ ਲਈ ਪੂੰਜੀ ਖਰਚਾ ਵਧਾ ਕੇ 11375.50 ਕਰੋੜ ਰੁਪਏ ਕੀਤਾ ਗਿਆ ਹੈ । ਇਹ 2020—21 ਦੇ ਬਜਟ ਤੋਂ ਅੱਠ ਫ਼ੀਸਦ ਵਧੇਰੇ ਹੈ ਅਤੇ 2019—20 ਦੇ ਬਜਟ ਤੋਂ 8.5% ਵਧੇਰੇ ਹੈ । ਬਾਰਡਰ ਰੋਡਸ ਆਰਗਨਾਈਜ਼ੇਸ਼ਨ ਲਈ ਪੂੰਜੀ ਵਧਾ ਕੇ 600408.08 ਕਰੋੜ ਰੁਪਏ ਕੀਤੀ ਗਈ ਹੈ , ਜੋ ਵਿੱਤੀ ਸਾਲ 2020—21 ਤੋਂ 7.48 % ਵਧੇਰੇ ਹੈ ਅਤੇ ਵਿੱਤੀ ਸਾਲ 2019—20 ਤੋਂ 14.49 ਫ਼ੀਸਦ ਵੱਧ ਹੈ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਿੱਤੀ ਸਾਲ 2021—22 (ਐੱਫ ਵਾਈ 21—22) ਲਈ ਰੱਖਿਆ ਬਜਟ ਵਧਾ ਕੇ 4.78 ਲੱਖ ਕਰੋੜ ਰੁਪਏ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਧੰਨਵਾਦ ਕੀਤਾ ਹੈ । ਇਸ ਰਾਸ਼ੀ ਵਿੱਚ 1.35 ਲੱਖ ਕਰੋੜ ਰੁਪਏ ਪੂੰਜੀ ਖਰਚਾ ਸ਼ਾਮਲ ਹੈ । ਇਹ ਲੱਗਭਗ ਰੱਖਿਆ ਪੂੰਜੀ ਖਰਚੇ ਵਿੱਚ 19 ਫ਼ੀਸਦ ਦਾ ਵਾਧਾ ਹੈ । ਪਿਛਲੇ 15 ਸਾਲਾਂ ਵਿੱਚ ਰੱਖਿਆ ਲਈ ਦਿੱਤੀ ਗਈ ਇਹ ਪੂੰਜੀ ਹੁਣ ਤੱਕ ਦੀ ਸਭ ਤੋਂ ਜਿ਼ਆਦਾ ਹੈ ।
ਰਕਸ਼ਾ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬੁਨਿਆਦੀ ਢਾਂਚਾ ਸਥਾਪਿਤ ਕਰਨ , ਪੂੰਜੀ ਇਕੱਠੀ ਕਰਨ , ਰੋਜ਼ਗਾਰ ਵਧਾਉਣ ਅਤੇ ਆਰਥਿਕ ਸੁਧਾਰਾਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ । ਉਨ੍ਹਾਂ ਕਿਹਾ , “ਇਹ ਬਜਟ ਜੋ ਚੰਗੇ ਸ਼ਾਸਨ ਦੇ ਛੇ ਥੰਮ੍ਹਾਂ ਤੇ ਅਧਾਰਿਤ ਹੈ , ਭਾਰਤ ਵਿੱਚ ਇੱਕ ਨਵਾਂ ਯੁੱਗ ਲੈ ਕੇ ਆਵੇਗਾ , ਜਿਸ ਵਿੱਚ ਸਮੁੱਚਾ ਵਿਕਾਸ ਅਤੇ ਖੁਸ਼ਹਾਲੀ ਹੋਵੇਗੀ” ।
ਸ਼੍ਰੀ ਰਾਜਨਾਥ ਸਿੰਘ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ , “ਭਾਰਤ ਦੇ ਕਿਸਾਨਾਂ , ਖੇਤੀਬਾੜੀ , ਬੁਨਿਆਦੀ ਢਾਂਚਾ ਅਤੇ ਮਨੁੱਖੀ ਸ੍ਰੋਤਾਂ ਲਈ ਕਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਹੈ । ਮੈਨੂੰ ਖੁਸ਼ੀ ਹੈ ਕਿ ਬਜਟ ਵਿੱਚ ਦੇਸ਼ ਵਿੱਚ 100 ਨਵੇਂ ਸੈਨਿਕ ਸਕੂਲ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਗਿਆ ਹੈ” ।  ਇਹ ਸਕੂਲ ਸੂਬਿਆਂ , ਗ਼ੈਰ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਦੀ ਭਾਈਵਾਲੀ ਨਾਲ ਸਥਾਪਿਤ ਕੀਤੇ ਜਾਣਗੇ ।

 
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ



(Release ID: 1694236) Visitor Counter : 201