ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਾਇੰਸ ਡਿਪਲੋਮੈਟਸ ਅਤੇ ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਪ੍ਰਤੀਨਿਧੀਆਂ ਨੇਸਾਇੰਸ,ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ ) ਦੀ ਰੂਪ-ਰੇਖਾ ਬਾਰੇ ਚਰਚਾ ਕੀਤੀ

Posted On: 01 FEB 2021 9:37AM by PIB Chandigarh

ਵਿਗਿਆਨਸਹਿਯੋਗੀਆਂ, ਵਿਗਿਆਨ ਰਾਜਦੂਤਾਂ ਅਤੇ ਭਾਰਤ ਵਿੱਚ ਲਗਭਗ 20 ਦੇਸ਼ਾਂ ਦੇ ਵਿਦੇਸ਼ੀ ਮਿਸ਼ਨਾਂ ਦੇ ਪ੍ਰਤੀਨਿਧੀਆਂ  ਨੇ ਹਾਲ ਹੀ ਵਿੱਚ ਡ੍ਰਾਫ਼ਟ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ’ਤੇ ਸਲਾਹ-ਮਸ਼ਵਰੇ ਲਈ ਆਯੋਜਿਤ ਗੋਲ ਮੇਜ਼ ਚਰਚਾ ਦੌਰਾਨ ਭਾਰਤ ਦੀ ਆਗਾਮੀ ਸਾਇੰਸ ਪਾਲਿਸੀ ਨੂੰ ਆਕਾਰ ਦੇਣ ਵਾਸਤੇ ਬਿਹਤਰੀਨ ਪਿਰਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। 

ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਸਲਾਹਕਾਰ ਅਤੇ  ਐੱਸਟੀਆਈਪੀ ਸਕੱਤਰੇਤ ਦੇ ਮੁਖੀ ਡਾ. ਅਖਿਲੇਸ਼ ਗੁਪਤਾ ਨੇ ਕਿਹਾ, “ ਪਿਛਲੀਆਂ ਵਿਗਿਆਨ ਨੀਤੀਆਂ ਦੀ ਤੁਲਨਾ ਵਿੱਚ ਇਹ ਨੀਤੀ ਵਿਲੱਖਣ ਹੈ ਕਿਉਂਕਿ ਇਹ ਜ਼ਮੀਨੀ ਪੱਧਰ 'ਤੇ ਲੋਕਾਂ ਕੋਲੋਂ ਲਏ ਗਏ ਇਨਪੁਟਸ ਉੱਤੇ ਅਧਾਰਿਤ ਹੈ, ਇੱਕ  ਵਿਭਿੰਨ ਹਿਤਧਾਰਕ ਅਧਾਰ ਦੀ ਭਾਗੀਦਾਰੀ ਨਾਲ ਵਿਕੇਂਦਰੀਕ੍ਰਿਤ ਹੈ, ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਦੀ ਭਾਗੀਦਾਰੀ ਹੋਣ ਕਾਰਨ ਇਹ ਮਾਹਿਰਾਂ ਦੁਆਰਾ ਨਿਯੰਤ੍ਰਿਤ ਹੈ, ਜੀਵਨ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਭਾਗੀਦਾਰੀ ਹੋਣ ਕਰਕੇ ਸਮਾਵੇਸ਼ੀ ਹੈ ਅਤੇ ਸਬੂਤ- ਅਧਾਰਿਤ ਹੈ।     

ਉਨ੍ਹਾਂ ਕਿਹਾ, “ਕੌਵਿਡ -19 ਮਹਾਮਾਰੀ ਨੇ ਤਾਲਮੇਲ, ਸਹਿਯੋਗ ਅਤੇ ਸਹਿਕਾਰਤਾ ਸੁਨਿਸ਼ਚਿਤ ਕਰਦੇ ਹੋਏ  ਆਰ ਐਂਡ ਡੀ ਸੰਸਥਾਨਾਂ, ਸਿੱਖਿਆਜਗਤ ਅਤੇ ਉਦਯੋਗ ਨੂੰ ਮਜ਼ਬੂਰਨ  ਇੱਕ ਸਾਂਝੇ ਮਕਸਦ ਲਈ ਮਿਲ-ਜੁਲ ਕੇ ਕੰਮ ਕਰਨ ਦਾ  ਮੌਕਾ ਉਪਲੱਬਧ ਕੀਤਾ ਜਿਸ ਸਦਕਾ  ਛੇ ਮਹੀਨਿਆਂ ਦੀ ਅਵਧੀ ਵਿੱਚ ਹੀ ਇਸ ਪਾਲਿਸੀ ਨੂੰ ਵਿਵਸਥਿਤ ਕੀਤਾ ਗਿਆ।”

ਉਨ੍ਹਾਂ ਨੇ ਦੱਸਿਆ ਕਿ ਆਗਾਮੀ ਨੀਤੀ ਦੇ ਤਹਿਤ ਮੌਜੂਦਾ ਅੰਤਰਰਾਸ਼ਟਰੀ ਭਾਗੀਦਾਰੀਆਂ ਨੂੰ ਮਜ਼ਬੂਤ ​​ਕਰਨ ਅਤੇ ਅਗਾਂਹਵਧੂ ਅੰਤਰਰਾਸ਼ਟਰੀ ਐੱਸਟੀਆਈ ਸਬੰਧਿਤ ਢਾਂਚੇ ਨਾਲ ਨਵੀਂਆਂ ਸਾਂਝੇਦਾਰੀਆਂ ਬਣਾਉਣ ਲਈ ਇੱਕ ਪ੍ਰੋਐਕਟਿਵ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ ਅਤੇ ‘ਡਿਪਲੋਮੇਸੀ ਲਈ ਐੱਸ ਐਂਡ ਟੀ’ ਦੇ ਨਾਲ-ਨਾਲ ‘ਐੱਸ ਐਂਡ ਟੀ ਲਈ ਡਿਪਲੋਮੇਸੀ’ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਵਰਚੁਅਲ ਸਲਾਹ-ਮਸ਼ਵਰੇ ਵਿੱਚ ਸਾਇੰਸ ਸਹਿਯੋਗੀ, ਡਿਪਲੋਮੈਟਸ ਅਤੇ ਅਫ਼ਗਾਨਿਸਤਾਨ, ਬੰਗਲਾਦੇਸ਼, ਕੈਨੇਡਾ, ਡੈੱਨਮਾਰਕ, ਯੂਰਪੀਅਨ ਯੂਨੀਅਨ, ਫਰਾਂਸ, ਇਟਲੀ, ਜਪਾਨ, ਮੈਕਸੀਕੋ, ਨੌਰਵੇ, ਪੁਰਤਗਾਲ, ਰੂਸ, ਬ੍ਰਿਟਿਸ਼ ਹਾਈ ਕਮਿਸ਼ਨ, ਸੰਯੁਕਤ ਰਾਜ ਅਮਰੀਕਾ ਦੇ ਪ੍ਰਤੀਨਿਧੀਆਂ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ।

ਸ਼੍ਰੀ ਐੱਸ ਕੇ ਵਾਰਸ਼ਣੇ, ਸਲਾਹਕਾਰ ਅਤੇ ਮੁਖੀ, ਅੰਤਰਰਾਸ਼ਟਰੀ ਸਹਿਕਾਰਤਾ, ਸਾਇੰਸ ਅਤੇ ਟੈਕਨੋਲੋਜੀ ਵਿਭਾਗ ਨੇ ਕਿਹਾ, “ਇਹ ਇੱਕ ਬਹੁਤ ਹੀ ਵਿਲੱਖਣ ਬੈਠਕ ਹੈ ਜਿੱਥੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਭਾਰਤ ਵਿੱਚਲੇ ਵੱਖ-ਵੱਖ ਵਿਦੇਸ਼ੀ ਮਿਸ਼ਨਾਂ ਦੇ ਸਾਇੰਸ ਸਹਿਯੋਗੀਆਂ ਨੂੰ ਐੱਸਟੀਆਈਪੀ ਦਸਤਾਵੇਜ਼, ਜਿਸ ਨੂੰ ਕਿ ਮੌਜੂਦਾ ਸਾਲ ਵਿੱਚ ਹੀ ਭਾਰਤ ਅਪਣਾਉਣ ਜਾ ਰਿਹਾ ਹੈ, ਉੱਤੇ ਆਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ ਹੈ।”

ਪ੍ਰਤੀਨਿਧੀਆਂ ਨੇ ਭਾਰਤੀ ਪ੍ਰਵਾਸੀਆਂ ਨਾਲ ਦੁਬਾਰਾ ਸੰਪਰਕ ਜੋੜਨ ਦੀ ਲੋੜ ਨੂੰ ਰੇਖਾਂਕਿਤ ਕੀਤਾ ਤਾਕਿ ਉਨ੍ਹਾਂ ਦੇ ਮੇਜ਼ਬਾਨ ਦੇਸ਼ਾਂ ਪ੍ਰਤੀ ਕਾਰਵਾਈ ਦਾ ਪੋਸ਼ਣ ਹੋ ਸਕੇ ਅਤੇ  ਉਨ੍ਹਾਂ ਨੇ ‘ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ’ ਲਾਗੂ ਕਰਨ ਲਈ ਸੁਝਾਅ ਦਿੱਤੇ। ਉਨ੍ਹਾਂ ਨੇ ਹਰੇਕ ਰਾਜ ਵਿੱਚ ਫੈਡਰਲ ਚੀਫ਼ ਸਾਇੰਟੀਫਿਕ ਅਡਵਾਈਜ਼ਰ ਦੇ ਅਧੀਨ  ਮੁੱਖ ਵਿਗਿਆਨਕ ਸਲਾਹਕਾਰ ਦੀ  ਨਿਯੁਕਤੀ ਕਰਨ ਦੀ ਜ਼ਰੂਰਤ  ਅਤੇ ਐੱਸਟੀਆਈ ਨੂੰ ਹਰੇਕ ਸਮਾਜਿਕ ਰੁਝੇਵੇਂ ਵਿੱਚ ਇੱਕ ਪ੍ਰਮੁੱਖ ਤੱਤ ਵਜੋਂ ਸ਼ਾਮਲ ਕਰਨ ਦਾ ਸੁਝਾਅ ਦਿੱਤਾ । ਮੀਟਿੰਗ ਵਿੱਚ ਖੋਜ ਅਤੇ ਵਿਕਾਸ ਵਿੱਚ ਅੰਤਰਰਾਸ਼ਟਰੀ ਭਾਗੀਦਾਰਾਂ ਨਾਲ ਸਹਿਯੋਗ ਲਈ ਇੱਕ ਖੁੱਲ੍ਹਾ ਰਵੱਈਆ ਰੱਖਣ, ਮੁਲਾਂਕਣ ਮਾਪਦੰਡਾਂ ਦੇ ਅਧਾਰ ’ਤੇ ਖੋਜ ਬੁਨਿਆਦੀ ਢਾਂਚੇ ਲਈ ਚੁਣਿੰਦਾ ਸਮਰਥਨ ਕਰਨ, ਵਿਕੇਂਦ੍ਰੀਕਰਣ ਵੱਲ ਮੌਜੂਦਾ ਅਤੇ ਭਵਿੱਖ ਦੇ ਪ੍ਰਯਤਨਾਂ ਨੂੰ ਸੇਧ ਵਿੱਚ ਰੱਖਣ, ਅਤੇ ਨੀਤੀ ਨੂੰ ਲਾਗੂ ਕਰਨ ਲਈ ਟੀਚਾਗਤ ਕਾਰਜ ਯੋਜਨਾ ਦੇ ਪ੍ਰਸਤਾਵ ਵੀ ਰੱਖੇ ਗਏ ਸਨ।

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਡਾ. ਅਖਿਲੇਸ਼ ਗੁਪਤਾ ਦੀ ਅਗਵਾਈ ਵਾਲੇ ਐੱਸਟੀਆਈਪੀ ਸਕੱਤਰੇਤ ਦੁਆਰਾ ਪ੍ਰਮੁੱਖ  ਵਿਗਿਆਨਕ ਸਲਾਹਕਾਰ (ਪੀਐੱਸਏ)ਦੇ ਦਫ਼ਤਰ ਦੀ ਗਾਈਡੈਂਸ ਨਾਲ ਭਾਰਤ ਸਰਕਾਰ (ਜੀਓਆਈ) ਅਤੇ ਡੀਐੱਸ ਟੀ ਨੂੰ ਜਨਤਕ ਸਲਾਹ-ਮਸ਼ਵਰੇ ਦੇ ਲਈ 5ਵੀਂ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਹੈ। 5 ਵੀਂ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ ਨੂੰ ਇੱਕ ਅਜਿਹੇ ਪੋਸ਼ਕ ਈਕੋਸਿਸਟਮ ਦਾ ਨਿਰਮਾਣ ਕਰਕੇ ਅਲਪ-ਕਾਲ, ਦਰਮਿਆਨੇ-ਕਾਲ ਅਤੇ ਦੀਰਘ-ਕਾਲੀ ਮਿਸ਼ਨ ਮੋਡ ਪ੍ਰੋਜੈਕਟਾਂ  ਦੇ ਮਾਧਿਅਮ ਨਾਲ ਗਹਿਨ ਪਰਿਵਰਤਨ ਲਿਆਉਣ ਲਈ ਤਿਆਰ ਕੀਤਾ ਗਿਆ ਹੈ ਜੋ ਵਿਅਕਤੀਆਂ ਅਤੇ ਸੰਗਠਨਾਂ ਦੋਹਾਂ ਦੇ ਹੀ

ਖੋਜ ਤੇ ਇਨੋਵੇਸ਼ਨ  ਨੂੰ ਉਤਸ਼ਾਹਿਤ ਕਰਦਾ ਹੈ। https://static.pib.gov.in/WriteReadData/userfiles/image/image0015E0B.jpghttps://static.pib.gov.in/WriteReadData/userfiles/image/image002LEMZ.jpg

 

https://static.pib.gov.in/WriteReadData/userfiles/image/image0015E0B.jpghttps://static.pib.gov.in/WriteReadData/userfiles/image/image002LEMZ.jpg

******

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1694056) Visitor Counter : 172