ਪ੍ਰਧਾਨ ਮੰਤਰੀ ਦਫਤਰ

ਕੇਂਦਰੀ ਬਜਟ 2021-22 ਦੇ ਬਾਅਦ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਮਾਠ

Posted On: 01 FEB 2021 3:52PM by PIB Chandigarh

ਨਮਸਕਾਰ,

 

ਸਾਲ 2021 ਦਾ ਬਜਟ ਅਸਾਧਾਰਣ ਪਰਿਸਥਿਤੀਆਂ ਦੇ ਦਰਮਿਆਨ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਯਥਾਰਥ ਦਾ ਅਹਿਸਾਸ ਵੀ ਅਤੇ ਵਿਕਾਸ ਦਾ ਵਿਸ਼ਵਾਸ ਵੀ ਹੈ।  ਕੋਰੋਨਾ ਨੇ ਦੁਨੀਆ ਵਿੱਚ ਜੋ ਪ੍ਰਭਾਵ ਪੈਦਾ ਕੀਤਾ,  ਉਸ ਨੇ ਪੂਰੀ ਮਾਨਵ ਜਾਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਪਰਿਸਥਿਤੀਆਂ  ਦੇ ਦਰਮਿਆਨ,  ਅੱਜ ਦਾ ਬਜਟ ਭਾਰਤ  ਦੇ ‍ਆਤਮਵਿਸ਼ਵਾਸ ਨੂੰ ਉਜਾਗਰ ਕਰਨ ਵਾਲਾ ਹੈ।  ਅਤੇ ਨਾਲ ਹੀ ਦੁਨੀਆ ਵਿੱਚ ਇੱਕ ਨਵਾਂ ‍ਆਤਮਵਿਸ਼ਵਾਸ ਭਰਨ ਵਾਲਾ ਹੈ।

 

ਅੱਜ ਦੇ ਬਜਟ ਵਿੱਚ ਆਤਮਨਿਰਭਰਤਾ ਦਾ ਵਿਜ਼ਨ ਵੀ ਹੈ ਅਤੇ ਹਰ ਨਾਗਰਿਕ,  ਹਰ ਵਰਗ ਦਾ ਸਮਾਵੇਸ਼ ਵੀ ਹੈ।  ਅਸੀਂ ਇਸ ਬਜਟ ਵਿੱਚ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਚਲੇ ਹਾਂ,  ਉਹ ਹਨ- ਗ੍ਰੋਥ ਲਈ ਨਵੇਂ ਅਵਸਰਾਂ,  ਨਵੀਆਂ ਸੰਭਾਵਨਾਵਾਂ ਦਾ ਵਿਸਤਾਰ ਕਰਨਾ, ਨੌਜਵਾਨਾਂ ਦੇ ਲਈ ਨਵੇਂ ਅਵਸਰਾਂ ਦਾ ਨਿਰਮਾਣ ਕਰਨਾ।  ਮਾਨਵ ਸੰਸਾਧਨ ਨੂੰ ਇੱਕ ਨਵਾਂ ਆਯਾਮ ਦੇਣਾ। ਇਨਫ੍ਰਾਸਟ੍ਰਕਚਰ ਨਿਰਮਾਣ ਲਈ ਨਵੇਂ-ਨਵੇਂ ਖੇਤਰਾਂ ਨੂੰ ਵਿਕਸਿਤ ਕਰਨਾ,  ਆਧੁਨਿਕਤਾ ਦੀ ਤਰਫ ਅੱਗੇ ਵਧਣਾ,  ਨਵੇਂ ਸੁਧਾਰ ਲਿਆਉਣਾ।

 

ਸਾਥੀਓ,

 

ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਆਮ ਲੋਕਾਂ  ਦੇ ਜੀਵਨ ਵਿੱਚ ‘ease of living’ ਨੂੰ ਵਧਾਉਣ ‘ਤੇ ਇਸ ਬਜਟ ਵਿੱਚ ਜ਼ੋਰ ਦਿੱਤਾ ਗਿਆ ਹੈ।  ਇਹ ਬਜਟ individuals,  investors,  industry ਅਤੇ ਨਾਲ ਹੀ Infrastructure sector ਵਿੱਚ ਬਹੁਤ ਸਕਾਰਾਤਮਕ ਬਦਲਾਅ ਲਿਆਵੇਗਾ।  ਮੈਂ ਇਸ ਦੇ ਲਈ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਜੀ  ਨੂੰ ਅਤੇ ਉਨ੍ਹਾਂ  ਦੇ  ਸਾਥੀ ਮੰਤਰੀ,  ਅਨੁਰਾਗ ਜੀ  ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।


 

ਸਾਥੀਓ,

 

ਅਜਿਹੇ ਬਜਟ ਦੇਖਣ ਨੂੰ ਘੱਟ ਹੀ ਮਿਲਦੇ ਹਨ ਜਿਸ ਵਿੱਚ ਸ਼ੁਰੂ  ਦੇ ਇੱਕ ਦੋ ਘੰਟਿਆਂ ਵਿੱਚ ਹੀ ਇਤਨੇ ਸਕਾਰਾਤਮਕ ਰਿਸਪਾਂਸੈਸ ਆਉਣ।  ਕੋਰੋਨਾ  ਦੇ ਚਲਦੇ ਕਈ ਐਕਸਪਰਟ ਇਹ ਮੰਨ ਕੇ ਚਲ ਰਹੇ ਸਨ ਸਰਕਾਰ ਆਮ ਨਾਗਰਿਕਾਂ ‘ਤੇ ਬੋਝ ਵਧਾਵੇਗੀ।  ਲੇਕਿਨ ਫਿਸਕਲ ਸਸਟੇਨੇਬਿਲਿਟੀ  ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਬਜਟ ਸਾਈਜ਼ ਵਧਾਉਣ ‘ਤੇ ਜ਼ੋਰ ਦਿੱਤਾ।  ਸਾਡੀ ਸਰਕਾਰ ਨੇ ਨਿਰੰਤਰ ਪ੍ਰਯਤਨ ਕੀਤਾ ਹੈ ਕਿ ਬਜਟ ਟਰਾਂਸਪੇਰੈਂਟ ਹੋਣਾ ਚਾਹੀਦਾ ਹੈ।  ਮੈਨੂੰ ਖੁਸ਼ੀ ਹੈ ਕਿ ਅੱਜ ਅਨੇਕ ਵਿਦਵਾਨਾਂ ਨੇ ਇਸ ਬਜਟ ਦੀ ਟਰਾਂਸਪੇਰੈਂਸੀ ਦੀ ਸਰਾਹਨਾ ਕੀਤੀ ਹੈ।

 

ਸਾਥੀਓ, 

 

ਭਾਰਤ,  ਕੋਰੋਨਾ ਦੀ ਲੜਾਈ ਵਿੱਚ ਰੀਐਕਟਿਵ ਹੋਣ  ਦੇ ਸਥਾਨ ‘ਤੇ ਹਮੇਸ਼ਾ ਹੀ ਪ੍ਰੋ-ਐਕਟਿਵ ਰਿਹਾ ਹੈ। ਚਾਹੇ ਉੱਥੇ ਕੋਰੋਨਾ ਕਾਲ ਵਿੱਚ ਕੀਤੇ ਗਏ ਰਿਫਾਰਮਸ ਹੋਣ ਜਾਂ ਫਿਰ ਆਤਮਨਿਰਭਰ ਭਾਰਤ ਦਾ ਸੰਕਲਪ ਹੋਵੇ। ਇਸੇ ਪ੍ਰੋਐਕਟਿਵਨੈੱਸ ਨੂੰ ਵਧਾਉਂਦੇ ਹੋਏ ਅੱਜ ਦੇ ਬਜਟ ਵਿੱਚ ਵੀ ਰੀਐਕਟਿਵਿਟੀ ਦਾ ਨਾਮੋ-ਨਿਸ਼ਾਨ ਨਹੀਂ ਹੈ।  ਨਾਲ ਹੀ,  ਅਸੀਂ ਐਕਟਿਵ ‘ਤੇ ਵੀ ਅਟਕੇ ਨਹੀਂ ਹਾਂ ਅਤੇ ਅਸੀਂ ਇਸ ਬਜਟ ਵਿੱਚ ਵੀ ਪ੍ਰੋ-ਐਕਟਿਵ ਬਜਟ ਦੇ ਕੇ ਦੇਸ਼  ਦੇ ਸਾਹਮਣੇ ਪ੍ਰੋ-ਐਕਟਿਵ ਹੋਣ ਦਾ ਸੰਦੇਸ਼ ਦਿੱਤਾ ਹੈ।  ਇਹ ਬਜਟ ਉਨ੍ਹਾਂ ਸੈਕਟਰਸ ‘ਤੇ ਵਿਸ਼ੇਸ਼ ਤੌਰ ‘ਤੇ ਕੇਂਦ੍ਰਿਤ ਹੈ ਜਿਨ੍ਹਾਂ ਤੋਂ ਵੈਲਥ ਅਤੇ ਵੈੱਲਨੈੱਸ,  ਦੋਵੇਂ ਹੀ ਤੇਜ਼ ਗਤੀ ਨਾਲ ਵਧਣਗੇ- ਜਾਨ ਭੀ,  ਜਹਾਨ ਭੀ।  ਇਸ ਵਿੱਚ MSMEs ਅਤੇ infrastructure ‘ਤੇ ਵਿਸ਼ੇਸ਼ ਰੂਪ ਨਾਲ ਜ਼ੋਰ ਦਿੱਤਾ ਗਿਆ ਹੈ।  ਇਸੇ ਤਰ੍ਹਾਂ,  ਇਹ ਬਜਟ ਜਿਸ ਤਰ੍ਹਾਂ ਨਾਲ healthcare ‘ਤੇ ਕੇਂਦ੍ਰਿਤ ਹੈ,  ਉਹ ਵੀ ਬੇਮਿਸਾਲ ਹੈ।  ਇਹ ਬਜਟ ਦੇਸ਼  ਦੇ ਹਰ ਖੇਤਰ ਵਿੱਚ ਵਿਕਾਸ,  ਯਾਨੀ all round development ਦੀ ਗੱਲ ਕਰਦਾ ਹੈ। 


 

ਖਾਸ ਤੌਰ ‘ਤੇ,  ਮੈਨੂੰ ਖੁਸ਼ੀ ਹੈ ਕਿ ਇਸ ਬਜਟ ਵਿੱਚ ਦੱਖਣ ਦੇ ਸਾਡੇ ਰਾਜਾਂ,  ਉੱਤਰ- ਪੂਰਬ  ਦੇ ਸਾਡੇ ਰਾਜਾਂ ਅਤੇ ਉੱਤਰ ਵਿੱਚ ਲੇਹ ਲੱਦਾਖ ਜਿਹੇ ਖੇਤਰਾਂ ਵਿੱਚ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ।  ਇਹ ਬਜਟ ਭਾਰਤ  ਦੀਆਂ ਕੋਸਟਲ ਸਟੇਟਸ ਜਿਵੇਂ ਤਮਿਲ ਨਾਡੂ,  ਕੇਰਲ,  ਪੱਛਮ ਬੰਗਾਲ ਨੂੰ ਇੱਕ ਬਿਜ਼ਨਸ ਪਾਵਰ ਹਾਊਸ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ  ਹੈ।  ਨੌਰਥ ਈਸਟ  ਦੇ ਰਾਜ,  ਜਿਵੇਂ ਅਸਾਮ ਦੇ Unexplored potential ਨੂੰ ਟੈਪ ਕਰਨ ਵਿੱਚ ਇਹ ਬਜਟ ਬਹੁਤ ਵੱਡੀ ਮਦਦ ਕਰੇਗਾ।  ਇਸ ਬਜਟ ਵਿੱਚ ਜਿਸ ਤਰ੍ਹਾਂ ਨਾਲ ਰਿਸਰਚ ਐਂਡ ਇਨੋਵੇਸ਼ਨ ecosystem ‘ਤੇ ਬਲ ਦਿੱਤਾ ਗਿਆ ਹੈ,  ਜੋ ਪ੍ਰਾਵਧਾਨ ਕੀਤੇ ਗਏ ਹਨ,  ਉਨ੍ਹਾਂ ਤੋਂ ਸਾਡੇ ਨੌਜਵਾਨਾਂ ਨੂੰ ਤਾਕਤ ਮਿਲੇਗੀ,  ਭਾਰਤ ਉੱਜ‍ਵਲ ਭਵਿੱਖ ਲਈ ਬਹੁਤ ਠੋਸ ਕਦਮ ਰੱਖੇਗਾ।

 

ਸਾਥੀਓ,

 

ਦੇਸ਼ ਦੇ ਆਮ ਮਾਨਵੀ ਦਾ,  ਮਹਿਲਾਵਾਂ ਦਾ ਜੀਵਨ ਅਸਾਨ ਬਣਾਉਣ ਲਈ ਉਨ੍ਹਾਂ ਦੀ ਸਿਹਤ,  ਸਵੱਛਤਾ,  ਪੋਸ਼ਣ,  ਸ਼ੁੱਧ ਜਲ ਅਤੇ ਅਵਸਰਾਂ ਦੀ ਸਮਾਨਤਾ ‘ਤੇ ਇਸ ਬਜਟ ਵਿੱਚ ਵਿਸ਼ੇਸ਼ ਬਲ ਦਿੱਤਾ ਗਿਆ ਹੈ।  ਬਜਟ ਵਿੱਚ ਇਨਫ੍ਰਾਸਟ੍ਰਕਚਰ ‘ਤੇ ਖਰਚ ਵਿੱਚ ਬੇਮਿਸਾਲ ਵਾਧੇ ਦੇ ਨਾਲ-ਨਾਲ ਕਈ ਵਿਵਸਥਾ-ਗਤ ਸੁਧਾਰ ਕੀਤੇ ਗਏ ਹਨ ਜਿਸ ਦਾ ਬਹੁਤ ਵੱਡਾ ਲਾਭ ਦੇਸ਼ ਵਿੱਚ ਗ੍ਰੋਥ ਅਤੇ ਜੌਬ ਕ੍ਰਿਏਸ਼ਨ,  ਰੋਜਗਾਰ ਦੇ ਲਈ ਬਹੁਤ ਲਾਭ ਹੋਵੇਗਾ।  ਦੇਸ਼ ਵਿੱਚ ਐਗਰੀਕਲਚਰ ਸੈਕਟਰ ਨੂੰ ਮਜ਼ਬੂਤੀ ਦੇਣ  ਦੇ ਲਈ,  ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ,  ਇਸ ‘ਤੇ ਬਜਟ ਵਿੱਚ ਬਹੁਤ ਜ਼ੋਰ ਦਿੱਤਾ ਗਿਆ ਹੈ,  ਕਈ ਪ੍ਰਾਵਧਾਨ ਕੀਤੇ ਗਏ ਹਨ।  ਐਗਰੀਕਲਚਰ ਸੈਕਟਰ ਵਿੱਚ ਕਿਸਾਨਾਂ ਨੂੰ ਹੋਰ ਅਸਾਨੀ ਨਾਲ,  ਹੋਰ ਜ਼ਿਆਦਾ ਕਰਜ਼ਾ ਮਿਲ ਸਕੇਗਾ। ਦੇਸ਼ ਦੀਆਂ ਮੰਡੀਆਂ ਨੂੰ ਯਾਨੀ APMC ਨੂੰ ਹੋਰ ਮਜ਼ਬੂਤ ਕਰਨ ਲਈ,  ਸਸ਼ਕਤ ਕਰਨ ਲਈ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਨਾਲ ਮਦਦ ਦਾ ਪ੍ਰਾਵਧਾਨ ਕੀਤਾ ਗਿਆ ਹੈ।  ਇਹ ਸਭ ਫ਼ੈਸਲੇ,  ਇਹ ਦਿਖਾਉਂਦੇ ਹਨ ਕਿ ਇਸ ਬਜਟ ਦੇ ਦਿਲ ਵਿੱਚ ਪਿੰਡ ਹੈ,  ਸਾਡੇ ਕਿਸਾਨ ਹਨ।  MSME ਸੈਕਟਰ ਨੂੰ ਗਤੀ ਦੇਣ  ਦੇ ਲਈ,  ਰੋਜਗਾਰ  ਦੇ ਅਵਸਰ ਵਧਾਉਣ  ਦੇ ਲਈ,  ਇਸ ਵਾਰ MSME ਸੈਕਟਰ ਦਾ ਬਜਟ ਵੀ ਪਿਛਲੇ ਸਾਲ ਦੀ ਤੁਲਨਾ ਵਿੱਚ,  ਦੁੱਗਣੇ ਤੋਂ ਜ਼ਿਆਦਾ ਕਰ ਦਿੱਤਾ ਗਿਆ ਹੈ।

 

ਸਾਥੀਓ,

 

ਇਹ ਬਜਟ ਆਤਮਨਿਰਭਰਤਾ  ਦੇ ਉਸ ਰਸਤੇ ਨੂੰ ਲੈ ਕੇ ਅੱਗੇ ਵਧਿਆ ਹੈ,  ਜਿਸ ਵਿੱਚ ਦੇਸ਼  ਦੇ ਹਰ ਨਾਗਰਿਕ ਦੀ ਪ੍ਰਗਤੀ ਸ਼ਾਮਲ ਹੈ।  ਇਹ ਬਜਟ,  ਇਸ ਦਹਾਕੇ ਦੀ ਸ਼ੁਰੂਆਤ ਦੀ ਇੱਕ ਮਜ਼ਬੂਤ ਨੀਂਹ ਰੱਖਣ ਵਾਲਾ ਹੈ।  ਸਾਰੇ ਦੇਸ਼ਵਾਸੀਆਂ ਨੂੰ,  ਆਤਮਨਿਰਭਰ ਭਾਰਤ  ਦੇ ਇਸ ਮਹੱਤ‍ਵਪੂਰਨ ਬਜਟ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।  ਫਿਰ ਤੋਂ ਇੱਕ ਵਾਰ ਵਿੱਚ ਮੰਤਰੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ,  ਧੰਨ‍ਵਾਦ ਕਰਦਾ ਹਾਂ।

 

 

*****

 

 

 

ਡੀਐੱਸ/ਐੱਸਐੱਚ/ਬੀਐੱਮ


(Release ID: 1694136) Visitor Counter : 196