ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 28 JAN 2021 6:38PM by PIB Chandigarh

28 ਜਨਵਰੀ, 2021 ਤੱਕ 9 ਰਾਜਾਂ (ਕੇਰਲ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗਡ਼੍ਹ੍,  ਉੱਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਪੰਜਾਬ) ਵਿਚ ਏਵੀਅਨ ਇਨਫਲੂਐਂਜਾ (ਬਰਡ ਫਲੂ) ਦੀ ਪੋਲਟਰੀ ਪੰਛੀਆਂ ਵਿਚ ਪੁਸ਼ਟੀ ਹੋ ਚੁੱਕੀ ਸੀ ਅਤੇ 12 ਰਾਜਾਂ (ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ,  ਛੱਤੀਸਗਡ਼੍ਹ, ਹਿਮਾਚਲ ਪ੍ਰਦੇਸ਼,  ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਰਾਜਸਥਾਨ, ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਵਿਚ ਕਾਵਾਂ /ਪ੍ਰਵਾਸੀ ਪੰਛੀਆਂ /ਜੰਗਲੀ ਪੰਛੀਆਂ ਵਿਚ ਇਸ ਦੀ ਪੁਸ਼ਟੀ ਹੋ ਚੁੱਕੀ ਸੀ। ਪਜਾਬ ਦੇ ਐਸਏਐਸ ਨਗਰ ਜ਼ਿਲ੍ਹੇ ਦੇ ਡੇਰਾਬੱਸੀ ਤੋਂ ਪੋਲਟਰੀ ਨਮੂਨਿਆਂ ਵਿਚ ਏਵੀਅਨ ਇਨਫਲੂਐਂਜਾ ਦੀ ਪੁਸ਼ਟੀ ਕੀਤੀ ਗਈ ਹੈ।

 

ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸਪੋਰ ਵਿਚ ਕਾਵਾਂ, ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿਚ ਮੋਰ ਅਤੇ ਨੰਦੇ਼ਡ਼ ਜ਼ਿਲ੍ਹੇ ਵਿਚ ਉੱਲੂ ਵਿਚ ਏਵੀਅਨ ਇਨਫਲੂਐਂਜਾ ਦੀ ਪੁਸ਼ਟੀ ਕੀਤੀ ਗਈ ਹੈ।

 

ਹਾਲਾਂਕਿ ਗੁਜਰਾਤ ਦੇ ਰਾਜਕੋਟ ਅਤੇ ਜੂਨਾਗਡ਼੍ਹ ਜ਼ਿਲ੍ਹਿਆਂ ਤੋਂ ਮੋਰਨੀ ਅਤੇ ਤਿੱਤਰ ਦੇ ਨਮੂਨੇ ਏਵੀਅਨ ਇਨਫਲੂਐਂਜਾ ਲਈ ਨੈਗੇਟਿਵ ਪਾਏ ਗਏ ਹਨ। ਮਹਾਰਾਸ਼ਟਰ. ਮੱਧ ਪ੍ਰਜਦੇਸ਼, ਛੱਤੀਸਗਡ਼੍ਹ, ਪੰਜਾਬ,  ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਬੀਮਾਰੀ ਨਾਲ ਪ੍ਰਭਾਵਤ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ ਆਪ੍ਰੇਸ਼ਨ (ਕਲੀਨਿੰਗ ਅਤੇ ਡਿਸਇਨਫੈਕਸ਼ਨ) ਚੱਲ ਰਹੇ ਹਨ।

 

ਉਨ੍ਹਾਂ ਥਾਵਾਂ ਤੇ ਜਿਥੇ, ਪੋਲਟਰੀ ਨੂੰ ਛੱਡ ਕੇ ਪੰਛੀਆਂ ਦੀਆਂ ਹੋਰ ਨਸਲਾਂ ਵਿਚ ਏਵੀਅਨ ਇਨਫਲੂਐਂਜਾ ਦੇ ਪੋਜ਼ੀਟਿਵ ਨਤੀਜੇ ਆਏ ਹਨ ਉਥੇ ਨਿਗਰਾਨੀ ਦਾ ਕੰਮ ਜਾਰੀ ਹੈ।

 

ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਪੋਲਟਰੀ ਪੰਛੀਆਂ ਨੂੰ ਕਾਰਜਯੋਜਨਾ ਅਨੁਸਾਰ ਰਾਜ ਵਲੋਂ  ਖਤਮ ਤੇ ਅੰਡਿਆਂ ਅਤੇ ਮੁਰਗੀ ਦਾਣੇ ਨੂੰ ਨਕਾਰਾ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਨੇ ਆਪਣੀ ਐਲਐਚ ਅਤੇ ਡੀਸੀ ਯੋਜਨਾ ਦੇ ਏਐਸਸੀਏਡੀ ਕੰਪੋਨੈਂਟ ਅਧੀਨ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 50-50 ਦੇ ਹਿੱਸੇ ਦੇ ਆਧਾਰ ਤੇ ਫੰਡ ਮੁਹੱਈਆ ਕਰਵਾਏ ਹਨ।

 

ਸਾਰੇ ਹੀ ਰਾਜ ਏਵੀਅਨ ਇਨਫਲੂਐਂਜਾ, 2021 ਤੋਂ ਬਚਾਅ, ਕੰਟਰੋਲ ਅਤੇ ਕੰਟੇਨਮੈਂਟ ਲਈ ਸੋਧੀ ਹੋਈ ਕਾਰਜਯੋਜਨਾ ਦੇ ਅਧਾਰ ਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਪਣਾਏ ਗਏ ਕੰਟਰੋਲ ਉਪਰਾਲਿਆਂ ਦੇ ਸੰਬੰਧ ਵਿਚ ਵਿਭਾਗ ਨੂੰ ਰੋਜ਼ਾਨਾ ਦੇ ਅਧਾਰ ਤੇ ਰਿਪੋਰਟ ਕਰ ਰਹੇ ਹਨ। ਵਿਭਾਗ ਟਵਿਟਰ,  ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਸਾਰੇ ਹੀ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜਾ ਬਾਰੇ ਜਾਕਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

 ----------------------------- 

ਏਪੀਐਸ ਐਮਜੀ



(Release ID: 1693064) Visitor Counter : 132