ਪ੍ਰਧਾਨ ਮੰਤਰੀ ਦਫਤਰ

ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸੰਵਾਦ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 JAN 2021 7:52PM by PIB Chandigarh

ਨਮਸਕਾਰ,

 

ਮੈਂ ਸਭ ਤੋਂ ਪਹਿਲਾਂ ਪ੍ਰੋਫੈਸਰ ਕਲੌਸ ਸ਼ਵਾਬ ਅਤੇ World Economic Forum ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਵਿਸ਼ਵ ਅਰਥਵਿਵਸਥਾ ਦੇ ਇਸ ਮਹੱਤਵਪੂਰਨ ਮੰਚ ਨੂੰ ਆਪਣੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਜੀਵੰਤ ਬਣਾਈ ਰੱਖਿਆ ਹੈ। ਅਜਿਹੇ ਸਮੇਂ ਵਿੱਚ, ਜਦੋਂ ਸਭ ਤੋਂ ਵੱਡਾ ਸਵਾਲ ਹੋਵੇ ਕਿ ਦੁਨੀਆ ਦੀਆਂ ਅਰਥਵਿਵਸਥਾਵਾਂ ਕਿਵੇਂ ਅੱਗੇ ਵਧਣਗੀਆਂ, ਸਾਰਿਆਂ ਦੀਆਂ ਨਜ਼ਰਾਂ ਇਸ Forum ‘ਤੇ ਰਹਿਣਾ ਸੁਭਾਵਿਕ ਹੈ।

 

ਸਾਥੀਓ,

 

ਤਮਾਮ ਆਸ਼ੰਕਾਵਾਂ ਦੇ ਦਰਮਿਆਨ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ 1.3 ਬਿਲੀਅਨ ਤੋਂ ਜ਼ਿਆਦਾ ਭਾਰਤੀਆਂ ਦੀ ਤਰਫੋਂ ਦੁਨੀਆ ਦੇ ਲਈ ਵਿਸ਼ਵਾਸ, ਸਕਾਰਾਤਮਕਤਾ, ਅਤੇ ਉਮੀਦ ਦਾ ਸੰਦੇਸ਼ ਲੈ ਕੇ ਆਇਆ ਹਾਂ। ਜਦੋਂ ਕੋਰੋਨਾ ਆਇਆ, ਤਾਂ ਮੁਸ਼ਕਿਲਾਂ ਭਾਰਤ ਦੇ ਸਾਹਮਣੇ ਵੀ ਘੱਟ ਨਹੀਂ ਸਨ। ਮੈਨੂੰ ਯਾਦ ਹੈ ਪਿਛਲੇ ਸਾਲ ਫਰਵਰੀ-ਮਾਰਚ-ਅਪ੍ਰੈਲ ਵਿੱਚ ਦੁਨੀਆ ਦੇ ਕਈ ਨਾਮੀ experts ਅਤੇ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਕੀ-ਕੀ ਕਿਹਾ ਸੀ। ਭਵਿੱਖਬਾਣੀ ਕੀਤੀ ਗਈ ਸੀ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਦੇਸ਼ ਭਾਰਤ ਹੋਵੇਗਾ। ਕਿਹਾ ਗਿਆ ਕਿ ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੀ ਸੁਨਾਮੀ ਆਵੇਗੀ, ਕਿਸੇ ਨੇ 700-800 ਮਿਲੀਅਨ ਭਾਰਤੀਆਂ ਨੂੰ ਕੋਰੋਨਾ ਹੋਣ ਦੀ ਗੱਲ ਕਹੀ ਤਾਂ ਕਿਸੇ ਨੇ 2 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਅੰਦੇਸ਼ਾ ਜਤਾਇਆ ਸੀ।

 

ਦੁਨੀਆ ਦੇ ਵੱਡੇ-ਵੱਡੇ ਅਤੇ ਆਧੁਨਿਕ health infrastructure ਵਾਲੇ ਦੇਸ਼ਾਂ ਦਾ ਉਸ ਸਮੇਂ ਜੋ ਹਾਲ ਸੀ, ਉਹ ਦੇਖ ਕੇ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਲਈ ਦੁਨੀਆ ਦੀ ਚਿੰਤਾ ਵੀ ਸੁਭਾਵਿਕ ਸੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਦ ਸਾਡੀ ਕੀ ਮਨੋਦਸ਼ਾ ਰਹੀ ਹੋਵੇਗੀ। ਲੇਕਿਨ ਭਾਰਤ ਨੇ ਖੁਦ ‘ਤੇ ਨਿਰਾਸ਼ਾ ਨੂੰ ਹਾਵੀ ਨਹੀਂ ਹੋਣ ਦਿੱਤਾ। ਭਾਰਤ Pro-Active, Public Participation ਦੀ approach ਦੇ ਨਾਲ ਅੱਗੇ ਵਧਦਾ ਰਿਹਾ।

 

ਅਸੀਂ Covid specific health infrastructure develop ਕਰਨ ‘ਤੇ ਜ਼ੋਰ ਲਗਾਇਆ, ਅਸੀਂ ਆਪਣੇ human resources ਨੂੰ ਕੋਰੋਨਾ ਨਾਲ ਲੜਨ ਦੇ ਲਈ Train ਕੀਤਾ, Testing ਅਤੇ tracking, ਇਸ ਦੇ ਲਈ technology ਦਾ ਭਰਪੂਰ ਇਸਤੇਮਾਲ ਕੀਤਾ।

 

ਇਸ ਲੜਾਈ ਵਿੱਚ ਭਾਰਤ ਦੇ ਹਰੇਕ ਵਿਅਕਤੀ ਨੇ ਧੀਰਜ ਦੇ ਨਾਲ ਆਪਣੇ ਕਰਤੱਵਾਂ ਦਾ ਪਾਲਣ ਕੀਤਾ, ਕੋਰੋਨਾ ਦੇ ਖ਼ਿਲਾਫ਼ ਲੜਾਈ ਨੂੰ ਇੱਕ ਜਨ-ਅੰਦੋਲਨ ਵਿੱਚ ਬਦਲ ਦਿੱਤਾ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜੋ ਆਪਣੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਦਾ ਜੀਵਨ ਬਚਾਉਣ ਵਿੱਚ ਸਫਲ ਰਿਹਾ ਹੈ ਅਤੇ ਜਿੱਥੇ ਅੱਜ ਕੋਰੋਨਾ ਦੇ ਸੰਕ੍ਰਮਿਤ ਲੋਕਾਂ ਦੀ ਸੰਖਿਆ, ਜਿਵੇਂ ਪ੍ਰਭੂ ਸਰ ਨੇ ਦੱਸਿਆ, ਤੇਜ਼ੀ ਨਾਲ ਘੱਟ ਰਹੀ ਹੈ। 

 

ਸਾਥੀਓ,

 

ਭਾਰਤ ਦੀ ਸਫਲਤਾ ਨੂੰ ਕਿਸੇ ਇੱਕ ਦੇਸ਼ ਦੀ ਸਫਲਤਾ ਨਾਲ ਆਂਕਣਾ ਉੱਚਿਤ ਨਹੀਂ ਹੋਵੇਗਾ। ਜਿਸ ਦੇਸ਼ ਵਿੱਚ ਵਿਸ਼ਵ ਦੀ 18 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ, ਉਸ ਦੇਸ਼ ਨੇ ਕੋਰੋਨਾ ‘ਤੇ ਪ੍ਰਭਾਵੀ ਨਿਯੰਤ੍ਰਣ ਕਰਕੇ ਪੂਰੀ ਦੁਨੀਆ ਨੂੰ, ਮਾਨਵਤਾ ਨੂੰ ਵੱਡੀ ਤ੍ਰਾਸਦੀ ਤੋਂ ਵੀ ਬਚਾਇਆ ਹੈ।

 

ਕੋਰੋਨਾ ਸ਼ੁਰੂ ਹੋਣ ਦੇ ਸਮੇਂ ਮਾਸਕ, ਪੀਪੀਈ ਕਿੱਟ, ਟੈਸਟ ਕਿੱਟ ਅਸੀਂ ਬਾਹਰ ਤੋਂ ਮੰਗਾਉਂਦੇ ਸਾਂ। ਅੱਜ ਅਸੀਂ ਨਾ ਸਿਰਫ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ ਬਲਕਿ ਇਨ੍ਹਾਂ ਨੂੰ ਹੋਰ ਦੇਸ਼ਾਂ ਵਿੱਚ ਭੇਜ ਕੇ ਉੱਥੋਂ ਦੇ ਨਾਗਰਿਕਾਂ ਦੀ ਸੇਵਾ ਵੀ ਕਰ ਰਹੇ ਹਾਂ। ਅਤੇ ਅੱਜ ਭਾਰਤ ਹੀ ਹੈ ਜਿਸ ਨੇ ਦੁਨੀਆ ਦਾ ਸਭ ਤੋਂ ਵੱਡਾ ਕੋਰੋਨਾ vaccination program ਵੀ ਸ਼ੁਰੂ ਕੀਤਾ ਹੈ।

 

ਪਹਿਲੇ ਫੇਜ਼ ਵਿੱਚ ਅਸੀਂ ਆਪਣੇ 30 ਮਿਲੀਅਨ health ਅਤੇ frontline workers ਦਾ vaccination ਕਰ ਰਹੇ ਹਾਂ। ਭਾਰਤ ਦੀ ਸਪੀਡ ਦਾ ਅੰਦਾਜ਼ਾ ਤੁਸੀਂ ਇਸੇ ਤੋਂ ਲਗਾ ਸਕਦੇ ਹੋ ਕਿ ਸਿਰਫ 12 ਦਿਨ ਵਿੱਚ ਭਾਰਤ ਆਪਣੇ 2.3 ਮਿਲੀਅਨ ਤੋਂ ਜ਼ਿਆਦਾ health workers ਨੂੰ vaccinate ਕਰ ਚੁੱਕਿਆ ਹੈ। ਅਗਲੇ ਕੁਝ ਮਹੀਨਿਆਂ ਵਿੱਚ ਅਸੀਂ ਆਪਣੇ ਕਰੀਬ 300 ਮਿਲੀਅਨ ਬਜ਼ੁਰਗ ਅਤੇ co-morbidity ਵਾਲੇ ਮਰੀਜ਼ਾਂ ਦੇ vaccination ਦਾ target ਪੂਰਾ ਕਰ ਲਵਾਂਗੇ। 

 

ਸਾਥੀਓ,

 

ਸਰਵੇ ਸੰਤੁ ਨਿਰਾਮਯਾ- ਪੂਰਾ ਸੰਸਾਰ ਤੰਦਰੁਸਤ ਰਹੇ, ਭਾਰਤ ਦੀ ਇਸ ਹਜ਼ਾਰਾਂ ਸਾਲ ਪੁਰਾਣੀ ਪ੍ਰਾਰਥਨਾ ‘ਤੇ ਚਲਦੇ ਹੋਏ ਸੰਕਟ ਦੇ ਇਸ ਸਮੇਂ ਵਿੱਚ ਭਾਰਤ ਨੇ ਆਪਣੀ ਗਲੋਬਲ ਜ਼ਿੰਮੇਦਾਰੀ ਨੂੰ ਵੀ ਸ਼ੁਰੂ ਤੋਂ ਨਿਭਾਇਆ ਹੈ। ਜਦੋਂ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ airspace ਬੰਦ ਸੀ ਤਦ ਇੱਕ ਲੱਖ ਤੋਂ ਜ਼ਿਆਦਾ ਨਾਗਰਿਕਾਂ ਨੂੰ ਉਨ੍ਹਾਂ ਦੇ  ਦੇਸ਼ ਪਹੁੰਚਾਉਣ ਦੇ ਨਾਲ ਹੀ ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਵੀ ਭੇਜੀਆਂ। ਅਨੇਕ ਦੇਸ਼ਾਂ ਦੇ ਹੈਲਥ ਕਰਮਚਾਰੀਆਂ ਨੂੰ ਭਾਰਤ ਨੇ Online Training ਦਿੱਤੀ। ਭਾਰਤ ਦੀ Traditional Medicine- ਆਯੁਰਵੇਦ ਕਿਵੇਂ immunity ਵਧਾਉਣ ਵਿੱਚ ਸਹਾਇਕ ਹੈ, ਅਸੀਂ ਦੁਨੀਆ ਨੂੰ ਇਸ ਬਾਰੇ ਵੀ ਗਾਈਡ ਕੀਤਾ। 

 

ਅੱਜ ਭਾਰਤ, ਕੋਵਿਡ ਦੀ ਵੈਕਸੀਨ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਭੇਜ ਕੇ, ਉੱਥੇ vaccination ਨਾਲ ਜੁੜੇ infrastructure ਨੂੰ ਤਿਆਰ ਕਰਕੇ, ਦੂਜੇ ਦੇਸ਼ਾਂ ਦੇ ਨਾਗਰਿਕਾਂ ਦਾ ਵੀ ਜੀਵਨ ਬਚਾ ਰਿਹਾ ਹੈ ਅਤੇ ਇਹ ਸੁਣ ਕੇ WEF ਵਿੱਚ ਸਾਰਿਆਂ ਨੂੰ ਤਸੱਲੀ ਹੋਵੇਗੀ ਕਿ ਹਾਲੇ ਤਾਂ ਸਿਰਫ ਦੋ Made In India Corona Vaccine ਦੁਨੀਆ ਵਿੱਚ ਆਈਆਂ ਹਨ, ਆਉਣ ਵਾਲੇ ਸਮੇਂ ਵਿੱਚ ਕਈ ਹੋਰ ਵੈਕਸੀਨ ਭਾਰਤ ਤੋਂ ਬਣ ਕੇ ਆਉਣ ਵਾਲੀਆਂ ਹਨ। ਇਹ ਵੈਕਸੀਨਸ ਦੁਨੀਆ ਦੇ ਦੇਸ਼ਾਂ ਨੂੰ ਹੋਰ ਜ਼ਿਆਦਾ ਵੱਡੇ ਸਕੇਲ ‘ਤੇ, ਜ਼ਿਆਦਾ ਸਪੀਡ ਨਾਲ ਮਦਦ ਕਰਨ ਪੂਰੀ ਤਰ੍ਹਾਂ ਸਹਾਇਤਾ ਕਰੇਗੀ। 

 

ਭਾਰਤ ਦੀ ਸਫਲਤਾ ਦੀ ਇਸ ਤਸਵੀਰ, ਭਾਰਤ ਦੀ ਤਾਕਤ ਦੀ ਇਸ ਤਸਵੀਰ ਦੇ ਨਾਲ ਮੈਂ ਦੁਨੀਆ ਦੇ ਅਰਥ ਜਗਤ ਨੂੰ ਇਹ ਭਰੋਸਾ ਵੀ ਦਿਵਾ ਰਿਹਾ ਹਾਂ ਕਿ ਆਰਥਿਕ ਮੋਰਚੇ ‘ਤੇ ਵੀ ਸਥਿਤੀਆਂ ਹੁਣ ਤੇਜ਼ੀ ਨਾਲ ਬਦਲਣਗੀਆਂ। ਕੋਰੋਨਾ ਦੇ ਸਮੇਂ ਵਿੱਚ ਵੀ ਭਾਰਤ ਨੇ infrastructure ਦੇ ਲੱਖਾਂ ਕਰੋੜ ਰੁਪਏ ਦੇ projects ਸ਼ੁਰੂ ਕਰਕੇ, Employment ਲਈ ਵਿਸ਼ੇਸ਼ ਸਕੀਮਸ ਚਲਾ ਕੇ,  Economic Activity ਨੂੰ ਬਣਾਈ ਰੱਖਿਆ ਸੀ। ਤਦ ਅਸੀਂ ਇੱਕ-ਇੱਕ ਜੀਵਨ ਨੂੰ ਬਚਾਉਣ ‘ਤੇ ਜ਼ੋਰ ਦਿੱਤਾ, ਹੁਣ ਭਾਰਤ ਦਾ ਇੱਕ-ਇੱਕ ਜੀਵਨ ਦੇਸ਼ ਦੀ ਪ੍ਰਗਤੀ ਦੇ ਲਈ ਪੂਰੇ ਜੀ ਜਾਨ ਨਾਲ ਜੁਟ ਗਿਆ ਹੈ।

 

ਹੁਣ ਭਾਰਤ, ਆਤਮਨਿਰਭਰ ਬਣਨ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਦੀ ਆਤਮਨਿਰਭਰਤਾ ਦੀ ਇਹ ਆਕਾਂਖਿਆ, Globalism ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰੇਗੀ। ਅਤੇ ਮੈਂ ਆਸਵੰਦ ਹਾਂ, ਕਿ ਇਸ ਅਭਿਯਾਨ ਨੂੰ Industry 4.0 ਤੋਂ ਵੀ ਬਹੁਤ ਵੱਡੀ ਮਦਦ ਮਿਲੇਗੀ। ਇਸ ਦੇ ਪਿੱਛੇ ਵਜ੍ਹਾ ਵੀ ਹੈ, ਅਤੇ ਇਸ ਵਿਸ਼ਵਾਸ ਦਾ ਅਧਾਰ ਵੀ ਹੈ। 

 

ਸਾਥੀਓ,

 

Experts ਦੱਸਦੇ ਹਨ ਕਿ Industry 4.0 ਦੇ ਚਾਰ ਮੁੱਖ Factors ਹੋਣ ਵਾਲੇ ਹਨ-Connectivity, Automation, Artificial Intelligence ਜਾਂ Machine Learning ਅਤੇ Real-Time Data. ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਸਭ ਤੋਂ ਸਸਤਾ ਡੇਟਾ ਉਪਲੱਬਧ ਹੈ, ਜਿੱਥੋਂ ਦੇ ਦੂਰ-ਦਰਾਜ ਖੇਤਰਾਂ ਵਿੱਚ ਵੀ mobile connectivity ਹੈ, smart phone ਹੈ। ਭਾਰਤ ਦਾ automation, design ਦਾ expert pool ਵੀ ਬਹੁਤ ਵੱਡਾ ਹੈ ਅਤੇ ਜ਼ਿਆਦਾਤਰ Global ਕੰਪਨੀਆਂ ਦੇ ਇੰਜੀਨੀਅਰਿੰਗ ਸੈਂਟਰ ਵੀ ਭਾਰਤ ਵਿੱਚ ਹਨ। Artificial Intelligence ਅਤੇ Machine Learning ਵਿੱਚ ਭਾਰਤ ਦੇ software engineers, ਵਰ੍ਹਿਆਂ ਤੋਂ ਆਪਣੀ ਸਮਰੱਥਾ ਨਾਲ ਦੁਨੀਆ ਨੂੰ ਜਾਣੂ ਕਰਾ ਰਹੇ ਹਨ। 

 

ਸਾਥੀਓ,

 

ਬੀਤੇ 6 ਵਰ੍ਹਿਆਂ ਵਿੱਚ ਭਾਰਤ ਵਿੱਚ ਜਿਸ ਤਰ੍ਹਾਂ digital infrastructure ਦੇ ਲਈ ਕੰਮ ਹੋਇਆ ਹੈ, ਉਹ World economy forum ਦੇ experts ਲਈ ਵੀ ਇੱਕ ਸਟਡੀ ਦਾ ਵਿਸ਼ਾ ਹੈ। ਇਸ infrastructure ਨੇ Digital Solutions ਨੂੰ ਭਾਰਤ ਦੇ ਲੋਕਾਂ ਦੀ ਰੋਜ਼ਮੱਰਾ ਦੀ ਜਿੰਦਗੀ ਦਾ ਹਿੱਸਾ ਬਣਾ ਦਿੱਤਾ ਹੈ। ਅੱਜ ਭਾਰਤ ਦੇ 1.3 ਬਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਪਾਸ Universal ID- ਆਧਾਰ ਹੈ। ਲੋਕਾਂ ਦੇ ਬੈਂਕ ਅਕਾਊਂਟ ਅਤੇ Universal ID, ਉਨ੍ਹਾਂ ਦੇ ਫੋਨ ਨਾਲ connected ਹੈ। ਹੁਣੇ ਦਸੰਬਰ ਦੇ ਮਹੀਨੇ ਵਿੱਚ ਹੀ ਭਾਰਤ ਵਿੱਚ 4 ਟ੍ਰਿਲੀਅਨ ਰੂਪੀਜ ਦਾ ਲੈਣ-ਦੇਣ UPI ਨਾਲ ਹੋਇਆ ਹੈ। ਇੱਥੇ ਜੋ  banking sector ਦੋ ਲੋਕ ਹਨ, ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਦੁਨੀਆ ਦੇ ਵੱਡੇ-ਵੱਡੇ ਦੇਸ਼, ਭਾਰਤ ਦੁਆਰਾ ਵਿਕਸਿਤ UPI ਵਿਵਸਥਾ ਨੂੰ ਆਪਣੇ ਇੱਥੇ ਦੁਹਰਾਉਣ ਦਾ ਯਤਨ ਕਰ ਰਹੇ ਹਨ।

 

ਸਾਥੀਓ,

 

ਅਸੀਂ ਇਹ ਵੀ ਦੇਖਿਆ ਹੈ ਕਿ ਕੋਰੋਨਾ ਸੰਕਟ ਦੇ ਦੌਰਾਨ ਅਨੇਕ ਦੇਸ਼ ਪਰੇਸ਼ਾਨ ਸਨ ਕਿ ਆਪਣੇ ਨਾਗਰਿਕਾਂ ਤੱਕ ਸਿੱਧੇ ਆਰਥਿਕ ਮਦਦ ਕਿਵੇਂ ਪਹੁੰਚਾਈਏ? ਤੁਸੀਂ ਇਹ ਜਾਣ ਕੇ ਚੌਂਕ ਜਾਵੋਗੇ ਕਿ ਇਸੇ ਦੌਰਾਨ ਭਾਰਤ ਨੇ 760 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਬੈਂਕ ਖਾਤਿਆਂ ਵਿੱਚ 1.8 ਟ੍ਰਿਲੀਅਨ ਰੂਪੀਜ ਤੋਂ ਅਧਿਕ ਸਿੱਧੇ transfer ਕੀਤੇ। ਇਹ ਭਾਰਤ ਦੇ ਮਜ਼ਬੂਤ Digital Infrastructure ਦੀ ਹੀ ਤਾਕਤ ਦਾ ਉਦਾਹਰਣ ਹੈ। ਸਾਡੇ Digital Infrastructure ਨੇ Public Service Delivery ਨੂੰ Efficient ਵੀ ਬਣਾਇਆ ਹੈ ਅਤੇ Transparent ਵੀ ਬਣਾਇਆ ਹੈ। ਹੁਣ ਭਾਰਤ ਆਪਣੇ 1.3 ਬਿਲੀਅਨ ਨਾਗਰਿਕਾਂ ਨੂੰ Healthcare ਦੇ Easy Access ਦੇ ਲਈ Unique Health ID ਦੇਣ ਦਾ ਵੀ ਅਭਿਯਾਨ ਸ਼ੁਰੂ ਕਰ ਰਿਹਾ ਹੈ। 

 

ਅਤੇ ਸਾਥੀਓ,

 

ਮੈਂ ਅੱਜ ਇਸ ਪ੍ਰਤਿਸ਼ਠਿਤ forum ‘ਤੇ ਸਾਰਿਆਂ ਨੂੰ ਇਹ ਵੀ ਭਰੋਸਾ ਦਿੰਦਾ ਹਾਂ ਕਿ ਭਾਰਤ ਦੀ ਹਰ ਸਫਲਤਾ, ਪੂਰੇ ਵਿਸ਼ਵ ਦੀ ਸਫਲਤਾ ਵਿੱਚ ਮਦਦ ਕਰੇਗੀ। ਅੱਜ ਅਸੀਂ ਜੋ ਆਤਮਨਿਰਭਰ ਭਾਰਤ ਅਭਿਯਾਨ- ਚਲਾ ਰਹੇ ਹਾਂ ਉਹ ਵੀ Global Good ਅਤੇ Global Supply Chain ਦੇ ਪ੍ਰਤੀ ਪੂਰੀ ਤਰ੍ਹਾਂ Committed ਹੈ। ਭਾਰਤ ਦੇ ਪਾਸ Global Supply Chain ਨੂੰ ਮਜ਼ਬੂਤ ਕਰਨ ਲਈ Capacity ਵੀ ਹੈ, Capability ਵੀ ਹੈ ਅਤੇ ਸਭ ਤੋਂ ਵੱਡੀ ਗੱਲ Reliability ਵੀ ਹੈ। ਭਾਰਤ ਦੇ ਪਾਸ ਅੱਜ ਬਹੁਤ ਵੱਡਾ Consumer Base ਹੈ ਅਤੇ ਇਸ ਦਾ ਜਿਤਨਾ ਵਿਸਤਾਰ ਹੋਵੇਗਾ, ਉਤਨਾ ਹੀ Global Economy ਨੂੰ ਲਾਭ ਹੋਵੇਗਾ।

 

ਸਾਥੀਓ,

 

ਪ੍ਰੋਫੈਸਰ ਕਲੌਸ ਸ਼ਵਾਬ ਨੇ ਕਦੇ ਕਿਹਾ ਸੀ- ਭਾਰਤ ਸੰਭਾਵਨਾਵਾਂ ਨਾਲ ਭਰਿਆ ਆਲਮੀ ਖਿਡਾਰੀ ਹੈ। ਮੈਂ ਅੱਜ ਉਸ ਵਿੱਚ ਇਹ ਵੀ ਜੋੜਾਂਗਾ ਕਿ ਭਾਰਤ ਸੰਭਾਵਨਾਵਾਂ ਦੇ ਨਾਲ-ਨਾਲ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ, ਨਵੀਂ ਊਰਜਾ ਨਾਲ ਭਰਿਆ ਹੋਇਆ ਹੈ। ਬੀਤੇ ਵਰ੍ਹਿਆਂ ਵਿੱਚ ਭਾਰਤ ਨੇ Reforms ਅਤੇ Incentives Based Stimulus ‘ਤੇ ਬਹੁਤ ਜ਼ੋਰ ਦਿੱਤਾ ਹੈ।

 

ਕੋਰੋਨਾ ਦੇ ਇਸ ਸਮੇਂ ਵਿੱਚ ਵੀ ਭਾਰਤ ਨੇ ਕਰੀਬ-ਕਰੀਬ ਹਰ ਸੈਕਟਰ ਵਿੱਚ Structural Reforms ਦੀ ਗਤੀ ਨੂੰ ਤੇਜ਼ ਕੀਤਾ ਹੈ। ਇਨ੍ਹਾਂ Reforms ਨੂੰ Production Linked Incentives ਨਾਲ ਸਪੋਰਟ ਕੀਤਾ ਜਾ ਰਿਹਾ ਹੈ। ਹੁਣ ਭਾਰਤ ਵਿੱਚ Tax Regime ਤੋਂ ਲੈ ਕੇ FDI Norms ਤੱਕ ਇੱਕ Predictable ਅਤੇ Friendly Environment ਹੈ।

 

ਭਾਰਤ ਵਿੱਚ Ease of Doing Business ਦੀ ਸਥਿਤੀ ਲਗਾਤਾਰ ਬਿਹਤਰ ਹੋਵੇ, ਇਸ ਦਿਸ਼ਾ ਵਿੱਚ ਵੀ ਕੰਮ ਜਾਰੀ ਹੈ। ਅਤੇ ਇੱਕ ਵਿਸ਼ੇਸ਼ ਗੱਲ ਇਹ ਵੀ ਹੈ ਕਿ ਭਾਰਤ ਆਪਣੀ Growth ਨੂੰ Climate Change ਦੇ ਟੀਚਿਆਂ ਦੇ ਨਾਲ ਵੀ ਬਹੁਤ ਤੇਜ਼ੀ ਨਾਲ Match ਕਰ ਰਿਹਾ ਹੈ।

 

ਸਾਥੀਓ,

 

Industry 4.0 ਨੂੰ ਲੈ ਕੇ ਹੋ ਰਹੀ ਇਸ ਚਰਚਾ ਦੇ ਦਰਮਿਆਨ, ਸਾਨੂੰ ਸਾਰਿਆਂ ਨੂੰ ਇੱਕ ਹੋਰ ਗੱਲ ਯਾਦ ਰੱਖਣੀ ਹੈ। ਕੋਰੋਨਾ ਕ੍ਰਾਇਸਿਸ ਨੇ ਸਾਨੂੰ ਮਾਨਵੀਅਅਤਾ ਦਾ ਮੁੱਲ ਫਿਰ ਯਾਦ ਦਿਵਾਇਆ ਹੈ। ਸਾਨੂੰ ਯਾਦ ਰੱਖਣਾ ਹੈ ਕਿ ਇੰਡਸਟ੍ਰੀ 4.0 ਵੀ Robots ਦੇ ਲਈ ਨਹੀਂ ਬਲਕਿ ਇਨਸਾਨਾਂ ਦੇ ਲਈ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ Technology, Ease of Living ਦਾ Tool ਬਣੇ ਨਾ ਕਿ ਕੋਈ Trap.ਇਸ ਦੇ ਲਈ ਪੂਰੀ ਦੁਨੀਆ ਨੂੰ ਮਿਲ ਕੇ ਕਦਮ ਉਠਾਉਣੇ ਹੋਣਗੇ, ਸਾਨੂੰ ਸਾਰਿਆਂ ਨੂੰ ਮਿਲ ਕੇ ਕਦਮ ਉਠਾਉਣੇ ਹੋਣਗੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਵਿੱਚ ਸਫਲ ਹੋਵਾਂਗੇ।

 

ਇਸੇ ਵਿਸ਼ਵਾਸ ਨਾਲ ਹੁਣ ਮੈਂ Questions-Answer ਸੈਸ਼ਨ ਦੀ ਤਰਫ ਵਧਣਾ ਚਾਹਾਂਗਾ ਅਤੇ ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧਦੇ ਹਾਂ...

 

ਧੰਨਵਾਦ!

***


ਡੀਐੱਸ/ਵੀਜੇ/ਐੱਨਐੱਸ/ਏਕੇ(Release ID: 1693184) Visitor Counter : 220