ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇ ਵੀ ਆਈ ਸੀ ਨੇ 30 ਸਾਲ ਪਹਿਲਾਂ ਬੋਡੋ ਵਿਦਰੋਹੀਆਂ ਵੱਲੋਂ ਅਸਾਮ ਦੀ ਸਭ ਤੋਂ ਪੁਰਾਣੀ ਖਾਦੀ ਸੰਸਥਾ ਦੀ ਤੋੜ ਭੰਨ ਨੂੰ ਠੀਕ ਕਰਕੇ ਮੁੜ ਤੋਂ ਸੁਰਜੀਤ ਕੀਤਾ

Posted On: 28 JAN 2021 3:08PM by PIB Chandigarh

ਅਸਾਮ ਦੀਆਂ ਸਭ ਤੋਂ ਪੁਰਾਣੀਆਂ ਖਾਦੀ ਸੰਸਥਾਵਾਂ ਵਿੱਚੋਂ ਇੱਕ ਜੋ ਪਿਛਲੇ 30 ਸਾਲ ਬੋਡੋ ਵਿਦਰੋਹੀਆਂ ਵੱਲੋਂ ਕੀਤੀ ਭੰਨ ਤੋੜ ਦੀ ਸਥਿਤੀ ਵਿੱਚ ਪਈ ਸੀ , ਨੂੰ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਮੁੜ ਤੋਂ ਸੁਰਜੀਤ ਕੀਤਾ ਹੈ । ਅਸਾਮ ਦੇ ਬਕਸਾ ਜਿ਼ਲ੍ਹੇ ਦੇ ਪਿੰਡ ਕਵਾਲੀ ਦੀ ਖਾਦੀ ਵਰਕਸ਼ੈੱਡ ਜਿਸ ਨੂੰ 1989 ਵਿੱਚ ਬੋਡੋ ਵਿਦਰੋਹੀਆਂ ਨੇ ਸਾੜ ਦਿੱਤਾ ਸੀ , ਨੂੰ ਕੇ ਵੀ ਆਈ ਸੀ ਵੱਲੋਂ ਇੱਕ ਰੇਸ਼ਮ ਰੀਲਿੰਗ ਸੈਂਟਰ ਵਜੋਂ ਮੁੜ ਸੁਰਜੀਤ ਕੀਤਾ ਹੈ । ਇਸ ਵਰਕਸ਼ੈੱਡ ਵਿੱਚ 15 ਮਹਿਲਾ ਕਾਰੀਗਰਾਂ ਤੇ 5 ਹੋਰ ਸਟਾਫ ਮੈਂਬਰਾਂ ਵੱਲੋਂ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਕਤਾਈ ਤੇ ਬੁਨਾਈ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ।ਵਰਕਸ਼ੈੱਡ ਨੂੰ ਤਾਮੁਲਪੁਰ ਆਂਚਲਿਕ ਗਰਾਮਦਨ ਸੰਘ ਵਜੋਂ ਜਾਣੇ ਜਾਂਦੇ ਇੱਕ ਖਾਦੀ ਸੰਸਥਾ ਨੇ ਨਿਰਮਾਣ ਕਰਵਾਇਆ ਸੀ , ਜਿਸ ਨੇ 1962 ਦੇ ਚੀਨੀ ਹਮਲੇ ਵੇਲੇ ਅਸਾਮ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਤਬਦੀਲ ਕਰ ਲਿਆ ਸੀ । ਇਸ ਨੇ ਸਰੋਂ ਦੇ ਤੇਲ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ 1970 ਤੱਕ ਬੁਨਾਈ ਤੇ ਕਤਾਈ ਗਤੀਵਿਧੀਆਂ ਸ਼ੁਰੂ ਕਰ ਲਈਆਂ ਸਨ , ਜਿਸ ਨਾਲ 50 ਕਾਰੀਗਰ ਪਰਿਵਾਰਾਂ ਨੂੰ ਰੋਜ਼ੀ ਰੋਟੀ ਮਿਲਦੀ ਸੀ , ਪਰ ਫਿਰ ਇੱਕ ਦੁਖਾਂਤ ਵਰਤਿਆ ਜਦ 1989 ਵਿੱਚ ਅੱਤਵਾਦੀਆਂ ਵੱਲੋਂ ਇਸ ਸੰਸਥਾ ਨੂੰ ਸਾੜ ਦਿੱਤਾ ਗਿਆ ਅਤੇ ਇਹ ਹੁਣ ਤੱਕ ਉਸੇ ਤਰ੍ਹਾਂ ਟੁੱਟ ਭੱਜ ਦੀ ਹਾਲਤ ਵਿੱਚ ਰਹੀ ।ਕੇ ਵੀ ਆਈ ਸੀ ਚੇਅਰਮੈਨ , ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਇਸ ਖਾਦੀ ਵਰਕਸ਼ੈੱਡ ਨੂੰ ਸੁਰਜੀਤ ਕਰਨ ਦਾ ਇਤਿਹਾਸਕ ਮਹੱਤਵ ਹੈ ਅਤੇ ਸਥਾਨਕ ਲੋਕਾਂ ਲਈ ਖਾਦੀ ਗਤੀਵਿਧੀਆਂ ਸ਼ੁਰੂ ਹੋਣ ਨਾਲ ਰੋਜ਼ਗਾਰ ਮਿਲੇਗਾ । ਸਕਸੈਨਾ ਨੇ ਕਿਹਾ ,"ਸ਼ੁਰੂ ਵਿੱਚ ਕੇ ਵੀ ਆਈ ਸੀ ਇਸ ਇਕਾਈ ਨੂੰ ਅਸਾਮ ਦੀ ਸ਼ਾਨਦਾਰ ਅਰੀ ਰੇਸ਼ਮ ਦੇ ਇੱਕ ਯੁਨਿਟ ਵਜੋਂ ਸੁਰਜੀਤ ਕਰੇਗਾ । ਬਾਕੀ ਖਾਦੀ ਗਤੀਵਿਧੀਆਂ ਜਿਵੇਂ ਪੇਂਡੂ ਉਦਯੋਗ ਉਤਪਾਦਾਂ ਦਾ ਨਿਰਮਾਣ ਆਦਿ ਬਾਅਦ ਵਿੱਚ ਸ਼ੁਰੂ ਕੀਤਾ ਜਾਵੇਗਾ । ਇਹ ਸੈਂਟਰ ਸਥਾਨਕ ਕਾਰੀਗਰਾਂ ਲਈ ਇੱਕ ਮੁੱਖ ਰੋਜ਼ਗਾਰ ਪੈਦਾ ਕਰਨ ਵਾਲਾ ਸੈਂਟਰ ਬਣ ਜਾਵੇਗਾ"। ਸਕਸੈਨਾ ਨੇ ਕਿਹਾ ,"ਇਹ ਪਹਿਲਕਦਮੀਂ ਖਾਦੀ ਦੇ ਮਹੱਤਵਪੂਰਨ ਗਾਂਧੀ ਸਿਧਾਂਤ "ਪੇਂਡੂ ਮੁੜ ਸੁਰਜੀਤੀ" ਦੀ ਸੋਚ ਨਾਲ ਕੀਤੀ ਗਈ ਹੈ, ਜੋ ਮਾਣਯੋਗ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ "ਸਬਕਾ ਸਾਥ , ਸਬਕਾ ਵਿਕਾਸ" ਨਾਲ ਮੇਲ ਖਾਂਦੀ ਹੈ ।
ਇਹ ਖਾਦੀ ਵਰਕਸ਼ੈੱਡ ਗੁਹਾਟੀ ਤੋਂ 90 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਕੇ ਵੀ ਆਈ ਸੀ ਵੱਲੋਂ ਵਿੱਤੀ ਸਹਾਇਤਾ ਨਾਲ ਇਸ ਵਰਕਸ਼ੈੱਡ ਨੂੰ ਤਿਆਰ ਕਰਵਾਇਆ ਗਿਆ ਹੈ । ਵਰਕਸ਼ੈੱਡ ਸਕੀਮ ਮੁਹੱਈਆ ਕਰਨ ਪਿੱਛੇ ਵਿਚਾਰ ਖਾਦੀ ਕਾਰੀਗਰਾਂ ਨੂੰ ਬੇਹਤਰ ਕੰਮਕਾਜੀ ਮਾਹੌਲ ਮੁਹੱਈਆ ਕਰਨਾ ਹੈ , ਜੋ ਆਖਿਰਕਾਰ ਉਹਨਾਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਵੇਗਾ । ਹਾਲ ਹੀ ਦੇ ਸਾਲਾਂ ਵਿੱਚ ਕੇ ਵੀ ਆਈ ਸੀ ਨੇ ਇਹੋ ਜਿਹੀਆਂ ਕਈ ਖਾਦੀ ਸੰਸਥਾਵਾਂ ਨੂੰ ਕਈ ਸੂਬਿਆਂ ਜਿਵੇਂ , ਉੱਤਰ ਪ੍ਰਦੇਸ਼ , ਉਤਰਾਖੰਡ , ਅਸਾਮ , ਉਡੀਸ਼ਾ ਅਤੇ ਤਾਮਿਲਨਾਡੂ ਵਿੱਚ ਮੁੜ ਤੋਂ ਸੁਰਜੀਤ ਕੀਤਾ ਹੈ , ਜੋ ਕਈ ਦਹਾਕਿਆਂ ਤੋਂ ਖ਼ਰਾਬ ਤੇ ਟੁੱਟ ਭੱਜ ਦੀ ਸਥਿਤੀ ਵਿੱਚ ਸਨ।


ਬੀ ਐੱਨ / ਐੱਮ ਐੱਸ / ਜੇ ਕੇ(Release ID: 1693008) Visitor Counter : 137