ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੋਵਿਡ -19 ਨੇ ਸਾਹ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਦੀ ਦਵਾਈ ਵਿੱਚ ਨਵੀਨਤਮ ਤਰੱਕੀ ਵਿੱਚ ਅਕਾਦਮਿਕ ਰੁਚੀ ਨੂੰ ਮੁੜ ਸੁਰਜੀਤ ਕੀਤਾ ਹੈ: ਡਾ. ਜਿਤੇਂਦਰ ਸਿੰਘ

Posted On: 27 JAN 2021 6:06PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਜੋ ਇੱਕ ਮੈਡੀਕਲ ਪੇਸ਼ੇਵਰ ਅਤੇ ਇੱਕ ਮਸ਼ਹੂਰ ਸ਼ੂਗਰ ਰੋਗ ਵਿਗਿਆਨੀ ਵੀ ਹਨ, ਨੇ ਅੱਜ ਦਿੱਲੀ ਵਿੱਚ ਕਿਹਾ ਕਿ ਕੋਵਿਡ ਮਹਾਮਾਰੀ ਦਾ ਸੰਸਾਰ ਭਰ ਵਿੱਚ ਜੀਵਨ ਦੇ ਭਿੰਨ-ਭਿੰਨ ਖੇਤਰਾਂ ਉੱਤੇ ਵਿਵਿਧ ਪ੍ਰਭਾਵ ਪਿਆ ਹੈ, ਜਿੱਥੋਂ ਤੱਕ ਡਾਕਟਰੀ ਭਾਈਚਾਰੇ ਦਾ ਸਬੰਧ ਹੈ, ਇੱਕ ਸਪੱਸ਼ਟ ਸਿੱਟਾ ਇਹ ਹੈ ਕਿ ਮਹਾਮਾਰੀ ਨੇ ਅਚਾਨਕ ਸਾਹ ਦੀਆਂ ਬਿਮਾਰੀਆਂ ਵਿੱਚ ਅਕਾਦਮਿਕ ਰੁਚੀ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਅਤੇ ਜਦੋਂ ਕਿ ਸ਼ੂਗਰ ਰੋਗ ਵਿਗਿਆਨ ਅਤੇ ਓਨਕੋਲੋਜੀ ਜਹੀਆਂ ਹੋਰ ਵਿਸ਼ੇਸ਼ਤਾਵਾਂ ਵਿੱਚ ਕੰਮ ਕਰ ਰਹੇ ਡਾਕਟਰੀ ਪੇਸ਼ੇਵਰ ਵੀ ਪਲਮਨਰੀ ਮੈਡੀਸਿਨ ਵਿੱਚ ਨਵੀਨਤਮ ਪ੍ਰਗਤੀ ਬਾਰੇ ਆਪਣੇ ਆਪ ਨੂੰ ਅਪਡੇਟ ਕਰਨ ਲਈ ਉਤਸੁਕਤਾ ਦਿਖਾ ਰਹੇ ਹਨ, ਆਮ ਜਨਤਾ ਵੀ ਇਸ ਵਿਸ਼ੇ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਇੱਛੁਕ ਹੈ।

 

 "ਨੈਸ਼ਨਲ ਕਾਲਜ ਆਫ਼ ਚੇਸਟ ਫਿਜ਼ੀਸ਼ੀਅਨਜ਼" ਅਤੇ "ਇੰਡੀਅਨ ਚੇਸਟ ਸੁਸਾਇਟੀ" ਵੱਲੋਂ ਸਾਂਝੇ ਤੌਰ 'ਤੇ ਆਯੋਜਿਤ 5 ਦਿਨਾਂ ਆਲ-ਇੰਡੀਆ ਕਾਨਫਰੰਸ "ਨੈਪਕੌਨ" ਵਿਖੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਪਲਮਨਰੀ ਮੈਡੀਸਿਨ ਮੁੱਖ ਤੌਰ ‘ਤੇ ਤਪਦਿਕ ਨਾਲ ਸਬੰਧਤ ਸੀ ਅਤੇ ਯਾਦ ਦਿਵਾਇਆ ਕਿ ਜਦੋਂ ਉਨ੍ਹਾਂ ਇੱਕ ਨੌਜਵਾਨ ਮੈਡੀਕੋ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਸਮਾਜ ਵਿੱਚ ਇੱਕ ਗਲਤ ਧਾਰਨਾ ਇਹ ਸੀ ਕਿ ਇੱਕ ਚੇਸਟ ਫਿਜੀਸ਼ੀਅਨ ਇੱਕ ਅਜਿਹਾ ਡਾਕਟਰ ਹੈ ਜੋ ਸਿਰਫ ਅਤੇ ਸਿਰਫ ਟੀਬੀ ਦਾ ਇਲਾਜ ਕਰਨ ਦੇ ਸਮਰੱਥ ਹੁੰਦਾ ਹੈ। ਹਾਲਾਂਕਿ, ਗਿਆਨ ਅਤੇ ਖੋਜ ਅਧਿਐਨਾਂ ਦੇ ਵਿਸਫੋਟ ਦੇ ਨਾਲ, ਵਿਸ਼ੇਸ਼ਤਾ ਅਤੇ ਸੰਵੇਦਨਸ਼ੀਲਤਾ ਵਾਲੇ ਜਾਂਚ ਦੇ ਆਧੁਨਿਕ ਢੰਗਾਂ ਨਾਲ ਸਮਾਜ ਵਿੱਚ ਵੱਧ ਰਹੀ ਸਿਹਤ ਜਾਗਰੂਕਤਾ ਦੇ ਨਾਲ ਮਿਲ ਕੇ, ਪਲਮਨਰੀ ਦਵਾਈ, ਹਵਾ ਪ੍ਰਦੂਸ਼ਣ, ਕਿੱਤਾਮੁਖੀ ਫੇਫੜੇ ਦੀਆਂ ਬਿਮਾਰੀਆਂ, ਨੀਂਦ ਦੀਆਂ ਬਿਮਾਰੀਆਂ, ਰੁਕਾਵਟ ਵਾਲੀਆਂ ਫੇਫੜਿਆਂ ਦੀਆਂ ਬਿਮਾਰੀਆਂ ਅਤੇ ਸੋਫਿਸਟੀਕੇਟਿਡ ਫੇਫੜੇ ਦੀ ਦਖਲਅੰਦਾਜ਼ੀ ਦੇ ਨਾਲ ਨਾਲ ਨਾਜ਼ੁਕ ਦੇਖਭਾਲ ਜਹੀਆਂ ਬਿਮਾਰੀਆਂ ਸਮੇਤ, ਵਿਕਾਰ ਦੇ ਇੱਕ ਵਿਸ਼ਾਲ ਸਪੈਕਟ੍ਰਮ ਨਾਲ ਨਜਿੱਠਣ ਲਈ, ਇੱਕ ਮਹੱਤਵਪੂਰਣ ਵਿਸ਼ੇਸ਼ਤਾ ਵਜੋਂ ਉਭਰੀ ਹੈ, ਜੋ ਕਿ ਕੋਵਿਡ ਨਾਲ ਸਬੰਧਤ ਪੇਚੀਦਗੀਆਂ ਵਾਲੇ ਮਰੀਜ਼ਾਂ ਵਿੱਚ ਵੀ ਮਹੱਤਵਪੂਰਨ ਬਣ ਗਈ ਹੈ। 

 

 ਲਗਭਗ 100 ਅੰਤਰਰਾਸ਼ਟਰੀ ਫੈਕਲਟੀਜ਼ ਅਤੇ 19 ਅੰਤਰਰਾਸ਼ਟਰੀ ਚੇਸਟ ਐਸੋਸੀਏਸ਼ਨਾਂ ਨਾਲ ਅਜਿਹੀ ਵਿਸ਼ਾਲ ਕਾਨਫ਼ਰੰਸ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਕਾਨਫਰੰਸ ਦਾ ਸਮਾਂ ਇਸ ਲਈ ਮਹੱਤਵਪੂਰਨ ਵੀ ਹੈ ਕਿਉਂਕਿ ਇਹ ਉਸ ਸਮੇਂ ਹੋ ਰਹੀ ਹੈ ਜਦੋਂ ਵਿਸ਼ਵ ਕੋਵਿਡ ਕਾਰਨ ਸਾਹ ਅਤੇ ਫੇਫੜਿਆਂ ਦੀਆਂ ਪੇਚੀਦਗੀਆਂ ਦੁਆਰਾ ਤਬਾਹੀ ਦੇ ਦੌਰ ਵਿੱਚੋਂ ਲੰਘਿਆ ਹੈ ਅਤੇ ਮੈਡੀਕਲ ਭਾਈਚਾਰਾ ਇਸ ‘ਤੇ ਕਾਬੂ ਪਾਉਣ ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇ, ਬਾਰੇ ਨਵੇਂ ਸਿੱਟਿਆਂ ‘ਤੇ ਪਹੁੰਚਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।

 

 ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਵਿੱਚ ਪਲਮਨਰੀ ਦਵਾਈ ਬਾਰੇ ਹੋ ਰਹੀ ਕਾਨਫਰੰਸ ਵੀ ਬਹੁਤ ਮਹੱਤਤਾ ਰੱਖਦੀ ਹੈ ਕਿਉਂਕਿ ਭਾਰਤ ਨੇ ਆਪਣੀ 130 ਕਰੋੜ ਆਬਾਦੀ ਦੇ ਬਾਵਜੂਦ, ਕੋਵਿਡ ਵਿਰੁੱਧ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੂੰ ਸਫਲਤਾਪੂਰਵਕ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰ ਅੰਦੇਸ਼ੀ ਅਤੇ ਫੈਸਲਾਕੁੰਨ ਪਹੁੰਚ ਦੇ ਕਾਰਨ, ਭਾਰਤ ਪੱਛਮੀ ਦੇਸ਼ਾਂ ਦੇ ਬਹੁਤ ਸਾਰੇ ਛੋਟੀ ਆਬਾਦੀ ਵਾਲੇ ਦੇਸ਼ਾਂ ਦੀ ਬਨਿਸਬਤ ਕੋਵਿਡ ਚੁਣੌਤੀ ਦਾ ਸਫਲਤਾਪੂਰਵਕ ਅਤੇ ਫੈਸਲਾਕੁੰਨ ਤਰੀਕੇ ਨਾਲ ਸਾਹਮਣਾ ਕਰ ਸਕਿਆ ਹੈ।

 

 ਡਾ. ਜਿਤੇਂਦਰ ਸਿੰਘ ਨੇ ਇਸ ਤੱਥ 'ਤੇ ਤਸੱਲੀ ਪ੍ਰਗਟਾਈ ਕਿ ਕੋਵਿਡ ਅਤੇ ਟੀਬੀ ਤੋਂ ਇਲਾਵਾ, ਕਾਨਫਰੰਸ ਦੇ ਵਿਗਿਆਨਕ ਪ੍ਰੋਗਰਾਮਾਂ ਦੀ ਸੂਚੀ ਵਿੱਚ ਸਮਕਾਲੀ ਚਿੰਤਾ ਦੇ ਵਿਸ਼ੇ ਜਿਵੇਂ ਪਲਮਨਰੀ ਨਾਜ਼ੁਕ ਦੇਖਭਾਲ, ਪਲਮਨਰੀ ਇਮੇਜਿੰਗ, ਹਵਾਈ ਯਾਤਰਾ ਨਾਲ ਜੁੜੇ ਮੁੱਦੇ, ਛਾਤੀ ਅਤੇ ਸਰਜੀਕਲ ਦਖਲ, ਆਦਿ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਇਹ ਨੋਟ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਖੁਸ਼ੀ ਹੋਈ ਹੈ ਕਿ ਵਾਤਾਵਰਣ ਪ੍ਰਦੂਸ਼ਣ ਅਤੇ ਮੌਸਮ ਤਬਦੀਲੀ ਨੂੰ ਸਮਰਪਿਤ ਸੈਸ਼ਨ ਵੀ ਕਰਵਾਏ ਜਾਣੇ ਹਨ ਜੋ ਕਿ ਉਹ ਮੁੱਦੇ ਹਨ ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਵਿਚਾਰ ਪ੍ਰਗਟਾਉਂਦੇ ਆ ਰਹੇ ਹਨ, ਜਿਨ੍ਹਾਂ ਨੂੰ ਪੂਰੀ ਦੁਨੀਆ ਵਿਚ ਗੰਭੀਰਤਾ ਨਾਲ ਸਵੀਕਾਰਿਆ ਜਾਂਦਾ ਹੈ।

 

*********

 ਐੱਸਐੱਨਸੀ



(Release ID: 1692992) Visitor Counter : 126