ਸੈਰ ਸਪਾਟਾ ਮੰਤਰਾਲਾ

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਸੈਰ ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੀ ਮੌਜੂਦਗੀ ਵਿੱਚ ‘ਭਾਰਤ ਪਰਵ 2021’ ਦਾ ਉਦਘਾਟਨ ਕੀਤਾ


ਅਸੀਂ ਪੂਰੇ ਦੇਸ਼ ਨੂੰ ਸੈਰ ਸਪਾਟਾ ਅਤੇ ਸੰਸਕ੍ਰਿਤੀ ਜ਼ਰੀਏ ਜੋੜਨ ਲਈ ਕੰਮ ਕਰ ਰਹੇ ਹਾਂ: ਲੋਕ ਸਭਾ ਸਪੀਕਰ
ਸੈਰ ਸੈਪਾਟਾ ਉਦਯੋਗ ਨੂੰ ਸਰਕਾਰ ਦਾ ਸਕਾਰਾਤਮਕ ਰੁਖ਼ ਅਤੇ ਪ੍ਰਭਾਵੀ ਯੋਜਨਾ ਕੋਵਿਡ ਦੇ ਪ੍ਰਭਾਵਾਂ ਨਾਲ ਸ਼ਾਨਦਾਰ ਤਰੀਕੇ ਨਾਲ ਉੱਭਰਨ ਵਿੱਚ ਮਦਦ ਕਰ ਰਹੀ ਹੈ: ਸੈਰ ਸਪਾਟਾ ਮੰਤਰੀ
ਭਾਰਤ ਪਰਵ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦਾ ਹੈ

Posted On: 26 JAN 2021 10:05PM by PIB Chandigarh

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ‘ਭਾਰਤ ਪਰਵ 2021’ ਦਾ ਉਦਘਾਟਨ ਕੀਤਾ ਜੋ ਦੇਸ਼ ਦੀ ਵਿਭਿੰਨਤਾ ਭਰਪੂਰ ਸੰਸਕ੍ਰਿਤੀ, ਵਿਅੰਜਨਾਂ ਅਤੇ ਹਸਤਸ਼ਿਲਪ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਵਰਚੁਅਲ ਰਾਸ਼ਟਰੀ ਤਿਓਹਾਰ ਹੈ। ਇਸ ਮੌਕੇ ’ਤੇ ਸੈਰ ਸਪਾਟਾ ਅਤੇ ਸੰਸਕ੍ਰਿਤੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੀ ਮੌਜੂਦ ਸਨ। ਸੈਰ ਸਪਾਟਾ ਮੰਤਰਾਲਾ ਇਸ ਸਾਲ ਹੋਰ ਕੇਂਦਰੀ ਮੰਤਰਾਲਿਆਂ ਦੇ ਸਹਿਯੋਗ ਨਾਲ ‘ਏਕ ਭਾਰਤ ਸ਼ੇ੍ਰਸ਼ਠ ਭਾਰਤ’ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹੋਏ 26 ਤੋਂ 31 ਜਨਵਰੀ 2021 ਤੱਕ ਇੱਕ ਵਰਚੁਅਲ ਭਾਰਤ ਪਰਵ ‘ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ।

ਸ਼੍ਰੀ ਓਮ ਬਿਰਲਾ ਨੇ ਆਪਣੇ ਸੰਬੋਧਨ ਵਿੱਚ 72ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਸਾਰਿਆਂ ਨੂੰ ਵਧਾਈ ਦਿੱਤੀ। ਭਾਰਤ ਦੇ ਲੋਕਤੰਤਰ ਦੀ ਪ੍ਰਸੰਸਾ ਕਰਦੇ ਹੋਏ ਲੋਕ ਸਭਾ ਸਪੀਕਰ ਨੇ ਕਿਹਾ ਕਿ ਸੰਵਿਧਾਨ ਵੱਲੋਂ ਪ੍ਰਦਾਨ ਕੀਤੀ ਗਈ ਮਾਰਗ ਦਰਸ਼ਕ ਦੀ ਭਾਵਨਾ ਕਾਰਨ ਸਾਡੇ ਦੇਸ਼ ਵਿੱਚ ਪਿਛਲੇ ਸੱਤ ਦਹਾਕਿਆਂ ਦੀ ਯਾਤਰਾ ਵਿੱਚ ਲੋਕਤੰਤਰ ਪਰਿਪੱਕ, ਦ੍ਰਿੜ ਅਤੇ ਮਜ਼ਬੂਤ ਹੋਇਆ ਹੈ। ਸੈਰ ਸਪਾਟਾ ਖੇਤਰ ਬਾਰੇ ਸ਼੍ਰੀ ਬਿਰਲਾ ਨੇ ਟਿੱਪਣੀ ਕੀਤੀ ਕਿ ਸਾਡੇ ਦੇਸ਼ ਵਿੱਚ ਅਜਿਹਾ ਕੋਈ ਰਾਜ ਜਾਂ ਜ਼ਿਲ੍ਹਾ ਨਹੀਂ ਹੈ ਜਿਸ ਦੀ ਆਪਣੀ ਕੋਈ ਵਿਸ਼ੇਸ਼ ਵਿਸ਼ੇਸ਼ਤਾ ਨਾ ਹੋਵੇ। ਇਸ ਵਿਸ਼ੇਸ਼ਤਾ ਕਾਰਨ ਹੀ ਅੰਤਰਰਾਸ਼ਟਰੀ ਸੈਰ ਸਪਾਟੇ ਲਈ ਭਾਰਤ ਵੀ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਸਪੀਕਰ ਨੇ ਕਿਹਾ ਕਿ ਅਸੀਂ ਪੂਰੇ ਦੇਸ਼ ਨੂੰ ਸੈਰ ਸਪਾਟਾ ਅਤੇ ਸੰਸਕ੍ਰਿਤੀ ਜ਼ਰੀਏ ਜੋੜਨ ਲਈ ਕੰਮ ਕਰ ਰਹੇ ਹਾਂ।

ਸ਼੍ਰੀ ਬਿਰਲਾ ਨੇ ਅੱਗੇ ਕਿਹਾ ਕਿ ‘ਭਾਰਤ ਪਰਵ’ ਪ੍ਰੋਗਰਾਮ ਜ਼ਰੀਏ ਮੰਤਰਾਲੇ ਨੇ ਭਾਰਤ ਦੇ ਸੈਰ ਸਪਾਟਾ, ਅਧਿਆਤਮਕ ਅਤੇ ਹੋਰ ਗਤੀਵਿਧੀਆਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਇਹ ਦੇਖਦੇ ਹੋਏ ਕਿ ਕੋਵਿਡ-19 ਮਹਾਮਾਰੀ ਨੇ ਸੈਰ ਸਪਾਟਾ ਖੇਤਰ ਲਈ ਸਭ ਤੋਂ ਵੱਡੀ ਚੁਣੌਤੀ ਪੇਸ਼ ਕੀਤੀ ਹੈ, ਸ਼੍ਰੀ ਬਿਰਲਾ ਨੇ ਕਿਹਾ ਕਿ ਰੁਕਾਵਟਾਂ ਦੇ ਬਾਵਜੂਦ ਸੈਰ ਸਪਾਟਾ ਖੇਤਰ ਨੇ ਇਸ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲਣ ਦਾ ਕੰਮ ਕੀਤਾ ਹੈ। ਭਾਰਤ ਵਿੱਚ ਸੈਰ ਸਪਾਟਾ ਖੇਤਰ ਦੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਸੈਰ ਸਪਾਟਾ ਖੇਤਰ ਇਕਲੌਤਾ ਅਜਿਹਾ ਖੇਤਰ ਹੈ ਜੋ ਲੋਕਾਂ ਨੂੰ ਸਭ ਤੋਂ ਜ਼ਿਆਦਾ ਰੁਜ਼ਗਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ ਵਿੱਚ ਸਮਾਜਿਕ-ਆਰਥਿਕ ਪਰਿਸਥਿਤੀਆਂ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਇਹ ਲਾਜ਼ਮੀ ਹੈ ਕਿ ਸੈਰ ਸਪਾਟਾ ਖੇਤਰ ਦੇ ਵਿਕਾਸ ਲਈ ਯਤਨ ਕੀਤੇ ਜਾਣ। ਰਾਜਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਬਿਰਲਾ ਨੇ ਅੱਗੇ ਕਿਹਾ ਕਿ ਹਰ ਰਾਜ ਸੈਰ ਸਪਾਟਾ ਖੇਤਰ ਵਿੱਚ ਆਪਣੇ ਕਲਿਆਣ, ਯੋਗ ਅਤੇ ਅਧਿਆਤਮਕਤਾ ਨਾਲ ਸਬੰਧਿਤ ਸਥਾਨਾਂ ਨੂੰ ਵਿਕਸਤ ਕਰਨ ਦੀ ਦਿਸ਼ਾ ਵਿੱਚ ਯਤਨਸ਼ੀਲ ਹਨ।

ਸੈਰ ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਵਿਭਿੰਨਤਾ ਅਤੇ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਸੈਰ ਸਪਾਟਾ ਸਭ ਤੋਂ ਪ੍ਰਭਾਵੀ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਸੈਰ ਸਪਾਟਾ ਮੰਤਰਾਲੇ ਦੀ ‘ਦੇਖੋ ਅਪਨਾ ਦੇਸ਼’ ਪਹਿਲ ਦਾ ਉਦੇਸ਼ ਨਾਗਰਿਕਾਂ ਨੂੰ ਦੇਸ਼ ਦੇ ਅੰਤਰ ਵਿਆਪਕ ਰੂਪ ਨਾਲ ਯਾਤਰਾ ਕਰਨ ਅਤੇ ਸੈਰ ਸਪਾਟਾ ਸਥਾਨਾਂ ਦੀ ਯਾਤਰਾ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ ਜਿਸ ਨਾਲ ਸਥਾਨਕ ਅਰਥਵਿਵਸਥਾ ਦਾ ਵਿਕਾਸ ਹੋਵੇ ਅਤੇ ਸਥਾਨਕ ਪੱਧਰ ’ਤੇ ਨੌਕਰੀਆਂ ਦੀ ਸਿਰਜਣਾ ਹੋਵੇ। ਇਹ ਪਹਿਲ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ ਜੋ ਹਰੇਕ ਨਾਗਰਿਕ ਨੂੰ 2022 ਤੱਕ ਘਰੇਲੂ ਯਾਤਰਾ ਨੂੰ ਪ੍ਰੋਤਸਾਹਨ ਦੇਣ ਲਈ ਘੱਟ ਤੋਂ ਘੱਟ 15 ਸਥਾਨਾਂ ’ਤੇ ਜਾਣ ਲਈ ਬੇਨਤੀ ਕਰਦਾ ਹੈ। 

 

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਸੈਰ ਸਪਾਟਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਦਯੋਗ ਸੀ, ਪਰ ਸਰਕਾਰ ਦਾ ਸਕਾਰਾਤਮਕ ਰਵੱਈਆ ਅਤੇ ਪ੍ਰਭਾਵੀ ਯੋਜਨਾ ਇਸ ਉਦਯੋਗ ਨੂੰ ਸ਼ਾਨਦਾਰ ਤਰੀਕੇ ਨਾਲ ਪਟੜੀ ’ਤੇ ਪਰਤਣ ਵਿੱਚ ਮਦਦ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਭਿੰਨ ਸੰਸਕ੍ਰਿਤੀ ਸਾਡੀ ਮਹਾਨ ਸ਼ਕਤੀ ਹੈ ਅਤੇ ਅਸੀਂ ਇਸ ਨੂੰ ਸੈਰ ਸਪਾਟੇ ਜ਼ਰੀਏ ਦੁਨੀਆ ਦੇ ਸਾਹਮਣੇ ਲਿਆ ਸਕਦੇ ਹਾਂ। 

ਸੈਰ ਸਪਾਟਾ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਸਰਕਾਰ ਦਾ ਸੈਰ ਸਪਾਟਾ ਮੰਤਰਾਲਾ 2016 ਤੋਂ ਦਿੱਲੀ ਵਿੱਚ ਲਾਲ ਕਿਲ੍ਹੇ ਦੀ ਫਸੀਲ ਦੇ ਸਾਹਮਣੇ 26 ਤੋਂ 31 ਜਨਵਰੀ ਵਿਚਕਾਰ ਭਾਰਤ ਪਰਵ ਲਗਾਤਾਰ ਮਨਾ ਰਿਹਾ ਹੈ। ਇਸ ਮੈਗਾ ਇਵੈਂਟ ਜ਼ਰੀਏ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ ਅਤੇ ਇਹ ਦੇਸ਼ ਦੀ ਖੁਸ਼ਹਾਲ ਅਤੇ ਵਿਭਿੰਨ ਸੰਸਕ੍ਰਿਤਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਭਾਰਤ ਪਰਵ ‘ਭਾਰਤ ਦਾ ਗੁਣ’ ਦੱਸਦਾ ਹੈ। ਸਕੱਤਰ ਨੇ ਕਿਹਾ ਕਿ ਕੋਵਿਡ ਸਬੰਧਿਤ ਪਰਿਸਥਿਤੀਆਂ ਕਾਰਨ ਇਸ ਸਾਲ ਇੱਕ ਵਰਚੁਅਲ ਮੰਚ ’ਤੇ ਆਯੋਜਿਤ ਕੀਤਾ ਗਿਆ ਹੈ।

ਵਿਭਿੰਨ ਕੇਂਦਰੀ ਮੰਤਰਾਲਿਆਂ ਅਤੇ ਹੋਰ ਸੰਗਠਨਾਂ ਜਿਵੇਂ ਸੰਸਕ੍ਰਿਤੀ ਮੰਤਰਾਲਾ, ਆਯੂਸ਼ ਮੰਤਰਾਲਾ, ਉਪਭੋਗਤਾ ਮਾਮਲੇ ਮੰਤਰਾਲਾ, ਰੇਲ ਮੰਤਰਾਲਾ, ਨਾਗਰਿਕ ਹਵਾਬਾਜ਼ੀ ਮੰਤਰਾਲਾ, ਵਿਕਾਸ ਕਮਿਸਨਰ ਹੈਂਡਲੂਮ, ਵਿਕਾਸ ਕਮਿਸ਼ਨਰ ਹਸਤਸ਼ਿਲਪ, ਲਲਿਤ ਕਲਾ ਅਕਾਦਮੀ, ਭਾਰਤ ਪੁਰਾਤੱਤਵ ਸਰਵੇਖਣ, ਰਾਸ਼ਟਰੀ ਅਜਾਇਬਘਰ, ਨੈਸ਼ਨਲ ਗੈਲਰੀ ਆਫ ਮਾਡਰਨ ਆਰਟਸ, ਆਈਐਂਡਬੀ ਮੰਤਰਾਲੇ ਦੀਆਂ ਮੀਡੀਆ ਇਕਾਈਆਂ, ਖਾਦੀ ਅਤੇ ਗ੍ਰਾਮ ਉਦਸੋਗ ਕਮਿਸ਼ਨ (ਕੇਵੀਆਈਸੀ) ਆਦਿ ਉਤਸਵ ਦੌਰਾਨ ਪੂਰੇ ਭਾਰਤ ਤੋਂ ਹਸਤਸ਼ਿਲਪ, ਹੈਂਡਲੂਮ, ਸੰਗੀਤ, ਨ੍ਰਿਤ, ਪੇਟਿੰਗ, ਸਾਹਿਤਕ ਸਮੱਗਰੀ ਅਤੇ ਹੋਰ ਚੀਜ਼ਾਂ ਇਸ ਵਿੱਚ ਪ੍ਰਦਰਸ਼ਿਤ ਕਰਦੇ ਹਨ।

ਇਸ ਸਾਲ ਗਣਤੰਤਰ ਦਿਵਸ ਪਰੇਡ ਦੀ ਝਲਕ ਅਤੇ ਵਰਚੁਅਲ ਮੰਚ ’ਤੇ ਸਸ਼ਤਰ ਬਲ ਸੰਗੀਤ ਬੈਂਡ ਦੇ ਰਿਕਾਰਡ ਕੀਤੇ ਗਏ ਅਭਿਨੈ ਵੀ ਇਸ ਵਿੱਚ ਉਪਲੱਬਧ ਹੋਣਗੇ। ਭਾਰਤ ਭਰ ਤੋਂ ਆਏ ਵਿਭਿੰਨ ਕੇਂਦਰੀ ਹੋਟਲ ਪ੍ਰਬੰਧਨ ਸੰਸਥਾਨ ਅਤੇ ਭਾਰਤੀ ਪਾਕ ਸੰਸਥਾਨ ਵੀ ਵਿਅੰਜਨਾਂ ਦੇ ਵੀਡਿਓ ਅਤੇ ਵਿਅੰਜਨਾਂ ਦਾ ਪ੍ਰਦਰਸ਼ਨ ਕਰਨਗੇ। 

ਇਹ ਵਿਲੱਖਣ ਵਰਚੁਅਲ ਭਾਰਤ ਪਰਵ 2021 ਕਈ ਵੀਡਿਓ/ਫਿਲਮ, ਚਿੱਤਰ, ਬ੍ਰੋਸ਼ਰ ਅਤੇ ਵਿਭਿੰਨ ਸੰਗਠਨਾਂ ਦੀ ਹੋਰ ਜਾਣਕਾਰੀ ਨੂੰ ਪ੍ਰਦਰਸ਼ਿਤ ਕਰੇਗਾ। ਦੁਨੀਆ ਭਰ ਦੇ ਲੋਕ ਇਸ ਭਾਰਤ ਪਰਵ ਯਾਤਰਾ ਦਾ ਆਨੰਦ www.bharatparv2021.com  ’ਤੇ ਲੌਗਇਨ ਕਰਕੇ ਆਪਣੇ ਮੋਬਾਇਲ ਫੋਨ, ਲੈਪਟਾਪ, ਕੰਪਿਊਟਰ ਅਤੇ ਹੋਰ ਉਪਕਰਨਾਂ ’ਤੇ ਆਪਣੀ ਸੁਵਿਧਾ ਅਨੁਸਾਰ ਦੇਖ ਸਕਦੇ ਹਨ ਅਤੇ ਭਾਰਤ ਦੇ ਵਿਭਿੰਨ ਰੂਪਾਂ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ।

*****

NB/SK
 



(Release ID: 1692995) Visitor Counter : 198


Read this release in: English , Urdu , Hindi , Manipuri