ਵਿੱਤ ਮੰਤਰਾਲਾ
ਰਣਨੀਤਕ ਵਿਨਿਵੇਸ਼ ਦੀ ਨੀਤੀ ਦਾ ਐਲਾਨ; ਰਣਨੀਤਕ ਅਤੇ ਗ਼ੈਰ ਰਣਨੀਤਕ ਸੈਕਟਰਾਂ ਲਈ ਸਪਸ਼ਟ ਰੋਡਮੈਪ
ਬੀਪੀਸੀਐੱਲ, ਏਅਰ ਇੰਡੀਆ, ਸ਼ਿਪਿੰਗ ਕਾਰਪੋਰੇਸ਼ਨ ਆਵ੍ ਇੰਡੀਆ, ਕੰਨਟੇਨਰ ਕਾਰਪੋਰੇਸ਼ਨ ਆਵ੍ ਇੰਡੀਆ, ਆਈਡੀਬੀਆਈ ਬੈਂਕ, ਬੀਈਐੱਮਐੱਲ, ਪਵਨ ਹੰਸ, ਨੀਲਾਚਲ ਇਸਪਾਤ ਨਿਗਮ ਲਿਮਿਟਿਡ ਆਦਿ ਦਾ 2021-22 ਵਿੱਚ ਰਣਨੀਤਕ ਵਿਨਿਵੇਸ਼ ਮੁਕੰਮਲ ਕੀਤਾ ਜਾਏਗਾ
ਵਿੱਤ ਵਰ੍ਹੇ 2021-22 ਵਿੱਚ ਦੋ ਪਬਲਿਕ ਸੈਕਟਰ ਬੈਂਕਾਂ ਅਤੇ ਇੱਕ ਜਨਰਲ ਬੀਮਾ ਕੰਪਨੀ ਦਾ ਨਿਜੀਕਰਨ ਕੀਤਾ ਜਾਏਗਾ
ਲੋੜੀਂਦੀਆਂ ਤਰਮੀਮਾਂ ਦੇ ਜ਼ਰੀਏ ਐੱਲਆਈਸੀ ਦਾ ਆਈਪੀਓ ਲਿਆਂਦਾ ਜਾਵੇਗਾ
ਵਿਨਿਵੇਸ਼ ਤੋਂ 1,75,000 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਦਾ ਅਨੁਮਾਨ: ਵਿੱਤ ਮੰਤਰੀ
ਰਾਜਾਂ ਨੂੰ ਉਨ੍ਹਾਂ ਦੀਆਂ ਪਬਲਿਕ ਸੈਕਟਰ ਕੰਪਨੀਆਂ ਦੇ ਵਿਨਿਵੇਸ਼ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ
ਵਿਹਲੀ ਪਈ ਜ਼ਮੀਨ ਦੇ ਮੁਦਰੀਕਰਨ ਲਈ ਇੱਕ ਕੰਪਨੀ ਦੇ ਰੂਪ ਵਿੱਚ ਇੱਕ ਖ਼ਾਸ ਮੰਤਵ ਵਾਹਨ ਦਾ ਪ੍ਰਸਤਾਵ
Posted On:
01 FEB 2021 1:53PM by PIB Chandigarh
ਸਰਕਾਰ ਦਾ ਉਦੇਸ਼ ਵਿਭਿੰਨ ਸਮਾਜਿਕ ਖੇਤਰਾਂ ਅਤੇ ਵਿਕਾਸ ਪ੍ਰੋਗਰਾਮਾਂ ਲਈ ਵਿੱਤ ਵਿਨਿਵੇਸ਼ ਦੀ ਆਮਦਨੀ ਦੀ ਵਰਤੋਂ ਕਰਨਾ ਅਤੇ ਪ੍ਰਾਈਵੇਟ ਪੂੰਜੀ, ਤਕਨਾਲੋਜੀ ਅਤੇ ਸਰਬੋਤਮ ਪ੍ਰਬੰਧਨ ਅਭਿਆਸਾਂ ਨੂੰ ਕੇਂਦਰ ਸਰਕਾਰ ਦੇ ਜਨਤਕ ਖੇਤਰ ਦੇ ਉੱਦਮਾਂ ਵਿੱਚ ਵੀ ਪ੍ਰਭਾਵਿਤ ਕਰਨਾ ਹੈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਵਿੱਤ ਵਰ੍ਹੇ 2021-22 ਲਈ ਕੇਂਦਰੀ ਬਜਟ ਨੂੰ ਪੇਸ਼ ਕਰਦਿਆਂ ਐਲਾਨ ਕੀਤਾ ਕਿ ਸਰਕਾਰ ਨੇ ਜਨਤਕ ਖੇਤਰ ਦੇ ਉੱਦਮਾਂ ਦੀ ਰਣਨੀਤਕ ਵਿਨਿਵੇਸ਼ ਦੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਸਾਰੇ ਗ਼ੈਰ-ਰਣਨੀਤਕ ਅਤੇ ਰਣਨੀਤਕ ਖੇਤਰਾਂ ਵਿੱਚ ਵਿਨਿਵੇਸ਼ ਲਈ ਸਪਸ਼ਟ ਰਾਹ ਤਿਆਰ ਕਰੇਗੀ।
ਰਣਨੀਤਕ ਵਿਨਿਵੇਸ਼ ਬਾਰੇ ਨੀਤੀ
ਆਤਮਨਿਰਭਰ ਪੈਕੇਜ ਤਹਿਤ ਜਨਤਕ ਖੇਤਰ ਦੇ ਉੱਦਮਾਂ ਦੇ ਰਣਨੀਤਕ ਵਿਨਿਵੇਸ਼ ਦੀ ਨੀਤੀ ਲਿਆਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਦਿਆਂ ਮੰਤਰੀ ਨੇ ਹੇਠ ਲਿਖੀਆਂ ਗੱਲਾਂ ਨੂੰ ਉਜਾਗਰ ਕੀਤਾ:
1. ਮੌਜੂਦਾ ਸੀਪੀਐੱਸਈਜ਼, ਪਬਲਿਕ ਸੈਕਟਰ ਬੈਂਕ ਅਤੇ ਪਬਲਿਕ ਸੈਕਟਰ ਬੀਮਾ ਕੰਪਨੀਆਂ ਇਸ ਦੇ ਅਧੀਨ ਆਉਣਗੀਆਂ।
-
ਵਿਨਿਵੇਸ਼ ਕੀਤੇ ਜਾਣ ਵਾਲੇ ਸੈਕਟਰਾਂ ਦੇ ਦੋ ਵਰਗੀਕਰਣ:
• ਰਣਨੀਤਕ ਖੇਤਰ: ਘੱਟੋ-ਘੱਟ ਮੌਜੂਦਗੀ ਵਾਲੇ ਜਨਤਕ ਖੇਤਰ ਦੇ ਉੱਦਮ ਅਤੇ ਬਾਕੀ ਹੋਰ ਸੀਪੀਐੱਸਈਜ਼ ਦੇ ਨਾਲ ਨਿਜੀਕਰਨ ਜਾਂ ਅਭੇਦ ਜਾਂ ਸਬਸਿਡਰੀ ਜਾਂ ਬੰਦ ਕੀਤੇ ਜਾਣ ਵਾਲੇ ਜਨਤਕ ਖੇਤਰ ਦੇ ਉੱਦਮ।
ਇਸ ਦੇ ਤਹਿਤ ਆਉਣ ਵਾਲੇ 4 ਸੈਕਟਰ ਹੇਠ ਦਿੱਤੇ ਗਏ:
• ਪਰਮਾਣੂ ਊਰਜਾ, ਪੁਲਾੜ ਅਤੇ ਰੱਖਿਆ
• ਟ੍ਰਾਂਸਪੋਰਟ ਅਤੇ ਦੂਰਸੰਚਾਰ
• ਬਿਜਲੀ, ਪੈਟਰੋਲੀਅਮ, ਕੋਲਾ ਅਤੇ ਹੋਰ ਖਣਿਜ
• ਬੈਂਕਿੰਗ, ਬੀਮਾ ਅਤੇ ਵਿੱਤੀ ਸੇਵਾਵਾਂ
• ਗ਼ੈਰ-ਰਣਨੀਤਕ ਖੇਤਰ: ਇਸ ਸੈਕਟਰ ਵਿੱਚ, ਸੀਪੀਐੱਸਈਜ਼ ਦਾ ਨਿਜੀਕਰਨ ਕੀਤਾ ਜਾਵੇਗਾ, ਨਹੀਂ ਤਾਂ ਬੰਦ ਕਰ ਦਿੱਤਾ ਜਾਵੇਗਾ।
ਵਿੱਤ ਵਰ੍ਹੇ 2021-22 ਵਿੱਚ ਰਣਨੀਤਕ ਵਿਨਿਵੇਸ਼
ਮੰਤਰੀ ਨੇ ਸਦਨ ਨੂੰ ਦੱਸਿਆ, “ਬੀਪੀਸੀਐੱਲ, ਏਅਰ ਇੰਡੀਆ, ਸ਼ਿਪਿੰਗ ਕਾਰਪੋਰੇਸ਼ਨ ਆਵ੍ ਇੰਡੀਆ, ਕੰਨਟੇਨਰ ਕਾਰਪੋਰੇਸ਼ਨ ਆਵ੍ ਇੰਡੀਆ, ਆਈਡੀਬੀਆਈ ਬੈਂਕ, ਬੀਈਐੱਮਐੱਲ, ਪਵਨ ਹੰਸ, ਨੀਲਾਚਲ ਇਸਪਾਤ ਨਿਗਮ ਜਹੀਆਂ ਕਈ ਟ੍ਰਾਂਜੈਕਸ਼ਨਾਂ ਨੂੰ ਵਿੱਤ ਵਰ੍ਹੇ 2021-22 ਵਿੱਚ ਪੂਰਾ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਈਡੀਬੀਆਈ ਬੈਂਕ ਤੋਂ ਇਲਾਵਾ, ਜਨਤਕ ਖੇਤਰ ਦੇ ਦੋ ਬੈਂਕਾਂ ਅਤੇ ਇੱਕ ਜਨਰਲ ਬੀਮਾ ਕੰਪਨੀ ਦੇ ਨਿਜੀਕਰਨ ਦਾ ਪ੍ਰਸਤਾਵ ਸਾਲ 2021-22 ਵਿੱਚ ਲਿਆ ਜਾਵੇਗਾ। ਐੱਲਆਈਸੀ ਦਾ ਆਈਪੀਓ ਵੀ ਸੈਸ਼ਨ ਦੌਰਾਨ ਹੀ ਲੋੜੀਂਦੀਆਂ ਸੋਧਾਂ ਦੁਆਰਾ ਲਿਆਇਆ ਜਾਵੇਗਾ।
ਇਸ ਤੋਂ ਇਲਾਵਾ, ਇਸ ਪੋਲਿਸੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ, ਨੀਤੀ ਨੂੰ ਕੇਂਦਰੀ ਜਨਤਕ ਖੇਤਰ ਦੀਆਂ ਕੰਪਨੀਆਂ ਦੀ ਅਗਲੀ ਸੂਚੀ 'ਤੇ ਕੰਮ ਕਰਨ ਲਈ ਕਿਹਾ ਗਿਆ ਹੈ ਜੋ ਰਣਨੀਤਕ ਵਿਨਿਵੇਸ਼ ਲਈ ਲਈਆਂ ਜਾਣਗੀਆਂ।
ਮੰਤਰੀ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੇ ਬਜਟ ਅਨੁਮਾਨਾਂ ਵਿੱਚ 2020-21 ਵਿੱਚ ਵਿਨਿਵੇਸ਼ ਤੋਂ 1,75,000 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਦਾ ਦਾ ਅਨੁਮਾਨ ਲਗਾਇਆ ਹੈ।
ਵਿਨਿਵੇਸ਼ ਲਈ ਰਾਜਾਂ ਨੂੰ ਉਤਸ਼ਾਹਿਤ ਕਰਨਾ
ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਜਾਂ ਨੂੰ ਉਨ੍ਹਾਂ ਦੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਵਿਨਿਵੇਸ਼ ਕੀਤੇ ਜਾਣ ਲਈ ਉਤਸ਼ਾਹਿਤ ਕਰਨ ਲਈ, ਕੇਂਦਰੀ ਫੰਡਾਂ ਦੁਆਰਾ ਉਨ੍ਹਾਂ ਨੂੰ ਪ੍ਰੋਤਸਾਹਨ ਪੈਕੇਜ ਦੇਣ ‘ਤੇ ਵਿਚਾਰ ਕੀਤਾ ਜਾਵੇਗਾ।
ਵਿਹਲੀ ਜ਼ਮੀਨ ਦੇ ਮੁਦਰੀਕਰਨ ਲਈ ਵਿਸ਼ੇਸ਼ ਮੰਤਵ ਵਾਹਨ
ਇਹ ਮੰਨਦਿਆਂ ਕਿ ਵਿਹਲੀ ਜਾਇਦਾਦ ਆਤਮਨਿਰਭਰ ਭਾਰਤ ਵਿੱਚ ਯੋਗਦਾਨ ਨਹੀਂ ਪਾਵੇਗੀ ਅਤੇ ਸਰਕਾਰੀ ਮੰਤਰਾਲਿਆਂ / ਵਿਭਾਗਾਂ ਅਤੇ ਜਨਤਕ ਖੇਤਰ ਦੇ ਉੱਦਮਾਂ ਕੋਲ ਵਾਧੂ ਜ਼ਮੀਨ ਸਮੇਤ ਗ਼ੈਰ-ਕੋਰ ਸੰਪਤੀਆਂ ਵੱਡੇ ਪੱਧਰ 'ਤੇ ਮੌਜੂਦ ਹੋਣਗੀਆਂ, ਮੰਤਰੀ ਨੇ ਵਿਹਲੀ ਜ਼ਮੀਨ ਦੇ ਮੁਦਰੀਕਰਨ ਕਰਨ ਲਈ ਇੱਕ ਕੰਪਨੀ ਦੇ ਰੂਪ ਵਿਚ ਇੱਕ ਵਿਸ਼ੇਸ਼ ਮੰਤਵ ਵਾਹਨ ਦੀ ਵਰਤੋਂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਹ ਜਾਂ ਤਾਂ ਸਿੱਧੀ ਵਿਕਰੀ ਜਾਂ ਰਿਆਇਤ ਦੁਆਰਾ ਜਾਂ ਇਸੇ ਤਰਾਂ ਦੇ ਹੋਰ ਤਰੀਕਿਆਂ ਦੁਆਰਾ ਸੰਭਵ ਹੋ ਸਕਦਾ ਹੈ।
ਸ਼੍ਰੀਮਤੀ ਸੀਤਾਰਮਣ ਨੇ ਇੱਕ ਸੋਧਿਆ ਢਾਂਚਾ ਪੇਸ਼ ਕਰਨ ਦਾ ਪ੍ਰਸਤਾਵ ਵੀ ਦਿੱਤਾ ਜੋ ਬਿਮਾਰ ਜਾਂ ਘਾਟੇ ਵਾਲੀਆਂ ਸੀਪੀਐੱਸਈਜ਼ ਨੂੰ ਸਮੇਂ ਸਿਰ ਬੰਦ ਕਰਨਾ ਯਕੀਨੀ ਬਣਾਏਗਾ।
********
ਆਰਐੱਮ / ਕੇਐੱਸ
(Release ID: 1694146)
Visitor Counter : 288