ਵਿੱਤ ਮੰਤਰਾਲਾ
ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਲਈ ਭਾਰਤ ਨੂੰ ਵਿਸ਼ੇਸ਼ ਕਰਕੇ ਪ੍ਰਾਈਵੇਟ ਸੈਕਟਰ ਦੁਆਰਾ ਇਨੋਵੇਸ਼ਨ ’ਤੇ ਜ਼ਿਆਦਾ ਧਿਆਨ ਦੇਣ
ਸਮੀਖਿਆ ਵਿੱਚ ਖੋਜ ਅਤੇ ਵਿਕਾਸ ਵਿੱਚ ਕਾਰੋਬਾਰੀ ਖੇਤਰ ਦਾ ਯੋਗਦਾਨ ਵਧਾ ਕੇ 50 ਫ਼ੀਸਦੀ ਤੋਂ ਜ਼ਿਆਦਾ ਕਰਨ ਦੀ ਮੰਗ
Posted On:
29 JAN 2021 3:31PM by PIB Chandigarh
ਕੇਂਦਰੀ ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਮੀਖਿਆ, 2020-21 ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2007 ਵਿੱਚ ਸੰਸਾਰ ਇਨੋਵੇਸ਼ਨ ਇੰਡੈਕਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ 2020 ਵਿੱਚ ਪਹਿਲੀ ਵਾਰ ਭਾਰਤ 50 ਮੋਹਰੀ ਇਨੋਵੇਟਿਵ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ। 2020 ਵਿੱਚ ਭਾਰਤ ਦਾ ਰੈਂਕ ਸੁਧਰ ਕੇ 48 ’ਤੇ ਆ ਗਿਆ, ਜੋ 2015 ਵਿੱਚ 81 ’ਤੇ ਸੀ। ਭਾਰਤ ਮੱਧ ਅਤੇ ਦੱਖਣ ਏਸ਼ੀਆ ਵਿੱਚ ਪਹਿਲੇ ਨੰਬਰ ’ਤੇ ਅਤੇ ਨਿਮਨ ਮੱਧਮ ਆਮਦਨ ਵਰਗ ਦੀਆਂ ਅਰਥਵਿਵਸਥਾਵਾਂ ਵਿੱਚ ਤੀਜੇ ਨੰਬਰ ’ਤੇ ਰਿਹਾ ਹੈ।
ਇਨੋਵੇਸ਼ਨ ਉੱਪਰ ਜ਼ਿਆਦਾ ਧਿਆਨ ਦੇਣ ਦੀ ਲੋੜ:
ਆਰਥਿਕ ਸਮੀਖਿਆ 2020-21 ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਉੱਚ ਵਾਧਾ ਹਾਸਲ ਕਰਨ ਦਾ ਰਸਤਾ ਅਪਣਾਉਣ ਅਤੇ ਜੀਐੱਚਡੀਪੀ ਚਾਲੂ ਅਮਰੀਕੀ ਡਾਲਰ ਵਿੱਚ ਨੇੜਲੇ ਭਵਿੱਖ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਲਈ ਇਨੋਵੇਸ਼ਨ ’ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਦੇ ਲਈ ਖੋਜ ਅਤੇ ਵਿਕਾਸ ’ਤੇ ਕੁੱਲ ਖਰਚਾ ਵਰਤਮਾਨ ਵਿੱਚ ਜੀਡੀਪੀ ਦੇ 0.7 ਫ਼ੀਸਦੀ ਤੋਂ ਵਧਾ ਕੇ (ਜੀਈਆਰਡੀ) ’ਤੇ ਸਕਲ ਘਰੇਲੂ ਖ਼ਰਚ ਦੇ ਘੱਟ ਤੋਂ ਘੱਟ ਔਸਤ ਪੱਧਰ 2 ਫ਼ੀਸਦੀ ਤੋਂ ਜ਼ਿਆਦਾ ਦੀ ਹੋਰ ਮੋਹਰੀ ਅਰਥਵਿਵਸਥਾਵਾਂ (ਜੀਡੀਪੀ ਚਾਲੂ ਅਮਰੀਕੀ ਡਾਲਰ) ਤੱਕ ਵਧਾਉਣ ਦੀ ਜ਼ਰੂਰਤ ਹੈ। ਇਸ ਵਿੱਚ ਖੋਜ ਤੇ ਵਿਕਾਸ (ਆਰ ਐਂਡ ਡੀ) ਕਰਮਚਾਰੀਆਂ ਅਤੇ ਦੇਸ਼ ਦੇ ਖੋਜਕਰਤਾਵਾਂ ਖਾਸ ਤੌਰ ’ਤੇ ਪ੍ਰਾਈਵੇਟ ਸੈਕਟਰ ਦੇ ਲੋਕਾਂ ਨੂੰ ਉਚਿਤ ਤਰੀਕੇ ਨਾਲ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।
ਵਪਾਰਕ ਖੇਤਰ ਨੂੰ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਉੱਤੇ ਖ਼ਰਚ ਵਧਾਉਣਾ ਚਾਹੀਦਾ ਹੈ:
ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਖੇਤਰ ਦਾ ਕੁੱਲ ਜੀਈਆਰਡੀ ਵਿੱਚ ਕਾਫੀ ਵੱਡਾ ਯੋਗਦਾਨ ਹੈ, ਜੋ ਹੋਰ ਵੱਡੀਆਂ ਅਰਥਵਿਵਸਥਾਵਾਂ ਦੇ ਔਸਤ ਦਾ ਤਿੰਨ ਗੁਣਾ ਹੈ, ਪਰ ਜੀਈਆਰਡੀ ਵਿੱਚ ਵਪਾਰਕ ਖੇਤਰ ਦਾ ਯੋਗਦਾਨ ਭਾਰਤ ਵਿੱਚ ਸਭ ਤੋਂ ਘੱਟ ਹੈ। ਵਪਾਰਕ ਖੇਤਰ ਦਾ ਹੋਰ ਵੱਡੀਆਂ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਕੁੱਲ ਆਰ ਐਂਡ ਡੀ ਕਰਮਚਾਰੀਆਂ ਅਤੇ ਖੋਜਕਰਤਾਵਾਂ ਦਾ ਯੋਗਦਾਨ ਕਾਫੀ ਘੱਟ ਹੈ। ਇਨੋਵੇਸ਼ਨ ਦੇ ਲਈ ਹੋਰ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਜ਼ਿਆਦਾ ਉਦਾਰ ਕਰ ਪ੍ਰੋਤਸਾਹਨਾਂ ਦੇ ਬਾਵਜੂਦ ਇਹ ਸਥਿਤੀ ਬਣੀ ਹੋਈ ਹੈ। ਭਾਰਤ ਦੀ ਇਨੋਵੇਸ਼ਨ ਰੈਂਕਿੰਗ ਇਕੁਵਿਟੀ ਪੂੰਜੀ ਤੱਕ ਉਸ ਦੀ ਪਹੁੰਚ ਦੇ ਪੱਧਰ ਦੇ ਮੁਕਾਬਲੇ ਕਾਫੀ ਘੱਟ ਹੈ। ਇਹ ਸਥਿਤੀ ਇਸ ਗੱਲ ਦੀ ਜ਼ਰੂਰਤ ਵੱਲ ਸੰਕੇਤ ਕਰਦੀ ਹੈ ਕਿ ਭਾਰਤ ਵਿੱਚ ਵਪਾਰਕ ਖੇਤਰ ਨੂੰ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਲੋੜੀਂਦੀ ਮਾਤਰਾ ਵਿੱਚ ਵਧਾਉਣਾ ਚਾਹੀਦਾ ਹੈ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਇਨੋਵੇਸ਼ਨ ’ਤੇ ਭਾਰਤ ਦਾ ਪ੍ਰਦਰਸ਼ਨ ਅਨੁਮਾਨ ਦੇ ਮੁਤਾਬਕ ਘੱਟ ਰਿਹਾ ਹੈ। ਸਮੀਖਿਆ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਕੁੱਲ ਜੀਈਆਰਡੀ ਵਿੱਚ ਵਪਾਰਕ ਖੇਤਰ ਦਾ ਯੋਗਦਾਨ ਵਰਤਮਾਨ 37 ਫ਼ੀਸਦੀ ਤੋਂ ਵਧ ਕੇ 68 ਫ਼ੀਸਦੀ ਕਰਨ ਦੀ ਜ਼ਰੂਰਤ ਹੈ। ਸਮੀਖਿਆ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਇਨ੍ਹਾਂ ਖੇਤਰਾਂ ਦਾ ਆਰ ਐਂਡ ਡੀ ਨੂੰ ਕੁੱਲ ਯੋਗਦਾਨ ਕ੍ਰਮਵਾਰ ਵਰਤਮਾਨ 30 ਫ਼ੀਸਦੀ ਦੇ ਪੱਧਰ ਤੋਂ 34 ਫ਼ੀਸਦੀ ਖੋਜ ਸੰਸਥਾ ਕਰਮਚਾਰੀਆਂ ਦੇ ਵਰਤਮਾਨ ਪੱਧਰ ਤੋਂ ਵਧਾ ਕੇ ਕ੍ਰਮਵਾਰ 58 ਫ਼ੀਸਦੀ ਅਤੇ 53 ਫ਼ੀਸਦੀ ਕਰਨ ਦੀ ਜ਼ਰੂਰਤ ਹੈ।
ਪੇਟੈਂਟ ਅਰਜ਼ੀਆਂ ਵਿੱਚ ਵਾਧਾ:
ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਇਨੋਵੇਸ਼ਨ ਵਿੱਚ ਅੱਗੇ ਰਹਿਣ ਦੇ ਲਈ 2030 ਤੱਕ ਦਸਵੀਂ ਵੱਡੀ ਅਰਥਵਿਵਸਥਾਵਾਂ ਤੱਕ ਪਹੁੰਚਣ ਦੇ ਲਈ ਦੇਸ਼ ਵਿੱਚ ਦਾਇਰ ਕੁੱਲ ਪੇਟੈਂਟ ਅਰਜ਼ੀਆਂ ਵਿੱਚ ਉਸ ਦੇ ਨਿਵਾਸੀਆਂ ਦਾ ਹਿੱਸਾ ਸੀਏਜੀਆਰ ਦੇ 9.8 ਫ਼ੀਸਦੀ ’ਤੇ ਵਰਤਮਾਨ 36 ਫ਼ੀਸਦੀ ਦੇ ਪੱਧਰ ਨਾਲ ਵਧਾਉਣਾ ਚਾਹੀਦਾ ਹੈ।
ਸਮੀਖਿਆ ਦੇ ਅਨੁਸਾਰ ਭਾਰਤ ਨੂੰ ਸੰਸਥਾਨਾਂ ਅਤੇ ਵਪਾਰ ਦੇ ਅਨੁਕੂਲ ਬਣਾਉਣ ਦੇ ਸਬੰਧ ਵਿੱਚ ਆਪਣੀ ਕਾਰਜ ਪ੍ਰਣਾਲੀ ਵਿੱਚ ਸੁਧਾਰ ’ਤੇ ਖਾਸ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦਿਸ਼ਾ ਵਿੱਚ ਚੰਗੇ ਪ੍ਰਦਰਸ਼ਨ ਨਿਰੰਤਰ ਉੱਚ ਇਨੋਵੇਸ਼ਨ ਵੱਲ ਸੰਕੇਤ ਕਰਦੇ ਹਨ। ਸਮੀਖਿਆ ਵਿੱਚ ਇਨੋਵੇਸ਼ਨ ਕਾਰਜ ਪ੍ਰਣਾਲੀ ਨੂੰ ਵਧਾਉਣ ਦੇ ਪ੍ਰਮੁੱਖ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ, ਜਿਸ ਵਿੱਚ - ਦੀਵਾਲੀਏਪਣ ਨੂੰ ਨਜਿੱਠਣ ਵਿੱਚ ਅਸਾਨੀ, ਕਾਰੋਬਾਰ ਸ਼ੁਰੂ ਕਰਨ ਵਿੱਚ ਅਸਾਨੀ, ਰਾਜਨੀਤਕ ਅਤੇ ਕਾਰਜਕਾਰੀ ਸਥਿਰਤਾ ਅਤੇ ਵਾਧੂ ਵਪਾਰ ਦੀ ਨਿਯਾਮਕ ਗੁਣਵੱਤਾ ਸ਼ਾਮਲ ਹੈ।
******
ਆਰਐੱਮ/ ਐੱਮਸੀ/ ਏਕੇ/ ਐੱਸਕੇ
(Release ID: 1693471)
Visitor Counter : 205