ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਕੀਤੀ ਨਵੀਂ ਸਿੱਖਿਆ ਨੀਤੀ -2020 ਨੂੰ ਲਾਗੂ ਕਰਨ ਦੀ ਸਮੀਖਿਆ
Posted On:
29 JAN 2021 12:17PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਨੇ ਨਵੀਂ ਸਿੱਖਿਆ ਨੀਤੀ -2020 ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸ੍ਰੀ ਪੋਖਰਿਆਲ ਨੇ ਨੀਤੀ ਦੇ ਨਿਰਵਿਘਨ ਅਮਲ ਵਿੱਚ ਤਾਲਮੇਲ ਰੱਖਣ ਲਈ ਸਾਰੇ ਸਬੰਧਤ ਮੰਤਰਾਲਿਆਂ ਵਿੱਚ ਨੋਡਲ ਵਿਅਕਤੀਆਂ ਦੀ ਨਿਯੁਕਤੀ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉੱਚ ਸਿੱਖਿਆ ਵਿੱਚ ਲਾਗੂ ਕਰਨ ਲਈ ਪਛਾਣੇ ਗਏ 181 ਕਾਰਜਾਂ ਲਈ, ਹਰੇਕ ਕਾਰਜ ਦੀ ਅਗਵਾਈ ਆਪਣੀ ਟੀਮ ਦੇ ਨੇਤਾ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
ਮੰਤਰੀ ਨੇ ਦੱਸਿਆ ਕਿ ਸਰਕਾਰ ਜਲਦੀ ਹੀ ਵਰਚੁਅਲ ਯੂਨੀਵਰਸਿਟੀਆਂ ਦੀ ਸਥਾਪਨਾ ਲਈ ਲੋੜੀਂਦੇ ਕਦਮ ਚੁੱਕੇਗੀ, ਜਿਹੜੀ ਖੁੱਲੀ ਯੂਨੀਵਰਸਿਟੀਆਂ ਦੀ ਧਾਰਨਾ ਤੋਂ ਵੱਖਰੀ ਹੈ, ਉੱਚ ਸਿੱਖਿਆ ਵਿੱਚ ਲੋੜੀਂਦੀ ਜੀ.ਈ.ਆਰ. ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ ਜਿਵੇਂ ਕਿ ਐਨ.ਈ.ਪੀ.।
ਸ੍ਰੀ ਪੋਖਰਿਆਲ ਨੇ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਟੈਕਨਾਲੋਜੀ ਫੋਰਮ (ਐਨਈਟੀਐਫ) ਨੂੰ ਯੂਜੀਸੀ / ਏ .ਆਈ.ਸੀ.ਟੀ.ਈ ਵਿੱਚ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਤੁਰੰਤ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਮੰਤਰੀ ਨੇ ਉੱਚ ਸਿੱਖਿਆ ਵਿੱਚ ਮਾਂ ਬੋਲੀ ਦੇ ਅਧਿਐਨ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਤਕਨਾਲੋਜੀ ਦੀ ਵਰਤੋਂ ਕਰਨ ਦੀ ਮੰਗ ਕੀਤੀ।
ਸ੍ਰੀ ਪੋਖਰਿਆਲ ਨੇ ਕਿਹਾ ਕਿ ਸਟੱਡੀ ਇਨ ਇੰਡੀਆ ਪ੍ਰੋਗਰਾਮ ਦੀ ਬ੍ਰਾਂਡਿੰਗ ਨੂੰ ਵਿਆਪਕ ਪੱਧਰ ‘ਤੇ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਟੇ ਇਨ ਇੰਡੀਆ ਪ੍ਰੋਗਰਾਮ ਲਈ ਬਣਾਈ ਕਮੇਟੀ ਨੂੰ ਇੱਕ ਮਿਸ਼ਨ ਮੋਡ ਵਿੱਚ ਕੰਮ ਕਰਨ ਅਤੇ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦੇ ਵਿਦੇਸ਼ ਜਾਣ ਦੇ ਪਿੱਛੇ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।
*****
ਐਮਸੀ / ਕੇਪੀ / ਏਕੇ
(Release ID: 1693237)
Visitor Counter : 158