ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਐਂਟੀ-ਡੋਪਿੰਗ ਦੇ ਮਿਆਰਾਂ ਨੂੰ ਮਜ਼ਬੂਤ ਕਰਨ ਲਈ ਐੱਨਡੀਟੀਐੱਲ ਅਤੇ ਐੱਨਆਈਪੀਈਆਰ, ਗੁਹਾਟੀ ਦੁਆਰਾ ਬਣਾਈ ਫਸਟ ਰੈਫਰੈਂਸ ਮੈਟੀਰੀਅਲ ਦੀ ਸ਼ੁਰੂਆਤ ਕੀਤੀ

Posted On: 28 JAN 2021 6:12PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ (ਐੱਨਡੀਟੀਐੱਲ) ਅਤੇ ਨੈਸ਼ਨਲ ਇੰਸਟੀਟੀਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ), ਗੁਹਾਟੀ ਦੇ ਸਹਿਯੋਗੀ ਯਤਨਾਂ ਸਦਕਾ ਐਂਟੀ-ਡੋਪਿੰਗ ਦੇ ਖੇਤਰ ਵਿੱਚ ਰਸਾਇਣਕ ਟੈਸਟਿੰਗ ਵਿੱਚ ਵਰਤੋਂ ਲਈ ਇੱਕ ਮਹੱਤਵਪੂਰਣ ਰੈਫਰੈਂਸ ਮੈਟੀਰੀਅਲ ਦੀ ਸ਼ੁਰੂਆਤ ਕੀਤੀ।

ਇਸ ਰੈਫਰੈਂਸ ਮੈਟੀਰੀਅਲ (ਆਰਐੱਮ) ਨੂੰ ਐੱਨਡੀਟੀਐੱਲ ਦੁਆਰਾ ਵਿਸ਼ਵ ਪੱਧਰ ’ਤੇ ਬਹੁਤ ਘੱਟ ਉਪਲਬਧ ਆਰਐੱਮ ਵਜੋਂ ਪਛਾਣਿਆ ਗਿਆ ਹੈ ਅਤੇ ਇਹ ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂਏਡੀਏ) ਦੁਆਰਾ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚ ਐਂਟੀ-ਡੋਪਿੰਗ ਮਿਆਰਾਂ ਨੂੰ ਮਜ਼ਬੂਤ ​​ਕਰਨ ਲਈ ਵਰਤਿਆ ਜਾਵੇਗਾ| ਐੱਨਡੀਟੀਐੱਲ ਅਤੇ ਐੱਨਆਈਪੀਈਆਰ ਗੁਹਾਟੀ ਦੇ ਵਿਚਕਾਰ ਸਹਿਮਤੀ ਪੱਤਰ ’ਤੇ ਅਗਸਤ 2020 ਨੂੰ ਦਸਤਖਤ ਕੀਤੇ ਗਏ ਸਨ ਜਿਸ ਵਿੱਚ 3 ਸਾਲਾਂ ਦੀ ਮਿਆਦ ਦੇ ਦੌਰਾਨ 20 ਬਹੁਤ ਘੱਟ ਉਪਲਬਧ ਰੈਫਰੈਂਸ ਮਟੀਰੀਅਲ (ਆਰਐਮ) ਦਾ ਸੰਸਲੇਸ਼ਣ ਕਰਨ ਦਾ ਪ੍ਰਸਤਾਵ ਹੈ| ਇਹ ਆਰਐੱਮ ਕੁਆਲਟੀ ਕੰਟਰੋਲ ਦੇ ਉਦੇਸ਼ਾਂ ਲਈ ਡੋਪ ਟੈਸਟਿੰਗ ਦੌਰਾਨ ਵਿੱਚ ਲਾਜ਼ਮੀ ਤੌਰ ’ਤੇ ਵਰਤੇ ਜਾਂਦੇ ਹਨ ਅਤੇ ਇਸ ਲਈ ਵਿਸ਼ਵ ਪੱਧਰ ’ਤੇ ਸਪੋਰਟਸ ਡੋਪ ਟੈਸਟਿੰਗ ਵਿੱਚ ਇਨ੍ਹਾਂ ਦੀ ਉਪਲਬਧਤਾ ਸੰਵੇਦਨਸ਼ੀਲ ਰਹਿੰਦੀ ਹੈ|

ਇਨ੍ਹਾਂ ਆਰਐੱਮ ਦੀ ਉਪਲਬਧਤਾ ਐਂਟੀ-ਡੋਪਿੰਗ ਪ੍ਰਯੋਗਸ਼ਾਲਾਵਾਂ ਨੂੰ ਉਨ੍ਹਾਂ ਦੀ ਜਾਂਚ ਸਮਰੱਥਾ ਨੂੰ ਮਜ਼ਬੂਤ ​​ਕਰਨ ਵਿੱਚ ਸਹਾਇਤਾ ਕਰੇਗੀ| ਇਹ ਖੇਡਾਂ ਵਿੱਚ ਨਿਰਪੱਖ ਖੇਡ ਨੂੰ ਉਤਸ਼ਾਹਤ ਕਰਨ ਦੇ ਵੱਡੇ ਕਾਰਜ ਵਿੱਚ ਸਹਾਇਤਾ ਕਰੇਗਾ|

“ਇਹ ਸਾਡੇ ਸਾਰਿਆਂ ਲਈ ਇੱਕ ਖ਼ਾਸ ਪਲ ਹੈ। ਸਮੱਗਰੀ ਛੋਟੀ ਹੈ ਪਰ ਪ੍ਰਭਾਵ ਵੱਡਾ ਹੈ| ਸਪੋਰਟਸਮੈਨਸ਼ਿਪ ਦਾ ਅਰਥ ਹੈ ਸਾਫ਼ ਖੇਡ ਅਤੇ ਕੋਈ ਧੋਖਾਧੜੀ ਨਹੀਂ| ਮੈਂ ਐੱਨਡੀਟੀਐੱਲ ਅਤੇ ਐੱਨਆਈਪੀਈਆਰ - ਜੀ ਵਿਚਲੇ ਸਾਰੇ ਵਿਗਿਆਨੀਆਂ ਨੂੰ 20 ਰੈਫਰੈਂਸ ਸਮੱਗਰੀ ਵਿੱਚੋਂ ਇੱਕ ਤਿਆਰ ਕਰਨ ਲਈ ਵਧਾਈ ਦਿੰਦਾ ਹਾਂ,” ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ।

ਪਹਿਲੇ ਹੀ ਮੌਕੇ ’ਤੇ ਵਿਸ਼ਵਵਿਆਪੀ ਪੱਧਰ ’ਤੇ ਮਾਨਤਾ ਪ੍ਰਾਪਤ ਡੋਪ ਟੈਸਟਿੰਗ ਪ੍ਰਯੋਗਸ਼ਾਲਾਵਾਂ ਨੂੰ ਇਸ ਸਵਦੇਸ਼ੀ ਤੌਰ ’ਤੇ ਵਿਕਸਤ ਕੀਤੇ ਗਏ 5 ਮਿਲੀਗ੍ਰਾਮ ਆਰਐੱਮ ਨੂੰ ਮੁਫ਼ਤ ਵਿੱਚ ਵੰਡਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਨਾ ਸਿਰਫ ਡੋਪਿੰਗ ਦੇ ਵਿਰੁੱਧ ਲੜਨ ਦੇ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ ਬਲਕਿ ਸਾਰਿਆਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰੇਗਾ। ਆਪਣੇ ਮਾਣ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਰਿਜਿਜੂ ਨੇ ਅੱਗੇ ਕਿਹਾ, “ਇਹ ਬਹੁਤ ਵੱਡੀ ਗੱਲ ਹੈ ਕਿ ਉਤਪਾਦ ਮੁਫ਼ਤ ਵਿੱਚ ਵੰਡਿਆ ਜਾਵੇ। ਬਹੁਤ ਸਾਰੀ ਸਦਭਾਵਨਾ ਪੈਦਾ ਕੀਤੀ ਜਾਏਗੀ| ਸਾਡੇ ਕੋਲ ਵਾਡਾ ਦੀਆਂ ਸਾਰੀਆਂ ਲੈਬਾਂ ਵਿੱਚ ਨੈਤਿਕ ਅਧਿਕਾਰ ਅਤੇ ਉਚਿਤ ਸਥਾਨ ਹੈ ਅਤੇ ਸਾਨੂੰ ਮਾਣ ਕਿ ਅਸੀਂ ‘ਵਾਸੂਧੈਵ ਕੁਟੰਬਕਮ - ਸਾਰਾ ਸੰਸਾਰ ਸਾਡਾ ਪਰਿਵਾਰ ਹੈ’ ਦੀ ਆਪਣੀ ਰਵਾਇਤ ਦੇ ਅਨੁਸਾਰ ਕਰ ਰਹੇ ਹਾਂ।”

ਐੱਨਡੀਟੀਐੱਲ ਨੇ ਭਾਰਤ ਦੀਆਂ ਪ੍ਰਮੁੱਖ ਵਿਗਿਆਨਕ ਸੰਸਥਾਵਾਂ ਦੇ ਸਹਿਯੋਗ ਨਾਲ ਆਪਣੀਆਂ ਖੋਜ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ਕੋਲੋਨ, ਟੋਕਿਓ ਅਤੇ ਰੋਮ ਵਿੱਚ ਵਾਡਾ ਦੀਆਂ ਹੋਰ ਪ੍ਰਵਾਨਿਤ ਪ੍ਰਯੋਗਸ਼ਾਲਾਵਾਂ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ ਹੈ ਅਤੇ ਡੋਪਿੰਗ ਵਿਰੋਧੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੋਚ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਹੈ। ਸ਼੍ਰੀ ਰਿਜਿਜੂ ਨੇ ਸਮਾਗਮ ਦੌਰਾਨ ਐੱਨਡੀਟੀਐੱਲ ਦਾ ਨਿਊਜ਼ ਲੈਟਰ ਵੀ ਜਾਰੀ ਕੀਤਾ।

*******

ਐੱਨਬੀ / ਓਏ



(Release ID: 1693083) Visitor Counter : 137